ਅਮਰੀਕਾ ਦੇ ਨਿਊ ਜਰਸੀ ਵਿੱਚ ਕੰਮ ਕਰਦੀ ਮੈਡੀਕਲ ਸਟਾਫ ਦੀ ਮੁਲਾਜ਼ਮ
ਅਜਿਹੇ ਸਮੇਂ ਵਿੱਚ ਜਦੋਂ ਮੈਡੀਕਲ ਪੇਸ਼ੇਵਰ ਆਪਣਾ ਜੀਵਨ ਖ਼ਤਰੇ ਵਿੱਚ ਪਾ ਰਹੇ ਹਨ, ਉਦੋਂ ਅਮਰੀਕਾ ਵਿੱਚ ਹਜ਼ਾਰਾਂ ਡਾਕਟਰਾਂ ਦੀ ਤਨਖ਼ਾਹ ਵਿੱਚ ਵੱਡੀ ਕਟੌਤੀ ਕੀਤੀ ਜਾ ਰਹੀ ਹੈ।
ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਜਿੱਥੇ ਨਰਸਿੰਗ ਸਟਾਫ਼ ਦੀ ਘਾਟ ਦੀ ਗੱਲ ਹੋ ਰਹੀ ਹੈ, ਉੱਥੇ ਹੀ ਦੇਸ਼ ਵਿੱਚ ਕਈ ਨਰਸਾਂ ਨੂੰ ਬਿਨਾਂ ਤਨਖ਼ਾਹ ਦੇ ਘਰਾਂ ਵਿੱਚ ਰਹਿਣ ਲਈ ਕਿਹਾ ਜਾ ਰਿਹਾ ਹੈ।
ਅਜਿਹਾ ਇਸ ਲਈ ਹੈ ਕਿਉਂਕਿ ਕੋਰੋਨਾਵਾਇਰਸ ਸੰਕਟ ਦੌਰਾਨ ਮਾਲੀਆ ਪੈਦਾ ਕਰਨ ਲਈ ਅਮਰੀਕੀ ਸਿਹਤ ਸੇਵਾ ਕੰਪਨੀਆਂ ਲਾਗਤ ਵਿੱਚ ਕਟੌਤੀ ਕਰ ਰਹੀਆਂ ਹਨ।
ਨਰਸਾਂ ਨੇ ਸੁਣਾਈ ਆਪਣੀ ਆਪਬੀਤੀ
ਬੁਰੀ ਤਰ੍ਹਾਂ ਹਤਾਸ਼ ਹੋਈ ਮਾਰੀਆ ਬਕਸਟਨ ਕਹਿੰਦੀ ਹੈ, ''ਨਰਸਾਂ ਨੂੰ ਨਾਇਕ ਕਿਹਾ ਜਾ ਰਿਹਾ ਹੈ, ਪਰ ਅਸਲ ਵਿੱਚ ਮੈਂ ਨਾਇਕ ਦੀ ਤਰ੍ਹਾਂ ਮਹਿਸੂਸ ਨਹੀਂ ਕਰ ਰਹੀ ਕਿਉਂਕਿ ਮੈਂ ਆਪਣੇ ਹਿੱਸੇ ਦਾ ਕੰਮ ਨਹੀਂ ਕਰ ਰਹੀ ਹਾਂ।'' ਬਕਸਟਨ ਸੇਂਟ ਪਾਲ, ਮਿਨੀਸੋਟਾ ਵਿੱਚ ਇੱਕ ਬੱਚਿਆਂ ਦੇ ਹਸਪਤਾਲ ਦੀ ਨਰਸ ਹੈ, ਪਰ ਉਸ ਨੂੰ ਘਰ ਭੇਜ ਦਿੱਤਾ ਗਿਆ ਹੈ।
