ਉਸ ਰਾਤ ਉਨ੍ਹਾਂ ਨੇ ਸ਼ਨੀ ਦੇ ਰਿੰਗ ਨੂੰ ਦੇਖਿਆ ਸੀ। ਉਨ੍ਹਾਂ ਨੇ ਇਹ ਨਜ਼ਾਰਾ ਲੱਖਾਂ ਕਿਲੋਮੀਟਰ ਦੂਰ ਅਸਮਾਨ 'ਚ ਵੇਖਿਆ ਸੀ। ਚੰਦਰਮਾ ਵੀ ਦਿਖਾਈ ਦੇ ਰਿਹਾ ਸੀ। ਇਹ ਦ੍ਰਿਸ਼ ਉਨ੍ਹਾਂ ਨੇ ਉਸ ਦੂਰਬੀਨ ਨਾਲ ਦੇਖਿਆ ਜੋ ਉਨ੍ਹਾਂ ਨੇ ਚੰਬਲ ਦੀਆਂ ਘਾਟੀਆਂ 'ਚ ਵਸੇ ਛੋਟੇ ਜਿਹੇ ਕਸਬੇ ਧੋਲਪੁਰ 'ਚ ਲਗਾਈ ਸੀ।
ਉਨ੍ਹਾਂ ਰਾਤਾਂ ਨੂੰ ਯਾਦ ਕਰਦਿਆਂ ਅਦਾਕਾਰ ਰਣਵੀਰ ਸ਼ੌਰੀ ਦੱਸਦੇ ਹਨ ਕਿ ਇਸ ਪੂਰੇ ਨਜ਼ਾਰੇ 'ਚ ਗੁਰੂ ਗ੍ਰਹਿ ਵੀ ਦਿਖਾਈ ਦੇ ਰਿਹਾ ਸੀ। ਪਰ ਉਹ ਸਿਰਫ ਉਨ੍ਹਾਂ ਸੰਤਰੀ ਰੰਗ ਦੇ ਰਿੰਗਾਂ ਨੂੰ ਯਾਦ ਕਰ ਰਹੇ ਸਨ। ਉਹ ਯਾਦ ਕਰਦੇ ਹਨ ਕਿ ਕਿਵੇਂ ਉਨ੍ਹਾਂ ਨੇ ਉਸ ਕਸਬੇ 'ਚ ਬਤੀਤ ਕੀਤੀਆਂ ਕੁੱਝ ਰਾਤਾਂ ਨੂੰ ਅਸਮਾਨ 'ਚ ਅਨੇਕ ਤਾਰਿਆਂ ਨੂੰ ਦੇਖਿਆ ਸੀ।
ਧੌਲਪੁਰ 'ਚ 'ਸੋਨਚਿਰੈਆ' ਫਿਲਮ ਦੀ ਸ਼ੂਟਿੰਗ ਲਈ ਅਸੀਂ ਪਹੁੰਚੇ ਹੋਏ ਸੀ ਅਤੇ ਮਰਹੂਮ ਅਦਾਕਾਰ ਸੁਸ਼ਾਤ ਸਿੰਘ ਰਾਜਪੂਤ ਨੇ ਇਸ ਅਨੌਖੇ ਅਸਮਾਨੀ ਨਜ਼ਾਰੇ ਨੂੰ ਦੇਖਣ ਲਈ ਆਪਣੀ ਵੱਖਰੀ ਮਹਿਫ਼ਲ ਸਜਾਈ ਹੋਈ ਸੀ। ਉਸ ਰਾਤ ਚੰਦਰਮਾ ਕੁੱਝ ਗ੍ਰਹਿਾਂ ਦੇ ਬਰਾਬਰ ਇੱਕ ਹੀ ਲਕੀਰ 'ਚ ਆਉਣਾ ਸੀ। ਇਹ ਇੱਕ ਵੱਖਰਾ ਨਜ਼ਾਰਾ ਸੀ। ਸੁਸ਼ਾਂਤ ਵੀ ਇੱਕ ਵੱਖਰੀ ਸਖ਼ਸੀਅਤ ਦੇ ਮਾਲਕ ਸਨ।
ਰਣਵੀਰ ਕਈ ਸਾਲ ਪਹਿਲਾਂ ਸੁਸ਼ਾਂਤ ਨਾਲ ਬੀਤਾਏ ਆਪਣੇ ਦਿਨਾਂ ਨੂੰ ਯਾਦ ਕਰਦੇ ਹੋਏ ਦੱਸਦੇ ਹਨ ਕਿ ਸੁਸ਼ਾਂਤ ਨੇ ਉਸ ਨੂੰ ਗਣਿਤ ਦੇ ਸਿਧਾਂਤਾ ਬਾਰੇ ਵੀ ਦੱਸਿਆ ਸੀ।
ਰਣਵੀਰ ਦੱਸਦੇ ਹਨ ਕਿ ਮੌਤ ਬਾਰੇ ਸੋਚਦਿਆਂ ਹੀ ਉਸ ਨੂੰ ਘਬਰਾਹਟ ਹੁੰਦੀ ਸੀ। ਖ਼ੈਰ ਬਾਲੀਵੁੱਡ ਇੱਕ ਬੇਰਹਿਮ ਥਾਂ ਤਾਂ ਹੈ ਹੀ। ਹੋ ਸਕਦਾ ਹੈ ਇੱਥੇ ਸੁਸ਼ਾਂਤ ਨੂੰ ਅਪਣਾਇਆ ਨਾ ਜਾ ਰਿਹਾ ਹੋਵੇ ਪਰ ਉਦੋਂ ਤੱਕ ਉਹ ਇੱਕ ਸਫ਼ਲ ਅਦਾਕਾਰ ਬਣ ਚੁੱਕੇ ਸਨ।
ਵਿਲੱਖਣ ਊਰਜਾ ਵਾਲੇ ਸਨ ਸੁਸ਼ਾਂਤ
ਸ਼ੌਰੀ ਕਹਿੰਦੇ ਹਨ ਕਿ ਬਾਲੀਵੁੱਡ ਦੀ ਦੁਨੀਆਂ ਪੂਰੀ ਤਰ੍ਹਾਂ ਨਾਲ ਖ਼ਤਰੇ ਨਾਲ ਭਰੀ ਹੋਈ ਹੈ। ਇੱਥੇ ਕਦੋਂ ਕਾਮਯਾਬੀ ਤੁਹਾਡੇ ਤੋਂ ਦੂਰ ਹੋ ਜਾਵੇ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇੱਥੇ ਦੁਨੀਆਂ ਦਾ ਸਾਰਾ ਗਣਿਤ ਮਿਲਾਕੇ ਵੀ ਸਫਲਤਾ ਦਾ ਕੋਈ ਫਾਰਮੂਲਾ ਨਹੀਂ ਬਣਾਇਆ ਜਾ ਸਕਦਾ। ਆਖ਼ਰਕਾਰ ਇਹ ਇੱਕ ਬਾਜ਼ਾਰ ਹੈ , ਜੋ ਕਿ ਬਹੁਤ ਹੀ ਬੇਰਹਿਮ ਹੈ ਅਤੇ ਦੂਜਾ ਪੱਖਪਾਤ ਭਰਪੂਰ ਮੀਡੀਆ ਵੀ ਮੌਜੂਦ ਹੈ।
ਉਹ ਅੱਗੇ ਕਹਿੰਦੇ ਹਨ, "ਸੁਸ਼ਾਂਤ 'ਚ ਇੱਕ ਬੈਚੇਨੀ ਸੀ। ਉਸ ਦੇ ਅੰਦਰ ਇੱਕ ਵੱਖਰੀ ਊਰਜਾ ਸੀ। ਉਹ ਇੱਕ ਸ਼ਰਮੀਲਾ ਅਤੇ ਚੁੱਪਚਾਪ ਰਹਿਣ ਵਾਲਾ ਮੁੰਡਾ ਸੀ। ਉਹ ਹਮੇਸ਼ਾ ਆਪਣੀ ਹੀ ਦੁਨੀਆਂ 'ਚ ਮਸਤ ਰਹਿੰਦਾ ਸੀ। ਮੈਂ ਤਾਂ ਕਹਾਂਗਾ ਕਿ ਸਟਾਰ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਉਹ ਜੋ ਬਾਕਸ ਆਫਿਸ ਨੂੰ ਚਲਾਉਂਦੇ ਹਨ ਅਤੇ ਦੂਜੇ ਉਹ ਜਿੰਨ੍ਹਾਂ ਨੂੰ ਮੀਡੀਆ ਅਤੇ ਭਾਈ-ਭਤੀਜਾਵਾਦ ਨਾਲ ਜੁੜੀਆਂ ਤਾਕਤਾਂ ਸਟਾਰ ਬਣਾਉਂਦੀਆਂ ਹਨ। ਸੁਸ਼ਾਂਤ ਤਾਂ ਅਸਲ 'ਚ ਸਟਾਰ ਸਨ। ਜੇਕਰ ਤੁਸੀਂ ਉਸ ਕਲੱਬ ਦੇ ਮੈਂਬਰ ਨਹੀਂ ਹੋ ਤਾਂ ਤੁਹਾਡੇ ਅੱਗੇ ਕਈ ਮੁਸ਼ਕਲਾਂ ਹੋ ਜਾਂਦੀਆਂ ਹਨ। ਤੁਹਾਨੂੰ ਨਾਮਨਜ਼ੂਰ ਕੀਤਾ ਜਾਂਦਾ ਹੈ। ਤੁਹਾਨੂੰ ਰੋਕਿਆ ਜਾਂਦਾ ਹੈ ਅਤੇ ਤੁਹਾਡੇ ਸਾਹਮਣੇ ਕੰਧ ਖੜ੍ਹੀ ਕੀਤੀ ਜਾਂਦੀ ਹੈ।"
ਇਹ ਵੀ ਪੜ੍ਹੋ:
ਅਜਿਹੇ ਹਾਲਾਤਾਂ 'ਚ ਖੁਦ ਦੀ ਹੋਂਦ ਸਥਾਪਿਤ ਕਰਨਾ ਬਹੁਤ ਮੁਸ਼ਕਲ ਕਾਰਜ ਹੈ। ਬਾਲੀਵੁੱਡ ਦੀ ਚਮਕ ਪਿੱਛੇ ਇੱਕ ਕਾਲਾ ਘੁੱਪ ਹਨੇਰਾ ਮੌਜੂਦ ਹੈ, ਠੀਕ ਉਸਲੇ ਤਰ੍ਹਾਂ ਹੀ ਜਿਵੇਂ ਚੰਦ ਦਾ ਹਨੇਰਾ ਹਿੱਸਾ ਹੁੰਦਾ ਹੈ ਜੋ ਕਿ ਸੁਸ਼ਾਂਤ ਦੀ ਦੂਰਬੀਨ ਨਾਲ ਵੀ ਨਹੀਂ ਦਿਖਾਈ ਦਿੰਦਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਸੁਸ਼ਾਂਤ ਡਿਪਰੈਸ਼ਨ ਦੀ ਦਵਾਈ ਲੈ ਰਹੇ ਸਨ। 14 ਜੂਨ ਨੂੰ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ ਅਤੇ ਉਨ੍ਹਾਂ ਦੀ ਦੂਰਬੀਨ ਪਿੱਛੇ ਹੀ ਰਹਿ ਗਈ।
ਅਤੀਤ ਨੂੰ ਕਈ ਤਰ੍ਹਾਂ ਨਾਲ ਦੇਖਿਆ ਜਾ ਸਕਦਾ ਹੈ। 34 ਸਾਲਾ ਅਦਾਕਾਰ ਦਾ ਅਤੀਤ ਜਿਸ 'ਚ ਉਨ੍ਹਾਂ ਨੇ ਕੋਈ ਪੈਗ਼ਾਮ ਨਹੀਂ ਛੱਡਿਆ ਪਰ ਉਹ ਆਪਣੇ ਪਿੱਛੇ ਕੁੱਝ ਸ਼ਬਦ ਜ਼ਰੂਰ ਛੱਡ ਗਏ ਹਨ। ਕੁੱਝ ਤਸਵੀਰਾਂ, ਕੁੱਝ ਵਿਚਾਰ ਛੱਡੇ ਹਨ, ਜੋ ਕਿ ਜ਼ਿਆਦਾਤਰ ਉਨ੍ਹਾਂ ਚੀਜ਼ਾਂ ਬਾਰੇ ਸਨ ਜੋ ਕਿ ਉਨ੍ਹਾਂ ਨੇ ਪੁਲਾੜ 'ਚ ਵੇਖੀਆਂ ਸਨ। ਪੁਲਾੜ ਦੀ ਉਨ੍ਹਾਂ ਦੀ ਇਹ ਯਾਤਰਾ ਉਨ੍ਹਾਂ ਅਧੂਰੀਆਂ ਕਵਿਤਾਵਾਂ 'ਚ ਸਿਰਜੀ ਹੋਈ ਹੈ, ਜਿਸ ਨੂੰ ਕਿ ਉਹ ਆਪਣੇ 'ਖ਼ਿਆਲਾਤ' ਕਿਹਾ ਕਰਦੇ ਸਨ। ਉਹ ਹਮੇਸ਼ਾ ਵਿਗਿਆਨ ਨਾਲ ਜੁੜੀ ਰਹਿਣ ਵਾਲੀ ਸਖ਼ਸ਼ੀਅਤ ਸੀ ਅਤੇ ਨਾਲ ਹੀ ਉਹ ਅੱਧ ਅਧੂਰੇ ਕਵੀ ਵੀ ਸਨ।
