ਫਲੋਰਿਡਾ ਦਾ ਇੱਕ ਟੈਕਸੀ ਡਰਾਈਵਰ ਜਿਸ ਨੇ ਝੂਠੇ ਦਾਅਵਿਆਂ 'ਤੇ ਵਿਸ਼ਵਾਸ ਕੀਤਾ ਕਿ ਕੋਰੋਨਾਵਾਇਰਸ ਇੱਕ ਅਫ਼ਵਾਹ ਜਾਂ ਮਜ਼ਾਕ ਹੈ, ਉਸ ਦੀ ਪਤਨੀ ਦਾ ਕੋਵਿਡ -19 ਕਾਰਨ ਦੇਹਾਂਤ ਹੋ ਗਿਆ ਹੈ।
ਬ੍ਰਾਇਨ ਲੀ ਹਿਚਨਜ਼ ਅਤੇ ਉਨ੍ਹਾਂ ਦੀ ਪਤਨੀ ਈਰਿਨ ਨੇ ਆਨਲਾਈਨ ਪੜ੍ਹਿਆ ਸੀ ਕਿ ਇਹ ਵਾਇਰਸ ਮਨਘੜੰਤ ਹੈ ਜੋ ਕਿ 5ਜੀ ਨਾਲ ਸਬੰਧਤ ਹੈ ਜਾਂ ਫਲੂ ਨਾਲ ਮਿਲਦਾ ਜੁਲਦਾ ਹੈ।
ਮਈ ਦੀ ਸ਼ੁਰੂਆਤ ਵਿੱਚ ਜਦੋਂ ਉਹ ਬੀਮਾਰ ਹੋ ਗਏ ਤਾਂ ਦੋਹਾਂ ਨੇ ਸਿਹਤ ਸਬੰਧੀ ਐਹਿਤੀਆਤ ਲਈ ਕੋਈ ਵੀ ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਜਾਂ ਮਦਦ ਨਹੀਂ ਲਈ।
ਬ੍ਰਾਇਨ ਠੀਕ ਹੋ ਗਏ ਹਨ ਪਰ ਉਨ੍ਹਾਂ ਦੀ 46 ਸਾਲਾਂ ਦੀ ਪਤਨੀ ਗੰਭੀਰ ਰੂਪ ਨਾਲ ਬੀਮਾਰ ਹੋ ਗਈ ਅਤੇ ਇਸ ਮਹੀਨੇ ਵਾਇਰਸ ਨਾਲ ਜੁੜੀਆਂ ਦਿਲ ਦੀਆਂ ਸਮੱਸਿਆਵਾਂ ਕਾਰਨ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ:
ਕੋਰੋਨਾਵਾਇਰਸ ਸਬੰਧੀ ਗਲਤ ਜਾਣਕਾਰੀ ਕਾਰਨ ਮਨੁੱਖ 'ਤੇ ਅਸਰ ਦੀ ਜਾਂਚ ਦੇ ਵਿਸ਼ੇ ਵਜੋਂ ਬ੍ਰਾਇਨ ਨੇ ਜੁਲਾਈ ਵਿੱਚ ਬੀਬੀਸੀ ਨਾਲ ਗੱਲਬਾਤ ਕੀਤੀ। ਉਸ ਸਮੇਂ ਉਨ੍ਹਾਂ ਦੀ ਪਤਨੀ ਹਸਪਤਾਲ ਵਿੱਚ ਵੈਂਟੀਲੇਟਰ 'ਤੇ ਸੀ।
ਕੋਰੋਨਾਵਾਇਰਸ ਸਬੰਧੀ ਖ਼ਤਰਨਾਕ ਥਿਊਰੀ
ਫਲੋਰਿਡਾ ਵਿੱਚ ਪਾਦਰੀ ਈਰਿਨ ਨੂੰ ਸਿਹਤ ਸਬੰਧੀ ਪਹਿਲਾਂ ਹੀ ਸਮੱਸਿਆਵਾਂ ਸਨ। ਉਹ ਦਮੇ ਅਤੇ ਨੀਂਦ ਦੀ ਬੀਮਾਰੀ ਤੋਂ ਪੀੜਤ ਸੀ।
ਉਨ੍ਹਾਂ ਦੇ ਪਤੀ ਨੇ ਦੱਸਿਆ ਕਿ ਆਨਲਾਈਨ ਝੂਠੀਆਂ ਅਫ਼ਵਾਹਾਂ ਕਾਰਨ ਉਨ੍ਹਾਂ ਨੇ ਮਹਾਂਮਾਰੀ ਦੇ ਸ਼ੁਰੂਆਤੀ ਸਮੇਂ ਦੌਰਾਨ ਸਿਹਤ ਸਬੰਧੀ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ।
