ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 'ਮਨ ਕੀ ਬਾਤ' ਪ੍ਰੋਗਰਾਮ ਇੰਟਰਨੈੱਟ ਯੂਜ਼ਰਜ਼ ਦੀ ਨਕਾਰਾਤਮਕ ਪ੍ਰਤੀਕਿਰਿਆ ਕਾਰਨ ਚਰਚਾ ਵਿੱਚ ਆ ਗਿਆ ਹੈ।
ਆਕਾਸ਼ਵਾਣੀ 'ਤੇ ਐਤਵਾਰ ਨੂੰ ਪ੍ਰਸਾਰਿਤ ਹੋਣ ਵਾਲੇ ਇਸ ਪ੍ਰੋਗਰਾਮ ਦਾ ਦੂਰਦਰਸ਼ਨ ਤੋਂ ਇਲਾਵਾ ਕਈ ਨਿੱਜੀ ਚੈਨਲ ਵੀ ਸਿੱਧਾ ਪ੍ਰਸਾਰਣ ਕਰਦੇ ਹਨ।
ਇਸਦੇ ਨਾਲ ਹੀ ਪੀਆਈਬੀ, ਭਾਜਪਾ ਅਤੇ ਪੀਐੱਮ ਮੋਦੀ ਦੇ ਯੂ-ਟਿਊਬ ਚੈਨਲ 'ਤੇ ਵੀ ਦੇਸ਼ ਦੇ ਨਾਮ 'ਤੇ ਸੰਬੋਧਨ ਨੂੰ ਸੁਣਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ:
ਪਰ ਇਸ ਵੀਰਵਾਰ ਦੇ ਮਨ ਕੀ ਬਾਤ ਨੂੰ ਲੈ ਕੇ ਇਨ੍ਹਾਂ ਯੂ-ਟਿਊਬ ਚੈਨਲਾਂ 'ਤੇ ਯੂਜ਼ਰਜ਼ ਵੱਲੋਂ ਲਾਈਕ ਘੱਟ ਅਤੇ ਡਿਸਲਾਈਕ ਕਈ ਗੁਣਾ ਜ਼ਿਆਦਾ ਕੀਤਾ ਜਾ ਰਿਹਾ ਹੈ। ਇਨ੍ਹਾਂ ਤਿੰਨਾਂ ਥਾਵਾਂ 'ਤੇ ਮਨ ਕੀ ਬਾਤ ਦੇ ਵੀਡੀਓ 'ਤੇ ਲਾਈਕਸ ਦੀ ਤੁਲਨਾ ਵਿੱਚ ਡਿਸਲਾਈਕ ਬਹੁਤ ਜ਼ਿਆਦਾ ਹੈ।
ਇਸ ਗੱਲ 'ਤੇ ਹੈਰਾਨੀ ਜ਼ਾਹਰ ਕੀਤੀ ਜਾ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਮਨ ਕੀ ਬਾਤ ਨੂੰ ਲੈ ਕੇ ਦਰਸ਼ਕਾਂ ਦਾ ਰਵੱਈਆ ਐਨਾ ਨੈਗੇਟਿਵ ਨਹੀਂ ਰਹਿੰਦਾ ਸੀ। ਅਜਿਹੇ ਵਿੱਚ ਚਰਚਾ ਹੋ ਰਹੀ ਹੈ ਕਿ ਆਖ਼ਰ ਇਸਦਾ ਕਾਰਨ ਕੀ ਹੋ ਸਕਦਾ ਹੈ।
ਕੀ ਹੈ ਸਥਿਤੀ
ਇਸ ਐਤਵਾਰ ਨੂੰ ਮਨ ਕੀ ਬਾਤ ਦੀ ਵੀਡੀਓ 'ਤੇ ਇੰਟਰਨੈੱਟ ਯੂਜ਼ਰਜ਼ ਦੀ ਪ੍ਰਤੀਕਿਰਿਆ ਸ਼ੁਰੂ ਤੋਂ ਹੀ ਸੁਸਤ ਰਹੀ। ਪ੍ਰੋਗਰਾਮ ਦਾ ਪ੍ਰਸਾਰਣ ਸਵੇਰੇ ਹੋਇਆ ਸੀ ਪਰ ਸੋਮਵਾਰ ਦੁਪਹਿਰ 12 ਵਜੇ ਖਬਰ ਲਿਖੇ ਜਾਣ ਤੱਕ ਵੀ ਸਥਿਤੀ ਵਿੱਚ ਸੁਧਾਰ ਨਹੀਂ ਹੋਇਆ।
