ਵੀਰਵਾਰ ਨੂੰ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਹਜ਼ਾਰਾਂ ਲੋਕ ਇਕੱਠੇ ਹੋਏ। ਉਨ੍ਹਾਂ ਵਿੱਚ ਇੱਕ ਔਰਤ ਦੇ ਅੱਖਾਂ ਹੰਝੂ ਸਨ, ਉਹ ਨਾਅਰੇ ਲਗਾ ਰਹੀ ਸੀ। ਉਸ ਦਾ ਕਹਿਣਾ ਸੀ, "ਅਸੀਂ ਕੀ ਚਾਹੁੰਦੇ ਹਾਂ? ਆਜ਼ਾਦੀ।"
ਬਰਤਾਨੀਆ ਦੇ ਕੁਝ ਹਿੱਸਿਆਂ ਵਿੱਚ ਭਾਰਤ ਸਰਕਾਰ ਵਿਰੋਧੀ ਮੁਜ਼ਾਹਰੇ ਲਈ ਲੋਕਾਂ ਦਾ ਸੜਕਾਂ ਉੱਤੇ ਆਏ। ਉਹ ਕਸ਼ਮੀਰ ਦੀ ਲੌਕਡਾਊਨ ਵਾਲੀ ਹਾਲਤ ਨੂੰ ਲੈ ਕੇ ਭਾਰਤ ਸਰਕਾਰ ਦੇ ਖ਼ਿਲਾਫ਼ ਰੋਸ ਜਤਾ ਰਹੇ ਸਨ।
ਇੱਥੇ ਹੀ ਕਾਫ਼ੀ ਲੋਕ ਭਾਰਤ ਦੀ ਅਜ਼ਾਦੀ ਦਾ ਜਸ਼ਨ ਮਨਾਉਣ ਵੀ ਪਹੁੰਚੇ ਹੋਏ ਸਨ। ਪੁਲਿਸ ਭਾਰਤੀ ਵਿਰੋਦੀ ਤੇ ਭਾਰਤ ਪੱਖੀ ਇਨ੍ਹਾਂ ਮੁਜ਼ਹਰਾਕਾਰੀਆਂ ਨੂੰ ਵੱਖ ਕਰਨ ਵਿੱਚ ਲੱਗੀ ਹੋਈ ਸੀ।
ਪਰ ਕਾਲੀਆਂ ਪੱਟੀਆਂ ਬੰਨ੍ਹੀ ਅਤੇ ਹੱਥ ਵਿੱਚ ਕਸ਼ਮੀਰ ਦੀਆਂ ਤਸਵੀਰਾਂ ਲਈ ਮੁਜ਼ਾਹਰਾ ਕਰਨ ਵਾਲੇ 15 ਅਗਸਤ ਨੂੰ "ਕਾਲਾ ਦਿਨ" ਕਹਿ ਰਹੇ ਸਨ।
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਭਾਰਤ ਸ਼ਾਸਿਤ ਕਸ਼ਮੀਰ ਨੂੰ ਮਿਲੇ ਵਿਸ਼ੇਸ਼ ਦਰਜੇ ਨੂੰ ਹਟਾਉਣ ਨਾਲ ਸੂਬੇ ਦਾ "ਪੁਰਾਣਾ ਗੌਰਵ" ਮੁੜ ਬਹਾਲ ਹੋ ਜਾਵੇਗਾ।
ਇਹ ਵੀ ਪੜ੍ਹੋ-
370 ਮੁੱਦਾ ਬਰਤਾਨੀਆ ਦੇ ਦੱਖਣੀ ਏਸ਼ੀਆਈ ਲੋਕਾਂ ਲਈ ਕਿੰਨਾ ਕੁ ਅਹਿਮ?
