ਇੰਡੋਨੇਸ਼ੀਆਂ ਦੇ ਸਰਕਾਰੀ ਅਧਿਕਾਰੀ ਮੁਤਾਬਕ, ਸ਼ਨੀਵਾਰ ਨੂੰ ਉਡਾਨ ਭਰਨ ਤੋਂ ਕੁਝ ਮਿੰਟਾਂ ਬਾਅਦ ਸਮੁੰਦਰ ਵਿੱਚ ਡਿੱਗੇ ਹਵਾਈ ਜਹਾਜ਼ ਦੇ ਬਲੈਕ ਬਾਕਸ ਦੀ ਲੋਕੇਸ਼ਨ ਮਿਲ ਗਈ ਹੈ।
ਨੇਵੀ ਦੇ ਡੁਬੋਲੀਆਂ ਨੂੰ ਭਰੋਸਾ ਹੈ ਕਿ ਸੋਮਵਾਰ ਨੂੰ ਸਰਚ ਆਪਰੇਸ਼ਨ ਸ਼ੁਰੂ ਹੋਣ ਤੋਂ ਬਾਅਦ ਉਹ ਫਲਾਇਟ ਦੇ ਦੋਵੇਂ ਰਿਕਾਰਡਰਜ਼ ਵੀ ਲੱਭ ਲੈਣਗੇ।
ਜਹਾਜ਼ ਦੇ ਕੁਝ ਹਿੱਸੇ ਅਤੇ ਮਨੁੱਖੀ ਸਰੀਰਾਂ ਦੇ ਅੰਗ ਵੀ ਮਿਲ ਰਹੇ ਹਨ।
ਇਹ ਵੀ ਪੜ੍ਹੋ
ਸ੍ਰੀਵਿਜਯਾ ਏਅਰ ਬੋਇੰਗ 737 ਵਿਚ 62 ਲੋਕ ਸਵਾਰ ਸਨ, ਜਦੋਂ ਇਹ ਬੋਰਨਿਓ ਦੀ ਯਾਤਰਾ ਲਈ ਜਾਣ ਸਮੇਂ ਰਾਡਾਰ ਤੋਂ ਆਪਣਾ ਸੰਪਰਕ ਗੁਆ ਬੈਠਾ।
ਇੰਡੋਨੇਸ਼ੀਆਂ ਦੀ ਟਰਾਂਸਪੋਰਟ ਸੁਰੱਖਿਆ ਕਮੇਟੀ ਦੇ ਮੁਖੀ ਸੂਰਜਾਂਤੋ ਤਜਹਜਾਨੋ ਨੇ ਏਐਫਪੀ ਨੂੰ ਦੱਸਿਆ, ਸਾਨੂੰ ਦੋਵੇਂ ਬਲੈਕ ਬਾਕਸਿਜ਼ ਦੀ ਲੋਕੋਸ਼ਨ ਦਾ ਪਤਾ ਲੱਗ ਗਿਆ ਹੈ।
ਡਾਇਵਰ ਉਨ੍ਹਾਂ ਨੂੰ ਹਾਸਲ ਕਰਨ ਦਾ ਕੰਮ ਸ਼ੁਰੂ ਕਰ ਰਹੇ ਹਨ। ਆਸ ਹੈ ਕਿ ਇਹ ਮਿਲ ਜਾਣਗੇ। ਇਨ੍ਹਾਂ ਵਿਚ ਜਹਾਜ਼ ਦਾ ਸਾਰਾ ਡਾਟਾ ਹੁੰਦਾ ਹੈ ਅਤੇ ਇਸ ਨਾਲ ਹਾਦਸੇ ਦਾ ਕਾਰਨਾਂ ਦਾ ਪਤਾ ਲੱਗ ਸਕੇਗਾ।
ਸਰਚ ਕਰਨ ਵਾਲੀ ਏਜੰਸੀ ਨੂੰ ਦੋ ਚੀਜ਼ਾ ਮਿਲੀਆਂ ਹਨ, ਇੱਕ ਬੈਗ ਵਿਚ ਕਿਸੇ ਯਾਤਰੀ ਦਾ ਸਮਾਨ ਹੈ ਅਤੇ ਦੂਜੇ ਕੁਝ ਮਨੁੱਖੀ ਅੰਗ ਹਨ। ਪਰ ਅਜੇ ਤੱਕ ਇਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਇਸੇ ਕਾਰਨ ਲਾਪਤਾ ਲੋਕਾਂ ਦੇ ਰਿਸ਼ਤੇਦਾਰਾਂ ਦੀ ਉਡੀਕ ਵੀ ਅਜੇ ਲੰਬੀ ਹੋ ਰਹੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਮਨੋਹਰ ਲਾਲ ਖੱਟਰ ਨੇ ਹੋਏ ਵਿਰੋਧ ਲਈ ਕਿਸ ਅਧਾਰ 'ਤੇ ਗੁਰਨਾਮ ਸਿੰਘ ਚੜੂਨੀ ਨੂੰ ਜ਼ਿੰਮੇਵਾਰ ਦੱਸਿਆ
ਕਰਨਾਲ ਘਟਨਾ ਲਈ ਸੀਐੱਮ ਖੱਟਰ ਨੇ ਗੁਰਨਾਮ ਸਿੰਘ ਦਾ ਨਾਂ ਲਿਆ
ਮਨਹੋਰ ਲਾਲ ਖੱਟਰ ਨੇ ਕਿਹਾ, "ਜੇ ਮੈਂ ਕਿਸੇ ਇੱਕ ਵਿਅਕਤੀ ਦਾ ਨਾਂ ਲਿਆ ਤਾਂ ਉਹ ਗੁਰਨਾਮ ਸਿੰਘ ਚੜੂਨੀ ਨੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਫੇਲ੍ਹ ਕਰਨ ਦੀ ਅਪੀਲ ਕੀਤੀ ਸੀ।"
