ਜੰਮੂ-ਕਸ਼ਮੀਰ ਨਾਲ ਸਬੰਧਤ ਧਾਰਾ 370 'ਤੇ ਰਾਸ਼ਟਰਪਤੀ ਦੇ ਆਦੇਸ਼ ਦੇ ਖ਼ਿਲਾਫ਼ ਨੈਸ਼ਨਲ ਕਾਨਫਰੰਸ ਦੇ ਨੇਤਾਵਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਇਆ ਹੈ।
ਨੈਸ਼ਨਲ ਕਾਨਫਰੰਸ ਦੇ ਨੇਤਾ ਮੁਹੰਮਦ ਅਕਬਰ ਲੋਨ ਅਤੇ ਹਸਨੈਨ ਮਸੂਦੀ ਨੇ 5 ਅਗਸਤ ਨੂੰ ਜਾਰੀ ਕੀਤੇ ਗਏ ਰਾਸ਼ਟਰਪਤੀ ਦੇ ਆਦੇਸ਼ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ।
ਨੈਸ਼ਨਲ ਕਾਨਫਰੰਸ ਦੇ ਨੇਤਾ ਮੁਹੰਮਦ ਅਕਬਰ ਲੋਨ ਅਤੇ ਹਸਨੈਨ ਮਸੂਦੀ ਨੇ ਭਾਰਤ ਸ਼ਾਸਿਤ ਜੰਮੂ-ਕਸ਼ਮੀਰ (ਪੁਨਰ-ਗਠਨ) ਐਕਟ, 2019 ਨੂੰ ਚੁਣੌਤੀ ਦਿੰਦਿਆਂ ਹੋਇਆ, ਉਸ ਨੂੰ 'ਅਸੰਵੈਧਾਨਿਕ, ਗ਼ੈਰ-ਕਾਨੂੰਨੀ ਅਤੇ ਬੇਅਸਰ' ਐਲਾਨਣ ਦੀ ਮੰਗ ਕੀਤੀ ਹੈ।
ਸੋਨੀਆ ਗਾਂਧੀ ਬਣੀ ਕਾਂਗਰਸ ਦੀ ਅੰਤਰਿਮ ਪ੍ਰਧਾਨ
ਸੋਨੀਆ ਗਾਂਧੀ ਨੂੰ ਕਾਂਗਰਸ ਦੀ ਵਰਕਿੰਗ ਕਮੇਟੀ ਨੇ ਕਾਂਗਰਸ ਦਾ ਅੰਤਰਿਮ ਪ੍ਰਧਾਨ ਬਣਾ ਦਿੱਤਾ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਪ੍ਰੈੱਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ-
ਪੂਰੇ ਦਿਨ ਚੱਲੀ ਕਾਂਗਰਸ ਕਮੇਟੀ ਦੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਹੈ। ਮੀਟਿੰਗ ਵਿੱਚ ਰਾਹੁਲ ਗਾਂਧੀ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ। ਰਾਹੁਲ ਨੇ ਹਾਰ ਦੀ ਜ਼ਿੰਮੇਵਾਰੀ ਲਈ ਹੈ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।
ਸ਼੍ਰੀਨਗਰ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਦੀ ਵੀਡੀਓ
ਭਾਰਤ ਸ਼ਾਸਿਤ ਕਸ਼ਮੀਰ ਵਿੱਚ ਧਾਰਾ 370 ਨੂੰ ਖ਼ਤਮ ਕੀਤੇ ਜਾਣ ਦੇ ਬਾਅਦ ਘਾਟੀ ਵਿੱਚ ਤਣਾਅਪੂਰਨ ਮਾਹੌਲ ਅਤੇ ਸੁਰੱਖਿਆ ਮੁਲਾਜ਼ਮਾਂ ਦੀ ਭਾਰੀ ਤਾਇਨਾਤੀ ਵਿਚਾਲੇ ਸ਼ੁੱਕਰਵਾਰ ਨੂੰ ਸ਼੍ਰੀਨਗਰ ਦੇ ਸੌਰਾ ਇਲਾਕੇ ਵਿੱਚ ਇੱਕ ਵੱਡਾ ਵਿਰੋਧ ਪ੍ਰਦਰਸ਼ਨ ਹੋਇਆ ਹੈ।
https://www.youtube.com/watch?v=yGQ94fbgfF0
ਭਾਰਤ ਸਰਕਾਰ ਦਾ ਦਾਅਵਾ ਹੈ ਕਿ ਅਜਿਹਾ ਕੋਈ ਵੱਡਾ ਪ੍ਰਦਰਸ਼ਨ ਨਹੀਂ ਹੋਇਆ ਹੈ ਪਰ ਬੀਬੀਸੀ ਦੇ ਐਕਸਕਲੂਸਿਵ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕ ਵੱਡੀ ਗਿਣਤੀ ਵਿੱਚ ਸੜਕਾਂ 'ਤੇ ਉਤਰੇ ਹਨ।
ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਸੁਰੱਖਿਆ ਮੁਲਾਜ਼ਮਾਂ ਨੇ ਹੰਝੂ ਗੈਸ ਦੇ ਗੋਲੇ ਦਾਗੇ ਅਤੇ ਪੈਲੇਟ ਗਨ ਦਾ ਵੀ ਇਸਤੇਮਾਲ ਕੀਤਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਸ਼ਿਵ ਲਾਲ ਡੋਡਾ: ਪੰਜਾਬ 'ਚ ਬਰਫ਼ ਵੇਚਣ ਵਾਲੇ ਸ਼ਖਸ ਦੀ ਵੱਡਾ ਸ਼ਰਾਬ ਕਾਰੋਬਾਰੀ ਬਣਨ ਦੀ ਕਹਾਣੀ
