ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਇਸ ਦਾਅਵੇ ਨਾਲ ਵਾਇਰਲ ਹੋ ਰਿਹਾ ਹੈ ਕਿ 'ਸਾਲ 2013 ਵਿੱਚ ਜਦੋਂ ਭਾਰਤ ਦੀ ਜੀਡੀਪੀ ਦਰ 5 ਫੀਸਦ ਤੱਕ ਡਿੱਗ ਗਈ ਸੀ। ਦੇਸ ਵਿੱਚ ਕਾਂਗਰਸ ਦੀ ਸਰਕਾਰ ਸੀ ਤਾਂ ਉਨ੍ਹਾਂ ਨੇ ਇਸ ਨੂੰ ਚਿੰਤਾ ਦਾ ਵਿਸ਼ਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਜਦਕਿ ਸਾਲ 2019 ਵਿੱਚ ਜੀਡੀਪੀ ਰੇਟ 5 ਫੀਸਦ ਹੋਣ 'ਤੇ ਉਹ ਭਾਰਤ ਨੂੰ ਮੰਦੀ ਦੀ ਚਪੇਟ ਵਿਚ ਦੱਸ ਰਹੇ ਹਨ।
ਤਕਰਬੀਨ 30 ਸਕਿੰਟ ਦੇ ਇਸ ਵਾਇਰਲ ਵੀਡੀਓ ਦਾ ਅੱਧਾ ਹਿੱਸਾ ਰਵੀਸ਼ ਕੁਮਾਰ ਦੇ 2013 ਦੇ ਟੀਵੀ ਸ਼ੋਅ 'ਚੋਂ ਲਿਆ ਗਿਆ ਹੈ। ਜਿਸ ਨੂੰ ਉਨ੍ਹਾਂ ਦੇ ਹਾਲੀਆ ਪ੍ਰੋਗਰਾਮ ਨਾਲ ਜੋੜ ਕੇ ਦੋਹਾਂ ਵਿਚਕਾਰ ਤੁਲਨਾ ਕੀਤੀ ਗਈ ਹੈ।
ਪੁਰਾਣੀ ਵੀਡਿਓ ਵਿੱਚ ਰਵੀਸ਼ ਕੁਮਾਰ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, "ਕੀ ਅਸੀਂ ਅਰਥਚਾਰੇ ਨੂੰ ਲੈ ਕੇ ਜ਼ਿਆਦਾ ਰੋਂਦੂ ਤਾਂ ਨਹੀਂ ਹੋ ਰਹੇ? ਕਿਉਂਕਿ ਦੁਨੀਆਂ ਵਿੱਚ ਬਹੁਤ ਘੱਟ ਅਰਥਚਾਰੇ ਹਨ, ਜੋ ਕਿ 5 ਫੀਸਦ ਦੀ ਰਫ਼ਤਾਰ ਨਾਲ ਅੱਗੇ ਵੱਧ ਰਹੀਆਂ ਹਨ।"
ਉੱਥੇ ਹੀ ਹਾਲ ਦੇ ਵੀਡੀਓ ਵਿੱਚ ਉਹ ਕਹਿੰਦੇ ਹਨ, "ਭਾਰਤ ਦਾ ਅਰਥਚਾਰਾ ਚੰਗੀ ਹਾਲਤ ਵਿੱਚ ਨਹੀਂ ਹੈ। ਜੀਡੀਪੀ ਦੇ ਅੰਕੜਿਆਂ ਮੁਤਾਬਕ 5 ਫੀਸਦ ਦਾ ਰੇਟ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਭਾਰਤ ਦੀ ਅਰਥ ਵਿਵਸਥਾ ਮੰਦੀ ਦੀ ਚਪੇਟ ਵਿੱਚ ਆ ਗਈ ਹੈ।"
ਇਹ ਵੀ ਪੜ੍ਹੋ-
