ਨਾਗੋਰਨੋ-ਕਾਰਾਬਾਖ ਨੂੰ ਲੈ ਕੇ ਆਰਮੀਨੀਆ ਅਤੇ ਅਜ਼ਰਬਾਈਜਾਨ ਵਿਚਕਾਰ ਦਹਾਕਿਆਂ ਪੁਰਾਣਾ ਸਰਹੱਦੀ ਵਿਵਾਦ ਇੱਕ ਵਾਰ ਫਿਰ ਭੜਕਿਆ ਹੈ ਅਤੇ ਇਸ ਨੇ ਯੁੱਧ ਦਾ ਰੂਪ ਲੈ ਲਿਆ ਹੈ। ਦੋਵਾਂ ਪਾਸਿਆਂ ਤੋਂ ਫਾਇਰਿੰਗ, ਬੰਬ ਧਮਾਕੇ ਅਤੇ ਇਲਜ਼ਾਮਾਂ ਦੀ ਰਾਜਨੀਤੀ ਜਾਰੀ ਹੈ।
ਦੁਨੀਆਂ ਭਰ ਦੇ ਦੇਸ਼ਾਂ ਵੱਲੋਂ ਹੁਣ ਇਸ 'ਤੇ ਪ੍ਰਤੀਕਰਮ ਆ ਰਿਹਾ ਹੈ।
ਪਾਕਿਸਤਾਨ, ਈਰਾਨ ਅਤੇ ਤੁਰਕੀ ਨੇ ਖੁੱਲ੍ਹ ਕੇ ਅਜ਼ਰਬਾਈਜਾਨ ਦਾ ਸਮਰਥਨ ਕੀਤਾ ਹੈ, ਪਰ ਉਨ੍ਹਾਂ ਦੇ ਜਵਾਬ ਵਿੱਚ ਭਾਰਤ ਨੇ ਸਥਿਤੀ 'ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਮਸਲੇ ਨੂੰ ਸ਼ਾਂਤੀ ਅਤੇ ਗੱਲਬਾਤ ਰਾਹੀਂ ਹੱਲ ਕਰਨ 'ਤੇ ਜ਼ੋਰ ਦਿੱਤਾ ਹੈ।
ਇਹ ਵੀ ਪੜ੍ਹੋ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਆਪਣੀ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ, "ਅਸੀਂ ਆਰਮੀਨੀਆ-ਅਜ਼ਰਬਾਈਜਾਨ ਸਰਹੱਦ 'ਤੇ ਨਾਗੋਰਨੋ-ਕਾਰਾਬਾਖ ਖੇਤਰ ਵਿੱਚ ਫਿਰ ਤਣਾਅ ਦੀਆਂ ਖਬਰਾਂ ਦੇਖ ਰਹੇ ਹਾਂ ਜਿਸ ਦੀ 27 ਸਤੰਬਰ ਨੂੰ ਸਵੇਰੇ ਤੜਕੇ ਸ਼ੁਰੂਆਤ ਹੋਈ ਸੀ।"
"ਦੋਵਾਂ ਪਾਸਿਆਂ ਤੋਂ ਜਾਨ-ਮਾਲ ਦੇ ਨੁਕਸਾਨ ਦੀ ਖ਼ਬਰ ਹੈ। ਭਾਰਤ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਅਸੀਂ ਤੁਰੰਤ ਇਸ ਤਣਾਅ ਨੂੰ ਖ਼ਤਮ ਕਰਨ ਦੀ ਜ਼ਰੂਰਤ ਨੂੰ ਦੁਹਰਾਉਂਦੇ ਹਾਂ ਅਤੇ ਜ਼ੋਰ ਦਿੰਦੇ ਹਾਂ ਕਿ ਸਰਹੱਦ 'ਤੇ ਸ਼ਾਂਤੀ ਬਹਾਲ ਕਰਨ ਲਈ ਹਰ ਸੰਭਵ ਕਦਮ ਚੁੱਕੇ ਜਾਣ।"
