ਗੁਰਦਾਸਪ ਦੇ ਧਾਲੀਵਾਲ ਕਸਬੇ ਵਿਚ ਸ਼ਿਵ ਸੈਨਾ ਹਿੰਦੋਸਤਾਨ ਦੇ ਯੂਥ ਵਿੰਗ ਦੇ ਪ੍ਰਦੇਸ਼ ਪ੍ਰਧਾਨ ਹਨੀ ਮਹਾਜਨ ਉੱਤੇ ਅਣਪਛਾਤੇ ਲੋਕਾਂ ਨੇ ਜਾਨਲੇਵਾ ਹਮਲਾ ਕੀਤਾ ਗਿਆ। ਇਸ ਹਮਲੇ ਦੌਰਾਨ ਹਨੀ ਦੇ ਗੁਆਂਢੀ ਦੁਕਾਨਦਾਰ ਅਸ਼ੋਕ ਕੁਮਾਰ ਦੀ ਸਿਰ ਵਿਚ ਗੋਲ਼ੀ ਲੱਗਣ ਨਾਲ ਮੌਤ ਹੋ ਗਈ ।
ਸਥਾਨਕ ਪੁਲਿਸ ਮੁਤਾਬਕ ਹਨੀ ਮਹਾਜਨ ਨੂੰ ਤਿੰਨ ਗੋਲੀਆਂ ਲੱਗੀਆਂ ਹਨ ਅਤੇ ਉਹ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਅਮ੍ਰਿਤਸਰ ਹਸਪਤਾਲ ਇਲਾਜ ਲਈ ਰੈਫਰ ਕੀਤਾ ਗਿਆ ਹੈ।
ਹਮਲਾਵਰ ਫਰਾਰ
ਦੱਸਿਆ ਗਿਆ ਕਿ ਹਮਲਾਵਾਰ ਸਵਿਫਟ ਗੱਡੀ ਵਿੱਚ ਸਵਾਰ ਹੋਏ ਆਏ ਸਨ ਅਤੇ ਹਮਲਾ ਕਰਨ ਵਾਲੇ ਹਮਲਾ ਕਰਕੇ ਮੌਕੇ ਤੋਂ ਫਰਾਰ ਹੋ ਗਏ।
ਗੁਰਦਾਸਪੁਰ ਦੇ ਐੱਸਐੱਸਪੀ ਸਵਰਣਦੀਪ ਸਿੰਘ ਨੇ ਦੱਸਿਆ ਦੀ ਹੁਣ ਤੱਕ ਦੀ ਤਫਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਹਮਲਾ ਕਰਨ ਵਾਲੇ ਦੋ ਨਕਾਬਪੋਸ਼ ਸਨ। ਉਹ ਹਮਲਾ ਕਰਕੇ ਫਰਾਰ ਹੋ ਗਏ ।
ਐੱਸਐੱਸਪੀ ਨੇ ਦੱਸਿਆ ਕਿ ਇਸ ਹਮਲੇ ਵਿੱਚ ਹਨੀ ਮਹਾਜਨ ਦੀ ਗੋਲਿਆਂ ਲੱਗਣ ਨਾਲ ਹਾਲਤ ਗੰਭੀਰ ਬਣੀ ਹੋਈ ਹੈ।ਉਨ੍ਹਾਂ ਹਨੀ ਮਹਾਜਨ ਦੇ ਗੁਆਂਢੀ ਦੁਕਾਨਦਾਰ ਅਸ਼ੋਕ ਕੁਮਾਰ ਦੀ ਗੋਲੀ ਲੱਗਣ ਨਾਲ ਮੌਤ ਦੀ ਪੁਸ਼ਟੀ ਕੀਤੀ।
ਐੱਸਐੱਸਪੀ ਗੁਰਦਾਸਪੁਰ ਸਵਰਣਦੀਪ ਸਿੰਘ ਨੇ ਆਖਿਆ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਪੂਰੇ ਮਾਮਲੇ ਦੀ ਜਾਂਚ ਸ਼ੁਰ ਕਰ ਦਿੱਤੀ ਗਈ ਹੈ।
ਇਹ ਵੀ ਪੜੋ
ਕੀ ਹੈ ਪੂਰੀ ਘਟਨਾ
ਜ਼ਿਲਾ ਗੁਰਦਾਸਪੁਰ ਦੇ ਕਸਬੇ ਧਾਰੀਵਾਲ ਵਿੱਚ ਸੋਮਵਾਰ ਦੇਰ ਸ਼ਾਮ ਨੂੰ ਡਾਡਵਾ ਰੋਡ ਉੱਤੇ ਸਥਿਤ ਸ਼ਿਵ ਫੌਜ ਹਿੰਦੋਸਤਾਨ ਦੇ ਯੂਥ ਵਿੰਗ ਦੇ ਪ੍ਰਦੇਸ਼ ਪ੍ਰਧਾਨ ਹਨੀ ਮਹਾਜਨ ਦੀ ਦੁਕਾਨ ਦੇ ਬਾਹਰ ਇੱਕ ਸਵਿਫਟ ਗੱਡੀ ਆਈ ਅਤੇ ਉਸ ਵਿੱਚ ਸਵਾਰ ਦੋ ਵਿਅਕਤੀਆਂ ਨੇ , ਆਪਣੀ ਦੁਕਾਨ ਵਿੱਚ ਬੇਠੇ ਹਨੀ ਮਹਾਜਨ ਉੱਤੇ ਗੋਲੀਆਂ ਚਲਾ ਦਿੱਤੀਆਂ।
ਤਿੰਨ ਗੋਲ਼ੀਆਂ ਹਨੀ ਦੀਆਂ ਲੱਤਾਂ ਵਿਚ ਲੱਗੀਆਂ ਹਨ, ਪਰ ਇੱਕ ਗੋਲੀ ਉਸ ਦੇ ਇੱਕ ਗੁਆਂਢੀ ਦੁਕਾਨਦਾਰ ਅਸ਼ੋਕ ਦੇ ਸਿਰ ਵਿਚ ਲੱਗੀ। ਇਸ ਹਮਲੇ ਵਿੱਚ ਜਖਮੀ ਅਸ਼ੋਕ ਅਤੇ ਹਨੀ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਇਲਾਜ ਦੇ ਲਿਆਇਆ ਗਿਆ ਜਿਥੇ ਹਸਪਤਾਲ ਚ ਡਾਕਟਰਾਂ ਵੱਲੋਂ ਅਸ਼ੋਕ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ।
ਡਾਕਟਰਾਂ ਮੁਤਾਬਕ ਹਨੀ ਮਹਾਜਨ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਅਮ੍ਰਿਤਸਰ ਹਸਪਤਾਲ ਵਿੱਚ ਇਲਾਜ ਲਈ ਰੈਫਰ ਕੀਤਾ ਗਿਆ ।
ਇਹ ਵੀ ਪੜੋ
ਇਹ ਵੀ ਦੇਖੋ
https://www.youtube.com/watch?v=wyN4PTWo3pA&t=42s
https://www.youtube.com/watch?v=Wm_HT5Tnhoc&t=5s
https://www.youtube.com/watch?v=gj5UOrzuiCY&t=4s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਕੀ ਭਾਰਤੀ ਫੌਜ ਦੀਆਂ ਔਰਤ ਅਧਿਕਾਰੀ ਸਿੱਧੀ ਜੰਗ ਨਹੀਂ ਲੜ ਸਕਦੀਆਂ
NEXT STORY