ਕੋਰੋਨਾਵਾਇਰਸ ਤੋਂ ਠੀਕ ਹੋਏ ਲੋਕਾਂ ਵਿੱਚ ਲੱਛਣ ਮੁੜ ਦੇਖੇ ਗਏ ਹਨ (ਸੰਕੇਤਕ ਤਸਵੀਰ)
ਕਈ ਮਰੀਜ਼ ਕੋਰੋਨਾਵਾਇਰਸ ਤੋਂ ਠੀਕ ਹੋ ਗਏ ਤੇ ਉਨ੍ਹਾਂ ਦੇ ਟੈਸਟ ਸਹੀ ਆਏ ਪਰ ਕੁਝ ਦਿਨ ਮਗਰੋਂ ਉਨ੍ਹਾਂ ਦੇ ਟੈਸਟ ਮੁੜ ਤੋਂ ਪੌਜ਼ਿਟਿਵ ਆਏ।
ਟੋਕਿਓ ਦੇ ਇੱਕ 70 ਸਾਲਾ ਆਦਮੀ ਨੂੰ ਫਰਵਰੀ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਹੋਣ ਕਰਕੇ ਆਇਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ।
ਪਰ ਠੀਕ ਹੋਣ ਦੇ ਕੁਝ ਦਿਨਾਂ ਮਗਰੋਂ ਉਹ ਫਿਰ ਕੋਰਨਾਵਾਇਰਸ ਨਾਲ ਪੀੜਤ ਹੋ ਗਿਆ। ਅਜਿਹਾ ਕੁਝ ਕੇਸਾਂ ਵਿੱਚ ਦੇਖਣ ਨੂੰ ਮਿਲਿਆ ਹੈ, ਪਰ ਕੀ ਇਹ ਵਾਇਰਸ ਦੋ ਵਾਰ ਬਿਮਾਰ ਕਰ ਸਕਦਾ ਹੈ।
ਇਸ ਬਾਰੇ ਇੱਥੇ ਕਲਿੱਕ ਕਰ ਕੇ ਪੜ੍ਹੋ।
ਕਿਮ ਜੋਂਗ ਉਨ ਨਜ਼ਰ ਆਏ
ਕਿਮ ਦੇ ਮੁੜ ਦੇਖੇ ਜਾਣ ਦੇ ਦਾਅਵੇ ਤਾਂ ਹੋ ਰਹੇ ਹਨ ਪਰ ਉਨ੍ਹਾਂ ਦੀ ਕੋਈ ਤਾਜ਼ਾ ਤਸਵੀਰ ਹਾਲੇ ਸਾਮਣਏ ਨਹੀਂ ਆਈ ਹੈ
ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਕਰੀਬ 20 ਦਿਨਾਂ ਬਾਅਦ ਨਜ਼ਰ ਆਏ ਹਨ। ਇਹ ਜਾਣਕਾਰੀ ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਕੋਲੋਂ ਮਿਲੀ ਹੈ।
ਪਿਛਲੇ ਕਈ ਦਿਨਾਂ ਤੋਂ ਕਿਮ ਜੋਂਗ ਉਨ ਦੇ ਦਿਖਾਈ ਨਾ ਦੇਣ ਕਰਕੇ ਉਨ੍ਹਾਂ ਦੀ ਸਿਹਤ ਬਾਰੇ ਵੱਖ-ਵੱਖ ਕਿਆਸ ਲਗਾਏ ਜਾ ਰਹੇ ਸਨ।
ਉੱਤਰੀ ਕੋਰੀਆ ਦੀ ਕੇਸੀਐੱਨਏ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਕਿਮ ਜੋਂਗ ਉਨ ਨੇ ਇੱਕ ਖਾਦ ਬਣਾਉਣ ਵਾਲੀ ਫੈਕਟਰੀ ਦਾ ਉਦਘਾਟਨ ਕੀਤਾ।
ਸਰਕਾਰੀ ਮੀਡੀਆ ਮੁਤਾਬਕ ਜਦੋਂ ਉਹ ਸਾਹਮਣੇ ਆਏ ਤਾਂ ਉੱਥੇ ਮੌਜੂਦ ਲੋਕਾਂ ਨੇ 'ਤਾਲੀਆਂ ਨਾਲ'ਉਨ੍ਹਾਂ ਦਾ ਸਵਾਗਤ ਕੀਤਾ।
ਕੇਸੀਐੱਨਏ ਨਿਊਜ਼ ਮੁਤਾਬਕ ਕਿਮ ਜੋਂਗ ਉਨ ਆਪਣੀ ਭੈਣ ਕਿਮ ਯੋ ਜੋਂਗ ਅਤੇ ਕਈ ਸੀਨੀਅਰ ਅਧਿਕਾਰੀਆਂ ਨਾਲ ਸਨ।