ਸੁਸ਼ਾਂਤ ਬਾਰੇ ਜੇਕਰ ਵਧੇਰੇ ਜਾਣਨਾ ਹੋਵੇ ਤਾਂ ਉਨ੍ਹਾਂ ਦੀਆਂ ਪੜ੍ਹੀਆਂ ਹੋਈਆਂ ਚੀਜ਼ਾਂ ਤੋਂ ਕੁੱਝ ਅੰਦਾਜ਼ਾ ਲੱਗ ਸਕਦਾ ਹੈ। ਉਸ ਨੇ ਜੋ ਕੁੱਝ ਵੀ ਵੇਖਿਆ ਉਸ ਬਾਰੇ ਜਾਣ ਕੇ ਹੀ ਸੁਸ਼ਾਂਤ ਦੀ ਸਖ਼ਸ਼ੀਅਤ ਨੂੰ ਸਮਝਿਆ ਜਾ ਸਕਦਾ ਹੈ। ਸੁਸ਼ਾਂਤ ਨੂੰ ਪਤਾ ਸੀ ਕਿ ਸ਼ਨੀ ਗ੍ਰਹਿ ਦੇ ਰਿੰਗ ਧੂਮਕੇਤੂਆਂ ਦੇ ਟੁਕੜੇ, ਛੋਟੇ ਤਾਰਿਆਂ ਜਾਂ ਫਿਰ ਇਸ ਦੇ ਮਜ਼ਬੂਤ ਗੁਰਤਾਆਕਰਸ਼ਣ ਕਾਰਨ ਚਕਨਾਚੂਰ ਹੋਏ ਚੰਦਰਮਾ ਦੇ ਟੁਕੜੇ ਹਨ। ਇਹ ਸਿਰਫ ਬਰਫ਼, ਪੱਥਰ ਜਾਂ ਮਿੱਟੀ ਹੀ ਹੈ।
https://www.youtube.com/watch?v=beTEbbK2NWQ
ਸੁਸ਼ਾਂਤ ਨੇ ਫਿਲੀਪ ਰੋਥ, ਵਾਲਡੋ ਇਮਰਸਨ ਨੂੰ ਵੀ ਪੜ੍ਹਿਆ ਸੀ। ਉਹ ਈ ਈ ਕਮਿੰਗਜ਼ ਦਾ ਆਪਣੇ ਕਥਨਾਂ 'ਚ ਹਵਾਲਾ ਦਿੰਦੇ ਸੀ। ਉਹ ਹਮੇਸ਼ਾ ਹੀ ਆਸਮਾਨ 'ਚ ਤਾਰਿਆਂ ਦੇ ਆਪਸੀ ਮੇਲ ਮਿਲਾਪ ਨੂੰ ਆਪਣੀ ਦੂਰਬੀਨ ਜ਼ਰੀਏ ਨਿਹਾਰਿਆ ਕਰਦੇ ਸੀ। ਉਸ ਨੂੰ ਪੀਟਰ ਸਿਧਾਂਤ ਦੀ ਵੀ ਜਾਣਕਾਰੀ ਸੀ। ਉਸ ਕੋਲ 200 ਕਿਲੋ ਦਾ ਇੱਕ ਭਾਰੀ ਟੈਲੀਸਕੋਪ ਵੀ ਸੀ। ਉਨ੍ਹਾਂ ਨੂੰ ਯਾਦਾਸ਼ਤ ਚਲੇ ਜਾਣ ਬਾਰੇ ਵੀ ਪਤਾ ਸੀ। ਉਹ ਬਲੈਕ ਹੋਲ ਅਤੇ ਚੰਦਰਮਾ 'ਤੇ ਮੌਜੂਦ ਖੱਡਾਂ ਬਾਰੇ ਵੀ ਜਾਣਦੇ ਸਨ।
ਸੁਸ਼ਾਂਤ ਨੂੰ 'ਡਾਰਕ ਸਾਈਡ ਆਫ਼ ਮੂਨ' ਬਾਰੇ ਵੀ ਪਤਾ ਸੀ। ਉਹ ਨੀਤਸ਼ੇ ਬਾਰੇ ਵੀ ਜਾਣਦੇ ਸਨ। ਨੀਤਸ਼ੇ ਦਾ ਕਹਿਣਾ ਸੀ ਕਿ ਜੇਕਰ ਤੁਸੀਂ ਲਗਾਤਾਰ ਲੰਬੇ ਸਮੇਂ ਤੱਕ ਸਿਫ਼ਰ ਨੂੰ ਵੇਖਦੇ ਹੋ ਤਾਂ ਇੱਕ ਸਮਾਂ ਆਉਂਦਾ ਹੈ ਕਿ ਉਹ ਵੀ ਤੁਹਾਨੂੰ ਘੂਰਨ ਲੱਗ ਜਾਂਦਾ ਹੈ। ਸ਼ਾਇਦ ਸੁਸ਼ਾਂਤ ਇਸ ਨਗਰੀ 'ਚ ਖੁਦ ਨੂੰ ਵੱਖਰਾ ਮਹਿਸੂਸ ਕਰਦੇ ਸੀ।
ਸ਼ਾਇਦ ਸੁਸ਼ਾਂਤ ਸਪੂਤਨਿਕ ਸਨ। ਉਹ ਸੈਟੇਲਾਈਟ ਜਿਸ ਨੇ ਦਾਗੇ ਜਾਣ ਤੋਂ ਤਿੰਨ ਮਹੀਨੇ ਬਾਅਦ ਹਰ 96 ਮਿੰਟ 'ਤੇ ਧਰਤੀ ਦਾ ਚੱਕਰ ਕੱਟਣਾ ਸੀ ਪਰ ਉਹ ਆਪਣੇ ਟੀਚੇ ਨੂੰ ਹਾਸਲ ਕਰਨ 'ਚ ਅਸਫਲ ਰਿਹਾ ਕਿਉਂਕਿ ਉਹ ਪਹਿਲਾਂ ਹੀ ਟੁੱਟ ਗਿਆ ਸੀ। ਧਰਤੀ ਦਾ ਚੱਕਰ ਕੱਟੇ ਬਿਨ੍ਹਾਂ ਹੀ ਉਹ ਆਸਮਾਨ 'ਚ ਲੀਨ ਹੋ ਗਿਆ। ਇਸ ਪਿੱਛੇ ਨਾ ਹੀ ਕੋਈ ਸਿਧਾਂਤ ਲਾਗੂ ਹੋਇਆ ਅਤੇ ਨਾ ਹੀ ਕੋਈ ਭੌਤਿਕੀ ਅਤੇ ਨਾ ਹੀ ਕੋਈ ਰਸਾਇਣ ਸ਼ਾਸਤਰ।
ਸੁਸ਼ਾਂਤ ਇੱਕ ਅਜਿਹੀ ਸ਼ਖਸੀਅਤ ਸੀ ਜੋ ਕਿ ਇੱਕ ਸਾਡੇ ਸਾਹਮਣੇ ਖੁੱਲ੍ਹੇ ਵੀ ਸਨ ਅਤੇ ਥੋੜ੍ਹਾ ਬੰਦ ਵੀ। ਉਹ ਕਈ ਗੁਣਾਂ ਦਾ ਮਾਲਕ ਸੀ ਜਿਸ ਨੂੰ ਅਸੀਂ ਅਹਿਮੀਅਤ ਨਹੀਂ ਦਿੱਤੀ।
ਉਸ ਦੀ ਖੁਦਕੁਸ਼ੀ ਤੋਂ ਬਾਅਦ ਕਈ ਲੋਕਾਂ ਨੇ ਉਸ ਬਾਰੇ ਕਾਫ਼ੀ ਕੁੱਝ ਲਿਖਿਆ ਹੈ। ਕਿਸੇ ਨੇ ਖੁਦਕੁਸ਼ੀ ਦੇ ਤਰੀਕੇ ਅਤੇ ਕਿਸੇ ਨੇ ਖੁਦਕੁਸ਼ੀ ਦੇ ਕਾਰਨ ਬਾਰੇ ਲਿਖਿਆ। ਉਸ ਦੀ ਮੌਤ ਇੱਕ ਸਾਜਿਸ਼ ਹੈ ਉਸ ਬਾਰੇ ਵੀ ਚਰਚਾ ਹੋਈ। ਪੁਲਿਸ ਦੀ ਜਾਂਚ ਅਤੇ ਡਾਕਟਰਾਂ ਦੇ ਬਿਆਨਾਂ 'ਤੇ ਵੀ ਚਰਚਾ ਹੋਈ।
ਸੁਸ਼ਾਂਤ ਦੀ ਖੁਦਕੁਸ਼ੀ ਤੋਂ ਬਾਅਦ ਕਈ ਪਹਿਲੂ ਸਾਹਮਣੇ ਆਏ ਹਨ। ਭਾਈ-ਭਤੀਜਾਵਾਦ ਦੀ ਰੱਜ ਕੇ ਨਿਖੇਧੀ ਕੀਤੀ ਗਈ। ਬਿਹਾਰ ਦੇ ਮੁਜ਼ਫਰਪੁਰ 'ਚ ਬਾਲੀਵੁੱਡ ਦੇ ਕੁੱਝ ਅਦਾਕਰਾਂ ਅਤੇ ਨਿਰਦੇਸ਼ਕਾਂ ਖ਼ਿਲਾਫ ਐਫਆਈਆਰ ਦਰਜ ਕੀਤੀ ਗਈ। ਇਸ ਐਫਆਈਆਰ 'ਚ ਇਲਜ਼ਾਮ ਲਗਾਇਆ ਗਿਆ ਹੈ ਕਿ ਸੁਸ਼ਾਂਤ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕੀਤਾ ਗਿਆ ਹੈ। ਕੁਝ ਨੇ ਤਾਂ ਕਿਹਾ ਕਿ ਪਹਿਲਾਂ ਸੁਸ਼ਾਂਤ ਨੂੰ ਪ੍ਰੇਮ 'ਚ ਫਸਾਇਆ ਗਿਆ ਅਤੇ ਫਿਰ ਉਸ ਨੂੰ ਧੋਖਾ ਦਿੱਤਾ ਗਿਆ।
https://www.youtube.com/watch?v=dcXCB4YPFJ8
ਇੱਕ ਮੀਡੀਆ ਸੰਸਥਾ ਨੇ ਤਾਂ ਇਹ ਥਿਊਰੀ ਪੇਸ਼ ਕੀਤੀ ਕਿ ਸੁਸ਼ਾਂਤ ਦੀ ਮੌਤ ਦਾ ਸਬੰਧ ਉਨ੍ਹਾਂ ਦੇ ਟਵਿਟਰ ਪ੍ਰੋਫਾਇਲ 'ਤੇ ਲੱਗੀ ਵੈਨ ਗਾਗ ਦੀ ਪੇਂਟਿੰਗ ਨਾਲ ਹੈ। ਵੈਨ ਗਾਗ ਇੱਕ ਮਹਾਨ ਡੱਚ ਚਿੱਤਰਕਾਰ ਸਨ, ਜਿਸ ਨੇ ਕਿ ਖੁਦ ਨੂੰ ਗੋਲੀ ਮਾਰ ਲਈ ਸੀ। ਇਸ 'ਚ ਡਿਪਰੈਸ਼ਨ ਦੀ ਕਹਾਣੀ ਅਲੋਪ ਸੀ। ਸ਼ਾਇਦ ਖੁਦਕੁਸ਼ੀ ਦੀ ਇਸ ਦੁੱਖ ਭਰੀ ਕਹਾਣੀ ਦਾ ਇਹ ਸਭ ਤੋਂ ਅਹਿਮ ਪਹਿਲੂ ਹੈ।
ਛੋਟੇ ਸ਼ਹਿਰ ਦਾ ਪਰ ਉੱਚੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਚਾਹ
ਬਾਲੀਵੁੱਡ 'ਚ ਸੁਸ਼ਾਂਤ ਪੂਰੀ ਤਰ੍ਹਾਂ ਨਾਲ ਬਾਹਰੀ ਸੀ। ਦਰਸ਼ਕ ਉਨ੍ਹਾਂ ਨੂੰ ਜਾਣਦੇ ਸਨ। ਆਪਣੀ ਪਹਿਲੀ ਫ਼ਿਲਮ 'ਕਾਈ ਪੋ ਚੇ' 'ਚ ਉਨ੍ਹਾਂ ਨੇ ਇੱਕ ਅਜਿਹੇ ਨੌਜਵਾਨ ਦੀ ਭੂਮਿਕਾ ਨਿਭਾਈ ਸੀ ਜੋ ਕਿ ਕ੍ਰਿਕਟ ਦਾ ਦੀਵਾਨਾ ਹੈ ਅਤੇ ਇੱਕ ਮੁਸਲਿਮ ਨੌਜਵਾਨ ਨੂੰ ਸਿਖਲਾਈ ਦਿੰਦਾ ਹੈ ਤਾਂ ਕਿ ਉਹ ਅੱਗੇ ਖੇਡ ਸਕੇ। ਇਹ ਇੱਕ ਅਜਿਹੀ ਭੂਮਿਕਾ ਸੀ ਜਿਸ ਨੂੰ ਤੁਸੀਂ ਭੁੱਲ ਨਹੀਂ ਸਕਦੇ। ਜਦੋਂ ਉਹ ਖਿੜਕੀ ਤੋਂ ਬਾਹਰ ਨਿਕਲਦੇ ਹਨ ਅਤੇ ਬੱਸ ਦੀ ਛੱਤ 'ਤੇ ਚੜ੍ਹ ਜਾਂਦੇ ਹਨ, ਇਸ ਸੀਨ ਨੂੰ ਭੁਲਾਇਆ ਹੀ ਨਹੀਂ ਜਾ ਸਕਦਾ।
ਸੁਸ਼ਾਂਤ 'ਚ ਛੋਟੇ ਸ਼ਹਿਰ ਦੇ ਉਸ ਨੌਜਵਾਨ ਦੀ ਝਲਕ ਮਿਲਦੀ ਹੈ ਜੋ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਹ ਮਾਂ-ਪਿਉ ਦੀਆਂ ਉਮੀਦਾਂ ਅਤੇ ਆਪਣੀ ਆਜ਼ਾਦੀ ਵਿਚਲੀ ਕਸ਼ਮਸ਼ ਦੀ ਕਹਾਣੀ ਹੈ।
ਬਿਹਾਰ ਇੱਕ ਅਜਿਹਾ ਖੇਤਰ ਹੈ ਜਿੱਥੇ ਬੱਚਿਆਂ ਦੇ ਮਨਾਂ 'ਚ ਸ਼ੁਰੂ ਤੋਂ ਹੀ ਸੁਪਨੇ ਤੈਅ ਕਰ ਦਿੱਤੇ ਜਾਂਦੇ ਹਨ। ਇੰਜੀਨੀਅਰ, ਡਾਕਟਰ, ਸਰਕਾਰੀ ਮੁਲਾਜ਼ਮ ਬਣਨ ਤੋਂ ਲੈ ਕੇ ਵਿਆਹ ਕਰਵਾਉਣ ਅਤੇ ਫਿਰ ਆਪਣੀ ਜ਼ਿੰਦਗੀ 'ਚ ਸੈਟਲ ਹੋਣ ਤੱਕ ਦੇ ਸੁਪਨੇ ਬੱਚਿਆਂ ਦੇ ਮਨਾਂ 'ਚ ਪਾ ਦਿੱਤੇ ਜਾਂਦੇ ਹਨ। ਇੱਥੇ ਹਰ ਕੰਧ 'ਤੇ ਕੋਚਿੰਗ ਸੈਂਟਰ ਦੀ ਮਸ਼ਹੂਰੀਆਂ ਮਿਲਣਗੀਆਂ।
ਸੁਸ਼ਾਂਤ ਸਿੰਘ ਰਾਜਪੂਤ ਨੇ ਵੀ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਲਈ ਦਾਖਲਾ ਪ੍ਰੀਖਿਆ ਦਿੱਤੀ ਸੀ ਅਤੇ ਦੇਸ ਭਰ 'ਚ ਉਨ੍ਹਾਂ ਨੇ 7ਵਾਂ ਸਥਾਨ ਹਾਸਲ ਕੀਤਾ ਸੀ। ਅਦਾਕਾਰੀ ਦੇ ਖੇਤਰ 'ਚ ਆਉਣ ਤੋਂ ਪਹਿਲਾਂ ਉਹ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਸਨ। ਅਦਾਕਾਰੀ ਕਰਕੇ ਉਨ੍ਹਾਂ ਨੇ ਆਪਣੀ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ ਸੀ।
ਸੁਸ਼ਾਂਤ ਨੂੰ ਏਕਾਂਤ ਬਹੁਤ ਪਸੰਦ ਸੀ
ਸੁਸ਼ਾਂਤ ਸਿੰਘ ਰਾਜਪੂਤ ਦਾ ਜਨਮ 1986 'ਚ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੇ ਮਲਡੀਹਾ ਵਿਖੇ ਹੋਇਆ ਸੀ। ਉਹ ਚਾਰ ਭੈਣਾਂ ਦੇ ਇੱਕਲੇ ਭਰਾ ਸਨ। ਘਰ 'ਚ ਸਭ ਤੋਂ ਛੋਟੇ ਹੋਣ ਕਰਕੇ ਉਹ ਬਹੁਤ ਲਾਡਲੇ ਸਨ ਅਤੇ ਆਪਣੀ ਮਾਂ ਦੇ ਬਹੁਤ ਕਰੀਬ ਸਨ। ਪਰ 2003 'ਚ ਮਾਂ ਦੀ ਮੌਤ ਤੋਂ ਬਾਅਦ ਉਹ ਪੂਰੀ ਤਰ੍ਹਾਂ ਨਾਲ ਟੁੱਟ ਗਏ। ਉਨ੍ਹਾਂ ਨੂੰ ਇੱਕਲੇ ਰਹਿਣਾ ਪਸੰਦ ਸੀ।
ਸੁਸ਼ਾਂਤ ਦੇ ਪਰਿਵਾਰ ਨਾਲ ਨਜ਼ਦੀਕੀ ਸਬੰਧ ਰੱਖਣ ਵਾਲੀ ਰੰਜਿਤਾ ਓਝਾ ਦਾ ਕਹਿਣਾ ਹੈ ਕਿ ਸੁਸ਼ਾਂਤ ਆਪਣੀ ਮਾਂ ਨਾਲ ਬਹੁਤ ਪਿਆਰ ਕਰਦਾ ਸੀ। ਮਾਂ ਦੇ ਜਾਣ ਤੋਂ ਬਾਅਦ ਉਹ ਟੁੱਟ ਗਿਆ ਸੀ। ਹੰਸਰਾਜ ਸਕੂਲ 'ਚ ਦਾਖਲੇ ਲਈ ਸੁਸ਼ਾਂਤ ਦਿੱਲੀ ਦੇ ਮੁਖਰਜੀ ਨਗਰ ਆਪਣੀ ਭੈਣ ਕੋਲ ਆ ਗਏ ਸਨ। ਉਨ੍ਹਾਂ ਦੀ ਭੈਣ ਸਿਵਿਲ ਸੇਵਾਵਾਂ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਸੁਸ਼ਾਂਤ ਨੇ ਦਿੱਲੀ ਕਾਲਜ ਆਫ਼ ਇੰਜੀਨੀਅਰਿੰਗ 'ਚ ਦਾਖਲਾ ਲੈ ਲਿਆ ਸੀ।
ਰੰਜਿਤਾ ਅੱਗੇ ਕਹਿੰਦੀ ਹੈ ਕਿ ਸੁਸ਼ਾਂਤ ਦੇ ਚਿਹਰੇ 'ਤੇ ਹਮੇਸ਼ਾ ਹੀ ਮੁਸਕਰਾਹਟ ਰਹਿੰਦੀ ਸੀ। ਉਸ ਦੀ ਪੜ੍ਹਣ ਵਾਲੀ ਮੇਜ਼ ਕੁਝ ਵੱਖਰੀ ਹੀ ਸੀ। ਉਸ 'ਤੇ ਮਿਨਿਏਚਰ ਐਂਟੀਕ ਕਾਰਾਂ ਦੇ ਮਾਡਲ ਰੱਖੇ ਹੋਏ ਸਨ। ਇਸ ਤੋਂ ਇਲਾਵਾ ਉਸ ਵਲੋਂ ਬਣਾਈਆਂ ਗਈਆਂ ਛੋਟੀਆਂ ਮਸ਼ੀਨਾਂ ਵੀ ਉੱਥੇ ਹੀ ਪਈਆਂ ਸਨ। ਇੰਨ੍ਹੀ ਛੋਟੀ ਉਮਰ 'ਚ ਸੁਸ਼ਾਂਤ ਰੇਨੇ ਦੇਕਾਰਤੇ ਅਤੇ ਸਾਰਤਰ ਬਾਰੇ ਗੱਲ ਕਰਦਾ ਸੀ। ਉਹ ਬਹੁਤ ਹੀ ਸਮਝਦਾਰ ਸੀ।
ਭਾਈ-ਭਤੀਜਾਵਾਦ ਕੋਈ ਨਵੀਂ ਗੱਲ ਨਹੀਂ ਹੈ। ਨਾਮੀ ਲੋਕਾਂ ਦੇ ਘਰਾਂ 'ਚ ਉਮੀਦ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੇ ਬੱਚੇ ਵੀ ਇਸੇ ਲੀਹ 'ਤੇ ਅੱਗੇ ਵਧਣ। ਮਰਹੂਮ ਰਿਸ਼ੀ ਕਪੂਰ ਅਤੇ ਨੀਤੂ ਸਿੰਘ ਦਾ ਪੁੱਤਰ ਰਣਵੀਰ ਕਪੂਰ, ਕਪੂਰ ਖਾਨਦਾਨ ਦੀ ਚੌਥੀ ਪੀੜ੍ਹੀ ਹੈ ਜੋ ਕਿ ਅਦਾਕਾਰੀ 'ਚ ਆਪਣਾ ਹੁਨਰ ਵਿਖਾ ਰਹੀ ਹੈ। ਰਣਵੀਰ ਕਪੂਰ ਨੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਫ਼ਿਲਮ ਇੰਡਸਟਰੀ 'ਚ ਉਨ੍ਹਾਂ ਨੂੰ ਵਧੇਰੇ ਮੌਕੇ ਇਸ ਲਈ ਮਿਲੇ ਕਿਉਂਕਿ ਉਹ ਇੱਕ ਫ਼ਿਲਮੀ ਪਰਿਵਾਰ ਨਾਲ ਸਬੰਧ ਰੱਖਦੇ ਹਨ।
ਇੰਝ ਮਿਲੀ ਸਫਲਤਾ
ਸੁਸ਼ਾਂਤ ਸ਼ਿਆਮਕ ਡਾਵਰ ਦੇ ਡਾਂਸ ਗਰੁੱਪ 'ਚ ਸੀ। ਉਨ੍ਹਾਂ ਨੇ ਬੇਰੀ ਜੌਹਨ ਦੇ ਐਕਟਿੰਗ ਸਕੂਲ 'ਚ ਅਦਾਕਾਰੀ ਵੀ ਸਿੱਖੀ ਅਤੇ ਬਾਅਦ ਉਹ ਨਾਦਿਰਾ ਬੱਬਰ ਦੇ 'ਇੱਕਜੁੱਟ ਥੀਏਟਰ' ਨਾਲ ਜੁੜੇ। ਸੁਸ਼ਾਂਤ ਨੇ ਕਾਲਜ ਦੇ ਦਿਨਾਂ 'ਚ ਆਪਣੀ ਸਭ ਤੋਂ ਵੱਡੀ ਭੈਣ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਡਾਂਸ ਕਰਨਾ ਚਾਹੁੰਦੇ ਹਨ।
