ਵਿਸ਼ਵ ਏਡਜ਼ ਦਿਵਸ 1 ਦਿਸੰਬਰ ਨੂੰ ਹੁੰਦਾ ਹੈ ਤੇ ਲਾਲ ਰਿੱਬਨ ਜਾਗਰੂਕਤਾ ਦਾ ਪ੍ਰਤੀਕ ਹੈ
ਐੱਚਆਈਵੀ ਇਨਫੈਕਸ਼ਨ ਇੱਕ ਵੱਡਾ ਗਲੋਬਲ ਸਿਹਤ ਮੁੱਦਾ ਹੈ। ਜਿਸ ਕਾਰਨ 3.5 ਕਰੋੜ ਲੋਕਾਂ ਦੀ ਜ਼ਿੰਦਗੀ ਨਹੀਂ ਰਹੀ। ਇਹ ਦਾਅਵਾ ਕੀਤਾ ਹੈ ਵਿਸ਼ਵ ਸਿਹਤ ਸੰਗਠਨ ਨੇ।
ਪਿਛਲੇ ਸਾਲ ਸਿਰਫ਼ ਐਚਆਈਵੀ ਕਾਰਨ 10 ਲੱਖ ਲੋਕਾਂ ਦੀ ਮੌਤ ਹੋ ਗਈ।
ਇਸ ਵਾਇਰਸ ਦੇ ਇਨਫੈਕਸ਼ਨ ਨਾਲ ਰਹਿ ਰਹੇ 70% ਲੋਕ ਅਫ਼ਰੀਕਾ ਵਿੱਚ ਹਨ।
ਐੱਚਆਈਵੀ ਵਾਇਰਸ ਤੋਂ ਪੀੜਤ ਹੋਣ ਤੋਂ ਬਾਅਦ ਹੀ ਏਡਜ਼ ਦੀ ਪਛਾਣ ਹੋ ਸਕਦੀ ਹੈ। ਇਹੀ ਇਸ ਦਾ ਇੱਕੋ-ਇੱਕ ਤਰੀਕਾ ਹੈ।
ਇਹ ਵੀ ਪੜ੍ਹੋ:
1980 ਦੇ ਦਹਾਕੇ ਤੋਂ ਜਦੋਂ ਤੋਂ ਇਹ ਬੀਮਾਰੀ ਸਭ ਤੋਂ ਪਹਿਲਾਂ ਫੈਲੀ ਹੈ ਉਦੋਂ ਤੋਂ ਹੀ ਐਚਆਈਵੀ ਵਾਇਰਸ ਦੇ ਫੈਲਣ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ। ਐਚਆਈਵੀ ਕਾਰਨ ਜ਼ਿੰਦਗੀ ਕਿਸ ਤਰ੍ਹਾਂ ਦੀ ਹੁੰਦੀ ਹੈ ਇਸ ਕਾਰਨ ਵੀ ਕਈ ਤਰ੍ਹਾਂ ਦੇ ਭੁਲੇਖੇ ਹਨ।
ਵਰਲਡ ਏਡਜ਼ ਡੇਅ (ਵਿਸ਼ਵ ਏਡਜ਼ ਦਿਵਸ) ਮੌਕੇ ਅਸੀਂ ਕੁਝ ਅਜਿਹੇ ਭੁਲੇਖਿਆਂ ਦੀ ਸੱਚਾਈ ਦੱਸ ਰਹੇ ਹਾਂ।
ਭਰਮ: ਐਚਆਈਵੀ-ਪਾਜ਼ੀਟਿਵ ਲੋਕਾਂ ਦੇ ਨੇੜੇ ਹੋਣ ਕਾਰਨ ਮੈਨੂੰ ਐਚਆਈਵੀ ਹੋ ਸਕਦਾ ਹੈ
ਇਸ ਗਲਤ ਧਾਰਨਾ ਕਾਰਨ ਲੰਮੇ ਸਮੇਂ ਤੱਕ ਐਚਆਈਵੀ ਪਾਜ਼ੀਟਿਵ ਲੋਕਾਂ ਨਾਲ ਵਿਤਕਰਾ ਕੀਤਾ ਜਾਂਦਾ ਰਿਹਾ ਹੈ।
ਖੂਨ ਵਿੱਚ ਐਚਆਈਵੀ ਜਾਂਚ ਲਈ ਖੂਨ ਟੈਸਟ ਜ਼ਰੂਰੀ ਹੈ