ਬ੍ਰਾਇਨ ਟੈਕਸੀ ਡਰਾਈਵਰ ਵਜੋਂ ਕੰਮ ਕਰਦੇ ਰਹੇ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੇ ਬਿਨਾ ਜਾਂ ਮਾਸਕ ਪਹਿਨੇ ਬਿਨਾਂ ਹੀ ਪਤਨੀ ਲਈ ਦਵਾਈ ਲਿਆਉਂਦੇ ਰਹੇ।
ਜਦੋਂ ਉਹ ਮਈ ਵਿੱਚ ਬੀਮਾਰ ਹੋਏ ਸਨ ਤਾਂ ਉਨ੍ਹਾਂ ਨੇ ਕੋਈ ਮਦਦ ਨਹੀਂ ਲਈ ਅਤੇ ਬਾਅਦ ਵਿੱਚ ਦੋਹਾਂ ਨੂੰ ਹੀ ਕੋਵਿਡ -19 ਦੀ ਲਾਗ ਲੱਗਣ ਬਾਰੇ ਪਤਾ ਲੱਗਿਆ ਸੀ।
https://www.youtube.com/watch?v=J_DB9zuvNc8
ਬ੍ਰਾਇਨ ਨੇ ਬੀਬੀਸੀ ਨਿਊਜ਼ ਨੂੰ ਕਿਹਾ ਕਿ "ਕਾਸ਼! ਉਨ੍ਹਾਂ ਨੇ ਸ਼ੁਰੂਆਤ ਵਿੱਚ ਹੀ ਗੱਲ ਮੰਨੀ ਹੁੰਦੀ।" ਅਤੇ ਉਮੀਦ ਕੀਤੀ ਕਿ ਉਨ੍ਹਾਂ ਦੀ ਪਤਨੀ ਉਨ੍ਹਾਂ ਨੂੰ ਮੁਆਫ਼ ਕਰ ਦੇਵੇਗੀ।
ਬ੍ਰਾਇਨ ਨੇ ਕਿਹਾ, "ਇਹ ਇੱਕ ਅਸਲ ਵਾਇਰਸ ਹੈ ਜੋ ਲੋਕਾਂ ਨੂੰ ਵੱਖਰੇ ਢੰਗ ਨਾਲ ਪ੍ਰਭਾਵਿਤ ਕਰਦਾ ਹੈ। ਮੈਂ ਅਤੀਤ ਨੂੰ ਨਹੀਂ ਬਦਲ ਸਕਦਾ। ਮੈਂ ਸਿਰਫ ਅੱਜ ਵਿੱਚ ਜਿਉਂਦਾ ਰਹਿ ਸਕਦਾ ਹਾਂ ਅਤੇ ਭਵਿੱਖ ਲਈ ਬਿਹਤਰ ਚੋਣ ਕਰ ਸਕਦਾ ਹਾਂ।"
"ਉਹ ਹੁਣ ਤਕਲੀਫ਼ ਵਿੱਚ ਨਹੀਂ ਹੈ ਬਲਕਿ ਸ਼ਾਂਤੀ ਨਾਲ ਹੈ। ਮੈਂ ਉਸ ਨੂੰ ਕਈ ਵਾਰ ਯਾਦ ਕਰਦਾ ਹਾਂ ਪਰ ਮੈਨੂੰ ਪਤਾ ਹੈ ਕਿ ਉਹ ਬਿਹਤਰ ਜਗ੍ਹਾ 'ਤੇ ਹੈ।"
'ਕੋਰੋਨਾਵਾਇਰਸ ਅਸਲ ਵਿੱਚ ਹੈ'
ਬ੍ਰਾਇਨ ਨੇ ਕਿਹਾ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ ਕੋਵਿਡ -19 ਬਾਰੇ ਪੱਕਾ ਵਿਸ਼ਵਾਸ ਨਹੀਂ ਸੀ। ਇਸ ਦੀ ਥਾਂ ਉਹ ਸੋਚਦੇ ਰਹੇ ਕਿ ਇਹ ਵਾਇਰਸ ਇੱਕ ਅਫ਼ਵਾਹ ਹੈ ਜੋ ਕਿ 5ਜੀ ਤਕਨਾਲੋਜੀ ਨਾਲ ਜੁੜਿਆ ਹੈ ਜਾਂ ਇੱਕ ਅਸਲ ਵਿੱਚ ਹੈ ਪਰ ਹਲਕੀ ਬੀਮਾਰੀ ਹੈ। ਉਨ੍ਹਾਂ ਨੇ ਫੇਸਬੁੱਕ 'ਤੇ ਇਸ ਥਿਉਰੀ ਬਾਰੇ ਪੜ੍ਹਿਆ ਸੀ।
