ਕੋਈ ਵੀ ਸੂਬਾ ਕੇਂਦਰੀ ਗ੍ਰਹਿ ਮੰਤਰਾਲੇ ਦੀ ਆਗਿਆ ਤੋਂ ਬਿਨਾਂ ਤੋਂ ਲੌਕਡਾਊਨ ਨਹੀਂ ਲਗਾ ਸਕਦਾ
ਗ੍ਰਹਿ ਮੰਤਰਾਲੇ ਵਲੋ ਅਨਲੌਕ-4 ਦੇ ਤਹਿਤ ਨਵੇਂ ਦਿਸ਼ਾ- ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ 'ਚ ਆਮ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ।
ਕੀ ਹਨ ਨਵੀਆਂ ਗਾਈਡਲਾਈਨਜ਼?
ਕੇਂਦਰ ਸਰਕਾਰ ਨੇ ਅਨਲੌਕ 4 ਤਹਿਤ ਜਾਰੀ ਕੀਤੀਆਂ ਗਾਇਡਾਇਨਜ਼ ਵਿਚ ਸਾਫ਼ ਕੀਤਾ ਹੈ ਕਿ ਕੋਈ ਵੀ ਸੂਬਾ ਕੇਂਦਰੀ ਗ੍ਰਹਿ ਮੰਤਰਾਲੇ ਦੀ ਆਗਿਆ ਤੋਂ ਬਿਨਾਂ ਤੋਂ ਲੌਕਡਾਊਨ ਨਹੀਂ ਲਗਾ ਸਕਦਾ। ਇਸ ਦੇ ਨਾਲ ਨਾਲ ਵਿਆਹ ਕਰਨ ਲਈ ਸ਼ਰਤ ਅਧਾਰਿਤ ਛੂਟ ਦਾ ਐਲਾਨ ਕੀਤਾ ਗਿਆ ਹੈ।
ਗ੍ਰਹਿ ਮੰਤਰਾਲੇ ਵੱਲੋਂ ਅਨਲੌਕ-4 ਤਹਿਤ ਲਏ ਫੈਸਲਿਆਂ ਬਾਰੇ ਪੜ੍ਹਨ ਲਈ ਇੱਥੇ ਕਲਿੱਕ ਕਰੋ ਕਰੋ।
ਇਹ ਵੀ ਪੜ੍ਹੋ:
ਰੂਸ ਵੱਲੋਂ ਪਰਖੇ ਦੁਨੀਆਂ ਦੇ ਸਭ ਤੋਂ ਤਬਾਹਕਾਰੀ ਪ੍ਰਮਾਣੂ ਬੰਬ ਦੀਆਂ ਅਣਦੇਖੀਆਂ ਤਸਵੀਰਾਂ
ਮੰਨਿਆ ਜਾ ਰਿਹਾ ਹੈ ਕਿ ਇਹ ਬੰਬ ਅਮਰੀਕਾ ਵੱਲੋਂ ਦੂਜੀ ਵਿਸ਼ਵ ਜੰਗ ਦੌਰਾਨ ਜਪਾਨ ਦੇ ਹੀਰੋਸ਼ੀਮਾ ਵਿੱਚ ਸੁੱਟੇ ਪ੍ਰਮਾਣੂ ਬੰਬ ਨਾਲੋਂ 3,300 ਗੁਣਾਂ ਵਧੇਰੇ ਤਬਾਹਕੁਨ ਸੀ।
ਰੂਸ ਨੇ ਆਪਣੀ ਪ੍ਰਮਾਣੂ ਸਨਅਤ ਦੀ 75ਵੀਂ ਵਰ੍ਹੇ ਗੰਢ ਮੌਕੇ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਪ੍ਰਮਾਣੂ ਬੰਬ ਦੇ ਧਮਾਇਕਾਂ ਦੀਆਂ ਹੁਣ ਤੱਕ ਗੁਪਤ ਰੱਖੀਆਂ ਤਸਵੀਰਾਂ ਜਾਰੀ ਕੀਤੀਆਂ ਹਨ।
ਜ਼ਾਰ ਦੇ ਬੰਬ (Czar's Bomb) ਇਹ ਤਸਵੀਰਾਂ ਰੂਸ ਦੀ ਪ੍ਰਮਾਣੂ ਐਨਰਜੀ ਬਾਰੇ ਏਜੰਸੀ ਨੇ ਜਾਰੀ ਕੀਤੀਆਂ ਹਨ ਜੋ ਅਕਤੂਬਰ 1961 ਤੋਂ ਹੁਣ ਤੱਕ ਲਕੋ ਕੇ ਰੱਖੀਆਂ ਗਈਆਂ। ਇਹ ਉਹ ਸਮਾਂ ਸੀ ਜਦੋਂ ਅਮਰੀਕਾ ਤੇ ਰੂਸ ਦਰਮਿਆਨ ਇੱਕ ਠੰਢੀ ਜੰਗ ਚੱਲ ਰਹੀ ਸੀ।
ਪੂਰੀ ਖ਼ਬਰ ਪੜ੍ਹਨ ਤੇ ਫੋਟੋ, ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ।