ਅਸੀਂ ਇਹ ਦੇਖਿਆ ਹੈ ਕਿ ਇਸ ਵੀਡੀਓ ਨੂੰ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਸ਼ੁੱਕਰਵਾਰ ਨੂੰ ਹੋਏ ਰਵੀਸ਼ ਕੁਮਾਰ ਦੇ ਰੇਮਨ ਮੈਗਸੇਸੇ ਪਬਲਿਕ ਲੈਕਚਰ ਤੋਂ ਪਹਿਲਾਂ ਵਾਇਰਲ ਕੀਤਾ ਗਿਆ।
ਹਾਲ ਹੀ ਵਿੱਚ ਰਵੀਸ਼ ਨੂੰ ਸਾਲ 2019 ਦਾ ਜਾਣਿਆ -ਪਛਾਣਿਆ 'ਰੈਮਨ ਮੈਗਸੇਸੇ ਪੁਰਸਕਾਰ' ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਸੀ।
ਹਿੰਦੀ ਟੀਵੀ ਪੱਤਰਕਾਰਿਤਾ ਵਿੱਚ ਵਿਸ਼ੇਸ਼ ਯੋਗਦਾਨ ਲਈ 9 ਸਤੰਬਰ 2019 ਨੂੰ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਜਾਵੇਗਾ।
ਬੀਬੀਸੀ ਨੇ ਇਹ ਦੇਖਿਆ ਹੈ ਕਿ ਸੋਸ਼ਲ ਮੀਡੀਆ ਤੇ ਸ਼ੇਅਰ ਹੋ ਰਿਹਾ ਰਵੀਸ਼ ਕੁਮਾਰ ਨਾਲ ਸਬੰਧਤ ਵਾਇਰਲ ਵੀਡੀਓ ਭਰਮ ਵਿੱਚ ਪਾਉਣ ਵਾਲਾ ਹੈ ਅਤੇ ਇੱਕ ਵੱਡੀ ਚਰਚਾ ਦਾ ਹਿੱਸਾ ਹੈ, ਜਿਸ ਨੂੰ ਗ਼ਲਤ ਸੰਦਰਭ ਵਿੱਚ ਸ਼ੇਅਰ ਕੀਤਾ ਜਾ ਰਿਹਾ ਹੈ।
2013 ਦਾ ਵੀਡੀਓ
ਵਾਇਰਲ ਵੀਡੀਓ ਵਿੱਚ ਜਿਸ ਪੁਰਾਣੇ ਵੀਡੀਓ ਦੀ ਵਰਤੋਂ ਕੀਤੀ ਗਈ ਹੈ, ਉਹ 27 ਫਰਵਰੀ 2013 ਨੂੰ ਪ੍ਰਸਾਰਿਤ ਹੋਏ ਰਵੀਸ਼ ਦੇ ਟੀਵੀ ਸ਼ੋਅ ਦਾ ਹਿੱਸਾ ਹੈ।
ਇਸ ਸ਼ੋਅ ਵਿਚ ਭਾਰਤ ਦੀ 'ਆਰਥਿਕ ਸਰਵੇਖਣ ਰਿਪੋਰਟ 2012-13' 'ਤੇ ਚਰਚਾ ਕੀਤੀ ਗਈ ਸੀ, ਜੋ ਕਿ ਉਸੇ ਦਿਨ ਭਾਰਤ ਦੇ ਤਤਕਾਲੀ ਵਿੱਤ ਮੰਤਰੀ ਪੀ. ਚਿਦੰਬਰਮ ਨੇ ਪੇਸ਼ ਕੀਤੀ ਸੀ।
ਇਸ ਸ਼ੋਅ ਦੀ ਸ਼ੁਰੂਆਤ ਰਵੀਸ਼ ਨੇ ਇਹ ਕਹਿੰਦੇ ਹੋਏ ਕੀਤੀ ਸੀ, "ਮੌਜੂਦਾ ਸਮੇਂ ਵਿੱਚ ਦੇਸ ਦੀ ਵਿੱਤੀ ਹਾਲਤ ਠੀਕ ਨਹੀਂ ਹੈ। ਭਵਿੱਖ ਵਿੱਚ ਠੀਕ ਹੋਣ ਦਾ ਅਨੁਮਾਨ ਹੈ। ਅਤੀਤ ਨਾਲ ਤੁਲਨਾ ਕਰਨ ਤੇ ਯਾਨਿ ਕਿ ਜਦੋਂ ਭਾਰਤ 8 ਜਾਂ 9 ਫੀਸਦ ਦੀ ਵਿਕਾਸ ਦਰ ਨਾਲ ਅੱਗੇ ਜਾ ਰਿਹਾ ਸੀ, ਅਰਥ ਵਿਵਸਥਾ ਦਾ ਹਰ ਇੰਡੈਕਸ ਹੌਲੀ ਗਤੀ ਦੀ ਖ਼ਬਰ ਵਾਂਗ ਲੱਗ ਰਿਹਾ ਹੈ।"
