ਸੁਪਰ-ਸਪਰੈਡਿੰਗ (ਬਹੁਤ ਜ਼ਿਆਦਾ ਫੈਲਣਾ), ਜਿੱਥੇ ਇੱਕ ਮਰੀਜ਼ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਨਫੈਕਸ਼ਨ ਫੈਲਾ ਦਿੰਦੇ ਹਨ, ਤਕਰਬੀਨ ਹਰੇਕ ਪ੍ਰਕੋਪ ਦੀ ਵਿਸ਼ੇਸ਼ਤਾ ਹੈ।
ਇਸ ਵਿੱਚ ਉਨ੍ਹਾਂ ਦਾ ਕਸੂਰ ਨਹੀਂ ਹੈ ਪਰ ਬਿਮਾਰੀਆਂ ਕਿਸ ਤਰ੍ਹਾਂ ਫੈਲਦੀਆਂ ਹਨ ਇਸ ਦਾ ਅਹਿਮ ਅਸਰ ਪੈ ਸਕਦਾ ਹੈ।
ਕੋਰੋਨਾਵਾਇਰਸ ਦੇ ਬਹੁਤ ਜ਼ਿਆਦਾ ਫੈਲਣ (ਸੁਪਰ ਸਪਰੈਡਿੰਗ) ਦੀਆਂ ਖ਼ਬਰਾਂ ਚੀਨ ਦੇ ਵੁਹਾਨ ਵਿੱਚੋਂ ਆਈਆਂ ਹਨ।
ਯੂਕੇ ਦੇ ਸਟੀਵ ਵਾਲਸ਼ ਜੋ ਸਿੰਗਾਪੁਰ ਵਿੱਚ ਰਹਿ ਰਹੇ ਸਨ, ਨੂੰ ਯੂਕੇ ਵਿੱਚ ਚਾਰ, ਫਰਾਂਸ ਵਿੱਚ ਪੰਜ ਅਤੇ ਸੰਭਾਵੀ ਤੌਰ 'ਤੇ ਮੇਜਰਕਾ ਵਿੱਚ ਇੱਕ ਕੇਸ ਨਾਲ ਜੋੜਿਆ ਜਾਂਦਾ ਹੈ।
ਸੁਪਰ ਸਪਰੈਡਰ ਕੌਣ ਹੁੰਦਾ ਹੈ?
ਇਹ ਇੱਕ ਅਸਪਸ਼ਟ ਸ਼ਬਦ ਹੈ, ਜਿਸਦੀ ਕੋਈ ਪਰਿਭਾਸ਼ਾ ਨਹੀਂ ਹੈ ਪਰ ਇਹ ਉਦੋਂ ਹੁੰਦਾ ਹੈ ਜਦੋਂ ਮਰੀਜ਼ ਆਮ ਤੋਂ ਕਾਫ਼ੀ ਜ਼ਿਆਦਾ ਲੋਕਾਂ ਨੂੰ ਇਨਫੈਕਸ਼ਨ ਪਹੁੰਚਾਉਂਦਾ ਹੈ।
ਇਹ ਵੀ ਪੜ੍ਹੋ:
ਔਸਤਨ, ਨਵੇਂ ਕੋਰੋਨਾਵਾਇਰਸ ਨਾਲ ਇਨਫੈਕਸ਼ਨ ਵਾਲਾ ਹਰੇਕ ਵਿਅਕਤੀ ਇਸਨੂੰ ਦੋ ਤੋਂ ਤਿੰਨ ਹੋਰ ਲੋਕਾਂ ਵਿੱਚ ਫੈਲਾ ਰਿਹਾ ਹੈ।
ਪਰ ਇਹ ਸਿਰਫ਼ ਇੱਕ ਔਸਤਨ ਹੈ। ਕੁਝ ਲੋਕ ਇਸ ਨੂੰ ਕਿਸੇ ਵਿੱਚ ਨਹੀਂ ਪਹੁੰਚਾਉਣਗੇ ਜਦੋਂਕਿ ਦੂਜੇ ਉਹੀ ਇਨਫੈਕਸ਼ਨ ਕਾਫ਼ੀ ਲੋਕਾਂ ਵਿੱਚ ਫੈਲਾ ਦੇਣਗੇ।
ਸੁਪਰ ਸਪਰੈਡਿੰਗ ਕਿਵੇਂ ਹੋ ਸਕਦੀ ਹੈ?