ਹਾਲਾਂਕਿ, ਤੁਰਕੀ ਅਤੇ ਪਾਕਿਸਤਾਨ ਨੇ ਜਿਸ ਤਰ੍ਹਾਂ ਅਜ਼ਰਬਾਈਜਾਨ ਦਾ ਸਾਥ ਦੇਣ ਦੀ ਗੱਲ ਕਹੀ ਹੈ, ਉਸ 'ਤੇ ਭਾਰਤ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਭਾਰਤ ਨਾਲ ਸੰਬੰਧ
ਅਜ਼ਰਬਾਈਜਾਨ ਵਿੱਚ ਮੌਜੂਦ ਭਾਰਤੀ ਦੂਤਾਵਾਸ ਅਨੁਸਾਰ ਇਸ ਸਮੇਂ ਉਥੇ 1300 ਭਾਰਤੀ ਰਹਿੰਦੇ ਹਨ। ਉੱਥੇ ਹੀ ਆਰਮੀਨੀਆ ਦੀ ਸਰਕਾਰੀ ਇਮੀਗ੍ਰੇਸ਼ਨ ਸੇਵਾ ਦੇ ਅਨੁਸਾਰ, ਇਸ ਵੇਲੇ ਲਗਭਗ 3,000 ਭਾਰਤੀ ਆਰਮੀਨੀਆ ਵਿੱਚ ਰਹਿੰਦੇ ਹਨ।
ਭਾਰਤ ਦੋਵਾਂ ਦੇਸ਼ਾਂ ਨਾਲ ਚੰਗੇ ਸੰਬੰਧ ਰੱਖਦਾ ਹੈ, ਪਰ ਅਜ਼ਰਬਾਈਜਾਨ ਦੇ ਮੁਕਾਬਲੇ ਆਰਮੀਨੀਆ ਅਤੇ ਭਾਰਤ ਦੇ ਸੰਬੰਧ ਪਿਛਲੇ ਕੁਝ ਸਾਲਾਂ ਵਿੱਚ ਨਿੱਘੇ ਨਜ਼ਰ ਆਏ ਹਨ।
1991 ਵਿੱਚ ਸੋਵੀਅਤ ਯੂਨੀਅਨ ਦੇ ਵੱਖਰੇਵੇਂ ਤੱਕ ਆਰਮੀਨੀਆ ਇਸ ਦਾ ਹਿੱਸਾ ਸੀ। ਇਸ ਤੋਂ ਬਾਅਦ ਵੀ, ਆਰਮੀਨੀਆ ਦੇ ਭਾਰਤ ਨਾਲ ਸਬੰਧ ਨਿਰੰਤਰ ਤਾਜ਼ੇ ਹੁੰਦੇ ਰਹੇ ਹਨ।
ਵਿਦੇਸ਼ ਮੰਤਰਾਲੇ ਦੇ ਅਨੁਸਾਰ, 1991 ਤੋਂ, ਆਰਮੀਨੀਆ ਦੇ ਰਾਸ਼ਟਰਪਤੀ ਤਿੰਨ ਵਾਰ ਭਾਰਤ ਦਾ ਦੌਰਾ ਕਰ ਚੁੱਕੇ ਹਨ। ਆਰਮੀਨੀਆ ਦੇ ਰਾਸ਼ਟਰਪਤੀ ਦੀ ਆਖ਼ਰੀ ਫੇਰੀ 2017 ਵਿੱਚ ਹੋਈ ਸੀ।
ਉੱਥੇ ਹੀ ਗੱਲ ਅਜ਼ਰਬਾਈਜਾਨ ਦੀ ਕਰੀਏ ਤਾਂ ਉਹ ਤੁਰਕੀ ਦੀ ਤਰ੍ਹਾਂ ਕਸ਼ਮੀਰ ਦੇ ਮੁੱਦੇ 'ਤੇ ਪਾਕਿਸਤਾਨ ਦੇ ਪੱਖ ਦਾ ਸਮਰਥਨ ਕਰਦਾ ਹੈ।
https://www.youtube.com/watch?v=xWw19z7Edrs&t=1s
ਅਜ਼ਰਬਾਈਜਾਨ ਸੰਬੰਧੀ ਮੌਜੂਦਾ ਸਥਿਤੀ ਵਿੱਚ ਇਹ ਭਾਰਤ ਦੀ ਕੂਟਨੀਤਕ ਸਥਿਤੀ ਨੂੰ ਕਿਵੇਂ ਪ੍ਰਭਾਵਤ ਕਰ ਸਕਦਾ ਹੈ?
