ਫਰਾਂਸ ਤੋਂ ਖਰੀਦੇ ਗਏ ਰਫ਼ਾਲ ਲੜਾਕੂ ਜਹਾਜ਼ ਭਾਰਤੀ ਏਅਰ ਫੋਰਸ ਸਟੇਸ਼ਨ ਦੇ ਅੰਬਾਲਾ ਹਵਾਈ ਅੱਡੇ ਉੱਤੇ ਪੁੱਜ ਚੁੱਕੇ ਹਨ।
ਜਿਸ ਤੋਂ ਬਾਅਦ ਭਾਰਤ ਪਹੁੰਚੇ 5 ਜਹਾਜ਼ ਰਸਮੀ ਤੌਰ ਉੱਤੇ ਭਾਰਤੀ ਹਵਾਈ ਫੌਜ ਦੇ ਬੇੜੇ ਵਿੱਚ ਸ਼ਾਮਲ ਹੋਣਗੇ। ਇਹ ਲੜਾਕੂ ਹਵਾਈ ਜਹਾਜ਼ ਭਾਰਤੀ ਹਵਾਈ ਫੌਜ ਦੀ ਤਾਕਤ ਕਈ ਗੁਣਾ ਵਧਾ ਦੇਣਗੇ।
ਇਹ ਜਹਾਜ਼ 17 ਗੋਲਡਨ ਐਰੋ ਸਕੁਐਡਰਨ ਦੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਹਰਕੀਰਤ ਸਿੰਘ ਦੀ ਅਗਵਾਈ ਹੇਠ ਫਰਾਂਸ ਤੋਂ ਭਾਰਤ ਲਿਆਂਦੇ ਗਏ।
5 ਰਫਾਲ ਲੜਾਕੂ ਜਹਾਜ਼ ਅੰਬਾਲਾ ਪਹੁੰਚਣ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਕੇ ਕਿਹਾ, "ਭਾਰਤ 'ਚ ਰਫਾਲ ਲੜਾਕੂ ਜਹਾਜ਼ਾਂ ਦਾ ਜ਼ਮੀਨ ਨੂੰ ਛੂਹਣਾ ਸਾਡੇ ਫੌਜੀ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਸੰਕੇਤ ਹੈ। ਇਹ ਏਅਰਕਰਾਫਟਸ ਹਵਾਈ ਫੌਜ ਦੀਆਂ ਯੋਗਤਾਵਾਂ ਵਿੱਚ ਕ੍ਰਾਂਤੀ ਲਿਆਉਣਗੇ।"
https://twitter.com/rajnathsingh/status/1288413583173234690
ਕੌਣ ਹਨ ਗਰੁੱਪ ਕੈਪਟਨ ਹਰਕੀਰਤ ਸਿੰਘ
- 17ਵੀਂ ਗੋਲਡਨ ਐਰੋ ਸਕੁਐਡਰਨ ਦੇ ਕਮਾਂਡਿੰਗ ਅਫਸਰ ਕੈਪਟਨ ਹਰਕੀਰਤ ਸਿੰਘ ਸ਼ੌਰਿਆ ਚੱਕਰ ਜੇਤੂ ਹਨ।
- 2009 ਚ ਹਰਕੀਰਤ ਸਿੰਘ ਨੂੰ ਮਿਗ-21 ਦੀ ਸੁਰੱਖਿਤ ਲੈੰਡਿਗ ਕਰਾਨ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।
- ਹਰਕੀਰਤ ਸਿੰਘ ਲੈਫ਼ਟੀਨੇਂਟ ਕਰਨਲ ਨਿਰਮਲ ਸਿੰਘ ਦੇ ਪੁੱਤਰ ਹਨ।
- ਹਰਕੀਰਤ ਸਿੰਘ ਦਾ ਪਿਛੋਕੜ ਜਲੰਧਰ ਤੋਂ ਹੈ।
ਕਿਉਂ ਹਰਕੀਰਤ ਸਿੰਘ ਨੂੰ ਮਿਲਿਆ ਸੀ ਸ਼ੌਰਿਆ ਚੱਕਰ
ਉਨ੍ਹਾਂ ਨੇ 12 ਸਾਲ ਪਹਿਲਾਂ ਮਿਗ 21 ਦੀ ਸੁਰੱਖਿਅਤ ਲੈਂਡਿੰਗ ਕੀਤੀ ਸੀ। ਉਡਾਣ ਭਰਦਿਆਂ ਹੀ ਥੋੜੀ ਦੇਰ ਬਾਅਦ ਇਸ ਮਿਗ -21 ਦਾ ਇੰਜਣ ਬੰਦ ਹੋ ਗਿਆ ਸੀ ਅਤੇ ਕਾਕਪਿਟ ਵਿਚ ਹਨੇਰਾ ਛਾ ਗਿਆ।
ਉਨ੍ਹਾਂ ਨੇ ਕਿਸੇ ਤਰ੍ਹਾਂ ਐਮਰਜੈਂਸੀ ਲਾਈਟ ਰਾਹੀਂ ਅੱਗ ਤੇ ਕਾਬੂ ਪਾਇਆ।
ਗਰੁੱਪ ਕੈਪਟਨ ਹਰਕੀਰਤ ਸਿੰਘ ਨੇ ਮਿਗ -21 ਦਾ ਇੰਜਣ ਦੁਬਾਰਾ ਚਾਲੂ ਕੀਤਾ। ਉਨ੍ਹਾਂ ਨੇ ਗਰਾਊਂਡ ਕੰਟਰੋਲ ਦੀ ਮਦਦ ਨਾਲ ਨੈਵੀਗੇਸ਼ਨ ਸਿਸਟਮ ਰਾਹੀਂ ਇੰਜਨ ਚਾਲੂ ਕਰਕੇ ਰਾਤ ਨੂੰ ਲੈਂਡਿੰਗ ਕੀਤੀ।
ਹਰਕੀਰਤ ਸਿੰਘ ਨੂੰ ਮਿਗ -21 ਦੀ ਸੁਰੱਖਿਅਤ ਲੈਂਡਿੰਗ ਲਈ ਸ਼ੌਰਿਆ ਚੱਕਰ ਦਿੱਤਾ ਗਿਆ।
ਜਦੋਂ ਇਹ ਘਟਨਾ ਵਾਪਰੀ, ਹਰਕੀਰਤ ਸਿੰਘ ਸਕੁਐਡਰਨ ਲੀਡਰ ਸੀ।
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'e4a5860c-9508-45c1-964e-9416e314038c','assetType': 'STY','pageCounter': 'punjabi.india.story.53581221.page','title': 'ਰਫ਼ਾਲ ਲੜਾਕੂ ਜਹਾਜ਼ ਭਾਰਤ ਪਹੁੰਚੇ, ਜਾਣੋ ਕੌਣ ਹਨ ਪਹਿਲੇ ਕਮਾਂਡਿੰਗ ਅਫ਼ਸਰ ਹਰਕੀਰਤ ਸਿੰਘ','published': '2020-07-29T10:22:39Z','updated': '2020-07-29T10:28:51Z'});s_bbcws('track','pageView');

ਡੇਰਾ ਸੱਚਾ ਸੌਦਾ ਮੁਖੀ ਨੇ ਜੇਲ੍ਹ ''ਚੋਂ ਲਿਖੀ ਚਿੱਠੀ ''ਚ ਕੀ-ਕੀ ਲਿਖਿਆ?
NEXT STORY