ਅਣਪਛਾਤੇ ਲੋਕਾਂ ਨੇ ਕਾਲਜ ਦਾ ਗੇਟ ਤੋੜ ਦਿੱਤਾ ਸੀ।
"ਲੈ ਲਓ। ਮੁਫ਼ਤ ਹੈ।"
ਉਸਨੇ ਆਪਣੇ ਕਾਲਜ ਫ਼ੈਸਟੀਵਲ ਦੇ ਤੀਜੇ ਅਤੇ ਆਖ਼ਰੀ ਦਿਨ ਯਾਨਿ 6 ਫਰਵਰੀ ਨੂੰ ਇਹੋ ਸੁਣਿਆ ਸੀ। ਅਣਪਛਾਤੇ ਲੋਕਾਂ ਨੇ ਕਾਲਜ ਦਾ ਗੇਟ ਤੋੜ ਦਿੱਤਾ ਸੀ।
ਜਿਸ ਤੋਂ ਬਾਅਦ, ਸ਼ਾਮ ਵੇਲੇ, ਉਹ ਲੜਕੀਆਂ 'ਤੇ ਅਸ਼ਲੀਲ ਟਿੱਪਣੀਆਂ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸੀ।
ਕੁੜੀਆਂ ਉਸ ਸਮੇਂ ਕਾਲਜ ਫੈਸਟੀਵਲ ਦੇ ਸ਼ੁਰੂ ਹੋਣ ਦੀ ਉਡੀਕ ਕਰ ਰਹੀਆਂ ਸਨ।
ਪੂਰਵੀ ਚੌਧਰੀ, ਜੋ ਗਾਰਗੀ ਕਾਲਜ ਵਿੱਚ ਦੂਜੇ ਸਾਲ ਦੀ ਵਿਦਿਆਰਥਣ ਹੈ, ਕਹਿੰਦੀ ਹੈ, "ਉਸ ਦਿਨ ਜਦੋਂ ਮੈਂ ਭੀੜ ਵਿਚੋਂ ਲੰਘ ਰਹੀ ਸੀ, ਤਾਂ ਮੁੰਡਿਆਂ ਦੇ ਇਕ ਸਮੂਹ ਨੇ ਉਨ੍ਹਾਂ ਨੂੰ ਕਿਹਾ," ਬੁਆਏਫਰੈਂਡ ਮਿਲ ਰਹੇ ਹਨ, ਲੈ ਜਾਓ, ਯੂਜ਼ ਕਰੋ, ਐਕਸਪੀਰਿਯੰਸ ਕਰੋ।"
ਪੂਰਬੀ ਦਾ ਕਹਿਣਾ ਹੈ ਕਿ ਔਰਤਾਂ ਦੇ ਕਾਲਜ ਕੈਂਪਸ ਵਿੱਚ ਇੰਨੀ ਵੱਡੀ ਗਿਣਤੀ 'ਚ ਮੁੰਡਿਆਂ ਦਾ ਦਾਖ਼ਲ ਹੋਣਾ ਸਦਮੇ ਵਰਗਾ ਸੀ।
ਇਹ ਵੀ ਪੜੋ
ਗਾਰਗੀ ਕਾਲਜ ’ਚ ਇਕੱਠਾ ਹੋਈਆਂ ਵਿਦਿਆਰਥਣਾਂ
ਕੁੜੀਆਂ ਨਾਲ ਛੇੜਖ਼ਾਨੀ
ਇਕ ਹੋਰ ਲੜਕੀ ਨੇ ਕਿਹਾ ਕਿ ਉਹ ਵੀਰਵਾਰ ਨੂੰ ਬਾਸਕਟਬਾਲ ਕੋਰਟ ਨੇੜੇ ਸੀ, ਜਦੋਂ ਉਸਨੇ ਆਪਣੇ ਆਲੇ ਦੁਆਲੇ ਅਜਨਬੀ ਲੋਕਾਂ ਨੂੰ ਵੇਖਿਆ।
ਜਦੋਂ ਉਸਨੇ ਉਨ੍ਹਾਂ ਨੂੰ ਬਾਹਰ ਜਾਣ ਲਈ ਕਿਹਾ, ਉਨ੍ਹਾਂ ਵਿੱਚੋਂ ਬਹੁਤ ਸਾਰੇ ਮੁੰਡੇ ਉਸਦੇ ਕੋਲ ਆ ਕੇ ਬੈਠ ਗਏ।
ਨੇਹਾ (ਬਦਲਿਆ ਹੋਇਆ ਨਾਮ), ਜੋ ਕਿ ਕਾਲਜ ਵਿੱਚ ਤੀਜੇ ਸਾਲ ਦੀ ਵਿਦਿਆਰਥਣ ਹੈ, ਕਹਿੰਦੀ ਹੈ ਕਿ ਉਹ ਉਸੇ ਜਗ੍ਹਾ 'ਤੇ ਘੰਟਿਆਂ ਤੋਂ ਲੁਕੀ ਰਹੀ।
ਵੀਰਵਾਰ ਨੂੰ, ਉਸਨੇ ਉਥੇ ਉਦੋਂ ਤੱਕ ਇੰਤਜ਼ਾਰ ਕੀਤਾ ਜਦੋਂ ਤੱਕ ਹਨੇਰਾ ਨਹੀਂ ਹੋ ਗਿਆ ਅਤੇ ਉਸਨੂੰ ਇਹ ਯਕੀਨ ਨਹੀਂ ਹੋ ਗਿਆ ਕਿ ਉਹ ਸੁਰੱਖਿਅਤ ਬਾਹਰ ਨਿਕਲ ਸਕਦੀ ਹੈ।
ਅਤੇ ਜਦੋਂ ਬਾਹਰਲੇ ਲੋਕ ਕਾਲਜ ਦੀਆਂ ਕੁੜੀਆਂ ਨਾਲ ਛੇੜਛਾੜ ਕਰ ਰਹੇ ਸਨ, ਉਨ੍ਹਾਂ 'ਤੇ ਫ਼ਬਤੀਆਂ ਕਸ ਰਹੇ ਸਨ, ਤੱਦ ਪਲੇਬੈਕ ਗਾਇਕ ਜ਼ੁਬੀਨ ਨੌਟਿਆਲ ਦਾ ਕਾਲਜ ਫੈਸਟੀਵਲ ਸਮਾਰੋਹ ਵਿੱਚ ਪ੍ਰੋਗਰਾਮ ਚੱਲ ਰਿਹਾ ਸੀ।
