ਜਿਸ ਦੂਰ-ਦੁਰਾਡੇ ਇਲਾਕੇ ਵਿੱਚ ਘਟਨਾ ਵਾਪਰੀ ਹੈ ਉਸਦਾ ਮਤਲਬ ਇਹ ਹੈ ਕਿ ਅਜੇ ਤੱਕ ਕਿਸੇ ਦੇ ਕੋਲ ਇਸ ਸਵਾਲ ਦਾ ਸਪੱਸ਼ਟ ਜਵਾਬ ਨਹੀਂ ਹੋਵੇਗਾ ਕਿ ਇਹ ਕਿਉਂ ਹੋਇਆ ਹੈ?
ਗਲੇਸ਼ੀਅਰਾਂ 'ਤੇ ਰਿਸਰਚ ਕਰਨ ਵਾਲੇ ਮਾਹਰਾਂ ਮੁਤਾਬਕ ਹਿਮਾਲਿਆ ਦੇ ਇੱਕਲੇ ਇਸ ਹਿੱਸੇ 'ਚ ਹੀ ਲਗਭਗ 1,000 ਗਲੇਸ਼ੀਅਰ ਮੌਜੂਦ ਹਨ।
ਮਾਹਰਾਂ ਦਾ ਮੰਨਣਾ ਹੈ ਕਿ ਤਾਪਮਾਨ 'ਚ ਵਾਧੇ ਦੇ ਕਾਰਨ ਬਰਫ਼ ਦੇ ਤੋਦਿਆਂ ਦੇ ਡਿੱਗਣ ਦੀ ਸੰਭਾਵਨਾ ਹੈ, ਜਿਸ ਕਾਰਨ ਉਨ੍ਹਾਂ ਵਿਚਲਾ ਪਾਣੀ ਵੱਡੀ ਮਾਤਰਾ ਵਿੱਚ ਵਹਿ ਗਿਆ।
ਅਤੇ ਇਸ ਦੇ ਕਾਰਨ ਹੀ ਬਰਫ਼ ਦੀ ਚੱਟਾਨ ਹੇਠਾਂ ਡਿੱਗ ਸਕਦੀ ਹੈ ਜਿਸ 'ਚੋਂ ਚਿੱਕੜ ਅਤੇ ਚੱਟਾਨਾਂ ਖਿਸਕ ਕੇ ਹੇਠਾਂ ਵੱਲ ਆ ਜਾਂਦੀਆਂ ਹਨ।
ਇਹ ਵੀ ਪੜ੍ਹੋ:
ਇੱਕ ਸੀਨੀਅਰ ਗਲੇਸ਼ੀਓਲੋਜਿਸਟ ਡੀਪੀ ਡੋਬਾਲ, ਜੋ ਕਿ ਹਾਲ 'ਚ ਹੀ ਦੇਹਰਾਦੂਨ 'ਚ ਸਰਕਾਰੀ ਵਾਡੀਆ ਇੰਸਟੀਚਿਊਟ ਆਫ਼ ਹਿਮਾਲਿਅਨ ਜਿਓਲੋਜੀ ਤੋਂ ਸੇਵਾਮੁਕਤ ਹੋਏ ਹਨ, ਉਨ੍ਹਾਂ ਨੇ ਦੱਸਿਆ, "ਅਸੀਂ ਉਨ੍ਹਾਂ ਨੂੰ ਮ੍ਰਿਤ ਬਰਫ਼ ਕਹਿੰਦੇ ਹਾਂ ਕਿਉਂਕਿ ਉਹ ਪਿੱਛੇ ਰਹਿ ਰਹੇ ਗਲੇਸ਼ੀਅਰਾਂ ਤੋਂ ਵੱਖ ਹੋ ਜਾਂਦੀ ਹੈ ਅਤੇ ਉਹ ਆਮ ਤੌਰ 'ਤੇ ਚੱਟਾਨਾਂ ਅਤੇ ਪੱਥਰਾਂ ਦੇ ਮਲਬੇ ਨਾਲ ਢੱਕੇ ਹੁੰਦੇ ਹਨ।"
"ਇਹ ਇੱਕ ਮਜ਼ਬੂਤ ਸੰਭਾਵਨਾ ਹੈ ਕਿਉਂਕਿ ਇੱਥੇ ਭਾਰੀ ਮਾਤਰਾ 'ਚ ਮਲਬਾ ਹੇਠਾਂ ਵੱਲ ਨੂੰ ਵਹਿ ਕੇ ਆਇਆ ਹੈ।"
ਕੁਝ ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਬਰਫ਼ੀਲੇ ਤੂਫ਼ਾਨ ਵੀ ਗਲੇਸ਼ੀਅਰ ਝੀਲ ਨਾਲ ਟੱਕਰਾ ਸਕਦਾ ਹੈ, ਜਿਸ ਤੋਂ ਬਾਅਦ ਗਲੇਸ਼ੀਅਰ ਫੱਟ ਗਿਆ ਅਤੇ ਭਾਰੀ ਹੜ੍ਹ ਦਾ ਕਾਰਨ ਬਣਿਆ।
