ਮਨੁੱਖ ਜਿੰਨੇ ਤਣਾਅ 'ਚ ਹੁੰਦਾ ਹੈ, ਉਹ ਉਨੀਂ ਹੀ ਛੋਹ ਲੋਚਦਾ ਹੈ, ਕੋਰੋਨਾਵਾਇਰਸ ਨੇ ਉਹੀ ਖੋਹ ਲਈ ਹੈ
ਕੋਰੋਨਾਵਇਰਸ ਮਹਾਂਮਾਰੀ ਕਾਰਨ ਦੁਨੀਆਂ ਭਰ ਵਿੱਚ ਮਨੁੱਖ ਇੱਕ ਦੂਜੇ ਨੂੰ ਛੋਹਣ ਦੇ ਆਪਣੇ ਕਦੀਮੀਂ ਸੁਭਾਅ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਸੁਭਾਅ ਦਾ ਇੱਕ ਅੰਗ ਹੈ ਹੱਥ ਮਿਲਾਉਣਾ।
ਲੇਖਕ ਜੇਮਜ਼ ਜੈਫ਼ਰੀ ਇਸ ਲੇਖ ਵਿੱਚ ਮਹਾਂਮਾਰੀ ਦਾ ਸਮਾਂ ਲੰਘ ਜਾਣ ਤੋਂ ਬਾਅਦ ਇਸ ਦੇ ਬਦਲਾਂ ਦੀ ਚਰਚਾ ਕਰ ਰਹੇ ਹਨ।
ਹੱਥ ਦੋ ਅਜਨਬੀ ਵੀ ਮਿਲਾ ਲੈਂਦੇ ਹਨ, ਜਿਨ੍ਹਾਂ ਨੇ ਸ਼ਾਇਦ ਕਦੇ ਮੁੜ ਨਾ ਮਿਲਣਾ ਹੋਵੇ ਤੇ ਕਿਸੇ ਵੱਡੇ ਸਮਝੌਤੇ ਦੇ ਪੂਰ ਚੜ੍ਹਨ 'ਤੇ ਵੀ ਦੋਵੇਂ ਧਿਰਾਂ ਹੱਥ ਹੀ ਮਿਲਾਉਂਦੀਆਂ ਹਨ। ਹੱਥ ਮਿਲਾਉਣਾ ਸ਼ਿਸ਼ਟਾਚਾਰ ਦਾ ਇੱਕ ਅਨਿੱਖੜਵਾਂ ਅੰਗ ਰਿਹਾ ਹੈ।
ਇਸ ਦੀ ਸ਼ੁਰੂਆਤ ਬਾਰੇ ਕਈ ਧਾਰਨਾਵਾਂ ਹਨ। ਮੰਨਿਆ ਜਾਂਦਾ ਹੈ ਕਿ ਇਹ ਪ੍ਰਾਚੀਨ ਗ੍ਰੀਸ ਵਿੱਚ ਸ਼ਾਂਤੀ ਦੇ ਪ੍ਰਤੀਕ ਵਜੋਂ ਸ਼ੁਰੂ ਹੋਇਆ ਜੋ ਦਰਸਾਉਂਦਾ ਸੀ ਕਿ ਦੋਵੇਂ ਧਿਰ ਨਿਹੱਥੇ ਹਨ।
ਜਾਂ ਸ਼ਾਇਦ ਮੱਧ ਯੁੱਗ ਵਿੱਚ ਇਹ ਕਿਤੇ ਯੂਰਪ ਵਿੱਚ ਸ਼ੁਰੂ ਹੋਇਆ। ਜਦੋਂ ਯੋਧੇ (ਨਾਈਟ) ਲੁਕੋਇਆ ਹੋਇਆ ਹਥਿਆਰ ਡੇਗਣ ਲਈ ਇੱਕ ਦੂਜੇ ਦਾ ਹੱਥ ਫੜ੍ਹ ਕੇ ਹਿਲਾਉਂਦੇ ਹੋਣਗੇ।
ਮੰਨਿਆ ਜਾਂਦਾ ਹੈ ਕਿ ਬਾਅਦ ਵਿੱਚ ਇਸ ਨੂੰ ਕੁਐਕਰਾਂ (ਇੱਕ ਈਸਾਈ ਭਾਈਚਾਰਾ, ਜੋ ਧਰਮ ਤੇ ਆਮ ਜ਼ਿੰਦਗ ਵਿੱਚ ਸਾਦਗੀ ਨੂੰ ਪਹਿਲ ਦਿੰਦਾ ਸੀ।) ਨੇ ਪ੍ਰਚਲਿਤ ਕੀਤਾ। ਉਨ੍ਹਾਂ ਦਾ ਮੰਨਣਾ ਸੀ ਕਿ ਹੱਥ ਮਿਲਾਉਣਾ ਝੁਕਣ ਨਾਲੋਂ ਜ਼ਿਆਦਾ ਬਰਾਬਰੀ ਦਰਸਾਉਂਦਾ ਹੈ।
ਅਮਰੀਕਾ ਦੀ ਯੂਨੀਵਰਸਿਟੀ ਆਫ਼ ਟੈਕਸਸ ਵਿੱਚ ਮਨੋਵਿਗਿਆਨ ਦੇ ਪ੍ਰੋਫ਼ੈਸਰ ਕ੍ਰਿਸਟੀਨ ਲੈਗਰੇ ਮੁਤਾਬਕ, ''ਹੱਥ ਮਿਲਾਉਣਾ ਇਨਸਾਨੀ ਸਾਂਝ ਦਾ ਪ੍ਰਤੀਕ" ਹੈ ਕਿ ਮਨੁੱਖ ਨੇ ਕਿੰਨਾਂ ਡੂੰਘਾ ਸਮਾਜਿਕ ਵਿਕਾਸ ਕੀਤਾ ਹੈ।''
