ਚੀਨ ਵਿੱਚ ਕੋਰੋਨਾਵਾਇਰਸ ਕਰਕੇ ਬੇਹੱਦ ਸਾਵਧਾਨੀ ਵਰਤੀ ਜਾ ਰਹੀ ਹੈ। ਇਸ ਦੇ ਤਹਿਤ ਹੁਬੇਈ ਇਲਾਕੇ (ਕੋਰੋਨਾਵਾਈਰਸ ਦੇ ਸੈਂਟਰ) ਵਿੱਚ ਲੌਕਡਾਊਨ ਦਾ ਦਾਇਰਾ ਹੋਰ ਵਧਾ ਦਿੱਤਾ ਗਿਆ ਹੈ।
ਇਸ ਵਾਇਰਸ ਨਾਲ ਹੋਈਆਂ ਮੌਤਾਂ ਦਾ ਅੰਕੜਾ 26 ਹੋ ਗਿਆ ਹੈ।
ਵੁਹਾਨ ਸਣੇ 10 ਸ਼ਹਿਰਾਂ ਦੇ 2 ਕਰੋੜ ਲੋਕਾਂ ਨੂੰ ਯਾਤਰਾ ਸਬੰਧੀ ਲਗਾਈਆਂ ਗਈਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵੀਰਵਾਰ ਨੂੰ ਹੁਬੇਈ ਇਲਾਕੇ ਤੋਂ ਬਾਹਰ ਪਹਿਲਾ ਮੌਤ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ।
ਦੇਸ ਦਾ ਉੱਤਰ-ਪੂਰਬੀ ਇਲਾਕਾ ਰੂਸ ਨਾਲ ਲੱਗਦਾ ਹੈ ਅਤੇ ਇਹ ਵੁਹਾਨ ਤੋਂ 2,000 ਕਿਲੋਮੀਟਰ ਦੂਰ ਹੈ।
ਕੌਮੀ ਪੱਧਰ 'ਤੇ ਉੱਤੇ ਵਾਇਰਸ ਨਾਲ ਪੀੜਤ 830 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਇਸ ਵੇਲੇ ਚੀਨ ਵਿੱਚ ਨਵੇਂ ਸਾਲ ਦੀ ਆਮਦ ਹੁੰਦੀ ਹੈ ਅਤੇ ਇਹ ਚੀਨੀ ਕੈਲੈਂਡਰ ਦੀ ਬੇਹੱਦ ਮਹੱਤਵਪੂਰਨ ਤਰੀਕ ਹੁੰਦੀ ਹੈ, ਜਿਸ ਦੌਰਾਨ ਲੱਖਾਂ ਲੋਕ ਆਪਣੇ ਘਰ ਆਉਣ ਲਈ ਯਾਤਰਾ ਕਰਦੇ ਹਨ।
ਸ਼ੰਘਾਈ ਵਿੱਚ ਡਿਜ਼ਨੀ ਰਿਸੋਰਟ ਦਾ ਕਹਿਣਾ ਹੈ, "ਇਸ ਦੀ ਰੋਕਥਾਮ ਅਤੇ ਉਸ 'ਤੇ ਕਾਬੂ ਪਾਉਣ ਦੇ ਲਿਹਾਜ਼ ਨਾਲ ਅਸਥਾਈ ਤੌਰ 'ਤੇ ਬੰਦ ਹੈ।"
ਇਹ ਵੀ ਪੜ੍ਹੋ-
https://www.youtube.com/watch?v=HflP-RuHdso
ਚੀਨ ਵਿੱਚ ਪਬਲਿਕ ਇਵੈਂਟ ਹੋਏ ਰੱਦ
- ਲੋਕਾਂ ਨੂੰ ਘਰੋਂ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਅਤੇ
