ਮਸ਼ਹੂਰੀਆਂ ਟੀਵੀ ਸਨਅਤ ਲਈ ਕਮਾਈ ਦਾ ਵੱਡਾ ਸਾਧਨ ਹਨ ਜਿਨ੍ਹਾਂ ਦਾ ਸਿੱਧਾ ਸੰਬੰਧ ਟੀਆਰਪੀ ਨਾਲ ਹੈ
ਮੁੰਬਈ ਪੁਲਿਸ ਦਾ ਦਾਅਵਾ ਹੈ ਕਿ ਉਸ ਨੇ ਪੈਸਿਆਂ ਵੱਟੇ ਚੈਨਲ ਦੀ ਟੀਆਰਪੀ ਵਧਾਉਣ ਦੀ ਕੋਸ਼ਿਸ਼ ਕਰਨ ਵਾਲੇ ਰੈਕਿਟ ਦਾ ਪਰਦਾਫ਼ਾਸ਼ ਕੀਤਾ ਹੈ।
ਪੁਲਿਸ ਮੁਤਾਬਕ ਹਾਲੇ ਤੱਕ ਇਸ ਵਿੱਚ ਤਿੰਨ ਚੈਨਲਾਂ ਦੇ ਕਥਿਤ ਤੌਰ ’ਤੇ ਸ਼ਾਮਲ ਹੋਣ ਬਾਰੇ ਪਤਾ ਲੱਗਿਆ ਹੈ।
ਪੁਲਿਸ ਨੇ ਰਿਪਬਲਿਕ ਟੀਵੀ ਦਾ ਨਾਂਅ ਲੈਂਦਿਆਂ ਕਿਹਾ ਕਿ ਉਸ ਨੇ ਟੀਆਰਪੀ ਸਿਸਟਮ ਨਾਲ ਛੇੜਖਾਨੀ ਕੀਤੀ ਹੈ। ਹਾਲਾਂਕਿ ਰਿਪਬਲਿਕ ਟੀਵੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਰੱਦ ਕੀਤਾ ਹੈ।
ਇਹ ਵੀ ਪੜ੍ਹੋ:
ਲੇਕਿਨ ਇਸ ਦੌਰਾਨ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਟੀਆਰਪੀ ਯਾਨੀ ਟੈਲੀਵਿਜ਼ਨ ਰੇਟਿੰਗ ਪੁਆਇੰਟਸ ਦਾ ਇੱਕ ਖ਼ਾਸ ਔਜਾਰ ਹੈ ਜਿਸ ਨਾਲ ਇਹ ਕਿਆਸ ਲਾਇਆ ਜਾਂਦਾ ਹੈ ਕਿ ਕਿਹੜੇ ਪ੍ਰੋਗਰਾਮ ਜਾਂ ਚੈਨਲ ਟੀਵੀ ’ਤੇ ਸਭ ਤੋਂ ਵੱਧ ਦੇਖੇ ਜਾਂਦੇ ਹਨ।
ਇਹ ਲੋਕਾਂ ਦੀ ਪਸੰਦ ਨੂੰ ਦਰਸਾਉਂਦਾ ਹੈ ਅਤੇ ਇਸ ਦਾ ਸਿੱਧਾ ਸੰਬੰਧ ਟੀਵੀ ਉੱਪਰ ਦਿਖਾਏ ਜਾਣ ਵਾਸੇ ਪ੍ਰੋਗਰਾਮ ਨਾਲ ਹੈ।