ਹਾਲਾਂਕਿ ਸਰਕਾਰੀ ਮੀਡੀਆ ਦੀ ਇਸ ਰਿਪੋਰਟ ਦੀ ਸੁੰਤਤਰ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਨ੍ਹਾਂ ਦੀ ਕੋਈ ਤਸਵੀਰ ਸਾਹਮਣੇ ਨਹੀਂ ਆਈ ਹੈ।
ਇਸ ਤੋਂ ਪਹਿਲਾਂ ਉਹ 12 ਅਪ੍ਰੈਲ ਨੂੰ ਜਨਤਕ ਤੌਰ 'ਤੇ ਦਿਖੇ ਸਨ। ਕਿਮ ਬਾਰੇ ਕੁਝ ਅਹਿਮ ਗੱਲਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਭਾਰਤ ਵਿੱਚ 17 ਮਈ ਤੱਕ ਵਧਿਆ ਲੌਕਡਾਊਨ, ਜਾਣੋ ਕਿਸ-ਕਿਸ ਚੀਜ਼ ਲਈ ਮਿਲੇਗੀ ਛੋਟ
ਦੇਸ ਭਰ ਵਿਚ 17 ਮਈ ਤੱਕ ਲੌਕਡਾਊਨ ਰਹੇਗਾ
ਕੋਰੋਨਾਵਾਇਰਸ ਕਰਕੇ ਭਾਰਤ ਵਿੱਚ ਦੋ ਹਫ਼ਤਿਆਂ ਯਾਨਿ ਕਿ 17 ਮਈ ਤੱਕ ਲੌਕਡਾਊਨ ਵਧਾ ਦਿੱਤਾ ਗਿਆ ਹੈ।
ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਕ ਗ੍ਰੀਨ ਅਤੇ ਓਰੇਂਜ ਜ਼ੋਨਾਂ ਵਿੱਚ ਕੁਝ ਰਾਹਤ ਮਿਲੇਗੀ, ਪਰ ਰੈੱਡ ਜ਼ੋਨ ਵਿੱਚ ਫਿਲਹਾਲ ਕੋਈ ਰਾਹਤ ਨਹੀਂ ਦਿੱਤੀ ਜਾਏਗੀ।
ਇੱਥੇ ਕਲਿੱਕ ਕਰਕੇ ਤੁਸੀਂ ਜਾਣ ਸਕਦੇ ਹੋ ਕਿ ਅਗਲੇ 2 ਹਫ਼ਤਿਆਂ ਦੌਰਾਨ ਕਿਹੜੇ ਜ਼ੋਨ ਵਿੱਚ ਕੀ-ਕੀ ਖੁਲ੍ਹੇਗਾ ਤੇ ਕੀ-ਕੀ ਬੰਦ ਰਹੇਗਾ।
ਉਹ ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ 'ਬਹੁਤ ਵਧੀਆ' ਹਨ
https://www.youtube.com/watch?v=H1BnJtQqYLQ
ਅਮਰੀਕੀ ਅਧਿਕਾਰੀਆਂ ਮੁਤਾਬਕ ਇਸ ਗੱਲ ਦੇ "ਬਹੁਤ ਵਧੀਆ" ਸਬੂਤ ਹਨ ਕਿ ਇੱਕ ਦਵਾਈ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਠੀਕ ਹੋਣ ਵਿੱਚ ਮਦਦ ਕਰ ਸਕਦੀ ਹੈ।
ਰੈਮਡੈਸੇਵੀਅਰ (Remdesivir) ਨੇ ਦੁਨੀਆਂ ਭਰ ਦੇ ਹਸਪਤਾਲਾਂ ਵਿੱਚ ਕੀਤੇ ਗਏ ਕਲੀਨੀਕਲ ਟ੍ਰਾਇਲ ਵਿੱਚ ਲੱਛਣਾਂ ਦੇ ਦਿਨਾਂ ਨੂੰ 15 ਤੋਂ ਘਟਾ ਕੇ 11 ਦਿਨ ਕਰ ਦਿੱਤਾ ਹੈ।