ਸੁਸ਼ਾਂਤ ਦੇ ਇੱਕ ਕਰੀਬੀ ਦੋਸਤ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਦੀ ਭੈਣ ਨੇ ਉਸ ਦੀ ਮਦਦ ਕੀਤੀ ਸੀ। ਭੈਣ ਨੇ ਪਿਤਾ ਨੂੰ ਨਹੀਂ ਦੱਸਿਆ ਸੀ ਕਿ ਸੁਸ਼ਾਂਤ ਡਾਂਸ ਕਰਨ ਲਈ ਮੁਬੰਈ ਗਿਆ ਹੈ। ਪਿਤਾ ਨੂੰ ਤਾਂ ਦੱਸਿਆ ਗਿਆ ਸੀ ਕਿ ਉਹ ਇੰਟਰਨਸ਼ਿਪ ਲਈ ਮੁਬੰਈ ਗਿਆ ਹੈ। ਜਲਦੀ ਹੀ ਸੁਸ਼ਾਂਤ ਨਜ਼ਰੀ ਪਿਆ ਅਤੇ 'ਕਿਸ ਦੇਸ਼ ਮੇਂ ਰਹਿਤਾ ਹੈ ਮੇਰਾ ਦਿਲ' ਸੀਰੀਅਲ ਨਾਲ ਉਨ੍ਹਾਂ ਦਾ ਟੀਵੀ ਕਰੀਅਰ ਸ਼ੁਰੂ ਹੋਇਆ। ਇਸ ਤੋਂ ਬਾਅਦ ਏਕਤਾ ਕਪੂਰ ਦੇ ਸੀਰੀਅਲ 'ਪਵਿੱਤਰ ਰਿਸ਼ਤਾ' 'ਚ ਸੁਸ਼ਾਂਤ ਮੁੱਖ ਭੂਮਿਕਾ ਨਿਭਾਉਂਦੇ ਵਿਖਾਈ ਦਿੱਤੇ।
2011 'ਚ ਉਨ੍ਹਾਂ ਨੇ ਬਾਲੀਵੁੱਡ ਵੱਲ ਆਪਣਾ ਰੁਖ਼ ਕੀਤਾ, ਜਿੱਥੇ ਪਹਿਲਾਂ ਹੀ ਰਣਵੀਰ ਸਿੰਘ, ਵਰੁਣ ਧਵਨ, ਰਣਵੀਰ ਕਪੂਰ ਵਰਗੇ ਸਿਤਾਰੇ ਮੌਜੂਦ ਸਨ। ਜੇਕਰ ਪਰਿਵਾਰ 'ਚ ਪਹਿਲਾਂ ਹੀ ਕੋਈ ਇਸ ਨਗਰੀ ਨਾਲ ਸਬੰਧ ਰੱਖਣ ਵਾਲਾ ਹੋਵੇ ਤਾਂ ਮੌਕਾ ਜਲਦੀ ਮਿਲ ਜਾਂਦਾ ਹੈ। ਪਰ ਫ਼ਿਲਮ ਇੰਡਸਟਰੀ ਤੋਂ ਬਾਹਰ ਦੇ ਕਲਾਕਾਰਾਂ ਨੂੰ ਸਿਰਫ਼ ਇੱਕ ਮੌਕਾ ਮਿਲਦਾ ਹੈ।
ਸੁਸ਼ਾਂਤ ਦੀ ਪਹਿਲੀ ਹੀ ਫ਼ਿਲਮ ਸਫਲ ਰਹੀ। ਫਿਰ 2013 'ਚ ਮਨੀਸ਼ ਸ਼ਰਮਾ ਦੀ 'ਸ਼ੁੱਧ ਦੇਸੀ ਰੋਮਾਂਸ' ਆਈ। 2014 'ਚ ਰਾਜਕੁਮਾਰ ਹਿਰਾਨੀ ਦੀ ਫ਼ਿਲਮ 'ਪੀਕੇ' 'ਚ ਸੁਸ਼ਾਂਤ ਨੇ ਸਰਫਰਾਜ਼ ਦੀ ਭੂਮਿਕਾ ਨਿਭਾਈ। ਇਸ ਤੋਂ ਬਾਅਦ ਸੁਸ਼ਾਂਤ ਨੂੰ ਯਸ਼ਰਾਜ ਫ਼ਿਲਮ ਨੇ ਸਾਈਨ ਕੀਤਾ ਅਤੇ ਉਸ ਨੂੰ ਦਿਬਾਕਰ ਬੈਨਰਜੀ ਦੀ 'ਡਿਟੈਕਟਿਵ ਬਿਓਮਕੇਸ਼ ਬਖ਼ਸ਼ੀ' ਫ਼ਿਲਮ ਮਿਲੀ।
'ਸਰਵਾਈਵਲ ਆਫ਼ ਦ ਫ਼ਿਟੇਸਟ' ਦਾ ਸਿਧਾਂਤ
'ਡਿਟੈਕਟਿਵ ਬਿਓਮਕੇਸ਼ ਬਖ਼ਸ਼ੀ' ਦੀ ਸ਼ੂਟਿੰਗ ਦੌਰਾਨ ਹੀ ਵਿਕਾਸ ਚੰਦਰ ਦੀ ਮੁਲਾਕਾਤ ਸੁਸ਼ਾਂਤ ਸਿੰਘ ਨਾਲ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਸ਼ਾਂਤ ਦੀ ਮੌਤ ਪਿੱਛੇ ਭਾਈ-ਭਤੀਜਾਵਾਦ ਨਹੀਂ ਬਲਕਿ ਇੱਕਲੇਪਨ ਨਾਂਅ ਦੀ ਮਹਾਮਾਰੀ ਨੇ ਉਨ੍ਹਾਂ ਦੀ ਜਾਨ ਲਈ ਹੈ।
ਸਾਡੇ ਚਾਰੇ ਪਾਸੇ ਇੱਕਲਤਾ ਦਾ ਹੀ ਵਾਸ ਹੈ। ਕਿਸੇ ਨੂੰ ਵੀ ਪਤਾ ਨਹੀਂ ਹੈ ਕਿ ਇਹ ਇੱਕਲਾਪਨ ਕੀ ਕੁੱਝ ਕਰ ਸਕਦਾ ਹੈ। ਖਾਸ ਕਰਕੇ ਅਜਿਹੇ ਵਿਅਕਤੀ ਨਾਲ ਜੋ ਕਿ ਪਹਿਲਾਂ ਹੀ ਡਿਪਰੈਸ਼ਨ ਦਾ ਸ਼ਿਕਾਰ ਹੋਵੇ। ਇਸ ਇੰਡਸਟਰੀ 'ਚ ਉਹ ਸਭ ਮੁਸ਼ਕਲਾਂ ਨੂੰ ਪਾਰ ਕਰਕੇ ਇੱਕ ਸਫਲ ਅਦਾਕਾਰ ਬਣ ਗਏ ਸਨ, ਫਿਰ ਭਾਈ-ਭਤੀਜਾਵਾਦ ਦਾ ਸਵਾਲ ਹੀ ਨਹੀਂ। ਸੁਸ਼ਾਂਤ ਨੂੰ ਪਤਾ ਸੀ ਕਿ ਉਸ ਨੂੰ ਸਫਲਤਾ ਮਿਲੀ ਹੈ ਪਰ ਉਹ ਇੱਕ ਵੱਖਰੀ ਸਖ਼ਸ਼ੀਅਤ ਦੇ ਮਾਲਕ ਸਨ।
Click here to see the BBC interactive
ਵਿਕਾਸ ਅੱਗੇ ਕਹਿੰਦੇ ਹਨ, "ਇਹ ਇੱਕ ਖ਼ਾਸ ਫਰੇਮ 'ਚ ਢਲੀ ਹੋਈ ਦੁਨੀਆ ਹੈ। ਇਸ 'ਚ ਖੋਖਲਾਪਨ ਅਤੇ ਬੈਚੇਨੀ ਭਰੀ ਹੋਈ ਹੈ। ਇਸ ਦੇ ਨਾਲ ਹੀ ਇਸ ਫਰੇਮ ਮੁਤਾਬਕ ਖੁਦ ਨੂੰ ਢਾਲਣ ਦਾ ਦਬਾਅ ਵੀ ਕਾਇਮ ਰਹਿੰਦਾ ਹੈ। ਇਸ ਪ੍ਰਣਾਲੀ ਤੋਂ ਜੇਕਰ ਵੱਖ ਹੋਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਅਸਲ 'ਚ ਭਾਈ-ਭਤੀਜਾਵਾਦ ਦੀ ਕਹਾਣੀ ਭਾਰਤੀ ਸਮਾਜ ਦੀ ਹੀ ਕਹਾਣੀ ਹੈ।"
" ਭਾਰਤ 'ਚ ਬਹੁਤ ਘੱਟ ਲੋਕ ਹਨ ਜਿੰਨ੍ਹਾਂ 'ਤੇ ਭਰੋਸਾ ਕੀਤਾ ਜਾ ਸਕੇ। ਅਸੀਂ ਕਿਸੇ 'ਤੇ ਭਰੋਸਾ ਨਹੀਂ ਕਰਦੇ ਹਾਂ। ਕਹਿ ਸਕਦੇ ਹਾਂ ਕਿ ਸਾਡੀ ਪਰਵਰਿਸ਼ ਹੀ ਇਸ ਤਰ੍ਹਾਂ ਦੇ ਮਾਹੌਲ 'ਚ ਹੋਈ ਹੈ, ਜਿੱਥੇ ਕਿਸੇ 'ਤੇ ਭਰੋਸਾ ਕਰਨ ਦੀ ਹਿੰਮਤ ਹੀ ਨਹੀਂ ਹੁੰਦੀ।
ਆਖ਼ਰਕਾਰ ਸਾਨੂੰ ਸਿਫ਼ਾਰਸ਼ਾਂ ਦੀ ਜ਼ਰੂਰਤ ਕਿਉਂ ਪੈਂਦੀ ਹੈ, ਇਸ ਤੱਥ ਨੂੰ ਅਸੀਂ ਸਮਝ ਸਕਦੇ ਹਾਂ। ਦਰਅਸਲ ਅਸੀਂ ਦੋਹਰੀ ਜ਼ਿੰਦਗੀ ਜਿਉਣ 'ਚ ਮਾਹਰ ਹਾਂ। ਇੱਥੇ ਲੋਕ ਖ਼ਾਨਦਾਨੀ ਧੰਦੇ ਨੂੰ ਵਧਾਉਂਦੇ ਹਨ ਪਰ ਸੱਚਾਈ ਇਹ ਹੈ ਕਿ ਇੱਥੇ ਮੁਕਾਬਲਾ ਵੀ ਬਹੁਤ ਸਖ਼ਤ ਹੈ। ਪਰ ਪ੍ਰਦਰਸ਼ਨ ਦੀ ਸਮੀਖਿਆ ਤਾਂ ਲੋਕਾਂ ਵੱਲੋਂ ਹੀ ਕੀਤੀ ਜਾਂਦੀ ਹੈ।"
ਇਹੀ ਕਾਰਨ ਹੈ ਕਿ ਨਾਮੀ ਅਦਾਕਾਰਾਂ ਦੇ ਬੱਚਿਆਂ 'ਚੋਂ ਕੁੱਝ ਦਾ ਹੀ ਨਾਂਅ ਫਿਲਮਾਂ 'ਚ ਚੱਲਦਾ ਹੈ ਕਿਉਂਕਿ ਇੱਥੇ ਵੀ 'ਸਰਵਾਈਵਲ ਆਫ਼ ਦ ਫ਼ਿਟੇਸਟ' ਦਾ ਸਿਧਾਂਤ ਲਾਗੂ ਹੁੰਦਾ ਹੈ।
ਬਾਲੀਵੁੱਡ ਤੁਹਾਨੂੰ ਸਫਲਤਾ ਦੇਣ ਦਾ ਵਾਅਦਾ ਕਰਦਾ ਹੈ ਅਤੇ ਤੁਸੀਂ ਦੇਸ ਭਰ 'ਚ ਮਸ਼ਹੂਰ ਹੋਣ ਦੀ ਇੱਛਾ ਰੱਖਦੇ ਹੋ। ਬਾਲੀਵੁੱਡ ਤੁਹਾਡੀ ਇਸ ਇੱਛਾ ਨੂੰ ਖ਼ਤਮ ਹੋਣ ਨਹੀਂ ਦਿੰਦਾ।
ਵਿਕਾਸ ਕਹਿੰਦੇ ਹਨ, " ਲੋਕ ਇੱਥੇ ਆਪਣੀ ਪ੍ਰਸ਼ੰਸਾ ਪਾਉਣ ਲਈ ਆਉਂਦੇ ਹਨ। ਸ਼ੋ ਬਿਜ਼ਨੇਸ ਅਜਿਹਾ ਹੀ ਹੁੰਦਾ ਹੈ।"
ਇੰਡਸਟਰੀ ਤੋਂ ਬਾਹਰ ਦੇ ਲੋਕਾਂ ਨੂੰ ਕਰਨੀ ਪੈਂਦੀ ਹੈ ਦੁੱਗਣੀ ਮਿਹਨਤ
