ਇਸ ਜੋੜੇ ਦਾ ਕਹਿਣਾ ਹੈ ਕਿ ਰੂਰਲ ਇਲਾਕੇ ਤੋਂ ਹੋਣ ਕਰਕੇ ਇਨ੍ਹਾਂ ਨੂੰ ਵਿਤਕਰੇ ਦਾ ਸਾਹਮਣਾ ਵੀ ਕਰਨਾ ਪਿਆ
ਪਾਇਲ ਅਤੇ ਕੰਚਨ ਦੋਵਾਂ ਨੂੰ ਪੁਲਿਸ ਦੀ ਟ੍ਰੇਨਿੰਗ ਦੌਰਾਨ ਇੱਕ-ਦੂਜੇ ਨਾਲ ਪਿਆਰ ਹੋ ਗਿਆ ਸੀ। ਪਰ ਬੀਬੀਸੀ ਗੁਜਰਾਤੀ ਦੇ ਭਾਰਗਵ ਪਾਰਿਖ ਮੁਤਾਬਕ, ਉਨ੍ਹਾਂ ਦੇ ਪਿਆਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਧਮਕੀਆਂ ਵੀ ਮਿਲੀਆਂ।
ਉਨ੍ਹਾਂ ਆਪਣੇ ਪਰਿਵਾਰਾਂ ਦੇ ਡਰੋਂ ਸੁਰੱਖਿਆ ਲਈ ਅਦਾਲਤ ਤੱਕ ਜਾਣਾ ਪਿਆ।
ਜਦੋਂ ਸਾਲ 2017 ਵਿੱਚ ਪਾਇਲ ਅਤੇ ਕੰਚਨ ਮਿਲੇ, ਤਾਂ ਉਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿ ਉਨ੍ਹਾਂ ਨੂੰ ਟ੍ਰੇਨਿੰਗ ਦੌਰਾਨ ਪਿਆਰ ਹੋ ਜਾਵੇਗਾ।
ਸਾਲ 2018 ਵਿੱਚ ਭਾਰਤੀ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਇਆ ਸੀ ਕਿ ਭਾਰਤ ਵਿੱਚ ਸਮਲਿੰਗੀ ਸਬੰਧ ਕੋਈ ਅਪਰਾਧ ਨਹੀਂ ਹੈ, ਜੋ ਬਸਤੀਵਾਦੀ ਦੌਰ ਤੋਂ ਚੱਲੇ ਆ ਰਹੇ ਕਾਨੂੰਨ ਦੇ ਉਲਟ ਸੀ।
ਇਹ ਵੀ ਪੜ੍ਹੋ-
ਪਰ ਕੁਝ ਪੁਰਾਣੀਆਂ ਰੂੜਵਾਦੀਆਂ ਵਿਚਾਰਧਾਰਾਵਾਂ ਕਾਇਮ ਰਹੀਆਂ, ਜਿਸ ਨਾਲ ਸਮਲਿੰਗੀਆਂ ਦੇ ਸਬੰਧਾਂ ਨੂੰ ਅਪਣਾਉਣਾ ਮੁਸ਼ਕਲ ਹੋ ਗਿਆ।
24 ਸਾਲਾਂ ਦੀਆਂ ਦੋਵੇਂ ਔਰਤਾਂ, ਸਾਲ 2018 ਤੋਂ ਹੀ ਇੱਕ ਜੋੜੇ ਵਾਂਗ ਗੁਜਰਾਤ ਵਿੱਚ ਇਕੱਠੀਆਂ ਰਹਿ ਰਹੀਆਂ ਹਨ।