- ਹੁਬੇਈ ਦੇ ਸ਼ਹਿਰ ਨੇ ਇਜ਼ੋ ਨੇ ਆਪਣਾ ਰੇਲਵੇ ਸਟੇਸ਼ਨ ਹੀ ਬੰਦ ਕਰ ਦਿੱਤਾ ਹੈ ਤੇ ਐਂਸ਼ੀ ਸ਼ਹਿਰ ਨੇ ਸਾਰੀਆਂ ਬੱਸ ਸੇਵਾਵਾਂ ਰੱਦ ਕਰ ਦਿੱਤੀਆਂ ਹਨ।
- ਬੀਜਿੰਗ ਦੀ ਫੋਰਬਿਡਨ ਸਿਟੀ ਨੂੰ ਕੀਤਾ ਪੂਰੀ ਤਰ੍ਹਾਂ ਬੰਦ
- ਬੀਜਿੰਗ ਦੇ ਰਵਾਇਤੀ ਮੇਲੇ ਰੱਦ
- ਹਾਂਗ-ਕਾਂਗ ਵਿੱਚ ਕੌਮਾਂਤਰੀ ਕਾਰਨੀਵਲ ਰੱਦ
- ਹਾਂਗ-ਕਾਂਗ ਵਿੱਚ ਸਾਲਾਨਾ ਫੁੱਟਬਾਲ ਟੂਰਨਾਮੈਂਟ ਰੱਦ
- ਮਕਾਊ ਵਿੱਚ ਨਵੇਂ ਚੀਨੀ ਸਾਲ ਦੀ ਆਮਦ ਦਾ ਸਮਾਗਮ ਰੱਦ
ਪੂਰੀ ਦੁਨੀਆਂ ਦੇ ਹਾਲਾਤ
ਵਾਇਰਸ ਚੀਨ ਵਿੱਚ ਪੂਰੀ ਤਰ੍ਹਾਂ ਨਾਲ ਫੈਲ ਗਿਆ ਹੈ ਅਤੇ ਅਤੇ ਜਾਪਾਨ, ਥਾਈਲੈਂਡ, ਤਾਇਵਾਨ, ਦੱਖਣੀ ਕੋਰੀਆ ਤੇ ਅਮਰੀਕਾ ਤੋਂ ਇਲਾਵਾ ਵੀਅਤਨਾਮ ਅਤੇ ਸਿੰਗਾਪੁਰ ਵਿੱਚ ਇਸ ਦੇ ਮਾਮਲੇ ਮਿਲਣ ਦੀ ਪੁਸ਼ਟੀ ਹੋਈ ਹੈ।
ਕਈ ਦੇਸਾਂ ਦੇ ਯਾਤਰਾ ਦੌਰਾਨ ਚੀਨ ਤੋਂ ਆਉਣ ਵਾਲੇ ਲੋਕਾਂ ਦੀ ਸਕ੍ਰੀਨਿੰਗ ਦੇ ਐਲਾਨ ਕੀਤੇ ਹਨ, ਜਿਨ੍ਹਾਂ ਵਿੱਚ ਦੁਬੱਈ ਅਤੇ ਆਬੂ ਧਾਬੀ ਏਅਰਪੋਰਟ ਸ਼ਾਮਿਲ ਹਨ।
ਕਿਵੇਂ ਦਾ ਹੈ ਇਹ ਵਾਇਰਸ
ਮਰੀਜ਼ਾਂ ਤੋਂ ਲਏ ਗਏ ਇਸ ਵਾਇਰਸ ਦੇ ਸੈਂਪਲ ਦੀ ਜਾਂਚ ਕੀਤੀ ਗਈ ਹੈ। ਇਸ ਤੋਂ ਬਾਅਦ ਚੀਨ ਦੇ ਅਧਿਕਾਰੀਆਂ ਅਤੇ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਇਹ ਇੱਕ ਕੋਰੋਨਾਵਾਇਰਸ ਹੈ।
ਕੋਰੋਨਾਵਾਇਰਸ ਕਈ ਕਿਸਮ ਦੇ ਹੁੰਦੇ ਹਨ ਪਰ ਇਨ੍ਹਾਂ ਵਿੱਚ 6 ਨੂੰ ਹੀ ਲੋਕਾਂ ਨੂੰ ਸੰਕਰਮਿਤ ਕਰਨ ਲਈ ਜਾਣਿਆ ਜਾਂਦਾ ਸੀ, ਪਰ ਨਵੇਂ ਵਾਇਰਸ ਦਾ ਪਤਾ ਲੱਗਣ ਤੋਂ ਬਾਅਦ ਇਹ ਗਿਣਤੀ ਵਧ ਕੇ 7 ਹੋ ਜਾਵੇਗੀ।
ਇਸ ਦੇ ਲੱਛਣ ਕੀ ਹਨ?
