ਮਹਾਰਾਸ਼ਟਰ ਨੂੰ ਪਛਾੜ ਕੇ ਪੰਜਾਬ ਵਿੱਚ ਮੌਤ ਦਰ ਸਭ ਤੋਂ ਵੱਧ
ਕੋਰੋਨਾਵਾਇਰਸ ਕਰਕੇ ਪੰਜਾਬ ਵਿੱਚ ਮੌਤ ਦਰ ਪੂਰੇ ਦੇਸ਼ ਵਿੱਚ ਸਭ ਤੋਂ ਵਧ ਹੋ ਚੁੱਕੀ ਹੈ। 10 ਸਤੰਬਰ ਤੱਕ ਮੌਤ ਦਾ ਅੰਕੜਾ 2000 ਪਾਰ ਕਰ ਗਿਆ। ਪੰਜਾਬ ਵਿੱਚ ਇਸ ਵੇਲੇ ਕੋਰਨਾਵਾਇਰਸ ਦੇ 100 ਮਰੀਜ਼ਾਂ ਪਿੱਛੇ ਤਿੰਨ ਲੋਕਾਂ ਦੀ ਮੌਤ ਹੋ ਰਹੀ ਹੈ।
ਇਸ ਬਾਰੇ ਬੀਬੀਸੀ ਨੇ ਪੰਜਾਬ ਵਿੱਚ ਕੋਵਿਡ 'ਤੇ ਬਣਾਏ ਗਏ ਮਾਹਰਾਂ ਦੇ ਪੈਨਲ ਦੇ ਮੁਖੀ ਡਾਕਟਰ ਕੇਕੇ ਤਲਵਾਰ ਨਾਲ ਗੱਲ ਕੀਤੀ ਹੈ।
ਪੰਜਾਬ ਵਿੱਚ ਮੌਤ ਦੀ ਦਰ ਨੇ ਮਹਾਰਾਸ਼ਟਰ ਵਰਗੇ ਸੂਬਿਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ ਵੇਲੇ ਮਹਾਰਾਸ਼ਟਰ ਤੇ ਗੁਜਰਾਤ ਦੀ ਮੌਤ ਦੀ ਦਰ 2.95 ਹੈ ਅਤੇ ਪੰਜਾਬ ਦੀ 3 ਫੀਸਦ।
ਮਾਹਰਾਂ ਦਾ ਮੰਨਣਾ ਹੈ ਕਿ ਮੌਤ ਦਰ ਪਿਛਲੇ ਕੁਝ ਦਿਨਾਂ ਵਿੱਚ ਹੀ ਵਧੀ ਹੈ। ਪਿਛਲੇ ਹਫ਼ਤੇ ਇੱਕ ਦਿਨ ਵਿੱਚ 106 ਮੌਤਾਂ ਹੋਈਆਂ ਜਦਕਿ ਲਗਾਤਾਰ ਇੱਕ ਦਿਨ ਵਿੱਚ ਮੌਤਾਂ ਦਾ ਅੰਕੜਾ 70 ਤੋਂ ਉੱਪਰ ਜਾ ਰਿਹਾ ਹੈ।
ਇਹ ਵੀ ਪੜ੍ਹੋ-
ਗੁਆਂਢੀ ਸੂਬੇ ਹਰਿਆਣਾ ਵਿੱਚ ਮੌਤ ਦੀ ਦਰ 1.1 ਫੀਸਦ ਹੈ ਤੇ ਕੁਲ ਮੌਤਾਂ ਦੀ ਗਿਣਤੀ 850 ਤੋਂ ਵੱਧ ਹੈ, ਯਾਨਿ ਪੰਜਾਬ ਵਿੱਚ ਕੁੱਲ ਮੌਤਾਂ ਦੁੱਗਣੀਆਂ ਨਾਲੋਂ ਵੱਧ ਹਨ।
10 ਸਤੰਬਰ ਤੱਕ ਹਰਿਆਣਾ ਵਿੱਚ 83,000 ਤੋਂ ਵੱਧ ਲੋਕ ਕੋਰੋਨਾ ਤੋਂ ਪੀੜਤ ਹਨ ਜਦਕਿ ਪੰਜਾਬ ਵਿੱਚ ਇਹਨਾਂ ਦੀ ਗਿਣਤੀ 70,000 ਤੋਂ ਘੱਟ ਹੈ। ਯਾਨੀ ਕੁੱਲ ਮਾਮਲੇ ਪੰਜਾਬ ਤੋਂ ਜ਼ਿਆਦਾ ਹੁੰਦੇ ਹੋਏ ਵੀ ਹਰਿਆਣਾ ਵਿੱਚ ਘੱਟ ਮੌਤਾਂ ਹੋਈਆਂ ਹਨ।
ਉੱਥੇ ਹੀ ਹਿਮਾਚਲ ਪ੍ਰਦੇਸ਼ ਵਿੱਚ ਮੌਤ ਦੀ ਦਰ 0.8 ਫੀਸਦ ਹੈ।
ਪੰਜਾਬ ਦੇ ਕੋਵਿਡ 'ਤੇ ਬਣਾਏ ਗਏ ਮਾਹਰਾਂ ਦੇ ਗਰੁੱਪ ਦੇ ਮੁਖੀ ਡਾਕਟਰ ਕੇਕੇ ਤਲਵਾਰ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਮੰਨਿਆ ਕਿ ਇਹ ਬਹੁਤ ਵੱਡੀ ਚਿੰਤਾ ਦਾ ਕਾਰਨ ਹੈ।
ਸਵਾਲ- ਕੀ ਮੌਤ ਦਰ ਵਧਣ ਦਾ ਕੀ ਕਾਰਨ ਹੋ ਸਕਦਾ ਹੈ?