ਜਿਸ ਯੂਨਿਟ ਵਿੱਚ ਬਕਸਟਨ ਨੇ ਕੰਮ ਕੀਤਾ, ਜ਼ਿਆਦਾਤਰ ਦੇਸ਼ਾਂ ਦੇ ਹਸਪਤਾਲਾਂ ਵਿੱਚ ਅਜਿਹੀ ਮੈਡੀਕਲ ਪ੍ਰਕਿਰਿਆ ਨੂੰ ਹੁਣ ਲਾਜ਼ਮੀ ਨਹੀਂ ਮੰਨਿਆ ਜਾਂਦਾ, ਇਸ ਲਈ ਇਨ੍ਹਾਂ ਨੂੰ ਬੰਦ ਕਰ ਦਿੱਤਾ ਹੈ। ਇਸ ਨਾਲ ਉੱਥੇ ਕੰਮ ਕਰਨ ਵਾਲਿਆਂਦੀ ਆਮਦਨੀ 'ਤੇ ਅਸਰ ਪਿਆ ਹੈ।
ਹਾਲਾਂਕਿ ਉਸ ਨੇ ਹੁਣ ਤੱਕ ਜਿਸ ਕੰਪਨੀ ਲਈ ਕੰਮ ਕੀਤਾ ਸੀ, ਉਸ ਨੇ ਸਿਹਤ ਬੀਮੇ ਦੇ ਲਾਭ ਬਰਕਰਾਰ ਰੱਖੇ ਹੋਏ ਸਨ, ਪਰ ਬਕਸਟਨ ਨੂੰ ਕੰਮ ਤੋਂ ਬਾਹਰ ਹੋਣ ਕਾਰਨ ਉਸਦੀ ਤਨਖ਼ਾਹ ਨਹੀਂ ਦਿੱਤੀ ਜਾ ਰਹੀ।
ਉਹ ਕਹਿੰਦੀ ਹੈ, ''ਮੈਨੂੰ ਲੋਕ ਹਮੇਸ਼ਾ ਕਹਿੰਦੇ ਸਨ ਕਿ ਇੱਕ ਨਰਸ ਹੋਣ ਵਜੋਂ ਉਸ ਨੂੰ ਕਦੇ ਨੌਕਰੀ ਦੀ ਚਿੰਤਾ ਨਹੀਂ ਕਰਨੀ ਪਵੇਗੀ। ਹੁਣ ਮੈਂ 40 ਸਾਲ ਦੀ ਹਾਂ ਅਤੇ ਜਦੋਂ ਤੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ ਹੈ, ਮੈਂ ਪਹਿਲੀ ਵਾਰ ਬੇਰੁਜ਼ਗਾਰ ਹਾਂ।''
ਉਹ ਫਿਰ ਵੀ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਚੁੱਕੇ ਗਏ ਕਦਮਾਂ ਦਾ ਸਮਰਥਨ ਕਰਦੀ ਹੈ। ਬਕਸਟਨ ਨੂੰ ਚਿੰਤਾ ਹੈ ਕਿ ਜਿੰਨੇ ਲੰਬੇ ਸਮੇਂ ਤੱਕ ਹਸਪਤਾਲ ਨਿਯਮਿਤ ਮੈਡੀਕਲ ਪ੍ਰਕਿਰਿਆ ਸ਼ੁਰੂ ਨਹੀਂ ਕਰਦੇ, ਉਦੋਂ ਤੱਕ ਹੋਰ ਵੀ ਨਰਸਾਂ ਦੇ ਰੁਜ਼ਗਾਰ 'ਤੇ ਅਸਰ ਪੈਣਾ ਲਾਜ਼ਮੀ ਹੈ।
ਡਾ. ਸਾਇਨਾ ਪਾਰਕਸ ਦਾ ਕਹਿਣਾ ਹੈ, ''ਅਪ੍ਰੈਲ ਮਹੀਨੇ ਵਿੱਚ ਮੇਰੇ ਲਈ 120 ਘੰਟੇ ਕੰਮ ਕਰਨ ਲਈ ਨਿਰਧਾਰਤ ਕੀਤੇ ਗਏ ਸਨ, ਪਰ ਮਾਰਚ ਦੇ ਅੱਧ ਵਿਚਕਾਰ ਮੈਂ ਸ਼ਡਿਊਲ ਦੇਖਿਆ ਤਾਂ ਮੇਰੇ ਸਾਰੇ ਕੰਮ ਕਰਨ ਦੇ ਘੰਟੇ ਕੱਟ ਦਿੱਤੇ ਗਏ ਸਨ।''
