ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਇੱਕ ਉੱਚ-ਪੱਧਰੀ ਕਮੇਟੀ ਬਨਾਉਣ ਦਾ ਐਲਾਨ ਕੀਤਾ ਹੈ ਜੋ ਦੇਸ਼ ਵਿਚ ਹੋਰਾਂ ਪਾਰਟੀਆਂ ਨਾਲ ਗੱਲਬਾਤ ਕਰਕੇ ਨਵਾਂ ਸੰਘੀ ਢਾਂਚਾ ਬਨਾਉਣ 'ਚ ਮਦਦ ਕਰੇਗੀ।
ਐਤਵਾਰ ਨੂੰ ਪਾਰਟੀ ਦੀ ਕੌਰ ਕਮੇਟੀ ਵਲੋਂ ਕੀਤੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਹੈ।
ਇੰਡੀਅਨ ਐਕਸਪ੍ਰੈਸ ਅਖ਼ਬਾਰ ਮੁਤਾਬਕ ਇਸ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੂੰਦੜ ਹੋਣਗੇ। ਪ੍ਰੇਮ ਸਿੰਘ ਚੰਦੂਮਾਜਰਾ, ਮਨਜਿੰਦਰ ਸਿੰਘ ਸਿਰਸਾ ਤੇ ਨਰੇਸ਼ ਗੁਜਰਾਲ ਇਸ ਕਮੇਟੀ ਦੇ ਮੈਂਬਰ ਹੋਣਗੇ।
ਇਹ ਵੀ ਪੜ੍ਹੋ
ਬੈਠਕ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਵੇਲੇ ਦੇਸ਼ ਦੇ ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਮਜ਼ਬੂਤ ਸੰਘੀ ਢਾਂਚੇ ਦੀ ਸਿਰਜਨਾ ਕਰਨਾ ਬਹੁਤ ਜ਼ਰੂਰੀ ਹੈ।
ਜਾਰੀ ਕੀਤੇ ਗਏ ਬਿਆਨ ਵਿੱਚ ਪਾਰਟੀ ਨੇ ਕਿਹਾ ਗਿਆ ਹੈ ਕਿ ਪਾਰਟੀ ਹੁਣ ਜੰਮੂ-ਕਸ਼ਮੀਰ 'ਚ ਪੰਜਾਬੀ ਨੂੰ ਅਧਿਕਾਰਤ ਭਾਸ਼ਾ ਬਨਾਉਣ ਲਈ ਵੀ ਸੰਘਰਸ਼ ਕਰੇਗੀ।
ਨਾਲ ਹੀ ਪਾਰਟੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਖ਼ੇਤੀ ਬਿੱਲਾਂ ਵਿਰੁੱਧ ਹੋ ਰਹੇ ਵਿਰੋਧਾਂ ਦੇ ਮੱਦੇਨਜ਼ਰ ਸਾਰੇ ਸੰਬੰਧੀ ਸੰਗਠਨਾਂ ਦੀ ਮੀਟਿੰਗ ਸੱਦਣ।
ਪਰਵਾਸੀ ਪੰਜਾਬੀਆਂ ਨੇ ਵੀ ਕਿਸਾਨਾਂ ਦੇ ਸੰਘਰਸ਼ ਲਈ ਚੁੱਕੀ ਆਵਾਜ਼
ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਲਗਾਤਾਰ ਸੜਕਾਂ ‘ਤੇ ਨਿਤਰੇ ਹੋਏ ਹਨ
ਖ਼ੇਤੀ ਕਾਨੂੰਨਾਂ ਦਾ ਵਿਰੋਧ ਪੰਜਾਬ ਦੇ ਕਿਸਾਨ ਤਾਂ ਲਗਾਤਾਰ ਕਰ ਹੀ ਰਹੇ ਹਨ ਪਰ ਹੁਣ ਵਿਦੇਸ਼ਾਂ 'ਚ ਵਸੇ ਪੰਜਾਬੀਆਂ ਨੇ ਵੀ ਆਪਣੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ।