ਹਵਾਈ ਕਲਚਰ ਵਿੱਚ ਸ਼ਾਕਾ ਚਿੰਨ੍ਹ ਬਣਾ ਕੇ ਚੀਚੀ ਤੇ ਅੰਗੂਠਾ ਮਿਲਾਉਣ ਲਈ ਦੂਜੇ ਵੱਲ ਵਧਾਏ ਜਾਂਦੇ ਹਨ
''ਹੱਥ ਮਿਲਾਉਣਾ ਮਨੁੱਖੀ ਇਤਿਹਾਸ ਵਿੱਚ ਇੰਨਾ ਕਦੀਮੀਂ ਹੈ ਕਿ ਇਸ ਨੂੰ ਯਕ ਲਖ਼ਤ ਰੋਕਣਾ ਬੜਾ ਮੁਸ਼ਕਿਲ ਸਾਬਤ ਹੋ ਸਕਦਾ ਹੈ।''
ਉਹ ਅੱਗੇ ਕਹਿੰਦੇ ਹਨ, "ਅਸੀਂ ਕੂਹਣੀਆਂ ਭਿੜਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਇਸ ਗੱਲ ਦਾ ਸਬੂਤ ਹੈ ਕਿ ਛੋਹ ਕਿੰਨੀ ਅਹਿਮ ਹੈ-ਅਸੀਂ ਉਹ ਸਰੀਰਕ ਛੂਹ ਗੁਆਉਣਾ ਨਹੀਂ ਚਾਹੁੰਦੇ।"
ਸਰੀਰਕ ਛੋਹ ਹੋਰ ਜੀਵਾਂ ਵਿੱਚ ਵੀ ਪਾਈ ਜਾਂਦੀ ਹੈ। 1960 ਦੇ ਦਹਾਕੇ ਵਿੱਚ ਅਮਰੀਕੀ ਮਨੋਵਿਗਿਆਨੀ ਹੈਰੀ ਹਾਰਲੋ ਨੇ ਦਰਸਾਇਆ ਕਿ ਛੋਹ ਬਾਂਦਰਾਂ ਦੇ ਵਿਕਾਸ ਵਿੱਚ ਕਿੰਨੀ ਅਹਿਮ ਹੈ।
ਸਾਡੇ ਸਭ ਤੋਂ ਨੇੜਲੇ ਰਿਸ਼ਤੇਦਾਰ ਚਿੰਪਾਂਜ਼ੀ- ਇੱਕ ਦੂਜੇ ਦੀਆਂ ਤਲੀਆਂ ਛੂੰਹਦੇ ਹਨ, ਜੱਫ਼ੀਆਂ ਪਾਉਂਦੇ ਹਨ ਤੇ ਕਈ ਵਾਰ ਤਾਂ ਚੁੰਮਦੇ ਵੀ ਹਨ।
ਜਿਰਾਫ਼ ਵੀ ਗਰਦਨਾਂ ਮਿਲਾਉਂਦੇ ਦੇਖੇ ਜਾਂਦੇ ਹਨ, ਜਿਸ ਨੂੰ ਨੈਕਿੰਗ ਕਿਹਾ ਜਾਂਦਾ ਹੈ। ਉਹ ਇੱਕ-ਦੂਜੇ ਦੀ ਧੌਣ ਉੱਪਰ ਧੌਣ ਰਗੜਦੇ ਹਨ। ਉਨ੍ਹਾਂ ਵਿੱਚ ਇਹ ਆਪਣਾ ਰੁਤਬਾ ਦਿਖਾਉਣ ਦਾ ਵੀ ਇੱਕ ਤਰੀਕਾ ਹੈ।
ਕੁਝ ਸੱਭਿਆਚਾਰਾਂ ਵਿੱਚ ਆਪਣੇ ਹੱਥ ਸਿੱਧੇ ਜੋੜ ਕੇ ਅਤੇ ਸਿਰ ਨਿਵਾ ਕੇ ਸਾਹਮਣੇ ਵਾਲੇ ਦਾ ਸਵਾਗਤ ਕੀਤਾ ਜਾਂਦਾ ਹੈ, ਜਿਵੇਂ ਨਮਸਤੇ।
ਸਮੋਆ ਸੱਭਿਆਚਾਰ ਵਿੱਚ ਮਿਲਣ ਸਮੇਂ ਭਰਵੱਟੇ ਚੁੱਕੇ ਜਾਂਦੇ ਹਨ ਅਤੇ ਨਾਲ ਹੀ ਵੱਡੀ ਸਾਰੀ ਮੁਸਕਰਾਹਟ ਦਿੱਤੀ ਜਾਂਦੀ ਹੈ।
ਇਸਲਾਮਿਕ ਮੁਲਕਾਂ ਵਿੱਚ ਜੇ ਕੋਈ ਕਿਸੇ ਅਜਿਹੇ ਵਿਅਕਤੀ ਨੂੰ ਮਿਲਦੇ ਹੋ ਜਿਸ ਨੂੰ ਉਹ ਛੂਹਣ ਦਾ ਆਦੀ ਨਹੀਂ ਹੋ ਤਾਂ ਆਪਣਾ ਸੱਜਾ ਹੱਥ ਦਿਲ ’ਤੇ ਰੱਖ ਲਿਆ ਜਾਂਦਾ ਹੈ।