ਕਈ ਜਾਗਰੂਕਤਾ ਮੁਹਿੰਮਾਂ ਦੇ ਬਾਵਜੂਦ ਸਾਲ 2016 ਵਿੱਚ ਯੂਕੇ ਵਿੱਚ 20% ਲੋਕਾਂ ਨੂੰ ਹਾਲੇ ਵੀ ਲੱਗਦਾ ਸੀ ਕਿ ਐਚਆਈਵੀ ਕਿਸੇ ਪੀੜਤ ਦੇ ਛੂਹਣ ਜਾਂ ਥੁੱਕ ਨਾਲ ਵੀ ਟਰਾਂਸਫਰ ਹੋ ਸਕਦਾ ਹੈ।
ਪਰ ਇਹ ਛੂਹਣ, ਹੰਝੂਆਂ, ਪਸੀਨੇ, ਥੁੱਕ, ਜਾਂ ਪਿਸ਼ਾਬ ਰਾਹੀਂ ਨਹੀਂ ਫੈਲਦਾ।
ਇਹ ਤੁਹਾਨੂੰ ਹੇਠ ਲਿਖੇ ਕਾਰਨਾਂ ਕਰਕੇ ਨਹੀਂ ਹੋ ਸਕਦਾ ਹੈ:
- ਇੱਕੋ ਹਵਾ ਵਿੱਚ ਸਾਹ ਲੈਣ ਕਾਰਨ
- ਗਲੇ ਲਗਾਉਣ, ਚੁੰਮਣ, ਜਾਂ ਹੱਥ ਮਿਲਾਉਣ ਨਾਲ
- ਖਾਣੇ ਦੇ ਭਾਂਡੇ ਸਾਂਝੇ ਕਰਨ
- ਪਾਣੀ ਦੇ ਫੁਹਾਰੇ ਨੂੰ ਸਾਂਝਾ ਕਰਨ
- ਨਿੱਜੀ ਚੀਜ਼ਾਂ ਨੂੰ ਸਾਂਝਾ ਕਰਨ
- ਕਿਸੇ ਜਿਮ ਵਿੱਚ ਕਸਰਤ ਦੇ ਸਾਜ਼-ਸਾਮਾਨ ਦੀ ਵਰਤੋਂ ਕਰਨ
- ਇੱਕ ਟਾਇਲਟ ਸੀਟ, ਦਰਵਾਜ਼ੇ ਦੇ ਹੈਂਡਲ ਨੂੰ ਛੂਹਣ ਨਾਲ ਨਹੀਂ
ਐਚਆਈਵੀ ਲਾਗ ਵਾਲੇ ਵਿਅਕਤੀਆਂ ਦੇ ਖੂਨ, ਵੀਰਜ, ਔਰਤ ਦੀ ਯੋਨੀ ਦੇ ਤਰਲ ਪਦਾਰਥ ਅਤੇ ਮਾਂ ਦੇ ਦੁੱਧ ਵਰਗੇ ਸਰੀਰ ਦੇ ਤਰਲ ਪਦਾਰਥਾਂ ਦੇ ਵਟਾਂਦਰੇ ਕਾਰਨ ਹੋ ਸਕਦਾ ਹੈ।
ਭਰਮ: ਗੈਰ -ਪਰੰਪਰਾ ਤਰੀਕਿਆਂ ਨਾਲ ਐੱਚਆਈਵੀ ਦਾ ਇਲਾਜ ਸੰਭਵ
ਇਹ ਬਿਲਕੁਲ ਵੀ ਸੱਚ ਨਹੀਂ ਹੈ। ਦਵਾਈਆਂ, ਸੈਕਸ ਤੋਂ ਬਾਅਦ ਨਹਾਉਣ ਜਾਂ ਕਿਸੇ ਕੁਆਰੀ ਨਾਲ ਸੈਕਸ ਕਰਨ ਨਾਲ ਐੱਚਆਈਵੀ ਦੇ ਵਿਰੁੱਧ ਕੁਝ ਨਹੀਂ ਹੋਵੇਗਾ।
'ਕਿਸੇ ਕੁਆਰੀ ਨਾਲ ਸੈਕਸ ਕਰਨ ਕਾਰਨ ਐਚਆਈਵੀ ਠੀਕ ਹੋਣ' ਦਾ ਭੁਲੇਖਾ ਸਬ-ਸਹਾਰਨ ਅਫਰੀਕਾ, ਭਾਰਤ ਅਤੇ ਥਾਈਲੈਂਡ ਦੇ ਹਿੱਸਿਆਂ ਵਿੱਚ ਰਿਹਾ ਹੈ। ਇਹ ਬੇਹੱਦ ਖਤਰਨਾਕ ਭਰਮ ਹੈ।
