ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਦੀ ਸਪੋਟਰਾ ਤਹਿਸੀਲ ਹੈੱਡਕੁਆਟਰ ਤੋਂ ਤਕਰੀਬਨ ਚਾਰ ਕਿੱਲੋਮੀਟਰ ਦੂਰ ਬੂਕਨਾ ਪਿੰਡ ਵਿੱਚ ਇੱਕ ਮੰਦਿਰ ਦੇ ਪੁਜਾਰੀ ਨੂੰ ਜ਼ਮੀਨੀ ਵਿਵਾਦ ਕਾਰਨ ਜ਼ਿੰਦਾ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਲਾਜ ਦੌਰਾਨ ਵੀਰਵਾਰ ਰਾਤ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ਵਿੱਚ ਪੁਜਾਰੀ ਦਾ ਦੇਹਾਂਤ ਹੋ ਗਿਆ।
ਕਰੌਲੀ ਪੁਲਿਸ ਸੁਪਰੀਡੈਂਟ ਮ੍ਰਿਦੁਲ ਕਛਾਵਾ ਨੇ ਬੀਬੀਸੀ ਨੂੰ ਦੱਸਿਆ, "ਡਾਇੰਗ ਡੈਕਲੇਰੇਸ਼ਨ ਵਿੱਚ ਬਾਬੂ ਲਾਲ ਵੈਸ਼ਨਵ ਨੇ ਪੰਜ ਲੋਕਾਂ 'ਤੇ ਪੈਟਰੋਲ ਪਾ ਕੇ ਸਾੜਨ ਦਾ ਇਲਜ਼ਾਮ ਲਾਇਆ ਹੈ।''
''ਥਾਣਾ ਸਪੋਟਰਾ ਵਿੱਚ ਆਈਪੀਸੀ ਦੀ ਧਾਰਾ 307 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਇਸ ਨੂੰ ਧਾਰਾ 302 ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।"
ਐੱਸਪੀ ਕਛਾਵਾ ਨੇ ਕਿਹਾ, "ਚਾਰਜਸ਼ੀਟ ਧਾਰਾ 302 ਵਿੱਚ ਪੇਸ਼ ਕੀਤੀ ਜਾਵੇਗੀ। ਇਸ ਵਿੱਚ ਪੰਜ ਨਾਮਜ਼ਦ ਮੁਲਜ਼ਮ ਹਨ। ਅਸੀਂ ਮੁੱਖ ਮੁਲਜ਼ਮ ਕੈਲਾਸ਼ ਮੀਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ ਕਰ ਰਹੇ ਹਾਂ।"
ਇਹ ਵੀ ਪੜ੍ਹੋ:
ਉਨ੍ਹਾਂ ਅੱਗੇ ਕਿਹਾ, "ਇਹ ਸਭ ਜ਼ਮੀਨੀ ਵਿਵਾਦ ਕਾਰਨ ਹੋਇਆ ਹੈ। ਦੋਵੇਂ ਹੀ ਧਿਰਾਂ ਵਿੱਚੋਂ ਕਿਸੇ ਨੇ ਵੀ ਪਹਿਲਾਂ ਕਦੇ ਪੁਲਿਸ ਨੂੰ ਵਿਵਾਦ ਦੀ ਜਾਣਕਾਰੀ ਨਹੀਂ ਦਿੱਤੀ ਹੈ। ਇਹ ਘਟਨਾ ਅਚਾਨਕ ਵਾਪਰੀ ਹੈ।"
ਮ੍ਰਿਤਕ ਨੇ ਆਖ਼ਰੀ ਬਿਆਨ ਵਿੱਚ ਕੀ ਕਿਹਾ