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ ਸੈਂਟਰ ਫਾਰ ਵੈਸਟ ਏਸ਼ੀਅਨ ਸਟੱਡੀਜ਼ ਦੇ ਚੇਅਰਪਰਸਨ, ਪ੍ਰੋਫੈਸਰ ਅਸ਼ਵਨੀ ਕੁਮਾਰ ਮਹਾਪਾਤਰਾ ਦਾ ਕਹਿਣਾ ਹੈ, "ਭਾਰਤ ਦੀ ਅਧਿਕਾਰਤ ਸਥਿਤੀ ਨਿਰਪੱਖਤਾ ਦੀ ਹੀ ਹੋਵੇਗੀ। ਪਰ ਅਜ਼ਰਬਾਈਜਾਨ ਦਾ ਸਾਥ ਦੇਣ ਦਾ ਸਵਾਲ ਇਸ ਲਈ ਪੈਦਾ ਨਹੀਂ ਹੁੰਦਾ ਕਿਉਂਕਿ ਅਜ਼ਰਬਾਈਜਾਨ ਦਾ ਮੁੱਖ ਸਮਰਥਕ ਤੁਰਕੀ ਹੈ।
"ਤੁਰਕੀ ਅਤੇ ਅਜ਼ੇਰੀ (ਅਜ਼ਰਬਾਈਜਾਨ ਵਿੱਚ ਰਹਿਣ ਵਾਲਾ) ਇੱਕ ਦੂਜੇ ਨੂੰ ਭਰਾ ਸਮਝਦੇ ਹਨ। ਅਜ਼ੇਰੀ ਆਪਣੇ ਆਪ ਨੂੰ ਮੂਲ ਰੂਪ ਵਿੱਚ ਤੁਰਕੀ ਦੇ ਹੀ ਮੰਨਦੇ ਹਨ। ਨਸਲੀ ਅਤੇ ਭਾਸ਼ਾਈ ਤੌਰ 'ਤੇ ਉਹ ਇੱਕ ਹੀ ਹਨ। ਇਸ ਲਈ ਦੋਵਾਂ ਦੇਸ਼ਾਂ ਵਿਚਾਲੇ ਇਹ ਰਿਸ਼ਤਾ ਦੋਸਤੀ ਨਾਲੋਂ ਵਧੇਰੇ ਭਾਈਚਾਰਕ ਹੈ। "
ਉਹ ਅੱਗੇ ਦੱਸਦੇ ਹਨ, "ਅਤੇ ਜਿਸ ਤਰ੍ਹਾਂ ਤੁਰਕੀ ਕਸ਼ਮੀਰ ਦੇ ਮੁੱਦੇ 'ਤੇ ਹਰ ਜਗ੍ਹਾ ਭਾਰਤ ਦੀ ਅਲੋਚਨਾ ਕਰ ਰਿਹਾ ਹੈ, ਇਸ ਸਥਿਤੀ ਵਿੱਚ ਸ਼ਾਇਦ ਹੀ ਭਾਰਤ ਨੂੰ ਕਿਸੇ ਵੀ ਤਰੀਕੇ ਨਾਲ ਅਜ਼ਰਬਾਈਜਾਨ ਦਾ ਸਮਰਥਨ ਕਰਨਾ ਚਾਹੀਦਾ ਹੈ।"
ਅਜ਼ਰਬਾਈਜਾਨ ਵਿਚ ਰਹਿੰਦੇ ਭਾਰਤੀਆਂ 'ਤੇ ਅਸਰ
ਕੀ ਭਾਰਤ ਦੇ ਰੁਖ ਦਾ ਉਥੇ ਰਹਿਣ ਵਾਲੇ ਭਾਰਤੀਆਂ 'ਤੇ ਕੋਈ ਮਾੜਾ ਪ੍ਰਭਾਵ ਪੈ ਸਕਦਾ ਹੈ?