ਇਹ ਵੀ ਪੜ੍ਹੋ
ਸਾਲ 2012-13 ਦੀ ਵਿੱਤੀ ਸਰਵੇ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਸਨਅਤ, ਖੇਤੀ, ਮੈਨਿਊਫੈਕਚਰ ਤੇ ਸਰਵਿਸ ਸੈਕਟਰ ਸਾਰੇ ਢਲਾਣ 'ਤੇ ਹਨ।
ਮੌਜੂਦਾ ਸਮੇਂ ਵਿੱਚ ਭਾਰਤ ਦੇ ਵਿੱਤੀ ਸਲਾਹਕਾਰ ਕ੍ਰਿਸ਼ਣਮੂਰਤੀ ਸੁਬਰਾਮਨਿਅਮ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਸਨ। ਉਨ੍ਹਾਂ ਤੋਂ ਰਵੀਸ਼ ਕੁਮਾਰ ਨੇ ਪੁੱਛਿਆ ਸੀ ਕਿ ਕੀ ਭਾਰਤ ਦੇ ਵਿਕਾਸ ਦੀ ਕਹਾਣੀ ਵਾਕਈ ਖ਼ਤਮ ਹੋ ਚੁੱਕੀ ਹੈ ਅਤੇ ਚੀਤੇ ਤੋਂ ਬਕਰੀ ਬਣ ਗਏ ਹਾਂ?
ਇਸ ਦੇ ਜਵਾਬ ਵਿੱਚ ਗਲੋਬਲ ਮੰਦੀ ਵਿਚਾਲੇ ਭਾਰਤੀ ਅਰਥਚਾਰੇ ਦਾ ਜ਼ਿਕਰ ਕਰਦੇ ਹੋਏ ਸੁਬਰ੍ਹਾਮਨਿਅਮ ਸਵਾਮੀ ਨੇ ਕਿਹਾ ਸੀ, "ਗਲੋਬਲ ਮੰਦੀ ਦੀ ਹਾਲਤ ਇੰਨੀ ਵੀ ਖ਼ਰਾਬ ਨਹੀਂ ਹੈ ਕਿ ਭਾਰਤ 5 ਫੀਸਦੀ ਦੀ ਦਰ ਨਾਲ ਵਿਕਾਸ ਹਾਸਿਲ ਕਰੇ। ਪਿਛਲੇ ਸਾਲ (2012-13) ਵਿੱਚ 27 ਦੇਸਾਂ ਨੇ 7 ਫੀਸਦੀ ਤੋਂ ਵੱਧ ਦਰ ਹਾਸਿਲ ਕੀਤੀ ਸੀ।
ਇਸ ਨੂੰ ਦੇਖਦੇ ਹੋਏ ਸਰਕਾਰ ਨੂੰ ਆਪਣੀਆਂ ਨੀਤੀਆਂ 'ਤੇ ਚਿੰਤਨ ਕਰਨਾ ਚਾਹੀਦਾ ਹੈ।"
ਇਸ ਟੀਵੀ ਸ਼ੋਅ ਵਿੱਚ ਕਾਂਗਰਸ ਪਾਰਟੀ ਵਲੋਂ ਸੰਜੇ ਨਿਰੂਪਮ ਵੀ ਸ਼ਾਮਿਲ ਹੋਏ ਸਨ, ਜਿਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਦੇਸ ਦੇ ਇਨ੍ਹਾਂ ਵਿੱਤੀ ਹਾਲਾਤਾਂ ਦੀ ਜ਼ਿੰਮੇਵਾਰੀ ਕੌਣ ਲਏਗਾ?
