ਸੁਪਰੀਮ ਕੋਰਟ ਨੇ ਭਾਰਤ-ਸ਼ਾਸਿਤ ਕਸ਼ਮੀਰ ਦੇ ਅਨੰਤਨਾਗ ਵਿੱਚ ਰਹਿਣ ਵਾਲੇ ਮੁਹੰਮਦ ਅਈਮ ਸਈਦ ਨੂੰ ਸੁਰੱਖਿਅਤ ਘਰ ਪਹੁੰਚਾਉਣ ਦਾ ਹੁਕਮ ਦਿੱਤਾ ਹੈ।
ਜਦੋਂ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਨੂੰ ਖ਼ਤਮ ਕੀਤਾ ਗਿਆ ਤਾਂ ਉਸ ਵੇਲੇ ਅਲੀਮ ਦਿੱਲੀ ਵਿੱਚ ਸਨ। ਘਰ ਵਾਲਿਆਂ ਨਾਲ ਸੰਪਰਕ ਨਹੀਂ ਹੋ ਸਕਿਆ ਸੀ ਤੇ ਪਾਬੰਦੀਆਂ ਕਰਕੇ ਉਹ ਘਰ ਨਹੀਂ ਜਾ ਸਕੇ।
ਫਿਰ ਉਹ ਸੁਪਰੀਮ ਕੋਰਟ ਗਏ ਅਤੇ ਸਰਬਉੱਚ ਅਦਾਲਤ ਨੇ ਉਨ੍ਹਾਂ ਦੇ ਪੱਖ ਵਿੱਚ ਫੈਸਲਾ ਸੁਣਾਇਆ।
ਮੁਹੰਮਦ ਅਈਮ ਸਈਦ ਨੇ ਬੀਬੀਸੀ ਪੱਤਰਕਾਰ ਨੂੰ ਦੱਸਿਆ, "4 ਅਗਸਤ ਨੂੰ ਮੇਰੀ ਆਖਰੀ ਵਾਰ ਪਰਿਵਾਰ ਨਾਲ ਗੱਲਬਾਤ ਹੋਈ ਸੀ। ਉਸ ਵੇਲੇ ਕਸ਼ਮੀਰ ਵਿੱਚ ਹੜਬੜੀ ਦਾ ਮਾਹੌਲ ਸੀ। ਪਰ ਘਰਵਾਲੇ ਉਸ ਵੇਲੇ ਇਸ ਲਈ ਤਿਆਰ ਵੀ ਨਹੀਂ ਸਨ।"
"ਮੈਂ ਹਾਲ ਹੀ ਵਿੱਚ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ ਹੈ। ਫਿਰ ਮੇਰੇ ਕੋਲ ਇੱਕੋ ਰਾਹ ਸੀ ਕਿ ਮੈਂ ਸੁਪਰੀਮ ਕੋਰਟ ਜਾਵਾਂ। ਸੁਪਰੀਮ ਕੋਰਟ ਨੇ ਕਿਹਾ ਕਿ ਜੇ ਤੁਹਾਨੂੰ ਆਪਣੇ ਪਰਿਵਾਰ ਦੀ ਹਾਲ ਬਾਰੇ ਖਦਸ਼ੇ ਹਨ ਤਾਂ ਤੁਸੀਂ ਪਹਿਲਾਂ ਆਪਣੇ ਘਰ ਜਾਓ।"
"ਮੇਰਾ ਘਰ ਅਨੰਤਨਾਗ ਵਿੱਚ ਹੈ ਜੋ ਸ਼੍ਰੀਨਗਰ ਤੋਂ 55 ਕਿਲੋਮੀਟਰ ਦੂਰ ਹੈ। ਇਹ ਇਲਾਕਾ ਦੱਖਣੀ ਕਸ਼ਮੀਰ ਵਿੱਚ ਪੈਂਦਾ ਹੈ ਤੇ ਇੱਥੇ ਕਾਫੀ ਤਣਾਅ ਦੀਆਂ ਖ਼ਬਰਾਂ ਹਨ। ਮੌਜੂਦਾ ਮਾਹੌਲ ਵਿੱਚ ਮੈਨੂੰ ਖਦਸ਼ਾ ਸੀ ਕਿ ਕਿਤੇ ਮੈਂ ਸਲਾਮਤੀ ਨਾਲ ਘਰ ਪਹੁੰਚ ਸਕਾਂਗਾ ਜਾਂ ਨਹੀਂ।"
“ਮੈਂ ਕਈ ਹੈਲਪਲਾਈਨ ’ਤੇ ਵੀ ਮਦਦ ਲਈ ਗੁਹਾਰ ਕੀਤੀ ਪਰ ਕੋਈ ਜਵਾਬ ਨਹੀਂ ਆਇਆ।”
"ਹੁਣ ਅਦਾਲਤ ਨੇ ਐੱਸਐੱਸਪੀ ਸ਼੍ਰੀਨਗਰ ਨੂੰ ਕਿਹਾ ਹੈ ਕਿ ਉਹ ਮੈਨੂੰ ਘਰ ਤੱਕ ਪਹੁੰਚਾਉਣ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਮੈਂ ਜਦੋਂ ਘਰ ਤੋਂ ਵਾਪਸ ਆਵਾਂ ਤਾਂ ਐਫੀਡੇਵਿਟ ਨਾਲ ਇੱਕ ਰਿਪੋਰਟ ਕੋਰਟ ਵਿੱਚ ਜਮਾਂ ਕਰਵਾਂਵਾ ਜਿਸ ਵਿੱਚ ਮੌਜੂਦਾ ਹਾਲਾਤ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੋਵੇ।"
