ਕੋਰੋਨਾਵਾਇਰਸ ਅਮਰੀਕਾ ਦੇ ਸਾਰੇ 50 ਸੂਬਿਆਂ ਵਿੱਚ ਫ਼ੈਲ ਗਿਆ ਹੈ। ਆਖ਼ਰੀ ਬਚੇ ਸੂਬੇ ਵੈਸਟ ਵਰਜੀਨੀਆ ਨੇ ਵੀਰਵਾਰ ਨੂੰ ਪਹਿਲੇ ਕੇਸ ਦੀ ਪੁਸ਼ਟੀ ਕੀਤੀ।
ਵੈਸਟ ਵਰਜੀਨੀਆ ਦੇ ਗਵਰਨਰ ਨੇ ਇਸ ਮੌਕੇ ਕਿਹਾ, "ਸਾਨੂੰ ਪਤਾ ਸੀ ਇਹ ਆ ਰਿਹਾ ਹੈ।"
ਨਿਊਯਾਰਕ ਸਿਟੀ ਪ੍ਰਸ਼ਾਸਨ ਵਿੱਚ ਵੀ ਸੈਨ-ਫਰਾਂਸਿਸਕੋ ਬੇਅ ਏਰੀਏ ਵਾਂਗ ਹੀ ਲੌਕਡਾਊਨ ਬਾਰੇ ਵਿਚਾਰ ਕਰ ਰਿਹਾ ਹੈ।
ਅਮਰੀਕਾ ਵਿੱਚ ਹੁਣ ਤੱਕ 6000 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 105 ਜਾਨਾਂ ਜਾ ਚੁੱਕੀਆਂ ਹਨ।
ਵਿਗੜਦੇ ਹਾਲਤ ਨੂੰ ਦੇਖਦੇ ਹੋਏ ਦੇਸ਼ ਦੇ ਸਿਹਤ ਮਹਿਕਮੇ ਨੇ ਲੋਕਾਂ ਦੀਆਂ ਅੰਤਿਮ ਰਮਸਾਂ ਦੇ ਤਰੀਕੇ ਵਿੱਚ ਬਦਲਾਅ ਲਿਉਣ ਦੇ ਹੁਕਮ ਦਿੱਤੇ ਹਨ।
ਹੁਕਮਾਂ ਵਿੱਚ ਕਿਹਾ ਗਿਆ ਹੈ ਅੰਤਿਮ ਰਸਮਾਂ ਮੌਕੇ ਘੱਟ ਤੋਂ ਘੱਟ ਲੋਕ ਜੁੜਨ ਤੇ ਇਹ ਰਸਮਾਂ ਬਾਕੀਆਂ ਲਈ ਲਾਈਵ ਸਟਰੀਮ ਕੀਤੀਆਂ ਜਾਣ।
ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਇਸ ਦਾ ਕਾਰਨ ਇਹ ਨਹੀਂ ਹੈ ਕਿ ਲਾਸ਼ਾਂ ਤੋਂ ਕੋਰੋਨਾਵਾਇਰਸ ਦੇ ਫ਼ੈਲਣ ਦਾ ਡਰ ਹੈ। ਅਜਿਹਾ ਕੋਈ ਵਿਗਿਆਨਕ ਸਬੂਤ ਨਹੀਂ ਹੈ।
ਸਗੋਂ ਅਜਿਹਾ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵਿਸ਼ਵ ਭਰ ਵਿੱਚ ਅਪਣਾਈ ਜਾ ਰਹੀ "ਸਮਾਜਿਕ ਦੂਰੀ ਰੱਖਣ" ਦੀ ਰਣਨੀਤੀ ਦੀ ਪਾਲਣਾ ਕਰਨ ਲਈ ਕੀਤਾ ਜਾ ਰਿਹਾ ਹੈ।
ਏਅਰ ਇੰਡੀਆ ਨੇ ਯੂਰਪੀ ਯੂਨੀਅਨ ਤੇ ਯੂਕੇ ਲਈ ਉਡਾਨਾਂ ਬੰਦ ਕੀਤੀਆਂ
ਕੋਰੋਨਾਵਾਇਰਸ ਕਾਰਨ ਏਅਰ ਇੰਡੀਆ ਨੇ ਯੂਰਪੀ ਯੂਨੀਅਨ ਤੇ ਯੂਕੇ ਲਈ ਉਡਾਨਾਂ ਬੰਦ ਕਰ ਦਿੱਤੀਆਂ ਹਨ।