ਇਸੇ ਤਰ੍ਹਾਂ ਹਵਾਈ ਦਾ ਸ਼ਾਕਾ ਚਿੰਨ੍ਹ, ਜਿਸ ਵਿੱਚ ਵਿਚਕਾਰਲੀਆਂ ਤਿੰਨ ਉੰਗਲਾਂ ਆਪਣੇ ਵੱਲ ਮੋੜ ਲਈਆਂ ਜਾਂਦੀਆਂ ਹਨ ਅਤੇ ਮਿਲਾਉਣ ਲਈ ਅੰਗੂਠਾ ਤੇ ਚੀਚੀ ਅੱਗੇ ਕੀਤੀ ਜਾਂਦੀ ਹੈ।
ਹੱਥ ਮਿਲਾਉਣਾ ਖ਼ਤਰਨਾਕ ਹੋਣ ਦੇ ਬਾਵਜੂਦ ਜਾਰੀ ਕਿਵੇਂ ਰਿਹਾ
ਸਰੀਰਕ ਛੋਹ ਦੀ ਮੰਗ ਇੰਨੀ ਜ਼ਿਆਦਾ ਕਦੇ ਨਹੀਂ ਰਹੀ। 20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਕਈ ਮਨੋਵਿਗਿਆਨੀਆਂ ਦਾ ਮੰਨਣਾ ਸੀ ਕਿ ਬੱਚਿਆਂ ਨੂੰ ਛੂਹਣਾ ਸਿਰਫ਼ ਲਾਡ ਦਿਖਾਉਣ ਦਾ ਤਰੀਕਾ ਹੈ ਜਿਸ ਦਾ ਹੋਰ ਕੋਈ ਅਸਲੀ ਉਦੇਸ਼ ਨਹੀਂ ਹੈ।
ਉਹ ਇਸ ਗੱਲੋਂ ਵੀ ਸਾਵਧਾਨ ਕਰਦੇ ਸਨ ਕਿ ਇਸ ਤਰ੍ਹਾਂ ਬਿਮਾਰੀਆਂ ਫ਼ੈਲ ਸਕਦੀਆਂ ਹਨ ਅਤੇ ਇਸ ਨਾਲ ਬਾਲਗਾਂ ਨੂੰ ਮਨੋਵਿਗਿਆਨਕ ਦਿੱਕਤਾਂ ਪੈਦਾ ਹੋ ਸਕਦੀਆਂ ਹਨ।
ਕੋਰੋਨਾਵਾਇਰਸ ਤੋਂ ਬਾਅਦ ਦੁਨੀਆਂ ਦੋ ਹਿੱਸਿਆਂ ਵਿੱਚ ਵੰਡੀ ਜਾਵੇਗੀ ਕੋਰੋਨਾਵਾਇਰਸ ਤੋਂ ਪਹਿਲਾਂ ਦੀ ਦੁਨੀਆਂ ਤੇ ਇਸ ਤੋਂ ਬਾਅਦ ਦੀ ਦੁਨੀਆਂ
ਲੰਡਨ ਸਕੂਲ ਆਫ਼ ਹਾਈਜੀਨ ਐਂਡ ਟਰੌਪੀਕਲ ਮੈਡੀਸਨ ਦੀ ਵਿਹਾਰਵਾਦੀ ਮਨੋਵਿਗਿਆਨੀ ਵਾਲ ਕੁਰਟਿਸ, ਜਿਨ੍ਹਾਂ ਨੇ 'Don't Look, Don't Touch' ਕਿਤਾਬ ਵੀ ਲਿਖੀ ਹੈ ਦਾ ਕਹਿਣਾ ਹੈ ਕਿ ਹੱਥ ਮਿਲਾਉਣਾ ਤੇ ਗੱਲਾਂ ਚੁੰਮਣੀਆਂ ਸ਼ਾਇਦ ਇਸ ਲਈ ਪ੍ਰਚਲਿਤ ਰਿਹਾ ਕਿਉਂਕਿ ਇਹ ਦਰਸਾਉਂਦੇ ਹਨ ਕਿ ਸਾਹਮਣੇ ਵਾਲਾ ਇੰਨਾ ਭਰੋਸੇਯੋਗ ਹੈ ਕਿ ਉਸ ਨਾਲ ਜਰਾਸੀਮ ਸਾਂਝੇ ਕੀਤੇ ਜਾ ਸਕਦੇ ਹਨ।
1920 ਦੇ ਦਹਾਕੇ ਵਿੱਚ ਅਮਰੀਕਨ ਜਰਨਲ ਆਫ਼ ਨਰਸਿੰਗ ਵਿੱਚ ਕੁਝ ਲੇਖ ਛਪੇ ਜਿਸ ਵਿੱਚ ਕਿਹਾ ਗਿਆ ਕਿ ਹੱਥਾਂ ਨਾਲ ਬੈਕਟੀਰੀਆ ਫ਼ੈਲ ਸਕਦੇ ਹਨ। ਇਸ ਲਈ ਸਿਫ਼ਾਰਿਸ਼ ਕੀਤੀ ਗਈ ਕਿ ਅਮਰੀਕੀਆਂ ਨੂੰ ਮਿਲਣ ਸਮੇਂ ਇੱਕ-ਦੂਜੇ ਨਾਲ ਹੱਥ ਮਿਲਾਉਣ ਦੀ ਥਾਂ ਚੀਨੀ ਲੋਕਾਂ ਵਾਂਗ ਆਪਣੇ ਹੀ ਹੱਥ ਮਿਲਾਉਣੇ ਚਾਹੀਦੇ ਹਨ।