ਅਬੋਹਰ 'ਚ ਸਾਲ 2015 'ਚ ਇੱਕ ਦਲਿਤ ਨੌਜਵਾਨ ਦਾ ਹੱਥ-ਪੈਰ ਵੱਢ ਦਿੱਤਾ ਗਿਆ, ਉਸ ਦੀ ਮੌਤ ਮਾਮਲੇ ਵਿੱਚ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਸਮੇਤ 24 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ।
ਵੀਰਵਾਰ ਨੂੰ ਸੁਣਵਾਈ ਕਰਦੇ ਹੋਏ ਫਾਜ਼ਿਲਕਾ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਜਸਪਾਲ ਸਿੰਘ ਨੇ ਇਸ ਮਾਮਲੇ ਵਿਚ 26 ਮੁਲਜ਼ਮਾਂ ਵਿੱਚੋਂ 24 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇੱਕ ਦੋਸ਼ੀ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ ਜਦ ਕਿ ਇੱਕ ਨੂੰ ਬਰੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ-
ਭੀਮ ਕਤਲ ਕਾਂਡ ਨਾਲ ਜਾਣੇ ਜਾਂਦੇ ਇਸ ਕੇਸ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਦੇ ਦੋਸ਼ ਵਿੱਚ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ (49), ਉਸ ਦੇ ਭਤੀਜੇ ਅਮਿੱਤ ਡੋਡਾ 'ਤੇ ਹੋਰਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ।
ਸ਼ਿਵ ਲਾਲ ਡੋਡਾ ਦਾ ਜਨਮ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ ਅਤੇ ਉਹ ਅਬੋਹਰ ਵਿੱਚ ਬੱਸ ਅੱਡੇ ਨੇੜੇ ਬਰਫ਼ ਵੇਚਦਾ ਸੀ। ਅਬੋਹਰ ਦੇ ਲੋਕ ਦੱਸਦੇ ਹਨ ਕਿ ਸ਼ਿਵ ਲਾਲ ਡੋਡਾ ਅਚਾਨਕ ਸ਼ਹਿਰ ਵਿੱਚੋਂ ਗਾਇਬ ਹੋ ਗਿਆ ਤੇ ਉਹ ਦਿੱਲੀ ਜਾ ਕੇ ਸ਼ਰਾਬ ਦਾ ਵੱਡਾ ਕਾਰੋਬਾਰੀ ਬਣ ਗਿਆ। ਪੂਰੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਚੀਨ ਵਿੱਚ ਲੇਕੀਮਾ ਤੂਫ਼ਾਨ ਦਾ ਕਹਿਰ, 22 ਦੀ ਮੌਤ
ਚੀਨ ਦੇ ਸਟੇਟ ਮੀਡੀਆ ਮੁਤਾਬਕ ਚੀਨ ਵਿੱਚ ਲੇਕੀਮਾ ਤੂਫ਼ਾਨ ਕਾਰਨ 22 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ।
ਅਧਿਕਾਰੀਆਂ ਮੁਤਾਬਕ ਮੌਤਾਂ ਤੂਫ਼ਾਨ ਕਰਾਨ ਜ਼ਮੀਨ ਖਿਸਕਣ ਕਰਕੇ ਹੋਈਆਂ ਅਤੇ ਕਈ ਲੋਕ ਲਾਪਤਾ ਵੀ ਹੋ ਗਏ ਹਨ।
ਸ਼ੁਰੂ 'ਚ ਤਾਂ ਤੂਫ਼ਾਨ ਕਾਫੀ ਤੇਜ਼ ਸੀ ਪਰ ਜ਼ਮੀਨ 'ਤੇ ਪਹੁੰਚਣ ਤੋਂ ਥੋੜ੍ਹਾ ਚਿਰ ਪਹਿਲਾਂ ਇਹ ਕੁਝ ਕਮਜ਼ੋਰ ਪੈ ਗਿਆ। ਹਾਲਾਂਕਿ ਫਿਰ ਵੀ ਇਸ ਗਤੀ 187 ਕਿਲੋਮੀਟਰ ਪ੍ਰਤੀ ਘੰਟਾ ਸੀ।
ਇਹ ਵੀ ਪੜ੍ਹੋ-
ਕਸ਼ਮੀਰ ਬਾਰੇ ਸਾਡੀ ਇਹ ਵੀਡੀਓਜ਼ ਵੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=gNe7Fg6gps4
https://www.youtube.com/watch?v=GuzA3OrBinA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

ਕੀ ਮਾਂ ਬਣਨਾ ਔਰਤਾਂ ਦੀ ਸਹਿਣਸ਼ੀਲਤਾ ਨੂੰ ਵਧਾ ਕੇ ਲੰਬੀਆਂ ਦੌੜਾਂ ਲਈ ਕੁਸ਼ਲ ਦੌੜਾਕ ਬਣਾਉਂਦਾ ਹੈ
NEXT STORY