ਮੰਗਲਵਾਰ ਨੂੰ ਐਲਾਨ ਕੀਤਾ ਗਿਆ ਕਿ 19 ਮਾਰਚ ਤੋਂ 31 ਮਾਰਚ ਤੱਕ ਯੂਰਪ ਅਤੇ ਯੂਕੇ ਜਾਣ ਵਾਲੀਆਂ ਸਾਰੀਆਂ ਉਡਾਨਾ ਮੁਲਤਵੀ ਕੀਤੀਆਂ ਜਾ ਰਹੀਆਂ ਹਨ।
ਗੋ ਏਅਰ ਨੇ ਕੌਮਾਂਤਰੀ ਉਡਾਨਾ ਬੰਦ ਕਰ ਦਿੱਤੀਆਂ ਹਨ। ਘੱਟ ਉਡਾਨਾਂ ਕਰਕੇ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਛੁੱਟੀ 'ਤੇ ਭੇਜਣ ਦਾ ਫੈਸਲਾ ਕੀਤਾ ਹੈ। ਪੂਰੀ ਖ਼ਬਰ ਪੜ੍ਹੋ।
ਕੋਰੋਨਾਵਾਇਰਸ ਵੈਕਸੀਨ: ਅਮਰੀਕਾ ਨੇ ਕੀਤਾ ਪਹਿਲਾ ਮਨੁੱਖੀ ਟੈਸਟ
ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਬਚਾਅ ਲਈ ਪਹਿਲੇ ਮਨੁੱਖੀ ਟੀਕਾਕਰਨ ਦਾ ਪ੍ਰੀਖਣ ਸ਼ੁਰੂ ਹੋ ਗਿਆ ਹੈ।
ਨਿਊਜ਼ ਏਜੰਸੀ ਐਸੋਸੀਏਟਿਡ ਪ੍ਰੈੱਸ ਮੁਤਾਬਕ, ਸਿਆਟਲ ਵਿੱਚ ਰਿਸਰਚ ਸੈਂਟਰ ਕੈਸਰ ਪਰਮਾਨੈਂਟੇ ਵਿੱਚ 4 ਮਰੀਜ਼ਾਂ ਨੂੰ ਟੀਕਾ ਲਗਾਇਆ ਗਿਆ।
ਮਾਹਰਾਂ ਦਾ ਕਹਿਣਾ ਹੈ ਕਿ ਇਹ ਪਤਾ ਕਰਨ ਵਿੱਚ ਮਹੀਨੇ ਲੱਗ ਜਾਣਗੇ ਕਿ ਇਹ ਟੀਕਾਕਰਨ ਜਾਂ ਕੋਈ ਹੋਰ ਖੋਜ ਕੰਮ ਕਰਦੀ ਹੈ ਜਾਂ ਨਹੀਂ। ਪੜ੍ਹੋ ਪੂਰੀ ਖ਼ਬਰ।
ਗੜੇਮਾਰੀ ਅਤੇ ਮੀਂਹ ਦੀ ਮਾਰਚ 'ਚ ਕਿਉਂ ਤੁਹਾਡੀ ਜੇਬ 'ਤੇ ਅਸਰ ਜਾਣੋ
ਪੰਜਾਬ ਵਿੱਚ ਥਾਂ-ਥਾਂ 'ਤੇ ਪਏ ਭਾਰੀ ਮੀਂਹ ਅਤੇ ਗੜੇਮਾਰੀ ਨੇ ਕਈ ਕਿਸਾਨਾਂ ਨੂੰ ਨਿਰਾਸ਼ ਕੀਤਾ ਹੈ। ਫ਼ਸਲਾਂ ਤਬਾਹ ਹੋ ਗਈਆਂ ਅਤੇ ਖੇਤੀ 'ਤੇ ਕੀਤੀ ਮਿਹਨਤ ਉੱਤੇ ਮੌਸਮ ਨੇ ਪਾਣੀ ਫ਼ੇਰ ਦਿੱਤਾ।
ਪੰਜਾਬ ਸਣੇ ਉੱਤਰ-ਭਾਰਤ ਦੇ ਕਈ ਹਿੱਸਿਆਂ ਵਿੱਚ ਮਾਰਚ ਦੇ ਪਹਿਲੇ 15 ਦਿਨਾਂ 'ਚ ਰਿਕਾਰਡ ਤੋੜ ਮੀਂਹ ਪਿਆ ਅਤੇ ਗੜੇਮਾਰੀ ਹੋਈ।
https://www.youtube.com/watch?v=4r20sxEXYW4