ਇਸ ਦੇ ਜਵਾਬ ਵਿੱਚ ਨਿਰੂਪਮ ਨੇ ਕਿਹਾ ਸੀ, "ਦੇਸ ਗੰਭੀਰ ਵਿੱਤੀ ਹਾਲਾਤ ਚੋਂ ਲੰਘ ਰਿਹਾ ਹੈ, ਪਰ ਇਸ ਵਿੱਚ ਕੋਈ ਮਤਭੇਦ ਨਹੀਂ ਹੈ। ਪਰ ਕਈ ਪੱਛਮੀ ਦੇਸਾਂ ਦੇ ਮੁਕਾਬਲੇ ਭਾਰਤ ਦੀ ਵਿਕਾਸ ਦਰ ਹਾਲੇ ਵੀ ਕਾਫ਼ੀ ਬਿਹਤਰ ਹੈ।"
2019 ਦਾ ਵੀਡੀਓ
ਵਾਇਰਲ ਵੀਡੀਓ ਵਿੱਚ ਤੁਲਨਾ ਲਈ ਵਰਤੇ ਗਏ ਰਵੀਸ਼ ਦਾ ਹਾਲੀਆ ਵੀਡੀਓ 30 ਅਗਸਤ, 2019 ਨੂੰ ਪ੍ਰਸਾਰਿਤ ਹੋਏ ਉਨ੍ਹਾਂ ਦੇ ਟੀਵੀ ਸ਼ੋਅ ਦਾ ਹਿੱਸਾ ਹੈ।
ਇਸ ਸ਼ੋਅ ਦੀ ਸ਼ੁਰੂਆਤ ਵਿੱਚ ਜੋ ਗੱਲ ਰਵੀਸ਼ ਕੁਮਾਰ ਕਹਿੰਦੇ ਹਨ, ਉਸ ਨੂੰ ਹੀ ਵਾਇਰਲ ਵੀਡੀਓ ਵਿੱਚ ਜੋੜਿਆ ਗਿਆ ਹੈ।
ਉਹ ਕਹਿੰਦੇ ਹਨ, "ਭਾਰਤ ਦੀ ਵਿੱਤੀ ਹਾਲਤ ਚੰਗੀ ਨਹੀਂ ਹੈ। ਇਸ ਨੂੰ ਲੁਕਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਵਿਚਾਲੇ ਅੱਜ ਜੀਡੀਪੀ ਦੇ ਅੰਕੜਿਆਂ ਨੇ ਜ਼ਖ਼ਮ ਨੂੰ ਬਾਹਰ ਲੈ ਆਉਂਦਾ ਹੈ। ਛੇ ਸਾਲਾਂ ਵਿੱਚ ਭਾਰਤ ਦੀ ਜੀਡੀਪੀ ਇਸ ਹੱਦ ਤੱਕ ਹੇਠਾਂ ਨਹੀਂ ਆਈ ਸੀ। 2013 ਦੀ ਪਹਿਲੀ ਤਿਮਾਹੀ ਵਿੱਚ ਭਾਰਤ ਦੀ ਵਿਕਾਸ ਦਰ 4.3 ਫੀਸਦੀ ਸੀ। ਉਸ ਤੋਂ ਬਾਅਦ ਇਸ ਸਾਲ ਦੀ ਪਹਿਲੀ ਤਿਮਾਹੀ ਵਿੱਚ ਜੀਡੀਪੀ ਸਭ ਤੋਂ ਘੱਟ ਦਰਜ ਹੋਈ ਹੈ।"
ਸ਼ੋਅ ਵਿਚ ਰਵੀਸ਼ ਕੁਮਾਰ ਕਹਿੰਦੇ ਹਨ, "ਪੰਜ ਫੀਸਦ ਦੀ ਜੀਡੀਪੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਭਾਰਤ ਦੀ ਅਰਥ ਵਿਵਸਥਾ ਮੰਦੀ ਦੀ ਚਪੇਟ ਵਿਚ ਆ ਚੁੱਕੀ ਹੈ।
30 ਅਗਸਤ ਨੂੰ ਭਾਰਤ ਦੇ ਮੁੱਖ ਵਿੱਤੀ ਸਲਾਹਕਾਰ ਕ੍ਰਿਸ਼ਨਮੂਰਤੀ ਸੁਬਰਾਮਨੀਅਮ ਦੁਆਰਾ ਭਾਰਤ ਦੀ ਜੀਡੀਪੀ ਕਾ ਅਧਿਕਾਰਤ ਡਾਟਾ ਜਾਰੀ ਕੀਤੇ ਜਾਣ ਤੋਂ ਬਾਅਦ ਰਵੀਸ਼ ਕੁਮਾਰ ਨੇ ਇਹ ਸ਼ੋਅ ਕੀਤਾ।