ਖ਼ਬਰ ਲਿਖੇ ਜਾਣ ਤੱਕ ਭਾਰਤੀ ਜਨਤਾ ਪਾਰਟੀ ਦੇ ਅਧਿਕਾਰਤ ਯੂ-ਟਿਊਬ ਚੈਨਲ 'ਤੇ 'ਮਨ ਕੀ ਬਾਤ' ਪ੍ਰੋਗਰਾਮ ਦੇ 11 ਲੱਖ ਵਿਊਜ਼ ਸਨ।
ਇਸ ਚੈਨਲ 'ਤੇ ਇਸ ਵੀਡੀਓ ਨੂੰ 47 ਹਜ਼ਾਰ ਲੋਕਾਂ ਨੇ ਲਾਈਕ ਕੀਤਾ ਸੀ ਜਦਕਿ 3 ਲੱਖ 56 ਹਜ਼ਾਰ ਨੇ ਡਿਸਲਾਈਕ ਕੀਤਾ ਸੀ। ਸਪੱਸ਼ਟ ਹੈ ਕਿ ਇਹ ਫ਼ਰਕ ਕਾਫ਼ੀ ਵੱਡਾ ਹੈ।
ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਪਣੇ ਯੂ-ਟਿਊਬ ਚੈਨਲ (Narendra Modi) 'ਤੇ ਇਸਦੇ 6 ਲੱਖ 37 ਹਜ਼ਾਰ ਵਿਊਜ਼ ਸਨ। ਇਸ ਵੀਡੀਓ 'ਤੇ 32 ਹਜ਼ਾਰ ਲਾਈਕ ਅਤੇ 81 ਹਜ਼ਾਰ ਡਿਸਲਾਈਕ ਸਨ।
ਇਸੇ ਤਰ੍ਹਾਂ ਪੀਆਈਬੀ ਦੇ ਯੂ-ਟਿਊਬ ਚੈਨਲ 'ਤੇ 'ਮਨ ਕੀ ਬਾਤ' ਤੇ ਸਿਰਫ਼ ਇੱਕ ਲੱਖ ਵਿਊਜ਼ ਸਨ ਜਦਕਿ ਲਾਈਕ 3.7 ਹਜ਼ਾਰ ਅਤੇ ਡਿਸਲਾਈਕ10 ਹਜ਼ਾਰ ਸਨ।
ਤਿੰਨਾਂ ਹੀ ਚੈਨਲਾਂ 'ਤੇ ਆ ਰਹੇ ਕਮੈਂਟਸ ਜ਼ਿਆਦਾਤਰ ਵਿਦਿਆਰਥੀਆਂ ਵੱਲੋਂ ਕੀਤੇ ਨਜ਼ਰ ਆ ਰਹੇ ਹਨ। ਜਿਸ ਵਿੱਚ JEE, NEET ਪ੍ਰੀਖਿਆ ਨੂੰ ਲੈ ਕੇ ਸਵਾਲ ਚੁੱਕੇ ਗਏ ਹਨ।
ਹਾਲਾਂਕਿ ਕਈਆਂ ਨੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਵੀ ਕਮੈਂਟ ਕੀਤੇ।
ਟਵਿੱਟਰ 'ਤੇ #StudentsDislikePMModi ਟਰੈਂਡ ਕਰ ਰਿਹਾ ਹੈ।
ਸੰਬੋਧਨ ਵਿੱਚ ਕੀ ਕਿਹਾ ਮੋਦੀ ਨੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵੀਰਵਾਰ ਨੂੰ 68ਵੀਂ ਵਾਰ ਮਨ ਕੀ ਬਾਤ ਤਹਿਤ ਦੇਸ਼ ਨੂੰ ਸੰਬੋਧਤ ਕੀਤਾ।
ਹਰ ਵਾਰ-ਵਾਰ ਵੱਖ-ਵੱਖ ਮੁੱਦਿਆਂ 'ਤੇ ਗੱਲ ਕਰਨ ਵਾਲੇ ਪੀਐੱਮ ਨੇ ਇਸ ਵਾਰ ਓਨਮ ਤਿਉਹਾਰ ਦੀ ਗੱਲ ਕੀਤੀ ਅਤੇ ਭਾਰਤੀ ਉਦਯੋਗਪਤੀਆਂ ਨੂੰ ਖਿਡੌਣਿਆਂ ਦੇ ਕਾਰੋਬਾਰ ਵਿੱਚ ਸੰਭਾਵਨਾਵਾਂ ਲੱਭਣ ਦਾ ਸੁਝਾਅ ਦਿੱਤਾ।