ਜਵਾਬ- ਪੰਜਾਬ ਦੇ ਲੋਕਾਂ ਦਾ ਕਈ ਹੋਰ ਬਿਮਾਰੀਆਂ ਤੋਂ ਪੀੜਤ ਹੋਣਾ ਅਤੇ ਦੇਰੀ ਨਾਲ ਇਲਾਜ ਤੇ ਟੈਸਟ ਵਾਸਤੇ ਆਉਣਾ ਮੌਤ ਦੀ ਦਰ ਵਧਣ ਦੇ ਮੁੱਖ ਕਾਰਨ ਹਨ।
ਇਸ ਦਾ ਇੱਕ ਹੋਰ ਕਾਰਨ ਹੈ ਕਿ ਪੰਜਾਬ ਕੋਮੋਰਬਿਡ ਮਾਮਲਿਆਂ (ਯਾਨਿ ਕੋਵਿਡ ਦੇ ਨਾਲ ਹੋਰ ਬਿਮਾਰੀ ਵੀ ਹੋਣੀਆਂ) ਵਿੱਚ ਦੇਸ਼ ਵਿਚੋਂ ਸਭ ਤੋਂ ਮੁਹਰੀ ਹੈ।
ਭਾਵੇਂ ਤੁਸੀਂ ਸ਼ੂਗਰ, ਹਾਈਪਰ ਟੈਨਸ਼ਨ, ਕੋਰੋਨਰੀ, ਕੈਂਸਰ ਆਦਿ ਕਿਸੇ ਬਿਮਾਰੀ ਦੇ ਗਲ ਕਰੋ, ਇਹ ਕੋਮੋਰਬਿਡ ਮਾਮਲੇ ਮਰੀਜ਼ ਦਾ ਇਨਫੈਕਸ਼ਨ ਹੋਰ ਵਧਾ ਦਿੰਦੇ ਹਨ ਤੇ ਮੁਸ਼ਕਲਾਂ ਵੀ ਵਧਾ ਦਿੰਦੇ ਹਨ।
ਦੂਜੀ ਗਲ ਇਹ ਅਫ਼ਵਾਹਾਂ ਹਨ। ਲੋਕ ਹਸਪਤਾਲਾਂ ਵਿੱਚ ਜਲਦੀ ਨਹੀਂ ਆ ਰਹੇ। ਦੂਜੇ ਪਾਸੇ ਸੋਸ਼ਲ ਮੀਡੀਆ ਉੱਤੇ ਅਫ਼ਵਾਹਾਂ ਚੱਲ ਰਹੀਆਂ ਹਨ।
ਮੇਰਾ ਨਹੀਂ ਖ਼ਿਆਲ ਕਿਸੇ ਵੀ ਹੋਰ ਸੂਬੇ ਵਿੱਚ ਇਸ ਤਰੀਕੇ ਦੀਆਂ ਅਫ਼ਵਾਹਾਂ ਚੱਲ ਰਹੀਆਂ ਹਨ ਜਿਨ੍ਹਾਂ ਦਾ ਪੰਜਾਬ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਸਾਰੀਆਂ ਗੱਲਾਂ ਹਨ ਪਰ ਅਸੀਂ ਪੂਰੀ ਗੰਭੀਰਤਾ ਦੇ ਨਾਲ ਚਿੰਤਤ ਹਾਂ ਤੇ ਅਸੀਂ ਪੁਰਜ਼ੋਰ ਜਤਨ ਕਰ ਰਹੇ ਹਾਂ।
https://www.youtube.com/watch?v=-xeYFg33x94&t=1s
ਸਵਾਲ- ਲੋਕਾਂ ਵਿੱਚ ਅਫ਼ਵਾਹਾਂ ਇਹ ਹਨ ਕਿ ਮਰੀਜ ਦੇ ਅੰਗ ਕੱਢੇ ਜਾ ਰਹੇ?
