ਅਯੁੱਧਿਆ ਵਿਵਾਦ ਉੱਤੇ ਭਾਰਤੀ ਸੁਪਰੀਮ ਕੋਰਟ ਦੇ ਆਏ ਫ਼ੈਸਲੇ ਉੱਤੇ ਟਿੱਪਣੀ ਕਰਦਿਆਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੂਰੈਸ਼ੀ ਨੇ ਕਿਹਾ, “ਜਿਹੜਾ ਸਮਾਂ ਫੈਸਲੇ ਲਈ ਚੁਣਿਆ ਗਿਆ ਹੈ ਉਹ ਹੈਰਾਨੀਜਨਕ ਹੈ ਅਤੇ ਤੰਗ ਨਜ਼ਰੀ ਦਾ ਮੁਜ਼ਾਹਰਾ ਹੈ।”
ਉਨ੍ਹਾਂ ਕਿਹਾ, “ਇਹ ਨਫ਼ਰਤ ਦੇ ਬੀਜ ਹਨ ਜੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਗਾਤਾਰ ਬੀਜਦੀ ਆ ਰਹੀ ਹੈ।”
“ਮੈਂ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਿਹਾ ਹਾਂ, ਮੈਨੂੰ ਡਿਟੇਲ ਤਾਂ ਨਹੀਂ ਪਤਾ, ਪਰ ਮੈਂ ਕਾਨੂੰਨ ਮਹਿਕਮੇ ਨੂੰ ਅਧਿਐਨ ਕਰਨ ਲਈ ਕਹਿ ਦਿੱਤਾ ਹੈ।”
“1992 ਤੋਂ ਮਾਮਲੇ ਦੀ ਸੁਣਵਾਈ ਹੋ ਰਹੀ ਹੈ, ਅਤੇ ਰੋਜ਼ਾਨਾ ਸੁਣਵਾਈ ਤਹਿਤ 40 ਦਿਨ ਸੁਣਵਾਈ ਕੀਤੀ ਗਈ, 16 ਅਕਤੂਬਰ ਨੂੰ ਫ਼ੈਸਲਾ ਰਾਖਵਾਂ ਰੱਖ ਲਿਆ ਗਿਆ। ਅੱਜ ਹੀ ਇਹ ਫੈਸਲਾ ਸੁਣਾਉਣਾ ਨਫ਼ਰਤ ਦੀ ਰਾਜਨੀਤੀ ਨੂੰ ਦਰਸਾਉਂਦਾ ਹੈ।”
ਇਹ ਵੀ ਪੜ੍ਹੋ:
ਉਨ੍ਹਾਂ ਕਿਹਾ, ''ਜਿਵੇਂ ਧਾਰਾ 144 ਲਗਾਈ ਗਈ ਹੈ, ਬਾਬਰੀ ਮਸਜਿਦ ਨੂੰ 5 ਹਜ਼ਾਰ ਸੁਰੱਖਿਆ ਬਲਾਂ ਨੇ ਘੇਰਿਆ ਹੋਇਆ ਹੈ, ਉਸ ਤੋਂ ਲਗਦਾ ਹੈ ਕਿ ਭਾਰਤੀ ਮੁਸਲਮਾਨ ਇਸ ਖ਼ਿਲਾਫ਼ ਬੋਲਣਗੇ।''
ਉਨ੍ਹਾਂ ਅੱਗੇ ਕਿਹਾ, ''ਪਹਿਲਾਂ ਕਸ਼ਮੀਰ ਅਤੇ ਹੁਣ ਅਯੁੱਧਿਆ ਵਿਵਾਦ ਉੱਤੇ ਫੈਸਲਾ ਮੁਸਲਮਾਨਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਉਂਦਾ ਹੈ।''
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਅਯੁੱਧਿਆ ਵਿਵਾਦ ਬਾਰੇ ਫੈਸਲਾ ਨਫ਼ਰਤ ਦੀ ਰਾਜਨੀਤੀ ਨੂੰ ਦਰਸ਼ਾਉਂਦਾ ਹੈ।
ਪਾਕਿਸਤਾਨੀ ਫੌਜ ਦੇ ਬੁਲਾਰੇ ਆਸਿਫ਼ ਗਫੂਰ ਨੇ ਟਵੀਟ ਕਰ ਕੇ ਕਿਹਾ, "ਦੁਨੀਆਂ ਨੇ ਇੱਕ ਵਾਰ ਫਿਰ ਤੋਂ ਅੱਤਵਾਦੀ ਭਾਰਤ ਦਾ ਅਸਲੀ ਚਿਹਰਾ ਵੇਖ ਲਿਆ ਹੈ। ਪੰਜ ਅਗਸਤ ਨੂੰ ਕਸ਼ਮੀਰ ਦਾ ਭਾਰਤ ਨੇ ਸੰਵਿਧਾਨਕ ਦਰਜਾ ਖ਼ਤਮ ਕੀਤਾ ਸੀ ਅਤੇ ਅੱਜ ਬਾਬਰੀ ਮਸਜਿਦ ਉੱਤੇ ਫ਼ੈਸਲਾ ਆਇਆ ਹੈ। ਦੂਜੇ ਪਾਸੇ ਪਾਕਿਸਤਾਨ ਨੇ ਦੂਜੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਗੁਰੂ ਨਾਨਕ ਦੇ ਸੇਵਕਾਂ ਲਈ ਕਰਤਾਰਪੁਰ ਕੌਰੀਡੋਰ ਖੋਲ੍ਹ ਦਿੱਤਾ।"
https://twitter.com/peaceforchange/status/1193066814537945088
