ਭਾਰਤ 'ਚ ਕੋਰੋਨਾਵਾਇਰਸ ਦੀ ਲਾਗ ਨਾਲ ਤੀਸਰੀ ਮੌਤ ਹੋ ਗਈ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ, 64 ਸਾਲਾ ਕੋਰੋਨਾਵਾਇਰਸ ਮਰੀਜ਼ ਦੀ ਮੁੰਬਈ ਦੇ ਕਸਤੂਰਬਾ ਹਸਪਤਾਲ 'ਚ ਮੌਤ ਹੋਈ ਹੈ।
ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ
https://twitter.com/ANI/status/1239784674383151109
ਭਾਰਤ ਵਿੱਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ ਕਰਨਾਟਕ ਦੇ ਕਲਬੁਰਗੀ 'ਚ ਹੋਈ ਸੀ। 76 ਸਾਲਾ ਇਹ ਸ਼ਖ਼ਸ ਸਊਦੀ ਅਰਬ ਤੋਂ ਭਾਰਤ ਪਰਤੇ ਸਨ।
ਕੋਰੋਨਾਵਾਇਰਸ ਨਾਲ ਭਾਰਤ 'ਚ ਦੂਸਰੀ ਮੌਤ 68 ਸਾਲ ਦੀ ਔਰਤ ਦੀ ਦਿੱਲੀ ਦੇ ਆਰਐਮਐਲ ਹਸਪਤਾਲ 'ਚ ਹੋਈ ਸੀ। ਸਰਕਾਰ ਦਾ ਕਹਿਣਾ ਹੈ ਕਿ ਇਸ ਔਰਤ ਦੇ ਬੇਟੇ 5 ਫ਼ਰਵਰੀ ਤੋਂ 22 ਫ਼ਰਵਰੀ ਤੱਕ ਵਿਦੇਸ਼ 'ਚ ਸੀ। 23 ਫ਼ਰਵਰੀ ਨੂੰ ਸਵਿਜ਼ਰਲੈਂਡ ਅਤੇ ਇਟਲੀ ਤੋਂ ਹੁੰਦੇ ਹੋਏ ਭਾਰਤ ਪਰਤੇ ਸਨ।
ਭਾਰਤ 'ਚ ਹੁਣ ਤੱਕ ਵਾਇਰਸ ਦੀ ਲਾਗ ਦੇ 125 ਪੌਜੀਟਿਵ ਕੇਸ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ
ਪੰਜਾਬ 'ਚ ਹੁਣ ਤੱਕ ਕਿਹੜੇ ਲਏ ਗਏ ਫੈਸਲੇ?
- ਪੰਜਾਬ 'ਚ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਕਰਨ ਦੇ ਹੁਕਮ ਹਨ। ਹਾਲਾਂਕਿ ਪ੍ਰੀਖਿਆਵਾਂ ਜਾਰੀ ਰਹਿਣਗੀਆਂ।
- ਸਿਨੇਮਾ ਘਰਾਂ ਨੂੰ ਬੰਦ ਕਰਨ ਦੇ ਪੰਜਾਬ ਸਰਕਾਰ ਵਲੋਂ ਹੁਕਮ ਦਿੱਤੇ ਗਏ ਹਨ।ਚੰਡੀਗੜ੍ਹ ਦਾ ਇਲਾਂਤੇ ਸ਼ੌਪਿੰਗ ਮਾਲ ਵੀ ਬੰਦ ਹੋਇਆ।
- ਜਿੰਮ ਅਤੇ ਸਵੀਮਿੰਗ ਪੂਲ ਬੰਦ ਕਰਨ ਦੇ ਹੁਕਮ ਹਨ। ਸਾਰੇ ਚਿੜੀਆਘਰ ਵੀ ਬੰਦ ਰਹਿਣਗੇ।
- ਸੂਬਾ ਸਰਕਾਰ ਵਲੋਂ ਵੱਡੇ ਇਕੱਠਾਂ 'ਚ ਜਾਣ ਦੀ ਮਨਾਹੀ ਹੈ।
- ਸਿਹਤ ਪੱਖੋਂ ਕਿਸੇ ਵੀ ਤਰ੍ਹਾਂ ਦੀ ਦਿਕੱਤ ਜਾਂ ਖ਼ਦਸ਼ਾ ਹੋਣ 'ਤੇ 104 ਨੰਬਰ ਹੈਲਪਲਾਈਨ ਜਾਰੀ ਕੀਤੀ ਗਈ ਹੈ।
- ਖੇਡ ਸੰਮੇਲਨ, ਕਾਨਫਰੰਸਾਂ, ਮੇਲੇ, ਪ੍ਰਦਰਸ਼ਨੀਆਂ 'ਤੇ ਰੋਕ ਲਗਾ ਦਿੱਤੀ ਗਈ ਹੈ।
- ਲਾਂਘੇ ਰਾਹੀਂ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਗੁਰੂਦੁਆਰਾ ਜਾਣ ਦੀ ਮਨਾਹੀ ਹੈ।
- ਵਿਰਾਸਤ-ਏ-ਖ਼ਾਲਸਾ ਨੂੰ ਵੀ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ।
ਭਾਰਤ 'ਚ ਕੀ-ਕੀ ਹੋ ਰਿਹਾ ਹੈ?
