ਨਵੀਂ ਸਿੱਖਿਆ ਨੀਤੀ ਵਿੱਚ ਪੰਜਵੀਂ ਜਮਾਤ ਤੱਕ ਮਾਤ ਭਾਸ਼ਾ, ਸਥਾਨਕ ਜਾਂ ਖੇਤਰੀ ਭਾਸ਼ਾ ਵਿੱਚ ਸਿੱਖਿਆ ਦਾ ਮਾਧਿਅਮ ਰੱਖਣ ਦੀ ਗੱਲ ਕਹੀ ਗਈ ਹੈ।
ਇਸ ਨੂੰ ਅੱਠਵੀਂ ਜਾਂ ਉਸ ਤੋਂ ਅੱਗੇ ਵੀ ਵਧਾਇਆ ਜਾ ਸਕਦਾ ਹੈ। ਵਿਦੇਸ਼ੀ ਭਾਸ਼ਾਵਾਂ ਦੀ ਪੜ੍ਹਾਈ ਸੈਕੰਡਰੀ ਪੱਧਰ ਤੋਂ ਹੋਵੇਗੀ। ਸਿੱਖਿਆ ਨੀਤੀ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਭਾਸ਼ਾ ਨੂੰ ਥੋਪਿਆ ਨਹੀਂ ਜਾਵੇਗਾ।
ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰੀਅਲ ਨਿਸ਼ਾਂਕ ਅਤੇ ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਨਵੀਂ ਸਿੱਖਿਆ ਨੀਤੀ -2020 ਨੂੰ ਕੇਂਦਰੀ ਕੈਬਨਿਟ ਵੱਲੋਂ ਪ੍ਰਵਾਨਗੀ ਦਿੱਤੇ ਜਾਣ ਬਾਰੇ ਜਾਣਕਾਰੀ ਦਿੱਤੀ।
ਨਵੀਂ ਸਿੱਖਿਆ ਨੀਤੀ -2020 ਦੀਆਂ ਮੁੱਖ ਵਿਸ਼ੇਸ਼ਤਾਵਾਂ ਪੜ੍ਹਨ ਲਈ ਇੱਥੇ ਕਲਿਕ ਕਰੋ।
ਇਹ ਵੀ ਪੜ੍ਹੋ:
ਰਫ਼ਾਲ ਜਹਾਜ਼ ਦੇ ਪਹਿਲੇ ਕਮਾਂਡਿੰਗ ਅਫ਼ਸਰ ਹਰਕੀਰਤ ਸਿੰਘ ਕੌਣ ਹਨ
ਫਰਾਂਸ ਤੋਂ ਖਰੀਦੇ ਗਏ ਰਫ਼ਾਲ ਲੜਾਕੂ ਜਹਾਜ਼ ਭਾਰਤੀ ਏਅਰ ਫੋਰਸ ਸਟੇਸ਼ਨ ਦੇ ਅੰਬਾਲਾ ਹਵਾਈ ਅੱਡੇ ਉੱਤੇ ਪੁੱਜ ਚੁੱਕੇ ਹਨ।
ਇਸ ਤੋਂ ਬਾਅਦ ਭਾਰਤ ਪਹੁੰਚੇ 5 ਜਹਾਜ਼ ਰਸਮੀ ਤੌਰ ਉੱਤੇ ਭਾਰਤੀ ਹਵਾਈ ਫੌਜ ਦੇ ਬੇੜੇ ਵਿੱਚ ਸ਼ਾਮਲ ਹੋਣਗੇ। ਇਹ ਲੜਾਕੂ ਹਵਾਈ ਜਹਾਜ਼ ਭਾਰਤੀ ਹਵਾਈ ਫੌਜ ਦੀ ਤਾਕਤ ਕਈ ਗੁਣਾ ਵਧਾ ਦੇਣਗੇ।
ਇਹ ਜਹਾਜ਼ 17 ਗੋਲਡਨ ਐਰੋ ਸਕੁਐਡਰਨ ਦੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਹਰਕੀਰਤ ਸਿੰਘ ਦੀ ਅਗਵਾਈ ਹੇਠ ਫਰਾਂਸ ਤੋਂ ਭਾਰਤ ਲਿਆਂਦੇ ਗਏ। ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।
ਗੁਰਮੀਤ ਰਾਮ ਰਹੀਮ ਜੇਲ੍ਹ 'ਚੋਂ ਲਿਖੀ ਚਿੱਠੀ 'ਚ ਕੀ ਕੁਝ ਲਿਖਿਆ?