ਇਸ ਦੀ ਇਨਫੈਕਸ਼ਨ ਨਾਲ ਸਾਹ ਸਬੰਧੀ ਬਿਮਾਰੀਆਂ ਦੇ ਲੱਛਣ, ਬੁਖ਼ਾਰ, ਖਾਂਸੀ, ਦਮ ਉੱਖੜਨਾ ਅਤੇ ਸਾਹ ਲੈਣ ਵਿੱਚ ਤਕਲੀਫ਼ ਸ਼ਾਮਲ ਹਨ।
ਇਸ ਪ੍ਰਕੋਪ ਨੇ ਸਾਰਸ ਵਾਇਰਸ ਦੀ ਯਾਦ ਦਿਵਾ ਦਿੱਤੀ, ਜਿਹੜਾ ਕਿ ਇੱਕ ਕੋਰੋਨਾਵਾਇਰਸ ਹੈ। ਉਸ ਨੇ ਸਾਲ 2000 ਦੀ ਸ਼ੁਰੂਆਤ ਵਿੱਚ ਏਸ਼ੀਆ ਦੇ ਦਰਜਨਾਂ ਦੇਸ਼ਾਂ ਵਿੱਚ 774 ਲੋਕਾਂ ਨੂੰ ਮਾਰ ਦਿੱਤਾ ਸੀ।
ਨਵੇਂ ਵਾਇਰਸ ਦੇ ਜੈਨੇਟਿਕ ਕੋਡ ਦਾ ਵਿਸ਼ਲੇਸ਼ਣ ਇਹ ਦਰਸਾਉਂਦਾ ਹੈ ਕਿ ਇਹ ਕਿਸੇ ਵੀ ਹੋਰ ਮਨੁੱਖੀ ਕੋਰੋਨਾਵਾਇਰਸ ਦੀ ਤੁਲਨਾ ਵਿੱਚ ਸਾਰਸ ਦੇ ਜ਼ਿਆਦਾ ਨਜ਼ਦੀਕ ਹੈ।
ਇਹ ਵੀ ਪੜ੍ਹੋ-
ਵਾਇਰਸ ਤੋਂ ਇੰਝ ਬਚੋ
ਨੈਸ਼ਨਲ ਹੈਲਥ ਸਰਵਿਸ ਇੰਗਲੈਂਡ ਦਾ ਕਹਿਣਾ ਹੈ ਕਿ ਫਲੂ ਵਰਗੇ ਵਾਇਰਸਾਂ ਨੂੰ ਫੜਨ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ:
ਆਪਣੇ ਹੱਥਾਂ ਨੂੰ ਨਿਯਮਤ ਰੂਪ ਵਿੱਚ ਗਰਮ ਪਾਣੀ ਅਤੇ ਸਾਬਣ ਨਾਲ ਧੋਵੋ।
ਜਿੱਥੇ ਵੀ ਸੰਭਵ ਹੋਵੇ ਆਪਣੀਆਂ ਅੱਖਾਂ ਅਤੇ ਨੱਕ ਨੂੰ ਛੂਹਣ ਤੋਂ ਬੱਚੋ।
ਇੱਕ ਤੰਦਰੁਸਤ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਬਣਾਈ ਰੱਖੋ।
ਪਬਲਿਕ ਹੈਲਥ ਇੰਗਲੈਂਡ ਵਿੱਚ ਇਨਫੈਕਸ਼ਨਸ ਅਤੇ ਜ਼ੂਨੋਸਿਸ ਦੇ ਮੁਖੀ, ਡਾ. ਜੇਕ ਡਨਿੰਗ ਨੇ ਕਿਹਾ, "ਹਾਲਾਂਕਿ ਇਹ ਧਾਰਨਾ ਹੈ ਕਿ ਚਿਹਰੇ 'ਤੇ ਮਾਸਕ ਪਹਿਨਣਾ ਲਾਭਦਾਇਕ ਹੋ ਸਕਦਾ ਹੈ। ਅਸਲ ਵਿੱਚ ਇਨ੍ਹਾਂ ਕਲੀਨਿਕਲ ਸੈੱਟਅਪ ਤੋਂ ਬਾਹਰ ਥਾਵਾਂ 'ਤੇ ਇਸ ਦੀ ਵਰਤੋਂ ਨਾਲ ਕਿੰਨਾ ਲਾਭ ਹੁੰਦਾ ਹੈ ਇਸ ਦੇ ਸਬੂਤ ਬਹੁਤ ਘੱਟ ਹਨ।"
