ਅਫ਼ਗਾਨਿਸਤਾਨ ਵਿੱਚ ਹਾਲ 'ਚ ਹੀ ਇੱਕ ਸਿੱਖ ਆਗੂ ਨਿਦਾਨ ਸਿੰਘ ਸੱਚਦੇਵਾ ਨੂੰ ਲਗਭਗ ਇੱਕ ਮਹੀਨਾ ਨਜ਼ਰਬੰਦ ਰੱਖ ਕੇ 18 ਜੁਲਾਈ ਨੂੰ ਰਿਹਾਅ ਕਰ ਦਿੱਤਾ ਗਿਆ।
ਉਨ੍ਹਾਂ ਨੂੰ ਅਗਵਾ ਕਰਨ ਦਾ ਆਰੋਪ ਤਾਲਿਬਾਨ ਦੇ ਮੱਥੇ ਮੜਿਆ ਗਿਆ ਸੀ ਪਰ ਦੂਜੇ ਪਾਸੇ ਤਾਲਿਬਾਨ ਨੇ ਇਸ ਆਰੋਪ ਨੂੰ ਸਿਰੇ ਤੋਂ ਨਕਾਰਿਆ।
ਪਿਛਲੇ ਕੁੱਝ ਅਰਸੇ ਤੋਂ ਅਫ਼ਗਾਨਿਸਤਾਨ 'ਚ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ 'ਤੇ ਹੋ ਰਹੇ ਹਮਲਿਆਂ 'ਚ ਵਾਧਾ ਹੋਇਆ ਹੈ, ਜਿਸ ਕਰਕੇ ਉਨ੍ਹਾਂ ਦੀ ਗਿਣਤੀ 'ਚ ਖਾਸੀ ਗਿਰਾਵਟ ਦਰਜ ਕੀਤੀ ਗਈ ਹੈ।
ਦੱਸ ਦੇਇਏ ਕਿ ਅਫ਼ਗਾਨਿਸਤਾਨ 'ਚ ਸਿੱਖ ਅਤੇ ਹਿੰਦੂ ਭਾਈਚਾਰਾ ਬਹੁਤ ਘੱਟ ਗਿਣਤੀ ਭਾਈਚਾਰਾ ਹੈ।
Click here to see the BBC interactive
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਹੁਣ ਇੱਕ ਬਿਆਨ 'ਚ ਕਿਹਾ ਹੈ, "ਭਾਰਤ ਨੇ ਅਫ਼ਗਾਨਿਸਤਾਨ 'ਚ ਆਪਣੀ ਸੁਰੱਖਿਆ ਸਬੰਧੀ ਚਿੰਤਤ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਭਾਰਤ ਵਾਪਸ ਆਉਣ 'ਚ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ।"
ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ 'ਚ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਅਫ਼ਗਾਨਿਸਤਾਨ 'ਚ ਬਾਹਰੀ ਤਾਕਤਾਂ ਦੀ ਸ਼ੈਅ 'ਤੇ ਕੱਟੜਪੰਥੀਆਂ ਵੱਲੋਂ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਗਾਹੇ ਬਗਾਹੇ ਤੰਗ ਵੀ ਕੀਤਾ ਜਾ ਰਿਹਾ ਹੈ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਇਸ ਸਾਲ ਮਾਰਚ ਮਹੀਨੇ ਰਾਜਧਾਨੀ ਕਾਬੁਲ 'ਚ ਇੱਕ ਗੁਰਦੁਆਰੇ ਵਿਖੇ ਹੋਏ ਅੱਤਵਾਦੀ ਹਮਲੇ 'ਚ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖਮੀ ਹੋਏ ਸਨ।
ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਸੀ। ਇਸ ਸੰਗਠਨ ਵੱਲੋਂ ਅਫ਼ਗਾਨਿਸਤਾਨ 'ਚ ਦੋ ਸਾਲ ਪਹਿਲਾਂ ਵੀ ਸਿੱਖਾਂ 'ਤੇ ਹਿੰਸਕ ਹਮਲਾ ਕੀਤਾ ਗਿਆ ਸੀ, ਜਿਸ 'ਚ 19 ਲੋਕਾਂ ਦੀ ਮੌਤ ਦੀ ਖ਼ਬਰ ਸੀ।
ਕੌਣ ਹੈ ਨਿਦਾਨ ਸਿੰਘ ਸਚਦੇਵਾ?
