ਭਾਰਤ ਪ੍ਰਸ਼ਾਸਕੀ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਹਿਜ਼ਬੁਲ ਮੁਜਾਹਿਦੀਨ ਦਾ ਚੋਟੀ ਦਾ ਕੱਟੜਪੰਥੀ ਰਿਆਜ਼ ਨਾਇਕੂ ਆਪਣੇ ਇੱਕ ਹੋਰ ਸਾਥੀ ਸਮੇਤ ਮਾਰਿਆ ਗਿਆ ਹੈ।
ਭਾਰਤ-ਸ਼ਾਸਿਤ ਵਿੱਚ ਸੁਰੱਖਿਆ ਬਲਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨਾਲ ਮੁਕਾਬਲੇ ਦੌਰਾਨ ਹਿਜ਼ਬੁਲ ਮੁਜਾਹਿਦੀਨ ਦਾ ਚੋਟੀ ਦਾ ਕੱਟੜਪੰਥੀ ਰਿਆਜ਼ ਨਾਇਕੂ ਆਪਣੇ ਇੱਕ ਹੋਰ ਸਾਥੀ ਸਮੇਤ ਮਾਰਿਆ ਗਿਆ ਹੈ।
ਹਾਲਾਂਕਿ, ਪੁਲਿਸ ਨੇ ਮਾਰੇ ਗਏ ਕੱਟੜਪੰਥੀ ਦਾ ਨਾਮ ਨਹੀਂ ਲਿਆ ਹੈ। ਕਸ਼ਮੀਰ ਦੇ ਅਵੰਤੀਪੁਰਾ ਦੇ ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਨਾਇਕੂ ਨੂੰ ਫੌਜ, ਨੀਮ ਫੌਜੀ ਦਸਤਿਆਂ ਅਤੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਬੇਗ਼ ਪੋਰਾ ਪਿੰਡ ਵਿੱਚ ਘੇਰਿਆ ਗਿਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੁਕਾਬਲੇ ਵਿੱਚ ਦੋ ਕੱਟੜਪੰਥੀਆਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਆਪ੍ਰੇਸ਼ਨ ਚੱਲ ਰਹੇ ਹਨ।
ਇਹ ਆਪ੍ਰੇਸ਼ਨ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਦੋ ਕੱਟੜਪੰਥੀ ਹਮਲਿਆਂ ਵਿੱਚ ਅੱਠ ਸੁਰੱਖਿਆ ਬਲਾਂ ਦੇ ਮਾਰੇ ਜਾਣ ਤੋਂ ਬਾਅਦ ਹੋਇਆ। ਮਾਰੇ ਗਏ ਸੁਰੱਖਿਆ ਬਲਾਂ ਵਿੱਚ ਇੱਕ ਕਰਨਲ ਅਤੇ ਇਕ ਮੇਜਰ ਵੀ ਸ਼ਾਮਲ ਹਨ।
40 ਸਾਲਾ ਰਿਆਜ਼ ਨਾਇਕੂ ਸਥਾਨਕ ਹਿਜ਼ਬੁਲ ਮੁਜਾਹਿਦੀਨ ਦਾ ਆਖਰੀ ਬਚਿਆ ਹੋਇਆ ਆਗੂ ਸੀ। ਸਾਲ 2016 ਵਿੱਚ ਬੁਰਹਾਨ ਵਾਨੀ ਦੀ ਹੱਤਿਆ ਤੋਂ ਬਾਅਦ ਉਸਨੇ ਹਿਜ਼ਬੁਲ ਦੀ ਜ਼ਿੰਮੇਵਾਰੀ ਸਾਂਭੀ ਸੀ।
ਨਾਇਕੂ 'ਤੇ 12 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਪੁਲਿਸ ਉਸ 'ਤੇ ਹਿਜ਼ਬੁਲ ਨੂੰ ਦੁਬਾਰਾ ਸੰਗਠਿਤ ਕਰਨ ਅਤੇ ਸੁਰੱਖਿਆ ਬਲਾਂ 'ਤੇ ਹਮਲਾ ਕਰਨ ਦਾ ਇਲਜ਼ਾਮ ਲਗਾਉਂਦੀ ਰਹੀ ਹੈ।
ਇਸ ਸਾਲ ਮਾਰਚ ਤੋਂ ਕਸ਼ਮੀਰ ਵਿੱਚ ਕੱਟੜਪੰਥੀ ਹਮਲਿਆਂ 'ਚ ਕਾਫ਼ੀ ਵਾਧਾ ਹੋਇਆ ਹੈ।
ਕੱਟੜਪੰਥੀ ਹਮਲਿਆਂ 'ਚ ਵਾਧਾ