ਉਹ ਕਹਿੰਦੀ ਹੈ, "ਮੈਂ ਆਪਣੇ ਦੋਸਤਾਂ ਅਤੇ ਹੋਰ ਕੁੜੀਆਂ ਤੋਂ ਸੁਣਿਆ ਕਿ ਉਸ ਨਾਲ ਕਿਵੇਂ ਧੱਕੇਸ਼ਾਹੀ ਕੀਤੀ ਜਾ ਰਹੀ ਸੀ। ਉਹ ਇੱਥੇ-ਉਥੇ ਦੌੜ ਰਹੀਆਂ ਸਨ। ਕੈਂਪਸ ਵਿੱਚ ਇੱਕ ਵੱਡੀ ਭੀੜ ਇਕੱਠੀ ਹੋ ਗਈ ਸੀ।"
ਨੇਹਾ ਕਹਿੰਦੀ ਹੈ, "ਇਹ ਸੁੱਰਖਿਆ ਦੀ ਗੱਲ ਹੈ, ਮੁੰਡੇ ਬਦਤਮੀਜ਼ੀਆਂ ਕਰ ਰਹੇ ਸਨ ਅਤੇ ਸਮਾਰੋਹ ਜਾਰੀ ਸੀ।
ਸੁਰੱਖਿਆ 'ਚ ਲਾਪਰਵਾਹੀ
ਸੋਮਵਾਰ ਨੂੰ, ਕਾਲਜ ਦੇ ਬਾਹਰ, ਉਹ ਲਗਾਤਾਰ ਮੀਡੀਆ ਨਾਲ ਗੱਲਬਾਤ ਕਰ ਰਹੀਆਂ ਸਨ, ਜੋ ਉਥੇ ਇਕੱਠਾ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਬੇਨਤੀ ਕਰ ਰਹੀਆਂ ਸੀ ਕਿ ਉਹ ਇਸ ਮਾਮਲੇ ਨੂੰ ਰਾਜਨੀਤਕ ਰੰਗ ਨਾ ਦੇਣ।
ਨੇਹਾ ਕਹਿੰਦੀ ਹੈ, "ਇਹ ਸੁੱਰਖਿਆ ਦੀ ਗੱਲ ਹੈ, ਮੁੰਡੇ ਬਦਤਮੀਜ਼ੀਆਂ ਕਰ ਰਹੇ ਸਨ ਅਤੇ ਸਮਾਰੋਹ ਜਾਰੀ ਸੀ। ਪ੍ਰਿੰਸੀਪਲ ਦਾ ਕਹਿਣਾ ਹੈ ਕਿ ਜੇ ਉਸਨੇ ਅਜਿਹਾ ਨਾ ਕੀਤਾ ਹੁੰਦਾ ਤਾਂ ਭਗਦੜ ਮੱਚ ਜਾਂਦੀ।"
ਸੋਮਵਾਰ ਨੂੰ, ਗਾਰਗੀ ਕਾਲਜ ਦੇ ਬਾਹਰ ਅਣਗਿਣਤ ਕੈਮਰੇ ਅਤੇ ਮਾਈਕ ਲੱਗੇ ਹੋਏ ਸਨ ਅਤੇ ਵੱਡੀ ਗਿਣਤੀ ਵਿੱਚ ਪੱਤਰਕਾਰ ਉਨ੍ਹਾਂ ਦੇ ਨਾਲ ਸਨ, ਜੋ ਕਾਲਜ ਕੈਂਪਸ ਵਿੱਚ ਛੇੜਛਾੜ ਅਤੇ ਸੁਰੱਖਿਆ 'ਚ ਲਾਪਰਵਾਹੀ ਹੋਣ ਦੀ ਘਟਨਾ ਤੋਂ ਚਾਰ ਦਿਨ ਬਾਅਦ ਇਕੱਠੇ ਹੋਏ ਸਨ।
ਗਾਰਗੀ ਕਾਲਜ ਵਿੱਚ ਵਾਪਰੀਇਹ ਘਟਨਾ ਸੋਸ਼ਲ ਮੀਡੀਆ ਰਾਹੀਂ ਬਾਹਰੀ ਲੋਕਾਂ ਨੂੰ ਪਤਾ ਲੱਗ ਚੁਕੀ ਸੀ।
ਤਕਰੀਬਨ 500-600 ਵਿਦਿਆਰਥਣਾਂ ਕਾਲਜ ਦੀ ਚਾਰਦੀਵਾਰੀ ਦੇ ਅੰਦਰ ਧਰਨੇ 'ਤੇ ਬੈਠ ਗਈਆਂ।
ਉਹ ਮੰਗ ਕਰ ਰਹੀ ਸੀ ਕਿ ਪ੍ਰਸ਼ਾਸਨ ਸਪਸ਼ਟ ਕਰੇ ਕਿ ਕਾਲਜ ਫ਼ੈਸਟੀਵਲ ਦੌਰਾਨ ਸੁਰੱਖਿਆ ਪ੍ਰਬੰਧ ਇੰਨੇ ਮਾੜੇ ਕਿਉਂ ਸਨ।
ਗਾਰਗੀ ਕਾਲਜ ਵਿੱਚ ਵਾਪਰੀਇਹ ਘਟਨਾ ਸੋਸ਼ਲ ਮੀਡੀਆ ਰਾਹੀਂ ਬਾਹਰੀ ਲੋਕਾਂ ਨੂੰ ਪਤਾ ਲੱਗ ਚੁਕੀ ਸੀ
ਕਾਲਜ ਫ਼ੇਸਟੀਵਲ ਦਾ ਆਖ਼ਰੀ ਦਿਨ
ਇਹ ਲੜਕੀਆਂ ਕਾਲਜ ਪ੍ਰਸ਼ਾਸ਼ਨ ਤੋਂ ਪੁੱਛ ਰਹੀਆਂ ਹਨ ਕਿ ਕਾਲਜ ਫ਼ੈਸਟੀਵਲ ਦੇ ਆਖ਼ਰੀ ਦਿਨ ਅਜਿਹੀ ਕੀ ਗੜਬੜ ਹੋਈ ਕਿ ਬਾਹਰਲੇ ਲੜਕੇ ਦਾਖ਼ਲ ਹੋ ਗਏ।
ਉਨ੍ਹਾਂ ਨੇ ਕੁੜੀਆਂ ਨਾਲ ਛੇੜਖਾਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਏ। ਐਤਵਾਰ ਨੂੰ ਵਿਦਿਆਰਥੀ ਯੂਨੀਅਨ ਨੇ ਇਸ ਘਟਨਾ ਬਾਰੇ ਇਕ ਬਿਆਨ ਜਾਰੀ ਕੀਤਾ।
