ਮਨੁੱਖ ਵਿੱਚ ਕੋਰੋਨਾਵਾਇਰਸ ਦਾ ਪਤਾ ਲਾਉਣ ਵਾਲੀ ਪਹਿਲੀ ਔਰਤ ਸਕਾਟਲੈਂਡ ਦੇ ਇੱਕ ਬੱਸ ਡਰਾਈਵਰ ਦੀ ਧੀ ਸੀ। ਉਸ ਨੇ 16 ਸਾਲਾਂ ਦੀ ਉਮਰ ਵਿੱਚ ਸਕੂਲ ਛੱਡ ਦਿੱਤਾ ਤੇ ਉਸ ਦਾ ਨਾਮ ਜੂਨ ਅਲਮੇਡਾ ਸੀ। ਉਹ ਵਾਇਰਸ ਇਮੇਜਿੰਗ ਦੇ ਮਾਹਰਾਂ ਵਿੱਚ ਸ਼ੁਮਾਰ ਹੋਣਾ ਚਾਹੁੰਦੀ ਸੀ।
ਕੋਵਿਡ-19 ਮਹਾਮਾਂਰੀ ਦੇ ਸਮੇਂ ਜੂਨ ਦੀ ਚਰਚਾ ਹੋ ਰਹੀ ਹੈ ਤੇ ਉਨ੍ਹਾਂ ਦੀ ਖੋਜ ਚਰਚਾ ਦੇ ਕੇਂਦਰ ਵਿੱਚ ਹੈ।
ਕੋਵਿਡ-19 ਇੱਕ ਨਵਾਂ ਵਾਇਰਸ ਹੈ, ਪਰ ਕੋਰੋਨਾਵਾਇਰਸ ਦਾ ਹੀ ਇੱਕ ਮੈਂਬਰ ਹੈ। ਕੋਰੋਨਾਵਾਇਰਸ ਦੀ ਖੋਜ ਡਾਕਟਰ ਅਲਮੇਡਾ ਨੇ ਹੀ ਸਭ ਤੋਂ ਪਹਿਲਾਂ 1964 ਵਿੱਚ ਲੰਡਨ ਦੇ ਸੈਂਟ ਥੌਮਸ ਹਸਪਤਾਲ ਦੀ ਲੈਬ ਵਿੱਚ ਕੀਤੀ ਸੀ। ਜੂਨ ਅਲਮੇਡਾ ਬਾਰੇ ਵਿਸਥਾਰ ਵਿੱਚ ਇੱਥੇ ਪੜ੍ਹੋ।
ਕੋਰੋਨਾਵਾਇਰਸ ਤੋਂ ਭਾਰਤੀਆਂ ਦੀ ਮੁਨਾਫ਼ਾਖੋਰੀ ਦਾ ਪੂਰਾ ਸੱਚ
ਕੋਰਨਾਵਾਇਰਸ ਦੇ ਟੈਸਟਿੰਗ ਕਿੱਟ ਦੇ ਲਾਗਤ ਦੇ ਸਬੰਧ ਵਿੱਚ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) 'ਤੇ ਇੱਕ ਵੱਡਾ ਇਲਜ਼ਾਮ ਲਾਇਆ ਜਾ ਰਿਹਾ ਹੈ।
ਇਲਜ਼ਾਮ ਇਹ ਹੈ ਕਿ ਇੱਕ ਰੈਪਿਡ ਡਾਇਗਨੋਸਟਿਕ ਕਿੱਟ ਦੀ ਕੀਮਤ 245 ਰੁਪਏ ਹੈ, ਜਿਸ ਨੂੰ ਆਈਸੀਐਮਆਰ ਕੰਪਨੀ ਤੋਂ 600 ਰੁਪਏ ਵਿੱਚ ਖਰੀਦ ਰਹੀ ਹੈ।
ਭਾਵ ਇਸ ਕੋਰੋਨਾਵਾਇਰਸ ਦੇ ਸਮੇਂ ਦੌਰਾਨ ਵੀ ਲੋਕ ਮੁਨਾਫ਼ਾ ਕਮਾਉਣ ਤੋਂ ਖੁੰਝ ਨਹੀਂ ਰਹੇ ਹਨ। ਉਹ ਵੀ 145 ਫੀਸਦ ਜ਼ਿਆਦਾ। ਪੂਰੀ ਖ਼ਬਰ ਇੱਥੇ ਪੜ੍ਹੋ।
ਕੋਰੋਨਾਵਾਇਰਸ: ਬੱਚਿਆਂ ਵਿੱਚ ਵੇਖੇ ਜਾ ਰਹੇ ਹਨ ਇਹ ਨਵੇਂ ਲੱਛਣ