ਨਿਦਾਨ ਸਿੰਘ ਸਚਦੇਵਾ ਜੋ ਕਿ 55 ਸਾਲ ਦੇ ਹਨ, ਉਨ੍ਹਾਂ ਦਾ ਪਰਿਵਾਰ 1990 'ਚ ਹੀ ਅਫ਼ਗਾਨਿਸਤਾਨ ਤੋਂ ਭਾਰਤ ਵਾਪਸ ਪਰਤ ਆਇਆ ਸੀ ਅਤੇ ਉਹ ਦਿੱਲੀ 'ਚ ਰਹਿਣ ਲੱਗੇ ।
ਪਰ ਨਿਦਾਨ ਸਿੰਘ ਅਕਸਰ ਹੀ ਅਫ਼ਗਾਨਿਸਤਾਨ ਆਉਂਦੇ ਜਾਂਦੇ ਰਹਿੰਦੇ ਹਨ। ਜਿਸ ਸਮੇਂ ਉਨ੍ਹਾਂ ਨੂੰ ਅਗਵਾ ਕੀਤਾ ਗਿਆ ਸੀ, ਉਸ ਸਮੇਂ ਉਹ ਚਮਕਨੀ ਜ਼ਿਲ੍ਹੇ ਦੇ ਗੁਰਦੁਆਰੇ ਵਿਖੇ ਸੇਵਾ ਕਰ ਰਹੇ ਸਨ।
ਉਨ੍ਹਾਂ ਦੀ ਅਗਵਾਈ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿੱਖ ਕੇ ਮਦਦ ਦੀ ਗੁਹਾਰ ਲਗਾਈ ਸੀ।
ਉਨ੍ਹਾਂ ਨੇ ਆਪਣੀ ਚਿੱਠੀ 'ਚ ਸ਼ੱਕ ਪ੍ਰਗਟ ਕੀਤਾ ਸੀ ਕਿ ਨਿਦਾਨ ਸਿੰਘ ਨੂੰ ਦਹਿਸ਼ਤਗਰਦਾਂ ਵੱਲੋਂ ਅਗਵਾ ਕੀਤਾ ਗਿਆ ਹੈ।
ਇਸ ਜੰਗ ਦਾ ਖ਼ਮਿਆਜ਼ਾ ਸਿੱਖਾਂ ਨੂੰ ਵੀ ਭੁਗਤਣਾ ਪਿਆ ਹੈ
ਅਫ਼ਗਾਨਿਸਤਾਨ 'ਚ ਚੱਲ ਰਹੀ ਜੰਗ ਦਾ ਖ਼ਮਿਆਜ਼ਾ ਉੱਥੇ ਵਸੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵੀ ਭੁਗਤਣਾ ਪਿਆ ਹੈ। ਹੁਣ ਤਾਂ ਸਥਿਤੀ ਇਹ ਬਣ ਗਈ ਹੈ ਕਿ ਸਿੱਖ ਪਰਿਵਾਰ ਆਪਣੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਦੂਜੇ ਦੇਸ਼ਾਂ 'ਚ ਜਾ ਕੇ ਵਸ ਰਹੇ ਹਨ।
ਬੀਬੀਸੀ ਅਫ਼ਗਾਨ ਸਰਵਿਸ ਦੇ ਸਈਦ ਅਨਵਰ ਨੇ ਕਾਬੁਲ ਤੋਂ ਦੱਸਿਆ , "ਜੰਗ ਸ਼ੂਰੂ ਹੋਣ ਤੋਂ ਪਹਿਲਾਂ ਇੱਥੇ ਸਿੱਖਾਂ ਦੀ ਗਿਣਤੀ ਖਾਸੀ ਸੀ।ਕਾਬੁਲ ਤੋਂ ਇਲਾਵਾ ਕੰਧਾਰ, ਗਜ਼ਨੀ, ਨੰਗਰਹਾਰ, ਖੋਸਤ ਅਤੇ ਪਕਤਿਆ ਵਰਗੇ ਰਾਜਾਂ 'ਚ ਸਿੱਖਾਂ ਦੇ ਆਪਣੇ ਕਾਰੋਬਾਰ ਅਤੇ ਜ਼ਮੀਨਾਂ ਵੀ ਸਨ। ਪਰ ਦੇਸ਼ ਅੰਦਰ ਇਸ ਜੰਗ ਦੇ ਸ਼ੁਰੂ ਹੋਣ ਤੋਂ ਬਾਅਦ ਸਿੱਖ ਪਰਿਵਾਰ ਵੀ ਦੂਜੇ ਲੋਕਾਂ ਦੀ ਤਰ੍ਹਾਂ ਦੂਜੇ ਦੇਸ਼ਾਂ ਨੂੰ ਪ੍ਰਵਾਸ ਕਰਨ ਲੱਗੇ।"