ਇਹ ਵੀ ਪੜ੍ਹੋ-
ਕਸ਼ਮੀਰ: ਹਿਊਮਨ ਰਾਈਟਸ ਵਾਚ ਨੇ ਕੀਤੀ ਭਾਰਤ ਦੀ ਆਲੋਚਨਾ
ਮਨੁੱਖੀ ਅਧਿਕਾਰ ਸੰਗਠਨ ਹਿਊਮਨ ਰਾਈਟਸ ਵਾਚ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚ ਜੋ ਇੰਟਰਨੈਟ ਅਤੇ ਟੈਲੀਫੋਨ ਸੇਵਾਵਾਂ ਬੰਦ ਕੀਤੀਆਂ ਹਨ, ਉਸ ਨਾਲ ਉਥੋਂ ਦੀ ਆਬਾਦੀ ਪਰੇਸ਼ਾਨ ਹੈ।
ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਜ਼ਰੂਰੀ ਸੇਵਾਵਾਂ ਤਤਕਾਲ ਬਹਾਲ ਹੋ ਜਾਣ।
ਜੰਮੂ-ਕਸ਼ਮੀਰ ਵਿੱਚ 5 ਅਗਸਤ 2019 ਤੋਂ ਹੀ ਇਹ ਸੇਵਾਵਾਂ ਬੰਦ ਹਨ। ਹਿਊਮਨ ਰਾਈਟਸ ਵਾਚ ਦਾ ਕਹਿਣਾ ਹੈ ਕਿ ਇਸ ਨਾਲ ਜਨਤਾ ਨੂੰ ਸੂਚਨਾਵਾਂ ਮਿਲਣੀਆਂ ਠੱਪ ਹੋ ਗਈਆਂ ਹਨ।
ਲੋਕ ਗੱਲਬਾਤ ਨਹੀਂ ਕਰ ਸਕ ਰਹੇ, ਸਿਹਤ ਸੁਵਿਧਾਵਾਂ ਵੀ ਮੁਸ਼ਕਿਲ ਨਾਲ ਮਿਲ ਰਹੀਆਂ ਹਨ ਅਤੇ ਇਨ੍ਹਾਂ ਸਭ ਦੇ ਨਾਲ ਸਥਾਨਕ ਅਰਥਚਾਰਾ ਪੂਰੀ ਤਰ੍ਹਾਂ ਰੁਕਿਆ ਹੋਇਆ ਹੈ।
ਜਿਣਸੀ ਸੋਸ਼ਣ ਦੇ ਸ਼ਿਕਾਰ ਬੇਟੇ ਨੂੰ ਮਾਂ ਨੇ ਇੰਝ ਦਿਵਾਇਆ ਨਿਆਂ
ਕਹਾਣੀ ਇਸ ਮਾਂ ਜੋ ਆਪਣੇ ਬੱਚੇ ਨੂੰ ਬੋਰਡਿੰਗ ਸਕੂਲ ਛੱਡ ਕੇ ਆਈ ਤੇ 4 ਦਿਨਾਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੇ ਬੱਚੇ ਨਾਲ ਉੱਥੇ ਜਿਣਸੀ ਸ਼ੋਸ਼ਣ ਹੋ ਰਿਹਾ ਹੈ।
ਉਸ ਨੇ ਆਪਣੀ ਦਾਸਤਾਨ ਤੇ ਆਪਣੇ ਬੇਟੇ ਦੀ ਲੰਬੀ ਲੜਾਈ ਦਾ ਜ਼ਿਕਰ ਕਰਦਿਆਂ ਦੱਸਿਆ, "ਇਹ ਅਪ੍ਰੈਲ 2015 ਦੀ ਗੱਲ ਹੈ। ਮੇਰਾ ਬੇਟਾ ਹਫ਼ਤਾ ਪਹਿਲਾਂ ਹੀ 13 ਸਾਲ ਦਾ ਹੋਇਆ ਸੀ। ਅਸੀਂ ਉਸ ਦਾ ਦਾਖ਼ਲਾ ਪੂਣੇ ਦੇ ਇੱਕ ਪ੍ਰਸਿੱਧ ਬੋਰਡਿੰਗ ਸਕੂਲ ਵਿੱਚ ਕਰਵਾਇਆ ਸੀ।"
ਉਸ ਨੂੰ ਇੱਕ ਈਮੇਲ ਰਾਹੀਂ ਪਤਾ ਲੱਗਾ ਕਿ ਕਿਵੇਂ ਉਨ੍ਹਾਂ ਦਾ ਬੇਟਾ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋ ਰਿਹਾ ਹੈ ਤੇ ਉਸ ਲਈ ਉਨ੍ਹਾਂ ਨੂੰ ਘਰੋਂ ਲੈ ਕੇ ਅਦਾਲਤ 'ਚ ਲੜਨੀ ਪਈ ਨਿਆਂ ਦੀ ਲੜਾਈ। ਇਸ ਮਾਂ ਦੀ ਪੂਰੀ ਕਹਾਣੀ ਪੜ੍ਹਨ ਲਈ ਕਲਿੱਕ ਕਰੋ।
ਇਹ ਵੀ ਪੜ੍ਹੋ-
ਭਾਰਤ 'ਚ ਗਵਾਹ ਬਣਨਾ ਕਿਉਂ ਹੈ ਖ਼ਤਰਨਾਕ