ਦੱਖਣੀ ਚੀਨ ਦੇ ਵੁਹਾਨ ਤੋਂ ਹੀ ਇਹ ਵਾਇਰਸ ਫੈਲਿਆ ਹੈ
ਕਿੱਥੋਂ ਆਇਆ ਹੈ ਇਹ ਵਾਇਰਸ?
ਇਹ ਬਿਲਕੁਲ ਨਵੀਂ ਕਿਸਮ ਦਾ ਵਾਇਰਸ ਹੈ।
ਇਹ ਜੀਵਾਂ ਦੀ ਇੱਕ ਪ੍ਰਜਾਤੀ ਤੋਂ ਦੂਜੀ ਪ੍ਰਜਾਤੀ ਵਿੱਚ ਜਾਂਦੇ ਹਨ ਅਤੇ ਫਿਰ ਇਨਸਾਨਾਂ ਨੂੰ ਸੰਕਰਮਿਤ ਕਰ ਦਿੰਦੇ ਹਨ। ਇਸ ਦੌਰਾਨ ਇਨ੍ਹਾਂ ਦਾ ਬਿਲਕੁਲ ਪਤਾ ਨਹੀਂ ਲਗਦਾ।
ਨਾਟਿੰਘਮ ਯੂਨੀਵਰਸਿਟੀ ਦੇ ਇੱਕ ਵਾਇਰੋਲਾਜਿਸਟ ਪ੍ਰੋਫੈਸਰ ਜੋਨਾਥਨ ਬਾਲ ਦੇ ਮੁਤਾਬਕ, "ਇਹ ਬਿਲਕੁਲ ਹੀ ਨਵੀਂ ਤਰ੍ਹਾਂ ਦਾ ਕੋਰੋਨਾਵਾਇਰਸ ਹੈ। ਬਹੁਤ ਹਦ ਤੱਕ ਸੰਭਵ ਹੈ ਕਿ ਪਸ਼ੂਆਂ ਤੋਂ ਹੀ ਇਨਸਾਨਾਂ ਤੱਕ ਪਹੁੰਚਿਆ ਹੋਵੇ।"
ਸਾਰਸ ਦਾ ਵਾਇਰਸ ਬਿੱਲੀ ਜਾਤੀ ਦੇ ਇੱਕ ਜੀਵ ਤੋਂ ਇਨਸਾਨਾਂ ਤੱਕ ਪਹੁੰਚਿਆ ਸੀ।
ਇਨਫੈਕਸ਼ਨ ਤੋਂ ਬਚਣ ਲਈ ਜੋ ਸਲਾਹ ਦਿੱਤੀ ਜਾ ਰਹੀ
ਇਨਫੈਕਸ਼ਨ ਦੇ ਖ਼ਤਰੇ ਨੂੰ ਘੱਟ ਕਰਨ ਲਈ ਪ੍ਰਭਾਵਿਤ ਮਰੀਜ਼ਾਂ ਦਾ ਅਲੱਗ ਇਲਾਜ ਕੀਤਾ ਜਾ ਰਿਹਾ ਹੈ। ਹੂਆਨ ਸੀਫੂਡ ਬਾਜ਼ਾਰ ਨੂੰ ਸਫ਼ਾਈ ਅਤੇ ਕੀਟਾਣੂ ਰੋਧਕ ਕਰਨ ਲਈ ਬੰਦ ਕਰ ਦਿੱਤਾ ਗਿਆ ਹੈ।