ਸਾਲ 2015 ਵਿੱਚ ਯੂਸੀਐੱਲਏ ਹਸਪਤਾਲ ਨੇ ਆਪਣੇ ਇੰਟੈਂਸਿਵ ਕੇਅਰ ਯੂਨਿਟ ਵਿੱਚ ਹੱਥ ਮਿਲਾਉਣ 'ਤੇ ਰੋਕ ਲਗਾ ਦਿੱਤੀ। ਹਾਲਾਂਕਿ ਇਹ ਨੀਤੀ 6 ਮਹੀਨੇ ਹੀ ਅਮਲ ਵਿੱਚ ਲਿਆਂਦੀ ਜਾ ਸਕੀ।
ਕਈ ਮੁਸਲਿਮ ਔਰਤਾਂ ਧਾਰਮਿਕ ਕਾਰਨਾਂ ਕਰਕੇ ਹੱਥ ਮਿਲਾਉਣ ਦਾ ਵਿਰੋਧ ਕਰਦੀਆਂ ਹਨ।
ਫਿਰ ਵੀ ਹੱਥ ਮਿਲਾਉਣਾ ਬਾਦਸਤੂਰ ਪੂਰੀ ਦੁਨੀਆਂ ਵਿੱਚ ਜਾਰੀ ਹੈ। 20ਵੀਂ ਸਦੀ ਦੌਰਾਨ ਇਹ ਲਗਭਗ ਵਿਸ਼ਵ ਵਿਆਪੀ ਵਰਤਾਰਾ ਬਣ ਗਿਆ।
ਹੱਥ ਮਿਲਾਉਣ ਦਾ ਭਵਿੱਖ ਕੀ ਹੈ?
ਕੋਰੋਨਾਵਾਇਰਸ ਤੋਂ ਬਾਅਦ ਹੱਥ ਮਿਲਾਉਣ ਦੀ ਪਿਰਤ ਦਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ।
ਡਾ਼ ਐਨਥਨੀ ਫਾਸ਼ੀ ਵ੍ਹਾਈਟ ਹਾਊਸ ਦੀ ਕੋਰੋਨਾਵਾਇਰਸ ਨਾਲ ਲੜਾਈ ਲਈ ਬਣਾਈ ਗਈ ਟਾਸਕ ਫੋਰਸ ਦੇ ਮੈਂਬਰ ਹਨ। ਉਨ੍ਹਾਂ ਨੇ ਅਪ੍ਰੈਲ ਵਿੱਚ ਕਿਹਾ ਸੀ, "ਮੈਨੂੰ ਨਹੀਂ ਲਗਦਾ ਕਿ ਅਸੀਂ ਮੁੜ ਕੇ ਹੱਥ ਮਿਲਾਵਾਂਗੇ।"
"ਇਹ ਨਾ ਸਿਰਫ਼ ਕੋਰੋਨਾਵਾਇਰਸ ਲਈ ਚੰਗਾ ਹੋਵੇਗਾ ਸਗੋਂ ਦੇਸ਼ ਵਿੱਚ ਇਨਫਲੂਐਂਜ਼ਾ ਦੇ ਕੇਸਾਂ ਵਿੱਚ ਵੀ ਵੱਡੀ ਕਮੀ ਆਵੇਗੀ।"
ਅਮਰੀਕਾ ਦੀ ਸਰਕਾਰ ਹਾਲਾਂਕਿ ਹੌਲੀ-ਹੌਲੀ ਦੇਸ਼ ਨੂੰ ਮੁੜ ਖੋਲ੍ਹ ਰਹੀ ਹੈ ਪਰ ਸੋਸ਼ਲ ਡਿਸਟੈਂਸਿੰਗ ਦੇ ਦਿਸ਼ਾ-ਨਿਰਦੇਸ਼ ਜਾਰੀ ਰਹਿਣਗੇ। ਖ਼ਾਸ ਕਰਕੇ ਜਿਨ੍ਹਾਂ ਲੋਕਾਂ ਨੂੰ ਲਾਗ ਦਾ ਜ਼ਿਆਦਾ ਖ਼ਤਰਾ ਹੈ। ਜਿਵੇਂ ਬਜ਼ੁਰਗਾਂ ਅਤੇ ਇਸ ਤੋਂ ਇਲਾਵਾ ਸ਼ੂਗਰ, ਸਾਹ ਅਤੇ ਮੋਟਾਪੇ ਦੇ ਮਰੀਜ਼।