"ਕੁੱਝ ਨੇ ਯੂਰਪੀ ਦੇਸ਼ਾਂ ਵੱਲ ਜਾਣਾ ਸਹੀ ਸਮਝਿਆ ਅਤੇ ਕੁੱਝ ਵਾਪਸ ਭਾਰਤ ਪਰਤ ਆਏ। ਕਹਿ ਸਕਦੇ ਹਾਂ ਕਿ ਹੁਣ ਜ਼ਿਆਦਾਤਰ ਸਿੱਖ ਭਾਈਚਾਰੇ ਦੇ ਲੋਕ ਅਫ਼ਗਾਨਿਸਤਾਨ 'ਚੋਂ ਜਾ ਚੁੱਕੇ ਹਨ।"
ਸਈਦ ਨੇ ਦੱਸਿਆ ਕਿ ਅਫ਼ਗਾਨਿਸਤਾਨ 'ਚ ਸਿੱਖਾਂ ਦੀ ਮੌਜੂਦਗੀ ਵੱਡੇ ਪੱਧਰ 'ਤੇ ਰਹੀ ਹੈ, ਪਰ ਜੰਗ ਤੋਂ ਪਹਿਲਾਂ 70 ਦੇ ਦਹਾਕੇ 'ਚ ਵੀ ਬਹੁਤ ਸਾਰੇ ਸਿੱਖ ਪਰਿਵਾਰ ਇੱਥੋਂ ਪ੍ਰਵਾਸ ਕਰ ਗਏ ਸਨ। ਹੁਣ ਤਾਂ ਸਿਰਫ 100 ਦੇ ਕਰੀਬ ਸਿੱਖ ਪਰਿਵਾਰ ਹੀ ਇੱਥੇ ਰਹਿ ਗਏ ਹਨ।
"ਕਿਹਾ ਜਾਂਦਾ ਹੈ ਕਿ 30-40 ਸਾਲ ਪਹਿਲਾਂ ਅਫ਼ਗਾਨਿਸਤਾਨ 'ਚ ਸਿੱਖ ਭਾਈਚਾਰੇ ਦੇ ਲਗਭਗ ਢਾਈ ਲੱਖ ਲੋਕ ਰਹਿੰਦੇ ਸਨ। ਉਸ ਸਮੇਂ ਸਿੱਖ ਭਾਈਚਾਰੇ ਦੇ ਲੋਕ ਸਰਕਾਰੀ ਨੌਕਰੀਆਂ ਅਤੇ ਦੇਸ਼ ਦੀ ਸਿਆਸਤ 'ਚ ਵੀ ਯੋਗਦਾਨ ਪਾਉਂਦੇ ਸਨ। ਸਿੱਖ ਤਾਂ ਅਫ਼ਗਾਨ ਫੌਜ 'ਚ ਜਨਰਲ ਦੇ ਅਹੁਦੇ 'ਤੇ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।"
ਅਫ਼ਗਾਨੀ ਸਮਾਜ 'ਚ ਸਿੱਖਾਂ ਦੀ ਅਹਿਮ ਮੌਜੂਦਗੀ
ਸਿੱਖ ਕਈ ਸਦੀਆਂ ਤੋਂ ਅਫ਼ਗਾਨ ਸਮਾਜ ਦਾ ਅਹਿਮ ਹਿੱਸਾ ਰਹੇ ਹਨ। ਅਫ਼ਗਾਨਿਸਤਾਨ ਦੇ ਵਪਾਰਕ ਖੇਤਰ 'ਚ ਸਿੱਖਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।
ਇਸ ਤੋਂ ਇਲਾਵਾ ਸਿੱਖਾਂ ਨੇ ਰਾਜਨੀਤੀ 'ਚ ਵੀ ਵਧੀਆ ਅਗਵਾਈ ਪੇਸ਼ ਕੀਤੀ ਹੈ। ਪਰ ਜੰਗ ਤੋਂ ਬਾਅਦ ਇਸ ਸਥਿਤੀ 'ਚ ਵੀ ਤਬਦੀਲੀ ਆਈ ਹੈ।