IPL ਛੱਡ ਕੇ ਸੁਰੇਸ਼ ਰੈਨਾ ਦੇ ਭਾਰਤ ਪੁੱਜਣ ਦੀ ਕੀ ਹੈ ਵਜ੍ਹਾ
ਕ੍ਰਿਕਟਰ ਸੁਰੇਸ਼ ਰੈਨਾ ਨਿੱਜੀ ਕਾਰਨਾਂ ਕਰਕੇ ਵਾਪਸ ਭਾਰਤ ਪਰਤ ਆਏ ਹਨ ਅਤੇ ਆਈਪੀਐਲ ਦੇ ਇਸ ਸੀਜ਼ਨ ਵਿੱਚ ਨਹੀਂ ਖੇਡ ਸਕਣਗੇ।
ਚੇਨੱਈ ਸੁਪਰਕਿੰਗਜ਼ ਦੇ ਟਵਿੱਟਰ ਹੈਂਡਲ 'ਤੇ ਟਵੀਟ ਕਰਕੇ ਦੱਸਿਆ ਗਿਆ ਹੈ ਕਿ ਕ੍ਰਿਕਟਰ ਸੁਰੇਸ਼ ਰੈਨਾ ਨਿੱਜੀ ਕਾਰਨਾਂ ਕਰਕੇ ਵਾਪਸ ਭਾਰਤ ਪਰਤ ਆਏ ਹਨ ਅਤੇ ਆਈਪੀਐਲ ਦੇ ਇਸ ਸੀਜ਼ਨ ਵਿੱਚ ਨਹੀਂ ਖੇਡ ਸਕਣਗੇ।
ਟਵੀਟ ਵਿੱਚ, ਟੀਮ ਦੇ ਸੀਈਓ ਕੇਸੀ ਵਿਸ਼ਵਨਾਥਨ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਚੇਨੱਈ ਸੁਪਰਕਿੰਗਜ਼ ਅਜਿਹੀ ਸਥਿਤੀ ਵਿੱਚ ਰੈਨਾ ਦੇ ਪਰਿਵਾਰ ਨੂੰ ਪੂਰਾ ਸਹਿਯੋਗ ਦੇਵੇਗੀ।"
ਹਾਲਾਂਕਿ, ਰੈਨਾ ਦੇ ਭਾਰਤ ਪਰਤ ਦੇ ਕਾਰਣਾਂ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਇਹ ਕਿਹਾ ਜਾ ਰਿਹਾ ਹੈ ਕਿ ਸੁਰੇਸ਼ ਰੈਨਾ ਆਪਣੇ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਨਾਲ ਹੋਏ ਹਾਦਸੇ ਕਾਰਨ ਵਾਪਸ ਪਰਤੇ ਹਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਭਾਰਤੀ ਅਰਥਚਾਰੇ ਦੀ ਮੰਦੀ ਦਾ ਤੁਹਾਡੀ ਜ਼ਿੰਦਗੀ ਉੱਤੇ ਕਿਹੋ ਜਿਹਾ ਅਸਰ ਪਵੇਗਾ
ਕਾਰੋਬਾਰ ਦੇ ਸੰਦਰਭ ਵਿੱਚ ਦੇਖੋ ਤਾਂ ਸਾਫ਼ ਮਤਲਬ ਹੈ ਕਿ ਕਾਰੋਬਾਰ ਵਧਣ ਦੀ ਥਾਂ ਘੱਟ ਹੋ ਰਿਹਾ ਹੈ।
ਕੋਰੋਨਾਵਾਇਰਸ ਅਤੇ ਉਸ ਦੇ ਡਰ ਤੋਂ ਹੋਏ ਲੌਕਡਾਊਨ ਭਾਵ ਦੇਸਬੰਦੀ ਦੇ ਚੱਕਰ ਵਿੱਚ ਕੰਮ ਧੰਦੇ ਤਕਰਬੀਨ ਬੰਦ ਹੋ ਗਿਆ ਅਤੇ ਉਸ ਦਾ ਨਤੀਜਾ ਹੈ ਕਿ ਹੁਣ ਗਰੋਥ ਦੀ ਥਾਂ ਨਵਾਂ ਸ਼ਬਦ ਆ ਗਿਆ ਹੈ ਨੈਗੇਟਿਵ ਗ੍ਰੋਥ।
ਗਰੋਥ ਦਾ ਮਤਲਬ ਹੈ ਕਿ ਤਰੱਕੀ ਜਾਂ ਅੱਗੇ ਵਧਣਾ। ਜ਼ਾਹਿਰ ਹੈ ਇਸ ਵਿੱਚ ਨੈਗੇਟਿਵ ਲੱਗਦੇ ਹੀ ਅਸਰ ਉਲਟਾ ਹੋਣਾ ਹੈ। ਮਤਲਬ ਹੇਠਾਂ ਡਿੱਗਣਾ ਜਾਂ ਪਿੱਛੇ ਜਾਣਾ। ਕਾਰੋਬਾਰ ਦੇ ਸੰਦਰਭ ਵਿੱਚ ਦੇਖੋ ਤਾਂ ਸਾਫ਼ ਮਤਲਬ ਹੈ ਕਿ ਕਾਰੋਬਾਰ ਵਧਣ ਦੀ ਥਾਂ ਘੱਟ ਹੋ ਰਿਹਾ ਹੈ। ਘੱਟ ਹੋਵੇਗਾ ਤਾਂ ਵਿਕਰੀ ਵੀ ਘੱਟ ਅਤੇ ਮੁਨਾਫ਼ਾ ਵੀ ਘੱਟ ਹੋਵੇਗਾ।