ਲੋਕਾਂ ਨੂੰ ਜਾਨਵਰਾਂ ਨਾਲ 'ਅਸੁਰੱਖਿਅਤ' ਸੰਪਰਕ ਕਰਨ ਤੋਂ ਬਚਣ, ਮਾਸ ਅਤੇ ਆਂਡਿਆਂ ਨੂੰ ਚੰਗੀ ਤਰ੍ਹਾਂ ਪਕਾਉਣ ਅਤੇ ਠੰਢ ਜਾਂ ਫਲੂ ਵਰਗੇ ਲੱਛਣਾਂ ਵਾਲੇ ਕਿਸੇ ਵੀ ਵਿਅਕਤੀ ਨਾਲ ਨਜ਼ਦੀਕੀ ਸੰਪਰਕ ਤੋਂ ਬਚਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਚੀਨ ਦੇ ਨਵੇਂ ਸਾਲ ਦੌਰਾਨ ਯਾਤਰੀਆਂ ਦੇ ਤਾਪਮਾਨ ਦੀ ਜਾਂਚ ਕਰਨ ਵਰਗੇ ਵਧੀਕ ਪ੍ਰਬੰਧ ਕੀਤੇ ਗਏ ਹਨ।
ਸਿੰਗਾਪੁਰ ਅਤੇ ਹਾਂਗਕਾਂਗ ਵਿੱਚ ਹੂਆਨ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅਮਰੀਕੀ ਅਧਿਕਾਰੀਆਂ ਨੇ ਵੀ ਤਿੰਨ ਮੁੱਖ ਹਵਾਈ ਅੱਡਿਆਂ, ਸੇਨ ਫਰਾਂਸਿਸਕੋ, ਲਾਸ ਏਂਜਲਸ ਅਤੇ ਨਿਊਯਾਰਕ 'ਤੇ ਅਜਿਹੇ ਹੀ ਮਾਪਦੰਡ ਅਪਣਾਉਣ ਦਾ ਐਲਾਨ ਕੀਤਾ ਹੈ।
ਡਬਲਯੂਐੱਚਓ ਨੇ ਸਮੁੱਚੀ ਦੁਨੀਆ ਦੇ ਹਸਪਤਾਲਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਵੱਡੀ ਮਹਾਂਮਾਰੀ ਫੈਲਣ ਦਾ ਖ਼ਤਰਾ ਹੈ।
ਇਹ ਵੀ ਪੜ੍ਹੋ-
ਇਹ ਵੀ ਦੇਖੋ
https://www.youtube.com/watch?v=xWw19z7Edrs
https://www.youtube.com/watch?v=SOLuaoCl0Bs
https://www.youtube.com/watch?v=w3-8rLfAamg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਮਲੇਸ਼ੀਆ ''ਚ ਰਹਿੰਦੀ ਪੰਜਾਬਣ ਦੀ ਕਹਾਣੀ ਜਿਸਨੇ ''ਮੁਲਜ਼ਮਾਂ ਨੂੰ ਵੀਡੀਓ ਕਾਲ ਕਰਕੇ ਕੀਤੀ ਖੁਦਕੁਸ਼ੀ''
NEXT STORY