ਉਹ ਇਸ ਤਰ੍ਹਾਂ ਦੇ ਵਿਤਕਰੇ ਤੋਂ ਵੀ ਭਲੀਭਾਂਤੀ ਜਾਣੂ ਹਨ ਪਰ ਉਨ੍ਹਾਂ ਦੀ ਪ੍ਰੇਮ ਕਹਾਣੀ ਪਿਛਲੇ ਮਹੀਨੇ ਉਦੋਂ ਸੁਰਖ਼ੀਆਂ ਵਿੱਚ ਆਈ ਜਦੋਂ ਉਨ੍ਹਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ।
ਸਾਲ 2018 ਤੋਂ ਹੀ ਇੱਕ ਜੋੜੇ ਵਾਂਗ ਗੁਜਰਾਤ ਵਿੱਚ ਇਕੱਠੀਆਂ ਰਹਿ ਰਹੀਆਂ ਹਨ
ਪਾਇਲ ਦਾ ਕਹਿਣਾ ਹੈ, "ਸਾਡੇ ਪਰਿਵਾਰ ਸਾਡੇ ਰਿਸ਼ਤੇ ਦੇ ਖ਼ਿਲਾਫ਼ ਹਨ। ਉਹ ਸਾਨੂੰ ਧਮਕੀਆਂ ਦਿੰਦੇ ਹਨ। ਦੋਵਾਂ ਨੇ ਅਦਾਲਤ ਨੂੰ ਅਪੀਲ ਕਰਕੇ ਸੁਰੱਖਿਆ ਮੰਗੀ। ਅਦਾਲਤ ਨੇ ਫ਼ੈਸਲਾ ਸੁਣਾਇਆ ਕਿ ਜੋੜੇ ਨੂੰ ਹਥਿਆਰਬੰਦ ਗਾਰਡਾਂ ਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇ।
ਭਾਰਤ ਅਤੇ ਹੋਰਨਾਂ ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਇੱਜ਼ਤ ਦੇ ਨਾਂ ਉੱਤੇ ਕਤਲ ਆਮ ਗੱਲ ਹੈ, ਜਦੋਂ ਇਹ ਕਹਿ ਆਪਣੇ ਪਰਿਵਾਰ ਦੇ ਲੋਕਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਕਿ ਭਾਈਚਾਰੇ ਵਿੱਚ ਪਰਿਵਾਰ ਨੂੰ ਸ਼ਰਮਿੰਦਾ ਕੀਤਾ ਹੈ।
ਇੱਕ ਅਧਿਐਨ ਵਿੱਚ ਦੇਖਿਆ ਗਿਆ ਹੈ ਕਿ ਭਾਰਤ ਵਿੱਚ ਹਰ ਸਾਲ ਸੈਂਕੜੇ ਲੋਕ ਮਾਰੇ ਜਾਂਦੇ ਹਨ, ਜੋ ਪਿਆਰ ਵਿੱਚ ਪੈ ਕੇ ਆਪਣੇ ਪਰਿਵਾਰ ਦੇ ਖ਼ਿਲਾਫ਼ ਜਾ ਕੇ ਵਿਆਹ ਕਰਦੇ ਹਨ।
ਪਾਇਲ ਅਤੇ ਕੰਚਨ ਗੁਜਾਰਤ ਦੇ ਦੂਰ-ਦਰਾਡੇ ਪਿੰਡਾਂ ਵਿੱਚ ਜੰਮੀਆਂ-ਪਲੀਆਂ ਹਨ, ਜਿੱਥੇ ਰੂੜੀਵਾਦੀ ਤੇ ਮਰਦ ਪ੍ਰਧਾਨ ਸੱਭਿਆਚਾਰ ਮੋਹਰੀ ਹੈ।