ਪੁਲਿਸ ਨੂੰ ਦਿੱਤੇ ਆਪਣੇ ਆਖ਼ਰੀ ਬਿਆਨ ਵਿੱਚ ਮ੍ਰਿਤਕ ਬਾਬੂਲਾਲ ਵੈਸ਼ਨਵ ਨੇ ਦੱਸਿਆ ਸੀ, "ਮੇਰਾ ਪਰਿਵਾਰ ਬੂਕਣਾ ਪਿੰਡ ਵਿੱਚ ਰਾਧਾ ਗੋਪਾਲ ਜੀ ਮੰਦਰ ਦੀ ਪੂਜਾ ਕਰਦਾ ਹੈ। ਸਾਡਾ ਪਰਿਵਾਰ ਮੰਦਰ ਦੇ ਨਾਮ 'ਤੇ 15 ਬੀਘੇ ਜ਼ਮੀਨ 'ਤੇ ਖੇਤੀ ਕਰਦਾ ਹੈ, ਜਿਸ 'ਤੇ ਕੈਲਾਸ਼ ਮੀਨਾ ਅਤੇ ਉਸ ਦਾ ਪਰਿਵਾਰ ਕਬਜ਼ਾ ਕਰਨਾ ਚਾਹੁੰਦਾ ਸੀ।"
"8 ਅਕਤੂਬਰ ਨੂੰ ਸਵੇਰੇ 10 ਵਜੇ ਕੈਲਾਸ਼ ਮੀਨਾ ਆਪਣੇ ਪਰਿਵਾਰ ਨਾਲ ਆਇਆ ਅਤੇ ਜ਼ਮੀਨ 'ਤੇ ਕੱਚੀ ਝੌਂਪੜੀ ਬਣਾ ਰਹੇ ਸੀ। ਇਨਕਾਰ ਕਰਨ 'ਤੇ ਵਿਵਾਦ ਹੋ ਗਿਆ ਅਤੇ ਝੌਂਪੜੀ ਨੂੰ ਅੱਗ ਲਗਾ ਦਿੱਤੀ, ਜਿਸ ਵਿੱਚ ਮੈਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।"
ਮ੍ਰਿਤਕ ਦੇ ਰਿਸ਼ਤੇਦਾਰ ਸੁਰੇਸ਼ ਵੈਸ਼ਨਵ ਨੇ ਬੀਬੀਸੀ ਨੂੰ ਕਿਹਾ, "ਇਹ ਮੰਦਰ ਦੀ ਜ਼ਮੀਨ ਹੈ, ਜਿਸ ਨੂੰ ਸਾਡੀਆਂ ਸੱਤ ਪੀੜ੍ਹੀਆਂ ਨੇ ਦੇਖਿਆ ਹੈ। ਸਾਡੇ ਭਰਾ ਬਾਬੂਲਾਲ ਵੈਸ਼ਨਵ ਨੇ ਇਸ ਜ਼ਮੀਨ 'ਤੇ ਛੱਪਰ ਬਣਾਉਣ ਲਈ ਜ਼ਮੀਨ ਫਲੈਟ ਕਰਵਾਈ ਸੀ ਅਤੇ ਚਾਰਾ ਰੱਖਿਆ ਹੋਇਆ ਸੀ। ਹਾਲਾਂਕਿ, ਕੈਲਾਸ਼ ਮੀਨਾ ਜ਼ਮੀਨ 'ਤੇ ਕਬਜ਼ਾ ਕਰ ਰਹੇ ਸੀ।"
ਸੁਰੇਸ਼ ਕਹਿੰਦੇ ਹਨ, "ਕੈਲਾਸ਼ ਮੀਨਾ ਨੇ ਭਾਈ ਸਾਹਿਬ ਦੇ ਰੱਖੇ ਚਾਰੇ ਨੂੰ ਅੱਗ ਲਾ ਦਿੱਤੀ ਅਤੇ ਉਨ੍ਹਾਂ 'ਤੇ ਪੈਟਰੋਲ ਛਿੜਕ ਕੇ ਉਨ੍ਹਾਂ ਨੂੰ ਸਾੜ ਦਿੱਤਾ। ਜਦੋਂ ਤੱਕ ਘਰ ਵਾਲੇ ਪਹੁੰਚੇ ਤਾਂ ਉਹ ਬਹੁਤ ਜ਼ਿਆਦਾ ਸੜ ਚੁੱਕੇ ਸਨ। ਉਨ੍ਹਾਂ ਨੂੰ ਪਹਿਲਾਂ ਸਪੋਟਰਾ ਹਸਪਤਾਲ ਲੈ ਗਏ ਜਿੱਥੋਂ ਗੰਗਾਪੁਰ ਰੈਫ਼ਰ ਕਰ ਦਿੱਤਾ ਗਿਆ ਅਤੇ ਗੰਗਾਪੁਰ ਤੋਂ ਜੈਪੁਰ ਲਈ ਰੈਫ਼ਰ ਕਰ ਦਿੱਤਾ ਗਿਆ। ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।"