ਕਿਹਾ ਇਹ ਵੀ ਜਾ ਰਿਹਾ ਹੈ ਕਿ ਦਵਾਈ ਵਿੱਚ ਜਾਨਾਂ ਬਚਾਉਣ ਦੀ ਸਮਰੱਥਾ ਹੋ ਸਕਦੀ ਹੈ।
ਇਸ ਨਾਲ ਹਸਪਤਾਲਾਂ ਉੱਪਰ ਦਬਾਅ ਘਟੇਗਾ ਤੇ ਲੌਕਡਾਊਨ ਵਿੱਚ ਰਾਹਤ ਦੇਣ ਵਿੱਚ ਮਦਦ ਮਿਲੇਗੀ। ਇਸ ਬਾਰੇ ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ਦੇ ਮੁੱਦੇ ਉੱਤੇ ਪੰਜਾਬ 'ਚ ਸਿਆਸਤ ਹਾਵੀ
https://www.youtube.com/watch?v=CYGu48eZxHk
ਪੰਜਾਬ ਵਿੱਚ ਸ਼ੁੱਕਰਵਾਰ ਤੱਕ ਕੋਰੋਨਾ ਪੌਜ਼ਿਟਿਵ ਮਰੀਜ਼ਾਂ ਦੀ ਗਿਣਤੀ 585 ਹੋ ਗਈ ਹੈ ਅਤੇ ਨਾਲ ਹੀ ਦੂਜੇ ਸੂਬਿਆਂ ਤੋਂ ਪਿਛਲੇ ਤਿੰਨ ਦਿਨੀਂ ਆਉਣ ਵਾਲੇ ਲੋਕਾਂ, ਖ਼ਾਸ ਤੌਰ 'ਤੇ ਸ਼ਰਧਾਲੂਆਂ ਦੇ ਮੁੱਦੇ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ।
ਇਸ ਦੇ ਨਾਲ ਹੀ ਦਲੀਲਾਂ ਦਾ ਦੌਰ ਵੀ ਭਖਿਆ ਹੋਇਆ ਹੈ, ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਦੇਖੋ
https://www.youtube.com/watch?v=H1BnJtQqYLQ
https://www.youtube.com/watch?v=bSC-gFnj7pM
https://www.youtube.com/watch?v=Rd3ogltI-XE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '857c38e2-cf1a-40ae-b597-97b06d534acd','assetType': 'STY','pageCounter': 'punjabi.india.story.52511872.page','title': 'ਕੋਰੋਨਾਵਾਇਰਸ ਤੋਂ ਪੀੜਤ ਮਰੀਜ਼ ਕੀ ਠੀਕ ਹੋਣ ਤੋਂ ਬਾਅਦ ਦੁਬਾਰਾ ਕੋਰੋਨਾ ਦੀ ਚਪੇਟ ਵਿੱਚ ਆ ਸਕਦਾ ਹੈ- 5 ਖ਼ਬਰਾਂ','published': '2020-05-02T02:26:38Z','updated': '2020-05-02T02:26:38Z'});s_bbcws('track','pageView');

ਕੋਰੋਨਾਵਾਇਰਸ: ਸ਼ਰਧਾਲੂਆਂ ਦੇ ਮੁੱਦੇ ਉੱਤੇ ਪੰਜਾਬ ''ਚ ਸਿਆਸਤ ਹਾਵੀ, ਕੋਵਿਡ-19 ਦੇ ਮਰੀਜਾਂ ਦਾ ਅੰਕੜਾ...
NEXT STORY