ਐਨਐਚਐਸ ਡਾਕਟਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਬੱਚਿਆਂ ਵਿੱਚ ਹੋ ਰਹੀ ਇੱਕ ਦੁਰਲੱਭ ਪਰ ਖ਼ਤਰਨਾਕ ਪ੍ਰਤੀਕ੍ਰਿਆ ਨੂੰ ਜਾਂਚਣ, ਜੋ ਕਿ ਕੋਰੋਨਾਵਾਇਰਸ ਦੀ ਲਾਗ ਨਾਲ ਜੁੜੀ ਹੋ ਸਕਦੀ ਹੈ।
ਜਨਰਲ ਪ੍ਰੈਕਟਿਸ਼ਨਰਾਂ (ਜੀਪੀ) ਨੂੰ ਭੇਜੀ ਗਈ ਇੱਕ ਜ਼ਰੂਰੀ ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਲੰਡਨ ਅਤੇ ਯੂਕੇ ਦੇ ਹੋਰ ਹਿੱਸਿਆਂ ਵਿੱਚ ਇੰਟੈਂਸਿਵ ਕੇਅਰ ਵਿਭਾਗ ਵਿੱਚ ਗੰਭੀਰ ਬਿਮਾਰੀਆਂ ਵਾਲੇ ਬੱਚਿਆਂ 'ਚ ਅਜੀਬ ਲੱਛਣ ਵੇਖੇ ਜਾ ਰਹੇ ਹਨ ।
ਇਸ ਵਿੱਚ ਫਲੂ ਵਰਗੇ ਲੱਛਣਾਂ ਵਾਲੀ "ਮਲਟੀ-ਸਿਸਟਮ ਇਨਫ਼ਲਾਮੇਸ਼ਨ (ਸੋਜਸ਼)" ਸ਼ਾਮਲ ਹੈ। ਪੂਰੀ ਖ਼ਬਰ ਇੱਥੇ ਪੜ੍ਹੋ।
ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਮੌਤ ਤੋਂ ਵੱਧ ਹਸਪਤਾਲ ਜਾਣ ਦਾ ਡਰ ਕਿਉਂ
ਅਮਰੀਕਾ ਵਿੱਚ ਪੰਜਾਬ ਤੇ ਭਾਰਤ ਸਮੇਤ ਦੁਨੀਆਂ ਦੇ ਕਈ ਹਿੱਸਿਆਂ ਤੋਂ ਲੋਕ ਬਿਹਤਰ ਮੌਕਿਆਂ ਅਤੇ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਪਹੁੰਚਦੇ ਹਨ।
ਇਹ ਸਿਲਸਿਲਾ ਪੁਰਾਣਾ ਅਤੇ ਲੰਬਾ ਹੈ। ਲੋਕ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਪਹੁੰਚਦੇ ਹਨ।
ਬਿਨਾਂ ਦਸਤਾਵੇਜ਼ਾਂ ਦੇ ਪਹੁੰਚਣ ਵਾਲੇ ਲੋਕ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਹੁੰਦੇ ਹਨ, ਇਹ ਕਿਸੇ ਤੋਂ ਲੁਕੀ ਨਹੀਂ ਹੈ।
ਕੋਰੋਨਾਵਾਇਰਸ ਨੇ ਅਜਿਹੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੀ ਵਧਾ ਦਿੱਤੀਆਂ ਹਨ। ਇਹ ਅਜਿਹੇ ਹੀ ਕੁਝ ਪਰਿਵਾਰਾਂ ਦੀ ਕਹਾਣੀ ਹੈ। ਪੂਰੀ ਖ਼ਬਰ ਇੱਥੇ ਪੜ੍ਹੋ।