ਡੈਲ ਮੈਡੀਕਲ ਵਿੱਚ ਕਲੀਨੀਕਲ ਇੰਟੀਗਰੇਸ਼ਨ ਐਂਡ ਓਪਰੇਸ਼ਨਜ਼ ਦੇ ਐਸੋਸੀਏਟ ਚੇਅਰ ਸਟੂਅਰਟ ਵੁਲਫ਼ ਮੁਤਾਬਕ ਕੋਰੋਨਾਵਾਇਰਸ ਤੋਂ ਬਾਅਦ ਦੁਨੀਆਂ ਦੋ ਤਰ੍ਹਾਂ ਦੇ ਲੋਕਾਂ ਵਿੱਚ ਵੰਡੀ ਜਾਵੇਗੀ ਪਹਿਲੇ ਜਿਨ੍ਹਾਂ ਨੂੰ ਛੂਹਿਆ ਜਾ ਸਕਦਾ ਹੈ ਤੇ ਉਹ ਦੂਜਿਆਂ ਨੂੰ ਛੂਹ ਸਕਦੇ ਹਨ ਅਤੇ ਦੂਜੇ ਉਹ ਲੋਕ ਜੋ ਇਕਾਂਤਵਾਸ ਵਿੱਚ ਹੀ ਰਹਿਣਗੇ।
ਡਾ. ਵੁਲਫ਼ ਦਾ ਕਹਿਣਾ ਹੈ ਕਿ ਇਸ ਦੇ ਮਨੋਵਿਗਿਆਨਕ ਨਤੀਜੇ ਵੀ ਨਿਕਲ ਸਕਦੇ ਹਨ। ਕੁਝ ਲੋਕਾਂ ਉੱਪਰ ਇਸ ਦਾ ਬਹੁਤ ਬੁਰਾ ਅਸਰ ਪੈ ਸਕਦਾ ਹੈ।
ਸਰੀਰਕ ਤੌਰ 'ਤੇ ਦੂਜੇ ਤੱਕ ਪਹੁੰਚਣ ਦੀ ਚਾਹ ਸਾਡੇ ਵਿੱਚ ਨਿਹਿੱਤ ਹੈ। ਇਸੇ ਕਰਕੇ ਇੱਕ ਅੰਦਾਜ਼ੇ ਮੁਤਾਬਕ ਅਮਰੀਕਾ ਦੇ ਰਾਸ਼ਟਰਪਤੀ ਸਲਾਨਾ 65,000 ਲੋਕਾਂ ਨਾਲ ਹੱਥ ਮਿਲਾਉਂਦੇ ਹਨ।
ਕੋਰੋਨਾਵਾਇਰਸ ਨੇ ਮਨੁੱਖ ਨੂੰ ਮਨੁੱਖੀ ਛੋਹ ਤੋਂ ਵਾਂਝਾ ਕੀਤਾ
ਪ੍ਰਿੰਸਟਨ ਯੂਨੀਵਰਸਿਟੀ ਦੇ ਐਲਕੇ ਵੈਬਰ ਜੋ ਕਿ ਮਨੋਵਿਗਿਆਨ ਦੇ ਪ੍ਰੋਫ਼ੈਸਰ ਹਨ। ਉਹ ਲੋਕਾਂ ਦੇ ਖ਼ਤਰੇ ਚੁੱਕਣ ਦੇ ਵਿਹਾਰ ਦਾ ਅਧਿਐਨ ਕਰਦੇ ਹਨ।
ਉਨ੍ਹਾਂ ਦਾ ਕਹਿਣਾ ਹੈ, "ਆਦਤਾਂ ਮੁਸ਼ਕਲ ਨਾਲ ਹੀ ਜਾਂਦੀਆਂ ਹਨ। ਦੂਜੇ ਪਾਸੇ ਆਦਤਾਂ ਤੇ ਸਮਾਜਿਕ ਰਿਵਾਜ ਸਮਾਜਿਕ ਤੇ ਆਰਥਿਕ ਅਤੇ ਇਸ ਕੇਸ ਵਿੱਚ ਸਿਹਤ ਦੇ ਪ੍ਰਸੰਗ ਬਦਲਣ ਨਾਲ ਬਦਲ ਵੀ ਜਾਂਦੀਆਂ ਹਨ। ਸੋਚੋ ਚੀਨ ਵਿੱਚ ਬੂਟ ਟਕਰਾਏ ਜਾਂਦੇ ਹਨ। ਇਹ ਵੀ ਪੁਰਾਤਨ ਰਵਾਇਤ ਹੈ।"
ਹਾਲੇ ਵੀ ਅਜਿਹੇ ਬਹੁਤ ਸਾਰੇ ਵਿਕਲਪ ਹਨ ਜਿਨ੍ਹਾਂ ਵਿੱਚ ਬਿਨਾਂ ਛੋਹੇ ਸਰ ਸਕਦਾ ਹੈ। ਜਿਵੇਂ ਝੁਕਣਾ- ਜੋ ਕਿ ਦੁਨੀਆਂ ਦੇ ਵੱਡੇ ਹਿੱਸੇ ਵਿੱਚ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਥਾਈਲੈਂਡ ਵਿੱਚ ਕੋਰੋਨਾਵਾਇਰਸ ਕਾਰਨ ਮੌਤਾਂ ਇਸੇ ਕਾਰਨ ਘੱਟ ਹੋਈਆਂ ਹਨ।
https://www.youtube.com/watch?v=lMT_MOH8vVU