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਜੇਲ੍ਹ ਵਿੱਚੋਂ ਇੱਕ ਚਿੱਠੀ ਲਿਖੀ ਹੈ।
ਆਪਣੀ ਮਾਂ ਨੂੰ ਮੁਖ਼ਾਤਿਬ ਹੁੰਦਿਆਂ ਲਿਖੀ ਇਹ ਚਿੱਠੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਚਿੱਠੀ ਬਕਾਇਦਾ ਡੇਰਾ ਸੱਚਾ ਸੌਦਾ ਦੇ ਅਧਿਕਾਰਤ ਫੇਸਬੁੱਕ ਅਕਾਉਂਟ ਉੱਤੇ ਵੀ ਸਾਂਝੀ ਕੀਤੀ ਗਈ ਹੈ।
ਗੁਰਮੀਤ ਰਾਮ ਰਹੀਮ ਸਿੰਘ ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਬਲਾਤਕਾਰ ਤੇ ਕਤਲ ਦੇ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਹਨ।
ਜੇਲ੍ਹ ਤੋਂ ਮਾਂ ਲਈ ਲਿਖੀ ਚਿੱਠੀ ਵਿੱਚ ਉਨ੍ਹਾਂ ਕੀ-ਕੀ ਗੱਲਾਂ ਲਿਖਿਆਂ ਹਨ, ਪੜ੍ਹਨ ਲਈ ਇੱਥੇ ਕਲਿਕ ਕਰੋ।
ਟਾਈਮ ਕੈਪਸੂਲ: ਜਿਸ ਨੂੰ ਰਾਮ ਮੰਦਿਰ ਥੱਲੇ ਦੱਬਣ ਦੀ ਗੱਲ ਹੋ ਰਹੀ ਹੈ
ਰਾਮ ਮੰਦਿਰ ਤੀਰਥ ਖੇਤਰ ਟਰੱਸਟ ਦੇ ਮੈਂਬਰ ਕਾਮੇਸ਼ਵਰ ਚੌਪਾਲ ਨੇ ਦਾਅਵਾ ਕੀਤਾ ਹੈ ਕਿ ਅਯੁੱਧਿਆ ਵਿੱਚ ਬਣ ਰਹੇ ਰਾਮ ਮੰਦਿਰ ਦੀ ਨੀਂਹ ਵਿੱਚ ਇੱਕ ਟਾਈਮ ਕੈਪਸੂਲ ਯਾਨੀ ਕਾਲ ਪਾਤਰ ਪਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਚੌਪਾਲ ਨੇ ਦਾਅਵਾ ਕੀਤਾ ਹੈ ਕਿ ਟਾਈਮ ਕੈਪਸੂਲ ਨੂੰ ਜ਼ਮੀਨ ਨਾਲ 2000 ਫੁੱਟ ਹੇਠਾਂ ਗੱਡਿਆ ਜਾਵੇਗਾ ਤਾਂ ਜੋ ਭਵਿੱਖ ਵਿੱਚ ਜੇਕਰ ਕੋਈ ਮੰਦਿਰ ਦੇ ਇਤਿਹਾਸ ਦਾ ਅਧਿਐਨ ਕਰਨਾ ਚਾਹੇ ਤਾਂ ਉਸ ਨੂੰ ਰਾਮ ਜਨਮ ਭੂਮੀ ਨਾਲ ਜੁੜੇ ਤੱਥ ਮਿਲ ਜਾਣ ਅਤੇ ਫਿਰ ਤੋਂ ਕੋਈ ਵਿਵਾਦ ਖੜ੍ਹਾ ਨਾ ਹੋਵੇ। ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।
ਅਮਿਤਾਭ ਬੱਚਨ ਨੇ ਆਪਣੇ ਟਰੋਲਜ਼ ਨੂੰ ਕੀ ਜਵਾਬ ਦਿੱਤਾ?