ਛੇ ਧੀਆਂ ਅਤੇ ਮਾਨਸਿਕ ਤੌਰ 'ਤੇ ਅਸਥਿਰ ਪੁੱਤਰ ਦੇ ਪਿਤਾ, ਮੰਦਰ ਦੇ ਪੁਜਾਰੀ ਬਾਬੂ ਲਾਲ ਵੈਸ਼ਨਵ ਘਰ ਦਾ ਪਾਲਣ ਪੋਸ਼ਣ ਕਰਦੇ ਸਨ। ਪੰਜ ਧੀਆਂ ਦਾ ਵਿਆਹ ਹੋ ਚੁੱਕਿਆ ਹੈ ਜਦਕਿ ਇੱਕ ਪੁੱਤਰ ਅਤੇ ਧੀ ਅਣਵਿਆਹੇ ਹਨ।
ਮੁੱਖ ਮੰਤਰੀ ਨੇ ਮੰਦਭਾਗਾ ਕਰਾਰ ਦਿੱਤਾ
ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਕਿਹਾ, "ਸਪੋਟਰਾ ਵਿੱਚ ਬਾਬੂਲਾਲ ਵੈਸ਼ਨਵ ਜੀ ਦਾ ਕਤਲ ਬੇਹੱਦ ਮੰਦਭਾਗਾ ਅਤੇ ਨਿੰਦਣਯੋਗ ਹੈ। ਇਸ ਤਰ੍ਹਾਂ ਦੀਆਂ ਹਰਕਤਾਂ ਦਾ ਸਭਿਅਕ ਸਮਾਜ ਵਿੱਚ ਕੋਈ ਸਥਾਨ ਨਹੀਂ ਹੈ। ਸੂਬਾ ਸਰਕਾਰ ਇਸ ਦੁਖੀ ਸਮੇਂ ਵਿੱਚ ਪਰਿਵਾਰ ਦੇ ਨਾਲ ਹੈ। ਇਸ ਘਟਨਾ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕਾਰਵਾਈ ਜਾਰੀ ਹੈ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। "
ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਨੇ ਟਵੀਟ ਕਰਕੇ ਕਿਹਾ, "ਕਰੌਲੀ ਜ਼ਿਲ੍ਹੇ ਦੇ ਸਪੋਟਰਾ ਵਿੱਚ ਮੰਦਿਰ ਦੇ ਪੁਜਾਰੀ ਨੂੰ ਜ਼ਿੰਦਾ ਸਾੜ ਕੇ ਮਾਰਨ ਦੇ ਮਾਮਲੇ ਦੀ ਜਿੰਨੀ ਨਿੰਦਾ ਕੀਤੀ ਜਾਵੇ, ਓਨੀ ਘੱਟ ਹੈ, ਜਿੰਨਾ ਦੁੱਖ ਜਤਾਇਆ ਜਾਵੇ, ਓਨਾ ਘੱਟ ਹੈ।"
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਇਸ ਮਾਮਲੇ ਵਿੱਚ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਲਿਖਿਆ, "ਕਰੌਲੀ ਵਿੱਚ ਇੱਕ ਮੰਦਿਰ ਦੇ ਪੁਜਾਰੀ ਨੂੰ ਜ਼ਿੰਦਾ ਸਾੜ ਦੇਣਾ ਰਾਜਸਥਾਨ ਦੀ ਮਾੜੀ ਹਾਲਤ ਨੂੰ ਦਰਸਾ ਰਿਹਾ ਹੈ। ਅਸ਼ੋਕ ਜੀ ਰਾਜਸਥਾਨ ਨੂੰ ਬੰਗਾਲ ਬਣਾਉਣਾ ਚਾਹੁੰਦੇ ਹਨ ਜਾਂ ਸੂਬਾ ਜੇਹਾਦੀਆਂ ਹਵਾਲੇ ਕਰ ਚੁੱਕੇ ਹਨ ਜਾਂ ਇਸ ਦਾ ਵੀ ਇਲਜ਼ਾਮ ਆਪਣੇ ਰਾਜਕੁਮਾਰ ਵਾਂਗ ਮੋਦੀ ਜੀ ਜਾਂ ਯੋਗੀ ਜੀ 'ਤੇ ਲਾਉਣਗੇ?"