34 ਸਾਲਾਂ ਰਿਜ਼ ਅਲੀ ਇਸ ਮੁਜ਼ਾਹਰੇ 'ਚ ਹਿੱਸਾ ਲੈਣ ਲਈ ਪੀਟਰਜ਼ਬਰਗ ਤੋਂ 3 ਘੰਟੇ ਦਾ ਸਫ਼ਰ ਤੈਅ ਕਰਕੇ ਆਏ ਸਨ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ-ਦਾਦੀ ਦੇ ਜਨਮ ਸਥਾਨ ਕਸ਼ਮੀਰ ਵਿੱਚ, ਜੋ ਵੀ ਹੋ ਰਿਹਾ ਹੈ ਉਹ "ਘਿਨਾਉਣਾ" ਹੈ।
ਉਨ੍ਹਾਂ ਨੇ ਕਿਹਾ, "ਇਹ ਉਵੇਂ ਹੀ ਹੈ ਜਿਵੇਂ ਹਿਟਲਰ ਨੇ ਕੀਤਾ ਸੀ।"
ਹਾਲਾਂਕਿ, ਇਹ ਤਣਾਅ ਉਨ੍ਹਾਂ ਦੇ ਰੋਜ਼ਾਨਾ ਸਮਾਜਿਕ ਜੀਵਨ ਜਾਂ ਭਾਰਤੀ ਮੂਲ ਦੇ ਏਸ਼ੀਆਈ ਲੋਕਾਂ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਪ੍ਰਭਾਵਿਤ ਨਹੀਂ ਕਰਦਾ।
ਉਹ ਕਹਿੰਦੇ ਹਨ, "ਅਸੀਂ ਮੁਸਲਮਾਨ ਹਾਂ ਅਤੇ ਸਾਡਾ ਧਰਮ ਸਾਨੂੰ ਸ਼ਾਂਤੀ ਕਾਇਮ ਰੱਖਣਾ ਸਿਖਾਉਂਦਾ ਹੈ।"
ਲੀਡਜ਼ ਤੋਂ ਆਏ ਲੈਕਚਰਾਰ ਰਜ਼ਾਕ ਰਾਜ ਦੇ ਮਾਪੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਨਾਲ ਸਬੰਧਤ ਹਨ। ਉਹ ਕਹਿੰਦੇ ਹਨ ਕਿ ਸਿਆਸੀ ਸੰਕਟ ਉਨ੍ਹਾਂ ਦੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਪਰ ਉਨ੍ਹਾਂ ਨੇ ਤੈਅ ਕੀਤਾ ਹੈ ਕਿ ਉਹ ਭਾਰਤੀ ਉਤਪਾਦਾਂ ਨੂੰ ਨਹੀਂ ਖਰੀਦਣਗੇ।
ਉਨ੍ਹਾਂ ਨੇ ਕਿਹਾ, "ਅਸੀਂ ਸਾਰੇ ਏਸ਼ੀਆਈ ਹਾਂ, ਏਸ਼ੀਆ ਸਾਡੀ ਵਿਰਾਸਤ ਹੈ। ਦੂਜਿਆਂ ਵਾਂਗ ਭਾਰਤੀ ਵੀ ਮੇਰੇ ਲਈ ਚੰਗੇ ਹਨ। ਇਹ ਭਾਰਤੀ ਲੋਕ ਨਹੀਂ, ਭਾਰਤੀ ਸਰਕਾਰ ਨੇ ਕੀਤਾ ਹੈ।"
'ਉਨ੍ਹਾਂ ਦੀਆਂ ਹੋਰ ਚਿੰਤਾਵਾਂ'