ਅਨਵਰ ਅੱਗੇ ਕਹਿੰਦੇ ਹਨ, "ਅਫ਼ਗਾਨਿਸਤਾਨ ਦੀ ਹਕੂਮਤ 'ਚ ਜੋ ਪੜ੍ਹੇ ਲਿਖੇ ਲੋਕ ਸਨ, ਉਨ੍ਹਾਂ 'ਚੋਂ ਜ਼ਿਆਦਾਤਰ ਇੱਥੋਂ ਚਲੇ ਗਏ ਹਨ।"
"ਸਿੱਖਾਂ ਨੂੰ ਰਾਜਨੀਤੀ 'ਚ ਥਾਂ ਦੇਣ ਦੇ ਮਕਸਦ ਨਾਲ ਹੀ ਤਿੰਨ ਸਾਲ ਪਹਿਲਾਂ ਅਫ਼ਗਾਨ ਸਰਕਾਰ ਨੇ ਇੱਕ ਅਹਿਮ ਫ਼ੈਸਲਾ ਲੈਂਦਿਆਂ ਕਿਹਾ ਸੀ ਕਿ ਸੰਸਦ 'ਚ ਇੱਕ ਸੀਟ ਸਿੱਖਾਂ ਲਈ ਰਾਖਵੀਂ ਹੋਵੇਗੀ।"
"ਇਸ ਫ਼ੈਸਲੇ ਤੋਂ ਬਾਅਦ ਨਰਿੰਦਰ ਸਿੰਘ ਖਾਲਸਾ ਪਹਿਲੇ ਸਿੱਖ ਸੰਸਦ ਮੈਂਬਰ ਬਣੇ। ਇਸ ਤੋਂ ਇਲਾਵਾ ਹੇਠਲੇ ਪੱਧਰ 'ਤੇ ਵੀ ਸਿੱਖਾਂ ਵੱਲੋਂ ਆਪਣੀ ਨੁਮਾਇੰਦਗੀ ਦਰਜ ਕੀਤੀ ਗਈ ਹੈ।"
ਸਿਆਸਤ 'ਚ ਪੈਰ ਰੱਖਣ ਤੋਂ ਪਹਿਲਾਂ ਨਰਿੰਦਰ ਸਿੰਘ ਖਾਲਸਾ ਪੇਸ਼ੇ ਵੱਜੋਂ ਇੱਕ ਵਪਾਰੀ ਸਨ ਅਤੇ ਰਾਜਨੀਤੀ ਦਾ ਉਨ੍ਹਾਂ ਨੂੰ ਕੋਈ ਤਜ਼ਰਬਾ ਨਹੀਂ ਸੀ। ਜ਼ਿਕਰਯੋਗ ਹੈ ਕਿ ਉਹ ਅਵਤਾਰ ਸਿੰਘ ਖਾਲਸਾ ਦੇ ਵੱਡੇ ਪੁੱਤਰ ਸਨ।
ਅਵਤਾਰ ਸਿੰਘ ਖਾਲਸਾ ਨੇ ਅਫ਼ਗਾਨਿਸਤਾਨ 'ਚ 2018 'ਚ ਹੋਣ ਵਾਲੀਆਂ ਸੰਸਦੀ ਚੋਣਾਂ 'ਚ ਆਪਣੀ ਨਾਮਜ਼ਦਗੀ ਭਰੀ ਸੀ, ਪਰ ਨਾਮਜ਼ਦਗੀ ਤੋਂ ਕੁੱਝ ਦਿਨ ਬਾਅਦ ਹੀ ਜੂਨ 2018 ਨੂੰ ਇੱਕ ਅੱਤਵਾਦੀ ਹਮਲੇ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ।
ਪਿਤਾ ਦੀ ਮੌਤ ਤੋਂ ਬਾਅਦ ਨਰਿੰਦਰ ਸਿੰਘ ਖਾਸਲਾ ਨੇ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਸਹਿਯੋਗ ਸਦਕਾ ਆਪਣੇ ਪਿਤਾ ਦੀ ਥਾਂ 'ਤੇ ਸੰਸਦੀ ਚੋਣਾਂ ਲਈ ਆਪਣੀ ਨਾਮਜ਼ਦਗੀ ਭਰੀ।
ਅਵਤਾਰ ਸਿੰਘ ਖਾਲਸਾ ਨੇ ਬੀਬੀਸੀ ਨੂੰ ਦਿੱਤੇ ਆਪਣੇ ਆਖਰੀ ਇੰਟਰਵਿਊ 'ਚ ਕਿਹਾ ਸੀ, "ਮੈਂ ਆਪਣੇ ਪਰਿਵਾਰ ਦੇ 8 ਮੈਂਬਰਾਂ ਦੀ ਮੌਤ ਦੇਖ ਚੁੱਕਾ ਹਾਂ ਅਤੇ ਜੇਕਰ ਅਫ਼ਗਾਨਿਸਤਾਨ ਲਈ ਪਰਿਵਾਰ ਦੇ ਬਾਕੀ 14 ਮੈਂਬਰਾਂ ਨੂੰ ਵੀ ਆਪਣੀ ਜਾਨ ਦੇਣੀ ਪਈ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ।"