ਇਸ ਕਾਰਨ ਬਹੁਤ ਛੋਟੀ ਉਮਰ ਦੀਆਂ ਕੁੜੀਆਂ ਦੇ ਬਲਾਤਕਾਰ ਅਤੇ ਕੁੱਝ ਮਾਮਲਿਆਂ ਵਿੱਚ ਬੱਚੀਆਂ ਨਾਲ ਵੀ ਰੇਪ ਕੀਤਾ ਗਿਆ ਹੈ। ਇਸ ਕਾਰਨ ਉਨ੍ਹਾਂ ਨੂੰ ਵੀ ਐੱਚਆਈਵੀ ਹੋਣ ਦਾ ਖਤਰਾ ਪੈਦਾ ਹੋ ਗਿਆ।
ਇਹ ਮੰਨਿਆ ਜਾਂਦਾ ਹੈ ਕਿ ਇਹ ਭਰਮ 16 ਵੀਂ ਸਦੀ ਵਿੱਚ ਯੂਰਪ ਵਿੱਚ ਪੈਦਾ ਹੋਇਆ ਜਦੋਂ ਲੋਕਾਂ ਨੂੰ ਸੀਫਿਲਿਸ ਅਤੇ ਗੋਨੇਰਿਆ ਵਰਗੀਆਂ ਸੈਕਸੁਅਲੀ ਟਰਾਂਸਮਿਟਡ ਬੀਮਾਰੀਆਂ ਹੋਣ ਲੱਗੀਆਂ। ਇਹ ਇਹਨਾਂ ਬਿਮਾਰੀਆਂ ਲਈ ਵੀ ਕੰਮ ਨਹੀਂ ਕਰਦਾ ਹੈ।
ਭਰਮ: ਮੱਛਰ ਕਾਰਨ ਐਚਆਈਵੀ ਫੈਲ ਸਕਦਾ ਹੈ
ਹਾਲਾਂਕਿ ਖੂਨ ਦੇ ਨਾਲ ਇਹ ਵਾਇਰਸ ਫੈਲ ਸਕਦਾ ਹੈ ਪਰ ਕਈ ਅਧਿਐਨਾਂ ਤੋਂ ਪਤਾ ਲਗਦਾ ਹੈ ਕਿ ਕਿਸੇ ਕੀੜੇ ਦੇ ਕੱਟਣ ਜਾਂ ਖੂਨ ਚੂਸਨ ਕਾਰਨ ਐਚਆਈਵੀ ਨਹੀਂ ਫੈਲ ਸਕਦਾ। ਇਸ ਦੇ ਦੋ ਕਾਰਨ ਹਨ:
1) ਜਦੋਂ ਕੀੜੇ ਕੱਟਦੇ ਹਨ ਤਾਂ ਉਸ ਵਿਅਕਤੀ ਜਾਂ ਜਾਨਵਰ ਦਾ ਖੂਨ ਨਹੀਂ ਲਾਉਂਦੇ ਜਿਸ ਨੂੰ ਉਨ੍ਹਾਂ ਨੇ ਪਹਿਲਾਂ ਕੱਟਿਆ ਸੀ
2) ਉਨ੍ਹਾਂ ਵਿੱਚ ਐਚਆਈਵੀ ਥੋੜ੍ਹੀ ਦੇਰ ਲਈ ਹੀ ਰਹਿੰਦਾ ਹੈ
ਫਿਰ ਵੀ ਜੇ ਤੁਸੀਂ ਕਿਸੇ ਅਜਿਹੇ ਖੇਤਰ ਵਿੱਚ ਰਹਿੰਦੇ ਹੋ ਜਿੱਥੇ ਮੱਛਰ ਜ਼ਿਆਦਾ ਹਨ ਅਤੇ ਅਤੇ ਐਚਆਈਵੀ ਦੇ ਮਾਮਲੇ ਵੀ ਕਾਫ਼ੀ ਹਨ ਤਾਂ ਵੀ ਇਨ੍ਹਾਂ ਦੋਹਾਂ ਵਿੱਚ ਕੋਈ ਸਬੰਧ ਨਹੀਂ ਹੈ।
ਭਰਮ: ਮੈਨੂੰ ਓਰਲ ਸੈਕਸ ਨਾਲ ਐਚਆਈਵੀ ਨਹੀਂ ਹੋ ਸਕਦਾ
