“ਅਗਰਤਲਾ ਪ੍ਰੈੱਸ ਕਲੱਬ ਵਿੱਚ ਕੀਤੇ ਗਏ ਇੱਕ ਪ੍ਰੋਗਰਾਮ ਵਿੱਚ ਮੈਂ ਆਪਣੇ ਪੰਜਾਬੀ ਅਤੇ ਜਾਟ ਭਰਾਵਾਂ ਬਾਰੇ ਕੁਝ ਲੋਕਾਂ ਦੀ ਸੋਚ ਦਾ ਜ਼ਿਕਰ ਕੀਤਾ ਸੀ। ਮੇਰੀ ਧਾਰਨਾ ਕਿਸੇ ਵੀ ਸਮਾਜ ਨੂੰ ਠੇਸ ਪਹੁੰਚਾਉਣ ਦੀ ਨਹੀਂ ਸੀ। ਮੈਨੂੰ ਪੰਜਾਬੀ ਅਤੇ ਜਾਟ ਦੋਹਾਂ ਹੀ ਭਾਈਚਾਰਿਆਂ ’ਤੇ ਮਾਣ ਹੈ। ਮੈਂ ਖ਼ੁਦ ਵੀ ਕਾਫੀ ਸਮੇਂ ਤੱਕ ਇਨ੍ਹਾਂ ਵਿਚਾਲੇ ਰਿਹਾ ਹਾਂ।“
https://twitter.com/BjpBiplab/status/1285433033542078467
ਇੱਕ ਬਿਆਨ ’ਤੇ ਵਿਵਾਦ ਹੋਣ ਤੋਂ ਬਾਅਦ ਟਵੀਟ ਰਾਹੀਂ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ ਨੇ ਮਾਫ਼ੀ ਮੰਗੀ ਹੈ।
ਉਨ੍ਹਾਂ ਨੇ ਅੱਗੇ ਹੋਰ ਟਵੀਟ ਕਰਕੇ ਕਿਹਾ, “ਮੇਰੇ ਬਹੁਤ ਸਾਰੇ ਅਟੁੱਟ ਦੋਸਤ ਇਸ ਸਮਾਜ ਤੋਂ ਆਉਂਦੇ ਹਨ। ਜੇ ਮੇਰਾ ਬਿਆਨ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਤਾਂ ਮੈਂ ਉਸ ਲਈ ਨਿੱਜੀ ਤੌਰ 'ਤੇ ਮੁਆਫੀ ਮੰਗਦਾ ਹਾਂ।”
“ਮੈਂ ਹਮੇਸ਼ਾ ਦੇਸ ਦੇ ਆਜ਼ਾਦੀ ਸੰਘਰਸ਼ ਵਿੱਚ ਪੰਜਾਬੀ ਅਤੇ ਜਾਟ ਭਾਈਚਾਰੇ ਦੇ ਯੋਗਦਾਨ ਨੂੰ ਸਲਾਮ ਕਰਦਾ ਹਾਂ ਅਤੇ ਭਾਰਤ ਨੂੰ ਅੱਗੇ ਵਧਾਉਣ ਵਿੱਚ ਇਨ੍ਹਾਂ ਦੋਹਾਂ ਭਾਈਚਾਰਿਆਂ ਨੇ ਜੋ ਭੂਮਿਕਾ ਨਿਭਾਈ ਹੈ ਮੈਂ ਉਸ 'ਤੇ ਸਵਾਲ ਚੁੱਕਣ ਬਾਰੇ ਸੋਚ ਵੀ ਨਹੀਂ ਸਕਦਾ।”
ਕੀ ਹੈ ਮਾਮਲਾ?
