ਭਾਰਤ -ਚੀਨ ਸਰਹੱਦ ਉੱਪਰ ਗਲਵਾਨ ਘਾਟੀ ਵਿੱਚ 20 ਭਾਰਤੀ ਫ਼ੌਜੀਆਂ ਦੀ ਮੌਤ ਬਾਰੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ।
ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਪੁੱਛਿਆ ਕਿ ਕਿਸ ਦੇ ਹੁਕਮ ਨਾਲ ਭਾਰਤੀ ਫ਼ੌਜੀਆਂ ਨੂੰ ਤਣਾਅ ਵਾਲੇ ਇਲਾਕੇ ਵਿੱਚ ਨਿਹੱਥੇ ਗਏ ਸਨ।
ਇਸ ਬਾਰੇ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ,"ਸਰਹੱਦ ਉੱਪਰ ਫ਼ੌਜੀ ਹਮੇਸ਼ਾ ਹਥਿਆਰਾਂ ਦੇ ਨਾਲ ਹੀ ਤੈਨਾਅਤ ਰਹਿੰਦੇ ਹਨ, ਖ਼ਾਸ ਕਰ ਕੇ ਚੌਕੀ ਛੱਡਦੇ ਸਮੇਂ। 15 ਜੂਨ ਨੂੰ ਵੀ ਅਜਿਹਾ ਹੀ ਹੋਇਆ ਸੀ। 1996 ਅਤੇ 2005 ਦੇ ਸਮਝੌਤਿਆਂ ਦੇ ਅਧੀਨ ਅਸੀਂ ਲੰਬੇ ਸਮੇਂ ਤੋਂ ਆਹਮੋ-ਸਾਹਮਣੇ ਹੋਈਏ ਤਾਂ ਹਥਿਆਰਾਂ ਦੀ ਵਰਤੋਂ ਨਹੀਂ ਕਰਦੇ ਹਾਂ।"
ਵਿਦੇਸ਼ ਮੰਤਰੀ ਦੇ ਇਸ ਬਿਆਨ ਤੋਂ ਪਹਿਲਾਂ ਸਾਬਕਾ ਲੈਫ਼ਟੀਨੈਂਟ ਜਨਰਲ ਐੱਚਐੱਸ ਪਨਾਗ ਨੇ ਸਵਾਲ ਚੁੱਕੇ ਸਨ ਕਿ ਸਭ ਕੁਝ ਜਾਣਦੇ ਹੋਏ ਵੀ ਜਵਾਨਾਂ ਨੂੰ ਬਿਨਾਂ ਹਥਿਆਰਾਂ ਦੇ ਕਿਉਂ ਭੇਜਿਆ ਗਿਆ?
ਜਨਰਲ ਪਨਾਗ ਨੇ ਕਿਹਾ ਕਿ 200 ਸਾਲ ਦੇ ਇਤਿਹਾਸ ਵਿ੍ੱਤ ਭਾਰਤੀ ਫ਼ੌਜ ਦਾ ਅਜਿਹਾ ਅਪਮਾਨ ਕਦੇ ਨਹੀਂ ਹੋਇਆ। “ਜਵਾਨ ਉੱਪਰੋਂ ਮਿਲੇ ਹੁਕਮਾਂ ਕਾਰਨ ਹੀ ਨਿਹੱਥੇ ਗਏ ਸਨ ਅਤੇ ਉੱਥੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।”
https://twitter.com/DrSJaishankar/status/1273564859704266756?r
ਹੁਣ ਜਦੋਂ ਵਿਦੇਸ਼ ਮੰਤਰੀ ਨੇ ਕਿਹਾ ਕਿ ਫ਼ੌਜ ਦੇ ਜਵਾਨ ਹਥਿਆਰਾਂ ਦੇ ਨਾਲ ਗਏ ਸਨ ਪਰ ਇਸ ਦੀ ਵਰਤੋਂ ਨਹੀਂ ਕੀਤੀ।
ਇਸ ਬਾਰੇ ਸਵਾਲ ਕੀਤੇ ਜਾ ਰਹੇ ਹਨ ਕਿ ਚੀਨ ਨੇ ਭਾਰਤੀ ਜਵਾਨਾਂ ਨੂੰ ਬੇਰਹਿਮੀ ਨਾਲ ਮਾਰਿਆ ਅਤੇ ਭਾਰਤੀ ਫ਼ੌਜੀਆਂ ਨੇ ਆਤਮ-ਰੱਖਿਆ ਵਿੱਚ ਵੀ ਹਥਿਆਰ ਨਹੀਂ ਚੁੱਕੇ? ਇਹ ਕਿਹੋ-ਜਿਹਾ ਸਮਝੌਤਾ ਹੈ?