ਸੱਚ ਤਾਂ ਇਹ ਹੈ ਕਿ ਆਦਿੱਤਿਆ ਚੌਪੜਾ ਨੇ ਹੀ ਬਿਓਮਕੇਸ਼ ਬਖ਼ਸ਼ੀ ਲਈ ਸੁਸ਼ਾਂਤ ਦਾ ਨਾਂਅ ਸੁਝਾਇਆ ਸੀ।
ਵਿਕਾਸ ਕਹਿੰਦੇ ਹਨ, " ਉਹ ਆਪਣੇ ਕੰਮ ਪ੍ਰਤੀ ਬਹੁਤ ਗੰਭੀਰ ਸਨ। ਦੂਜੇ ਸਟਾਰ ਕਲਾਕਾਰਾਂ ਵਾਂਗ ਉਨ੍ਹਾਂ ਦੇ ਨਖਰੇ ਨਹੀਂ ਸਨ। ਉਹ ਆਉਣ ਵਾਲੇ ਸਮੇਂ ਦੇ ਸਟਾਰ ਸਨ ਅਤੇ ਇਸ ਗੱਲ ਤੋਂ ਉਹ ਆਪ ਵੀ ਜਾਣੂ ਸਨ।"
ਉਹ ਅੱਗੇ ਕਹਿੰਦੇ ਹਨ, "ਸੁਸ਼ਾਂਤ ਨੂੰ ਇਹ ਅਹਿਸਾਸ ਕਰਵਾਇਆ ਗਿਆ ਸੀ ਕਿ ਉਹ ਇਸ ਇੰਡਸਟਰੀ ਤੋਂ ਬਾਹਰ ਦੇ ਹਨ। ਸੁਸ਼ਾਂਤ ਨੈਟਵਰਕਿੰਗ ਅਤੇ ਪੀਆਰ ਪਸੰਦ ਨਹੀਂ ਕਰਦੇ ਸਨ। ਪਰ ਜੇਕਰ ਤੁਸੀਂ ਇਹ ਸਭ ਨਹੀਂ ਕਰਦੇ ਹੋ ਤਾਂ ਤੁਹਾਨੂੰ ਇਸ ਨਾਲ ਜੁੜੇ ਲਾਭ ਵੀ ਹਾਸਲ ਨਹੀਂ ਹੁੰਦੇ ਹਨ ਪਰ ਦੂਜੇ ਪਾਸੇ ਇਹ ਵੀ ਸੱਚ ਹੈ ਕਿ ਇੰਨ੍ਹਾਂ ਚੀਜ਼ਾਂ ਦੇ ਬਾਵਜੂਦ ਉਹ ਇਸ ਮੁਕਾਮ 'ਤੇ ਪਹੁੰਚੇ ਸਨ। ਨਵੀਂ ਪੀੜ੍ਹੀ ਦੇ ਅਦਾਕਾਰਾਂ 'ਚ ਉਨ੍ਹਾਂ ਦੀ ਆਪਣੀ ਪਛਾਣ ਸੀ।"
ਜਦੋਂ ਕਰਨੀ ਸੈਨਾ ਵਰਗੀਆਂ ਸੰਸਥਾਵਾਂ ਨੇ 'ਪਦਮਾਵਤ' ਫ਼ਿਲਮ ਨੂੰ ਰਾਜਪੂਤ ਸੰਸਕ੍ਰਿਤੀ ਦਾ ਅਪਮਾਨ ਦੱਸਿਆ ਸੀ ਤਾਂ ਉਸ ਸਮੇਂ ਸੁਸ਼ਾਂਤ ਨੇ ਆਪਣੇ ਨਾਂਅ ਤੋਂ ਰਾਜਪੂਤ ਸ਼ਬਦ ਇਹ ਕਹਿ ਕੇ ਹਟਾ ਲਿਆ ਸੀ ਕਿ ਜਿਸ ਨਾਂਅ 'ਤੇ ਇਸ ਤਰ੍ਹਾਂ ਦੇ ਵਿਵਾਦ ਪੈਦਾ ਕੀਤੇ ਜਾ ਰਹੇ ਹਨ, ਉਹ ਇਸ ਦੇ ਹੱਕ 'ਚ ਨਹੀਂ ਹਨ।"
ਚੰਦਰਾ ਕਹਿੰਦੇ ਹਨ, " ਭਾਈ-ਭਤੀਜਾਵਾਦ ਇੱਕ ਅਜਿਹਾ ਮੁੱਦਾ ਹੈ, ਜਿਸ ਵਿੱਚ ਕੋਈ ਦਮ ਨਹੀਂ ਹੈ।
"ਸੁਸ਼ਾਂਤ ਸਿੰਘ ਭਾਈ-ਭਤੀਜਾਵਾਦ ਦੀ ਕਾਟ ਹਨ। ਉਨ੍ਹਾਂ ਨੂੰ ਸਫਲ ਹੋਣ ਲਈ ਕਿਸੇ ਕਰਨ ਜੌਹਰ ਦੀ ਲੋੜ ਨਹੀਂ ਸੀ। ਦਰਅਸਲ ਸਭ ਤੋਂ ਉਪਰ ਇੱਕਲਪਣ ਹੁੰਦਾ ਹੈ ਅਤੇ ਇਹ ਕਿਸੇ ਨੂੰ ਵੀ ਪਾਗਲ ਬਣਾ ਸਕਦਾ ਹੈ। ਸਾਨੂੰ ਇਹ ਨਹੀਂ ਸਮਝਾਇਆ ਜਾਂਦਾ ਕਿ ਸਫਲਤਾ ਨੂੰ ਕਿਵੇਂ ਸੰਭਾਲਣਾ ਹੈ। ਸਾਨੂੰ ਪਤਾ ਹੀ ਨਹੀਂ ਹੈ ਕਿ ਸਫਲਤਾ ਦਾ ਕਰਨਾ ਕੀ ਹੈ?
ਦਿਬਾਕਰ ਬੈਨਰਜੀ ਨੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਬਾਲੀਵੁੱਡ 'ਚ ਪੈਰ ਜ਼ਮਾਉਣ ਲਈ ਬਾਹਰ ਤੋਂ ਆਏ ਲੋਕਾਂ ਨੂੰ ਦੁੱਗਣੀ ਮਿਹਨਤ ਕਰਨੀ ਪੈਂਦੀ ਹੈ।
ਸਟਾਰ ਕਿੱਡਜ਼ ਦਾ ਸੰਘਰਸ਼
'ਗਲੀ ਬੁਆਏ' ਦੇ ਸਿਧਾਂਤ ਚਤੁਰਵੇਦੀ ਨੇ ਚੰਕੀ ਪਾਂਡੇ ਦੀ ਧੀ ਅਨਨਿਆ ਪਾਂਡੇ ਦੀ ਇੱਸ ਗੱਲ 'ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਸੀ ਕਿ ਸਟਾਰ ਕਿੱਡਜ਼ ਨੂੰ ਵੀ ਸੰਘਰਸ਼ ਕਰਨਾ ਪੈਂਦਾ ਹੈ।
ਰਾਜੀਵ ਮਸੰਦ ਦੀ ਨਵੇਂ ਕਲਾਕਾਰਾਂ ਨਾਲ ਇੱਕ ਗੱਲਬਾਤ ਦੌਰਾਨ ਸਿਧਾਂਤ ਨੇ ਕਿਹਾ ਸੀ ਕਿ " ਜਿੱਥੋਂ ਸਾਡੇ ਸੁਪਨੇ ਸੱਚ ਹੋਣੇ ਸ਼ੁਰੂ ਹੁੰਦੇ ਹਨ, ਉੱਥੋਂ ਤੁਹਾਡਾ ਸੰਘਰਸ਼ ਸ਼ੁਰੂ ਹੁੰਦਾ ਹੈ।"
ਜੋ ਲੋਕ ਸੁਸ਼ਾਂਤ ਨੂੰ ਜਾਣਦੇ ਹਨ , ਉਨ੍ਹਾਂ ਦਾ ਕਹਿਣਾ ਹੈ ਕਿ ਸੁਸ਼ਾਂਤ ਹਮੇਸ਼ਾਂ ਹੀ ਵੱਖਰੇ ਸੁਭਾਓ ਦੇ ਮਾਲਕ ਸਨ।
ਬਾਲੀਵੁੱਡ 'ਚ ਚੱਲ ਰਹੀ ਪਰਿਵਾਰਵਾਦ ਦੀ ਕਹਾਣੀ ਤੋਂ ਹਰ ਕੋਈ ਵਾਕਫ਼ ਹੈ। ਸੁਸ਼ਾਂਤ ਨੇ ਇਸ ਮਾਹੌਲ 'ਚ ਕੰਮ ਕੀਤਾ ਹੈ ਅਤੇ ਆਪਣੀ ਜੰਗ ਆਪ ਲੜ੍ਹੀ ਹੈ ਅਤੇ ਇਸ ਪ੍ਰਣਾਲੀ ਨਾਲ ਤਾਲਮੇਲ ਵੀ ਸਥਾਪਿਤ ਕੀਤਾ ਹੈ।
ਦਸ ਸਾਲ ਪਹਿਲਾਂ ਬੰਗਲੁਰੂ ਤੋਂ ਮੁਬੰਈ ਅਦਾਕਾਰ ਬਣਨ ਆਏ ਗੁਲਸ਼ਨ ਦੇਵੈਇਆ ਦਾ ਕਹਿਣਾ ਹੈ ਕਿ ਲੋਕ ਆਪਣੀ ਬਦਕਿਸਮਤੀ ਲਈ ਦੂਜਿਆਂ ਨੂੰ ਦੋਸ਼ੀ ਠਹਿਰਾਉਣਾ ਜਾਇਜ਼ ਸਮਝਦੇ ਹਨ। ਕਿਤੇ ਨਾ ਕਿਤੇ ਸੁਸ਼ਾਂਤ ਅਤੇ ਗੁਲਸ਼ਨ ਦੀ ਕਹਾਣੀ ਇਕਸਮਾਨ ਹੈ। ਦੋਵੇਂ ਹੀ ਸ਼ਾਂਤ, ਸ਼ਰਮੀਲੇ ਅਤੇ ਖੁਦ 'ਚ ਰਹਿਣ ਵਾਲੇ ਇਨਸਾਨ ਹਨ। ਗੁਲਸ਼ਨ ਕਹਿੰਦੇ ਹਨ ਕਿ ਸਕੂਲ 'ਚ ਉਨ੍ਹਾਂ ਦਾ 'ਕਿਊਟ ਕਿੱਡ' ਕਹਿ ਕਿ ਮਜ਼ਾਕ ਉਡਾਇਆ ਜਾਂਦਾ ਸੀ।
ਨਸੀਰੂਦੀਨ ਸ਼ਾਹ ਦੀ ਕਹਾਣੀ ਵੀ ਕੁਝ ਅਜਿਹੀ ਹੀ ਸੀ। ਸਟੇਜ ਉਨ੍ਹਾਂ ਨੂੰ ਪਸੰਦ ਸੀ ਕਿਉਂਕਿ ਇੱਥੇ ਉਹ ਆਪਣੇ ਮਨ ਦੇ ਹਰ ਭਾਵ ਨੂੰ ਬਿਨਾ ਕਿਸੇ ਰੋਕ ਦੇ ਪ੍ਰਗਟ ਕਰ ਸਕਦੇ ਸਨ।
ਗੁਲਸ਼ਨ ਕਹਿੰਦੇ ਹਨ, " ਉਨ੍ਹਾਂ ਦੇ ਪਿਤਾ ਬਾਲੀਵੁੱਡ ਸੰਗੀਤ ਦੇ ਬਹੁਤ ਪ੍ਰਸ਼ੰਸਕ ਸਨ ਅਤੇ ਉਨ੍ਹਾਂ ਤੋਂ ਹੀ ਮੈਨੂੰ ਬਾਲੀਵੁੱਡ ਪ੍ਰਤੀ ਲਗਾਓ ਵਿਰਾਸਤ 'ਚ ਮਿਲਿਆ। ਮੈਂ ਹਮੇਸ਼ਾ ਹੀ ਬਚਪਨ ਦੀ ਬੇਸਮਝੀ 'ਚ ਇੱਕ ਹਿੰਦੀ ਫ਼ਿਲਮ ਸਟਾਰ ਬਣਨ ਦੇ ਸੁਪਨੇ ਵੇਖਦਾ ਸੀ।"
ਪਰ 1997 'ਚ ਉਹ ਇੱਕ ਡਿਜ਼ਾਇਨਰ ਬਣਨ ਲਈ ਬੰਗਲੁਰੂ ਦੇ ਨੈਸ਼ਨਲ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ 'ਚ ਦਾਖਲ ਹੋ ਗਏ। 1998 'ਚ ਉਨ੍ਹਾਂ ਨੇ 'ਸੱਤਿਆ' ਫ਼ਿਲਮ ਦੇਖੀ ਅਤੇ ਸਾਲ 2008 'ਚ ਉਹ ਮੁਬੰਈ ਆਪਣੀ ਕਿਸਮਤ ਅਜ਼ਮਾਉਣ ਲਈ ਤੁਰ ਪਏ।