ਜਵਾਬ-ਇਹ ਤੁਸੀਂ ਦੱਸੋ ਕਿ ਇਹ ਕਿਸ ਦਾ ਏਜੰਡਾ ਹੈ ਤੇ ਕੌਣ ਨਿਸ਼ਾਨੇ 'ਤੇ ਹੈ। ਮੇਰਾ ਨਹੀਂ ਖ਼ਿਆਲ ਕਿਤੇ ਵੀ ਕੋਈ ਡਾਕਟਰ ਲੋਕਾਂ ਦੇ ਅੰਗ ਕੱਢ ਸਕਦੇ ਹਨ।
ਇਹ ਬੱਸ ਪੰਜਾਬ ਵਿੱਚ ਹੀ ਕਿਹਾ ਜਾ ਰਿਹਾ ਹੈ। ਤੁਸੀਂ ਪਤਾ ਲਗਾਊ ਕਿ ਕੌਣ ਇਹਨਾਂ ਅਫ਼ਵਾਹਾਂ ਦੇ ਪਿੱਛੇ ਹੈ।
ਪੰਜਾਬ ਵਿਚ ਕੋਵਿਡ ਦੀ ਸਥਿਤੀ ਪਹਿਲਾਂ ਨਾਲੋਂ ਵਿਗੜ ਗਈ ਹੈ
ਸਵਾਲ-ਲੋਕਾਂ ਨੂੰ ਬਚਾਉਣ ਲਈ ਹੁਣ ਕੀ ਕੀਤਾ ਜਾ ਰਿਹਾ ਹੈ?
ਜਵਾਬ- ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਟੈਸਟ ਵਧਾਏ ਜਾਣ। ਲੋਕਾਂ ਨੂੰ ਸਮਝਾਇਆ ਵੀ ਜਾ ਰਿਹਾ ਹੈ, ਹੋਮ ਆਈਸੋਲੋਸ਼ਨ (ਘਰ ਵਿੱਚ ਏਕਾਂਤ ਵਾਸ) ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਡਰ ਨਾ ਲੱਗੇ ਕਿ ਹਸਪਤਾਲ ਲੈ ਕੇ ਜਾਣਗੇ। ਸੋ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਸਵਾਲ-ਤੁਸੀਂ ਕਿਹਾ ਕਿ ਕੋਮੌਰਬਿਡ ਲੋਕ ਬਹੁਤ ਸਾਰੇ ਹਨ। ਕੀ ਕੋਈ ਖੋਜ ਹੈ ਜੋ ਦੱਸਦੀ ਹੈ ਕਿ ਪੰਜਾਬ ਵਿੱਚ ਸਭ ਤੋਂ ਵਧ ਲੋਕ ਕੋਮੌਰਬਿਡ ਹਨ?
ਜਵਾਬ- ਇਹ ਇੱਕ ਤੱਥ ਹੈ ਕਿ ਜਿੱਥੇ ਵੀ ਲੋਕ ਕੋਮੌਰਬਿਡ ਹੁੰਦੇ ਹਨ, ਮੌਤ ਦੀ ਦਰ ਉੱਥੇ ਵੱਧ ਜਾਂਦੀ ਹੈ। ਇਸ ਲਈ ਜੇ ਉਹ ਜਲਦੀ ਇਲਾਜ ਲਈ ਆਉਂਦੇ ਹਨ ਤਾਂ ਉਨ੍ਹਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਜੇ ਉਹ ਦੇਰ ਨਾਲ ਆਉਣ, ਉਨ੍ਹਾਂ ਨੂੰ ਬਚਾਉਣਾ ਮੁਸ਼ਕਲ ਹੋ ਜਾਂਦਾ ਹੈ।
https://www.youtube.com/watch?v=6iRdsZVR0Gg&t=2s
ਸਵਾਲ- ਕੋਮੋਰਬਿਡ ਲੋਕਾਂ ਨੂੰ ਬਚਾਉਣ ਲਈ ਕੀ ਕੀਤਾ ਜਾ ਰਿਹਾ ਹੈ?