ਦੋਵਾਂ ਦਾ ਕਹਿਣਾ ਹੈ ਕਿ ਪੁਰਾਣੀਆਂ ਪਈਆਂ ਲੀਹਾਂ ਨੂੰ ਲੰਘਣਾ ਚਾਹੁੰਦੀਆਂ ਹਨ ਅਤੇ ਪੁਰਸ਼ਾਂ ਦੀ ਦਬਦਬੇ ਵਾਲੇ ਖੇਤਰ ਵਿੱਚ ਜਾਣ ਲਈ ਵੀ ਉਤਸ਼ਾਹਿਤ ਹੋਈਆਂ ਸਨ। ਇਸੇ ਲਈ ਪੁਲਿਸ ਵਿੱਚ ਜਾਣਾ ਚੁਣਿਆ।
ਸਾਲ 2017 ਵਿੱਚ ਜਦੋਂ ਉਹ ਪਹਿਲੀ ਵਾਰ ਮਿਲੀਆਂ ਤਾਂ ਉਨ੍ਹਾਂ ਦੀ ਫੋਰਸ ਦੇ ਲੋਕ ਉਨ੍ਹਾਂ ਨਾਲ ਗੱਲ ਕਰਨ ਤਿਆਰ ਨਹੀਂ ਸਨ ਕਿਉਂਕਿ ਪੇਂਡੂ ਇਲਾਕੇ ਤੋਂ ਆਈ ਸਨ ਤੇ ਬਾਕੀ ਵੱਡੇ ਸ਼ਹਿਰਾਂ ਤੇ ਕਸਬਿਆਂ ਵਿੱਚੋਂ ਆਏ ਸਨ। ਉਹ ਆਪਣੇ ਸਾਥੀਆਂ ਤੋਂ ਵੱਖਰਾ ਮਹਿਸੂਸ ਕਰਦੀਆਂ ਸਨ।
ਪੁਲਿਸ ਟ੍ਰੇਨਿੰਗ ਦੌਰਾਨ ਦੋਵਾਂ ਨੂੰ ਇੱਕ ਹੀ ਕਮਰਾ ਮਿਲਿਆ ਸੀ। ਉਹ ਦੋਵੇਂ ਇਸ ਨਾਲ ਆਰਾਮ ਨਾਲ ਰਹਿ ਰਹੀਆਂ ਸਨ, ਸ਼ਾਮ ਨੂੰ ਕਸਰਤ ਤੋਂ ਥੱਕ ਮਿਲਦੀਆਂ ਅਤੇ ਪੂਰੇ ਦਿਨ ਦੀਆਂ ਗੱਲਾਂ ਸਾਂਝੀਆਂ ਕਰਦੀਆਂ।
https://www.youtube.com/watch?v=xWw19z7Edrs
ਹੌਲੀ-ਹੌਲੀ ਉਨ੍ਹਾਂ ਦੀ ਗੱਲਬਾਤ ਜ਼ਿੰਦਗੀ ਅਤੇ ਪਰਿਵਾਰ ਵੀ ਸ਼ਾਮਲ ਹੋਏ ਅਤੇ ਦੋਵੇਂ ਪੱਕੀਆਂ ਸਹੇਲੀਆਂ ਬਣ ਗਈਆਂ।
ਪਾਇਲ ਦਾ ਕਹਿਣਾ ਹੈ, "ਜੇ ਕੰਚਨ ਮੇਰੇ ਕੱਪੜੇ ਧੋਂਦੀ ਤਾਂ ਮੈਂ ਉਸ ਲਈ ਖਾਣਾ ਬਣਾਉਂਦੀ, ਸਮੇਂ ਦੇ ਨਾਲ-ਨਾਲ ਸਾਡੀ ਦੋਸਤੀ ਪੱਕੀ ਹੁੰਦੀ ਹੋਈ ਅਤੇ ਟ੍ਰੇਨਿੰਗ ਤੋਂ ਸੰਪਰਕ ਵਿੱਚ ਰਹਿਣ ਲਈ ਅਸੀਂ ਆਪਣੇ ਫੋਨ ਨੰਬਰ ਸਾਂਝੇ ਕੀਤੇ।"
ਸੰਜੋਗ ਨਾਲ, ਦੋਵਾਂ ਦੀ ਪੋਸਟਿੰਗ ਵੀ ਇੱਕੋ ਹੀ ਸ਼ਹਿਰ ਵਿੱਚ ਹੋਈ ਅਤੇ ਦੋਵਾਂ ਪੁਲਿਸ ਆਵਾਸ ਵਿੱਚ ਇੱਕੋ ਕਮਰੇ ਵਿੱਚ ਰਹਿਣ ਦਾ ਫ਼ੈਸਲਾ ਕੀਤਾ।