ਇਸ ਰੇਟਿੰਗ ਦਾ ਲਾਹਾ ਮਸ਼ਹੂਰੀਆਂ ਦੇਣ ਵਾਲੀਆਂ ਕੰਪਨੀਆਂ ਚੁਕਦੀਆਂ ਹਨ ਕਿਉਂਕਿ ਇਸ ਰਾਹੀਂ ਉਨ੍ਹਾਂ ਨੂੰ ਇਹ ਤੈਅ ਕਰਨ ਵਿੱਚ ਮਦਦ ਮਿਲਦੀ ਹੈ ਕਿ ਉਨ੍ਹਾਂ ਦੀਆਂ ਮਸ਼ਹੂਰੀਆਂ ਕਿਸ ਪ੍ਰੋਗਰਾਮ ਦੌਰਾਨ ਵਧੇਰੇ ਦੇਖੀਆਂ ਜਾਂਦੀਆਂ ਹਨ।
ਮਤਲਬ ਇਹ ਕਿ ਜੋ ਪ੍ਰੋਰਗਰਾਮ ਜਾਂ ਟੀਵੀ ਚੈਨਲ ਟੀਆਰਪੀ ਰੇਟਿੰਗ ਵਿੱਚ ਸਭ ਤੋਂ ਅੱਗੇ ਹੁੰਦਾ ਹੈ ਉਸੇ ਨੂੰ ਵਧੇਰੇ ਮਸ਼ਹੂਰੀਆਂ ਮਿਲਣਗੀਆਂ ਮਤਲਬ ਪੈਸਾ ਮਿਲੇਗਾ।
ਹਾਲਾਂਕਿ ਸਾਲ 2008 ਵਿੱਚ ਟਰਾਈ ਨੇ ਟੈਲੀਵਿਜ਼ਨ ਔਡੀਅੰਸ ਮੈਯਰਮੈਂਟ ਨਾਲ ਜੁੜੀਆਂ ਜੋ ਸਿਫਾਰਸ਼ਾਂ ਦਿੱਤੀਆਂ ਸਨ ਉਨ੍ਹਾਂ ਦੇ ਮੁਤਾਬਕ,"ਮਸ਼ਹੂਰੀਆਂ ਦੇਣ ਵਾਲੇ ਨੂੰ ਆਪਣੇ ਪੈਸੇ ਦਾ ਪੂਰਾ ਲਾਭ ਮਿਲੇ ਇਸ ਲਈ ਰੇਟਿੰਗਸ ਦੀ ਪ੍ਰਣਾਲੀ ਬਣਾਈ ਗਈ ਸੀ।”
“ਪਰ ਇਹ ਟੈਲੀਵਿਜ਼ਨ ਅਤੇ ਚੈਨਲ ਦੇ ਪ੍ਰੋਗਰਾਮਾਂ ਵਿੱਚ ਪਹਿਲਤਾ ਮਿੱਥਣ ਦੀ ਕਸੌਟੀ ਬਣ ਗਈ ਹੈ, ਜਿਵੇਂ ਕਿ ਸੀਮਤ ਸੰਖਿਆ ਵਿੱਚ ਜੋ ਦੇਖਿਆ ਜਾ ਰਿਹਾ ਹੈ ਉਹੀ ਵੱਡੇ ਪੈਮਾਨੇ 'ਤੇ ਲੋਕਾਂ ਦੀ ਪਸੰਦ ਵੀ ਹੋਵੇਗਾ।"
ਕੌਣ ਦਿੰਦਾ ਹੈ ਟੈਲੀਵਿਜ਼ਨ ਰੇਟਿੰਗਸ?
