ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਇਸ ਵਾਰ 4 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਕੋਵਿਡ-19 ਮਹਾਮਾਂਰੀ ਕਾਰਨ ਇਹ ਯਾਤਰਾ ਪਹਿਲਾਂ ਨਾਲੋਂ ਤਿੰਨ ਮਹੀਨੇ ਦੇਰ ਨਾਲ ਸ਼ੁਰੂ ਹੋਈ ਹੈ।
ਪਰ ਇਸ ਦੇ ਨਾਲ ਹੀ ਸ਼ਰਧਾਲੂਆਂ ਲਈ ਕੁਝ ਨਿਯਮ ਹਨ ਜੋ ਤੈਅ ਕਰ ਦਿੱਤੇ ਗਏ ਹਨ।
- ਹੇਮਕੁੰਟ ਸਾਹਿਬ ਆਉਣ ਵਾਲੇ ਯਾਤਰੀਆਂ ਲਈ ਕੋਵਿਡ-19 ਨੈਗੇਟਿਵ ਸਰਟੀਫਿਕੇਟ ਲਾਜ਼ਮੀ ਹੋਏਗਾ।
- ਇਹ ਸਰਟੀਫਿਕੇਟ 72 ਘੰਟੇ ਤੋਂ ਵੱਧ ਪੁਰਾਣਾ ਨਹੀਂ ਹੋਣਾ ਚਾਹੀਦਾ।
- ਯਾਤਰਾ ਲਈ ਅਪਲਾਈ ਕਰਨ ਤੋਂ ਪਹਿਲਾਂ ਇਹ ਸਰਟੀਫਿਕੇਟ ਅਤੇ ਉੱਤਰਾਖੰਡ ਸਰਕਾਰ ਵੱਲੋਂ ਜਾਰੀ ਈ-ਪਾਸ ਵੀ ਲਾਜ਼ਮੀ ਹੋਏਗਾ।
ਖ਼ਬਰ ਏਜੰਸੀ ਪੀਟੀਆਈ ਨੇ ਚਮੋਲੀ ਜ਼ਿਲ੍ਹੇ ਦੀ ਮੈਜਿਸਟ੍ਰੇਟ ਸਵਾਤੀ ਐਸ. ਭਦੌਰੀਆ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ:
ਸਥਾਨਕ ਜਿਲ੍ਹਾ ਪ੍ਰਸ਼ਾਸਨ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵਿਚਾਰ-ਵਿਟਾਂਦਰਾ ਕਰਨ ਤੋਂ ਬਾਅਦ ਚਾਰ ਸਤੰਬਰ ਤੋਂ ਯਾਤਰਾ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ ।
ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਉੱਪ ਪ੍ਰਧਾਨ ਐੱਨਐੱਸ ਬਿੰਦਰਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਦੁਆਰ 4 ਸਤੰਬਰ ਨੂੰ ਸਵੇਰੇ 10 ਵਜੇ ਤੋਂ ਖੋਲ੍ਹ ਦਿੱਤੇ ਜਾਣਗੇ।
ਇੱਥੇ ਆਉਣ ਵਾਲਿਆਂ ਲਈ ਕੋਵਿਡ ਮਹਾਮਾਂਰੀ ਲਈ ਜਾਰੀ ਹਦਾਇਤਾਂ ਜਿਵੇਂ ਕਿ ਇੱਕ-ਦੂਜੇ ਤੋਂ ਤੈਅ ਦੂਰੀ ਦੇ ਨਿਯਮ ਦੀ ਪਾਲਣਾ ਕਰਨੀ ਹੋਏਗੀ।
ਸ੍ਰੀ ਹੇਮਕੁੰਟ ਸਾਹਿਬ ਉੱਤਰਾਖੰਡ ਸੂਬੇ ਵਿੱਚ ਗੜਵਾਲ ਹਿਮਾਲਿਆ 'ਤੇ ਸਥਿਤ ਹੈ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਸਥਿਤ ਸ੍ਰੀ ਹੇਮਕੁੰਟ ਸਾਹਿਬ ਦੇ ਕਵਾੜ ਹਰ ਸਾਲ ਮਈ ਮਹੀਨੇ ਦੇ ਅਖੀਰ ਵਿੱਚ ਖੁੱਲ੍ਹ ਜਾਂਦੇ ਹਨ ਪਰ ਇਸ ਵਾਰ ਮਹਾਂਮਾਰੀ ਕਾਰਨ ਕਵਾੜ ਤਿੰਨ ਮਹੀਨੇ ਬਾਅਦ ਖੋਲ੍ਹਣ ਦਾ ਫੈਸਲਾ ਹੋਇਆ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'ed784f30-112c-4f76-a416-cdbbbd3e22d8','assetType': 'STY','pageCounter': 'punjabi.india.story.53877026.page','title': 'ਕੋਰੋਨਾਵਾਇਰਸ ਮਹਾਮਾਰੀ ਦੌਰਾਨ ਹੇਮਕੁੰਟ ਸਾਹਿਬ ਜਾਣ ਦੇ ਕੀ ਹਨ ਨਵੇਂ ਨਿਯਮ','published': '2020-08-23T02:36:37Z','updated': '2020-08-23T02:36:37Z'});s_bbcws('track','pageView');

ਕੋਰੋਨਾ ਕਦੋਂ ਖ਼ਤਮ ਹੋਵੇਗਾ ਤੇ ਬੱਚਿਆਂ ਮਾਸਕ ਪਾਉਣ ਜਾਂ ਨਾ- ਜਾਣੋ WHO ਦਾ ਜਵਾਬ -5 ਅਹਿਮ ਖ਼ਬਰਾਂ
NEXT STORY