ਸੋਸ਼ਲ ਮੀਡੀਆ 'ਤੇ ਸਮਾਜਿਕ ਸੰਗਠਨਾਂ, ਨੌਜਵਾਨਾਂ ਅਤੇ ਸਿਆਸਤਦਾਨਾਂ ਨੇ ਇਸ ਮਾਮਲੇ 'ਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪਰਿਵਾਰ ਨੂੰ ਮੁਆਵਜ਼ਾ ਅਤੇ ਸੁਰੱਖਿਆ ਦੀ ਮੰਗ ਵੀ ਕੀਤੀ ਗਈ ਹੈ।
ਪਿੰਡ ਬੂਕਣਾ ਦੇ ਵਸਨੀਕ ਘਨਸ਼ਾਮ ਵੈਸ਼ਨਵ ਨੇ ਬੀਬੀਸੀ ਨੂੰ ਦੱਸਿਆ, "ਪੁਜਾਰੀ ਬਾਬੂ ਲਾਲ ਵੈਸ਼ਨਵ ਨੂੰ ਪਿੰਡ ਵਾਸੀਆਂ ਨੇ ਮੰਦਿਰ ਲਈ ਖੇਤੀ ਦੀ ਜ਼ਮੀਨ ਦਾਨ ਕੀਤੀ ਸੀ, ਜੋ ਕਿ ਮਾਲ ਰਿਕਾਰਡ ਵਿੱਚ ਮੰਦਰ ਮੁਆਫੀ ਵਿੱਚ ਦਰਜ ਹੈ। ਚਾਰ-ਪੰਜ ਦਿਨ ਪਹਿਲਾਂ ਵੀ ਪਿੰਡ ਦੇ ਸੌ ਘਰਾਂ ਦੀ ਮੀਟਿੰਗ ਵਿੱਚ ਪੰਚਾਂ ਨੇ ਪੁਜਾਰੀ ਦਾ ਸਮਰਥਨ ਕੀਤਾ ਸੀ।"
ਸਵਾਈ ਮਾਨਸਿੰਘ ਹਸਪਤਾਲ ਵਿੱਚ ਪ੍ਰਦਰਸ਼ਨ
ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ਵਿੱਚ ਇਲਾਜ ਦੌਰਾਨ ਪੁਜਾਰੀ ਬਾਬੂਲਾਲ ਦੀ ਮੌਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਕਈ ਸਮਾਜਿਕ ਸੰਗਠਨਾਂ ਨੇ ਪ੍ਰਦਰਸ਼ਨ ਕੀਤਾ।
ਆਲ ਇੰਡੀਆ ਬ੍ਰਾਹਮਣ ਮਹਾਸਭਾ ਦੇ ਯੂਥ ਪ੍ਰਧਾਨ ਵਿਪਨ ਸ਼ਰਮਾ ਦਾ ਕਹਿਣਾ ਹੈ ਕਿ ਪੁਜਾਰੀ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ 50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।
ਕਰੌਲੀ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਗਏ ਅਤੇ ਪੁਜਾਰੀ ਦੇ ਕਤਲ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਦੇਣ ਦੀ ਮੰਗ ਕੀਤੀ ਗਈ।
ਪੁਜਾਰੀ ਬਾਬੂ ਲਾਲ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਸ਼ੁੱਕਰਵਾਰ ਸ਼ਾਮ 5 ਵਜੇ ਦੇ ਕਰੀਬ ਬੂਕਨਾ ਪਿੰਡ ਲਿਆਂਦਾ ਗਿਆ, ਜਿੱਥੇ ਮ੍ਰਿਤਕ ਪੁਜਾਰੀ ਦੇ ਰਿਸ਼ਤੇਦਾਰ ਸੋਗ ਵਿੱਚ ਡੁੱਬੇ ਹੋਏ ਸਨ।
ਦੂਜੇ ਪਾਸੇ ਮੁਲਜ਼ਮ ਦੇ ਸਾਰੇ ਪਰਿਵਾਰਕ ਮੈਂਬਰ ਫਰਾਰ ਦੱਸੇ ਜਾ ਰਹੇ ਹਨ, ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਮੰਗਾਂ ਨਾ ਮੰਨੇ ਜਾਣ ਤੱਕ ਅੰਤਮ ਸਸਕਾਰ ਨਾ ਕਰਨ ਦੀ ਚੇਤਾਵਨੀ
ਮ੍ਰਿਤਕ ਪੁਜਾਰੀ ਬਾਬੂਲਾਲ ਵੈਸ਼ਨਵ ਦੀ ਮ੍ਰਿਤਕ ਦੇਹ ਸ਼ਾਮ ਨੂੰ ਉਨ੍ਹਾਂ ਦੇ ਘਰ ਪਹੁੰਚੀ। ਪਰ ਪਰਿਵਾਰ ਦੇ ਮੈਂਬਰ ਕਹਿ ਰਹੇ ਹਨ ਜਦੋਂ ਤੱਕ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦਾ ਅੰਤਮ ਸਸਕਾਰ ਨਹੀਂ ਕਰਨਗੇ।
