47 ਦਿਨਾਂ ਦੀ ਯਾਤਰਾ ਤੋਂ ਬਾਅਦ ਚੰਦਰਯਾਨ-2 ਦਾ ਚੰਦਰਮਾ ਦੀ ਸਤਹਿ ਤੋਂ ਮਹਿਜ਼ ਦੋ ਕਿਲੋਮੀਟਰ ਦੂਰ ਇਸਰੋ ਦਾ ਸੰਪਰਕ ਟੁੱਟ ਗਿਆ।
ਚੰਦਰਯਾਨ-2 ਦਾ ਲੈਂਡਰ ਵਿਕਰਮ ਆਖ਼ਰੀ ਦੋ ਕਿਲੋਮੀਟਰ 'ਚ ਖ਼ਾਮੋਸ਼ ਹੋ ਗਿਆ। ਇਸੇ ਲੈਂਡਰ ਰਾਹੀਂ ਚੰਦਰਯਾਨ-2 ਨੇ ਚੰਦਰਮਾ ਦੀ ਸਤਹਿ ਤੱਕ ਪਹੁੰਚਣਾ ਸੀ।
ਇਸਰੋ ਦੇ ਚੇਅਰਮੈਨ ਕੇ ਸਿਵਨ ਨੇ ਕਿਹਾ ਕਿ ਸ਼ੁਰੂਆਤ ਵਿੱਚ ਸਭ ਕੁਝ ਠੀਕ ਸੀ ਪਰ ਚੰਦਰਮਾ ਦੀ ਸਤਹਿ ਦੇ ਆਖ਼ਰੀ 2.1 ਕਿਲੋਮੀਟਰ ਪਹਿਲਾਂ ਸੰਪਰਕ ਟੁੱਟ ਗਿਆ।
ਇਸਰੋ ਮੁਖੀ ਨੇ ਕਿਹਾ ਹੈ ਕਿ ਇਸ ਨਾਲ ਜੁੜੇ ਡਾਟਾ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਹੁਣ ਤੱਕ ਅਮਰੀਕਾ, ਰੂਸ ਅਤੇ ਚੀਨ ਹੀ ਚੰਦਰਮਾ 'ਤੇ ਆਪਣੇ ਪੁਲਾੜਯਾਨਾਂ ਦੀ ਸਾਫਟ ਲੈਂਡਿੰਗ ਕਰਵਾ ਸਕੇ ਹਨ ਅਤੇ ਭਾਰਤ ਇਹ ਉਪਬਲਧੀ ਹਾਸਿਲ ਕਰਨ ਤੋਂ ਦੋ ਕਦਮ ਪਿੱਛੇ ਰਹਿ ਗਿਆ।
ਇਹ ਵੀ ਪੜ੍ਹੋ-
https://twitter.com/isro/status/1170162438123032576
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਇਤਿਹਾਸਕ ਪਲ ਦਾ ਗਵਾਹ ਬਣਨ ਲਈ ਸ਼ੁੱਕਰਵਾਰ ਰਾਤ ਨੂੰ ਬੰਗਲੁਰੂ ਸਥਿਤ ਇਸਰੋ ਕੇਂਦਰ ਵਿੱਚ ਸਨ।
ਸੰਪਰਕ ਟੁੱਟਣ ਤੋਂ ਬਾਅਦ ਪੀਐਮ ਨੇ ਵਿਗਿਆਨੀਆਂ ਦਾ ਹੌਸਲਾ ਵਧਾਇਆ ਅਤੇ ਕਿਹਾ ਕਿ ਕਿਸੇ ਵੀ ਵੱਡੇ ਮਿਸ਼ਨ ਵਿੱਚ ਉਤਾਰ-ਚੜਾਅ ਲੱਗੇ ਰਹਿੰਦੇ ਹਨ।
ਇਸ ਤੋਂ ਪਹਿਲਾਂ ਸਿਵਨ ਨੇ ਕਿਹਾ ਸੀ ਕਿ ਆਖ਼ੀਰਲੇ 15 ਮਿੰਟ ਸਭ ਤੋਂ ਅਹਿਮ ਹਨ ਅਤੇ 15 ਮਿੰਟ 'ਚ ਸੰਪਰਕ ਟੁੱਟ ਗਿਆ।