ਸਾਲ 2008 ਵਿੱਚ ਟੈਮ ਮੀਡੀਆ ਰਿਸਰਚ ਅਤੇ ਔਡੀਅੰਸ ਮੈਯਰਮੈਂਟ ਐਂਡ ਐਨਾਲਿਟਿਕਸ ਲਿਮਿਟੇਡ ਕਾਰੋਬਾਰੀ ਅਧਾਰ ’ਤੇ ਟੀਆਰਪੀ ਰੇਟਿੰਗਸ ਦਿਆ ਕਰਦੇ ਸਨ।
ਭਾਰਤ ਵਿੱਚ ਦੂਰਸੰਚਾਰ ਦੇ ਰੈਗੂਲੇਟਰ (ਟਰਾਈ) ਦੇ ਮੁਤਾਬਕ ਇਨ੍ਹਾਂ ਦੇਵਾਂ ਏਜੰਸੀਆਂ ਦਾ ਕੰਮ ਵੀ ਸਿਰਫ਼ ਕੁਝ ਵੱਡੇ ਸ਼ਹਿਰਾਂ ਤੱਕ ਹੀ ਸੀਮਤ ਸੀ ਸਗੋਂ ਔਡੀਅੰਸ ਮੈਯਰਮੈਂਟ ਦੇ ਲਈ ਪੈਨਲ ਸਾਈਜ਼ ਵੀ ਸੀਮਤ ਰੱਖਿਆ ਗਿਆ ਸੀ।
ਇਸੇ ਸਾਲ ਟਰਾਈ ਨੇ ਇਸ ਦੇ ਲਈ ਸੂਚਨਾ ਪ੍ਰਸਾਰਣ ਮੰਤਰਾਲਾ ਤੋਂ ਇੰਡਸਟਰੀ ਦੇ ਨੁਮਾਇੰਦਿਆਂ ਦੀ ਅਗਵਾਈ ਵਿੱਚ ਸੈਲਫ਼-ਰੈਗੂਲੇਸ਼ਨ ਲਈ ਬ੍ਰਾਡਕਾਸਟ ਔਡੀਅੰਸ ਰਿਸਰਚ ਕਾਊਂਸਲ (ਬਾਰਕ) ਦੀ ਸਿਫਾਰਸ਼ ਕੀਤੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਇਸ ਤੋਂ ਬਾਅਦ ਜੁਲਾਈ 2010 ਵਿੱਚ ਬਾਰਕ ਬਣਿਆ। ਹਾਲਾਂਕਿ ਇਸ ਤੋਂ ਬਾਅਦ ਵੀ ਟੈਲੀਵਿਜ਼ਨ ਰੇਟਿੰਗ ਦੇਣ ਦਾ ਕੰਮ ਟੈਮ ਨੇ ਵੀ ਜਾਰੀ ਰੱਖਿਆ ਜਦਕਿ ਏਐੱਮਏਪੀ ਨੇ ਇਹ ਕੰਮ ਬੰਦ ਕਰ ਦਿੱਤਾ।
ਇਸ ਦੌਰਾਨ ਇਸ ਮੁੱਦੇ ਤੇ ਬਹਿਸ ਚਲਦੀ ਰਹੀ। ਜਨਵਰੀ 2014 ਵਿੱਚ ਸਰਕਾਰ ਨੇ ਟੈਲੀਵਿਜ਼ਨ ਰੇਟਿੰਗ ਏਜੰਸੀਜ਼ ਦੇ ਲਈ ਪੌਲਿਸੀ ਗਾਈਡਲਾਈਨਜ਼ ਜਾਰੀ ਕੀਤੀਆਂ ਅਤੇ ਇਸ ਦੇ ਤਹਿਤ ਜੁਲਾਈ 2015 ਵਿੱਚ ਬਾਰਕ ਨੂੰ ਭਾਰਤ ਵਿੱਚ ਟੈਲੀਵਿਜ਼ਨ ਰੇਟਿੰਗ ਦੇਣ ਦੀ ਮਾਨਤਾ ਦੇ ਦਿੱਤੀ ਗਈ।
ਕਿਉਂਕਿ ਟੈਮ ਨੇ ਸੰਚਾਰ ਮੰਤਰਾਲਾ ਵਿੱਚ ਆਪਣੇ ਆਪ ਨੂੰ ਇਸ ਲਈ ਰਜਿਸਟਰ ਨਹੀਂ ਕੀਤਾ ਸੀ ਉਸ ਨੇ ਇਹ ਕੰਮ ਬੰਦ ਕਰ ਦਿੱਤਾ। ਇਸ ਦੇ ਨਾਲ ਭਾਰਤ ਵਿੱਤ ਬਾਰਕ ਵਿੱਚ ਉਹ ਇਕੱਲੀ ਸੰਸਥਾ ਬਣ ਗਈ ਜੋ ਟੈਲੀਵਿਜ਼ਨ ਰੇਟਿੰਗਸ ਮੁਹਈਆ ਕਰਵਾਉਂਦੀ ਹੈ।
ਬਾਰਕ ਵਿੱਚ ਇੰਡਸਟਰੀ ਦੇ ਨੁਮਾਇੰਦਿਆਂ ਵਜੋਂ ਇੰਡੀਅਨ ਬਰਾਡਕਾਸਟਿੰਗ ਫਾਊਂਡੇਸ਼ਨ, ਇੰਡੀਅਨ ਸੋਸਾਇਟੀ ਆਫ਼ ਏਡਵਰਟਾਈਜ਼ਰਸ ਅਤੇ ਐਡਵਰਟਾਈਜ਼ਿੰਗ ਏਜੰਸੀ ਐਸੋਸੀਏਸ਼ਨ ਆਫ਼ ਇੰਡੀਆ ਸ਼ਾਮਲ ਹਨ।
ਇਹ ਵੀ ਪੜ੍ਹੋ:
ਰੇਟਿੰਗ ਕਿਵੇਂ ਕੀਤੀ ਜਾਂਦੀ ਹੈ?