ਉਹ ਦੱਸਦੀ ਹੈ, ''ਮੈਨੂੰ ਇਸ ਬਾਰੇ ਫੋਨ ਜਾਂ ਈਮੇਲ ਰਾਹੀਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਬਸ ਐਕਸ਼ਨ ਲੈ ਲਿਆ ਗਿਆ, ਇਹ ਇੱਕ ਬਹੁਤ ਹੀ ਅਸਹਿਜ ਅਹਿਸਾਸ ਸੀ।''
ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਜਿੱਥੇ ਨਰਸਿੰਗ ਸਟਾਫ਼ ਦੀ ਘਾਟ ਦੀ ਗੱਲ ਹੋ ਰਹੀ ਹੈ, ਉੱਥੇ ਹੀ ਦੇਸ਼ ਵਿੱਚ ਕਈ ਨਰਸਾਂ ਨੂੰ ਬਿਨਾਂ ਤਨਖ਼ਾਹ ਦੇ ਘਰਾਂ ਵਿੱਚ ਰਹਿਣ ਲਈ ਕਿਹਾ ਜਾ ਰਿਹਾ ਹੈ।
ਡਾ. ਪਾਰਕਸ ਮਿਸ਼ੀਗਨ ਵਿੱਚ ਸਥਿਤ ਐਮਰਜੈਂਸੀ ਮੈਡੀਸਨ ਵਿੱਚ ਇੱਕ ਮਾਹਿਰ ਹੈ, ਪਰ ਉਹ ਓਹਾਈਓ ਅਤੇ ਅੋਕਲਾਹੋਮਾ ਦੇ ਹਸਪਤਾਲਾਂ ਵਿੱਚ ਕੰਮ ਕਰਦੀ ਹੈ।
ਉਹ ਜਿਹੜੇ ਵਿਭਾਗਾਂ ਵਿੱਚ ਕੰਮ ਕਰਦੀ ਹੈ, ਉਹ ਅਜੇ ਵੀ ਖੁੱਲ੍ਹੇ ਹਨ, ਪਰ ਮਰੀਜ਼ ਨਹੀਂ ਆ ਰਹੇ।
ਡਾ. ਪਾਰਕਸ ਨੇ ਕਿਹਾ, ''ਮੈਂ ਆਪਣੀ ਖੁੱਸੀ ਹੋਈ ਆਮਦਨੀ ਨੂੰ ਪੂਰਾ ਕਰਨ ਲਈ ਪਿਛਲੇ ਮਹੀਨੇ ਟੈਲੀਮੈਡੀਸਨ ਜ਼ਰੀਏ ਥੋੜ੍ਹੀ ਜਿਹੀ ਕਮਾਈ ਕੀਤੀ ਹੈ।''
''ਮੈਂ ਲਗਭਗ ਹਰੇਕ ਮਰੀਜ਼ ਤੋਂ ਇਹ ਸੁਣ ਰਹੀ ਹਾਂ ਕਿ ਉਹ ਅਸਲ ਵਿੱਚ ਹਸਪਤਾਲਾਂ ਵਿੱਚ ਜਾਣਾ ਹੀ ਨਹੀਂ ਚਾਹੁੰਦੇ ਕਿਉਂਕਿ ਉਹ ਕੋਰੋਨਾਵਾਇਰਸ ਤੋਂ ਡਰਦੇ ਹਨ।''
ਦੇਸ਼ ਭਰ ਦੇ ਐਮਰਜੈਂਸੀ ਵਿਭਾਗਾਂ ਆਮ ਨਾਲੋਂ ਕਿਤੇ ਜ਼ਿਆਦਾ ਸ਼ਾਂਤ ਹੋ ਗਏ ਹਨ।
ਐਮਰਜੈਂਸੀ ਵਿਭਾਗ ਹੋਏ ਸ਼ਾਂਤ