"ਉਨ੍ਹਾਂ ਦਾ ਇੱਕ ਵੀਡੀਓ ਦੋ ਦਿਨਾਂ ਤੋਂ ਵਾਇਰਲ ਹੈ ਜਿਸ ਵਿੱਚ ਉਹ ਲੋਕਾਂ ਨੂੰ ਇਸ ਪ੍ਰੋਗਰਾਮ ਨੂੰ ਫੇਲ੍ਹ ਕਰਨ ਦੀ ਅਪੀਲ ਕਰ ਰਹੇ ਹਨ। "
ਇਸ ਦੇ ਨਾਲ ਹੀ ਉਨ੍ਹਾਂ ਨੇ ਖੇਤੀ ਕਾਨੂੰਨਾਂ ਦੇ ਹੋ ਰਹੇ ਵਿਰੋਧ ਲਈ ਕਾਂਗਰਸੀਆਂ ਨੂੰ ਵੀ ਜ਼ਿੰਮੇਵਾਰ ਦੱਸਿਆ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਖੇਤੀ ਕਾਨੂੰਨਾਂ ਨੂੰ ਲੈਕੇ ਚੱਲ ਰਹੇ ਰੇੜਕੇ ਦੇ ਇਹ ਹੋ ਸਕਦੇ ਨੇ ਤਿੰਨ ਹੱਲ -ਮਾਹਰਾਂ ਦੀ ਰਾਇ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਲਗਤਾਰ ਦਿੱਲੀ ਦੇ ਬਾਰਡਰਾਂ 'ਤੇ ਲੰਬੇ ਸਮੇਂ ਤੋਂ ਰੋਸ-ਪ੍ਰਦਰਸ਼ਨ ਕਰ ਰਹੇ ਹਨ।
ਮਸਲਾਂ ਸੁਲਝਾਉਣ ਲਈ ਕੇਂਦਰ ਸਰਕਾਰ ਹੋ ਰਹੀਆਂ ਮੀਟਿੰਗਾਂ ਵੀ ਬੇਸਿੱਟਾ ਹੀ ਨਿਕਲ ਰਹੀਆਂ ਹਨ, ਅਜਿਹੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਸਿਆਸੀ ਵਿਸ਼ਲੇਸ਼ਕ ਪ੍ਰੋਫੈਸਰ ਮੁਹੰਮਦ ਖ਼ਾਲਿਦ ਨੇ ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨਾਲ ਵਿਸ਼ੇਸ਼ ਗੱਲ ਕੀਤੀ।
ਇਸ ਦੌਰਾਨ ਪ੍ਰੋਫੈਸਰ ਖ਼ਾਲਿਦ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਗੱਲ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਸ਼ੁਰੂ ਤੋਂ ਅੜੀ ਹੋਈ ਹੈ ਕਿ ਕਾਨੂੰਨ ਵਾਪਸ ਨਹੀਂ ਲੈਣੇ।
ਉਨ੍ਹਾਂ ਕਾਨੂੰਨਾਂ ਨੂੰ ਜਿਨ੍ਹਾਂ ਪਾਰਲੀਮੈਂਟ ਵਿੱਚ ਪਾਸ ਕੀਤਾ ਗਿਆ ਹੈ, ਫਿਰ ਰਾਸ਼ਟਰਪਤੀ ਦੇ ਹਸਤਾਖ਼ਰ ਹੋਏ ਹਨ, ਉਨ੍ਹਾਂ ਨੂੰ ਵਾਪਸ ਲੈਣਾ ਸਰਕਾਰ ਲਈ ਵੀ ਇੰਨਾ ਸੌਖਾ ਨਹੀਂ ਹੈ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ
WhatsApp ਦੀ ਕੀ ਹੈ ਨਵੀਂ ਪੌਲਿਸੀ ਜੋ ਤੁਹਾਡੇ ਲਈ ਜਾਣਨੀ ਬਹੁਤ ਜ਼ਰੂਰੀ ਹੈ
"ਇਫ ਯੂ ਆਰ ਨੌਟ ਪੇਇੰਗ ਫਾਰ ਦਿ ਪ੍ਰੋਡਕਟ, ਯੂ ਆਰ ਦਿ ਪ੍ਰੋਡਕਟ।" ਯਾਨੀ ਜੇਕਰ ਤੁਸੀਂ ਕਿਸੇ ਪ੍ਰੋਡਕਟ ਦੀ ਵਰਤੋਂ ਕਰਨ ਲਈ ਪੈਸੇ ਨਹੀਂ ਦੇ ਰਹੇ ਹੋ ਤਾਂ ਤੁਸੀਂ ਹੀ ਉਹ ਪ੍ਰੋਡਕਟ ਹੋ।
ਜੇਕਰ ਤੁਸੀਂ ਹਾਲ ਹੀ ਵਿੱਚ ਨੈੱਟਫਲਿਕਸ 'ਤੇ ਆਈ ਡਾਕੂਮੈਂਟਰੀ ਫ਼ਿਲਮ 'ਸੋਸ਼ਲ ਡਾਇਲੇਮਾ' ਦੇਖੀ ਹੈ ਤਾਂ ਇਹ ਗੱਲ ਤੁਸੀਂ ਭੁੱਲੇ ਨਹੀਂ ਹੋਵੋਗੇ।