ਭਾਰਤ ਵਿੱਚ ਇਸ ਦੀ ਸਫ਼ਲਤਾ ਨੂੰ ਲੈ ਕੇ ਕਾਫੀ ਉਤਸ਼ਾਹ ਦਾ ਮਾਹੌਲ ਸੀ ਅਤੇ ਲੋਕਾਂ ਦੀਆਂ ਨਜ਼ਰਾਂ ਦੇਰ ਰਾਤ ਵੀ ਇਸਰੋ ਦੇ ਮਿਸ਼ਨ 'ਤੇ ਸਨ।
ਜਦੋਂ ਇਸਰੋ ਨਾਲ ਸੰਪਰਕ ਟੁੱਟਣ ਦੀ ਗੱਲ ਸਾਹਮਣੇ ਆਈ ਤਾਂ ਲੋਕਾਂ ਨੂੰ ਨਿਰਾਸ਼ਾ ਹੋਈ ਪਰ ਇਸਰੋ ਦੇ ਵਿਗਿਆਨੀਆਂ ਦਾ ਸਾਰਿਆਂ ਨੇ ਹੌਸਲਾ ਵਧਾਇਆ।
ਦੂਜੇ ਪਾਸੇ ਗੁਆਂਢੀ ਮੁਲਕ ਪਾਕਿਸਤਾਨ ਨੇ ਇਸ 'ਤੇ ਤੰਜ ਅਤੇ ਵਿਅੰਗ ਭਰੀਆਂ ਪ੍ਰਤੀਕਿਰਿਆਵਾਂ ਦਿੱਤੀਆਂ।
https://twitter.com/fawadchaudhry/status/1170079532008857600
ਪਾਕਿਸਤਾਨ ਦੇ ਵਿਗਿਆਨ ਅਤੇ ਤਕਨੀਕ ਮੰਤਰੀ ਫਵਾਦ ਹੁਸੈਨ ਚੌਧਰੀ ਨੇ ਚੰਦਰਯਾਨ-2 ਨਾਲ ਸੰਪਰਕ ਟੁੱਟਣ 'ਤੇ ਪੀਐੱਮ ਮੋਦੀ ਦੀਆਂ ਪ੍ਰਤੀਕਿਰਿਆ ਦਾ ਵੀਡੀਓ ਰੀਟਵੀਟ ਕਰਦਿਆਂ ਕਿਹਾ, "ਮੋਦੀ ਜੀ ਸੈਟੇਲਾਈਟ ਕਮਿਊਨੀਕੇਸ਼ਨ 'ਤੇ ਭਾਸ਼ਣ ਦੇ ਰਹੇ ਹਨ। ਦਰਅਸਲ, ਇਹ ਨੇਤਾ ਨਹੀਂ ਬਲਕਿ ਇੱਕ ਪੁਲਾੜ ਯਾਤਰੀ ਹਨ। ਲੋਕਸਭਾ ਨੂੰ ਮੋਦੀ ਕੋਲੋਂ ਇੱਕ ਗਰੀਬ ਮੁਲਕ ਦੇ 900 ਕਰੋੜ ਰੁਪਏ ਬਰਬਾਦ ਕਰਨ ਲਈ ਸਵਾਲ ਪੁੱਛੇ ਜਾਣੇ ਚਾਹੀਦੇ ਹਨ।"
ਆਪਣੇ ਦੂਜੇ ਟਵੀਟ ਵਿੱਚ ਫਵਾਦ ਚੌਧਰੀ ਨੇ ਲਿਖਿਆ ਹੈ, "ਮੈਂ ਹੈਰਾਨ ਹਾਂ ਕਿ ਭਾਰਤ ਟਰੋਲਸ ਮੈਨੂੰ ਗਾਲੀਆਂ ਦੇ ਰਹੇ ਹਨ, ਮੰਨੋ ਉਨ੍ਹਾਂ ਦੇ ਮੂਨ ਮਿਸ਼ਨ ਨੂੰ ਮੈਂ ਅਸਫ਼ਲ ਕੀਤਾ ਹੋਵੇ। ਭਰਾ, ਅਸੀਂ ਕਿਹਾ ਸੀ ਕਿ 900 ਕਰੋੜ ਲਗਾਓ ਇਨ੍ਹਾਂ ਨਾਲਾਇਕਾਂ 'ਤੇ? ਹੁਣ ਸਬਰ ਕਰੋ ਅਤੇ ਸੌਣ ਦੀ ਕੋਸ਼ਿਸ਼ ਕਰੋ।#IndiaFailed."