ਕੰਚਨ ਦਾ ਕਹਿਣਾ ਹੈ, "ਜੇ ਪਾਇਲ ਦੀ ਰਾਤ ਦੀ ਡਿਊਟੀ ਹੁੰਦੀ ਤਾਂ ਮੈਂ ਘਰੇ ਸਾਰਾ ਕੰਮ ਸੰਭਾਲਦੀ ਅਤੇ ਜੇ ਮੇਰੀ ਹੁੰਦੀ ਤਾਂ ਪਾਇਲ ਸਭ ਕਰਦੀ। ਅਸੀਂ ਆਪਣੇ ਕੰਮ ਤੋਂ ਖੁਸ਼ ਸੀ ਅਤੇ ਸਮਾਂ ਬੀਤਣ ਦੇ ਨਾਲ-ਨਾਲ ਸਾਡੀ ਜ਼ਿੰਦਗੀ ਇੱਕ-ਦੂਜੇ ਦੇ ਆਲੇ-ਦੁਆਲੇ ਘੁੰਮਣ ਲਗੀ।"
ਇੱਕ ਵੇਲਾ ਅਜਿਹਾ ਆਇਆ ਕਿ ਉਨ੍ਹਾਂ ਨੂੰ ਲੱਗਾ ਕਿ ਉਹ ਦੋਵੇਂ ਪਿਆਰ ਵਿੱਚ ਹਨ।
ਸਮਲਿੰਗੀ ਲੋਕਾਂ ਲਈ ਸਮਾਨ ਵਿਵਹਾਰ ਦੀ ਮੰਗ ਕਰਨ ਦੀਆਂ ਮੁਹਿੰਮਾਂ ਪੂਰੇ ਭਾਰਤ ਵਿੱਚ ਜਾਰੀ ਹਨ
ਕੰਚਨ ਦਾ ਕਹਿਣਾ ਹੈ, "31 ਦਸੰਬਰ 2017 ਨੂੰ ਨਵੇਂ ਸਾਲ ਮੌਕੇ ਰਾਤ ਦੇ ਠੀਕ 12 ਵਜੇ ਅਸੀਂ ਇੱਕ-ਦੂਜੇ ਦੇ ਗਲੇ ਮਿਲੇ ਅਤੇ ਸਾਨੂੰ ਬਿਲਕੁਲ ਵੱਖਰਾ ਅਹਿਸਾਸ ਹੋਇਆ।"
ਛੇਤੀ ਹੀ ਦੋਵਾਂ ਦੇ ਪਰਿਵਾਰ ਵਾਲੇ ਉਨ੍ਹਾਂ ਦੇ ਵਿਆਹ ਦੇ ਦੇ ਪਿੱਛੇ ਪੈ ਗਏ ਅਤੇ ਕੰਚਨ ਦੇ ਪਰਿਵਾਰ ਵਾਲਿਆਂ ਨੇ ਤਾਂ ਉਸ ਲਈ ਮੁੰਡਾ ਦੇਖਿਆ ਹੋਇਆ ਸੀ ਪਰ ਦੋਵੇਂ ਹੀ ਇਸ ਦਬਾਅ ਨੂੰ ਘਟ ਕਰਨ ਵਿੱਚ ਸਫ਼ਲ ਰਹੀਆਂ।
ਪਿਛਲੇ ਸਾਲ ਦੇ ਅਖ਼ੀਰ ਵਿੱਚ ਪੁਲਿਸ ਕੁਆਟਰ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਉਨ੍ਹਾਂ ਦੇ ਰਿਸ਼ਤੇ ਬਾਰੇ ਪਤਾ ਲੱਗਾ ਕਿ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਆਪਣੇ ਦੱਸ ਰਹੀਆਂ ਹਨ।
ਪਾਇਲ ਮੁਤਾਬਕ, "ਉਹ ਸਦਮੇ ਵਿੱਚ ਸਨ।"
ਦੋਵਾਂ ਦਾਅਵਾ ਕਰਦੀਆਂ ਹਨ ਕਿ ਉਨ੍ਹਾਂ ਦੇ ਪਰਿਵਾਰ ਵਾਲੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਹਰਕਤਾਂ ਦੇ ਨਜ਼ਰ ਰੱਖਣ ਲੱਗੇ।