ਉਨ੍ਹਾਂ ਦੀ ਨਜ਼ਰ 'ਚ ਬਾਲੀਵੁੱਡ ਇੱਕ ਅਜਿਹੀ ਕਾਲਪਨਿਕ ਦੁਨੀਆਂ ਹੈ ਜੋ ਕਿ ਪੂਰੀ ਤਰ੍ਹਾਂ ਨਾਲ ਗੁੰਮਰਾਹ ਕਰ ਦਿੰਦੀ ਹੈ। ਗੁਲਸ਼ਨ ਅੱਗੇ ਕਹਿੰਦੇ ਹਨ ਕਿ ਅੱਜ ਉਹ ਇੱਥੇ ਹਨ, ਇਸ ਦਾ ਪੂਰਾ ਸਿਹਰਾ ਰਾਮਗੋਪਾਲ ਵਰਮਾ ਅਤੇ ਮਨੋਜ ਵਾਜਪਾਈ ਨੂੰ ਜਾਂਦਾ ਹੈ।"
'ਬਾਲੀਵੁੱਡ 'ਚ ਬੇਇੱਜ਼ਤੀ ਸਹਿਣ ਕਰਨ ਦੀ ਆਦਤ ਪੈ ਜਾਂਦੀ ਹੈ'
ਸੁਸ਼ਾਂਤ ਦੀ ਤਰ੍ਹਾਂ ਹੀ ਦੇਵਈਆ ਨੇ ਥੀਏਟਰ ਤੋਂ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀ ਅਦਾਕਾਰੀ ਨੂੰ ਦੇਖਦਿਆਂ ਉਨ੍ਹਾਂ ਨੂੰ ਵੀ ਆਡੀਸ਼ਨ ਲਈ ਬੁਲਾਇਆ ਗਿਆ ਸੀ। ਉਨ੍ਹਾਂ ਨੂੰ ' ਗਰਲ ਇਨ ਯੈਲੋ ਬੂਟ' ਨਾਂਅ ਦੀ ਫ਼ਿਲਮ 'ਚ ਇੱਕ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ।
ਦੇਵਈਆ ਕਹਿੰਦੇ ਹਨ ਕਿ ਜਦੋਂ ਤੁਸੀਂ ਕਿਤੇ ਵਾਰ-ਵਾਰ ਨਕਾਰੇ ਜਾਂਦੇ ਹੋ ਤਾਂ ਇੱਕ ਸਮਾਂ ਆਉਂਦਾ ਹੈ ਜਦੋਂ ਤੁਸੀਂ ਇਸ ਬਾਰੇ ਸੋਚਣਾ ਬੰਦ ਕਰ ਦਿੰਦੇ ਹੋ। ਤੁਸੀਂ ਇਸ ਲਈ ਕਿਸੇ ਨਾਲ ਵੀ ਨਿੱਜੀ ਰੰਜਿਸ਼ ਨਹੀਂ ਰੱਖਦੇ ਹੋ।
ਗੁਲਸ਼ਨ ਅੱਗੇ ਦੱਸਦੇ ਹਨ ਕਿ ਇੰਡਸਟਰੀ 'ਚ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਕਿ ਅੱਜ ਵੀ ਆਡਸ਼ਿਨ ਹੀ ਦੇ ਰਹੇ ਹਨ। ਫੌਜ 'ਚ ਮੇਜਰ ਦੀ ਨੌਕਰੀ ਛੱਡ ਕੇ ਇੱਕ ਵਿਅਕਤੀ ਇੱਕ ਸਾਲ 'ਚ 200-300 ਵਾਰ ਆਡੀਸ਼ਨ ਹੀ ਦੇ ਚੁੱਕਾ ਹੈ।
ਉਹ ਅੱਗੇ ਕਹਿੰਦੇ ਹਨ, " ਬਾਲੀਵੁੱਡ 'ਚ ਤੁਸੀਂ ਬੇਇੱਜ਼ਤੀ ਸਹਿਣੀ ਸਿੱਖ ਜਾਂਦੇ ਹੋ। ਮੇਰੇ ਅੰਦਰ ਇੰਨ੍ਹੀ ਸਹਿਣਸ਼ਕਤੀ ਨਹੀਂ ਸੀ ਇਸ ਲਈ ਮੈਂ ਉੱਥੇ ਹੀ ਆਡੀਸ਼ਨ ਦੇਣ ਜਾਂਦਾ ਸੀ ਜਿੱਥੇ ਮੈਂ ਜ਼ਰੂਰੀ ਸਮਝਦਾ ਸੀ। ਇੱਕ ਝਲਕ 'ਚ ਤੁਸੀਂ ਕਿਸੇ ਦੀ ਯੋਗਤਾ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਹੋ। ਤੁਸੀਂ ਤਾਂ ਸਿਰਫ ਉਸ ਸਬੰਧੀ ਆਪਣੀ ਇੱਕ ਧਾਰਨਾ ਬਣਾ ਸਕਦੇ ਹੋ। ਮੈਂ ਖੁਦ ਨੂੰ ਨਾ ਤਾਂ ਇਨਸਾਈਡਰ ਮੰਨਦਾ ਹਾਂ ਅਤੇ ਨਾ ਹੀ ਆਊਟਸਾਈਡਰ।"
ਸੁਸ਼ਾਂਤ ਅਤੇ ਗੁਲਸ਼ਨ ਨੇ ਕੁਝ ਸਮਾਂ ਇੱਕਠਿਆਂ ਗੁਜ਼ਾਰਿਆ ਹੈ।
ਗੁਲਸ਼ਨ ਕਹਿੰਦੇ ਹਨ, " ਇੰਡਸਟਰੀ 'ਚ ਪਰਿਵਾਰਵਾਦ ਹੈ ਇਸ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਹੈ। ਇਸ ਦੀ ਆਪਣੀ ਸ਼ਕਤੀ ਹੈ। ਇੱਥੇ ਲੋਕ ਬਿਨਾਂ ਗੱਲ ਦੇ ਭੜਕ ਜਾਂਦੇ ਹਨ ਅਤੇ ਕੁਝ ਅਜਿਹੇ ਵੀ ਹਨ ਜੋ ਮੰਨਦੇ ਹਨ ਕਿ ਸਫਲਤਾ 'ਤੇ ਤਾਂ ਸਿਰਫ ਉਨ੍ਹਾਂ ਦਾ ਹੀ ਹੱਕ ਹੈ। ਇਸ ਤੋਂ ਇਲਾਵਾ ਸਟਾਰ ਕਿੱਡਜ਼ ਦੀ ਦੁਨੀਆਂ ਵੀ ਬਹੁਤ ਪ੍ਰਭਾਵ ਪਾਉਂਦੀ ਹੈ। ਇੱਥੇ ਸਿਰਫ ਯੋਗਤਾ ਕੰਮ ਨਹੀਂ ਆਉਂਦੀ ਹੈ।"
ਗੁਲਸ਼ਨ ਯਾਦ ਕਰਦੇ ਹੋਏ ਦੱਸਦੇ ਹਨ ਕਿ ਜਦੋਂ ਉਹ ਗੋਆ 'ਚ 'ਦਮ ਮਾਰੋ ਦਮ' ਦੀ ਸ਼ੂਟਿੰਗ ਕਰ ਰਹੇ ਸਨ ਤਾਂ ਉੱਥੇ ਮੌਜੂਦ ਕਈ ਲੋਕਾਂ ਨੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਕੀ ਉਹ ਰਾਜ ਬੱਬਰ ਦੇ ਬੇਟੇ ਹਨ। ਜਦੋਂ ਉਹ ਰਾਜਸਥਾਨ 'ਚ ਸ਼ੂਟਿੰਗ ਕਰ ਰਹੇ ਸਨ ਤਾਂ ਉਸ ਸਮੇਂ ਆਮਿਰ ਖ਼ਾਨ ਦੀ ਧੀ ਡਾਇਰੈਕਟਰ ਦੀ ਸਹਾਇਕ ਸੀ। ਉਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗੀ ਰਹਿੰਦੀ ਸੀ। ਇਸ ਲਈ ਸਟਾਰ ਕਿੱਡਜ਼ ਹੋਣ ਦਾ ਫਾਇਦਾ ਤਾਂ ਮਿਲਦਾ ਹੀ ਹੈ।
ਪਰ ਫਿਰ ਵੀ ਕਿਸੇ ਵੀ ਅਦਾਕਾਰ ਦੀ ਕਿਸਮਤ ਤਾਂ ਬਾਜ਼ਾਰ ਹੀ ਤੈਅ ਕਰਦਾ ਹੈ। ਮਿਸਾਲ ਦੇ ਤੌਰ 'ਤੇ ਸ਼ਾਹਰੁਖ ਖ਼ਾਨ ਨੂੰ ਲੈ ਲਓ। ਉਨ੍ਹਾਂ ਦੇ ਪਰਿਵਾਰ ਦਾ ਤਾਂ ਇੰਡਸਟਰੀ ਨਾਲ ਵਾਹ ਵਾਸਤਾ ਹੀ ਨਹੀਂ ਸੀ। ਪਰ ਫਿਰ ਵੀ ਉਨ੍ਹਾਂ ਨੇ ਬਿਨ੍ਹਾਂ ਕਿਸੇ ਗਾਡਫ਼ਾਦਰ ਦੇ ਆਪਣੀ ਪਛਾਣ ਕਾਇਮ ਕੀਤੀ। ਕਈ ਸਟਾਰ ਕਿੱਡਜ਼ ਅਜਿਹੇ ਵੀ ਹਨ ਜਿੰਨ੍ਹਾਂ ਨੂੰ ਲਾਂਚ ਕੀਤਾ ਗਿਆ। ਉਨ੍ਹਾਂ ਨੂੰ ਦੂਜਾ-ਤੀਜਾ ਮੌਕਾ ਵੀ ਮਿਲਿਆ ਪਰ ਫਿਰ ਵੀ ਉਹ ਫ਼ਿਲਮ ਜਗਤ 'ਚ ਆਪਣਾ ਨਾਂਅ ਨਾ ਬਣਾ ਸਕੇ। ਅਜਿਹੇ 'ਚ ਸਿਰਫ ਭਾਈ-ਭਤੀਜਾਵਾਦ ਨੂੰ ਹੀ ਦੋਸ਼ ਦੇਣਾ ਜਾਇਜ਼ ਨਹੀਂ ਹੋਵੇਗਾ। ਹੁਣ ਸਾਨੂੰ ਇਲਜ਼ਾਮ ਲਗਾਉਣ ਦੀ ਥਾਂ 'ਤੇ ਤਰਕ ਦੇ ਅਧਾਰ 'ਤੇ ਮੁਲਾਂਕਣ ਕਰਨ ਦੀ ਲੋੜ ਹੈ।
ਗੁਲਸ਼ਨ ਨੇ 2013 'ਚ ਰਿਲੀਜ਼ ਹੋਈ 'ਕਾਈ ਪੋ ਚੇ' ਲਈ ਵੀ ਆਡੀਸ਼ਨ ਦਿੱਤਾ ਸੀ। ਇਹ ਫ਼ਿਲਮ ਬਾਕਸ ਆਫਿਸ 'ਤੇ ਠੀਕ-ਠਾਕ ਹੀ ਰਹੀ ਸੀ।
ਗੁਲਸ਼ਨ ਕਹਿੰਦੇ ਹਨ ਕਿ ਇਹ ਫ਼ਿਲਮ ਸੁਸ਼ਾਂਤ ਦੀ ਝੌਲੀ ਪਈ ਅਤੇ ਇਸ ਤੋਂ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੀ ਵਧੀ। ਮੈਨੂੰ ਇਹ ਫ਼ਿਲਮ ਨਹੀਂ ਮਿਲੀ। ਇੱਥੇ ਹਰ ਕੋਈ ਯਸ਼ਰਾਜ ਫ਼ਿਲਮ ਨਾਲ ਕੰਮ ਕਰਨ ਦਾ ਚਾਹਵਾਨ ਰਹਿੰਦਾ ਹੈ ਪਰ ਅਜਿਹਾ ਨਹੀਂ ਹੁੰਦਾ ਹੈ।