ਪਰ ਮੁਜ਼ਾਹਰਿਆਂ ਤੋਂ ਪਰੇ ਚੈਰਿਟੀ ਸੈਕਟਰ ਦੇ ਦੱਖਣੀ ਏਸ਼ੀਆਈ ਕਾਰਕੁਨਾਂ ਨੇ ਬੀਬੀਸੀ ਨੂੰ ਦੱਸਿਆ ਕਿ ਧਰਮ ਤੇ ਜਾਤੀ ਦੇ ਵਿਤਕਰੇ ਤੋਂ ਬਿਨਾਂ ਸਮਾਜਿਕ ਅਨਿਆਂ ਦੇ ਖ਼ਿਲਾਫ਼ ਲੋਕਾਂ ਨੂੰ ਇਕਜੁੱਟ ਕਰਦੇ ਹਨ ਅਤੇ ਉਹ ਸੁਝਾਅ ਦਿੰਦੇ ਹਨ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਸੰਕਟ ਕਾਰਨ ਨੌਜਵਾਨ ਪੀੜੀ ਦੇ ਵੰਡੇ ਜਾਣ ਦੀ ਸੰਭਾਵਨਾ ਵੱਧ ਹੈ।
ਇਹ ਵੀ ਪੜ੍ਹੋ-
ਹਡਰਜ਼ਫੀਲਡ ਤੋਂ 30 ਸਾਲਾ ਨੀਲਮ ਹੀਰਾ ਸਿੱਖ ਭਾਈਚਾਰੇ ਨਾਲ ਸੰਬਧਤ ਹੈ। ਉਨ੍ਹਾਂ ਨੇ ਕਿਸਟਰ ਨਾਮ ਦੀ ਚੈਰਿਟੀ ਸੰਸਥਾ ਸ਼ੁਰੂ ਕੀਤੀ ਹੈ, ਜਿਸ ਵਿੱਚ ਪ੍ਰਜਨਨ ਸਿਹਤ ਬਾਰੇ ਗ਼ਲਤ ਧਾਰਨਾਵਾਂ ਅਤੇ ਦੱਖਣੀ ਏਸ਼ੀਆਈ ਭਾਈਚਾਰਿਆਂ ਦੀਆਂ ਔਰਤਾਂ ਲਈ ਵੱਡੇ ਪੱਧਰ 'ਤੇ ਕੰਮ ਕਰਦੀ ਹੈ।
ਉਨ੍ਹਾਂ ਦਾ ਕਹਿਣਾ ਹੈ, "ਜੇਕਰ ਸਿਹਤ ਅਤੇ ਮੈਡੀਕਲ ਹਾਲਾਤ ਵਿਤਕਰਾ ਨਹੀਂ ਕਰਦੇ ਤਾਂ ਅਸੀਂ ਕਿਉਂ ਕਰੀਏ?"
ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਬੈਠਕਾਂ ਅਤੇ ਆਨਲਾਈਨ ਕਮਿਊਨਿਟੀਜ਼ ਵਿੱਚ ਕਦੇ ਗੱਲ ਨਹੀਂ ਹੁੰਦੀ।
ਉਹ ਕਹਿੰਦੇ ਹਨ, "ਔਰਤਾਂ ਲਈ ਇਸ ਤੋਂ ਵੱਧ ਕੇ ਕਈ ਮੁੱਦੇ ਹਨ। ਉਹ ਕਈ ਤਰ੍ਹਾਂ ਦੇ ਦਰਦ ਹੰਢਾ ਰਹੀਆਂ ਹਨ ਤੇ ਅਜਿਹੇ ਵਿੱਚ ਕਸ਼ਮੀਰ ਬਾਰੇ ਚੱਲ ਰਹੇ ਮੁੱਦੇ ਉਨ੍ਹਾਂ ਦੇ ਦਿਮਾਗ਼ 'ਚ ਨਹੀਂ ਹਨ। ਉਨ੍ਹਾਂ ਕੋਲ ਹੋਰ ਵੀ ਕਈ ਵੱਡੀਆਂ ਚਿੰਤਾਵਾਂ ਹਨ।"
'ਅਸਲ 'ਚ ਕੀ'
ਹੀਰਾ ਵਾਂਗ ਹੀ ਬਰਮਿੰਘਮ ਤੋਂ ਸਮਲਿੰਗੀ ਕਾਰਕੁਨ ਖਕਨ ਕੁਰੈਸ਼ੀ ਦਾ ਕਹਿਣਾ ਹੈ ਕਿ ਕਿ ਸਾਂਝੇ ਟੀਚੇ ਲੋਕਾਂ ਨੂੰ ਸਾਰੇ ਧਰਮਾਂ ਅਤੇ ਕੌਮਾਂ ਨਾਲ ਜੋੜਦੇ ਹਨ।