- ਭਾਰਤ ਸਰਕਾਰ ਨੇ 15 ਅਪ੍ਰੈਲ ਤੱਕ ਸਾਰੇ ਵੀਜ਼ਾ ਰੋਕ ਦਿੱਤੇ ਹਨ। ਡਿਪਲੋਮੈਟਿਕ, ਅਧਿਕਾਰਤ, ਕੌਮਾਂਤਰੀ ਸੰਸਥਾਵਾਂ, ਰੁਜ਼ਗਾਰ ਅਤੇ ਪ੍ਰੋਜੈਕਟ ਵੀਜ਼ਾ ਨੂੰ ਛੋਟ ਦਿੱਤੀ ਗਈ ਹੈ। ਵੀਜ਼ਾ 'ਤੇ ਇਹ ਪਾਬੰਦੀ 13 ਮਾਰਚ ਦੀ ਅੱਧੀ ਰਾਤ ਤੋਂ ਲਾਗੂ ਹੋ ਗਈ ਹੈ।
- ਇਸ ਦੇ ਨਾਲ ਹੀ ਓਸੀਆਈ ਖਾਤਾਧਾਰਕਾਂ ਨੂੰ ਦਿੱਤੀ ਗਈ ਵੀਜ਼ਾ ਮੁਕਤ ਯਾਤਰਾ ਦੀ ਸਹੂਲਤ ਵੀ 15 ਅਪ੍ਰੈਲ ਤੱਕ ਮੁਅੱਤਲ ਕਰ ਦਿੱਤੀ ਗਈ ਹੈ। ਹਾਲਾਂਕਿ ਜੋ ਵਿਦੇਸ਼ੀ ਭਾਰਤ ਵਿੱਚ ਮੌਜੂਦ ਹਨ ਉਨ੍ਹਾਂ ਦੇ ਵੀਜ਼ਾ ਜਾਇਜ਼ ਰਹਿਣਗੇ।
- ਮਾਸਕ ਅਤੇ ਹੈਂਡ-ਸੈਨੇਟਾਈਜ਼ਰ ਦੀ ਕਾਲਾ-ਬਾਜ਼ਾਰੀ ਨੂੰ ਰੋਕਣ ਲਈ ਇਨ੍ਹਾਂ ਨੂੰ ਅਸੈਂਸ਼ੀਅਲ ਕੋਮੋਡਿਟੀ ਐਕਟ ਦੇ ਤਹਿਤ ਲਿਆਂਦਾ ਗਿਆ ਹੈ ਤਾਂਕਿ ਇਨ੍ਹਾਂ ਨੂੰ ਮਹਿੰਗਾ ਕਰਕੇ ਨਾ ਵੇਚਿਆ ਜਾਵੇ।
- ਭਾਰਤੀ ਰੇਲ ਵੱਲੋਂ ਏਸੀ ਕੋਚ 'ਚ ਕੰਬਲ ਨਹੀਂ ਦਿੱਤੇ ਜਾਣਗੇ। ਏਸੀ ਕੋਚਾਂ ਦੇ ਤਾਪਮਾਨ ਵੀ 25-26 ਡਿਗ੍ਰੀ ਤੱਕ ਸੀਮਿਤ ਰੱਖਣ ਦੇ ਹੁਕਮ ਹਨ।
- ਟਰੇਨਾਂ, ਲਾਬੀ, ਟਿਕਟ ਰੂਮ, ਪੈਸੇਂਜਰ ਰੂਮ ਆਦਿ 'ਚ ਸੈਨੇਟਾਈਜ਼ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।
- ਭੀੜ-ਭਾੜ ਵਾਲੀਆਂ ਜਨਤਕ ਥਾਵਾਂ 'ਤੇ ਇਕੱਠੇ ਹੋਣ 'ਤੇ ਪਾਬੰਦੀ ਲਗਾਈ ਗਈ ਹੈ।
- ਪ੍ਰਮੁੱਖ ਸੈਰ-ਸਪਾਟੇ ਵਾਲੀਆਂ ਥਾਵਾਂ 'ਤੇ ਵੀ ਨਾ ਜਾਣ ਲਈ ਹਿਦਾਇਤਾਂ ਜਾਰੀ ਕੀਤੀਆ ਹਨ।