ਫਿਰ ਇਸ ਸਾਲ ਦੇ ਸ਼ੁਰੂਆਤ ਵਿੱਚ ਹਾਲਾਤ ਬਹੁਤ ਮਾੜੇ ਹੋ ਗਏ।
ਪਾਇਲ ਨੇ ਇਲਜ਼ਾਮ ਲਗਾਇਆ, "ਇੱਕ ਦਿਨ ਜਦੋਂ ਅਸੀਂ ਡਿਊਟੀ 'ਤੇ ਸੀ ਤਾਂ ਮੇਰੇ ਪਰਿਵਾਰ ਨੇ ਸਾਡਾ ਪਿੱਛੇ ਕੀਤਾ। ਉਨ੍ਹਾਂ ਦੇ ਸੜਕ ਵਿਚਾਲੇ ਸਾਡੀ ਗੱਡੀ ਰੋਕੀ ਅਤੇ ਸਾਨੂੰ ਧਮਕਾਇਆ।"
"ਉਹ ਇੱਕ ਵਾਰ ਪੁਲਿਸ ਕੁਆਟਰ ਵੀ ਆਏ ਸਨ ਅਤੇ ਹੰਗਾਮਾ ਕੀਤਾ ਸੀ, ਜਿਸ ਦੌਰਾਨ ਉਨ੍ਹਾਂ ਨੇ ਸਾਡੇ ਨਾਂ ਲੈ ਕੇ ਇਤਰਾਜ਼ਯੋਗ ਭਾਸ਼ਾ ਦੀ ਵਰਤੀ ਕੀਤੀ।"
ਉਸ ਨੇ ਦੱਸਿਆ, "ਇਸ ਹਾਦਸੇ ਦੇ ਕੁਝ ਦਿਨ ਬਾਅਦ, ਮੈਨੂੰ ਕਿਸੇ ਕੋਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ। ਉਦੋਂ ਅਸੀਂ ਅਦਾਲਤ ਵਿੱਚ ਜਾ ਕੇ ਸੁਰੱਖਿਆ ਦੀ ਅਪੀਲ ਦਾ ਫ਼ੈਸਲਾ ਲਿਆ।"
ਜੋੜਾ ਖੁਸ਼ ਹੈ ਕਿ ਅਦਾਲਤ ਨੇ ਉਨ੍ਹਾਂ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ ਅਤੇ ਉਨ੍ਹਾਂ ਨੂੰ ਸੁਰੱਖਿਆ ਪ੍ਰਧਾਨ ਕੀਤੀ। ਇਸ ਨਾਲ ਉਨ੍ਹਾਂ ਨੂੰ ਭਵਿੱਖ ਬਾਰੇ ਸੋਚਣ ਦਾ ਕੁਝ ਮੌਕਾ ਮਿਲ ਗਿਆ।
ਕੰਚਨ ਦਾ ਕਹਿਣਾ ਹੈ, "ਜਦੋਂ ਕੋਰੋਨਾਵਾਇਰਸ ਮਹਾਮਾਰੀ ਖ਼ਤਮ ਹੋਵੇਗੀ, ਅਸੀਂ ਦੱਖਣੀ ਭਾਰਤ ਵਿੱਚ ਹਨੀਮੂਨ ਲਈ ਜਾਵਾਂਗੇ।"
ਜੋੜਾ ਭਵਿੱਖ ਵਿੱਚ ਇੱਕ ਬੱਚੇ ਨੂੰ ਗੋਦ ਵੀ ਲੈਣਾ ਚਾਹੁੰਦਾ ਹੈ।