ਇਹ ਬਹੁਤ ਵੱਡੇ ਪੱਧਰ 'ਤੇ ਹੋ ਸਕਦੀ ਹੈ ਅਤੇ ਪ੍ਰਕੋਪ 'ਤੇ ਬਹੁਤ ਵੱਡਾ ਅਸਰ ਪੈ ਸਕਦਾ ਹੈ।
2015 ਵਿੱਚ ਇੱਕ 'ਸੁਪਰ ਸਪਰੈਡਿੰਗ' ਕਾਰਨ 82 ਲੋਕਾਂ ਨੂੰ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ (Mers) ਦੇ ਇੱਕ ਮਰੀਜ਼ ਤੋਂ ਇਨਫੈਕਸ਼ਨ ਹੋ ਗਿਆ ਸੀ।
ਜ਼ਿਆਦਾਤਰ ਇਬੋਲਾ ਦੇ ਮਾਮਲੇ ਥੋੜ੍ਹੇ ਜਿਹੇ ਮਰੀਜ਼ਾਂ ਤੋਂ ਆਏ ਸਨ
ਪੱਛਮੀ ਅਫਰੀਕਾ ਵਿੱਚ ਫੈਲੀ ਈਬੋਲਾ ਮਹਾਂਮਾਰੀ ਦੌਰਾਨ ਬਹੁਤ ਸਾਰੇ ਕੇਸ (61%) ਸਿਰਫ਼ ਥੋੜੇ ਜਿਹੇ ਮਰੀਜ਼ਾਂ (3%) ਤੋਂ ਆਏ ਸਨ।
ਕਿੰਗਜ਼ ਕਾਲਜ ਲੰਡਨ ਦੀ ਡਾ. ਨੈਤਾਲੀ ਮੈਕਡਰਮੋਟ ਦਾ ਕਹਿਣਾ ਹੈ, "ਜੂਨ 2014 ਵਿੱਚ ਸਿਰਫ਼ ਇੱਕ ਅੰਤਿਮ ਸਸਕਾਰ ਤੋਂ 100 ਤੋਂ ਵਧੇਰੇ ਇਨਫੈਕਸ਼ਨ ਫੈਲਣ ਦੇ ਮਾਮਲੇ ਆਏ ਸਨ।"
ਕੁੱਝ ਲੋਕ ਵਧੇਰੇ ਇਨਫੈਕਸ਼ਨ ਕਿਉਂ ਫੈਲਾਉਂਦੇ ਹਨ?