ਇਸ ਬਿਆਨ ਵਿੱਚ ਵਿਦਿਆਰਥੀ ਯੂਨੀਅਨ ਨੇ ਅਪੀਲ ਕੀਤੀ ਕਿ ਮੀਡੀਆ ਅਤੇ ਹੋਰਾਂ ਨੂੰ ਇਸ ਮਾਮਲੇ ਨੂੰ ਰਾਜਨੀਤਕ ਰੰਗ ਨਹੀਂ ਦੇਣਾ ਚਾਹੀਦਾ। ਤਾਂ ਜੋ ਲੜਕੀਆਂ ਦੀ ਸੁਰੱਖਿਆ ਲਈ ਕੋਈ ਖ਼ਤਰਾ ਪੈਦਾ ਨਾ ਹੋਵੇ।
ਇਸ ਬਿਆਨ ਨੇ ਉਨ੍ਹਾਂ ਦੱਸਿਆ ਕਿ ਸਾਲ 2019 ਵਿੱਚ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ ਜਦੋਂ ਸੁਰੱਖਿਆ ਪ੍ਰਬੰਧਾਂ 'ਚ ਲਾਪਰਵਾਹੀ ਹੋਈ ਸੀ। ਬਿਆਨ ਵਿੱਚ ਕਿਹਾ ਗਿਆ ਕਿ 2019 ਵਿੱਚ ਇੱਕ ਅਰਾਜਕ ਭੀੜ ਕਾਲਜ ਵਿੱਚ ਦਾਖ਼ਲ ਹੋਈ ਸੀ ਅਤੇ ਵਿਦਿਆਰਥੀਆਂ ਨੂੰ 'ਸਰੀਰਕ ਅਤੇ ਜਿਨਸੀ ਪਰੇਸ਼ਾਨੀ'ਦਾ ਸਾਹਮਣਾ ਕਰਨਾ ਪਿਆ ਸੀ।
ਵਿਦਿਆਰਥੀ ਯੂਨੀਅਨ ਦੇ ਬਿਆਨ ਵਿੱਚ ਇਹ ਵੀ ਦੱਸਿਆ ਗਿਆ ਕਿ ਇਸ ਘਟਨਾ ਦੀ ਸ਼ਿਕਾਇਤ ਕਾਲਜ ਦੇ ਇੰਟਰਨਲ ਕੰਪਲੇਨ ਸੈੱਲ (ਆਈਸੀਸੀ) ਨੂੰ ਵੀ ਕੀਤੀ ਗਈ ਸੀ।
ਹਾਲਾਂਕਿ, ਇਸ ਸੈੱਲ ਨੇ ਵਿਦਿਆਰਥੀਆਂ ਦੀ ਸ਼ਿਕਾਇਤ ਨੂੰ ਧਿਆਨ ਵਿੱਚ ਨਹੀਂ ਰੱਖਿਆ।
ਲੜਕੀਆਂ ਕਾਲਜ ਪ੍ਰਸ਼ਾਸ਼ਨ ਤੋਂ ਪੁੱਛ ਰਹੀਆਂ ਹਨ ਕਿ ਕਾਲਜ ਫੈਸਟੀਵਲ ਦੇ ਆਖ਼ਰੀ ਦਿਨ ਅਜਿਹੀ ਕੀ ਗੜਬੜ ਹੋਈ ਕਿ ਬਾਹਰਲੇ ਲੜਕੇ ਦਾਖ਼ਲ ਹੋ ਗਏ
ਕੰਧ ਟੱਪ ਕੇ ਅੰਦਰ ਆ ਗਏ
ਸੈੱਲ ਇਹ ਵੀ ਨਹੀਂ ਮੰਨਦਾ ਸੀ ਕਿ ਲੜਕੀਆਂ ਨੂੰ ਕਾਲਜ ਦੇ ਅੰਦਰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਗਿਆ ਸੀ।
ਇਸ ਸਾਲ, ਵੀਰਵਾਰ ਨੂੰ ਕਾਲਜ ਵਿੱਚ ਦਾਖਲ ਹੋਣ ਲਈ ਇੱਕ ਪਾਸ ਦਾ ਸਿਸਟਮ ਸ਼ੁਰੂ ਕੀਤਾ ਗਿਆ ਸੀ।
ਉਹ ਵੀ ਸ਼ਾਮ ਸਾਢੇ ਚਾਰ ਵਜੇ। ਜਦੋਂ ਕਿ ਇਹ ਕਾਲਜ ਫ਼ੈਸਟੀਵਲ 'ਰੀਵੇਰੀ' ਦਾ ਤੀਜਾ ਅਤੇ ਆਖ਼ਰੀ ਦਿਨ ਸੀ।
ਫ਼ੈਸਟੀਵਲ ਦੇ ਅਖ਼ੀਰਲੇ ਦਿਨ, ਲਗਭਗ ਤਿੰਨ ਤੋਂ ਚਾਰ ਸੌ ਲੋਕਾਂ ਨੇ ਗੇਟ ਨੂੰ ਧੱਕਿਆ ਅਤੇ ਕੰਧ ਟੱਪ ਕੇ ਕਾਲਜ ਵਿੱਚ ਦਾਖਲ ਹੋ ਗਏ।
ਕਾਲਜ ਦੇ ਦੋ ਗੇਟਾਂ 'ਤੇ ਤਾਇਨਾਤ ਸੁਰੱਖਿਆ ਗਾਰਡ ਸੰਦੀਪ ਕੁਮਾਰ ਨੇ ਦੱਸਿਆ, "ਘਟਨਾ ਤੋਂ ਬਾਅਦ ਹੋਏ ਹੰਗਾਮੇ ਵਿੱਚ ਇਕ ਦੁਕਾਨਦਾਰ ਦੀ ਕਾਰ ਦੀ ਵੀ ਭੰਨਤੋੜ ਕੀਤੀ ਗਈ। ਕਾਰ ਨੂੰ ਕਾਫ਼ੀ ਨੁਕਸਾਨ ਹੋਇਆ।"
ਸੀਆਰਪੀਐੱਫ਼ ਨੂੰ ਬੁਲਾਇਆ ਗਿਆ ...