ਇਸ ਤੋਂ ਇਲਾਵਾ - ਹੱਥ ਹਿਲਾਉਣਾ, ਸਿਰ ਨਿਵਾਉਣਾ, ਮੁਸਕਾਰਾਉਣਾ ਅਤੇ ਹੱਥ ਦੇ ਅਜਿਹੇ ਇਸ਼ਾਰੇ ਜਿਨ੍ਹਾਂ ਵਿੱਚ ਦੂਜੇ ਨੂੰ ਛੂਹਣਾ ਨਹੀਂ ਪੈਂਦਾ।
ਪ੍ਰੋਫ਼ੈਸਰ ਲੈਗਰੇ ਇਸ ਗੱਲ ਵੱਲ ਵੀ ਧਿਆਨ ਦਿਵਾਉਂਦੇ ਹਨ ਕਿ ਕੋਰੋਨਾਵਾਇਰਸ ਦੀ ਸਭ ਤੋਂ ਜਾਲਮ ਗੱਲ ਤਾਂ ਇਹ ਹੈ ਕਿ ਜਦੋਂ ਮਨੁੱਖ ਬੇਹੱਦ ਤਣਾਅ ਵਿੱਚ ਹੁੰਦਾ ਹੈ ਉਸ ਨੂੰ ਮਨੁੱਖੀ ਛੋਹ ਦੀ ਉਸੇ ਸਮੇਂ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ।
"ਦੁੱਖ ਦੀ ਘੜੀ ਵਿੱਚ ਜਿਵੇਂ ਮੌਤ ਸਮੇਂ ਲੋਕ ਕਿਵੇਂ ਦੁੱਖ ਵੰਡਾਉਂਦੇ ਹਨ? ਉਹ ਜੱਫ਼ੀ ਪਾਉਂਦੇ ਹਨ ਜਾਂ ਕਿਸੇ ਦੁਖੀ ਕੋਲ ਬੈਠ ਕੇ ਉਸ ਦੇ ਮੋਢੇ ਉੱਪਰ ਹੱਥ ਰੱਖਦੇ ਹਨ।"
ਮੁੱਠੀਆਂ ਜਾਂ ਕੂਹਣੀਆਂ ਦਾ ਭੇੜ ਮਨੁੱਖੀ ਨੇੜਤਾ ਦੀ ਲੋੜ ਉਵੇਂ ਪੂਰੀ ਨਹੀਂ ਕਰਦੇ।
ਹਾਰਵਰਡ ਯੂਨੀਵਰਸਿਟੀ ਦੇ ਜੌਹਨਸਟੋਨ ਫੈਮਿਲੀ ਪ੍ਰੋਫ਼ੈਸਰ ਆਫ਼ ਸਾਈਕੋਲੋਜੀ ਸਟੀਵਨ ਪਿੰਕਰ ਮੁਤਾਬਕ ਇਹ ਦੋਸਤੀ ਸਾਡੀ ਅੰਦਰੂਨੀ ਭਾਵਨਾ ਦੇ ਉਲਟ ਜਾਂਦੀ ਹੈ।
ਉਹ ਲਿਖਦੇ ਹਨ, "ਘੱਟੋ-ਘੱਟ ਮੇਰੇ ਅਨੁਭਵ ਵਿੱਚ ਤਾਂ ਲੋਕ ਇਨ੍ਹਾਂ ਸੰਕੇਤਾਂ ਨਾਲ ਹਸਦੇ ਹਨ। ਜਿਵੇਂ ਉਹ ਦੂਜੇ ਨੂੰ ਦਿਲਾਸਾ ਦੇ ਰਹੇ ਹੋਣ ਕਿ ਇਸ ਲਾਗ ਦੇ ਸਮੇਂ ਵਿੱਚ ਇਹ ਬਣਾਉਟੀ ਜਿਹੇ ਜੋਸ਼ੀਲੇ ਪ੍ਰਦਰਸ਼ਨ ਨਵੇਂ ਰਿਵਾਜ਼ ਬਣ ਗਏ ਹਨ ਅਤੇ ਕਾਮਰੇਡ ਹੋਣ ਦਾ ਅਹਿਸਾਸ ਦਿੰਦੇ ਹਨ।"
ਡਿਲੈਨੂਆ ਗਰੇਸ਼ੀਆ ਦਾ ਪਬਲਿਕ ਹੈਲਥ ਜਿਸ ਵਿੱਚ ਲਾਗ ਵਾਲੀਆਂ ਬੀਮਾਰੀਆਂ ਵੀ ਸ਼ਾਮਲ ਹਨ ਦਾ ਲੰਬਾ ਤਜ਼ਰਬਾ ਹੈ। ਇਸ ਲਈ ਉਹ ਲੰਬੇ ਸਮੇਂ ਤੋਂ ਹੱਥ ਮਿਲਾਉਣਾ ਛੱਡ ਚੁੱਕੇ ਹਨ। ਫਿਰ ਵੀ ਕੁਝ ਆਦਤਾਂ ਸੌਖਿਆਂ ਹੀ ਨਹੀਂ ਜਾਂਦੀਆਂ।
ਗਰੇਸ਼ੀਆ ਕਹਿੰਦੇ ਹਨ, "ਮੈਨੂੰ ਜੱਫ਼ੀਆਂ ਪਾਉਣ ਦੀ ਆਦਤ ਹੈ।''
ਗਰੇਸ਼ੀਆ ਲਈ ਆਪਣੀ 85 ਸਾਲਾ ਮਾਂ ਤੋਂ ਸਰੀਰਕ ਦੂਰੀ ਬਰਕਰਾਰ ਰੱਖਣਾ ਸਭ ਤੋਂ ਮੁਸ਼ਕਲ ਸੀ।