ਜੀਡੀਪੀ ਦਾ ਮਤਲਬ ਹੈ ਕਿ ਦੇਸ ਭਰ ਵਿੱਚ ਕੁੱਲ ਮਿਲਾ ਕੇ ਜੋ ਵੀ ਕੁਝ ਬਣਾਇਆ ਜਾ ਰਿਹਾ ਹੈ, ਵੇਚਿਆ ਜਾ ਰਿਹਾ ਹੈ, ਖਰੀਦਿਆ ਜਾ ਰਿਹਾ ਹੈ, ਜਾਂ ਲਿਆ ਜਾ ਰਿਹਾ ਹੈ, ਉਸ ਦਾ ਜੋੜ ਜੀਡੀਪੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ ਅਤੇ ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ
ਇੰਦਰਜੀਤ ਕੌਰ : '47 ਦੀ ਵੰਡ ਵੇਲੇ ਉੱਜੜਿਆਂ ਦਾ ਸਹਾਰਾ ਬਣਨ ਵਾਲੀ ਬੀਬੀ
ਇਮਦਰਜੀਤ ਕੌਰ ਸਟਾਫ਼ ਸਿਲੈਕਸ਼ਨ ਕਮਿਸ਼ਨ ਦੀ ਪਹਿਲੀ ਮਹਿਲਾ ਮੁਖੀ, ਪੰਜਾਬੀ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਉੱਪ ਕੁਲਪਤੀ।
ਇੰਦਰਜੀਤ ਕੌਰ, ਉਹ ਔਰਤ ਹੈ, ਜਿਸਨੇ ਬਹੁਤ ਦਲੇਰੀ ਅਤੇ ਸਮਝਦਾਰੀ ਨਾਲ ਔਰਤਾਂ ਲਈ ਕਈ ਦਰਵਾਜੇ ਖੋਲ੍ਹੇ। ਇੰਦਰਜੀਤ ਕੌਰ ਨੇ ਕੁੜੀਆਂ ਨੂੰ ਬਗ਼ੈਰ ਡਰੇ ਬਾਹਰੀ ਦੁਨੀਆਂ ਦੇਖਣ ਦੀ ਹਿੰਮਤ ਦਿੱਤੀ।
ਉਹ ਅਜਿਹੀ ਔਰਤ ਹੈ ਜਿਸਦੇ ਨਾਮ ਨਾਲ 'ਪਹਿਲੀ' ਸ਼ਬਦ ਵਿਸ਼ੇਸ਼ਣ ਵਜੋਂ ਕਈ ਵਾਰ ਆਉਂਦਾ ਹੈ। ਜਿਵੇਂ ਕਿ ਨਵੀਂ ਦਿੱਲੀ ਸਟਾਫ਼ ਸਿਲੈਕਸ਼ਨ ਕਮਿਸ਼ਨ ਦੀ ਪਹਿਲੀ ਮਹਿਲਾ ਮੁਖੀ, ਪੰਜਾਬੀ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਉੱਪ ਕੁਲਪਤੀ।
ਇਸ ਕਹਾਣੀ ਦੀ ਸ਼ੁਰੂਆਤ ਬਿਨਾ ਸ਼ੱਕ ਉਨ੍ਹਾਂ ਦੇ ਜਨਮ ਨਾਲ ਹੋਈ। ਸਾਲ 1923 ਦੀ ਪਹਿਲੀ ਸਤੰਬਰ ਨੂੰ ਪਟਿਆਲਾ ਜ਼ਿਲ੍ਹੇ ਦੇ ਕਰਨਲ ਸ਼ੇਰ ਸਿੰਘ ਸੰਧੂ ਦੇ ਘਰ ਧੀ ਨੇ ਜਨਮ ਲਿਆ। ਇਹ ਸ਼ੇਰ ਸਿੰਘ ਸੰਧੂ ਅਤੇ ਉਨ੍ਹਾਂ ਦੀ ਪਤਨੀ ਦੀ ਪਹਿਲੀ ਔਲਾਦ ਸੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ ਅਤੇ ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ।