"ਅਸੀਂ ਇਸ ਮੁਲਕ 'ਚ ਹੀ ਰਹਾਂਗੇ ਅਤੇ ਕਿਸੇ ਵੀ ਸੂਰਤ 'ਚ ਅਫ਼ਗਾਨਿਸਤਾਨ ਤੋਂ ਬਾਹਰ ਨਹੀਂ ਜਾਵਾਂਗੇ। ਇਹੀ ਸਾਡਾ ਵਤਨ ਹੈ ਅਤੇ ਇਸ ਦੀ ਖ਼ਾਤਰ ਆਪਣੀ ਛਾਤੀ 'ਤੇ ਗੋਲੀ ਖਾਣਾ ਸਾਡੇ ਲਈ ਮਾਣ ਵਾਲੀ ਗੱਲ ਹੋਵੇਗੀ।"
ਅਫ਼ਗਾਨਿਸਤਾਨ 'ਚ ਸਿੱਖ ਅਤੇ ਹਿੰਦੂ ਭਾਈਚਾਰੇ ਲਈ ਇੱਕ ਹੀ ਸੀਟ ਰਾਖਵੀਂ ਹੈ।
ਅਫ਼ਗਾਨਿਸਤਾਨ 'ਚ ਚਾਲੂ ਇਸ ਜੰਗ ਦੇ ਸ਼ੁਰੂ ਹੋਣ ਤੋਂ ਬਾਅਦ ਆਈ ਨਵੀਂ ਹਕੂਮਤ ਦੇ ਕਾਰਜਕਾਲ ਦੌਰਾਨ ਇੱਕ ਦਹਾਕਾ ਪਹਿਲਾਂ ਅਨਾਰਕਲੀ ਕੌਰ ਆਨਰੇਰੀ ਸੈਨੇਟ ਮੈਂਬਰ ਬਣੀ ਸੀ।
ਅਫ਼ਗਾਨ ਸਰਕਾਰ ਵੱਲੋਂ ਚੁੱਕੇ ਗਏ ਕਦਮ
ਅਫ਼ਗਾਨ ਹਕੂਮਤ ਨੇ ਸਿੱਖਾਂ 'ਤੇ ਹੋ ਰਹੇ ਅਜਿਹੇ ਜ਼ੁਰਮਾਂ ਨੂੰ ਵੇਖਦਿਆਂ ਕੁੱਝ ਕਦਮ ਵੀ ਚੁੱਕੇ ਹਨ।
ਅਨਵਰ ਦੱਸਦੇ ਹਨ ਕਿ ਕਈ ਰਾਜਾਂ 'ਚ ਪਿਛਲੇ 3-4 ਸਾਲਾਂ 'ਚ ਸਿੱਖਾਂ ਲਈ ਵੱਖਰੇ ਸਕੂਲ ਵੀ ਬਣਾਏ ਗਏ ਹਨ। ਜੰਗ ਦੌਰਾਨ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਭੰਨ੍ਹ ਤੋੜ ਕੀਤੀ ਗਈ ਸੀ।
ਹੁਣ ਅਫ਼ਗਾਨ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਉਹ ਇੰਨ੍ਹਾਂ ਗੁਰਦੁਆਰਿਆਂ ਦਾ ਪੁਨਰ ਨਿਰਮਾਣ ਕਰੇਗੀ ਅਤੇ ਇਸ ਕਾਰਜ ਲਈ ਕੌਮੀ ਬਜਟ 'ਚ ਵਿਸ਼ੇਸ਼ ਫੰਡ ਦਿੱਤਾ ਜਾਵੇਗਾ।
ਸਿੱਖ ਭਾਈਚਾਰੇ ਦੇ ਜੋ ਲੋਕ ਆਪਣੇ ਪਰਿਵਾਰਾਂ ਸਮੇਤ ਅਫ਼ਗਾਨਿਸਤਾਨ ਛੱਡ ਕੇ ਚਲੇ ਗਏ ਹਨ, ਉਨ੍ਹਾਂ ਦੀਆਂ ਜ਼ਮੀਨਾਂ ਅਤੇ ਘਰਾਂ ਦਾ ਕੀ ਹੋਇਆ?