ਜਵਾਬ- ਇਸ ਦਾ ਤਰੀਕਾ ਇਹ ਹੈ ਕਿ ਜੇ ਲੋਕ ਜਲਦੀ ਅਹਿਸਾਸ ਕਰ ਲੈਣ ਕਿ ਉਨ੍ਹਾਂ ਨੂੰ ਕੋਈ ਬਿਮਾਰੀ ਦਾ ਲੱਛਣ ਹੈ ਫੇਰ ਅਸੀਂ ਕਾਫ਼ੀ ਕੁਝ ਕਰ ਸਕਦੇ ਹਾਂ। ਪਰ ਲੋਕ ਉਸ ਵੇਲੇ ਪੁੱਜ ਰਹੇ ਹਨ ਜਦੋਂ ਜ਼ਿਆਦਾ ਹਾਲਤ ਖ਼ਰਾਬ ਹੋ ਜਾਂਦੀ ਹੈ।
ਫਿਰ ਉਹ ਟੈੱਸਟ ਕਰਵਾਉਂਦੇ ਹਨ, ਪਹਿਲਾਂ ਉਹ ਆਪ ਹੀ ਦਵਾਈਆਂ ਲਈ ਜਾਂਦੇ ਹਨ ਕਿ ਠੀਕ ਹੋ ਜਾਣਗੇ। ਉਹ ਇਹ ਨਹੀਂ ਸਮਝ ਰਹੇ ਕਿ ਇਹ ਬਿਮਾਰੀ ਅਲੱਗ ਹੈ।
ਇਹ ਲੋਕ ਸ਼ੂਗਰ, ਹਾਈਪਰਟੈਂਸ਼ਨ, ਦਿਲ ਦੀ ਬਿਮਾਰੀ, ਕਿਡਨੀ, ਲੀਵਰ, ਕੈਂਸਰ, ਮੋਟਾਪਾ, ਨਸ਼ੇ ਤੇ ਜ਼ਿਆਦਾ ਸ਼ਰਾਬ ਪੀਣ ਵਾਲੇ ਹਨ।
ਇਹਨਾਂ ਵਿੱਚ ਇਨਫੈਕਸ਼ਨ ਵਧਣ ਦੀ ਵੀ ਸੰਭਾਵਨਾ ਹੈ ਤੇ ਇਹਨਾਂ ਦੀ ਤਬੀਅਤ ਖ਼ਰਾਬ ਹੋਣ ਦੀ ਵੀ ਵਧ ਸੰਭਾਵਨਾ ਹੈ।
ਸਵਾਲ-ਤਾਂ ਇਸੇ ਬਾਰੇ ਕੀ ਕੀਤਾ ਜਾ ਰਿਹਾ ਹੈ?
ਜਵਾਬ- ਅਸੀਂ ਪਿਛਲੇ ਦੋ ਹਫ਼ਤਿਆਂ ਤੋਂ ਮੋਬਾਈਲ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਹੈ। ਅਸੀਂ ਲੋਕਾਂ ਕੋਲ ਜਾ ਰਹੇ ਹਾਂ ਤੇ ਉਨ੍ਹਾਂ ਨੂੰ ਆਉਣ ਲਈ ਕਹਿ ਰਹੇ ਹਾਂ।
ਅਸੀਂ ਉਨ੍ਹਾਂ ਨੂੰ ਦੱਸ ਰਹੇ ਹਾਂ ਕਿ ਅਸੀਂ ਉਨ੍ਹਾਂ ਨੂੰ ਦਵਾਈਆਂ ਦੇਵਾਂਗੇ ਅਤੇ ਉਨ੍ਹਾਂ ਦੇ ਟੈਸਟ ਕਰਾਂਗੇ ਅਤੇ ਜੇ ਉਹ ਟੈਸਟ ਪੌਜ਼ੀਟਿਵ ਆਏ ਤਾਂ ਅਸੀਂ ਉਨ੍ਹਾਂ ਦਾ ਇਲਾਜ ਕਰਾਂਗੇ।
ਅਸੀਂ ਇਨ੍ਹਾਂ ਮੋਬਾਈਲ ਕਲੀਨਿਕਾਂ ਦੀ ਸ਼ੁਰੂਆਤ ਲੁਧਿਆਣਾ ਅਤੇ ਪਟਿਆਲਾ ਵਿੱਚ ਕੀਤੀ ਹੈ ਅਤੇ ਅਸੀਂ ਇਨ੍ਹਾਂ ਨੂੰ ਹੋਰ ਥਾਵਾਂ 'ਤੇ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਅਸੀਂ ਤੁਹਾਨੂੰ ਬੇਨਤੀ ਵੀ ਕਰਦੇ ਹਾਂ ਕਿ ਸੋਸ਼ਲ ਮੀਡੀਆ ਉੱਤੇ ਫੈਲ ਰਹੀਆਂ ਅਫ਼ਵਾਹਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕਰੋ।
ਕੇਕੇ ਤਲਵਾਰ ਮੁਤਾਬਕ ਪੰਜਾਬ ਕੋਮੌਰਬਿਡ ਲੋਕਾਂ ਜ਼ਿਆਦਾ ਹਨ
ਸਵਾਲ- ਆਉਣ ਵਾਲੇ ਦਿਨਾਂ ਦੌਰਾਨ ਕੀ ਸਥਿਤੀ ਵੇਖ ਰਹੇ ਹੋ?