ਪਾਕਿਸਤਾਨ ਦੇ ਵਿਗਿਆਨ ਤੇ ਤਕਨੀਕ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਅਯੁੱਧਿਆ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਸ਼ਰਮਨਾਕ, ਫਾਲਤੂ, ਗ਼ੈਰ-ਕਾਨੂੰਨੀ ਅਤੇ ਅਨੈਤਿਕ ਕਰਾਰ ਦਿੱਤਾ ਹੈ।
https://twitter.com/fawadchaudhry/status/1193043054145556480
ਪਾਕਿਸਤਾਨ ਵਿੱਚ ਸਮਾ ਟੀਵੀ ਦੇ ਸੀਨੀਅਰ ਪੱਤਰਕਾਰ ਨਦੀਮ ਮਲਿਕ ਨੇ ਟਵੀਟ ਕਰਕੇ ਕਿਹਾ, "ਭਾਰਤ ਦੇ ਸੁਪਰੀਮ ਕੋਰਟ ਨੇ ਇੱਕ ਵਿਵਾਦਿਤ ਫ਼ੈਸਲਾ ਦਿੱਤਾ ਹੈ। ਵਿਵਾਦਿਤ ਜ਼ਮੀਨ ਹਿੰਦੂਆਂ ਨੂੰ ਮੰਦਿਰ ਲਈ ਦਿੱਤੀ ਗਈ ਹੈ।"
https://twitter.com/nadeemmalik/status/1193098837935742976
"460 ਪੁਰਾਣੀ ਮਸਜਿਦ ਹਿੰਦੂਆਂ ਨੇ 1992 ਵਿੱਚ ਢਹਿਢੇਰੀ ਕਰ ਦਿੱਤੀ ਸੀ। ਮੁਸਲਮਾਨਾਂ ਨੂੰ ਮਸਜਿਦ ਲਈ ਪੰਜ ਏਕੜ ਜ਼ਮੀਨ ਵੱਖ ਤੋਂ ਦਿੱਤੀ ਗਈ ਹੈ।"
ਪਾਕਿਸਤਾਨ ਵਿੱਚ ਟਵਿੱਟਰ 'ਤੇ ਬਾਬਰੀ ਮਸਜਿਦ ਹੈਸ਼ਟੈੱਗ ਟੌਪ ਟਰੈਂਡ ਕਰ ਰਿਹਾ ਹੈ। ਦੂਜੇ ਨੰਬਰ 'ਤੇ ਹੈਸ਼ਟੈਗ ਅਯੁੱਧਿਆ ਵਰਡਿਕਟ ਹੈ ਅਤੇ ਪੰਜਵੇਂ ਨੰਬਰ 'ਤੇ ਹੈਸ਼ਟੈਗ ਰਾਮ ਮੰਦਿਰ ਹੈ।
ਬਸ਼ੀਰ ਅਹਿਮਦ ਗਵਾਖ ਨਾਂ ਦੇ ਪੱਤਰਕਾਰ ਨੇ ਇਨ੍ਹਾਂ ਹੈਸ਼ਟੈਗ ਦੇ ਨਾਲ ਇੱਕ ਟਵੀਟ ਵਿੱਚ ਪਾਕਿਸਤਾਨ ਤੋਂ ਅਯੁੱਧਿਆ 'ਤੇ ਆ ਰਹੀ ਪ੍ਰਤੀਕਿਰਿਆ ਦੀ ਨਿੰਦਾ ਕੀਤੀ ਹੈ।
https://twitter.com/bashirgwakh/status/1193058912251056128
ਉਨ੍ਹਾਂ ਨੇ ਟਵੀਟ ਕਰਕੇ ਕਿਹਾ, "ਦਿਲਚਸਪ ਹੈ ਕਿ ਪਾਕਿਸਤਾਨ ਬਾਬਰੀ ਮਸਜਿਦ 'ਤੇ ਭਾਰਤ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਨਾਰਾਜ਼ ਹੈ ਜਦਕਿ ਇੱਥੇ ਅਹਿਮਦੀਆ ਮਸਜਿਦ ਪੰਜਾਬ ਦੇ ਹਾਸਿਲਪੁਰ ਵਿੱਚ ਤੋੜ ਦਿੱਤੀ ਗਈ ਸੀ।"
ਇਹ ਵੀ ਪੜ੍ਹੋ:
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:
https://www.youtube.com/watch?v=i2kk8sWMzaY
https://www.youtube.com/watch?v=epD-CpBihfs
https://www.youtube.com/watch?v=5es344CJPDU
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

Ayodhya Verdict: ਮੁਸਲਮਾਨ ਪੱਖ ਅਸੰਤੁਸ਼ਟ, ਓਵੈਸੀ ਨੇ ਕਿਹਾ, “ਪੰਜ ਏਕੜ ਜ਼ਮੀਨ ਦੀ ਖ਼ੈਰਾਤ ਨਹੀਂ...
NEXT STORY