ਸੰਦੀਪ ਨੇ ਦੱਸਿਆ ਕਿ ਉਹ ਐਤਵਾਰ ਨੂੰ ਹਰ ਦਿਨ ਦੀ ਤਰ੍ਹਾਂ ਗੇਟ ਦੇ ਬਾਹਰ ਖੜ੍ਹਾ ਸੀ।
ਫਿਰ ਕੁਝ ਵਿਦਿਆਰਥੀ ਜੋ IGNOU ਦੁਆਰਾ ਚਲਾਏ ਗਏ ਇੱਕ ਕੋਰਸ ਲਈ ਕਾਲਜ ਆਏ ਸਨ। ਇਕ ਵਿਅਕਤੀ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਬਾਹਰ ਜਾਣ ਲਈ ਕਿਹਾ। ਉਸ ਆਦਮੀ ਨੇ ਕਿਹਾ ਕਿ ਉਹ ਕਾਲਜ ਪ੍ਰਸ਼ਾਸਨ ਦਾ ਆਦਮੀ ਹੈ। ਹਾਲਾਂਕਿ ਉਸਨੇ ਆਪਣਾ ਨਾਮ ਨਹੀਂ ਦੱਸਿਆ ਸੀ।
ਸੰਦੀਪ ਕੁਮਾਰ ਕਹਿੰਦਾ ਹੈ, "ਉਸ ਦਿਨ (ਐਤਵਾਰ ਨੂੰ) ਇੱਥੇ ਕੁਝ ਨਹੀਂ ਹੋਇਆ।"
ਪਰ, ਗਾਰਡ ਸੰਦੀਪ ਕੁਮਾਰ ਦੇ ਅਨੁਸਾਰ ਵੀਰਵਾਰ ਦੁਪਹਿਰ ਸਾਢੇ ਤਿੰਨ ਵਜੇ ਇੱਕ ਭੀੜ ਕਾਲਜ ਦੇ ਬਾਹਰ ਇਕੱਠੀ ਹੋ ਗਈ। ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਉਸ ਸਮੇਂ ਇਸ ਭੀੜ ਨੂੰ ਕਾਬੂ ਕਰਨ ਲਈ ਇੰਨੇ ਸੁਰੱਖਿਆ ਕਰਮਚਾਰੀ ਨਹੀਂ ਸਨ।
ਉਹ ਕਹਿੰਦਾ ਹੈ, "ਉਹ ਲੋਕ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਰਹੇ ਸਨ। ਉਨ੍ਹਾਂ ਦੇ ਜਾਅਲੀ ਪਾਸ ਸਨ। ਉਹ ਲਗਾਤਾਰ ਗੇਟ ਨੂੰ ਧੱਕ ਰਹੇ ਸਨ।"
ਫ਼ੈਸਟੀਵਲ ਦੇ ਦੌਰਾਨ, ਕਾਲਜ ਦੀ ਚਾਰਦੀਵਾਰੀ ਨੂੰ ਢੱਕਿਆ ਹੋਇਆ ਸੀ, ਤਾਂ ਜੋ ਬਾਹਰ ਦੇ ਲੋਕ ਇਹ ਨਾ ਵੇਖ ਸਕਣ ਕਿ ਕਾਲਜ ਕੈਂਪਸ ਵਿੱਚ ਕੀ ਹੋ ਰਿਹਾ ਹੈ।
ਸ਼ਾਮ ਕਰੀਬ ਚਾਰ ਵਜੇ, ਟੈਂਟ ਵਾਲੀ ਇੱਕ ਗੱਡੀ ਕੈਂਪਸ ਵਿੱਚ ਦਾਖਲ ਹੋਈ ਜਿਸ ਨਾਲ ਬਹੁਤ ਸਾਰੇ ਲੋਕ ਅੰਦਰ ਘੁੱਸ ਗਏ, ਜਿਨ੍ਹਾਂ ਨੂੰ ਪਾਸ ਨਹੀਂ ਦਿੱਤਾ ਗਿਆ ਸੀ।
ਸੰਦੀਪ ਨੇ ਕਿਹਾ, "ਅਸੀਂ ਉਨ੍ਹਾਂ ਨੂੰ ਕਾਬੂ ਨਹੀਂ ਕਰ ਸਕੇ। ਬਾਅਦ ਵਿੱਚ ਸੀਆਰਪੀਐੱਫ ਨੂੰ ਬੁਲਾਇਆ ਗਿਆ। ਅਤੇ ਉਹ ਸ਼ਾਮ ਪੰਜ ਵਜੇ ਆ ਗਏ। ਸੀਆਰਪੀਐੱਫ ਦੇ ਜਵਾਨਾਂ ਦਾ ਦੂਜਾ ਜੱਥਾ ਕੁਝ ਦੇਰ ਬਾਅਦ ਕਾਲਜ ਪਹੁੰਚ ਗਿਆ।"
ਫ਼ੈਸਟੀਵਲ ਦੇ ਅਖ਼ੀਰਲੇ ਦਿਨ, ਲਗਭਗ ਤਿੰਨ ਤੋਂ ਚਾਰ ਸੌ ਲੋਕਾਂ ਨੇ ਗੇਟ ਨੂੰ ਧੱਕਿਆ ਅਤੇ ਕੰਧ ਟੱਪ ਕੇ ਕਾਲਜ ਵਿੱਚ ਦਾਖਲ ਹੋ ਗਏ
ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਸਨ ...
ਉਸ ਵੇਲੇ ਦੀ ਸਥਿਤੀ ਬਾਰੇ ਦੱਸਦਿਆਂ ਸੰਦੀਪ ਕਹਿੰਦਾ ਹੈ, "ਕੁੜੀਆਂ ਉਥੋਂ ਚਲੇ ਜਾਣਾ ਚਾਹੁੰਦੀਆਂ ਸਨ। ਚਾਰੇ ਪਾਸੇ ਹਫੜਾ-ਦਫੜੀ ਮੱਚ ਗਈ ਸੀ।"
ਇਸ ਪ੍ਰੋਗਰਾਮ ਦੇ ਤੀਜੇ ਦਿਨ ਇੱਕ ਪਾਸ ਦਾ ਪ੍ਰਬੰਧ ਕੀਤਾ ਗਿਆ ਸੀ। ਅਤੇ ਹਰ ਕਾਲਜ ਵਿਦਿਆਰਥੀ ਨੂੰ ਇੱਕ ਪਾਸ ਦਿੱਤਾ ਜਾਂਦਾ ਸੀ ਜੋ ਉਹ ਆਪਣੇ ਪੁਰਸ਼ ਸਾਥੀ ਜਾਂ ਪਰਿਵਾਰਕ ਮੈਂਬਰ ਨੂੰ ਦੇ ਸਕਦੀ ਸੀ। ਦੂਸਰੀਆਂ ਕਾਲਜ ਦੀਆਂ ਲੜਕੀਆਂ ਲਈ ਆਪਣੇ ਪਛਾਣ ਪੱਤਰ ਦਿਖਾਉਣਾ ਕਾਫ਼ੀ ਸੀ।
ਕਾਲਜ ਵਿੱਚ ਦਾਖਲ ਹੋਣ ਲਈ ਮੁੰਡਿਆਂ ਅਤੇ ਕੁੜੀਆਂ ਲਈ ਵੱਖਰੇ ਪ੍ਰਬੰਧ ਸਨ। ਪਰ, ਭੀੜ ਕਾਰਨ ਪੂਰੀ ਹਫੜਾ-ਦਫੜੀ ਮੱਚ ਗਈ। ਇਸੇ ਕਾਰਨ ਸੈਂਕੜੇ ਲੋਕ ਕਾਲਜ ਕੈਂਪਸ ਵਿੱਚ ਦਾਖਲ ਹੋਏ।
ਸੋਮਵਾਰ ਨੂੰ ਕਾਲਜ ਵਿਦਿਆਰਥੀਆਂ ਨੇ ਕੈਂਪਸ ਦੇ ਅੰਦਰ ਧਰਨਾ ਦਿੱਤਾ। ਵਿਦਿਆਰਥੀ ਯੂਨੀਅਨ ਦਾ ਕਹਿਣਾ ਹੈ ਕਿ ਕਾਲਜ ਪ੍ਰਿੰਸੀਪਲ ਨੇ ਇਸ ਘਟਨਾ ਲਈ ਵਿਦਿਆਰਥੀਆਂ ਤੋਂ ਮੁਆਫ਼ੀ ਮੰਗੀ ਹੈ। ਉਨ੍ਹਾਂ ਨੇ ਮੰਨਿਆ ਕਿ ਤਿਉਹਾਰ ਦੌਰਾਨ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਨਹੀਂ ਸਨ।
ਪ੍ਰਿੰਸੀਪਲ ਵੀ ਇਸ ਗੱਲ ਲਈ ਰਾਜ਼ੀ ਹੋ ਗਏ ਕਿ ਸੋਮਵਾਰ ਨੂੰ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਜਾਵੇਗੀ।
ਸੋਮਵਾਰ ਨੂੰ ਕਾਲਜ ਵਿਦਿਆਰਥੀਆਂ ਨੇ ਕੈਂਪਸ ਦੇ ਅੰਦਰ ਧਰਨਾ ਦਿੱਤਾ। ਵਿਦਿਆਰਥੀ ਯੂਨੀਅਨ ਦਾ ਕਹਿਣਾ ਹੈ ਕਿ ਕਾਲਜ ਪ੍ਰਿੰਸੀਪਲ ਨੇ ਇਸ ਘਟਨਾ ਲਈ ਵਿਦਿਆਰਥੀਆਂ ਤੋਂ ਮੁਆਫ਼ੀ ਮੰਗੀ ਹੈ।
ਭੀੜ ਇਕੱਠੀ ਹੋ ਗਈ ਸੀ ...