ਬ੍ਰਾਇਨ ਨੇ ਕਿਹਾ, "ਅਸੀਂ ਸੋਚਿਆ ਕਿ ਸਰਕਾਰ ਇਸ ਦਾ ਇਸਤੇਮਾਲ ਸਾਨੂੰ ਭਟਕਾਉਣ ਲਈ ਕਰ ਰਹੀ ਸੀ ਜਾਂ ਇਸ ਦਾ 5ਜੀ ਨਾਲ ਕੋਈ ਸਬੰਧ ਸੀ।"
ਪਰ ਜਦੋਂ ਮਈ ਵਿੱਚ ਪਤੀ-ਪਤਨੀ ਕੋਰੋਨਾਵਾਇਰਸ ਕਾਰਨ ਬੀਮਾਰ ਹੋਏ ਤਾਂ ਬ੍ਰਾਇਨ ਨੇ ਫੇਸਬੁੱਕ 'ਤੇ ਪੋਸਟ ਪਾਈ ਕਿ ਉਨ੍ਹਾਂ ਨੇ ਵਾਇਰਸ ਬਾਰੇ ਜੋ ਆਨਲਾਈਨ ਦੇਖਿਆ ਹੈ ਉਸ ਨੇ ਉਨ੍ਹਾਂ ਨੂੰ ਗੁਮਰਾਹ ਕੀਤਾ ਹੈ।
ਉਨ੍ਹਾਂ ਨੇ ਲਿਖਿਆ, "ਜੇ ਤੁਸੀਂ ਬਾਹਰ ਨਿਕਲਣਾ ਹੈ ਤਾਂ ਕਿਰਪਾ ਕਰਕੇ ਦਿਮਾਗ ਦੀ ਵਰਤੋਂ ਕਰੋ ਅਤੇ ਮੇਰੇ ਵਾਂਗ ਮੂਰਖ ਨਾ ਬਣੋ ਤਾਂ ਕਿ ਜੋ ਮੇਰੇ ਅਤੇ ਮੇਰੀ ਪਤਨੀ ਨਾਲ ਹੋਇਆ ਹੈ, ਉਹ ਤੁਹਾਡੇ ਨਾਲ ਨਾ ਹੋਵੇ।"
ਮਈ ਵਿੱਚ ਬੀਬੀਸੀ ਦੀ ਇੱਕ ਟੀਮ ਜੋ ਕੋਰੋਨਾਵਾਇਰਸ ਸਬੰਧੀ ਗਲਤ ਜਾਣਕਾਰੀਆਂ ਨੂੰ ਟਰੈਕ ਕਰ ਰਹੀ ਸੀ, ਉਨ੍ਹਾਂ ਨੂੰ ਇਨ੍ਹਾਂ ਦਾ ਸਬੰਧ ਹਮਲੇ, ਅੱਗ ਲਾਉਣ ਅਤੇ ਮੌਤ ਨਾਲ ਮਿਲਿਆ।
ਡਾਕਟਰਾਂ ਅਤੇ ਮਾਹਰਾਂ ਨੇ ਆਨਲਾਈਨ ਅਫਵਾਹਾਂ, ਸਾਜ਼ਿਸ਼ਾਂ ਦੀ ਥਿਉਰੀ ਅਤੇ ਖਰਾਬ ਸਿਹਤ ਸਬੰਧੀ ਗਲਤ ਜਾਣਕਾਰੀ ਵੱਡੇ ਪੱਧਰ 'ਤੇ ਹੋਣ ਕਾਰਨ ਅਪ੍ਰਤੱਖ ਨੁਕਸਾਨ ਦੀ ਸੰਭਾਵਨਾ ਦੀ ਚਿਤਾਵਨੀ ਦਿੱਤੀ। ਖ਼ਾਸਕਰ ਟੀਕਾਕਰਨ ਸਬੰਧੀ ਸੋਸ਼ਲ ਮੀਡੀਆ 'ਤੇ ਕਈ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ।
ਜਦੋਂਕਿ ਸੋਸ਼ਲ ਮੀਡੀਆ ਕੰਪਨੀਆਂ ਨੇ ਆਪਣੇ ਪਲੇਟਫਾਰਮਾਂ 'ਤੇ ਕੋਰੋਨਾਵਾਇਰਸ ਬਾਰੇ ਗਲਤ ਜਾਣਕਾਰੀ ਨਾਲ ਨਜਿੱਠਣ ਲਈ ਕੋਸ਼ਿਸ਼ਾਂ ਕੀਤੀਆਂ ਹਨ। ਪਰ ਆਲੋਚਕ ਦਲੀਲ ਦਿੰਦੇ ਹਨ ਕਿ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਕੰਮ ਕਰਨ ਦੀ ਲੋੜ ਹੈ।