ਪ੍ਰੋਫੈਸਰ ਮਹਾਪਾਤਰਾ ਦਾ ਕਹਿਣਾ ਹੈ ਕਿ ਫਿਲਹਾਲ ਅਜਿਹਾ ਕੁਝ ਨਹੀਂ ਹੋਵੇਗਾ, ਕਿਉਂਕਿ ਭਾਰਤ ਅਜੇ ਤੱਕ ਇਸ ਮਾਮਲੇ ਵਿੱਚ ਸਿੱਧਾ ਸ਼ਾਮਲ ਨਹੀਂ ਹੋਇਆ ਹੈ। ਆਮ ਤੌਰ 'ਤੇ, ਇੱਥੇ ਭਾਰਤ ਦੀ ਮਿਲੀਜੁਲੀ ਛਵੀ ਹੈ। ਉਥੇ ਹਿੰਦੀ ਸਿਨੇਮਾ ਵੀ ਬਹੁਤ ਮਸ਼ਹੂਰ ਹੈ।
ਇਹ ਵੀ ਪੜ੍ਹੋ
ਕਿਹੜੇ ਹਾਲਾਤਾਂ 'ਚ ਹਨ ਅਜ਼ਰਬਾਈਜਾਨ ਵਿੱਚ ਵਸੇ ਭਾਰਤੀ
ਅਜ਼ਰਬਾਈਜਾਨ ਵਿੱਚ ਰਹਿਣ ਵਾਲੀ ਬਹੁਤੀ ਭਾਰਤੀ ਆਬਾਦੀ ਰਾਜਧਾਨੀ ਬਾਕੂ ਵਿੱਚ ਰਹਿੰਦੀ ਹੈ। ਅਜ਼ਰਬਾਈਜਾਨ ਵਿੱਚ ਰਹਿੰਦੇ ਭਾਰਤੀ ਡਾਕਟਰ, ਅਧਿਆਪਕ ਜਾਂ ਫਿਰ ਵੱਡੇ ਪੈਮਾਨੇ 'ਤੇ ਗੈਸ ਅਤੇ ਤੇਲ ਕੰਪਨੀਆਂ ਵਿੱਚ ਕੰਮ ਕਰਦੇ ਹਨ।
ਰਾਜਧਾਨੀ ਬਾਕੂ ਵਿੱਚ ਡਾਕਟਰ ਰਜਨੀ ਚੰਦਰ ਡਿਮੇਲੋ ਦਾ ਆਪਣਾ ਕਲੀਨਿਕ ਹੈ। ਉਹ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਦੀ ਵਸਨੀਕ ਹੈ।
ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ, "ਭਾਰਤੀਆਂ ਲਈ ਵਧੇਰੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਜਿੱਥੇ ਲੜਾਈ ਚੱਲ ਰਹੀ ਹੈ, ਉਹ ਜਗ੍ਹਾ ਰਾਜਧਾਨੀ ਬਾਕੂ ਤੋਂ ਲਗਭਗ 400 ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਜ਼ਿਆਦਾਤਰ ਭਾਰਤੀ ਬਾਕੂ ਵਿੱਚ ਹੀ ਰਹਿੰਦੇ ਹਨ। ਪਰ ਅਜੇ ਦੋ ਦਿਨ ਪਹਿਲਾਂ ਹੀ ਬਾਕੂ 'ਤੋਂ 60-70 ਕਿਲੋਮੀਟਰ ਦੀ ਦੂਰੀ 'ਤੇ ਨਾਗਰਿਕ ਖੇਤਰ ਵਿਚ ਆਰਮੀਨੀਆ ਵਲੋਂ ਹਮਲਾ ਹੋਇਆ ਸੀ।"
ਡਾ. ਰਜਨੀ ਦਾ ਕਹਿਣਾ ਹੈ ਕਿ ਭਾਰਤੀ ਭਾਈਚਾਰੇ ਦੇ ਲੋਕ ਉਥੇ ਇੱਕ ਸਹਾਇਤਾ ਵਜੋਂ ਖੂਨਦਾਨ ਕੈਂਪ ਚਲਾ ਰਹੇ ਹਨ। ਉਹ ਪੈਸੇ ਦੀ ਮਦਦ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਨ।