ਪੀਐੱਮ ਨੇ ਸਵਦੇਸ਼ੀ ਖਿਡੌਣਿਆਂ ਦੇ ਨਿਰਮਾਣ 'ਤੇ ਜ਼ੋਰ ਦਿੰਦੇ ਹੋਏ ਕਿਹਾ, "ਗਲੋਬਲ ਟੁਆਏ ਇੰਡਸਟਰੀ 7 ਲੱਖ ਕਰੋੜ ਰੁਪਏ ਤੋਂ ਵੀ ਵੱਧ ਦੀ ਹੈ ਪਰ ਐਨੇ ਵੱਡੇ ਕਾਰੋਬਾਰ ਵਿੱਚ ਭਾਰਤ ਦੀ ਹਿੱਸੇਦਾਰ ਬਹੁਤ ਘੱਟ ਹੈ।''
ਇਸ ਤੋਂ ਇਲਾਵਾ ਪੀਐੱਮ ਨੇ ਇਹ ਵੀ ਕਿਹਾ ਕਿ ਡਿਵੈਲਪਰਜ਼ ਨੂੰ ਭਾਰਤ ਵਿੱਚ ਕੰਪਿਊਟਰ ਗੇਮਜ਼ ਬਣਾਉਣੇ ਚਾਹੀਦੇ ਹਨ।
ਉਨ੍ਹਾਂ ਨੇ ਕਿਹਾ, , "ਸਾਡੇ ਦੇਸ਼ ਵਿੱਚ ਆਈਡੀਆਜ਼ ਅਤੇ ਕੰਸੈਪਟ ਹੈ। ਵਰਚੁਅਲ ਗੇਮਜ਼ ਅਤੇ ਖਿਡੌਣਿਆਂ ਦੇ ਸੈਕਟਰ ਵਿੱਟ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ ਅਤੇ ਹੁਣ ਸਾਰਿਆਂ ਲਈ ਲੋਕਲ ਖਿਡੌਣਿਆਂ ਲਈ ਵੋਕਲ ਹੋਣ ਦਾ ਸਮਾਂ ਆ ਗਿਆ ਹੈ।''
ਇਹ ਵੀ ਵੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=CawOC4qmT5o
https://www.youtube.com/watch?v=HoSHTxCkH7U
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'fbbc4cbf-2d08-4480-9f9f-81afec7638fe','assetType': 'STY','pageCounter': 'punjabi.india.story.53970994.page','title': 'ਮਨ ਕੀ ਬਾਤ: ਨਰਿੰਦਰ ਮੋਦੀ ਦੀਆਂ ਗੱਲਾਂ ਯੂ ਟਿਊਬ \'ਤੇ ਲੋਕਾਂ ਨੂੰ \'ਪਸੰਦ ਨਹੀਂ ਆ ਰਹੀਆਂ\'','published': '2020-08-31T06:46:47Z','updated': '2020-08-31T06:46:47Z'});s_bbcws('track','pageView');

ਭਾਰਤ-ਚੀਨ ਵਿਵਾਦ: ਚੀਨੀ ਫੌਜੀਆਂ ਨਾਲ ਪੂਰਬੀ ਲੱਦਾਖ ਖਿੱਤੇ ਵਿਚ ਮੁੜ ਝੜਪ, ਭਾਰਤ ਨੇ ਜਾਰੀ ਕੀਤਾ ਬਿਆਨ
NEXT STORY