ਇੱਕ ਫੇਸਬੁੱਕ ਦੇ ਬੁਲਾਰੇ ਨੇ ਬੀਬੀਸੀ ਨੂੰ ਕਿਹਾ, "ਅਸੀਂ ਆਪਣੇ ਪਲੇਟਫਾਰਮਸ 'ਤੇ ਨੁਕਸਾਨ ਪਹੁੰਚਾਉਣ ਵਾਲੀ ਗਲਤ ਜਾਣਕਾਰੀ ਦੀ ਇਜਾਜ਼ਤ ਨਹੀਂ ਦਿੰਦੇ ਅਤੇ ਅਪ੍ਰੈਲ ਅਤੇ ਜੂਨ ਦੇ ਵਿਚਾਲੇ ਅਸੀਂ ਕੋਵਿਡ -19 ਨਾਲ ਸਬੰਧਤ ਗਲਤ ਜਾਣਕਾਰੀ ਨਾਲ ਜੁੜੀਆਂ 70 ਲੱਖ (ਸੱਤ ਮਿਲੀਅਨ) ਤੋਂ ਵੱਧ ਪੋਸਟਾਂ ਹਟਾਈਆਂ ਜਿਸ ਵਿੱਚ ਝੂਠੇ ਇਲਾਜਾਂ ਜਾਂ ਸੁਝਾਵਾਂ ਸਣੇ ਸੋਸ਼ਲ ਡਿਸਟੈਂਸਿੰਗ ਬੇਅਸਰ ਹੋਣ ਬਾਰੇ ਦਾਅਵਾ ਕੀਤਾ ਗਿਆ ਸੀ।"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
https://www.youtube.com/watch?v=xWw19z7Edrs
https://www.youtube.com/watch?v=suiy9CUcyFI
https://www.youtube.com/watch?v=LQOtsAoTVdw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '6567a8e9-d431-48ce-98f6-5423e18eef1e','assetType': 'STY','pageCounter': 'punjabi.international.story.53918292.page','title': 'ਕੋਰੋਨਾਵਾਇਰਸ ਬਾਰੇ ਕਿਹੜੀਆਂ ਅਫ਼ਵਾਹਾਂ ਕਾਰਨ ਇਸ ਸ਼ਖਸ ਦੀ ਪਤਨੀ ਨੂੰ ਜਾਨ ਗੁਆਉਣੀ ਪਈ','published': '2020-08-27T02:54:43Z','updated': '2020-08-27T02:54:43Z'});s_bbcws('track','pageView');

ਅੱਤਵਾਦੀ ਹਮਲਿਆਂ ਵਿੱਚ ਚਾਰ ਵਾਰ ਜ਼ਿੰਦਾ ਬਚਣ ਵਾਲਾ ਪੱਤਰਕਾਰ- ਮੈਂ ਕੰਬ ਰਿਹਾ ਸੀ ਤੇ ਦਿਲ ਜ਼ੋਰ ਨਾਲ ਧੜਕ...
NEXT STORY