ਗਾਰਗੀ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਪ੍ਰੋਮਿਲਾ ਕੁਮਾਰ ਦੋ ਹਵਾਲੇ ਤੋਂ ਪਹਿਲਾਂ ਇੰਡੀਅਨ ਐਕਸਪ੍ਰੈਸ ਅਖ਼ਬਾਰ ਨੇ ਲਿਖਿਆ ਸੀ ਕਿ ਉਨ੍ਹਾਂ ਨੂੰ ਵਿਦਿਆਰਥਣਾਂ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ ਸੀ।
ਇੰਡੀਅਨ ਐਕਸਪ੍ਰੈਸ ਨੇ ਪ੍ਰਿੰਸੀਪਲ ਪ੍ਰੋਮਿਲਾ ਕੁਮਾਰ ਦੇ ਹਵਾਲੇ ਨਾਲ ਕਿਹਾ ਸੀ, "ਸਾਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਅਸੀਂ ਫ਼ੈਸਟੀਵਲ ਦੇ ਦੌਰਾਨ ਪੁਲਿਸ, ਕਮਾਂਡੋ ਅਤੇ ਬਾਉਂਸਰਾਂ ਨੂੰ ਕੈਂਪਸ ਵਿੱਚ ਤਾਇਨਾਤ ਕੀਤਾ ਸੀ। ਇਸ ਤੋਂ ਇਲਾਵਾ ਕਾਲਜ ਦਾ ਸਟਾਫ਼ ਵੀ ਨਿਗਰਾਨੀ ਕਰ ਰਿਹਾ ਸੀ। ਕੈਂਪਸ ਵਿੱਚ ਇਕ ਹਿੱਸਾ ਸਿਰਫ਼ ਕੁੜੀਆਂ ਲਈ ਸੀ। ਹੁਣ ਜੇ ਉਹ ਇਸ ਖ਼ੇਤਰ ਤੋਂ ਬਾਹਰ ਟਹਲ ਰਹੀਆਂ ਸਨ, ਤਾਂ ਇਹ ਉਨ੍ਹਾਂ ਦਾ ਨਿੱਜੀ ਫੈਸਲਾ ਸੀ।"
ਪਰ, ਕਾਲਜ ਵਿੱਚ ਰਾਜਨੀਤੀ ਸ਼ਾਸਤਰ ਦੀ ਪੜ੍ਹਾਈ ਕਰ ਰਹੀ ਤੀਜੇ ਸਾਲ ਦੀ ਵਿਦਿਆਰਥਣ ਅਨੁਸਾਰ, ਇੱਕ ਵਿਦਿਆਰਥੀ ਪ੍ਰਿੰਸੀਪਲ ਕੋਲ ਸ਼ਿਕਾਇਤ ਕਰਨ ਗਈ ਸੀ ਕਿ ਫੈਸਟੀਵਲ ਦੌਰਾਨ ਵੀਰਵਾਰ ਸ਼ਾਮ ਨੂੰ ਕਾਲਜ ਕੈਂਪਸ ਵਿੱਚ ਅਣਪਛਾਤੀ ਭੀੜ ਇਕੱਠੀ ਹੋ ਗਈ ਸੀ।
ਇਹ ਵੀ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਜੇ ਕੁੜੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਸਨ, ਤਾਂ ਉਨ੍ਹਾਂ ਨੂੰ ਕਾਲਜ ਦੇ ਫ਼ੈਸਟੀਵਲ ਵਿੱਚ ਨਹੀਂ ਆਉਣਾ ਚਾਹੀਦਾ ਸੀ।
ਇਹ ਵੀ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਜੇ ਕੁੜੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਸਨ, ਤਾਂ ਉਨ੍ਹਾਂ ਨੂੰ ਕਾਲਜ ਦੇ ਫ਼ੈਸਟੀਵਲ ਵਿੱਚ ਨਹੀਂ ਆਉਣਾ ਚਾਹੀਦਾ ਸੀ
ਖੌਫ਼ਨਾਕ ਮੰਜ਼ਰ ਸੀ ...
ਇੱਕ ਵਿਦਿਆਰਥਣ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਉਹ ਦੁਪਹਿਰ 1.30 ਵਜੇ ਤੋਂ ਕਾਲਜ ਫੈਸਟੀਵਲ 'ਚ ਮੌਜੂਦ ਸੀ। ਜਦੋਂ ਭੀੜ ਕੈਂਪਸ ਵਿੱਚ ਦਾਖ਼ਲ ਹੋਣ ਲੱਗੀ, ਤਾਂ ਉਹ ਉਥੋਂ ਨਿਕਲਣਾ ਚਾਹੁੰਦੀ ਸੀ। ਪਰ, ਉਦੋਂ ਤੱਕ ਭੀੜ ਕਾਫ਼ੀ ਇਕੱਠੀ ਹੋ ਗਈ ਸੀ ਕਿ ਉਸ ਲਈ ਨਿਕਲਨਾ ਮੁਸ਼ਕਲ ਹੋ ਗਿਆ।
ਉਸਨੇ ਦੱਸਿਆ ਕਿ ਕੁੜੀਆਂ ਕਹਿ ਰਹੀਆਂ ਸਨ ਕਿ ਅੰਕਲ ਵਰਗੇ ਲੋਕ ਗੰਦੇ ਢੰਗ ਨਾਲ ਸਾਨੂੰ ਛੂਹ ਰਹੇ ਹਨ। ਉਸ ਵੇਲੇ ਕੈਂਪਸ ਵਿੱਚ ਬਾਉਂਸਰਾਂ ਦੀ ਕੋਈ ਖਾਸ ਗਿਣਤੀ ਮੌਜੂਦ ਨਹੀਂ ਸੀ।
ਇਸ ਵਿਦਿਆਰਥਣ ਨੇ ਅੱਗੇ ਦੱਸਿਆ ਕਿ ਕਾਲਜ ਦੇ ਗੇਟ ਖੋਲ੍ਹ ਦਿੱਤੇ ਗਏ ਸਨ ਅਤੇ ਉਹ ਆਦਮੀ ਲਗਾਤਾਰ ਅੰਦਰ ਆ ਰਹੇ ਸਨ।
ਵਿਦਿਆਰਥਣ ਨੇ ਦੱਸਿਆ, "ਮੈਂ ਇਕ ਆਦਮੀ ਨੂੰ ਆਪਣੀ ਜ਼ਿਪ ਖੋਲ੍ਹਦਿਆਂ ਵੇਖਿਆ ਅਤੇ ਲੰਘ ਰਹੀ ਇਕ ਲੜਕੀ 'ਤੇ ਆਪਣਾ ਅੰਗ ਮਲਣ ਲੱਗ ਪਿਆ। ਇਹ ਇਕ ਬਹੁਤ ਹੀ ਖਤਰਨਾਕ ਦ੍ਰਿਸ਼ ਸੀ।"
ਸੋਮਵਾਰ ਨੂੰ, ਇਹ ਵਿਦਿਆਰਥਣ ਇੱਕ ਦੋਸਤ ਨਾਲ ਆਪਣੀ ਕਲਾਸ ਦਾ ਇੰਤਜ਼ਾਰ ਕਰ ਰਹੀ ਸੀ। ਉਸਨੇ ਦੱਸਿਆ ਕਿ ਉਸ ਦਿਨ ਨਾਗਰਿਕਤਾ ਸੋਧ ਐਕਟ ਦੇ ਸਮਰਥਨ ਵਿੱਚ ਕਾਲਜ ਨੇੜੇ ਇੱਕ ਰੈਲੀ ਕੀਤੀ ਗਈ ਸੀ।