ਕੁਝ ਲੋਕ ਬਹੁਤ ਜ਼ਿਆਦਾ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਨ - ਜਾਂ ਤਾਂ ਉਹ ਆਪਣੀ ਨੌਕਰੀ ਕਰਕੇ ਜਾਂ ਉਹ ਜਿੱਥੇ ਰਹਿੰਦੇ ਹਨ। ਇਸਦਾ ਅਰਥ ਹੈ ਕਿ ਉਹ ਬਿਮਾਰੀ ਨੂੰ ਵਧੇਰੇ ਫੈਲਾ ਸਕਦੇ ਹਨ ਭਾਵੇਂ ਉਨ੍ਹਾਂ ਵਿੱਚ ਲੱਛਣ ਹੋਣ ਜਾਂ ਨਾ।
ਲੰਡਨ ਸਕੂਲ ਆਫ਼ ਹਾਈਜੀਨ ਐਂਡ ਟ੍ਰੋਪਿਕਲ ਮੈਡੀਸਨ ਦੇ ਡਾ. ਜੋਹਨ ਐਡਮੰਡਜ਼ ਦਾ ਕਹਿਣਾ ਹੈ, "ਬੱਚੇ ਇਸ ਵਿੱਚ ਬਿਹਤਰ ਹੁੰਦੇ ਹਨ - ਇਸ ਲਈ ਸਕੂਲ ਬੰਦ ਕਰਨਾ ਇੱਕ ਚੰਗਾ ਉਪਾਅ ਹੋ ਸਕਦਾ ਹੈ।"
ਈਡਨਬੁਰਾਹ ਯੂਨੀਵਰਸਿਟੀ ਦੇ ਪ੍ਰੋਫੈੱਸਰ ਮਾਰਕ ਵੂਲਹਾਊਸ ਕਹਿੰਦੇ ਹਨ, "ਐੱਚਆਈਵੀ ਫੈਲਾਉਣ ਵਿੱਚ ਪ੍ਰੋਫੈਸ਼ਨਲ ਸੈਕਸ ਵਰਕਰਾਂ ਦੀ ਅਹਿਮ ਭੂਮੀਕਾ ਸੀ।"
ਦੂਜੇ "ਸੁਪਰ-ਸ਼ੈਡਰ" ਹੁੰਦੇ ਹਨ ਜਿਹੜੇ ਆਪਣੇ ਸਰੀਰ ਵਿੱਚੋਂ ਅਸਾਧਾਰਣ ਤੌਰ 'ਤੇ ਵੱਡੀ ਗਿਣਤੀ ਵਿੱਚ ਵਾਇਰਸ (ਜਾਂ ਹੋਰ ਬੱਗ) ਛੱਡਦੇ ਹਨ। ਇਸ ਕਾਰਨ ਜੇ ਕੋਈ ਵੀ ਉਨ੍ਹਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਨਫੈਕਸ਼ਨ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।
ਇਹ ਵੀ ਪੜ੍ਹੋ:
ਹਸਪਤਾਲ ਜੋ ਕਿ ਸਾਰਸ ਬਿਮਾਰੀ ਦਾ ਇਲਾਜ ਕਰਦੇ ਹਨ ਸੁਪਰ ਸਪਰੈਡਿੰਗ ਦਾ ਇੱਕ ਵੱਡਾ ਕੇਂਦਰ ਬਣ ਗਏ ਕਿਉਂਕਿ ਸਭ ਤੋਂ ਬਿਮਾਰ ਮਰੀਜ਼ ਵਿੱਚ ਹੀ ਸਭ ਤੋਂ ਵੱਧ ਇਨਫੈਕਸ਼ਨ ਸੀ ਅਤੇ ਉਹ ਬਹੁਤ ਸਾਰੇ ਸਿਹਤ ਮੁਲਾਜ਼ਮਾਂ ਦੇ ਸੰਪਰਕ ਵਿੱਚ ਆਏ।
ਉਹ ਇੱਕ ਵੱਡੀ ਬਿਮਾਰੀ ਉੱਤੇ ਕਿਵੇਂ ਅਸਰ ਪਾਉਂਦੇ ਹਨ?