ਕੋਵਿਡ-19 ਨਾਲ ਜੁੜੇ ਔਖੇ ਸ਼ਬਦਾਂ ਦੇ ਸੌਖੇ ਅਰਥ ਜਾਣੋ
ਕੋਰੋਨਾਵਾਇਰਸ ਦੇ ਫੈਲਣ ਮਗਰੋਂ ਕਈ ਨਵੇਂ ਸ਼ਬਦ ਸਾਡੇ ਸਾਹਮਣੇ ਆਏ ਜੋ ਸਾਡੇ ਵਿੱਚੋਂ ਕਈਆਂ ਨੇ ਪਹਿਲਾਂ ਕਦੇ ਨਹੀਂ ਸੁਣੇ ਜਾਂ ਬਹੁਤ ਘੱਟ ਸੁਣੇ ਹੋਣਗੇ।
ਜਿਵੇਂ- ਵਾਇਰਸ, ਕੋਰੋਨਾਵਾਇਰਸ ਪਰਿਵਾਰ, ਮਹਾਂਮਾਰੀ, ਲੌਕਡਾਊਨ, ਇਕਾਂਤਵਾਸ ਅਤੇ ਪ੍ਰਕੋਪ ਵਰਗੇ ਸ਼ਬਦ।
ਇਨ੍ਹਾਂ ਵਿੱਚੋਂ ਕਈ ਨਵੇਂ ਸ਼ਬਦ ਸੁਣਨ ਵਿੱਚ ਔਖੇ ਤਾਂ ਲੱਗਦੇ ਹੀ ਹਨ, ਨਾਲ ਹੀ ਇਹ ਬਿਮਾਰੀ ਨਾਲ ਜੁੜਿਆ ਡਰ ਵੀ ਵਧਾ ਦਿੰਦੇ ਹਨ।
ਅਜਿਹੇ ਵਿੱਚ ਜ਼ਰੂਰੀ ਹੈ ਕਿ ਸਾਨੂੰ ਕੋਰੋਨਾਵਾਇਰਸ ਨਾਲ ਜੁੜੇ ਸ਼ਬਦਾਂ ਦੇ ਅਰਥ ਪਤਾ ਹੋਣ। ਇਨ੍ਹਾਂ ਸ਼ਬਦਾਂ ਦੇ ਅਰਥ ਜਾਣਨ ਲਈ ਇੱਥੇ ਕਲਿੱਕ ਕਰੋ।
ਇਹ ਵੀਡੀਓ ਵੀ ਦੇਖੋ
https://www.youtube.com/watch?v=Rd3ogltI-XE
https://www.youtube.com/watch?v=bSC-gFnj7pM
https://www.youtube.com/watch?v=ks5ntXEOp8c
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '523d5a5e-45fe-426e-b8cd-3b5e980894f1','assetType': 'STY','pageCounter': 'punjabi.india.story.52482028.page','title': 'ਕੋਰੋਨਾਵਾਇਰਸ ਨੂੰ ਪਹਿਲੀ ਵਾਰ ਦੇਖਣ ਵਾਲੀ ਸਾਇੰਟਿਸਟ ਬਾਰੇ ਜਾਣੋ - 5 ਅਹਿਮ ਖ਼ਬਰਾਂ','published': '2020-04-30T02:01:34Z','updated': '2020-04-30T02:01:34Z'});s_bbcws('track','pageView');
ਕੋਰੋਨਾਵਾਇਰਸ: ਬੱਚਿਆਂ ਵਿੱਚ ਵੇਖੇ ਜਾ ਰਹੇ ਹਨ ਇਹ ਲੱਛਣ
NEXT STORY