ਰੇਟਿੰਗ ਦੇਣ ਲਈ ਬਾਰਕ ਦੋ ਪੱਧਰਾਂ ’ਤੇ ਕੰਮ ਕਰਦਾ ਹੈ-
ਪਹਿਲਾ,ਘਰਾਂ ਵਿੱਚ ਟੈਲੀਵਿਜ਼ਨ ’ਤੇ ਕੀ ਦੇਖਿਆ ਜਾ ਰਿਹਾ ਹੈ ਜਿਸ ਲਈ ਵੱਡੇ ਪੈਮਾਨੇ ਉੱਪਰ ਸਰਵੇ ਕਰਵਾਇਆ ਜਾਂਦਾ ਹੈ। ਇਸ ਲਈ ਟੀਵੀ ਉੱਪਰ ਖ਼ਾਸ ਕਿਸਮ ਦਾ ਮੀਟਰ ਲਾਇਆ ਜਾਂਦਾ ਹੈ ਜੋ ਟੈਲੀਵੀਜ਼ਨ ਉੱਪਰ ਕਿਹੜਾ ਚੈਨਲ ਚਲਾਇਆ ਜਾ ਰਿਹਾ ਹੈ ਉਸ ਦਾ ਹਿਸਾਬ ਰੱਖਦਾ ਹੈ।
ਦੂਜਾ, ਲੋਕ ਕੀ ਵਧੇਰੇ ਦੇਖਣਾ ਪਸੰਦ ਕਰਦੇ ਹਨ। ਇਹ ਪਤਾ ਕਰਨ ਲਈ ਰੈਸਟੋਰੈਂਟਸ ਅਤੇ ਖਾਣੇ ਦੀਆਂ ਦੁਕਾਨਾਂ ਉੱਪਰ ਲੱਗੇ ਟੀਵੀ ਚੈਨਲਾਂ ਉੱਪਰ ਕਿਹੜਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਇਸ ਦਾ ਡੇਟਾ ਵੀ ਇਕੱਠਾ ਕੀਤਾ ਜਾਂਦਾ ਹੈ।
ਫਿਲਹਾਲ 44,000 ਘਰਾਂ ਤੋਂ ਟੀਵੀ ਪ੍ਰੋਗਰਾਮਾਂ ਦਾ ਡੇਟਾ ਇਕੱਠਾ ਕੀਤਾ ਜਾਂਦਾ ਹੈ। ਬਾਰਕ ਦੀ ਕੋਸ਼ਿਸ਼ ਹੈ ਕਿ ਸਾਲ 2021 ਤੱਕ ਇਸ ਟਾਰਗੇਟ ਪੈਨਲ ਨੂੰ ਵਧਾ ਕੇ 55,000 ਕੀਤਾ ਜਾਵੇ। ਉੱਥੇ ਹੀ ਰੈਸਟੋਰੈਂਟਾਂ ਅਤੇ ਖਾਣੇ ਦੀਆਂ ਦੁਕਾਨਾਂ ਲਈ ਕੁੱਲ ਸੈਂਪਲ ਸਾਈਜ਼ 1050 ਹੈ।
ਇਕੱਠੇ ਕੀਤੇ ਡਾਟੇ ਤੋਂ ਜੋ ਹਿਸਾਬ ਲਾਇਆ ਜਾਂਦਾ ਹੈ ਉਸ ਨੂੰ ਹਰ ਹਫ਼ਤੇ ਜਾਰੀ ਕੀਤਾ ਜਾਂਦਾ ਹੈ।
ਰੇਟਿੰਗ ਦਾ ਮਸ਼ਹੂਰੀਆਂ ਨਾਲ ਰਿਸ਼ਤਾ
ਸਰਕਾਰੀ ਅੰਕੜਿਆਂ ਮੁਤਾਬਕ ਭਾਰਤ 1.3 ਅਰਬ ਲੋਕਾਂ ਦਾ ਦੇਸ਼ ਹੈ ਜਿੱਥੇ ਘਰਾਂ ਵਿੱਚ 19.5 ਕਰੋੜ ਟੀਵੀ ਸੈਟ ਹਨ।
ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਇੱਕ ਵੱਡਾ ਬਜ਼ਾਰ ਹੈ ਜਿਸ ਤੱਕ ਪਹੁੰਚਣ ਲਈ ਮਸ਼ਹੂਰੀਆਂ ਦੇਣੀਆਂ ਜ਼ਰੂਰੀ ਹਨ।