ਡਾਕਟਰ ਰਜਨੀ ਦਾ ਕਹਿਣਾ ਹੈ ਕਿ ਆਰਮੀਨੀਆ ਵੱਲੋਂ ਨਾਗਰਿਕ ਇਲਾਕਿਆਂ ਵਿੱਚ ਵੀ ਹਮਲੇ ਹੋਏ ਹਨ, ਪਰ ਅਜ਼ਰਬਾਈਜਾਨ ਵੱਲੋਂ ਨਾਗਰਿਕ ਇਲਾਕਿਆਂ ਵਿੱਚ ਕੋਈ ਹਮਲੇ ਨਹੀਂ ਹੋਏ।
ਉਹ ਇਹ ਵੀ ਦੱਸਦੇ ਹਨ ਕਿ ਸੰਯੁਕਤ ਰਾਸ਼ਟਰ ਦੀ ਸੁੱਰਖਿਆ ਪਰਿਸ਼ਦ ਦੇ ਮਤੇ ਅਨੁਸਾਰ ਨਾਗੋਰਨੋ-ਕਾਰਾਬਾਖ ਖੇਤਰ ਅਜ਼ਰਬਾਈਜਾਨ ਨਾਲ ਸਬੰਧਤ ਹੈ ਅਤੇ ਅਜ਼ਰਬਾਜਾਨੀ ਲੋਕ ਆਪਣਾ ਇਲਾਕਾ ਆਪਣੇ ਕਬਜ਼ੇ ਵਿੱਚ ਲੈਣ ਲਈ ਇਸ ਲੜਾਈ ਨੂੰ ਲੜ ਰਹੇ ਹਨ।
ਡਾਕਟਰ ਰਜਨੀ ਨੇ ਦੱਸਿਆ ਕਿ 18 ਸਾਲ ਦੀ ਉਮਰ ਤੋਂ ਬਾਅਦ, ਹਰ ਆਦਮੀ ਅਜ਼ਰਬਾਈਜਾਨ ਵਿੱਚ ਦੋ ਸਾਲਾਂ ਲਈ ਫੌਜ ਵਿਚ ਭਰਤੀ ਹੁੰਦਾ ਹੈ। ਲੜਾਈ ਦੇ ਸਮੇਂ, ਆਮ ਨਾਗਰਿਕਾਂ ਨੂੰ ਵੀ ਫੌਜ ਵਿੱਚ ਭਰਤੀ ਕੀਤਾ ਜਾ ਰਿਹਾ ਹੈ।
ਉਸਦੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਲੜਕੇ ਦੀ ਵੀ ਇੱਕ ਤਾਜ਼ਾ ਲੜਾਈ ਵਿੱਚ ਮੌਤ ਹੋ ਗਈ ਹੈ, ਜਿਸ ਬਾਰੇ ਉਹ ਬਹੁਤ ਭਾਵੁਕ ਹੈ।
ਵਿਵਾਦ ਦਾ ਕਾਰਨ
ਨਾਗੋਰਨੋ-ਕਾਰਾਬਾਖ 4,400 ਵਰਗ ਕਿਲੋਮੀਟਰ ਵਿੱਚ ਫੈਲਿਆ ਖੇਤਰ ਹੈ, ਜਿੱਥੇ ਆਰਮੀਨੀਆਈ ਈਸਾਈ ਅਤੇ ਮੁਸਲਿਮ ਤੁਰਕੀ ਰਹਿੰਦੇ ਹਨ।
ਸੋਵੀਅਤ ਯੂਨੀਅਨ ਦੇ ਸਮੇਂ ਇਹ ਅਜ਼ਰਬਾਈਜਾਨ ਦੇ ਅੰਦਰ ਇਕ ਖੁਦਮੁਖਤਿਆਰ ਖੇਤਰ ਬਣ ਗਿਆ ਸੀ।
ਅੰਤਰਰਾਸ਼ਟਰੀ ਪੱਧਰ 'ਤੇ ਇਹ ਸਿਰਫ ਅਜ਼ਰਬਾਈਜਾਨ ਦੇ ਹਿੱਸੇ ਵਜੋਂ ਜਾਣਿਆ ਜਾਂਦਾ ਹੈ, ਪਰ ਇੱਥੇ ਦੀ ਬਹੁਤੀ ਵਸੋਂ ਆਰਮੀਨੀਆਈ ਹੈ।
1980 ਦੇ ਦਹਾਕੇ ਦੇ ਅਖੀਰ ਵਿੱਚ ਸ਼ੁਰੂ ਹੋਕੇ 1990 ਦੇ ਦਹਾਕੇ ਦਰਮਿਆਨ ਸ਼ੁਰੂ ਹੋਏ ਯੁੱਧ ਦੌਰਾਨ, 30,000 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 10 ਲੱਖ ਤੋਂ ਵੱਧ ਲੋਕ ਇੱਥੋਂ ਬੇਘਰ ਹੋ ਗਏ ਸਨ।