ਰਿਆ ਦਾ ਇੰਟਰਵਿਊ ਅਤੇ ਨਫ਼ਰਤ ਦਾ ਸੈਲਾਬ: ਬਲਾਗ਼
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਤਹਿਕੀਕਾਤ ਵਿੱਚ ਮੁਲਜ਼ਮ ਰਿਆ ਚੱਕਰਵਰਤੀ ਦੇ ਇੱਕ ਇੰਟਰਵਿਊ ਤੋਂ ਬਾਅਦ ਉਨ੍ਹਾਂ ਦੇ 'ਮਰ ਜਾਣ' ਦੇ ਸਮਰਥਨ ਵਿੱਚ ਸੋਸ਼ਲ ਮੀਡੀਆ 'ਤੇ ਭੀੜ ਇਕੱਠੀ ਹੋ ਗਈ।
ਇੱਕ ਸੱਭਿਆ ਸਮਾਜ ਵਿੱਚ ਅਜਿਹੀ ਆਸ ਕਰਨਾ ਕਿ ਜਾਂ ਤਾਂ ਤੁਸੀਂ ਕਿਸੇ ਦੀ ਮੌਤ ਦੀ ਦੁਆ ਨਹੀਂ ਕਰਨਾ ਚਾਹੋਗੇ ਅਤੇ ਜੇਕਰ ਕੀਤੀ ਤਾਂ ਸ਼ਾਇਦ ਉਸ ਵਿਅਕਤੀ ਦੇ ਖ਼ਿਲਾਫ਼ ਮਨ ਵਿੱਚ ਨਫ਼ਰਤ ਤੇ ਗੁੱਸਾ ਹੋਵੇਗਾ।
ਇਹ ਕੋਈ ਅਤਿਕਥਨੀ ਨਹੀਂ ਹੈ ਬਲਕਿ ਬਹੁਤ ਹੀ ਬੁਨਿਆਦੀ ਜਿਹੀ ਗੱਲ ਹੈ।
ਇਹ ਸਾਧਾਰਣ ਮਨੁੱਖੀ ਕਦਰਾਂ-ਕੀਮਤਾਂ ਹਨ, ਜੋ ਤੁਹਾਨੂੰ ਇਨਸਾਨ ਬਣਾਉਂਦੀਆਂ ਹਨ। ਬੇਵਜ੍ਹਾ ਤੁਸੀਂ ਕਿਸੇ ਦੇ ਵੀ ਮਰਨ ਜਾਂ ਉਸ ਵੱਲੋਂ ਖ਼ੁਦਕੁਸ਼ੀ ਕਰਨ ਦੀ ਕਾਮਨਾ ਕਿਉਂ ਕਰੋਗੇ?
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਇਹ ਵੀ ਦੇਖ ਸਕਦੇ ਹੋ:
https://www.youtube.com/watch?v=xWw19z7Edrs
https://www.youtube.com/watch?v=_xfkn34qM_M
https://www.youtube.com/watch?v=7dwo0dWd0HI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'eb2a864c-af71-4172-8d9d-1f4a03ff8353','assetType': 'STY','pageCounter': 'punjabi.india.story.53962835.page','title': 'ਅਨਲੌਕ-4 : ਕੀ ਪੰਜਾਬ \'ਚ ਲੱਗ ਸਕੇਗਾ ਮੁੜ ਲੌਕਡਾਊਨ, ਪਾਬੰਦੀਆਂ ਬਾਰੇ ਕੀ ਹਨ ਨਵੇਂ ਐਲਾਨ -5 ਅਹਿਮ ਖ਼ਬਰਾਂ','published': '2020-08-30T01:37:48Z','updated': '2020-08-30T01:37:48Z'});s_bbcws('track','pageView');

ਸੁਗ਼ਰਾ ਹੁਮਾਯੂੰ ਮਿਰਜ਼ਾ : ਸਭ ਤੋਂ ਪਹਿਲਾਂ ਪਰਦਾ ਕੀਤੇ ਬਿਨਾਂ ਘਰੋਂ ਨਿਕਲਣ ਦੀ ਹਿੰਮਤ ਕਰਨ ਵਾਲੀ ਔਰਤ
NEXT STORY