ਦਿ ਟ੍ਰਿਬਿਊਨ ਅਖ਼ਬਾਰ ਮੁਤਾਬਕ, ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ 11 ਅਕਤੂਬਰ ਨੂੰ ਸਮੂਹ ਜਥੇਬੰਦੀਆਂ ਵੱਲੋਂ ਰੈਲੀ ਕੀਤੀ ਜਾ ਰਹੀ ਹੈ।
ਫਰਾਂਸ ਵਿੱਚ ਵੀ 'ਕਿਸਾਨ ਬਚਾਓ-ਪੰਜਾਬ ਬਚਾਓ' ਦੇ ਨਾਅਰੇ ਹੇਠ ਰੋਸ ਮਾਰਚ ਕੱਢਿਆ ਗਿਆ।
ਇਟਲੀ ਦੇ ਸ਼ਹਿਰ ਮਿਲਾਨ ਵਿੱਚ ਵੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧਤ ਪਰਿਵਾਰਾਂ ਨੇ ਰੋਸ ਮਾਰਚ ਕੱਢਿਆ ਹੈ।
https://www.youtube.com/watch?v=xWw19z7Edrs&t=1s
ਗੈਂਗਰੇਪ ਪੀੜਤਾ ਲਈ ਇੱਕ ਪਾਸੇ ਮੁਜ਼ਾਹਰੇ ਤੇ ਦੂਜੇ ਪਾਸੇ ਸਿਆਸਤ
ਹਾਥਰਸ ਦੇ ਕਥਿਤ ਗੈਂਗਰੇਪ ਮਾਮਲੇ 'ਚ ਦੇਸ਼ ਦੇ ਲਗਭਗ ਸਾਰੇ ਸੂਬਿਆਂ ਵਿੱਚ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਹੁਣ ਵਿਰੋਧ ਪ੍ਰਦਰਸ਼ਨਾਂ ਦੀ ਕੜੀ ਵਿਦੇਸ਼ਾਂ ਤੱਕ ਵੀ ਪੁੱਜ ਗਈ ਹੈ।
ਅਮਰੀਕਾ, ਬ੍ਰਿਟੇਨ, ਕੈਨੇਡਾ, ਆਸਟਰੇਲੀਆ, ਸੰਯੂਕਤ ਅਰਬ ਅਮੀਰਾਤ, ਹਾਂਗਕਾਂਗ, ਜਾਪਾਨ ਆਦਿ ਵਿੱਚ ਵੀ ਪੀੜਤਾ ਦੇ ਪਰਿਵਾਰ ਨੂੰ ਇਨਸਾਫ ਦੇਣ ਲਈ ਵਿਰੋਧ ਪ੍ਰਦਰਸ਼ਨ ਹੋਏ ਹਨ।
ਤੇ ਦੂਜੇ ਪਾਸੇ ਹਾਥਰਸ ਮਾਮਲੇ 'ਤੇ ਸਿਆਸਤ ਦਾ ਦੌਰ ਵੀ ਜਾਰੀ ਹੈ।
ਨੇਸ਼ਨਲ ਹੈਰਾਲਡ ਅਖ਼ਬਾਰ ਮੁਤਾਬਕ, ਹਾਥਰਸ ਜ਼ਿਲ੍ਹੇ ਦੇ ਬੁਲਗਾੜੀ ਪਿੰਡ 'ਚ ਐਤਵਾਰ ਨੂੰ ਪੁਲਿਸ ਨੇ ਗੈਂਗਰੇਪ ਘਟਨਾ ਦੇ ਪੀੜਤ ਪਰਿਵਾਰ ਨੂੰ ਮਿਲਣ ਆਏ ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਉੱਪ ਪ੍ਰਧਾਨ ਜਯੰਤ ਚੌਧਰੀ ਤੇ ਵਰਕਰਾਂ 'ਤੇ ਲਾਠੀਚਾਰਜ ਕਰ ਦਿੱਤਾ।
ਹਾਥਰਸ ਘਟਨਾ ਦੇ ਪੀੜਤ ਪਰਿਵਾਰ ਨੂੰ ਮਿਲਣ ਲਈ ਰਾਸ਼ਟਰੀ ਲੋਕ ਦਲ ਦਾ ਵਫ਼ਦ ਆਇਆ ਸੀ। ਉਨ੍ਹਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦਾ ਵਫ਼ਦ ਪੀੜਤ ਪਰਿਵਾਰ ਨੂੰ ਮਿਲਣ ਗਿਆ ਹੋਇਆ ਸੀ ਤੇ ਪੁਲਿਸ ਨੇ ਸਪਾ ਦੇ ਵਰਕਰਾਂ ਨੂੰ ਰੋਕਣ ਲਈ ਪਿੰਡ ਦੇ ਬਾਹਰ ਬੈਰੀਕੇਡ ਲਗਾ ਰੱਖੇ ਸਨ।
https://twitter.com/jayantrld/status/1312716547962462208?s=20