ਇਸ ਸਬੰਧੀ ਅਨਵਰ ਦੱਸਦੇ ਹਨ, "ਜਿੰਨ੍ਹਾਂ ਸਿੱਖ ਪਰਿਵਾਰਾਂ ਦਾ ਪੂਰਾ ਖ਼ਾਨਦਾਨ ਇੱਥੋਂ ਚਲਾ ਗਿਆ ਹੈ ਉਨ੍ਹਾਂ ਦੇ ਘਰਾਂ ਅਤੇ ਜ਼ਮੀਨਾਂ 'ਤੇ ਮਾਫੀਆ ਨੇ ਕਬਜ਼ਾ ਕਰ ਲਿਆ ਹੈ।"
"ਪਿਛਲੇ ਦੋ ਸਾਲਾਂ ਤੋਂ ਅਫ਼ਗਾਨ ਹਕੂਮਤ ਇੰਨ੍ਹਾਂ ਜ਼ਮੀਨਾਂ ਅਤੇ ਘਰਾਂ ਨੂੰ ਮਾਫੀਆ ਦੇ ਸ਼ਿੰਕਜੇ ਤੋਂ ਮੁਕਤ ਕਰਵਾਉਣ ਲਈ ਕਾਰਜਸ਼ੀਲ ਹੈ ਤਾਂ ਜੋ ਪ੍ਰਵਾਸ ਕਰ ਚੁੱਕੇ ਸਿੱਖ ਪਰਿਵਾਰ ਮੁੜ ਅਫ਼ਗਾਨਿਸਤਾਨ ਆਉਣਾ ਚਾਹੁਣ ਤਾਂ ਉਨ੍ਹਾਂ ਦੀ ਜਾਇਦਾਦ ਉਨ੍ਹਾਂ ਦੇ ਹਵਾਲੇ ਕੀਤੀ ਜਾ ਸਕੇ।"
"ਇਸ ਸਬੰਧ 'ਚ ਰਾਜਾਂ ਦੇ ਗਵਰਨਰਾਂ ਨੂੰ ਹਿਦਾਇਤ ਵੀ ਦਿੱਤੀ ਗਈ ਹੈ। ਪਿਛਲੇ ਦੋ ਸਾਲਾਂ 'ਚ ਖ਼ੋਸਤ ਅਤੇ ਪਕਤਿਆ ਰਾਜਾਂ 'ਚ ਕੁੱਝ ਸਿੱਖ ਪਰਿਵਾਰਾਂ ਨੇ ਘਰ ਵਾਪਸੀ ਵੀ ਕੀਤੀ ਹੈ।"
ਕੀ ਧਰਮ ਪਰਿਵਰਤਨ ਵੀ ਅਹਿਮ ਮੁੱਦਾ ਹੈ?
ਪਾਕਿਸਤਾਨ 'ਚ ਹਿੰਦੂ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਲਈ ਮਜ਼ਬੂਰ ਕੀਤੇ ਜਾਣ ਦੀਆਂ ਸੁਰਖੀਆਂ ਸੁਣਨ ਨੂੰ ਮਿਲਦੀਆਂ ਹਨ। ਕੀ ਮੁਸਲਮਾਨ ਬਹੁ ਗਿਣਤੀ ਮੁਲਕ ਅਫ਼ਗਾਨਿਸਤਾਨ 'ਚ ਵੀ ਅਜਿਹਾ ਕੁੱਝ ਹੈ?