ਵਿਦਿਆਰਥਣ ਨੇ ਕਿਹਾ, "ਮੈਂ ਉਸ ਰੈਲੀ ਵਿੱਚ ਸ਼ਾਮਲ ਦੋ ਲੋਕਾਂ ਨੂੰ ਕੈਂਪਸ ਵਿੱਚ ਦਾਖਲ ਹੁੰਦੇ ਵੇਖਿਆ।"
ਇਕ ਪਾਸੇ ਵਿਦਿਆਰਥੀ ਯੂਨੀਅਨ ਕਾਲਜ ਵਿੱਚ ਸੁਰੱਖਿਆ ਅਤੇ ਵਿਦਿਆਰਥੀਆਂ ਦੀ ਹਿਫ਼ਾਜ਼ਤ ਸਮੇਤ ਹੋਰ ਮੰਗਾਂ ਨੂੰ ਲੈ ਕੇ ਧਰਨੇ 'ਤੇ ਹਨ।
ਮਾਮਲਾ ਲਾਪਰਵਾਹੀ ਦਾ ਹੈ ...
ਇਕ ਪਾਸੇ ਵਿਦਿਆਰਥੀ ਯੂਨੀਅਨ ਕਾਲਜ ਵਿੱਚ ਸੁਰੱਖਿਆ ਅਤੇ ਵਿਦਿਆਰਥੀਆਂ ਦੀ ਹਿਫ਼ਾਜ਼ਤ ਸਮੇਤ ਹੋਰ ਮੰਗਾਂ ਨੂੰ ਲੈ ਕੇ ਧਰਨੇ 'ਤੇ ਹਨ।
ਦੂਜੇ ਪਾਸੇ, ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਅਕਸ਼ਿਤ ਦਹੀਆ ਨੇ ਕਿਹਾ ਕਿ ਉਨ੍ਹਾਂ ਨੇ ਕਾਲਜ ਪ੍ਰਿੰਸੀਪਲ ਅਤੇ ਛੇੜਛਾੜ ਕਰਨ ਵਾਲੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਹੈ ਅਤੇ ਕਿਹਾ ਹੈ ਕਿ ਜੇ ਕਾਲਜ ਚੌਵੀ ਘੰਟਿਆਂ ਦੇ ਅੰਦਰ ਅੰਦਰ ਇਸ ਘਟਨਾ ਦੀ ਐੱਫ਼ਆਈਆਰ ਦਰਜ ਨਹੀਂ ਕਰਦਾ, ਇਸ ਲਈ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਕਾਲਜ ਦੇ ਬਾਹਰ ਪ੍ਰਦਰਸ਼ਨ ਕਰੇਗੀ। ਵਿਦਿਆਰਥੀ ਯੂਨੀਅਨ ਦਾ ਇਹ ਪ੍ਰਦਰਸ਼ਨ ਯੂਨੀਵਰਸਿਟੀ ਦੇ ਮੁੱਖ ਦਫ਼ਤਰ ਦੇ ਬਾਹਰ ਵੀ ਕੀਤਾ ਜਾਵੇਗਾ।
ਅਕਸ਼ਿਤ ਦਹੀਆ ਨੇ ਕਿਹਾ, "ਇਹ ਕੇਸ ਲਾਪਰਵਾਹੀ ਦਾ ਹੈ। ਇੱਥੇ ਸੀਸੀਟੀਵੀ ਕੈਮਰੇ ਲੱਗੇ ਹਨ ਅਤੇ ਇਸ ਵਿੱਚ ਘਟਨਾ ਦੇ ਰਿਕਾਰਡ ਹਨ। ਕੁਝ ਲੋਕ ਕਹਿ ਰਹੇ ਹਨ ਕਿ ਭੀੜ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਰਹੀ ਸੀ। ਪਰ, ਇਸ ਮਾਮਲੇ ਵਿੱਚ ਭਗਵਾਨ ਰਾਮ ਨਾਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਉਸੇ ਤਰ੍ਹਾਂ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਸ਼ਾਹੀਨ ਬਾਗ ਵਿਚ ਗੋਲੀਬਾਰੀ ਕਰਨ ਵਾਲੇ ਨੇ ਕੀਤਾ ਸੀ। ਬਾਅਦ ਵਿੱਚ ਉਹ ਆਮ ਆਦਮੀ ਪਾਰਟੀ ਦਾ ਵਰਕਰ ਨਿਕਲਿਆ। "
ਸ਼ਾਹੀਨ ਬਾਗ ਵਿੱਚ ਗੋਲੀ ਚਲਾਉਣ ਵਾਲੇ ਕਪਿਲ ਗੁਰਜਰ ਦੇ ਪਰਿਵਾਰ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਉਹ ਭਾਜਪਾ ਨੂੰ ਪਸੰਦ ਕਰਦਾ ਸੀ।
ਇਸ ਮਾਮਲੇ ਵਿੱਚ ਅਜੇ ਤੱਕ ਐਫਆਈਆਰ ਦਰਜ ਕਰਨ ਵਿਚ ਦੇਰੀ ਕਿਉਂ ਹੋਈ? ਜਦੋਂਕਿ ਵਿਦਿਆਰਥਣਾਂ ਨਾਲ ਛੇੜਛਾੜ ਦੀ ਘਟਨਾ ਨੂੰ ਚਾਰ ਦਿਨ ਬੀਤ ਗਏ ਹਨ।
ਐੱਫ਼ਆਈਆਰ ਦਰਜ ਕਰਨ ਵਿੱਚ ਦੇਰੀ
ਪਰ, ਅਕਸ਼ਿਤ ਦਹੀਆ ਇਨ੍ਹਾਂ ਚੀਜ਼ਾਂ ਨੂੰ ਖ਼ਾਰਜ ਕਰਦੇ ਹਨ। ਇਸ ਦੇ ਨਾਲ ਹੀ, ਉਨ੍ਹਾਂ ਨੇ ਫਿਰ ਇਹ ਸਵਾਲ ਖੜ੍ਹਾ ਕੀਤਾ ਕਿ ਇਸ ਮਾਮਲੇ ਵਿੱਚ ਅਜੇ ਤੱਕ ਐਫਆਈਆਰ ਦਰਜ ਕਰਨ ਵਿਚ ਦੇਰੀ ਕਿਉਂ ਹੋਈ? ਜਦੋਂਕਿ ਵਿਦਿਆਰਥਣਾਂ ਨਾਲ ਛੇੜਛਾੜ ਦੀ ਘਟਨਾ ਨੂੰ ਚਾਰ ਦਿਨ ਬੀਤ ਗਏ ਹਨ।
ਹਾਲਾਂਕਿ, ਗਾਰਗੀ ਕਾਲਜ ਦੀ ਵਿਦਿਆਰਥਣ ਨੇਹਾ ਦਾ ਕਹਿਣਾ ਹੈ ਕਿ ਵਿਦਿਆਰਥੀ ਯੂਨੀਅਨ ਨੇ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਕਾਲਜ ਦੇ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦਾ ਫੈਸਲਾ ਕੀਤਾ ਸੀ।