ਦਰਅਸਲ ਬਿਪਲਬ ਦੇਬ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਉਹ ਪੰਜਾਬੀਆਂ ਅਤੇ ਜਾਟਾਂ ਵਿੱਚ ‘ਦਿਮਾਗ ਘੱਟ’ ਹੋਣ ਦਾ ਦਾਅਵਾ ਕਰ ਰਹੇ ਸਨ।
ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਵੀਡੀਓ ਟਵੀਟ ਕਰਕੇ ਮਾਫੀ ਮੰਗਣ ਲਈ ਕਿਹਾ ਸੀ।
ਆਪਣੇ ਬਿਆਨ ਵਿੱਚ ਬਿਪਲਬ ਦੇਬ ਨੇ ਕਿਹਾ ਸੀ - “ਹਰਿਆਣਾ ਵਿੱਚ ਜਾਟਾਂ ਦੀ ਗੱਲ ਕਰੀਏ ਉਨ੍ਹਾਂ ਵਿੱਚ ਦਿਮਾਗ ਬਹੁਤ ਘੱਟ ਹੁੰਦਾ ਹੈ ਪਰ ਉਹ ਸਰੀਰਕ ਤੌਰ ’ਤੇ ਕਾਫੀ ਤੰਦਰੁਸਤ ਹੁੰਦੇ ਹਨ। ਉਹ ਦਿਮਾਗ਼ ਵਿੱਚ ਬੰਗਾਲੀਆਂ ਦਾ ਮੁਕਾਬਲਾ ਨਹੀਂ ਕਰ ਸਕਦੇ। ਬੰਗਾਲੀ ਸਾਰੇ ਭਾਰਤ ਵਿੱਚ ਬੁੱਧੀਮਾਨ ਹੋਣ ਲਈ ਜਾਣੇ ਜਾਂਦੇ ਹਨ।”
ਕਾਂਗਰਸੀ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ, “ਸ਼ਰਮਨਾਕ ਅਤੇ ਮੰਦਭਾਗਾ! ਭਾਜਪਾ ਦੇ ਮੁੱਖ ਮੰਤਰੀ, ਤ੍ਰਿਪੁਰਾ, ਬਿਪਲਬ ਦੇਬ ਨੇ ਪੰਜਾਬ ਦੇ ਸਿੱਖ ਭਰਾਵਾਂ ਅਤੇ ਹਰਿਆਣਾ ਦੇ ਜਾਟ ਸਮਾਜ ਦੀ ਬੇਇੱਜ਼ਤੀ ਕਰਕੇ ਉਨ੍ਹਾਂ ਦਾ ‘ਦਿਮਾਗ ਘੱਟ’ ਦੱਸਿਆ ਹੈ। ਇਹ ਭਾਜਪਾ ਦੀ ਗੰਦੀ ਮਾਨਸਿਕਤਾ ਹੈ।''
''ਖੱਟਰ ਜੀ ਅਤੇ ਦੁਸ਼ਅੰਤ ਚੌਟਾਲਾ ਚੁੱਪ ਕਿਉਂ ਹਨ? ਮੋਦੀ ਜੀ ਅਤੇ ਨੱਡਾ ਜੀ ਕਿੱਥੇ ਹਨ? ਮਾਫੀ ਮੰਗਣ ਅਤੇ ਕਾਰਵਾਈ ਕਰਨ।”
https://twitter.com/rssurjewala/status/1285226044174274560
ਪੰਜਾਬ ਭਾਜਪਾ ਦਾ ਪ੍ਰਤੀਕਰਮ
ਇਸ ਬਾਰੇ ਪੰਜਾਬ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਇਹ ਪਾਰਟੀ ਦਾ ਬਿਆਨ ਨਹੀਂ ਹੈ।
ਉਨ੍ਹਾਂ ਕਿਹਾ, “ਬਿਪਲਬ ਦੇਬ ਦਾ ਇਹ ਬਿਆਨ ਨਾ ਪਾਰਟੀ ਦਾ ਹੈ ਤੇ ਨਾ ਹੀ ਸੰਗਠਨ ਦਾ। ਇਹ ਉਨ੍ਹਾਂ ਦਾ ਨਿੱਜੀ ਵਿਚਾਰ ਹੈ ਪਰ ਇਹ ਵਿਚਾਰ ਵੀ ਗਲਤ ਦਿੱਤਾ ਹੈ। ਜਿਸ ਨਾਲ ਲੱਖਾਂ ਕਰੋੜਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ। ਅਸੀਂ ਪਾਰਟੀ ਨੂੰ ਵੀ ਸ਼ਿਕਾਇਤ ਕੀਤੀ ਹੈ।”