ਅਨਵਰ ਦੱਸਦੇ ਹਨ ਕਿ ਅਫ਼ਗਾਨਿਸਤਾਨ 'ਚ ਸਿੱਖ ਅਤੇ ਹਿੰਦੂ ਘੱਟ ਗਿਣਤੀ ਭਾਈਚਾਰੇ ਅਤੇ ਅਫ਼ਗਾਨ ਲੋਕਾਂ ਵਿਚਾਲੇ ਬਹੁਤ ਹੀ ਦੋਸਤਾਨਾ ਸਬੰਧ ਹਨ। ਇਸ ਲਈ ਇੱਥੇ ਕਿਸੇ ਦਾ ਵੀ ਜ਼ਬਰਦਸਤੀ ਧਰਮ ਤਬਦੀਲ ਕਰਵਾਉਣ ਦਾ ਖਿਆਲ ਵੀ ਕਿਸੇ ਦੇ ਮਨ 'ਚ ਨਹੀਂ ਆਉਂਦਾ।
"ਇੱਥੇ ਜਿੰਨ੍ਹੇ ਵੀ ਯਹੂਦੀ ਰਹਿੰਦੇ ਸਨ, ਉਹ ਸਾਰੇ ਇੱਕ-ਇੱਕ ਕਰਕੇ ਅਫ਼ਗਾਨਿਸਤਾਨ ਛੱਡ ਕੇ ਚਲੇ ਗਏ, ਪਰ ਕਾਬੁਲ 'ਚ ਅਜੇ ਵੀ ਇੱਕ ਯਹੂਦੀ ਹੈ। ਉਸ ਦੀ ਇਬਾਦਤਗਾਹ ਕਾਬੁਲ 'ਚ ਹੀ ਹੈ ਅਤੇ ਉਹ ਇਕੱਲਾ ਹੀ ਉੱਥੇ ਆਪਣੀ ਪ੍ਰਾਰਥਨਾ ਅਦਾ ਕਰਦਾ ਹੈ।"
"ਪਿਛਲੇ ਦੋ ਦਹਾਕਿਆਂ 'ਚ ਮੇਰੇ ਕੰਨੀ ਅਜਿਹੀ ਕੋਈ ਸ਼ਿਕਾਇਤ ਸੁਣਾਈ ਨਹੀਂ ਪਈ ਹੈ, ਜਿਸ 'ਚ ਮਜ਼ਹਬ ਬਦਲਣ ਲਈ ਮਜਬੂਰ ਕੀਤਾ ਗਿਆ ਹੋਵੇ।"
ਪਿਛਲੇ ਸਾਲ ਭਾਰਤੀ ਸੰਸਦ ਨੇ ਨਾਗਰਿਕਤਾ ਸੋਧ ਕਾਨੂੰਨ ਪਾਸ ਕੀਤਾ ਸੀ, ਜਿਸ ਦਾ ਉਦੇਸ਼ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਗ਼ੈਰ ਕਾਨੂੰਨੀ ਢੰਗ ਨਾਲ ਆਏ ਗ਼ੈਰ ਮੁਸਲਮਾਨ ਪ੍ਰਵਾਸੀਆਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕਰਨਾ ਹੈ।
ਇਹ ਵੀਡੀਓ ਵੀ ਦੇਖੋ
https://www.youtube.com/watch?v=FcIP4LjsG-w&t=60s
https://www.youtube.com/watch?v=U9hPYaPf91k&t=34s
https://www.youtube.com/watch?v=7yUaowjHrCs&t=27s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'b13a3256-5379-4171-99bd-9ac8b5d351cf','assetType': 'STY','pageCounter': 'punjabi.international.story.53502849.page','title': 'ਅਫ਼ਗਾਨਿਸਤਾਨ \'ਚ ਸਿੱਖ ਭਾਈਚਾਰੇ ਨੂੰ ਕੀ ਮੁਸ਼ਕਲਾਂ ਦਰਪੇਸ਼ ਆ ਰਹੀਆਂ','author': 'ਤਾਰੇਂਦਰ ਕਿਸ਼ੋਰ','published': '2020-07-23T07:24:40Z','updated': '2020-07-23T07:24:40Z'});s_bbcws('track','pageView');
ਕੋਰੋਨਾਵਾਇਰਸ: ਕੀ ਬਦਲਾਅ ਆਉਣ ਕਾਰਨ ਵਾਇਰਸ ਹੋਰ ਵੀ ਖਤਰਨਾਕ ਬਣ ਗਿਆ ਹੈ - 5 ਅਹਿਮ ਖ਼ਬਰਾਂ
NEXT STORY