ਫਿੱਕੀ ਦੀ ਇੱਕ ਰਿਪੋਰਟ ਦੇ ਅਨੁਸਾਰ ਜਿੱਥੇ ਸਾਲ 2016 ਵਿੱਚ ਭਾਰਤੀ ਟੈਲੀਵਿਜ਼ਨ ਨੂੰ ਮਸ਼ਹੂਰੀਆਂ ਨਾਲ 243 ਅਰਬ ਦੀ ਆਮਦਨੀ ਹੋਈ ਉੱਥੇ ਹੀ ਸਬਸਕ੍ਰਿਪਸ਼ਨ ਨਾਲ 90 ਅਰਬ ਮਿਲੇ। ਇਹ ਅੰਕੜਾ ਸਾਲ 2020 ਤੱਕ ਵਧ ਕੇ ਮਸ਼ਹੂਰੀਆਂ ਤੋਂ 268 ਅਰਬ ਅਤੇ ਸਬਸਕ੍ਰਿਪਸ਼ਨ ਤੋਂ 125 ਅਰਬ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ:
ਵੀਡੀਓ: ਰਿਆ ਨੂੰ ਜ਼ਮਾਨਤ ਦੇਣ ਸਮੇਂ ਅਦਾਲਤ ਨੇ ਕੀ ਸ਼ਰਤ ਰੱਖੀ
https://www.youtube.com/watch?v=ldZq1VkEHWk
ਵੀਡੀਓ: ਹਾਥਰਸ- ਗਾਂਜਾ ਖ਼ਤਰਨਾਕ ਕਿੰਨਾ ਤੇ ਦਵਾਈ ਦੇ ਤੌਰ 'ਤੇ ਕਿੰਨਾ ਦਰੁਸਤ?
https://www.youtube.com/watch?v=bEVcdSgYLk4
ਵੀਡੀਓ: ਪੰਜਾਬ ਵਿੱਚ ਭਾਜਪਾ ਦੀ ਮੁਖ਼ਾਲਫ਼ਤ ਕਿਉਂ ਹੋ ਰਹੀ?
https://www.youtube.com/watch?v=cr5nr_3IIJA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'd3d6b77e-db99-4d81-8a84-c6c07d0e1bd1','assetType': 'STY','pageCounter': 'punjabi.india.story.54475861.page','title': 'TRP ਕੀ ਹੈ ਤੇ ਇਹ ਕਿਵੇਂ ਤੈਅ ਕਰਦੀ ਹੈ, ਕਿਹੜਾ ਚੈਨਲ ਨੰਬਰ 1 ਹੈ','published': '2020-10-09T10:19:55Z','updated': '2020-10-09T10:19:55Z'});s_bbcws('track','pageView');

ਆਰਮੀਨੀਆ ਨਾਲ ਟਕਰਾਅ ਦੌਰਾਨ ਅਜ਼ਰਬਾਈਜਾਨ ਵਿੱਚ ਵਸੇ ਭਾਰਤੀ ਕਿਵੇਂ ਲੋਕਾਂ ਦੀ ਮਦਦ ਕਰ ਰਹੇ ਹਨ
NEXT STORY