ਇਹ ਸੱਚ ਹੈ ਕਿ ਮੂੰਹ ਨਾਲ ਸੈਕਸ (ਓਰਲ ਸੈਕਸ) ਕੁਝ ਹੋਰ ਕਿਸਮ ਦੇ ਸੈਕਸ ਨਾਲੋਂ ਘੱਟ ਖ਼ਤਰਨਾਕ ਹੁੰਦਾ ਹੈ। 10,000 ਮਾਮਲਿਆਂ ਵਿੱਚੋਂ ਚਾਰ ਤੋਂ ਵੀ ਘੱਟ ਵਿੱਚ ਐਚਆਈਵੀ ਟਰਾਂਸਫਰ ਹੋਣ ਦਾ ਖਦਸ਼ਾ ਹੁੰਦਾ ਹੈ।
ਐਚਆਈਵੀ ਕਿਸੇ ਨੂੰ ਗਲੇ ਲਾਉਣ, ਜਾਂ ਮੱਛਰ ਦੇ ਕੱਟਣ ਕਾਰਨ ਨਹੀਂ ਫੈਲਦਾ
ਪਰ ਜੇ ਕਿਸੇ ਮਰਦ ਜਾਂ ਔਰਤ ਨੂੰ ਐਚਆਈਵੀ ਹੈ ਤਾਂ ਉਸ ਨਾਲ ਓਰਲ ਸੈਕਸ ਕਰਨ ਨਾਲ ਐੱਚਆਈਵੀ ਹੋ ਸਕਦਾ ਹੈ। ਇਸੇ ਕਾਰਨ ਡਾਕਟਰ ਹਮੇਸ਼ਾ ਕੰਡੋਮ ਵਰਤਣ ਦੀ ਸਲਾਹ ਦਿੰਦੇ ਹਨ, ਚਾਹੇ ਓਰਲ ਸੈਕਸ ਕਿਉਂ ਨਾ ਹੋਵੇ।
ਭਰਮ: ਕੰਡੋਮ ਨਾਲ ਮੈਨੂੰ ਐਚਆਈਵੀ ਨਹੀਂ ਹੇਵੇਗਾ
ਜੇ ਕੰਡੋਮ ਫੱਟ ਜਾਵੇ, ਉਤਰ ਜਾਵੇ ਜਾਂ ਫਿਰ ਲੀਕ ਹੋ ਜਾਵੇ ਤਾਂ ਐੱਚਆਈਵੀ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ।
ਇਸੇ ਕਰਕੇ ਸਫਲ ਏਡਜ਼ ਮੁਹਿੰਮਾਂ ਲੋਕਾਂ ਨੂੰ ਸਿਰਫ਼ ਕੰਡੋਮ ਪਾਉਣ ਹੀ ਨਹੀਂ ਸਗੋਂ ਐੱਚਆਈਵੀ ਦੀ ਜਾਂਚ ਕਰਵਾਉਣ ਬਾਰੇ ਵੀ ਕਹਿੰਦੀਆਂ ਹਨ। ਅਤੇ ਜੇ ਐੱਚਆਈਵੀ ਦਾ ਟੈਸਟ ਪਾਜ਼ੀਟਿੰਵ ਆਉਂਦਾ ਹੈ ਤਾਂ ਉਸ ਦਾ ਤੁਰੰਤ ਇਲਾਜ ਕਰਵਾਓ।
ਐਚਆਈਵੀ ਪੀੜਤ ਚਾਰ ਵਿੱਚੋਂ ਇੱਕ ਸ਼ਖਸ ਨੂੰ ਇਸ ਬਾਰੇ ਜਾਣਕਾਰੀ ਹੀ ਨਹੀਂ ਹੈ
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਚਾਰ ਵਿਅਕਤੀਆਂ ਵਿੱਚੋਂ ਇੱਕ ਜਿਨ੍ਹਾਂ ਨੂੰ ਐੱਚਆਈਵੀ ਹੈ ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਹੈ। ਇਸ ਦਾ ਮਤਲਬ ਹੈ 9.4 ਮਿਲੀਅਨ ਲੋਕ - ਐਚਆਈਵੀ ਫੈਲਾਉਣ ਲਈ ਇੱਕ ਵੱਡਾ ਖਤਰਾ ਹਨ।