ਉਸ ਸਮੇਂ ਦੌਰਾਨ, ਵੱਖਵਾਦੀ ਤਾਕਤਾਂ ਨੇ ਨਾਗੋਰਨੋ-ਕਾਰਾਬਾਖ ਦੇ ਕੁਝ ਖੇਤਰਾਂ ਉੱਤੇ ਕਬਜ਼ਾ ਕਰ ਲਿਆ। ਇੱਥੇ 1994 ਵਿੱਚ ਇੱਕ ਜੰਗਬੰਦੀ ਦੀ ਘੋਸ਼ਣਾ ਕੀਤੀ ਗਈ ਸੀ, ਉਸ ਤੋਂ ਬਾਅਦ ਵੀ ਇਹ ਗਤੀਰੋਧ ਜਾਰੀ ਹੈ ਅਤੇ ਅਕਸਰ ਇਸ ਖੇਤਰ ਵਿੱਚ ਤਣਾਅ ਪੈਦਾ ਹੁੰਦਾ ਹੈ।
ਤਾਜ਼ਾ ਵਿਵਾਦ ਦੋ ਦੇਸ਼ਾਂ ਦੇ ਇੱਕ ਦੂਜੇ ਉੱਤੇ ਹਮਲਾ ਕਰਨ ਦੇ ਦਾਅਵੇ ਨਾਲ ਸ਼ੁਰੂ ਹੋਇਆ ਸੀ। ਤਾਜ਼ਾ ਲੜਾਈ ਵਿੱਚ ਹੁਣ ਤੱਕ 100 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ:
https://www.youtube.com/watch?v=p1iJAyrlVAk
https://www.youtube.com/watch?v=rXkS7d0y2Ak
https://www.youtube.com/watch?v=Lv2neF0URSI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '26139bd9-3aeb-4cff-a7c9-381345792417','assetType': 'STY','pageCounter': 'punjabi.international.story.54465413.page','title': 'ਆਰਮੀਨੀਆ ਨਾਲ ਟਕਰਾਅ ਦੌਰਾਨ ਅਜ਼ਰਬਾਈਜਾਨ ਵਿੱਚ ਵਸੇ ਭਾਰਤੀ ਕਿਵੇਂ ਲੋਕਾਂ ਦੀ ਮਦਦ ਕਰ ਰਹੇ ਹਨ','author': 'ਤਰੇਂਦਰ ਕਿਸ਼ੋਰ','published': '2020-10-09T08:02:58Z','updated': '2020-10-09T08:02:58Z'});s_bbcws('track','pageView');

ਸਟੇਨ ਸਵਾਮੀ: ਭੀਮਾ ਕੋਰੇਗਾਂਵ ਮਾਮਲੇ ਵਿੱਚ ਝਾਰਖੰਡ ਦੇ ਆਦਿਵਾਸੀ ਕਾਰਕੁਨ ਦੀ ਯੂਏਪੀਏ ਤਹਿਤ ਗ੍ਰਿਫ਼ਤਾਰੀ
NEXT STORY