ਜਵਾਬ- ਮੌਤ ਦਾ ਇਹ ਮਸਲਾ ਹੱਲ ਕਰਨ ਵਿੱਚ ਸਮਾਂ ਲੱਗਦਾ ਹੈ। ਉਹ ਲੋਕ ਜੋ ਪਹਿਲਾਂ ਹੀ ਹੋਰ ਬਿਮਾਰੀਆਂ ਨਾਲ ਪੀੜਤ ਹਨ ਅਤੇ ਹਸਪਤਾਲ ਵਿੱਚ ਦਾਖਲ ਹਨ, ਉਨ੍ਹਾਂ ਵਿੱਚੋਂ ਕੁਝ ਪਹਿਲਾਂ ਹੀ ਗੰਭੀਰ ਸਥਿਤੀ ਵਿੱਚ ਹਨ ਅਤੇ ਹੋ ਸਕਦਾ ਹੈ ਕਿ ਅਸੀਂ ਉਨ੍ਹਾਂ ਨੂੰ ਬਚਾ ਨਾ ਸਕੀਏ।
ਗਿਣਤੀ ਤਾਂ ਸਥਿਰ ਹੋ ਜਾਵੇਗੀ। ਪਰ ਇਸ ਵੇਲੇ 650-700 ਲੋਕ ਗੰਭੀਰ ਹਨ। ਇਹਨਾਂ ਵਿਚੋਂ ਜਿਹੜੇ ਜਲਦੀ ਆ ਗਏ ਸੀ ਉਹ ਤਾਂ ਬਚ ਜਾਣਗੇ। ਪਰ ਜੋ ਦੇਰੀ ਨਾਲ ਆਏ ਤੇ ਜੋ ਵੈਂਟੀਲੇਟਰ 'ਤੇ ਹਨ, ਉਨ੍ਹਾਂ ਵਿਚੋਂ ਕੁਝ ਮੁਸ਼ਕਲ ਵਿੱਚ ਪੈ ਸਕਦੇ ਹਨ।
https://www.youtube.com/watch?v=5dYqcBtf29M&t=2s
ਸਵਾਲ-ਕੀ ਤੁਸੀਂ ਹਸਪਤਾਲਾਂ ਵਿੱਚ ਇਲਾਜ ਤੇ ਦੇਖਭਾਲ ਨਾਲ ਸੰਤੁਸ਼ਟ ਹੋ?