ਨੇਹਾ ਕਹਿੰਦੀ ਹੈ, "ਪ੍ਰਿੰਸੀਪਲ ਨੇ ਅੱਜ ਸਵੇਰੇ ਸਾਰੇ ਵਿਦਿਆਰਥੀਆਂ ਤੋਂ ਜਨਤਕ ਤੌਰ ਤੇ ਮੁਆਫ਼ੀ ਮੰਗ ਲਈ ਹੈ। ਅਸੀਂ ਆਪਣੀਆਂ ਮੰਗਾਂ ਲਿਖਤੀ ਰੂਪ ਵਿੱਚ ਦਿੱਤੀਆਂ ਹਨ। ਅਸੀਂ ਥਾਣੇ ਵਿੱਚ ਐੱਫ਼ਆਈਆਰ ਦਰਜ ਕਰਾਂਗੇ। ਅਸੀਂ ਮੰਗ ਕਰਦੇ ਹਾਂ ਕਿ ਕਾਲਜ ਅਧਿਕਾਰੀ ਲੜਕੀਆਂ ਦੀ ਸੁਰੱਖਿਆ ਕਰਨ। ਸਿਸਟਮ ਵਿਚਲੀ ਖਰਾਬੀ ਦੀ ਜਾਂਚ ਹੋਣੀ ਚਾਹੀਦੀ ਹੈ।"
ਨੇਹਾ ਨੇ ਕਿਹਾ," ਉਨ੍ਹਾਂ ਨੂੰ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਤਾਂ ਜੋ ਅਸੀਂ ਭਵਿੱਖ ਦੇ ਕਾਲਜਾਂ ਦੇ ਫੈਸਟੀਵਲ ਵਿੱਚ ਅਜਿਹੀਆਂ ਹੇਰਾਫੇਰੀਆਂ ਦਾ ਸ਼ਿਕਾਰ ਨਾ ਹੋਈਏ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਾਲਜ ਨੂੰ ਅਸੁਰੱਖਿਅਤ ਕਾਲਜਾਂ ਵਿੱਚ ਨਾਮ ਦਿੱਤਾ ਜਾਵੇ। ਅਸੀਂ ਇੱਕ ਸੁਰੱਖਿਅਤ ਜਗ੍ਹਾ ਚਾਹੁੰਦੇ ਹਾਂ।"
ਉਸ ਨੇ ਅੱਗੇ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਕਾਲਜ ਦੀ ਇੰਟਰਨਲ ਇਨਵੈਸਟੀਗੇਸ਼ਨ ਸੈੱਲ ਇਸ ਘਟਨਾ ਦੀ ਜਾਂਚ ਲਈ ਇੱਕ ਕਮੇਟੀ ਕਾਇਮ ਕਰੇ। ਇਸ ਮਾਮਲੇ ਨੂੰ ਰਾਜਨੀਤਿਕ ਰੰਗ ਦੇਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਪਰ ਇਹ ਮਸਲਾ ਸਾਡੀ ਸੁਰੱਖਿਆ ਦਾ ਹੈ।"
ਵਿਦਿਆਰਥੀਣਾਂ ਦੇ ਨਾਲ ਹੋਈ ਇਸ ਬਦਸਲੂਕੀ ਦੇ ਮਾਮਲੇ 'ਚ ਹੁਣ ਰੌਲਾ ਪੈ ਰਿਹਾ ਹੈ। ਇਸ ਰੌਲੇ ਦੀ ਸਭ ਤੋਂ ਵੱਡੀ ਚੁਣੌਤੀ ਹੈ, ਇਸ ਕੇਸ ਨਾਲ ਜੁੜੀਆਂ 'ਫ਼ੇਕ ਖ਼ਬਰਾਂ' ਦੇ ਪ੍ਰਸਾਰ ਨੂੰ ਰੋਕਣਾ।
ਸਭ ਤੋਂ ਵੱਡੀ ਚੁਣੌਤੀ
ਦਿੱਲੀ ਮਹਿਲਾ ਕਮਿਸ਼ਨ ਨੇ ਵੀ ਗਾਰਗੀ ਕਾਲਜ ਕੈਂਪਸ ਅੰਦਰ ਵਿਦਿਆਰਥਣਾਂ ਨਾਲ ਹੋਈ ਇਸ ਘਟਨਾ ਦਾ ਨੋਟਿਸ ਲਿਆ ਹੈ।
ਮਹਿਲਾ ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਨੇ ਸੋਮਵਾਰ ਨੂੰ ਦਿੱਲੀ ਪੁਲਿਸ ਅਤੇ ਕਾਲਜ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਕੇ ਇਸ ਸਬੰਧ ਵਿੱਚ ਜਵਾਬ ਮੰਗਿਆ ਹੈ।
ਸਵਾਤੀ ਮਾਲੀਵਾਲ ਨੇ ਕਿਹਾ, "ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਹੈ। ਕਾਰਵਾਈ ਕਰਨ ਲਈ ਪੁਲਿਸ ਨੂੰ ਕਿਸ ਕਿਸਮ ਦੀ ਸ਼ਿਕਾਇਤ ਦੀ ਲੋੜ ਹੈ। ਪਿਛਲੇ ਸਾਲ ਦੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਦਾ ਕੀ ਹੋਇਆ? ਕਿਉਂਕਿ ਪਿਛਲੇ ਸਾਲ ਦੀ ਜਾਂਚ ਦਾ ਕੋਈ ਨਤੀਜਾ ਨਹੀਂ ਨਿਕਲਿਆ, ਇਸ ਲਈ ਇਸ ਵਾਰ ਹਫ਼ੜਾ-ਦਫ਼ੜੀ ਵਾਲੀ ਭੀੜ ਹੋਰ ਉਤੇਜਿਤ ਹੋ ਗਈ ਅਤੇ ਉਸਨੇ ਸੋਚਿਆ ਕਿ ਹੁਣ ਉਹ ਕਾਲਜ ਕੈਂਪਸ ਵਿੱਚ ਦਾਖਲ ਹੋ ਸਕਦੀ ਹੈ।"
ਵਿਦਿਆਰਥੀਣਾਂ ਦੇ ਨਾਲ ਹੋਈ ਇਸ ਬਦਸਲੂਕੀ ਦੇ ਮਾਮਲੇ 'ਚ ਹੁਣ ਰੌਲਾ ਪੈ ਰਿਹਾ ਹੈ। ਇਸ ਰੌਲੇ ਦੀ ਸਭ ਤੋਂ ਵੱਡੀ ਚੁਣੌਤੀ ਹੈ, ਇਸ ਕੇਸ ਨਾਲ ਜੁੜੀਆਂ 'ਫ਼ੇਕ ਖ਼ਬਰਾਂ' ਦੇ ਪ੍ਰਸਾਰ ਨੂੰ ਰੋਕਣਾ।
"ਅਸੀਂ ਚਾਹੁੰਦੇ ਹਾਂ ਕਿ ਸਾਡੀ ਚਿੰਤਾਵਾਂ ਦੂਰ ਹੋਣ। ਅਸੀਂ ਇੱਥੇ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦੇ। ਕਿਉਂਕਿ ਇਹ ਕੋਈ ਰਾਜਨੀਤਿਕ ਘਟਨਾ ਨਹੀਂ ਸੀ।"
ਕੋਈ ਰਾਜਨੀਤਿਕ ਮੁੱਦਾ ਨਾ ਬਣਾਓ ...