ਇਸ ਭਾਵਨਾ ਨੇ ਦੇਸ਼ ਭਰ ਦੇ ਐਮਰਜੈਂਸੀ ਵਿਭਾਗਾਂ ਨੂੰ ਆਮ ਨਾਲੋਂ ਕਿਤੇ ਜ਼ਿਆਦਾ ਸ਼ਾਂਤ ਕਰ ਦਿੱਤਾ ਹੈ।
''ਜੇਕਰ ਅਸੀਂ ਮਰੀਜ਼ਾਂ ਨੂੰ ਨਹੀਂ ਦੇਖ ਰਹੇ ਹਾਂ ਤਾਂ ਅਸੀਂ ਮਾਲੀਆ ਵੀ ਨਹੀਂ ਪੈਦਾ ਕਰ ਪਾ ਰਹੇ। ਸਾਨੂੰ ਪ੍ਰਤੀ ਘੰਟਾ ਭੁਗਤਾਨ ਕੀਤਾ ਜਾਂਦਾ ਹੈ,ਅਸੀਂ ਉਨ੍ਹਾਂ ਮਰੀਜ਼ਾਂ ਦੀ ਗਿਣਤੀ ਤੋਂ ਵੀ ਪੈਸਾ ਕਮਾਉਂਦੇ ਹਾਂ ਜਿਨ੍ਹਾਂ ਨੂੰ ਅਸੀਂ ਪ੍ਰਤੀ ਘੰਟਾ ਦੇਖਦੇ ਹਾਂ।''
ਡਾ. ਫੋਰਟ ਕਹਿੰਦੇ ਹਨ, ''ਮੈਨੂੰ ਲੱਗਦਾ ਕਿ ਦੇਸ਼ ਵਿੱਚ ਕੋਈ ਅਜਿਹਾ ਹਸਪਤਾਲ ਨਹੀਂ ਹੈ ਜੋ ਇਸ ਹਾਲਾਤ ਵਿੱਚੋਂ ਨਹੀਂ ਲੰਘ ਰਿਹਾ, ਉਸ ਵਿੱਚ ਬਚੇ ਰਹਿਣ ਲਈ ਉਨ੍ਹਾਂ ਨੂੰ ਆਪਣੇ ਖ਼ਰਚ ਘਟਾਉਣ ਲਈ ਅਤੇ ਨਕਦੀ ਪ੍ਰਵਾਹ ਨੂੰ ਸੁਰੱਖਿਅਤ ਰੱਖਣ ਲਈ ਕੀ ਸਖ਼ਤ ਕਦਮ ਚੁੱਕਣ ਦੀ ਲੋੜ ਹੈ।''
ਉਨ੍ਹਾਂ ਦੇ ਹਸਪਤਾਲ ਨੂੰ ਇਸ ਸੰਕਟ ਦੌਰਾਨ ਸਰਕਾਰ ਤੋਂ ਲਗਭਗ 5.4 ਮਿਲੀਅਨ ਡਾਲਰ ਪ੍ਰਾਪਤ ਹੋਇਆ ਹੈ, ਪਰ ਇੱਥੇ ਅਜੇ ਵੀ ਵੱਡੀ ਘਾਟ ਹੈ ਅਤੇ ਹਸਪਤਾਲ ਇਸ ਗੱਲੋਂ ਨਿਸ਼ਚਤ ਨਹੀਂ ਹੈ ਕਿ ਅੱਗੇ ਆਉਣ ਵਾਲੇ ਮਹੀਨਿਆਂ ਵਿੱਚ ਸਰਕਾਰ ਵੱਲੋਂ ਹੋਰ ਕੀ ਮਦਦ ਕੀਤੀ ਜਾ ਸਕਦੀ ਹੈ।
ਇੱਕ ਸਥਾਈ ਪ੍ਰਭਾਵ ਦੀ ਸੰਭਾਵਨਾ ਤੋਂ ਡਰਦੇ ਹੋਏ ਫੋਰਟ ਕਹਿੰਦੇ ਹਨ, ''ਇਹ ਇੱਕ ਅਣਕਿਆਸੀ ਸਥਿਤੀ ਹੈ।''