ਭਰਮ: ਕੋਈ ਲੱਛਣ ਨਾ ਹੋਣ ਦਾ ਮਤਲਬ ਹੈ ਐਚਆਈਵੀ ਨਾ ਹੋਣਾ
ਇੱਕ ਐਚਆਈਵੀ ਪੀੜਤ ਵਿਅਕਤੀ 10-15 ਸਾਲ ਤੱਕ ਜਿਉਂਦਾ ਰਹਿ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਬੀਮਾਰੀ ਦੇ ਲੱਛਣ ਕਦੇ ਵੀ ਸਾਹਮਣੇ ਨਾ ਆਉਣ। ਸ਼ੁਰੂਆਤੀ ਇਨਫੈਕਸ਼ਨ ਤੋਂ ਬਾਅਦ ਪਹਿਲੇ ਕੁਝ ਹਫ਼ਤਿਆਂ ਵਿੱਚ ਬੁਖਾਰ, ਸਿਰ ਦਰਦ, ਧੱਫ਼ੜ ਜਾਂ ਗਲੇ ਵਿੱਚ ਦਰਦ ਹੋ ਸਕਦਾ ਹੈ।
ਕੁਝ ਹੋਰ ਲੱਛਣ ਵੀ ਹੋ ਸਕਦੇ ਹਨ ਕਿਉਂਕਿ ਇਨਫੈਕਸ਼ਨ ਕਾਰਨ ਸਰੀਰ ਨਿਰੰਤਰ ਕਮਜ਼ੋਰ ਹੋ ਸਕਦਾ ਹੈ। ਭਾਰ ਘਟਣਾ, ਬੁਖ਼ਾਰ, ਦਸਤ ਅਤੇ ਖੰਘ ਹੋ ਸਕਦੀ ਹੈ।
ਇਲਾਜ ਤੋਂ ਬਿਨਾਂ ਟੀਬੀ, ਕਰਿਪਟੋਕੌਕਲ ਮੈਨਿਨਜਾਈਟਿਸ (ਦਿਮਾਗ ਅਤੇ ਰੀੜ ਦੀ ਬਿਮਾਰੀ ਜੋ ਕਿ ਅਕਸਰ ਐਚਆਈਵੀ ਪੀੜਤ ਨੂੰ ਹੁੰਦੀ ਹੈ), ਗੰਭੀਰ ਬੈਕਟੀਰੀਅਲ ਇਨਫੈਕਸ਼ਨ ਅਤੇ ਕੈਂਸਰ ਹੋ ਸਕਦਾ ਹੈ।
ਭਰਮ: ਐਚਆਈਵੀ ਨਾਲ ਪੀੜਤ ਲੋਕ ਜਵਾਨੀ ਵਿੱਚ ਵੀ ਮਰ ਜਾਣਗੇ
ਉਹ ਲੋਕ ਜਿਨ੍ਹਾਂ ਨੂੰ ਪਤਾ ਹੈ ਕਿ ਉਹ ਐੱਚਆਈਵੀ ਪੋਜ਼ੀਟਿਵ ਹਨ ਅਤੇ ਇਲਾਜ ਕਰਵਾ ਰਹੇ ਹਨ, ਉਹ ਸਿਹਤਮੰਦ ਜ਼ਿੰਦਗੀ ਜੀਅ ਰਹੇ ਹਨ।
ਯੂਐਨਏਡੇਜ਼ ਦਾ ਕਹਿਣਾ ਹੈ ਕਿ ਐੱਚਆਈਵੀ ਤੋਂ ਪੀੜਤ ਲੋਕਾਂ ਵਿੱਚੋਂ 47% ਲੋਕ ਵਾਇਰਲ ਕਾਰਨ ਦੱਬੇ ਹੋਏ ਹਨ ਜਿਸ ਦਾ ਮਤਲਬ ਹੈ ਕਿ ਖੂਨ ਵਿੱਚ ਐੱਚਆਈਵੀ ਦੀ ਮਾਤਰਾ ਇੰਨੀ ਜ਼ਿਆਦਾ ਹੈ ਕਿ ਇਹ ਖੂਨ ਦੀ ਜਾਂਚ ਵਿੱਚ ਵੀ "ਪਤਾ ਨਹੀਂ ਲਗਦਾ" ਹੈ।