ਸਟੂਡੈਂਟਸ ਯੂਨੀਅਨ ਅਨੁਸਾਰ ਪੀੜਤ ਵਿਦਿਆਰਥੀ ਐੱਫ਼ਆਈਆਰ ਦਰਜ ਕਰਾਉਣ ਜਾਂ ਨਾ ਕਰਾਉਣ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕਿੰਨੇ ਵਿਦਿਆਰਥੀ ਇਸ ਮਾਮਲੇ ਵਿੱਚ ਡਰ ਤੋਂ ਬਾਹਰ ਆਉਣਾ ਚਾਹੁੰਦੇ ਹਨ।
ਨੇਹਾ ਕਹਿੰਦੀ ਹੈ, "ਸਾਡੀ ਮੰਗ ਸੁਰੱਖਿਆ ਪ੍ਰਬੰਧਾਂ ਅਤੇ ਬਜਟ ਬਾਰੇ ਸੀ ਅਤੇ ਕਾਲਜ ਪ੍ਰਸ਼ਾਸਨ ਨੇ ਅੱਜ ਐੱਫ਼ਆਈਆਰ ਦਰਜ ਕਰਨ ਲਈ ਸਹਿਮਤੀ ਦਿੱਤੀ ਹੈ। ਇਨ੍ਹਾਂ ਚੀਜ਼ਾਂ ਤੋਂ ਇਲਾਵਾ ਵਿਦਿਆਰਥੀ ਯੂਨੀਅਨ ਨੇ ਕਾਲਜ ਪ੍ਰਸ਼ਾਸਨ ਤੋਂ ਇਹ ਵੀ ਮੰਗ ਕੀਤੀ ਹੈ ਕਿ ਉਹ ਇਸ ਸਾਲ ਦੇ ਕਾਲਜ ਫੈਸਟੀਵਲ ਦੇ ਬਜਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ। ਅਤੇ ਸਾਨੂੰ ਦੱਸੋ ਕਿ ਕਿਸ ਚੀਜ਼ ਵਿੱਚ ਪੈਸੇ ਖਰਚ ਕੀਤੇ ਗਏ ਸਨ। ਵਿਸਥਾਰ ਨਾਲ ਦੱਸੋ ਕਿ ਇਸ ਸਮਾਗਮ ਦੌਰਾਨ, ਕਿਥੇ ਅਤੇ ਕਿੰਨੇ ਪੁਲਿਸ ਕਰਮਚਾਰੀ, ਕਮਾਂਡੋ ਅਤੇ ਬਾਉਂਸਰ ਤਾਇਨਾਤ ਕੀਤੇ ਗਏ ਸਨ। ਭੀੜ ਦੇ ਅੰਦਰ ਜਾਣ ਲਈ ਦਰਵਾਜ਼ਾ ਕਿਉਂ ਖੋਲ੍ਹਿਆ ਗਿਆ ਸੀ ਅਤੇ ਵਿਦਿਆਰਥਣਾਂ ਦੀ ਮੰਗ ਇਹ ਵੀ ਹੈ ਕਿ ਭਵਿੱਖ ਵਿੱਚ ਕਾਲਜ ਵਿੱਚ ਸੁਰੱਖਿਆ ਦੀ ਸਥਾਈ ਨੀਤੀ ਵੀ ਬਣਾਈ ਜਾਵੇ।
ਕਈ ਮੀਡੀਆ ਸ਼ਖਸੀਅਤਾਂ ਨੂੰ ਬਾਈਟ ਦੇਣ ਤੋਂ ਬਾਅਦ ਨੇਹਾ ਨੇ ਲੋਕਾਂ ਨੂੰ ਔਰਤਾਂ ਦੀ ਸੁਰੱਖਿਆ ਨੂੰ ਰਾਜਨੀਤਿਕ ਮੁੱਦਾ ਨਾ ਬਣਾਉਣ ਦੀ ਅਪੀਲ ਕਰਨੀ ਸ਼ੁਰੂ ਕਰ ਦਿੱਤੀ।
ਬਾਅਦ ਵਿੱਚ, ਉਸਨੇ ਮੀਡੀਆ ਨਾਲ ਗੱਲ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਹੁਣ ਉਸਨੂੰ ਜਾਣਾ ਪਵੇਗਾ।
ਨੇਹਾ ਨੇ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਸਾਡੀ ਚਿੰਤਾਵਾਂ ਦੂਰ ਹੋਣ। ਅਸੀਂ ਇੱਥੇ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦੇ। ਕਿਉਂਕਿ ਇਹ ਕੋਈ ਰਾਜਨੀਤਿਕ ਘਟਨਾ ਨਹੀਂ ਸੀ।"
ਇਹ ਵੀ ਪੜੋ
ਇਹ ਵੀ ਦੇਖੋ
https://www.youtube.com/watch?v=wyN4PTWo3pA&t=42s
https://www.youtube.com/watch?v=Wm_HT5Tnhoc&t=5s
https://www.youtube.com/watch?v=gj5UOrzuiCY&t=4s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਗੁਰਦਾਸਪੁਰ ''ਚ ਸ਼ਿਵ ਸੈਨਾ ਆਗੂਆਂ ''ਤੇ ਫਾਇਰਿੰਗ, ਇੱਕ ਮੌਤ
NEXT STORY