ਡਾਕਟਰ ਐਡਮੰਡਜ਼ ਨੇ ਬੀਬੀਸੀ ਨੂੰ ਦੱਸਿਆ, "ਕਿਸੇ ਵੀ ਪ੍ਰਕੋਪ (ਵੱਡੀ ਬਿਮਾਰੀ) ਦੀ ਸ਼ੁਰੂਆਤ ਵਿੱਚ ਸੁਪਰ-ਸਪਰੈਡਿੰਗ ਦੀ ਵੱਡੀ ਭੂਮਿਕਾ ਹੁੰਦੀ ਹੈ, ਜਦੋਂ ਵਾਇਰਸ ਸਥਾਪਤ ਹੋਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ।"
ਕੋਰੋਨਵਾਇਰਸ ਸਮੇਤ ਨਵੇਂ ਇਨਫੈਕਸ਼ਨ ਪਸ਼ੂਆਂ ਤੋਂ ਆਉਂਦੇ ਹਨ।
ਜਦੋਂ ਇਹ ਪਹਿਲੇ ਮਰੀਜ਼ ਵਿੱਚ ਆਉਂਦਾ ਹੈ ਤਾਂ ਵੱਡਾ ਪ੍ਰਕੋਪ ਬਣਨ ਤੋਂ ਪਹਿਲਾਂ ਬਿਮਾਰੀ ਫੈਲ ਸਕਦੀ ਹੈ।
ਪਰ ਜੇ ਇਹ ਇੱਕ 'ਸੁਪਰ ਸਪਰੈਡਰ' ਦਾ ਰਾਹ ਤੇਜ਼ੀ ਨਾਲ ਲੱਭ ਲਏ ਤਾਂ ਇਹ ਪ੍ਰਕੋਪ ਨੂੰ ਹੁਲਾਰਾ ਦਿੰਦਾ ਹੈ। ਇਹੀ ਨਿਯਮ ਲਾਗੂ ਹੁੰਦੇ ਹਨ ਜਦੋਂ ਅਜਿਹੇ ਮਾਮਲੇ ਦੂਜੇ ਦੇਸਾਂ ਵਿੱਚ ਪਹੁੰਚਦੇ ਹਨ।
ਡਾ. ਮੈਕਡਰਮੌਟ ਕਹਿੰਦੇ ਹਨ, "ਜੇ ਤੁਹਾਡੇ ਨੇੜੇ ਬਹੁਤ ਸਾਰੇ ਸੁਪਰ ਸਪਰੈਡਰ ਹਨ ਤਾਂ ਤੁਸੀਂ ਇਸ ਨੂੰ ਫੈਲਣ ਤੋਂ ਰੋਕਣ ਲਈ ਸੰਘਰਸ਼ ਕਰੋਗੇ।"
ਜੇ ਸੁਪਰ ਸਪਰੈਡਿੰਗ (ਵੱਡੇ ਪੱਧਰ ਤੇ ਫੈਲਣਾ) ਹੋ ਰਹੀ ਹੈ ਤਾਂ ਕੋਰੋਨਾਵਾਇਰਸ ਨੂੰ ਰੋਕਣ ਲਈ ਕੀ ਕਰਨਾ ਚਾਹੀਦਾ ਹੈ?
ਨਵੇਂ ਕੋਰੋਨਾਵਾਇਰਸ ਦਾ ਵੱਡੇ ਪੱਧਰ 'ਤੇ ਫੈਲਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਅਤੇ ਕੋਈ ਜ਼ਿਆਦਾ ਫਰਕ ਵੀ ਨਹੀਂ ਪਏਗਾ ਕਿ ਬਿਮਾਰੀ ਨਾਲ ਕਿਵੇਂ ਨਜਿੱਠਿਆ ਜਾ ਰਿਹਾ ਹੈ।
ਇਸ ਸਮੇਂ ਅਸੀਂ ਕੇਸਾਂ ਦੀ ਪਛਾਣ ਛੇਤੀ ਕਰਨ 'ਤੇ ਪੂਰੀ ਤਰ੍ਹਾਂ ਨਿਰਭਰ ਹਾਂ ਅਤੇ ਉਹ ਕਿਸ ਦੇ ਸੰਪਰਕ ਵਿੱਚ ਆਏ ਹਨ।
ਪ੍ਰੋ. ਵੂਲਹਾਉਸ ਕਹਿੰਦੇ ਹਨ, "ਇਹ ਇਸ ਨੂੰ ਹੋਰ ਵੀ ਅਹਿਮ ਬਣਾ ਦਿੰਦਾ ਹੈ - ਤੁਸੀਂ ਬਹੁਤ ਸਾਰੀਆਂ ਗਲਤੀਆਂ ਨਹੀਂ ਕਰ ਸਕਦੇ, ਤੁਸੀਂ ਸੁਪਰ-ਸਪਰੈਡਰ ਨੂੰ ਨਹੀਂ ਗਵਾ ਸਕਦੇ।"
ਕੀ ਇਹ ਸੁਪਰ ਸਪਰੈਡਰ ਦੀ ਗਲਤੀ ਹੈ?