ਮ੍ਰਿਤਕ ਬਾਬੂਲਾਲ ਵੈਸ਼ਨਵ ਦੇ ਰਿਸ਼ਤੇਦਾਰ ਸੁਰੇਸ਼ ਵੈਸ਼ਨਵ ਨੇ ਕਿਹਾ, "ਜਦੋਂ ਤੱਕ ਪ੍ਰਸ਼ਾਸਨ ਸਾਡੀਆਂ ਮੰਗਾਂ ਨਹੀਂ ਮੰਨੇਗਾ, ਅਸੀ ਅੰਤਮ ਸੰਸਕਾਰ ਨਹੀਂ ਕਰਾਂਗੇ। ਚਾਹੇ ਕਿੰਨੇ ਦਿਨ ਲਾਸ਼ ਰੱਖਣੀ ਪਏ।"
ਸੁਰੇਸ਼ ਦਾ ਕਹਿਣਾ ਹੈ ਕਿ 50 ਲੱਖ ਰੁਪਏ ਮੁਆਵਜ਼ਾ, ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਦੀ ਸੁਰੱਖਿਆ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ:
ਇੱਧਰ ਸਪੋਟਰਾ ਦੇ ਐੱਸਡੀਐਮ ਓਮਪ੍ਰਕਾਸ਼ ਮੀਨਾ ਨੇ ਬੀਬੀਸੀ ਨੂੰ ਦੱਸਿਆ, "ਹਿੰਦੂ ਰੀਤੀ ਰਿਵਾਜਾਂ ਅਨੁਸਾਰ ਸੂਰਜ ਡੁੱਬਣ ਤੋਂ ਬਾਅਦ ਅੰਤਿਮ ਸਸਕਾਰ ਨਹੀਂ ਹੁੰਦਾ, ਇਸ ਲਈ ਪਰਿਵਾਰ ਸਵੇਰੇ ਅੰਤਮ ਸਸਕਾਰ ਕਰੇਗਾ। ਜੋ ਵੀ ਮੰਗ ਹੋਵੇਗੀ, ਉਹ ਸਵੇਰੇ ਰੱਖ ਦੇਵਾਂਗੇ।"
ਐੱਸਡੀਐੱਮ ਨੇ ਕਿਹਾ, "ਅਸੀਂ ਦਿਨ ਸਮੇਂ ਪਰਿਵਾਰ ਕੋਲ ਗਏ ਸੀ, ਉਨ੍ਹਾਂ ਨੇ ਕੋਈ ਸਪਸ਼ਟ ਮੰਗ ਨਹੀਂ ਰੱਖੀ। ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਅਤੇ ਵਿੱਤੀ ਸਹਾਇਤਾ ਦੀ ਗੱਲ ਰੱਖੀ ਹੈ। ਪਰ ਹਾਲੇ ਤੱਕ ਪਰਿਵਾਰ ਨੇ ਸਪੱਸ਼ਟ ਅਤੇ ਲਿਖਤ ਵਿੱਚ ਕੋਈ ਮੰਗ ਨਹੀਂ ਰੱਖੀ ਹੈ।"
ਇਹ ਵੀ ਵੇਖੋ
https://www.youtube.com/watch?v=2_0ztfKPLdI
https://www.youtube.com/watch?v=vSe79kJcR8s
https://www.youtube.com/watch?v=GjlGQY7-HnM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '30948b24-c10b-43c1-9e60-f4a5c6e83697','assetType': 'STY','pageCounter': 'punjabi.india.story.54484189.page','title': 'ਰਾਜਸਥਾਨ \'ਚ ਕਥਿਤ ਤੌਰ \'ਤੇ ਜ਼ਿੰਦਾ ਸਾੜੇ ਗਏ ਪੁਜਾਰੀ ਨੇ ਆਪਣੇ ਆਖ਼ਰੀ ਬਿਆਨ ਵਿੱਚ ਇਹ ਦੱਸਿਆ - ਗਰਾਊਂਡ ਰਿਪੋਰਟ','author': 'ਮੋਹਰ ਸਿੰਘ ਮੀਨਾ','published': '2020-10-10T01:52:17Z','updated': '2020-10-10T01:52:17Z'});s_bbcws('track','pageView');

ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨਾਂ ਬਾਰੇ ਕੰਗਨਾ ਦੇ ਟਵੀਟ ’ਤੇ ਅਦਾਲਤ ਦੇ FIR ਦਰਜ ਕਰਨ ਦੇ ਹੁਕਮ
NEXT STORY