ਹੁਣ ਜਦੋਂ ਭਾਰਤ ਵਿੱਚ ਸਮਲਿੰਗੀ ਸਬੰਧ ਗ਼ੈਰ-ਕਾਨੂੰਨੀ ਨਹੀਂ ਹੈ, ਭਾਰਤ ਵਿੱਚ ਅਜਿਹਾ ਕੋਈ ਕਾਨੂੰਨ ਨਹੀਂ ਜੋ ਇਨ੍ਹਾਂ ਜੋੜਿਆਂ ਨੂੰ ਬੱਚਾ ਗੋਦ ਲੈਣ ਸਣੇ ਵਿਆਹ ਕਰਨ ਦੀ ਸੁਵਿਧਾ ਦੇਵੇ। ਪਰ ਇਨ੍ਹਾਂ ਦੋਵਾਂ ਔਰਤਾਂ ਨੂੰ ਆਸ ਹੈ।
ਪਾਇਲ ਦਾ ਕਹਿਣਾ ਹੈ, "ਅਸੀਂ ਹੁਣ ਕੇਵਲ 24 ਸਾਲਾਂ ਦੀਆਂ ਹਾਂ ਪਰ ਅਸੀਂ ਪੈਸੇ ਦੀ ਬਚਤ ਕਰਨਾ ਸ਼ੁਰੂ ਕਰਨਾ ਚਾਹੁੰਦੇ ਹਾਂ ਤੇ ਇੱਕ ਬੱਚੇ ਨੂੰ ਗੋਦ ਲੈਣਾ ਚਾਹੁੰਦੇ ਹਾਂ, ਜਿਸ ਨੂੰ ਵਧੀਆ ਸਿੱਖਿਆ ਦੇ ਸਕੀਏ।"
ਦੋਵਾਂ ਪੁਲਿਸ ਮੁਲਾਜ਼ਮ ਔਰਤਾਂ ਦੇ ਨਾਮ ਉਨ੍ਹਾਂ ਦੀ ਸੁਰੱਖਿਆ ਕਰਕੇ ਬਦਲੇ ਗਏ ਹਨ।
ਇਲੈਸਟ੍ਰੇਸ਼ਨ: ਨਿਕਿਤਾ ਦੇਸ਼ਪਾਂਡੇ
ਇਹ ਵੀ ਦੇਖ ਸਕਦੇ ਹੋ:
https://www.youtube.com/watch?v=b1_vnNkwx-s
https://www.youtube.com/watch?v=Ci43u0ql7LY
https://www.youtube.com/watch?v=joifpzSLqJo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '9d207734-1531-430b-b371-375afced9a01','assetType': 'STY','pageCounter': 'punjabi.india.story.54056537.page','title': 'ਦੋ ਪੁਲਿਸ ਮੁਲਾਜ਼ਮ ਸਮਲਿੰਗੀ ਕੁੜੀਆਂ ਦੀ ਕਹਾਣੀ ਜਿਨ੍ਹਾਂ ਦੇ ਰਿਸ਼ਤੇ ਨੂੰ ਅਦਾਲਤ ਨੇ ਦਿੱਤੀ ਸੁਰੱਖਿਆ ਛਤਰੀ','published': '2020-09-08T12:54:01Z','updated': '2020-09-08T12:54:01Z'});s_bbcws('track','pageView');

ਰਿਆ ਚੱਕਰਵਰਤੀ : ਨਾਰਕੌਟਿਸ ਕੰਟਰੋਲ ਬਿਊਰੋ ਨੇ ਕੀਤੀ ਗ੍ਰਿਫ਼ਤਾਰ
NEXT STORY