ਪਰਿਵਾਰਵਾਦ ਦੇ ਬਾਵਜੂਦ ਸੁਸ਼ਾਂਤ ਦੀ ਝੌਲੀ ਸਫਲਤਾ ਨਾਲ ਭਰੀ ਸੀ
ਸੋਸ਼ਲ ਮੀਡੀਆ 'ਤੇ ਦਿਖਾਈਆਂ ਜਾ ਰਹੀਆਂ ਸਾਰੀਆਂ ਹੀ ਘਟਨਾਵਾਂ ਅਤੇ ਪੇਸ਼ ਕੀਤੇ ਜਾ ਰਹੇ ਸਬੂਤਾਂ ਨੂੰ ਦੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਸੁਸ਼ਾਂਤ ਨੂੰ ਕਈ ਵਾਰ ਦਰਕਿਨਾਰ ਕੀਤਾ ਗਿਆ ਸੀ। ਉਨ੍ਹਾਂ ਦਾ ਕਈ ਵਾਰ ਮਜ਼ਾਕ ਬਣਾਇਆ ਗਿਆ। ਇਹ ਸਭ ਸੱਚ ਹੈ ਜਾਂ ਫਿਰ ਨਹੀਂ ਇਸ ਦਾ ਪਤਾ ਨਹੀਂ ਹੈ ਪਰ ਸੁਸ਼ਾਂਤ ਦੇ ਹੱਥ 'ਚ ਜੋ ਪ੍ਰਾਜੈਕਟ ਸਨ ਤੇ ਨਾਲ ਹੀ ਬਾਕਸ ਆਫਿਸ 'ਤੇ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਜੋ ਸਫਲਤਾ ਮਿਲੀ ਸੀ, ਉਸ ਤੋਂ ਪਤਾ ਚੱਲਦਾ ਹੈ ਕਿ ਆਪਣੇ ਕਰੀਅਰ 'ਚ ਸਫਲ ਹੋਣ ਲਈ ਉਨ੍ਹਾਂ ਨੂੰ ਕਿਸੇ ਕਰਨ ਜੌਹਰ ਦੀ ਜ਼ਰੂਰਤ ਨਹੀਂ ਸੀ।
ਫ਼ਿਲਮ ਜਗਤ 'ਚ ਉਨ੍ਹਾਂ ਨੇ ਆਪਣੇ ਬਲ ਬੂਤੇ 'ਤੇ ਪੈਰ ਜਮਾਏ ਸਨ। ਸ਼ਾਹਰੁਖ ਖ਼ਾਨ ਅਤੇ ਇਰਫ਼ਾਨ ਖਾਨ ਤੋਂ ਇਲਾਵਾ ਕੁਝ ਹੀ ਲੋਕ ਹਨ ਜਿੰਨ੍ਹਾਂ ਨੇ ਇਹ ਮੁਕਾਮ ਹਾਸਲ ਕੀਤਾ ਹੈ। ਟੀਵੀ ਸੀਰੀਅਲ ਰਾਹੀਂ ਆਪਣੀ ਪਛਾਣ ਬਣਾਉਣ ਵਾਲੇ ਇੰਨ੍ਹਾਂ ਕਲਾਕਾਰਾਂ ਨੇ ਆਪਣੀ ਮਿਹਨਤ ਨਾਲ ਹੀ ਇਹ ਨਾਮਨਾ ਖੱਟਿਆ ਹੈ। ਸੁਸ਼ਾਂਤ ਵੀ ਇੰਨ੍ਹਾਂ 'ਚੋਂ ਹੀ ਇੱਕ ਸਨ।
ਦੇਵਈਆ ਕਹਿੰਦੇ ਹਨ, " ਉਨ੍ਹਾਂ ਨੇ ਬਾਲੀਵੁੱਡ 'ਚ ਆਪਣੀ ਪਾਰੀ ਬਹੁਤ ਹੀ ਵਧੀਆ ਢੰਗ ਨਾਲ ਖੇਡੀ ਹੈ।"
ਬਾਲੀਵੁੱਡ 'ਚ ਆਉਣ ਵਾਲੇ ਲੋਕ ਬਹੁਤ ਹੀ ਜਲਦੀ ਇਸ ਪਰਿਵਾਰਵਾਦ ਵਿਚਾਲੇ ਕੰਮ ਕਰਨਾ ਜਾਣ ਜਾਂਦੇ ਹਨ। ਜੇਕਰ ਇੱਥੇ ਸਟਾਰ ਕਿੱਡਜ਼ ਦਾ ਬੋਲਬਾਲਾ ਹੈ ਤਾਂ ਉਹ ਲੋਕ ਵੀ ਹਨ ਜੋ ਬਿਨਾ ਰਿਸ਼ਤੇਦਾਰੀ, ਪਾਵਰ ਸੈਂਟਰਜ਼ ਅਤੇ ਹੋਰ ਕਈ ਚੀਜ਼ਾਂ ਦੇ ਬਾਵਜੂਦ ਸਫਲ ਹੋਏ ਹਨ।
ਡਾਇਰੈਕਟਰ ਅਭਿਸ਼ੇਕ ਕਪੂਰ ਨੇ ਸੁਸ਼ਾਂਤ ਸਿੰਘ ਰਾਜਪੂਤ ਬਾਰੇ ਮੀਡੀਆ ਨੂੰ ਦਿੱਤੇ ਆਪਣੇ ਬਿਆਨ 'ਚ ਕਿਹਾ ਹੈ, " ਇੱਕ ਨਰਮ ਦਿਮਾਗ ਵਿਅਕਤੀ ਨੂੰ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਠੇਸ ਪਹੁੰਚਾਈ ਗਈ।"
ਸ਼ਾਇਦ ਇਹੀ ਖੁਦਕੁਸ਼ੀ ਪਿੱਛੇ ਦਾ ਕਾਰਨ ਬਣਿਆ। ਪਰ ਸੁਸ਼ਾਂਤ ਨੂੰ ਜੋ ਮਾਨਸਿਕ ਤਣਾਅ ਦਿੱਤਾ ਗਿਆ ਉਸ ਲਈ ਬਾਲੀਵੁੱਡ ਦੇ ਪਰਿਵਾਰਵਾਦ ਨੂੰ ਹੀ ਸਿਰਫ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਹੈ।
ਸ਼ੇਖਰ ਕਪੂਰ ਵੱਲੋਂ ਬਣਾਈ ਜਾਣ ਵਾਲੀ ਫ਼ਿਲਮ 'ਪਾਣੀ' ਲਈ ਸੁਸ਼ਾਂਤ ਨੇ 12 ਪ੍ਰਾਜੈਕਟ ਠੁਕਰਾ ਦਿੱਤੇ ਸਨ। ਸੁਸ਼ਾਂਤ ਅਜਿਹੀ ਸਥਿਤੀ 'ਚ ਸਨ ਕਿ ਉਹ ਦੂਜੇ ਪ੍ਰਾਜੈਕਟਾਂ ਨੂੰ ਨਾਂਹ ਕਰ ਸਕਦੇ ਸਨ। ਸਾਲ 2019 'ਚ ਉਨ੍ਹਾਂ ਨੇ ਇੱਕਲੇ ਵਪਾਰਕ ਤੌਰ 'ਤੇ ਸਫਲ ਫ਼ਿਲਮ ਦਿੱਤੀ ਅਤੇ 'ਸੋਨਚਿਰੈਆ' 'ਚ ਵੀ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਆਲੋਚਕਾਂ ਵਲੋਂ ਉਨ੍ਹਾਂ ਦੀ ਅਦਾਕਾਰੀ ਦੀ ਬਹੁਤ ਪ੍ਰਸ਼ੰਸਾ ਵੀ ਕੀਤੀ ਗਈ ਸੀ।
ਸੁਸ਼ਾਂਤ ਦੀਆਂ ਪ੍ਰਾਪਤੀਆਂ
ਇੰਡਸਟਰੀ ਤੋਂ ਬਾਹਰ ਦੇ ਹੋਣ ਅਤੇ ਪਰਿਵਾਰਵਾਦ ਦਾ ਸ਼ਿਕਾਰ ਹੋਣ ਵਰਗੇ ਤਰਕਾਂ ਅੱਗੇ ਅਸੀਂ ਸੁਸ਼ਾਂਤ ਦੀਆਂ ਪ੍ਰਾਪਤੀਆਂ ਨੂੰ ਅਣਗੋਲਿਆ ਕਰ ਦਿੰਦੇ ਹਾਂ।
ਕਈ ਮੁਸ਼ਕਲਾਂ ਦੇ ਬਾਵਜੂਦ ਸੁਸ਼ਾਂਤ ਨੇ ਜੋ ਸਫਲਤਾ ਹਾਸਲ ਕੀਤੀ ਉਸ ਨੂੰ ਨਜ਼ਰਅਮਦਾਜ਼ ਕਰਨਾ ਬੇਇੱਜ਼ਤੀ ਕਰਨ ਦੇ ਬਰਾਬਰ ਹੋਵੇਗਾ।
ਸੁਸ਼ਾਂਤ ਨਵਾਜ਼ੁਦੀਨ ਸਿਦੀਕੀ ਦੇ ਬਹੁਤ ਵੱਡੇ ਪ੍ਰਸ਼ੰਸਕ ਸਨ ਪਰ ਉਨ੍ਹਾਂ ਨੂੰ ਸਿਦਿਕੀ ਵਾਂਗ ਸੰਘਰਸ਼ ਨਹੀਂ ਕਰਨਾ ਪਿਆ। ਸੁਸ਼ਾਂਤ 'ਤੇ ਕਿਸੇ ਇੱਕ ਭੂਮਿਕਾ ਦਾ ਠੱਪਾ ਨਹੀਂ ਲੱਗਾ ਸੀ। ਦਰਅਸਲ ਨਵਾਜ਼ੁਦੀਨ ਨੂੰ ਇੱਕ ਗਰੀਬ ਵਿਅਕਤੀ ਦੀ ਭੂਮਿਕਾ ਲਈ ਢੁਕਵਾਂ ਮੰਨਿਆ ਜਾਣ ਲੱਗਾ ਸੀ।
ਕਈ ਸਾਲ ਪਹਿਲਾਂ ਨਵਾਜ਼ੁਦੀਨ ਨੇ ਇੱਕ ਇੰਟਰਵਿਊ 'ਚ ਕਿਹਾ ਸੀ, " ਮੈਨੂੰ ਆਪਣੇ ਵਲੋਂ ਕੀਤੇ ਸੰਘਰਸ਼ 'ਤੇ ਗੁੱਸਾ ਆਉਂਦਾ ਸੀ। ਸਥਿਤੀ ਇਹ ਬੰਨ ਗਈ ਸੀ ਕਿ ਮੈਂ ਹਰ ਚੀਜ਼ 'ਤੇ ਨਾਰਾਜ਼ ਹੋਣ ਲੱਗ ਪਿਆ ਸੀ।"
ਇੱਕ ਦੌਰ ਸੀ ਜਦੋਂ ਕੋਈ ਵੀ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਸੀ। ਜਦੋਂ ਉਹ ਕਹਿੰਦੇ ਕਿ ਉਹ ਲੀਡ ਰੋਲ 'ਚ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦੇ ਦੋਸਤ ਇਹ ਕਹਿ ਕਿ ਖਾਰਜ ਕਰ ਦਿੰਦੇ ਕਿ "ਤੂੰ ਹੀਰੋ ਦੀ ਤਰ੍ਹਾਂ ਨਹੀਂ ਹੈ।"