ਪਰ ਸੋਸ਼ਲ ਮੀਡੀਆ 'ਤੇ ਦੋ ਵੱਖਰੇ ਸ਼ੋਅ, ਦੋ ਵੱਖਰੇ ਪ੍ਰਸੰਗਾਂ 'ਚ ਕਹੀਆਂ ਗਈਆਂ ਗੱਲਾਂ ਨੂੰ ਜੋੜ ਕੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ।
ਪਹਿਲਾਂ ਵੀ ਟਰੋਲ ਹੋਏ ਰਵੀਸ਼ ਕੁਮਾਰ
ਇਹ ਪਹਿਲੀ ਵਾਰੀ ਨਹੀਂ ਹੈ ਜਦੋਂ ਰਵੀਸ਼ ਕੁਮਾਰ ਨੂੰ ਫੇਕ ਨਿਊਜ਼ ਦੇ ਆਧਾਰ 'ਤੇ ਟਰੋਲ ਕੀਤਾ ਜਾ ਰਿਹਾ ਹੈ ਅਤੇ ਸ਼ੋਸ਼ਲ਼ ਮੀਡੀਆ ਤੇ ਉਨ੍ਹਾਂ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਜਾ ਰਹੀਆਂ ਹਨ।
ਸ਼ੁੱਕਰਵਾਰ ਨੂੰ ਰੇਮਨ ਮੈਗਸੇਸੇ ਲੈਕਚਰ ਵਿੱਚ ਉਨ੍ਹਾਂ ਨੇ ਫੇਕ ਨਿਊਜ਼ ਦਾ ਵੀ ਜ਼ਿਕਰ ਕੀਤਾ ਅਤੇ ਟਰੋਲ ਕਰਨ ਵਾਲਿਆਂ ਦਾ ਵੀ।
ਉਨ੍ਹਾਂ ਨੇ ਕਿਹਾ, "ਦੇਸ ਭਰ ਵਿੱਚ ਮੇਰੇ ਨੰਬਰ ਨੂੰ ਟਰੋਲਜ਼ ਨੇ ਵਾਇਰਲ ਕੀਤਾ ਹੈ ਤਾਂ ਕਿ ਮੈਨੂੰ ਗਾਲ੍ਹਾ ਪੈਣ। ਗਾਲਾਂ ਵੀ ਆਈਆਂ, ਧਮਕੀਆਂ ਵੀ ਆਈਆਂ ਪਰ ਉਸੇ ਨੰਬਰ 'ਤੇ ਲੋਕ ਵੀ ਆਏ ਅਤੇ ਆਪਣੇ ਇਲਾਕਿਆਂ ਦੀਆਂ ਖ਼ਬਰਾਂ ਵੀ ਲੈ ਕੇ ਆਏ। ਮੈਂ ਉਨ੍ਹਾਂ ਬਹੁਤ ਸਾਰੇ ਲੋਕਾਂ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਪਹਿਲਾਂ ਟਰੋਲ ਕੀਤਾ, ਗਾਲ੍ਹਾਂ ਕੱਢੀਆਂ ਤੇ ਫਿਰ ਮੈਨੂੰ ਖੁਦ ਲਿਖ ਕੇ ਮਾਫ਼ੀ ਮੰਗੀ।
ਜਦੋਂ ਸੱਤਾਧਾਰੀ ਨੇ ਮੇਰੇ ਸ਼ੋਅ ਦਾ ਬਾਈਕਾਟ ਕੀਤਾ, ਉਦੋਂ ਮੇਰੇ ਸਾਰੇ ਰਾਹ ਬੰਦ ਹੋ ਗਏ ਸਨ। ਉਦੋਂ ਇਹੀ ਲੋਕ ਸਨ ਜਿਨ੍ਹਾਂ ਨੇ ਆਪਣੀਆਂ ਮੁਸ਼ਕਿਲਾਂ ਨਾਲੇ ਮੇਰੇ ਸ਼ੋਅ ਨੂੰ ਭਰ ਦਿੱਤਾ।"