- ਬੀਸੀਸੀਆਈ ਨੇ ਸਾਰੇ ਘਰੇਲੂ ਮੈਚਾਂ 'ਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਗਾ ਦਿੱਤੀ ਹੈ।
- ਬੀਸੀਸੀਆਈ ਪ੍ਰੇਜ਼ੀਡੇਂਟ ਸੌਰਵ ਗਾਂਗੁਲੀ ਨੇ ਕਿਹਾ ਕਿ ਇਰਾਨੀ ਕੱਪ, ਸੀਨਿਅਰ ਵੁਮਨ ਵਨ-ਡੇ ਨੌਕ-ਆਉਟ, ਵਿਜ਼ੀ ਟਰਾਫ਼ੀ ਸਣੇ ਸਾਰੇ ਮੈਚ ਫ਼ਿਲਹਾਲ ਲਈ ਰੋਕ ਦਿੱਤੇ ਗਏ ਹਨ।
- ਇਸ ਤੋਂ ਇਲਾਵਾ ਵਨ-ਡੇ ਇੰਟਰਨੇਸ਼ਨਲ ਸੀਰੀਜ਼, ਆਸਟ੍ਰੇਲੀਆ-ਨਿਉਜ਼ੀਲੈਂਡ ਦਾ ਟੀ-20 ਮੈਚ ਵੀ ਮੁਲਤਵੀ ਕਰ ਦਿੱਤਾ ਗਿਆ ਹੈ।
- ਦਿੱਲੀ ਵਿੱਚ 50 ਤੋਂ ਵੱਧ ਲੋਕਾਂ ਦੇ ਇਕੱਠ 'ਤੇ ਪਾਬੰਦੀ।
- ਭਾਰਤ ਨੇ ਯੂਰਪ, ਯੂਕੇ ਅਤੇ ਤੁਰਕੀ ਤੋਂ ਆਉਣ ਵਾਲੀਆਂ ਫਲਾਈਟਾਂ 'ਤੇ ਰੋਕ ਲਾਈ।
- ਜਪਾਨ, ਦੱਖਣੀ ਕੋਰੀਆ, ਈਰਾਨ ਅਤੇ ਇਟਲੀ ਦੇ ਜਿਨ੍ਹਾਂ ਲੋਕਾਂ ਨੂੰ ਭਾਰਤ ਆਉਣ ਲਈ ਤਿੰਨ ਮਾਰਚ ਤੋਂ ਪਹਿਲਾਂ ਵੀਜ਼ਾ ਮਿਲਿਆ ਸੀ ਉਹ ਜੇਕਰ ਭਾਰਤ ਨਹੀਂ ਆਏ ਹਨ ਤਾਂ ਉਨ੍ਹਾਂ ਦਾ ਵੀਜ਼ਾ ਰੱਦ
ਇਹ ਵੀਡੀਓਜ਼ ਵੀ ਦੇਖੋ:
https://www.youtube.com/watch?v=QqPjwenWSGs&t=44s
https://www.youtube.com/watch?v=g6JP3cBwmGI&t=37s
https://www.youtube.com/watch?v=K4IK__bGBEk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਕੈਪਟਨ ਅਮਰਿੰਦਰ ਨੇ ਕਿਹਾ, ‘ਵਿਧਾਨ ਸਭਾ ਚੋਣਾਂ ਲੜਨ ਲਈ ਮੈਂ ਅਜੇ ਵੀ ਜਵਾਨ ਹਾਂ’
NEXT STORY