ਜਵਾਬ- ਜਿੱਥੋਂ ਤਕ ਦੇਖਭਾਲ ਦਾ ਸਵਾਲ ਹੈ, ਮੈਂ ਸੰਤੁਸ਼ਟ ਹਾਂ। ਅਸੀਂ ਨਿੱਜੀ ਖੇਤਰ ਬਾਰੇ ਚਿੰਤਤ ਹਾਂ। ਉਦਾਹਰਨ ਵਜੋਂ, ਜਲੰਧਰ ਵਿੱਚ ਅਸੀਂ ਪੀਜੀਆਈ ਦੇ ਇੱਕ ਮਾਹਰ ਨੂੰ ਉਨ੍ਹਾਂ ਨੂੰ ਇਹ ਸਮਝਾਉਣ ਲਈ ਭੇਜਿਆ ਕਿ ਅੱਜ ਕਲ ਮਰੀਜ਼ਾਂ ਦਾ ਕਿਵੇਂ ਖ਼ਿਆਲ ਰੱਖਣਾ ਚਾਹੀਦਾ ਹੈ। ਮੈਂ ਤੁਹਾਨੂੰ ਯਕੀਨ ਦਵਾ ਸਕਦਾ ਹਾਂ ਕਿ ਅਸੀਂ ਜੋ ਵੀ ਕਰ ਸਕਦੇ ਹਾਂ ਉਹ ਕਰ ਰਹੇ ਹਾਂ।
https://www.youtube.com/watch?v=xWw19z7Edrs&t=1s
ਸਵਾਲ-ਕਈ ਥਾਵਾਂ ਜਿਵੇਂ ਪਟਿਆਲਾ ਅਤੇ ਹੋਰ ਸ਼ਹਿਰਾਂ ਤੋਂ ਇਲਾਜ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ
ਜਵਾਬ-ਵੇਖੋ ਇਲਾਜ ਦਾ ਇੱਕ ਭਾਗ ਸੰਚਾਰ ਵੀ ਹੈ, ਜੋ ਸਹੀ ਹੋਣ ਦੀ ਜ਼ਰੂਰਤ ਹੈ। ਇਸ ਦੇ ਲਈ, ਅਸੀਂ ਉਨ੍ਹਾਂ ਨੂੰ ਸੀਸੀਟੀਵੀ ਕੈਮਰੇ ਲਗਾਉਣ ਲਈ ਕਹਿ ਰਹੇ ਹਾਂ ਤਾਂ ਕਿ ਲੋਕ ਆਪਣੇ ਮਰੀਜ਼ਾਂ ਨੂੰ ਵੇਖ ਸਕਣ ਅਤੇ ਵੇਖ ਸਕਣ ਕਿ ਕੀ ਹੋ ਰਿਹਾ ਹੈ।
ਅਸੀਂ ਇਸ ਪਹਿਲੂ 'ਤੇ ਹੁਣ ਜ਼ੋਰ ਦੇ ਰਹੇ ਹਾਂ।
ਅਸੀਂ ਇਹ ਲੁਧਿਆਣਾ ਵਿੱਚ ਕੀਤਾ ਹੈ ਅਤੇ ਪਟਿਆਲਾ ਅਤੇ ਅੰਮ੍ਰਿਤਸਰ ਵਿੱਚ ਸਥਾਪਤ ਕਰਨ ਲਈ ਕਿਹਾ ਹੈ। ਇਸ ਰਾਹੀਂ ਲੋਕ ਦਾਖ਼ਲ ਆਪਣੇ ਘਰਦਿਆਂ ਨੂੰ ਵੇਖਣ ਦੇ ਯੋਗ ਹੋਣਗੇ ਅਤੇ ਉਨ੍ਹਾਂ ਨਾਲ ਤੈਅ ਸਮੇਂ ਉੱਤੇ ਗੱਲ ਕਰ ਵੀ ਸਕਣਗੇ।
ਇਹ ਵੀ ਪੜ੍ਹੋ-
ਇਹ ਵੀ ਵੇਖੋ
https://www.youtube.com/watch?v=jzyupJj9Hq8&t=44s
https://www.youtube.com/watch?v=BmMw-2uLc4g&t=47s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'b2b72823-fd42-452a-8a38-8df7231444ee','assetType': 'STY','pageCounter': 'punjabi.india.story.54104620.page','title': 'ਕੋਵਿਡ ਕਾਰਨ ਪੰਜਾਬ \'ਚ ਮੌਤ ਦਰ ਭਾਰਤ \'ਚ ਸਭ ਤੋਂ ਵੱਧ ਕਿਉਂ, ਜਾਣੋ ਹਰ ਸਵਾਲ ਦਾ ਜਵਾਬ','author': 'ਅਰਵਿੰਦ ਛਾਬੜਾ','published': '2020-09-10T13:17:03Z','updated': '2020-09-10T13:17:34Z'});s_bbcws('track','pageView');

ਵ੍ਹਿਸਕੀ ਦੀਆਂ ਬੋਤਲਾਂ ਦੀ ਕੀਮਤ ਐਨੀ ਕਿ ਇਹ ਸ਼ਖਸ ਘਰ ਖਰੀਦਣ ਦੀ ਤਿਆਰੀ ''ਚ ਹੈ
NEXT STORY