ਇਤਿਹਾਸਕ ਤੌਰ 'ਤੇ, ਸੁਪਰ-ਸਪਰੈਡਰ ਨੂੰ ਮਾੜਾ ਕਹਿਣ ਦਾ ਰੁਝਾਨ ਰਿਹਾ ਹੈ।
"ਟਾਈਫਾਈਡ ਮੈਰੀ", ਆਇਰਿਸ਼ ਕੁੱਕ ਮੈਰੀ ਮੈਲਨ (1869-1938), ਅਣਜਾਣੇ ਵਿੱਚ ਟਾਈਫਾਈਡ ਬੁਖਾਰ ਕਾਰਨ ਮਰ ਗਈ ਜਦੋਂ ਉਸ ਵਿੱਚ ਕੋਈ ਲੱਛਣ ਵੀ ਨਹੀਂ ਸਨ। ਉਸ ਨੂੰ ਦਹਾਕਿਆਂ ਤੱਕ ਦੇਸ ਨਿਕਾਲਾ ਝੱਲਣਾ ਪਿਆ ਅਤੇ ਜ਼ਬਰੀ ਵੱਖ ਰੱਖਿਆ ਗਿਆ।
ਮੈਰੀ ਮੈਲਨ ਉੱਤੇ ਟਾਇਫਡ ਨੂੰ ਵੱਡੇ ਪੱਧਰ ਉੱਤੇ ਫੈਲਾਉਣ ਦਾ ਇਲਾਜ਼ਮ ਸੀ
ਪਰ ਅਸਲ ਵਿੱਚ ਇਹ ਮਰੀਜ਼ ਦੀ ਗਲਤੀ ਨਹੀਂ ਹੁੰਦੀ ਹੈ।
ਡਾ. ਮੈਕਡਰਮੋਟ ਕਹਿੰਦੇ ਹਨ, "ਸਾਨੂੰ ਆਪਣੀ ਭਾਸ਼ਾ ਦੀ ਵਰਤੋਂ ਕਰਨ ਵਿੱਚ ਸਾਵਧਾਨੀ ਵਰਤਣ ਦੀ ਲੋੜ ਹੈ।"
ਇਹ ਵੀ ਪੜ੍ਹੋ:
"ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ, ਇਹ ਇੱਕ ਇਨਫੈਕਸ਼ਨ ਹੈ ਜਿਸ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ।
"ਉਹ ਸ਼ਾਇਦ ਡਰ ਗਏ ਹਨ ਅਤੇ ਉਨ੍ਹਾਂ ਨੂੰ ਪਿਆਰ ਅਤੇ ਧਿਆਨ ਦੀ ਲੋੜ ਹੈ।"
ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ
https://youtu.be/xWw19z7Edrs
ਵੀਡਿਓ: ਆਪ ਦੇ ਸਮਰਥਰਕਾਂ ਦੀ ਰਾਇ
https://www.youtube.com/watch?v=F5wucWhOk_4
ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ
https://www.youtube.com/watch?v=xJFnyrBH6Aw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)

ਜਿੱਤ ਤੋਂ ਬਾਅਦ ਮੰਦਿਰ ਗਏ ''ਆਪ'' ਵਿਧਾਇਕ ''ਤੇ ਫਾਇਰਿੰਗ, ਇੱਕ ਦੀ ਮੌਤ - 5 ਅਹਿਮ ਖ਼ਬਰਾਂ
NEXT STORY