ਇਸ ਇੰਟਰਵਿਊ ਦੌਰਾਨ ਉਨ੍ਹਾਂ ਨੇ ਮੈਨੂੰ ਕਿਹਾ ਸੀ, "ਮੈਂ ਇੱਕ ਦਿਨ ਬਾਲੀਵੁੱਡ ਦਾ ਸਭ ਤੋਂ ਵੱਧ ਫੀਸ ਲੈਣ ਵਾਲਾ ਅਦਾਕਾਰ ਬਣਨਾ ਚਾਹੁੰਦਾ ਹਾਂ।"
ਬਾਲੀਵੁੱਡ ਹਮੇਸ਼ਾਂ ਹੀ ਸੰਘਰਸ਼ ਦਾ ਜਮਵਾੜਾ ਰਿਹਾ ਹੈ ਅਤੇ ਨਵਾਜ਼ੁਦੀਨ ਨੇ ਇਸ ਨੂੰ ਪਾਰ ਕੀਤਾ ਹੈ।ਸੁਸ਼ਾਂਤ ਸਿੰਘ ਰਾਜਪੂਤ ਨੇ ਵੀ ਇਸ ਸੰਘਰਸ਼ ਨੂੰ ਮਾਤ ਦਿੰਦਿਆਂ ਆਪਣੀ ਵੱਖਰੀ ਪਛਾਣ ਕਾਇਮ ਕੀਤੀ।
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ, ਐਨਸੀਆਰਬੀ ਮੁਤਾਬਕ 2018 'ਚ ਦੇਸ਼ ਭਰ 'ਚ 1,34,516 ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ ਹਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲਤਨ 3.6% ਵਧੇਰੇ ਹਨ।
ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੇ ਦਿਮਾਗ 'ਚ ਕੀ ਚੱਲਦਾ ਹੈ?
ਡਾਕਟਰਾਂ ਦੇ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਖੁਦਕੁਸ਼ੀ ਇੱਕ ਸਪਸ਼ਟ ਵਿਸ਼ਾ ਨਹੀਂ ਹੈ। ਇਸ ਪੂਰੇ ਮਸਲੇ ਨੂੰ ਸਮਝਣ ਲਈ ਸਾਨੂੰ ਉਨ੍ਹਾਂ ਲੇਖਕਾਂ ਦੀ ਜ਼ਿੰਦਗੀ 'ਤੇ ਝਾਤ ਮਾਰਨ ਦੀ ਲੋੜ ਹੈ ਜੋ ਕਿ ਬਾਇਓਪੋਲਰ ਡਿਸਆਰਡਰ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋਏ। ਇਹ ਇਸ ਨੂੰ ਸਮਝਣ ਦਾ ਇੱਕ ਤਰੀਕਾ ਹੋ ਸਕਦਾ ਹੈ। ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੇ ਦਿਮਾਗ 'ਚ ਉਸ ਸਮੇਂ ਕੀ ਚੱਲ ਰਿਹਾ ਹੋਵੇਗਾ।
ਇਹ ਸੱਚ ਹੈ ਕਿ ਜੋ ਲੋਕ ਡਿਪਰੈਸ਼ਨ ਨਾਲ ਪੀੜ੍ਹਤ ਹੁੰਦੇ ਹਨ ਉਹ ਇੱਕ ਵੱਖਰੇ ਦਰਦ ਦਾ ਅਨੁਭਵ ਕਰਦੇ ਹਨ। ਜਿਸ ਦੀ ਕੋਈ ਦਵਾ-ਦਾਰੂ ਨਹੀਂ ਹੈ। ਇਹੀ ਕਾਰਨ ਹੈ ਕਿ ਡਿਪਰੈਸ਼ਨ ਨਾਲ ਪੀੜ੍ਹਤ ਵਿਅਕਤੀ ਨੂੰ 'ਵਾਕਿੰਗ ਵੁੰਡੇਡ' ਕਿਹਾ ਜਾਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਲੜਾਈ 'ਚ ਜ਼ਖਮੀ ਹੋ ਚੁੱਕਿਆ ਜਵਾਨ ਜੋ ਕਿ ਅਜੇ ਵੀ ਆਪਣੇ ਪੈਰਾਂ 'ਤੇ ਖੜ੍ਹਾ ਹੈ।
ਹਮੇਸ਼ਾ ਮੁਸਕਰਾਉਣ ਵਾਲ ਸੁਸ਼ਾਂਤ ਅਣਜਾਨ ਲੋਕਾਂ ਨਾਲ ਰਹਿੰਦਾ ਸੀ ਅਤੇ ਫਿਰ ਉਹ ਆਪਣੇ ਅਤੀਤ ਦੀ ਪਰਛਾਈ ਹੇਠ ਰਹਿਣ ਲੱਗਾ।
ਸੁਸ਼ਾਂਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਜੋ ਕਵਿਤਾ ਦੀਆਂ ਕੁਝ ਲਾਈਨਾਂ ਪੋਸਟ ਕੀਤੀਆਂ ਸਨ, ਉਸ ਤੋਂ ਉਸ ਦੀ ਸਖ਼ਸ਼ੀਅਤ ਬਾਰੇ ਜਾਣਿਆ ਜਾ ਸਕਦਾ ਹੈ। ਇਹ ਉਹੀ ਇਨਸਾਨ ਹੈ ਜਿਸ ਨੇ ਛੋਟੇ-ਛੋਟੇ ਟੁਕੜਿਆਂ ਨਾਲ ਆਸਮਾਨ ਨੂੰ ਕਿਸੇ ਹੱਦ ਤੱਕ ਜੋੜਨ ਦੀ ਕੋਸ਼ਿਸ਼ ਕੀਤੀ ਸੀ।
ਸੁਸ਼ਾਂਤ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਗਏ ਪਰ ਉਹ ਆਪਣੀ ਜ਼ਮੀਨ ਨਾਲ ਹਮੇਸ਼ਾਂ ਹੀ ਜੁੜੇ ਰਹੇ। 3 ਜੂਨ ਨੂੰ ਉਨ੍ਹਾਂ ਨੇ ਆਪਣੀ ਮਾਂ ਦੀ ਤਸਵੀਰ ਪੋਸਟ ਕੀਤੀ ਸੀ।c ਉਸ ਦੀ ਕੈਪਸ਼ਨ 'ਚ ਸੁਸ਼ਾਂਤ ਨੇ ਲਿਖਿਆ ਸੀ- 'ਹੰਝੂਆਂ ਨਾਲ ਧੁੰਦਲੀਆਂ ਹੁੰਦੀਆਂ ਅੱਖਾਂ ਨਾਲ ਮਾਂ ਦੀ ਇਸ ਤਸਵੀਰ ਨੂੰ ਵੇਖਿਆ।'
ਹਰ ਜ਼ਿੰਦਗੀ ਦਾ ਇੱਕ ਪੂਰਨ ਵਿਰਾਮ ਜ਼ਰੂਰ ਹੁੰਦਾ ਹੈ ਪਰ ਸਫ਼ਰ ਅਨੰਤ ਹੁੰਦੇ ਹਨ। ਇਸ ਦਾ ਮਤਲਬ ਇਹੀ ਹੁੰਦਾ ਹੈ ਕਿ ਸਫ਼ਰ ਅੱਗੇ ਜਾਰੀ ਰਹੇਗਾ। ਜਿਸ ਇਨਸਾਨ ਨੇ ਤਾਰਿਆਂ ਅਤੇ ਗ੍ਰਹਿਾਂ ਨੂੰ ਦੇਖਿਆ ਹੈ ਉਸ ਦੀ ਕਹਾਣੀ ਅਜੇ ਖ਼ਤਮ ਨਹੀਂ ਹੋਈ ਹੈ।
ਸਾਨੂੰ ਇਸ ਕਹਾਣੀ ਦੇ ਹੋਰ ਕਈ ਰੂਪ ਅਤੇ ਪਾਤਰ ਦੇਖਣ ਨੂੰ ਮਿਲਣਗੇ। ਆਉਣ ਵਾਲੇ ਸਾਲਾਂ 'ਚ ਨਾ ਹੀ ਇਹ ਦੁਨੀਆਂ ਪੂਰੀ ਤਰ੍ਹਾਂ ਨਾਲ ਬਦਲੇਗੀ ਅਤੇ ਨਾ ਹੀ ਸੁਪਨੇ ਦੇਖਣ ਵਾਲੇ ਪੂਰੀ ਤਰ੍ਹਾਂ ਗਾਇਬ ਹੋਣਗੇ।
ਇਹ ਵੀ ਦੇਖੋ:
https://www.youtube.com/watch?v=xWw19z7Edrs&t=2s
https://www.youtube.com/watch?v=P092THVLdPE&t=1s
https://www.youtube.com/watch?v=pZtAzmSK_Sk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '5adcf0e7-3b59-4acb-a87e-680dfa549a58','assetType': 'STY','pageCounter': 'punjabi.india.story.53166564.page','title': 'ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਿਉਂ ਕੀਤੀ, ਕਰੀਬੀਆਂ ਦਾ ਕੀ ਹੈ ਕਹਿਣਾ?','author': 'ਚਿੰਕੀ ਸਿਨਹਾ,','published': '2020-06-24T12:49:17Z','updated': '2020-06-24T12:49:17Z'});s_bbcws('track','pageView');

ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਅਦਾਲਤ ਕਿਉਂ ਜਾਣਾ ਪੈਂਦਾ ਹੈ
NEXT STORY