ਆਰਐੱਲਡੀ ਆਗੂਆਂ ਨੇ ਸ਼ਾਂਤਮਈ ਵਫ਼ਦ 'ਤੇ ਪੁਲਿਸ ਦੇ ਲਾਠੀਚਾਰਜ ਦੀ ਨਿੰਦਾ ਕੀਤੀ ਹੈ।
ਬਿਹਾਰ 'ਚ ਇਕੱਲੇ ਚੋਣ ਲੜੇਗੀ ਲੋਕ ਜਨਸ਼ਕਤੀ ਪਾਰਟੀ
ਲੋਕ ਜਨਸ਼ਕਤੀ ਪਾਰਟੀ ਕੇਂਦਰ ਵਿੱਚ ਐਨਡੀਏ ਦੀ ਭਾਈਵਾਲ ਬਣੀ ਰਹੇਗੀ
ਲੋਕ ਜਨਸ਼ਕਤੀ ਪਾਰਟੀ (ਐਲਜੇਪੀ) ਨੇ ਐਲਾਨ ਕੀਤਾ ਹੈ ਕਿ ਉਹ ਬਿਹਾਰ ਵਿੱਚ ਨਿਤੀਸ਼ ਕੁਮਾਰ ਦੀ ਅਗਵਾਈ 'ਚ ਵਿਧਾਨ ਸਭਾ ਚੋਣ ਨਹੀਂ ਲੜੇਗੀ।
ਇਸ ਤਰ੍ਹਾਂ ਬਿਹਾਰ ਵਿੱਚ ਚਿਰਾਗ ਪਾਸਵਾਨ ਦੀ ਪਾਰਟੀ ਇੱਕ ਤਰ੍ਹਾਂ ਨਾਲ ਐਨਡੀਏ ਵਿੱਚੋਂ ਬਾਹਰ ਹੋ ਗਈ ਹੈ। ਇਸ ਦੀ ਥਾਂ ਪਾਰਟੀ ਦੇ ਸੰਸਦੀ ਬੋਰਡ ਦੀ ਮੀਟਿੰਗ ਵਿੱਚ ਭਾਜਪਾ ਨਾਲ ਗੱਠਜੋੜ ਦੇ ਹੱਕ ਵਿੱਚ ਮਤਾ ਪਾਸ ਕੀਤਾ ਗਿਆ ਹੈ।
ਹਿੰਦੂਸਤਾਨ ਟਾਈਮਜ਼ ਅਖ਼ਬਾਰ ਮੁਤਾਬਕ, ਐਲਜੇਪੀ ਨੇ ਐਲਾਨ ਕੀਤਾ ਹੈ ਕਿ ਪਾਰਟੀ ਜੇਡੀ (ਯੂ) ਉਮੀਦਵਾਰਾਂ ਖ਼ਿਲਾਫ਼ ਚੋਣ ਲੜੇਗੀ।
ਪਾਰਟੀ ਨੇ ਬਿਆਨ ਵਿੱਚ ਕਿਹਾ ਕਿ ਬਿਹਾਰ ਵਿੱਚ ਉਨ੍ਹਾਂ ਦੇ ਜੇਡੀ (ਯੂ) ਨਾਲ ਵਿਚਾਰਧਾਰਕ ਵਖ਼ਰੇਵੇਂ ਹਨ। ਇਸ ਲਈ ਸੂਬੇ ਵਿੱਚ ਉਹ ਐਨਡੀਏ ਨਾਲ ਜੁੜ ਕੇ ਚੋਣਾਂ ਨਹੀਂ ਲੜਨਗੇ।
ਚਿਰਾਗ ਪਾਸਵਾਨ ਨੇ ਕਿਹਾ ਕਿ ਪਾਰਟੀ ਇਕੱਲੇ ਲੜੇਗੀ ਤੇ ਜਿੱਤੇਗੀ। ਹਾਲਾਂਕਿ ਐਲਜੇਪੀ ਕੇਂਦਰ ਵਿੱਚ ਐਨਡੀਏ ਦੀ ਭਾਈਵਾਲ ਬਣੀ ਰਹੇਗੀ।
ਪਾਰਟੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਭਾਜਪਾ ਉਮੀਦਵਾਰਾਂ ਖ਼ਿਲਾਫ਼ ਚੋਣ ਨਹੀਂ ਲੜਨਗੇ। ਐਲਜੇਪੀ ਨੇ ਕਿਹਾ ਕਿ ਉਹ 243 ਸੀਟਾਂ ਵਿਚੋਂ 143 ਉਤੇ ਚੋਣ ਲੜਨਗੇ।
ਤੇਜਸਵੀ-ਤੇਜਪ੍ਰਤਾਪ ਯਾਦਵ 'ਤੇ ਹੱਤਿਆ ਦਾ ਇਲਜ਼ਾਮ, ਐਫ਼ਆਈਆਰ ਦਰਜ
ਤੇਜਸ਼ਵੀ ਯਾਦਵ ਅਤੇ ਉਸ ਦੇ ਵੱਡੇ ਭਰਾ ਤੇਜ ਪ੍ਰਤਾਪ ਯਾਦਵ ਸਣੇ ਛੇ ਲੋਕਾਂ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ
ਰਾਸ਼ਟਰੀ ਜਨਤਾ ਦਲ ਦੇ ਨੇਤਾ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸ਼ਵੀ ਯਾਦਵ ਅਤੇ ਉਸ ਦੇ ਵੱਡੇ ਭਰਾ ਅਤੇ ਸਾਬਕਾ ਮੰਤਰੀ ਤੇਜ ਪ੍ਰਤਾਪ ਯਾਦਵ ਸਣੇ ਛੇ ਲੋਕਾਂ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।
ਬੀਬੀਸੀ ਨਿਊਜ਼ ਹਿੰਦੀ ਮੁਤਾਬ਼ਕ, ਬਿਹਾਰ ਦੇ ਪੂਰਨੀਆ ਜ਼ਿਲ੍ਹੇ ਵਿੱਚ ਤੇਜਸ਼ਵੀ ਸਮੇਤ ਛੇ ਲੋਕਾਂ 'ਤੇ ਪਾਰਟੀ ਦੇ ਸਾਬਕਾ ਨੇਤਾ ਸ਼ਕਤੀ ਮਲਿਕ ਦੀ ਹੱਤਿਆ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।
ਮਲਿਕ ਨੂੰ ਐਤਵਾਰ ਸਵੇਰੇ ਮਾਰਿਆ ਗਿਆ ਸੀ। ਉਹ ਰਾਸ਼ਟਰੀ ਜਨਤਾ ਦਲ ਅਨੁਸੂਚਿਤ ਜਾਤੀ-ਜਨਜਾਤੀ ਸੈੱਲ ਦਾ ਸਕੱਤਰ ਸੀ। ਇਸ ਮਾਮਲੇ ਵਿੱਚ ਅਜੇ ਤੇਜਸ਼ਵੀ, ਤੇਜ ਪ੍ਰਤਾਪ ਜਾਂ ਰਾਸ਼ਟਰੀ ਜਨਤਾ ਦਲ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ।
ਪੂਰਨੀਆ ਦੇ ਐਸ.ਪੀ. ਵਿਸ਼ਾਲ ਸ਼ਰਮਾ ਦੇ ਅਨੁਸਾਰ ਮ੍ਰਿਤਕ ਬਿਜਲੀ ਮਾਲਕ ਦੀ ਪਤਨੀ ਖੁਸ਼ਬੂ ਦੇਵੀ ਦੇ ਬਿਆਨਾਂ ਦੇ ਅਧਾਰ 'ਤੇ 6 ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ:
https://www.youtube.com/watch?v=kb6zdO2iUKw
https://www.youtube.com/watch?v=rBQa6gAA2Qo
https://www.youtube.com/watch?v=TJRPUYjdWpI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '7625cbf9-d8cf-473c-abd0-5a599bc92011','assetType': 'STY','pageCounter': 'punjabi.india.story.54414234.page','title': 'ਅਕਾਲੀ ਦਲ ਚੁੱਕੇਗਾ ਮਜ਼ਬੂਤ ਸੰਘੀ ਢਾਂਚੇ ਦੀ ਮੰਗ, ਪਾਰਟੀ ਦੀ ਸੀਨੀਅਰ ਲੀਡਰਾਂ ਦੀ ਬਣਾਈ ਕਮੇਟੀ','published': '2020-10-05T02:53:56Z','updated': '2020-10-05T02:53:56Z'});s_bbcws('track','pageView');

ਪੰਜਾਬ ’ਚ ਰਾਹੁਲ ਗਾਂਧੀ: ਖੇਤੀ ਕਾਨੂੰਨਾਂ ਦਾ ਵਿਰੋਧ ਕੀ ਕਾਂਗਰਸ ਤੇ ਅਕਾਲੀ ਦਲ ਲਈ ਹੋਂਦ ਦੀ ਲੜਾਈ ਹੈ
NEXT STORY