ਪਿਛਲੇ ਦਿਨੀਂ ਉਨਾਓ ਰੇਪ ਮਾਮਲੇ 'ਚ ਪੀੜਤ ਕੁੜੀ ਅਤੇ ਉਸ ਦਾ ਵਕੀਲ ਰਾਇਬਰੇਲੀ ਨਜ਼ਦੀਕ ਇੱਕ ਸੜਕ ਹਾਦਸੇ 'ਚ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸਨ। ਉਸ ਦਿਨ ਤੋਂ ਹੀ ਦੋਵਾਂ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਹਾਦਸੇ 'ਚ ਪੀੜਤ ਕੁੜੀ ਦੀਆਂ ਦੋ ਮਹਿਲਾ ਰਿਸ਼ਤੇਦਾਰਾਂ ਦੀ ਮੌਤ ਵੀ ਹੋ ਗਈ ਸੀ। ਮ੍ਰਿਤਕਾਂ ਵਿੱਚੋਂ ਇੱਕ ਤਾਂ 2017 ਦੀ ਇਸ ਘਟਨਾ ਦੀ ਚਸ਼ਮਦੀਦ ਗਵਾਹ ਵੀ ਸੀ।
ਭਾਰਤ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿੰਨ੍ਹਾਂ 'ਚ ਗਵਾਹ ਨੂੰ ਹੀ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ। ਇਸ ਹਾਦਸੇ ਨੇ ਇਕ ਵਾਰ ਫਿਰ ਭਾਰਤ 'ਚ ਚਸ਼ਮਦੀਦਾਂ ਦੀ ਸੁਰੱਖਿਆ 'ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਇਸ ਪੱਖ ਵੱਲ ਧਿਆਨ ਦੇਣ ਲਈ ਮਜਬੂਰ ਕੀਤਾ ਹੈ। ਗਵਾਹਾਂ ਲਈ ਭਾਰਤ ਵਿੱਚ ਉਪਜਦੇ ਖ਼ਤਰਿਆਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।
ਭਾਰਤ ਦੀ ਅਰਥਵਿਵਸਥਾ ਦੀ 'ਮਾੜੀ ਹਾਲਤ'
ਗੱਡੀਆਂ ਬਣਾਉਣ ਕੰਪਨੀਆਂ ਦੋ ਦਹਾਕਿਆਂ 'ਚ ਸਭ ਤੋਂ ਮਾੜੇ ਹਾਲਾਤ 'ਚ ਹਨ। ਗੱਡੀਆਂ ਤੇ ਮੋਟਰਸਾਈਕਲਾਂ ਦੀ ਵਿਕਰੀ ਨੂੰ ਅਕਸਰ ਅਰਥਚਾਰੇ ਦੀ ਸਿਹਤ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਜਿਨ੍ਹਾਂ ਦੀ ਵਿਕਰੀ ਲਗਾਤਾਰ ਡਿੱਗ ਰਹੀ ਹੈ।
ਸਭ ਤੋਂ ਵੱਡੀ ਕੰਪਨੀ ਦੀ ਵਿਕਰੀ 36 ਫੀਸਦ ਘਟੀ ਹੈ। ਕੀ ਭਾਰਤ ਦੇ ਅਰਥਚਾਰੇ ਦੀ ਗੱਡੀ ਪੱਟੜੀ ਤੋਂ ਉਤਰ ਰਹੀ ਹੈ? ਪੂਰੀ ਖ਼ਬਰ ਦੇਖਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ-
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=MqtqAKl2ssg
https://www.youtube.com/watch?v=OQ_pgCMV9wk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਦਿੱਲੀ ''ਚ ''ਮੌਬ ਲਿੰਚਿੰਗ'' ਦੇ ਵਾਇਰਲ ਵੀਡੀਓ ਦੀ ਸੱਚਾਈ: ਫੈਕਟ ਚੈੱਕ
NEXT STORY