ਹਾਲਾਂਕਿ ਜਨਰਲ ਪਨਾਗ ਨੇ ਕਿਹਾ, “1996 ਦੇ ਇਸ ਸਮਝੌਤੇ ਦੀ ਧਾਰਾ 6। ਇਹ ਸਮਝੌਤਾ ਸਰਹੱਦੀ ਬੰਦੋਬਸਤ ਵਿੱਚ ਪ੍ਰਭਾਵੀ ਹੈ, ਨਾ ਕਿ ਰਣਨੀਤਿਕ ਫ਼ੌਜੀ ਸੰਕਟ ਦੀ ਸਥਿਤੀ ਵਿੱਚ। ਜੇ ਸੁਰੱਖਿਆ ਦਸਤਿਆਂ ਦੀ ਜਾਨ ਖ਼ਤਰੇ ਵਿੱਚ ਹੋਵੇਗੀ ਤਾਂ ਉਹ ਹਰੇਕ ਕਿਸਮ ਦਾ ਹਥਿਆਰ ਵਰਤ ਸਕਦੇ ਹਨ।"
ਕਿੱਲਾਂ ਵਾਲੀ ਰਾਡ ਬਾਰੇ ਚੀਨ ਨੇ ਕੀ ਕਿਹਾ
ਵੀਰਵਾਰ ਨੂੰ ਚੀਨੀ ਵਿਦੇਸ਼ ਮੰਤਰਾਲਾ ਦੀ ਪ੍ਰੈੱਸ ਕਾਨਫ਼ਰੰਸ ਵਿੱਚ ਖ਼ਬਰ ਏਜੰਸੀ ਰੌਇਟਰਜ਼ ਨੇ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਚਾਓ ਲਿਜ਼ਿਯਾਨ ਤੋਂ ਪੁੱਛਿਆ ਕਿ ਭਾਰਤੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਫ਼ੌਜ ਦੇ ਇੱਕ ਕਰਨਲ ਅਤੇ ਹੋਰ ਫ਼ੌਜੀਆਂ ਉੱਪਰ ਚੀਨ ਦੇ ਫੌਜੀਆਂ ਨੇ ਕਿੱਲ਼ਾਂ ਵਾਲੀ ਲੋਹੇ ਦੀ ਰਾਡ ਨਾਲ ਹਮਲਾ ਕੀਤਾ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
ਦੂਜਾ ਸਵਾਲ ਇਹ ਸੀ ਕਿ ਹਿੰਸਕ ਝੜਪ ਉਦੋਂ ਸ਼ੁਰੂ ਹੋਈ ਜਦੋਂ ਭਾਰਤੀ ਫ਼ੌਜੀਆਂ ਨੇ ਚੀਨੀ ਉਸਾਰੀ ਨੂੰ ਤੋੜਿਆ ਜਾਂ ਐੱਲਏਸੀ ਪਾਰ ਕਰਨ 'ਤੇ।