49 ਸਾਲਾਂ ਕੁਰੈਸ਼ੀ ਦਾ ਕਹਿਣਾ ਹੈ, "ਹਰ ਕੋਈ ਅਸਲ ਵਿੱਚ ਇੱਕ ਦੂਜੇ 'ਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਦਾ ਹੈ, ਇਹੀ ਉਹ ਚੀਜ਼ ਹੈ ਜੋ ਸਾਨੂੰ ਇੱਕ ਦੂਜੇ ਨਾਲ ਜੋੜਦੀ ਹੈ। ਜੇ ਮੈਂ ਕਿਸੇ ਨਾਲ ਜੁੜਦਾ ਹਾਂ ਤਾਂ ਮੈਂ ਅਸਲ 'ਚ ਉਨ੍ਹਾਂ ਦੇ ਵਿਸ਼ਵਾਸ ਜਾਂ ਧਰਮ ਨਾਲ ਨਹੀਂ ਜੁੜਦਾ, ਬਲਕਿ ਉਨ੍ਹਾਂ ਦੀ ਸ਼ਖਸੀਅਤ ਨਾਲ ਜੁੜਦਾ ਹਾਂ"
ਪਰ ਉਹ ਚਿੰਤਤ ਹਨ ਕਿ ਜੋ ਨੌਜਵਾਨ ਪੀੜ੍ਹੀ ਲਈ ਹਮੇਸ਼ਾਂ ਅਜਿਹਾ ਨਹੀਂ ਹੁੰਦਾ।
ਉਹ ਕਹਿੰਦੇ ਹਨ, "ਜਦੋਂ ਪਛਾਣ ਦੀ ਗੱਲ ਆਉਂਦੀ ਹੈ ਜਾਂ ਪਛਾਣ ਦੀ ਸਿਆਸਤ ਹੁੰਦੀ ਹੈ ਤਾਂ ਲੋਕ ਹੋਰ ਵੀ ਖ਼ਾਸ ਹੋਣ ਦੀ ਕੋਸ਼ਿਸ਼ ਕਰਦੇ ਹਨ।"
"ਮੈਂ ਤੇ ਮੇਰੇ ਸਾਥੀ, ਅਸੀਂ ਸਮਾਨਤਾ ਦੇ ਸਮਰਥਨ ਦੀ ਗੱਲ ਕਰਦੇ ਹਾਂ, ਇਸ ਦੌਰਾਨ ਅਸੀਂ ਦੋਸਤੀ ਦੀ ਭਾਲ ਕਰਦੇ ਹਾਂ ਬੇਸ਼ੱਕ ਅਸੀਂ ਪਾਕਿਸਤਾਨੀ, ਮੁਸਲਮਾਨ, ਹਿੰਦੂ, ਸਿੱਖ ਜਾਂ ਭਾਰਤੀ ਪਛਾਣ ਹੀ ਕਿਉਂ ਨਾ ਰੱਖਦੇ ਹੋਈਏ।"
"ਮੈਨੂੰ ਲਗਦਾ ਹੈ ਕਿ ਨੌਜਵਾਨ ਪੀੜ੍ਹੀ ਪਛਾਣ 'ਤੇ ਧਿਆਨ ਦਿੰਦੀ ਹੈ ਅਤੇ ਕਿਸੇ-ਕਿਸੇ ਮਾਮਲੇ ਵਿੱਚ ਹੀ ਵੱਖ ਹੋਣਾ ਚਾਹੁੰਦੇ ਹਨ।"
'ਵਧੇਰੇ ਵੰਡੇ ਹੋਏ'
ਪ੍ਰਾਗਨਾ ਪਟੇਲ ਨੇ ਸਾਊਥਾਲ ਸਿਸਟਰ ਦੀ ਸਥਾਪਨਾ ਕੀਤੀ ਹੈ, ਜੋ ਕਾਲੇ ਅਤੇ ਘੱਟ ਗਿਣਤੀ ਔਰਤਾਂ ਲਈ ਬਣੀ ਇੱਕ ਧਰਮ ਨਿਰਪੱਖ ਸੰਸਥਾ ਹੈ ਅਤੇ ਲਿੰਗ ਅਧਾਰਿਤ ਹਿਸਾ ਨੂੰ ਚੁਣੌਤੀ ਦਿੰਦੀ ਹੈ।
ਪ੍ਰਾਗਨਾ ਕਹਿੰਦੀ ਹੈ ਕਿ ਉਸ ਨੇ ਇੱਕ ਅਜਿਹੀ ਨੈਤਿਕਤਾ ਨੂੰ ਉਤਸ਼ਾਹਿਤ ਕੀਤਾ ਹੈ ਜਿਸ ਦਾ ਉਦੇਸ਼ ਲੋਕਾਂ ਨੂੰ ਅਸਮਾਨਤਾ ਦੇ ਵਿਰੁੱਧ ਇਕੱਠੇ ਕਰਨਾ ਹੈ।