ਉਨ੍ਹਾਂ ਨੇ ਕਿਹਾ, ''ਜਦੋਂ ਇਹ ਸਭ ਖ਼ਤਮ ਹੋ ਜਾਵੇਗਾ ਤਾਂ ਅਸੀਂ ਸਾਰਿਆਂ ਨੂੰ ਸੰਪੂਰਨ ਰੁਜ਼ਗਾਰ ਵਿੱਚ ਵਾਪਸ ਲਿਆਉਣ ਦੀ ਆਸ ਕਰਦੇ ਹਾਂ। ਪਰ ਅਸੀਂ ਇਹ ਨਹੀਂ ਜਾਣਦੇ ਕਿ ਅੱਗੇ ਕਿ ਅਸੀਂ ਲੋਕਾਂ ਲਈ ਸੇਵਾਵਾਂ ਜਾੀ ਰੱਖਣ ਦੇ ਕਿੰਨਾ ਸਮਰੱਥ ਹੋਵਾਂਗੇ।''
‘ਸਾਡੇ ਕਰੀਅਰ ਦਾ ਇਹ ਸਭ ਤੋਂ ਖ਼ਤਰਨਾਕ ਸਮਾਂ ਹੈ’
ਡਾ. ਜੇਨ ਜੇਨਬ ਕਹਿੰਦੀ ਹੈ, ''ਇਹ ਅਪਰਾਧਕ ਵਰਤਾਰਾ ਹੈ ਕਿ ਇਹ ਲੋਕ ਆਪਣਾ ਸਮਾਂ ਦੇ ਰਹੇ ਹਨ ਅਤੇ ਉਨ੍ਹਾਂ ਦੀ ਤਨਖਾਹ ਵਿੱਚ ਕਟੌਤੀ ਅਜਿਹੇ ਸਮੇਂ ਕੀਤੀ ਜਾ ਰਹੀ ਹੈ ਜਦੋਂ ਉਹ ਆਪਣੀ ਜਾਨ ਜੋਖਿਮ ਵਿੱਚ ਪਾ ਰਹੇ ਹਨ, ਇਹ ਸਾਡੇ ਕਰੀਅਰ ਦਾ ਸਭ ਤੋਂ ਖਤਰਨਾਕ ਸਮਾਂ ਹੈ ਕਿ ਅਸੀਂ ਰੋਜ਼ਾਨਾ ਕੰਮ ਕਰਨ ਲਈ ਆ ਰਹੇ ਹਾਂ, ਪਰ ਤਨਖਾਹ ਵਿੱਚ ਕਟੌਤੀ ਕੀਤੀ ਜਾ ਰਹੀ ਹੈ।''
ਡਾ. ਜੇਨਬ ਡੇਨਵਰ, ਕੋਲਾਰਾਡੋ ਵਿੱਚ ਐਮਰਜੈਂਸੀ ਮੈਡੀਸਨ ਵਿੱਚ ਡਾਕਟਰ ਹਨ।
ਡਾ. ਜੇਨਬ ਕਹਿੰਦੀ ਹੈ, ''ਅੱਜ ਅਮਰੀਕਾ ਵਿੱਚ ਇਹ ਸਭ ਤੋਂ ਵੱਡੇ ਮੁੱਦਿਆਂ ਵਿੱਚੋਂ ਇੱਕ ਹੈ, ਇਹ ਇੱਕ ਬਿਜ਼ਨਸ ਬਣ ਗਿਆ ਹੈ। ਪਹਿਲਾਂ ਅਜਿਹਾ ਨਹੀਂ ਸੀ।''
ਭਾਵੁਕ ਹੁੰਦਿਆਂ ਉਨ੍ਹਾਂ ਕਿਹਾ, ''ਕਾਰਪੋਰੇਟ ਦਾ ਬੋਲਬਾਲਾ ਹੈ, ਜੇਕਰ ਇਮਾਨਦਾਰੀ ਨਾਲ ਕਹੀਏ ਤਾਂ ਹਸਪਤਾਲ ਮਰੀਜ਼ਾਂ ਦੀ ਤੁਲਨਾ ਵਿੱਚ ਲਾਭ ਬਾਰੇ ਜ਼ਿਆਦਾ ਚਿੰਤਤ ਹਨ।''
ਡਾ. ਜੇਨਬ ਕਹਿੰਦੀ ਹੈ, ''ਅਮਰੀਕਾ ਵਿੱਚ ਡਾਕਟਰਾਂ ਦੇ ਰੂਪ ਵਿੱਚ ਮੁੱਢਲੀ ਗੱਲਬਾਤ ਜੋ ਅਸੀਂ ਇਸ ਸਮੇਂ ਕਰ ਰਹੇ ਹਾਂ, ਉਹ ਇਹ ਹੈ ਕਿ ਜਦੋਂ ਇਹ ਸਭ ਖ਼ਤਮ ਹੋ ਜਾਵੇਗਾ ਤਾਂ ਅਸੀਂ ਆਪਣੇ ਪੇਸ਼ੇ ਲਈ ਅਸਲ ਅਤੇ ਸਥਾਈ ਤਬਦੀਲੀ ਕਿਵੇਂ ਕਰੀਏ?''