ਇਸ ਸਵਾਲ ਦਾ ਜਵਾਬ ਚੀਨੀ ਬੁਲਾਰੇ ਨੇ ਇਹ ਦਿੱਤਾ, "ਇਸ ਵਿਸ਼ੇ ਵਿੱਚ ਕੀ ਸਹੀ ਹੈ ਤੇ ਕੀ ਗ਼ਲਤ, ਇਸ ਵਿੱਚ ਉਲਝਣ ਨਹੀਂ ਹੈ। ਜ਼ਿੰਮੇਵਾਰੀ ਚੀਨ ਦੀ ਨਹੀਂ ਹੈ। ਅਸੀਂ ਇਸ ਬਾਰੇ ਸਾਫ਼ ਕਰ ਦਿੱਤਾ ਹੈ ਕਿ ਮਾਮਲਾ ਕਿਵੇਂ ਸ਼ੁਰੂ ਹੋਇਆ। ਸੋਮਵਾਰ ਦੀ ਰਾਤ ਸਰਹੱਦ ਤੇ ਤਾਇਨਾਤ ਭਾਰਤੀ ਸੁਰੱਖਿਆ ਦਸਤਿਆਂ ਨੇ ਦੋਵਾਂ ਦੇਸ਼ਾਂ ਵਿੱਚ ਕਮਾਂਡਰ ਪੱਧਰ ਤੇ ਬਣੀ ਸਹਿਮਤੀ ਨੂੰ ਤੋੜ ਦਿੱਤਾ। ਭਾਰਤੀ ਫ਼ੌਜੀ ਲਾਈਨ ਆਫ਼ ਐਕਚੂਅਲ ਕੰਟਰੋਲ ਪਾਰ ਕਰ ਗਏ ਅਤੇ ਜਾਣ-ਬੁੱਝ ਕੇ ਚੀਨ ਦੇ ਫ਼ੌਜੀਆਂ ਨੂੰ ਉਕਸਾਉਣਾ ਸ਼ੁਰੂ ਕਰ ਦਿੱਤਾ ਅਤੇ ਇੱਥੋਂ ਤੱਕ ਕਿ ਹਮਲਾ ਕਰ ਦਿੱਤਾ।”
“ਇਸ ਤੋਂ ਬਾਅਦ ਆਹਮੋ-ਸਾਹਮਣੇ ਝੜਪ ਹੋਈ ਅਤੇ ਇਸੇ ਦੌਰਾਨ ਜ਼ਖ਼ਮੀ ਹੋਏ। ਚੀਨ ਦੀ ਮੰਗ ਹੈ ਕਿ ਭਾਰਤ ਪੂਰੇ ਮਾਮਲੇ ਦੀ ਜਾਂਚ ਕਰੇ ਅਤੇ ਜੋ ਜ਼ਿੰਮੇਵਾਰ ਹੋਣ ਉਨ੍ਹਾਂ ਨੂੰ ਸਜ਼ਾ ਦੇਵੇ।”
ਚਾਓ ਨੇ ਕਿਹਾ, “ਦੋਵੇਂ ਪੱਖ ਝੜਪ ਬਾਰੇ ਸ਼ਾਂਤਮਈ ਹੱਲ ਉੱਪਰ ਸਹਿਮਤ ਹਨ।"
Click here to see the BBC interactive
ਖ਼ਬਰ ਏਜੰਸੀ ਏਐੱਫ਼ਪੀ ਨੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੂੰ ਪੁੱਛਿਆ, “ਅਜਿਹਾ ਲਗਦਾ ਹੈ ਕਿ ਭਾਰਤ ਸਰਹੱਦ ਉੱਪਰ ਫ਼ੌਜੀ ਇਕੱਠੇ ਕਰ ਰਿਹਾ ਹੈ। ਜਵਾਬ ਵਿੱਚ ਕੀ ਚੀਨ ਵੀ ਅਜਿਹਾ ਹੀ ਕਰੇਗਾ? ਕੀ ਚੀਨ ਪੂਰੇ ਵਿਵਾਦ ਬਾਰੇ ਕੁਝ ਹੋਰ ਕਹੇਗਾ?”