ਅਮਿਤਾਭ ਬੱਚਨ ਨੇ ਆਪਣੇ ਬਲਾਗ ਰਾਹੀਂ ਟਰੋਲਜ਼ ਨੂੰ ਖੁੱਲ੍ਹੀ ਚਿੱਠੀ ਲਿਖੀ। ਐਸ਼ਵਰਿਆ ਅਤੇ ਅਰਾਧਿਆ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਅਮਿਤਾਭ ਬੱਚਨ ਨੇ ਦੱਸਿਆ, ਅਰਾਧਿਆ ਨੇ ਉਨ੍ਹਾਂ ਨੂੰ ਕਿਹਾ- 'ਤੁਸੀਂ ਜਲਦੀ ਹੀ ਘਰ ਆਓਗੇ'।
ਫਿਰ ਉਨ੍ਹਾਂ ਨੇ ਬਿਨਾ ਨਾਮ ਲਏ ਕਿਹਾ ਕਿ ਉਹ ਚਾਹੁੰਦੇ ਹਨ 'ਮੈਂ ਕੋਵਿਡ ਨਾਲ ਮਰ ਜਾਵਾਂ'।
ਅਮਿਤਾਭ ਬੱਚਨ ਲਿਖਦੇ ਹਨ, "ਇਹ ਇੱਕ ਦਿੱਲ ਖਿੱਚਵਾਂ ਸਕ੍ਰੀਨ ਪਲੇਅ ਹੈ, ਹੈ ਕਿ ਨਹੀਂ...ਸਕ੍ਰੀਨ ਪਲੇਅ ਲੇਖਕਾਂ ਦੀ ਕਲਪਨਾ ਹੁੰਦੀ ਹੈ...ਕਲਪਨਾਵਾਂ ਕਈ ਵਾਰ ਸੱਚੀਆਂ ਹੁੰਦੀਆਂ ਹਨ...ਸ਼ਾਇਦ ਮੇਰੇ ਲਈ ਨਹੀਂ ਹੋ ਸਕਦੀਆਂ ਪਰ ਜਦੋਂ ਤੱਕ ਮੈਂ ਕਲਪਨਾ ਕਰਦਾ ਹਾਂ ਕੀ ਫ਼ਰਕ ਪੈਂਦਾ ਹੈ।"
ਅਮਿਤਾਭ ਬੱਚਨ ਦੇ ਇਸ ਬਲਾਗ ਤੋਂ ਬਾਅਦ ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵੀ ਇਸ ਨੂੰ ਸ਼ੇਅਰ ਕੀਤਾ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਇਹ ਵੀਡੀਓ ਵੀ ਦੇਖੋ
https://www.youtube.com/watch?v=xWw19z7Edrs&t=9s
https://www.youtube.com/watch?v=5AM-P01wf6Q&t=10s
https://www.youtube.com/watch?v=5Ud4tiiUjJc&t=140s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '3fa5cd4a-ed20-452e-be6e-793c0751e899','assetType': 'STY','pageCounter': 'punjabi.india.story.53590027.page','title': 'ਨਵੀਂ ਸਿੱਖਿਆ ਨੀਤੀ ਵਿੱਚ 5ਵੀਂ ਤੱਕ ਮਾਤ ਭਾਸ਼ਾ ਵਿੱਚ ਪੜ੍ਹਾਈ ਤੋਂ ਇਲਾਵਾ ਹੋਰ ਕੀ ਹੈ ਖ਼ਾਸ - 5 ਅਹਿਮ ਖ਼ਬਰਾਂ','published': '2020-07-30T01:32:48Z','updated': '2020-07-30T01:32:48Z'});s_bbcws('track','pageView');

ਨਵੀਂ ਸਿਖਿਆ ਨੀਤੀ -2020: ਪੰਜਵੀਂ ਜਮਾਤ ਤੱਕ ਮਾਂ ਬੋਲੀ ਪੜਾਈ ਜਾਵੇ, ਜਾਣੋ ਵੱਡੀਆਂ ਗੱਲਾਂ
NEXT STORY