“ਪੰਜਾਬੀ ਤੇ ਜਾਟ ਕਈ ਅਦਾਰਿਆਂ ਵਿੱਚ ਚੰਗੇ ਅਹੁਦਿਆਂ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਅਜਿਹਾ ਨਹੀਂ ਕਹਿਣਾ ਚਾਹੀਦਾ ਸੀ। ਉਨ੍ਹਾਂ ਨੂੰ ਆਪਣੇ ਬਿਆਨ ਨੂੰ ਵਾਪਸ ਲੈਣਾ ਚਾਹੀਦਾ ਹੈ।”
ਉਨ੍ਹਾਂ ਅੱਗੇ ਕਿਹਾ, “ਅਸੀਂ ਹਾਈਕਮਾਂਡ ਨੂੰ ਸ਼ਿਕਾਇਤ ਕੀਤੀ ਹੈ। ਪਾਰਟੀ ਦੇ ਲੋਕਾਂ ਨੂੰ ਵੀ ਠੇਸ ਲੱਗੀ ਹੈ। ਮੈਂ ਨਿੱਜੀ ਤੌਰ ’ਤੇ ਸ਼ਿਕਾਇਤ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਦੀ ਸ਼ਿਕਾਇਤ ਕੀਤੀ ਹੈ। ਜਿਹੜੇ ਵੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਮੈਂ ਭਾਜਪਾ ਦਾ ਸੀਨੀਅਰ ਵਰਕਰ ਹੋ ਕੇ ਮਾਫੀ ਮੰਗਦਾ ਹਾਂ।“
‘ਆਪ’ ਅਤੇ ਕਾਂਗਰਸ ਨੇ ਕੀ ਕਿਹਾ?
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਬਿਪਲਬ ਦੇਬ ਦੇ ਬਿਆਨ ਨੂੰ ਬਹੁਤ ਹੀ ਮੰਦਭਾਗਾ ਕਿਹਾ ਹੈ।
https://www.facebook.com/162159877162316/posts/3386405461404392/
ਭਗਵੰਤ ਮਾਨ ਨੇ ਕਿਹਾ - “ਇਸ ਨਾਲ ਭਾਜਪਾ ਦੀ ਮਾਨਸਿਕਤਾ ਸਾਹਮਣੇ ਆਈ ਹੈ। ਮੈਂ ਉਨ੍ਹਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜਿਸ ਕੌਮ ਬਾਰੇ ਗੱਲ ਕਰ ਰਹੇ ਹੋ, ਜੇ ਉਹ 90 ਫੀਸਦ ਕੁਰਬਾਨੀਆਂ ਨਾ ਦਿੰਦੀ ਤਾਂ ਸ਼ਾਇਦ ਤੁਸੀਂ ਵੀ ਅੱਜ ਤ੍ਰਿਪੁਰਾ ਦੇ ਮੁੱਖ ਮੰਤਰੀ ਨਾ ਹੁੰਦੇ। ਦੇਸ ਅੰਗਰੇਜਾਂ ਦੇ ਅਧੀਨ ਗੁਲਾਮ ਹੁੰਦਾ।”
“ਉਦੋਂ ਹਰਿਆਣਾ ਵੀ ਪੰਜਾਬ ਦੇ ਨਾਲ ਹੀ ਹੁੰਦਾ ਸੀ। ਪੂਰੀ ਦੁਨੀਆਂ ਵਿੱਚ ਪੰਜਾਬੀ ਜਿੱਥੇ ਵੀ ਗਏ ਉਨ੍ਹਾਂ ਨੇ ਨਾਮਣਾ ਖੱਟਿਆ। ਕੈਨੇਡਾ ਦੇ ਰੱਖਿਆ ਮੰਤਰੀ ਪੰਜਾਬੀ ਹਨ-ਹਰਜੀਤ ਸੱਜਣ। ਮੋਦੀ ਕੈਬਨਿਟ ਨਾਲੋਂ ਵੱਧ ਪੰਜਾਬੀ ਮੰਤਰੀ ਕੈਨੇਡਾ ਦੀ ਕੈਬਨਿਟ ਵਿੱਚ ਹਨ। ਕਮੈਂਟ ਕਰਨ ਤੋਂ ਪਹਿਲਾਂ ਇਤਿਹਾਸ ਦੇਖ ਲੈਣਾ ਚਾਹੀਦਾ ਹੈ।”