ਉਨ੍ਹਾਂ ਮੁਤਾਬਕ, "ਉਹ ਮੇਰੇ ਬਹੁਤ ਨਜ਼ਦੀਕ ਹਨ ਤੇ ਮੇਰਾ ਜੀਅ ਕਰਦਾ ਹੈ ਕਿ ਮੈਂ ਉਨ੍ਹਾਂ ਕੋਲ ਜਾਵਾਂ ਤੇ ਉਨ੍ਹਾਂ ਦਾ ਨਿੱਕਾ ਜਿਹਾ ਮੂੰਹ ਚੁੰਮ ਕੇ ਕਹਾਂ ਕਿ ਮੈਂ ਉਨ੍ਹਾਂ ਨੂੰ ਪਿਆਰ ਕਰਦੀ ਹਾਂ।"
ਲਾਗ ਦੇ ਇੱਕ ਅਜੀਬ ਜਿਹੇ ਡਰ ਕਾਰਨ ਉਹ ਇੱਕ “ਅਜੀਬ ਜਿਹਾ ਨਾਚ” ਨੱਚਣ ਲੱਗ ਪਈਆਂ ਹਨ।
'ਛੋਹ ਵਿਹੂਣਾ ਇੱਕ ਨਵਾਂ ਸਧਾਰਣ'
"ਜੇ ਉਹ ਮੇਰੇ ਕੋਲ ਆਉਂਦੇ ਵੀ ਹਨ ਤਾਂ ਮੈਂ ਘਬਰਾ ਜਾਂਦੀ ਹੈ। ਜੇ ਮੈਂ ਕਿਤੇ ਉਨ੍ਹਾਂ ਨੂੰ ਬਿਮਾਰ ਕਰ ਦਿੱਤਾਂ ਤਾਂ?" "ਇਸ ਲਈ ਮੈਂ ਪਿੱਛੇ ਹੱਟ ਜਾਂਦੀ ਹਾਂ, ਪਰ ਜੇ ਉਹ ਪਿੱਛੇ ਹੱਟ ਜਾਣ ਤਾਂ ਮੈਂ ਅੱਗੇ ਵੱਧ ਜਾਂਦੀ ਹਾਂ। ਅਸੀਂ ਇੱਕ ਦੂਜੇ ਨੂੰ ਇਸ ਤਰ੍ਹਾਂ ਦੂਰ ਕਰਦੀਆਂ ਹਾਂ ਜਿਵੇਂ ਚੁੰਬਕ ਦੇ ਸਮਾਨ ਧਰੁਵ ਇੱਕ-ਦੂਜੇ ਨੂੰ ਪਰ੍ਹੇ ਧੱਕਦੇ ਹਨ।"
ਪ੍ਰੋਫ਼ੈਸਰ ਵੈਬਰ ਮੁਤਾਬਕ ਹੱਥ ਮਿਲਾਏ ਬਿਨਾਂ ਰਹਿਣਾ ਮੁਸ਼ਕਲ ਹੈ ਪਰ ਉਨ੍ਹਾਂ ਨੂੰ ਨਹੀਂ ਲਗਦਾ ਕਿ ਲੋਕੀ ਹੱਦੋਂ ਵਧੇਰੇ ਪ੍ਰਤੀਕਿਰਿਆ ਦੇ ਰਹੇ ਹਨ।
"ਬਚਣਾ ਜਾਂ ਜਿਉਂਦੇ ਰਹਿਣ ਦੀ ਕੋਸ਼ਿਸ਼ ਕਰਨਾ ਵੀ ਮਨੁੱਖ ਦਾ ਇੱਕ ਹੋਰ ਜ਼ਰੂਰੀ ਸਹਿਜ ਸੁਭਾਅ ਹੈ। ਦੂਜਾ ਬਦਲ ਹੈ ਕਿ ਅਸੀਂ ਉਸੇ ਜ਼ਿੰਦਗੀ ਵਿੱਚ ਵਾਪਸ ਚਲੇ ਜਾਈਏ ਜਿਸ ਨੂੰ ਅਸੀ ਜਾਣਦੇ ਸੀ। ਇਸ ਲਈ ਸਾਨੂੰ ਇਹ ਤੱਥ ਅਣਡਿੱਠਾ ਕਰਨਾ ਪਵੇਗਾ ਕਿ ਬਜ਼ੁਰਗ, ਮੋਟੇ ਅਤੇ ਹੋਰ ਬੀਮਾਰੀਆਂ ਵਾਲੇ ਲੋਕ, ਜਦੋਂ ਤੱਕ ਮਨੁੱਖਾਂ ਵਿੱਚ ਇਸ ਵਾਇਰਸ ਨਾਲ ਲੜਨ ਦੀ ਸ਼ਕਤੀ ਵਿਕਸਿਤ ਹੋਵੇਗੀ, ਮਾਰੇ ਜਾਣਗੇ। ਇਹ ਸ਼ਕਤੀ ਵਿਕਸਿਤ ਹੋਣ ਵਿੱਚ ਬਹੁਤ ਸਮਾਂ ਲੱਗੇਗਾ।"
https://www.youtube.com/watch?v=FOXl0nI5SRk