''ਇਹ ਸਮਝਣਾ ਮੁਸ਼ਕਿਲ ਨਹੀਂ ਹੈ ਕਿ ਕਾਰੋਬਾਰ ਤੋਂ ਪਾਸੇ ਹੋ ਕੇ ਦਵਾਈ 'ਤੇ ਧਿਆਨ ਕੇਂਦਰਿਤ ਕਰਨ ਅਤੇ ਆਪਣੇ ਮਰੀਜ਼ਾਂ ਦੀ ਦੇਖਭਾਲ ਵੱਲ ਵਾਪਸ ਆਉਣ ਦੀ ਕਿੰਨੀ ਗੰਭੀਰਤਾ ਦੀ ਜ਼ਰੂਰਤ ਹੈ।''
(ਸਹਾਇਕ ਰਿਪੋਰਟਿੰਗ - ਈਵਾ ਅਰਟੇਸੋਨਾ)
ਇਹ ਵੀ ਦੇਖੋ
https://www.youtube.com/watch?v=H1BnJtQqYLQ
https://www.youtube.com/watch?v=bSC-gFnj7pM
https://www.youtube.com/watch?v=Rd3ogltI-XE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '92bed4c7-f95b-ac46-810a-6dfe88717655','assetType': 'STY','pageCounter': 'punjabi.international.story.52502131.page','title': 'ਕੋਰੋਨਾਵਾਇਰਸ: ਜਦੋਂ ਮੈਡੀਕਲ ਸਟਾਫ ਦੀ ਸਭ ਤੋਂ ਜ਼ਿਆਦਾ ਲੋੜ ਹੈ ਤਾਂ ਅਮਰੀਕਾ \'ਚ ਬਹੁਤੀਆਂ ਨਰਸਾਂ ਨੂੰ ਕੰਮ ਕਿਉਂ ਨਹੀਂ ਮਿਲ ਰਿਹਾ','published': '2020-05-02T05:07:25Z','updated': '2020-05-02T05:12:26Z'});s_bbcws('track','pageView');

ਉੱਤਰੀ ਕੋਰੀਆ ਦੇ ਮੁਖੀ ਕਿਮ ਜੋਂਗ ਉਨ ਦੇ ਤਾਂ ਜਨਮ ਦਿਨ ਬਾਰੇ ਵੀ ਦੁਨੀਆਂ ਨੂੰ ਸਹੀ ਜਾਣਕਾਰੀ ਨਹੀਂ ਹੈ,...
NEXT STORY