'ਸੋਸ਼ਲ ਡਾਇਲੇਮਾ' ਵਿੱਚ ਇਹ ਗੱਲ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਅਤੇ ਵਟਸਐੱਪ ਵਰਗੇ ਸੋਸ਼ਲ ਮੀਡੀਆ ਪਲੈਟਫਾਰਮ ਅਤੇ ਐਪਸ ਦੇ ਸੰਦਰਭ ਵਿੱਚ ਕਹੀ ਗਈ ਸੀ।
ਫੇਸਬੁੱਕ ਅਤੇ ਵਟਸਐੱਪ ਵਰਗੇ ਪਲੈਟਫਾਰਮ ਜਿਨ੍ਹਾਂ ਨੂੰ ਅਸੀਂ ਲਗਭਗ ਮੁਫ਼ਤ ਵਿੱਚ ਉਪਯੋਗ ਕਰਦੇ ਹਾਂ, ਕੀ ਉਹ ਸਚਮੁੱਖ ਮੁਫ਼ਤ ਹਨ?
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਕੋਰੋਨਾ ਤੇ ਮੰਦੀ ਦੇ ਬਾਵਜੂਦ ਇੱਕ ਕੰਪਨੀ ਦੇ ਸ਼ੇਅਰਾਂ ਨੇ ਲੋਕਾਂ ਨੂੰ ਕਿਵੇਂ ਕਰੋੜਪਤੀ ਬਣਾਇਆ
ਟੈਸਲਾ ਦੇ ਸ਼ੇਅਰਾਂ ਦੀ ਵਧਦੀ ਕੀਮਤ ਦੀ ਵਜ੍ਹਾ ਨਾਲ ਸਾਲ 2020 ਵਿੱਚ ਕਈ ਲੋਕ ਕਰੋੜਪਤੀ ਬਣ ਗਏ ਹਨ।
ਉਹ ਆਪਣੇ ਆਪ ਨੂੰ ਕਰੋੜਪਤੀ ਜਾਂ ਅਰਬਪਤੀ ਕਹਿਣ ਦੀ ਬਜਾਇ, ਟੈਸਲਾਨੀਅਰ ਯਾਨੀ ਟੈਸਲਾਪਤੀ ਕਹਿੰਦੇ ਹਨ।
ਐਲਨ ਮਸਕ ਦੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੇ ਸ਼ੇਅਰਾਂ ਦੀ ਕੀਮਤ ਵਿੱਚ ਸਾਲ 2020 ਦੌਰਾਨ 700 ਫ਼ੀਸਦ ਤੋਂ ਵੀ ਜ਼ਿਆਦਾ ਵਾਧਾ ਹੋਇਆ।
ਇਸ ਦੇ ਨਾਲ ਹੀ ਇਹ ਦੁਨੀਆਂ ਦੀ ਸਭ ਤੋਂ ਵੱਧ ਕੀਮਤ ਵਾਲੀ ਕਾਰ ਕੰਪਨੀ ਬਣ ਗਈ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
https://www.youtube.com/watch?v=KGtOJC1ZOco
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'fb658b69-92a1-4a7f-885f-3840715087f9','assetType': 'STY','pageCounter': 'punjabi.international.story.55614124.page','title': 'ਇੰਡੋਨੇਸ਼ੀਆਂ ਜਹਾਜ਼ ਹਾਦਸਾ: ਬਲੈਕ ਬਾਕਸ ਦੀ ਲੋਕੇਸ਼ਨ ਮਿਲੀ ਪਰ ਪਰਿਵਾਰਾਂ ਦੀ ਉਡੀਕ ਲੰਮੀ - 5 ਅਹਿਮ ਖ਼ਬਰਾਂ','published': '2021-01-11T02:15:26Z','updated': '2021-01-11T02:15:26Z'});s_bbcws('track','pageView');
ਕੋਵਿਡ-19 ਟੀਕਾਕਰਨ ਭਾਰਤ ’ਚ 16 ਜਨਵਰੀ ਨੂੰ ਸ਼ੁਰੂ ਹੋਵੇਗਾ, ਇਸ ਬਾਰੇ ਮੁਕੰਮਲ ਜਾਣਕਾਰੀ
NEXT STORY