ਯੂਨੀਵਰਸਿਟੀ ਆਫ਼ ਟੈਕਸਾਸ ਵਿੱਚ ਮਨੋਵਿਗਿਆਨ ਦੇ ਪ੍ਰੋਫ਼ੈਸਰ ਆਰਥਰ ਮਾਰਕਮੈਨ ਦਾ ਕਹਿਣਾ ਹੈ ਕਿ ਹਾਲਾਂਕਿ ਬਿਮਾਰੀ ਤੋਂ ਬਚੇ ਰਹਿਣਾ ਮਨੁੱਖ ਦੇ ਬਚੇ ਰਹਿਣ ਲਈ ਹੈ। ਉੱਥੇ ਹੀ ਇੱਕ ਭਰਭੂਰ ਤੇ ਗੁੰਝਲਦਾਰ ਸਮਾਜਿਕ ਜੀਵਨ ਜਿਊਣਾ ਵੀ ਉਸੇ ਮਨੁੱਖੀ ਜੀਵਨ ਦਾ ਹੀ ਹਿੱਸਾ ਹੈ।
ਉਨ੍ਹਾਂ ਦਾ ਕਹਿਣਾ ਹੈ, "ਸ਼ਾਇਦ ਸਾਨੂੰ ਹੱਥ ਮਿਲਾਉਣਾ ਪੂਰੀ ਤਰ੍ਹਾਂ ਛੱਡਣ ਦੀ ਥਾਂ ਹੋਰ ਵਧੇਰੇ ਵਾਰ ਹੱਥ ਧੋਣ, ਹੈਂਡ ਸੈਨੇਟਾਈਜ਼ਰਾਂ ਦੀ ਵਰਤੋਂ ਅਤੇ ਆਪਣੇ ਚਿਹਰੇ ਨੂੰ ਛੂਹਣ ਤੋਂ ਬਚਣ ਦੇ ਤਰੀਕਿਆ ਉੱਪਰ ਧਿਆਨ ਦੇਣਾ ਚਾਹੀਦਾ ਹੈ।"
"ਅਸਲੀ ਗੱਲ ਤਾਂ ਇਹ ਹੈ ਅਸੀਂ ਛੋਹ ਵਿਹੂਣਾ ਇੱਕ ਨਵਾਂ ਸਧਾਰਣ ਸਿਰਜ ਲਵਾਂਗੇ, ਜਿਸ ਵਿੱਚ ਸਾਨੂੰ ਮਹਿਸੂਸ ਹੀ ਨਹੀਂ ਹੋਵੇਗਾ ਕਿ ਸਾਨੂੰ ਇੱਕ ਦੂਜੇ ਦੀ ਛੋਹ ਦੀ ਕਮੀ ਹੀ ਮਹਿਸੂਸ ਨਹੀਂ ਹੋਵੇਗੀ।"
ਇਹ ਵੀਡੀਓਜ਼ ਵੀ ਦੇਖੋ
https://www.youtube.com/watch?v=xWw19z7Edrs&t=1s
https://www.youtube.com/watch?v=usEXuI4QbLY
https://www.youtube.com/watch?v=lMT_MOH8vVU
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '49cb03e0-d51f-462c-93a3-535cdbd0dcd0','assetType': 'STY','pageCounter': 'punjabi.international.story.52572307.page','title': 'ਕੋਰੋਨਾਵਾਇਰਸ: ਸਾਨੂੰ ਟੈਲੀਫੋਨ ਨੇ ਚਿੱਠੀਆਂ ਭੁਲਾ ਦਿੱਤੀਆਂ ਤਾਂ ਕੀ ਕੋਰੋਨਾ ਸਾਨੂੰ ਹੱਥ ਮਿਲਾਉਣਾ ਭੁਲਾ ਦੇਵੇਗਾ','published': '2020-05-08T14:22:25Z','updated': '2020-05-08T14:22:25Z'});s_bbcws('track','pageView');

ਕੋਰੋਨਾਵਾਇਰਸ ਅਤੇ ਕੋਰੋਨਾ ਯੋਧਾ: ਕੈਂਸਰ ਪੀੜਤ ਸਿਹਤ ਮੁਲਾਜ਼ਮ ਜੋ ਆਪਣੀ ਪਰਵਾਹ ਕੀਤੇ ਬਿਨਾਂ ਲੋਕਾਂ ਨੂੰ...
NEXT STORY