ਪਾਕਿਸਤਾਨ ਦੇ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ ਹੈ ਕਿ ਤੁਸੀਂ ਪੀਐੱਮ ਮੋਦੀ ਨੂੰ ਕੰਟ੍ਰੋਲ ਰੂਮ ਤੋਂ ਆਉਂਦਿਆ ਦੇਖਿਆ? ਇਸ 'ਤੇ ਫਵਾਦ ਚੌਧਰੀ ਨੇ ਲਿਖਿਆ, "ਉਫ਼, ਮੈਂ ਅਹਿਮ ਪਲ ਨੂੰ ਨਹੀਂ ਦੇਖ ਸਕਿਆ।"
ਅਭੈ ਕਸ਼ਯਪ ਨਾਮ ਦੇ ਇੱਕ ਭਾਰਤੀ ਨੇ ਫਵਾਦ ਚੌਧਰੀ ਨਾਲ ਨਾਰਾਜ਼ਗੀ ਜਤਾਈ ਤਾਂ ਇਸ 'ਤੇ ਉਨ੍ਹਾਂ ਨੇ ਪ੍ਰਤੀਕਿਰਿਆ 'ਚ ਕਿਹਾ, "ਸੌ ਜਾ ਭਰਾ, ਮੂਨ ਦੇ ਬਦਲੇ ਮੁੰਬਈ 'ਚ ਉਤਰ ਗਿਆ ਖਿਡੌਣਾ। ਜੋ ਕੰਮ ਆਉਂਦਾ ਨਹੀਂ ਪੰਗਾ ਨਹੀਂ ਲੈਂਦੇ ਨਾ...ਡੀਅਰ ਇੰਡੀਆ "
https://twitter.com/AdityaRajKaul/status/1170081988281167872
ਫਵਾਦ ਚੌਧਰੀ ਦੇ ਜਵਾਬ ਭਾਰਤ ਦੇ ਟੀਵੀ ਪੱਤਰਕਾਰ ਆਦਿਤਿਆ ਰਾਜ ਕੌਲ ਨੇ ਕਿਹਾ, "ਇਹ ਵਿਅਕਤੀ ਪਾਕਿਸਤਾਨ ਲਈ ਵੀ ਠੀਕ ਨਹੀਂ ਹੈ। ਜਿਵੇਂ ਸੂਚਨਾ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਵੈਸੇ ਹੀ ਵਿਗਿਆਨ ਅਤੇ ਤਕਨੀਕ ਮੰਤਰਾਲੇ ਤੋਂ ਹਟਾ ਦੇਣਾ ਚਾਹੀਦਾ ਹੈ। ਇਨ੍ਹਾਂ ਦਾ ਇੱਕ ਹੀ ਕੰਮ ਹੈ ਸੂਰਜ ਨਿਕਲਣ ਅਤੇ ਚੰਦਰਮਾ ਦਾ ਸਮਾਂ ਨੋਟ ਕਰਨਾ। ਇਹ ਕੀ ਅਨਾੜੀਪੁਣਾ ਹੈ। ਤੁਸੀਂ ਆਪਣੀ ਮੱਤ ਵੇਚ ਖਾਦੀ ਹੈ।"
https://twitter.com/peaceforchange/status/1170103177636655104
ਪਾਕਿਸਤਾਨ ਵਿੱਚ ਟਵਿੱਟਰ 'ਤੇ ਹੈਸ਼ਟੈਗ ਇੰਡੀਆਫੇਲਡ ਟੌਪ ਟਰੈਂਡ ਕਰ ਰਿਹਾ ਹੈ। #IndiaFailed ਨਾਲ ਪਾਕਿਸਤਾਨ ਵਿੱਚ ਭਾਰਤ ਦੇ ਸਫ਼ਲ ਨਹੀਂ ਹੋਣ 'ਤੇ ਵਿਅੰਗ ਕੱਸੇ ਗਏ ਹਨ।
ਪਾਕਿਸਤਾਨੀ ਸੈਨਾ ਦੇ ਬੁਲਾਰੇ ਆਸਿਫ ਗਫੂਰ ਨੇ ਟਵੀਟ ਕਰ ਕੇ ਕਿਹਾ ਹੈ, "ਬਹੁਤ ਵਧੀਆ ਇਸਰੋ। ਕਿਸ ਦੀ ਗ਼ਲਤੀ ਹੈ? ਪਹਿਲਾ, ਬੇਗੁਨਾਹ ਕਸ਼ਮੀਰੀਆਂ ਜਿਨ੍ਹਾਂ ਨੂੰ ਕੈਦ ਕਰ ਕੇ ਰੱਖਿਆ ਗਿਆ ਹੈ? ਦੂਜਾ, ਮੁਸਲਮਾਨ ਅਤੇ ਘੱਟ ਗਿਣਤੀ ਦੀ? ਤੀਜਾ, ਭਾਰਤ ਅੰਦਰ ਹਿੰਦੁਤਵ ਵਿਰੋਧੀ ਆਵਾਜ਼?ਚੌਥਾ, ਆਈਐੱਸਆਈ? ਤੁਹਾਨੂੰ ਹਿੰਦੁਤਵ ਕਿਤੇ ਨਹੀਂ ਲੈ ਜਾਵੇਗਾ।"
ਪਾਕਿਸਤਾਨ ਵਿੱਚ ਸੋਸ਼ਲ ਮੀਡੀਆ 'ਤੇ ਭਾਰਤ ਦੇ ਇਸ ਮਿਸ਼ਨ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਕਈ ਲੋਕ ਤਾਂ ਇਸ ਨੂੰ ਵਿੰਗ ਕਮਾਂਡਰ ਅਭਿਨੰਦਨ ਨਾਲ ਜੋੜ ਰਹੇ ਹਨ।
ਚੰਦਰਯਾਨ-2 ਨਾਲ ਸਬੰਧਤ ਇਹ ਵੀ ਪੜ੍ਹੋ-
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=9GbTPgw9wLU
https://www.youtube.com/watch?v=woBB6ocJE-U
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਦਿੱਲੀ ਮੈਟਰੋ ''ਚ ਮੁਫ਼ਤ ਯਾਤਰਾ ਦੀ ਤਜਵੀਜ਼ ''ਤੇ ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ - 5 ਅਹਿਮ ਖ਼ਬਰਾਂ
NEXT STORY