ਉਹ ਕਹਿੰਦੀ ਹੈ, "ਪਰ ਸਾਡੇ ਸੈਂਟਰ ਤੋਂ ਬਾਹਰ ਤੋਂ ਸਾਡੇ ਖ਼ਿਲਾਫ਼ ਕਈ ਧਰਾਨਾਵਾਂ ਫੈਲ ਰਹੀਆਂ ਹਨ।"
ਉਹ ਮੁਤਾਬਕ, "ਲੋਕ ਵਧੇਰੇ ਵੰਡੇ ਹੋਏ ਹਨ। ਦੱਖਣੀ ਏਸ਼ੀਆਈ ਲੋਕਾਂ ਨੂੰ ਵਿਚਾਲੇ ਇਕਜੁੱਟਤਾ ਕਾਇਮ ਕਰਨਾ ਔਖਾ ਹੈ, ਕਿਉਂਕਿ ਧਰਮ ਦਾ ਪਛਾਣ ਪੱਖੋਂ ਬਹੁਤ ਸਿਆਸੀਕਰਨ ਹੋ ਗਿਆ ਹੈ।"
ਉਹ ਕਹਿੰਦੀ ਹੈ, "ਨੌਜਵਾਨਾਂ ਦੇ ਦੂਜਿਆਂ ਦੇ ਵਿਰੋਧ 'ਚ ਆਪਣੇ ਬਾਰੇ ਸੋਚਣ ਦੀ ਸੰਭਾਵਨਾ ਵਧੇਰੇ ਹੈ ਕਿਉਂਕਿ ਉਨ੍ਹਾਂ ਕੋਲੋਂ ਵੰਡ ਦੀਆਂ ਉਹ ਯਾਦਾਂ ਨਹੀਂ ਹਨ, ਜਦੋਂ 1947 ਦੌਰਾਨ ਜਦੋਂ ਬਰਤਾਨਵੀ ਸ਼ਾਸਿਤ ਭਾਰਤ ਦੇ ਦੋ ਹਿੱਸੇ ਕੀਤੇ ਗਏ ਤਾਂ ਕਰੀਬ ਕਰੋੜਾਂ ਲੋਕਾਂ ਦੀ ਜਾਨਾਂ ਗਈਆਂ ਤੇ ਕਰੋੜਾਂ ਹੀ ਲਾਪਤਾ ਹੋ ਗਏ।"
ਕਸ਼ਮੀਰ ਵਿੱਚ ਕੀ ਹੋ ਰਿਹਾ ਹੈ?
ਭਾਰਤ ਸ਼ਾਸਿਤ ਕਸ਼ਮੀਰ ਵਿਚੋਂ ਧਾਰਾ 370 ਹਟਾਈ ਗਈ ਸੀ, ਜਿਸ ਦੇ ਤਹਿਤ ਜੰਮੂ-ਕਸ਼ਮੀਰ ਨੂੰ ਮਿਲੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਘਾਟੀ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਫੌਜ ਤਾਇਨਾਤ ਕੀਤੀ ਗਈ ਅਤੇ ਸਥਾਨਕ ਲੀਡਰਾਂ ਨੂੰ ਨਜ਼ਰਬੰਦ ਕੀਤਾ ਗਿਆ।
ਇਸ ਦੇ ਨਾਲ ਹੀ ਘਾਟੀ ਵਿੱਚ ਕੁਝ ਥਾਵਾਂ ਦੇ ਟੈਲੀਫੋਨ ਸੇਵਾਵਾਂ ਅਤੇ ਇੰਟਰਨੈੱਟ 'ਤੇ ਬੰਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=sNSzvZH1-Sg
https://www.youtube.com/watch?v=ltta6wxCDpI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਪੰਜਾਬ ''ਚ ਅਗਲੇ 48 ਘੰਟੇ ਕਿਹੋ ਜਿਹਾ ਰਹੇਗਾ ਮੌਸਮ -5 ਅਹਿਮ ਖ਼ਬਰਾਂ
NEXT STORY