ਭਗਵੰਤ ਮਾਨ ਨੇ ਭਾਜਪਾ ਤੋਂ ਮੰਗ ਕੀਤੀ ਹੈ ਕਿ ਤ੍ਰਿਪੁਰਾ ਦੇ ਮੁੱਖ ਮੰਤਰੀ ਨੂੰ ਅਹੁਦੇ ਤੋਂ ਹਟਾਇਆ ਜਾਵੇ।
ਪੱਛਮ ਬੰਗਾਲ ਸੂਬਾ ਕਾਂਗਰਸ ਦੇ ਮੁਖੀ ਸੋਮਨ ਮਿਤਰਾ ਨੇ ਵੀ ਟਵੀਟ ਕਰਕੇ ਬਿਪਲਬ ਦੇਬ ਦੇ ਬਿਆਨ ਦੀ ਨਿੰਦਾ ਕੀਤੀ।
https://twitter.com/SomenMitraINC/status/1285254121746919424
ਉਨ੍ਹਾਂ ਕਿਹਾ, “ਬਿਪਲਬ ਦੇਬ ਜਾਟਾਂ ਅਤੇ ਪੰਜਾਬੀਆਂ ਦੀ ਬੇਇੱਜ਼ਤੀ ਕਰਦੇ ਹਨ। ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਸਬਕਾ ਸਾਥ ਸਬਕਾ ਵਿਕਾਸ ਦੀ ਗੱਲ ਕਰਦੇ ਹਨ, ਤ੍ਰਿਪੁਰਾ ਦੇ ਮੁੱਖ ਮੰਤਰੀ ਦੇ ਨਫ਼ਰਤ ਭਰੇ ਬਿਆਨ ਨੂੰ ਮਨਜ਼ੂਰੀ ਦਿੰਦੇ ਹਨ?”
''ਕੀ ਮਨੋਹਰ ਲਾਲ ਖੱਟਰ, ਹਰਦੀਪ ਪੁਰੀ ਅਤੇ ਹੋਰ ਆਗੂ ਇਸ ਨਾਲ ਸਹਿਮਤ ਹਨ ਜੋ ਬਿਪਲਬ ਦੇਬ ਨੇ ਕਿਹਾ ਹੈ? ਕੀ ਇਹ ਭਾਜਪਾ ਦੀ ਅਧਿਕਾਰਤ ਲਾਈਨ ਹੈ, ਜੇਪੀ ਨੱਡਾ ਜੀ?"
ਇਹ ਵੀਡੀਓ ਵੀ ਦੇਖੋ
https://www.youtube.com/watch?v=xWw19z7Edrs&t=9s
https://www.youtube.com/watch?v=qKodFuTt8aA&t=98s
https://www.youtube.com/watch?v=HJkjyFkifi8&t=50s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'a9763342-a09d-4acd-93d3-77cb1a48596d','assetType': 'STY','pageCounter': 'punjabi.india.story.53483950.page','title': 'ਬਿਪਲਬ ਦੇਬ ਦੇ ਪੰਜਾਬੀਆਂ ਤੇ ਜਾਟਾਂ ਬਾਰੇ ਬਿਆਨ \'ਤੇ ਛਿੜਿਆ ਵਿਵਾਦ, ਮੰਗੀ ਮਾਫ਼ੀ','published': '2020-07-21T08:08:31Z','updated': '2020-07-21T08:08:31Z'});s_bbcws('track','pageView');
ਹੁਸ਼ਿਆਰਪੁਰ ਦੀ ਕੁੜੀ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਕਿਉਂ ਦਿੱਤੀ ਵਧਾਈ
NEXT STORY