ਚਾਓ ਨੇ ਇਸ ਸਵਾਲ ਦੇ ਜਵਾਬ ਵਿੱਚ ਕਿਹਾ, "ਭਾਰਤ-ਚੀਨ ਸਰਹੱਦ ਉੱਪਰ ਚੀਨ ਦੇ ਪੈਂਤੜੇ ਬਾਰੇ ਮੈਂ ਪਹਿਲਾਂ ਹੀ ਸਾਰਾ ਕੁਝ ਦੱਸ ਦਿੱਤਾ ਹੈ। ਦੋਵੇਂ ਪੱਖ ਵਿਵਾਦ ਸੁਲਝਾਉਣ ਲਈ ਕੰਮ ਕਰ ਰਹੇ ਹਨ। ਦੋਹਾਂ ਪੱਖਾਂ ਵਿਚਕਾਰ ਮਿਲਟਰੀ ਅਤੇ ਕੂਟਨੀਤਕ ਪੱਧਰਾਂ ਉੱਪਰ ਗੱਲਬਾਤ ਹੋ ਰਹੀ ਹੈ। ਇਸ ਤੋਂ ਜ਼ਿਆਦਾ ਮੈਂ ਹੋਰ ਕੁਝ ਨਹੀਂ ਦੱਸ ਸਕਦਾ।"
ਖ਼ਬਰ ਏਜੰਸੀ ਪੀਟੀਆਈ ਨੇ ਪੁੱਛਿਆ, ਹੁਣ ਅਗਲਾ ਕਦਮ ਕੀ ਹੈ?
ਇਸ ਬਾਰੇ ਚਾਓ ਨੇ ਕਿਹਾ, "ਚੀਨੀ ਵਿਦੇਸ਼ ਮੰਤਰੀ ਨੇ ਭਾਰਤੀ ਵਿਦੇਸ਼ ਮੰਤਰੀ ਨੂੰ ਕਿਹਾ ਹੈ ਕਿ ਦੋਵੇਂ ਮੁਲਕ ਉੱਭਰਦੀਆਂ ਤਾਕਤਾਂ ਹਨ। ਦੋਵਾਂ ਦੀ ਅਬਾਦੀ ਇੱਕ ਅਰਬ ਤੋਂ ਵੱਧ ਹੈ। ਅਸੀਂ ਆਪਸੀ ਆਦਰ ਅਤੇ ਹਮਾਇਤ ਦੇ ਨਾਲ ਅੱਗੇ ਵਧਾਂਗੇ ਤਾਂ ਦੋਵਾਂ ਦੇਸ਼ਾਂ ਦੇ ਸਾਂਝੇ ਹਿੱਤ ਪੂਰੇ ਹੋਣਗੇ। ਜੇ ਅਸੀਂ ਬੇਭਰੋਸਗੀ ਅਤੇ ਮਤਭੇਦ ਨੂੰ ਵਧਾਵਾਂਗੇ ਤਾਂ ਇਹ ਦੇਵਾਂ ਦੇਸ਼ਾਂ ਦੇ ਨਾਗਰਿਕਾਂ ਦੀਆਂ ਇੱਛਾਵਾਂ ਦੇ ਉਲਟ ਹੋਵੇਗਾ।"
ਭਾਰਤ ਦਾ ਕੀ ਕਹਿਣਾ ਹੈ?
ਵੀਰਵਾਰ ਸ਼ਾਮੀਂ ਭਾਰਤੀ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਵੀ ਪ੍ਰੈੱਸ ਕਾਨਫ਼ਰੰਸ ਕਰ ਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਸ਼੍ਰੀਵਾਸਤਵ ਨੂੰ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਹਰ ਸਾਜਿਸ਼ ਦਾ ਜਵਾਬ ਦੇਵੇਗਾ “ਪਰ ਅਜਿਹਾ ਕਦੋਂ ਹੋਵੇਗਾ?”, “ਚੀਨ ਗਲਵਾਨ ਘਾਟੀ ਨੂੰ ਆਪਣਾ ਦੱਸ ਰਿਹਾ ਹੈ ਇਸ ਬਾਰੇ ਭਾਰਤ ਦੀ ਪ੍ਰਤੀਕਿਰਿਆ ਕੀ ਹੈ?”, “ਕੀ ਭਾਰਤ ਚੀਨ ਦੇ ਖ਼ਿਲਾਫ਼ ਕੋਈ ਆਰਥਿਕ ਕਦਮ ਚੁੱਕਣ ਜਾ ਰਿਹਾ ਹੈ?”