ਸੋਸ਼ਲ਼ ਮੀਡੀਆ ਤੇ ਵਾਇਰਲ ਹੋ ਰਹੇ ਵੀਡੀਓ ਬਾਰੇ ਰਵੀਸ਼ ਕੁਮਾਰ ਨੇ ਬੀਬੀਸੀ ਨੂੰ ਕਿਹਾ, "ਆਈਟੀ ਸੈੱਲ ਮੇਰੇ ਪਿੱਛੇ ਕਿੰਨੀ ਮਿਹਨਤ ਕਰਦਾ ਹੈ। ਸਾਢੇ ਪੰਜ ਸਾਲ ਦੀ ਮਿਹਨਤ ਤੋਂ ਬਾਅਦ ਵੀ ਉਨ੍ਹਾਂ ਨੂੰ ਜਦੋਂ ਕੁਝ ਨਹੀਂ ਮਿਲਦਾ ਤਾਂ ਮੇਰੇ ਪੁਰਾਣੇ ਪ੍ਰੋਗਰਾਮ ਤੋਂ ਇੱਕ-ਦੋ ਲਾਈਨਾਂ ਕੱਢ ਕੇ ਗਲਤ ਤਰੀਕੇ ਨਾਲ ਪੇਸ਼ ਕਰਦੇ ਹਨ। ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਮੈਨੂੰ ਹਾਰਿਆ ਹੋਇਆ ਸਾਬਿਤ ਕਰ ਸਕਣ।
ਸੋਚੋ ਜੇ ਉਨ੍ਹਾਂ ਦਾ ਇਹੀ ਮਾਪਦੰਡ ਹੈ ਤਾਂ ਅੱਜ ਗੋਦੀ ਮੀਡੀਆ ਦੇ ਐਂਕਰਾਂ ਦੇ ਸ਼ੋਅ ਨਾਲ ਤਾਂ ਉਨ੍ਹਾਂ ਨੂੰ ਕਿੰਨਾ ਮਸਾਲਾ ਮਿਲੇਗਾ। ਉਨ੍ਹਾਂ ਨੂੰ ਅਤੀਤ ਵਿੱਚ ਜਾਣ ਦੀ ਲੋੜ ਨਹੀਂ ਹੈ। ਇਸੇ ਹਫ਼ਤੇ ਦਾ ਕਿਸੇ ਗੋਦੀ ਨਿਊਜ਼ ਚੈਨਲ ਦਾ ਕੋਈ ਵੀ ਸ਼ੋਅ ਕੱਢ ਲਓ, ਸਰਕਾਰ ਦੀ ਚਮਚਾਗਿਰੀ ਕਰਨ ਵਾਲੇ ਮਿਲ ਜਾਣਗੇ। ਜ਼ਾਹਿਰ ਹੈ ਕਿ ਉਨ੍ਹਾਂ ਦਾ ਇਰਾਦਾ ਪੱਤਰਕਾਰਿਤਾ 'ਤੇ ਸਵਾਲ ਕਰਨਾ ਨਹੀਂ ਹੈ ਸਗੋਂ ਮੈਨੂੰ ਬਦਨਾਮ ਕਰਨਾ ਹੈ।"
ਰਵੀਸ਼ ਕੁਮਾਰ ਨੇ ਕਿਹਾ, "ਜਦੋਂ ਵੀ ਮੇਰੇ ਨਾਲ ਜੁੜਿਆ ਕੋਈ ਮੌਕਾ ਆਉਂਦਾ ਹੈ, ਇਸ ਤਰ੍ਹਾਂ ਦਾ ਵਾਇਰਲ ਕਰਵਾਇਆ ਜਾਂਦਾ ਹੈ। ਅਫ਼ਸੋਸ ਹੈ ਕਿ ਇਨ੍ਹਾਂ ਦੇ ਚੱਕਰ ਵਿੱਚ ਪੱਤਰਕਾਰ ਵੀ ਆ ਜਾਂਦੇ ਹਨ।"
ਇਹ ਵੀ ਪੜ੍ਹੋ-
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=pgjmWpvATXM
https://www.youtube.com/watch?v=kHWrsPE6t0A
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਚੰਦਰਯਾਨ-2 ਨਾਲ ਸੰਪਰਕ ਟੁੱਟਣ ’ਤੇ ਪਾਕਿਸਤਾਨ ਨੇ ਕੀ ਕਿਹਾ
NEXT STORY