ਇਸ ਸਾਲ ਮਾਰਚ ਤੋਂ ਕਸ਼ਮੀਰ ਵਿੱਚ ਕੱਟੜਪੰਥੀ ਹਮਲਿਆਂ 'ਚ ਕਾਫ਼ੀ ਵਾਧਾ ਹੋਇਆ ਹੈ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਕੱਟੜਵਾਦੀਆਂ ਖਿਲਾਫ਼ ਆਪ੍ਰੇਸ਼ਨ ਠੰਡ ਦੇ ਦਿਨਾਂ 'ਚ ਬੰਦ ਸੀ। ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ, ਉਨ੍ਹਾਂ ਨੇ ਕਿਹਾ, "ਜਨਵਰੀ ਤੋਂ ਲੈ ਕੇ ਹੁਣ ਤੱਕ ਕਾਰਵਾਈ ਵਿੱਚ 76 ਕੱਟੜਪੰਥੀ ਦੀ ਮੌਤ ਹੋਈ ਹੈ ਪਰ ਅਸੀਂ ਸੀਨੀਅਰ ਅਫਸਰਾਂ ਸਮੇਤ 20 ਜਵਾਨ ਆਪਣੇ ਵੀ ਗੁਆ ਚੁੱਕੇ ਹਾਂ।"
ਪੁਲਿਸ ਦੇ ਅਨੁਸਾਰ, ਰਮਜ਼ਾਨ ਦੇ ਪਹਿਲੇ ਦਸ ਦਿਨਾਂ ਵਿੱਚ, 14 ਕੱਟੜਪੰਥੀ, ਉਨ੍ਹਾਂ ਦੇ ਦੋ ਸਾਥੀ, ਅੱਠ ਜਵਾਨ ਅਤੇ ਇੱਕ ਸਰੀਰਕ ਤੌਰ 'ਤੇ ਅਪਾਹਜ ਬੱਚੇ ਦੀ ਮੌਤ ਹੋ ਗਈ ਹੈ।
ਕੋਰੋਨਾਵਾਇਰਸ ਦੇ ਹੌਟਸਪੌਟ ਜ਼ਿਲ੍ਹਿਆਂ ਦਾ ਸਾਰਾ ਵੇਰਵਾ
ਮਾਰਚ ਦੇ ਅਖੀਰ ਵਿੱਚ ਸ਼ੁਰੂ ਹੋਏ ਲੌਕਡਾਊਨ ਦੇ ਦੌਰਾਨ ਕੰਟਰੋਲ ਰੇਖਾ ਉੱਤੇ ਭਾਰਤ ਅਤੇ ਪਾਕਿਸਤਾਨੀ ਫੌਜਾਂ ਦਰਮਿਆਨ ਤਣਾਅ ਵਧਿਆ ਹੈ। ਇਸ ਦੌਰਾਨ ਕਸ਼ਮੀਰ ਵਿਚ ਫ਼ੌਜ ਨੇ ਅੱਤਵਾਦੀਆਂ ਖਿਲਾਫ਼ ਕਾਰਵਾਈ ਵਧਾ ਦਿੱਤੀ ਹੈ।
ਸੂਤਰ ਦੇ ਅਨੁਸਾਰ, "ਇਸ ਸਾਲ ਮਾਰੇ ਗਏ 76 ਅੱਤਵਾਦੀਆਂ ਵਿੱਚੋਂ 34 ਅੱਤਵਾਦੀ ਲੌਕਡਾਊਨ ਦੌਰਾਨ ਮਾਰੇ ਗਏ ਹਨ।"
ਇਸ ਦੌਰਾਨ ਮਾਰੇ ਗਏ ਅੱਤਵਾਦੀਆਂ ਬਾਰੇ ਸਥਾਨਕ ਲੋਕਾਂ ਦੀ ਪ੍ਰਤੀਕ੍ਰਿਆ ਨਾਲ ਨਜਿੱਠਣ ਲਈ ਸੁਰੱਖਿਆ ਬਲਾਂ ਨੇ ਇਕ ਨਵੀਂ ਨੀਤੀ ਬਣਾਈ ਹੈ। ਨਵੀਂ ਨੀਤੀ ਅਨੁਸਾਰ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਜ਼ਾਹਰ ਨਹੀਂ ਕੀਤੀ ਜਾਏਗੀ ਅਤੇ ਨਾ ਹੀ ਉਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪੀਆਂ ਜਾਣਗੀਆਂ।
ਇਹ ਵੀ ਦੇਖੋ
https://www.youtube.com/watch?v=lMT_MOH8vVU
https://www.youtube.com/watch?v=HbVNJF2Z6kE
https://www.youtube.com/watch?v=ZPLr0rSs5bg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '0cdba015-c199-b84a-b53f-411ae975bf88','assetType': 'STY','pageCounter': 'punjabi.india.story.52559407.page','title': 'ਕਸ਼ਮੀਰ: ਹਿਜ਼ਬੁਲ ਮੁਜਾਹਿਦੀਨ ਦਾ ਚੋਟੀ ਦਾ ਕਟੜਪੰਥੀ ‘ਮੁਕਾਬਲੇ ਵਿੱਚ ਮਾਰਿਆ ਗਿਆ’','author': 'ਰਿਆਜ਼ ਮਸਰੂਰ','published': '2020-05-06T11:46:16Z','updated': '2020-05-06T11:46:16Z'});s_bbcws('track','pageView');

ਕੋਰੋਨਾਵਾਇਰਸ ਲੌਕਡਾਊਨ ਮਗਰੋਂ ਕਿਉਂ ਮਹਿੰਗਾ ਹੋਵੇਗਾ ਹਵਾਈ ਸਫ਼ਰ
NEXT STORY