ਇਨ੍ਹਾਂ ਸਵਾਲਾਂ ਦੇ ਜਵਾਬ ਵਿੱਚ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ, “ਭਾਰਤ ਅਤੇ ਚੀਨ ਫ਼ੌਜੀ ਅਤੇ ਕੂਟਨੀਤਕ ਪੱਧਰ ਤੇ ਗੱਲਬਾਤ ਕਰ ਰਹੇ ਹਨ। 6 ਜੂਨ ਨੂੰ ਕੋਰ ਕਮਾਂਡਰ ਦੇ ਪੱਧਰ ਦੀ ਗੱਲਬਾਤ ਹੋਈ ਸੀ, ਸਹਿਮਤੀ ਬਣੀ ਸੀ ਕਿ ਗੱਲਬਾਤ ਦੇ ਹਿਸਾਬ ਨਾਲ ਪਿੱਛੇ ਹਟਾਂਗੇ। 15 ਜੂਨ ਦੀ ਰਾਤ ਚੀਨੀ ਫ਼ੌਜ ਨੇ ਤੈਅ ਸਥਿਤੀ ਦੀ ਉਲੰਘਣਾ ਕੀਤੀ ਇਸੇ ਕਾਰਨ ਹਿੰਸਕ ਝੜਪ ਹੋਈ ਅਤੇ ਦੋਵਾਂ ਦੇਸ਼ਾਂ ਦੇ ਲੋਕ ਜ਼ਖ਼ਮੀ ਹੋਏ।”
“ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਗੱਲਬਾਤ ਵਿੱਚ ਭਾਰਤ ਨੇ ਕਿਹਾ ਕਿ ਐੱਲਏਸੀ ਦਾ ਸਨਮਾਨ ਹੋਣਾ ਚਾਹੀਦਾ ਹੈ। ਅਸੀਂ ਆਪਣੀ ਅਖੰਡਤਾ ਬਾਰੇ ਵਚਨਬੱਧ ਹਾਂ।"
ਇਹ ਵੀਡੀਓ ਵੀ ਦੇਖੋ
https://www.youtube.com/watch?v=1SxE6g0nW00
https://www.youtube.com/watch?v=izBz9r0meUQ&t=6s
https://www.youtube.com/watch?v=MqtqAKl2ssg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '8641e5b2-f8ff-437b-b780-5ff5ffab2843','assetType': 'STY','pageCounter': 'punjabi.international.story.53107002.page','title': 'ਚੀਨ-ਭਾਰਤ ਤਣਾਅ: ਭਾਰਤੀ ਫੌਜੀਆਂ ਨੂੰ ਕਿੱਲਾਂ ਵਾਲੀਆਂ ਰਾਡਾਂ ਨਾਲ ਮਾਰਨ ਬਾਰੇ ਚੀਨ ਨੇ ਕੀ ਕਿਹਾ','published': '2020-06-19T11:07:02Z','updated': '2020-06-19T11:07:02Z'});s_bbcws('track','pageView');

India China Border: ਕੈਪਟਨ ਅਮਰਿੰਦਰ ਨੇ ਚੁੱਕੇ ਸਵਾਲ, ''ਗਲਵਾਨ ਘਾਟੀ ਹਾਦਸੇ ਲਈ ਕੌਣ ਜ਼ਿੰਮੇਵਾਰ,...
NEXT STORY