ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਸ਼ੁਰੂਆਤੀ ਰੁਝਾਨਾਂ ਵਿੱਚ ਅੱਗੇ ਨਜ਼ਰ ਆ ਰਹੀ ਹੈ। ਉੱਥੇ ਭਾਜਪਾ ਦੂਜੇ ਨੰਬਰ ਉੱਤੇ ਹੈ ਕਾਂਗਰਸ ਦੇ ਖਾਲੀ ਹੱਥ ਹੀ ਲੱਗ ਰਹੇ ਹਨ।
ਅਜਿਹੇ ਵਿੱਚ ਕੁਝ ਅਹਿਮ ਸੀਟਾਂ ਉੱਤੇ ਝਾਤ ਮਾਰ ਕੇ ਦੇਖਦੇ ਹਾਂ ਕਿ ਕੌਣ ਅੱਗੇ ਹੈ ਤੇ ਕੌਣ ਪਿੱਛੇ।
ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਸੁਨੀਲ ਕੁਮਾਰ ਯਾਦਵ ਨੂੰ ਪਛਾੜਦਿਆਂ ਹੋਇਆਂ ਅੱਗੇ ਚੱਲ ਰਹੇ ਹਨ।
ਦਿੱਲੀ ਦੀ ਰਾਜੌਰੀ ਗਾਰਡਨ ਸੀਟ ਤੋਂ ਆਮ ਆਦਮੀ ਪਾਰਟੀ ਦੀ ਧਨਵੰਤੀ ਚੰਡੇਲਾ ਅੱਗੇ ਅਤੇ ਭਾਜਪਾ ਦੇ ਰਮੇਸ਼ ਖੰਨਾ ਪਿੱਛੇ ਹਨ।
ਪੰਜਾਬੀਆਂ ਦੇ ਗੜ੍ਹ ਮੰਨੇ ਜਾਂਦੇ ਤਿਲਕ ਨਗਰ ਇਲਾਕੇ ਤੋਂ ਵੀ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਮੋਹਰੀ ਹਨ ਅਤੇ ਰਾਜੀਵ ਬੱਬਰ ਦੂਜੇ ਨੰਬਰ 'ਤੇ ਹਨ।
ਉਧਰ ਹਰੀ ਨਗਰ ਤੋਂ ਆਮ ਆਦਮੀ ਪਾਰਟੀ ਦੇ ਰਾਜ ਕੁਮਾਰ ਢਿੱਲੋਂ 662 ਵੋਟਾਂ ਨਾਲ ਅੱਗੇ ਹਨ ਅਤੇ ਉੱਥੇ ਭਾਜਪਾ ਦੇ ਤਜਿੰਦਰ ਸਿੰਘ ਬੱਗਾ ਪਿੱਛੇ ਹਨ।
ਕਾਲਕਾ ਜੀ ਸੀਟ ਤੋਂ ਆਮ ਆਦਮੀ ਪਾਰਟੀ ਦੀ ਆਤਿਸ਼ੀ ਭਾਜਪਾ ਦੇ ਧਰਮਵੀਰ ਨਾਲੋਂ ਅੱਗੇ ਚੱਲ ਰਹੀ ਹੈ।
ਰਾਜਿੰਦਰ ਨਗਰ ਸੀਟ ਤੋਂ 'ਆਪ' ਦੇ ਰਾਘਵ ਚੱਢਾ ਅੱਗੇ ਹਨ ਅਤੇ ਭਾਜਪਾ ਦੇ ਆਰਪੀ ਸਿੰਘ ਪਿੱਛੇ ਹਨ।
ਚਾਂਦਨੀ ਚੌਂਕ ਤੋਂ ਆਮ ਆਦਮੀ ਪਾਰਟੀ ਪ੍ਰਹਿਲਾਦ ਸਿੰਘ ਸਾਹਨੀ ਨੇ ਕਾਂਗਰਸ ਦੀ ਅਲਕਾ ਲਾਂਬਾ ਨੂੰ ਪਛਾੜਿਆ ਹੈ।
ਇਹ ਵੀ ਪੜ੍ਹੋ-
ਇਹ ਵੀ ਦੇਖੋ
https://www.youtube.com/watch?v=xWw19z7Edrs
https://www.youtube.com/watch?v=wyN4PTWo3pA
https://www.youtube.com/watch?v=-GR8BVvrhv0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਬੀਬੀਸੀ ਫੈਕਟ ਚੈੱਕ ਟੀਮ ਨੇ ਕੇਜਰੀਵਾਲ ਸਰਕਾਰ ਦੇ ਕਈ ਦਾਅਵਿਆਂ ਦੀ ਕੀਤੀ ਪੜਤਾਲ
NEXT STORY