ਜ਼ਰੂਰੀ ਨਹੀਂ ਕਿ ਐਚਆਈਵੀ ਪੀੜਤ ਮਾਵਾਂ ਦੇ ਬੱਚਿਆਂ ਨੂੰ ਵੀ ਐਚਆਈਵੀ ਟਰਾਂਸਫਰ ਹੋ ਜਾਵੇ
ਜੇ ਉਹ ਇਲਾਜ ਨੂੰ ਰੋਕ ਦੇਣ ਤਾਂ ਦੁਬਾਰਾ ਐਚਆਈਵੀ ਦਾ ਪੱਧਰ ਵੱਧ ਸਕਦਾ ਹੈ ਅਤੇ ਫਿਰ ਉਸ ਬਾਰੇ ਪਤਾ ਲੱਗ ਸਕਦਾ ਹੈ।
ਵਿਸ਼ਵ ਸਿਹਤ ਸੰਗਠਨ ਮੁਤਾਬਕ 2017 ਵਿੱਚ 21.7 ਮਿਲੀਅਨ ਲੋਕ ਜੋ ਕਿ ਐਚਆਈਵੀ ਤੋਂ ਪੀੜਤ ਸਨ ਐਂਟੀਰੈਟਰੋਵਾਇਰਲ (ਵਾਇਰਸ ਨੂੰ ਖਤਮ ਨਹੀਂ ਕਰਦਾ ਪਰ ਘਟਾ ਜ਼ਰੂਰ ਦਿੰਦਾ ਹੈ) ਇਲਾਜ ਕਰਵਾ ਰਹੇ ਸਨ।
ਇਹ ਵੀ ਪੜ੍ਹੋ:
ਇਹ ਅੰਕੜਾ 2010 ਦੇ ਮੁਕਾਬਲੇ 8 ਮਿਲੀਅਨ ਜ਼ਿਆਦਾ ਸੀ ਯਾਨਿ ਕਿ ਐਚਆਈਵੀ ਪੀੜਤਾਂ ਵਿੱਚੋਂ 78 ਫੀਸਦੀ ਲੋਕ।
ਭਰਮ: ਐਚਆਈਵੀ ਪੀੜਤ ਮਾਵਾਂ ਕਾਰਨ ਬੱਚਿਆਂ ਨੂੰ ਵੀ ਇਨਫੈਕਸ਼ ਹੋਵੇਗਾ ਹੀ
ਜ਼ਰੂਰੀ ਨਹੀਂ ਹੈ। ਜੋ ਮਾਵਾਂ ਐਚਆਈਵੀ ਤੋਂ ਪੀੜਤ ਹਨ ਵਾਇਰਸ ਟਰਾਂਸਫਰ ਕੀਤੇ ਬਿਨਾਂ ਵੀ ਬੱਚਾ ਹੋ ਸਕਦਾ ਹੈ।
ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ
https://www.youtube.com/watch?v=4_pjUgQexbw
https://www.youtube.com/watch?v=Q34S59Ejs_M
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਐਮੇਜ਼ੌਨ ਚੀਜ਼ਾਂ ਸਸਤੀਆਂ ਵੇਚੇ ਤਾਂ ਇਨ੍ਹਾਂ ਲੋਕਾਂ ਨੂੰ ਤਕਲੀਫ਼: ਜਾਣੋ ਕਾਹਨੂੰ
NEXT STORY