ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਕ ਪਾਕਿਸਤਾਨ ਵਿਚ ਗੁਰਦੁਆਰਾ ਨਨਕਾਣਾ ਸਾਹਿਬ ਉੱਤੇ ਭੜਕੀ ਮੁਸਲਮਾਨਾਂ ਦੀ ਭੀੜ ਨੇ ਸ਼ੁੱਕਰਵਾਰ ਨੂੰ ਪੱਥਰਬਾਜ਼ੀ ਕੀਤੀ ਹੈ।
ਜਿਸ ਗੁਰਦੁਆਰੇ ਨੂੰ ਨਿਸ਼ਾਨਾਂ ਬਣਾਇਆ ਗਿਆ ਹੈ ਉਹ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ।
ਮੁੱਖ ਮੰਤਰੀ ਨੇ ਇੰਡੀਆ ਟੂਡੇ ਦੀ ਇੱਕ ਖ਼ਬਰ ਨੂੰ ਟਵੀਟ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਸਿੱਧੇ ਦਖ਼ਲ ਦੀ ਮੰਗ ਕੀਤੀ।
ਆਪਣੇ ਟਵੀਟ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਹੈ, ''ਇਤਿਹਾਸਕ ਗੁਰਦੁਆਰਾ ਨਨਕਾਣਾ ਸਾਹਿਬ ਵਿਚ ਫਸੇ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸਿੱਧੇ ਦਖ਼ਲ ਦੀ ਅਪੀਲ,ਗੁਰਦੁਆਰਾ ਸਾਹਿਬ ਨੂੰ ਭੜਕੀ ਭੀੜ ਨੇ ਘੇਰਾ ਪਾਇਆ ਹੋਇਆ ਹੈ।''
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਹੋਈ ਭੰਨਤੋੜ ਦੀ ਨਿਖੇਧੀ ਕੀਤੀ ਹੈ।
https://twitter.com/MEAIndia/status/1213120544591056898
ਇਹ ਵੀ ਪੜ੍ਹੋ-
ਅਕਾਲੀ ਦਲ ਵਲੋਂ ਵੀ ਨਿਖੇਧੀ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਟਵਿੱਟਰ ਹੈਂਡਲ ਤੋਂ ਆਪਣੀ ਪ੍ਰਤੀਕਿਰਿਆ ਦਿੰਦਿਆਂ ਲਿਖਿਆ ਹੈ, "ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਭੀੜ ਵੱਲੋਂ ਹਮਲਾ ਇੱਕ ਨਫ਼ਰਤ ਭਰਿਆ ਕਾਰਾ ਹੈ ਅਤੇ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਮੁੱਦੇ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨਖਾਨ ਕੋਲ ਚੁੱਕਣ। ਸਾਨੂੰ ਪਾਕਿਸਤਾਨ ਵਿਚ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪਵੇਗਾ ਅਤੇ ਮੈਨੂੰ ਵਿਸ਼ਵਾਸ ਹੈ ਕਿ ਸਰਕਾਰ ਮੁੱਦੇ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰੇਗੀ।"
https://twitter.com/officeofssbadal/status/1213110769820282881
ਬੀਬੀਸੀ ਨੂੰ ਮਿਲੇ ਵੀਡੀਓ ਵਿਚ 200-300 ਕਰੀਬ ਲੋਕ ਗੁਰਦੁਆਰੇ ਨੂੰ ਘੇਰੀ ਖੜ੍ਹੇ ਹਨ। ਉਹ ਸਿੱਖਾਂ ਖ਼ਿਲਾਫ਼ ਬਹੁਤ ਹੀ ਕੱਟੜਵਾਦੀ ਤੇ ਗਰਮ ਭਾਸ਼ਾ ਨਾਅਰਿਆਂ ਵਿਚ ਵਰਤ ਰਹੇ ਹਨ।
ਲੋਕਾਂ ਨੂੰ ਸ਼ਾਂਤ ਕਰਨ ਲ਼ਈ ਪੁਲਿਸ ਵੀ ਘਟਨਾ ਸਥਾਨ ਉੱਤੇ ਹਾਜ਼ਰ ਹੈ ਪਰ ਮੁਜ਼ਾਹਰਾਕਾਰੀ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਹਨ।
ਇਹ ਵੀ ਪੜ੍ਹੋ-
ਇਹ ਵੀ ਦੇਖੋ-
https://www.youtube.com/watch?v=tbyaAwjOeb4
https://www.youtube.com/watch?v=Sj9MZ9WfD70
https://www.youtube.com/watch?v=Ad2HFJk9Ph4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)
ਸਾਵਰਕਰ ਅਤੇ ਗੋਡਸੇ ਦੇ ਸਮਲਿੰਗੀ ਰਿਸ਼ਤੇ ਸਨ, ਕਾਂਗਰਸ ਸੇਵਾ ਦਲ ਦਾ ਦਾਅਵਾ
NEXT STORY