ਭਾਰਤ ਦੇ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਕੇ ਜੇ ਰਮੇਸ਼ ਮੁਤਾਬਕ, ''ਇਹ ਭਾਰਤ ਦੇ ਮੈਦਾਨੀ ਹਿੱਸਿਆਂ 'ਚ ਹੋਣ ਵਾਲੀ ਸਭ ਤੋਂ ਭਿਆਨਕ ਗੜੇਮਾਰੀ ਸੀ ਜੋ ਇੱਕ ਸਾਧਾਰਨ ਘਟਨਾ ਨਹੀਂ ਸੀ। ਇਹ ਪੱਛਮੀ ਉਬਾਲ ਦਾ ਸਭ ਤੋਂ ਭਿਆਨਕ ਰੂਪ ਦੇਖਿਆ ਗਿਆ।''
ਪੜ੍ਹੋ ਮਾਰਚ ਮਹੀਨੇ ਵਿੱਚ ਕਿਉਂ ਹੋ ਰਹੀ ਹੈ ਗੜੇਮਾਰੀ ਅਤੇ ਮੀਂਹ। ਇਸ ਦਾ ਕੀ ਪਏਗਾ ਤੁਹਾਡੀ ਜੇਬ 'ਤੇ ਅਸਰ ਅਤੇ ਅੱਗੇ ਕੀ ਆ ਸਕਦੀਆਂ ਹਨ ਮੁਸ਼ਕਲਾਂ।
ਕੋਰੋਨਾਵਾਇਰਸ ਬਾਰੇ ਸਿਤਾਰਿਆਂ ਨੇ ਕੀ ਦਿੱਤੀਆਂ ਸਲਾਹਾਂ
ਕੋਰੋਨਾ ਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਮਹਾਂਮਾਰੀ ਐਲਾਨ ਚੁੱਕਿਆ ਹੈ। ਭਾਰਤ ਨੇ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਕਈ ਕਦਮ ਚੁੱਕੇ ਹਨ।
ਇਸ ਸਭ ਦੇ ਵਿਚਕਾਰ ਕੁਝ ਕਲਾਕਾਰ ਵੀ ਆਪਣੇ ਪ੍ਰਸ਼ੰਸਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਸਾਵਧਾਨ ਰਹਿਣ ਦੀ ਸਲਾਹ ਦੇ ਰਹੇ ਹਨ ਅਤੇ ਆਪਣੇ ਤਜ਼ਰਬੇ ਸਾਂਝੇ ਕਰ ਰਹੇ ਹਨ।
ਪੜ੍ਹੋ ਇਸ ਸੰਬੰਧੀ ਦਿਲਜੀਤ, ਦੋਸਾਂਝ ਤੇ ਕਪਿਲ ਸ਼ਰਮਾ ਸਣੇ ਕਈਆਂ ਨੇ ਕੀ-ਕੀ ਸੁਝਾਅ ਦਿੱਤੇ ਹਨ।
ਇਹ ਵੀ ਦੇਖੋ
https://www.youtube.com/watch?v=QqPjwenWSGs&t=51s
https://www.youtube.com/watch?v=g6JP3cBwmGI&t=43s
https://www.youtube.com/watch?v=1C0tnk2ztGk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)
ਗੜੇਮਾਰੀ ਅਤੇ ਮੀਂਹ ਦੀ ਮਾਰਚ ਮਹੀਨੇ ''ਚ ਵਜ੍ਹਾ, ਤੁਹਾਡੀ ਜੇਬ ''ਤੇ ਅਸਰ ਅਤੇ ਅੱਗੇ ਦੀਆਂ ਮੁਸ਼ਕਲਾਂ ਬਾਰੇ...
NEXT STORY