ਪਰ ਕੁਝ ਹੋਰ ਮਾਹਰਾਂ ਦਾ ਕਹਿਣਾ ਹੈ ਕਿ ਇੱਥੇ ਕਿਸੇ ਵੀ ਅਜਿਹੇ ਜਲਘਰ ਜਾਂ ਜਲਸਰੋਤ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਸੀ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਡਾ. ਡੋਬਾਲ ਨੇ ਕਿਹਾ, "ਪਰ ਤੁਸੀਂ ਬਿਲਕੁਲ ਵੀ ਅੰਦਾਜ਼ਾ ਨਹੀਂ ਲਗਾ ਸਕਦੇ ਹੋ ਕਿ ਕਿੰਨੀ ਛੇਤੀ ਇੰਨ੍ਹਾਂ ਗਲੇਸ਼ੀਅਰ ਝੀਲਾਂ ਦਾ ਨਿਰਮਾਣ ਹੋ ਜਾਂਦਾ ਹੈ।"
ਗਲੋਬਲ ਵਾਰਮਿੰਗ ਦੇ ਕਾਰਨ ਹਿੰਦੂ ਕੁਸ਼ ਹਿਮਾਲਿਅਨ ਖੇਤਰ 'ਚ ਤੇਜ਼ੀ ਨਾਲ ਪਿਘਲ ਰਹੇ ਗਲੇਸ਼ੀਅਰਾਂ ਦਾ ਮਤਲਬ ਹੈ ਕਿ ਗਲੇਸ਼ੀਅਰ ਝੀਲਾਂ ਖ਼ਤਰਨਾਕ ਢੰਗ ਨਾਲ ਫੈਲ ਰਹੀਆਂ ਹਨ ਅਤੇ ਹੋਰ ਬਹੁਤ ਸਾਰੀਆਂ ਨਵੀਆਂ ਵੀ ਬਣ ਰਹੀਆਂ ਹਨ।
ਜਦੋਂ ਉਨ੍ਹਾਂ ਦੇ ਪਾਣੀ ਦਾ ਪੱਧਰ ਖ਼ਤਰਨਾਕ ਮੁਕਾਮ 'ਤੇ ਪਹੁੰਚ ਜਾਂਦਾ ਹੈ ਤਾਂ ਫੱਟ ਜਾਂਦਾ ਹੈ ਅਤੇ ਆਪਣੇ ਮਲਬੇ ਅਤੇ ਤੇਜ਼ ਪਾਣੀ ਨਾਲ ਮਨੁੱਖੀ ਬਸਤੀਆਂ ਅਤੇ ਬੁਨਿਆਦੀ ਢਾਂਚੇ ਸਣੇ ਸਭ ਕੁਝ ਹੇਠਾਂ ਵੱਲ ਵਹਾ ਕੇ ਲੈ ਜਾਂਦਾ ਹੈ।
ਪਿਛਲੇ ਕੁਝ ਸਮੇਂ ਦੌਰਾਨ ਇਸ ਖੇਤਰ 'ਚ ਕਈ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ।
ਇਸ ਦੀ ਇੱਕ ਹੋਰ ਸੰਭਾਵਨਾ ਇਹ ਵੀ ਹੈ ਕਿ ਬਰਫ਼ੀਲੇ ਤੂਫ਼ਾਨ ਜਾਂ ਜ਼ਮੀਨੀ ਖਿਸਕਾਵ ਨੇ ਨਦੀ ਦੇ ਪਾਣੀ ਦੇ ਪੱਧਰ 'ਚ ਐਨਾ ਵਾਧਾ ਕੀਤਾ ਹੋਵੇਗਾ ਕਿ ਉਹ ਹੜ੍ਹ ਦਾ ਰੂਪ ਧਾਰ ਕਰ ਗਿਆ ਹੋਵੇਗਾ।
ਹਿਮਾਲਿਆ ਖੇਤਰ 'ਚ ਜ਼ਮੀਨੀ ਖਿਸਕਾਵ ਦੇ ਕਾਰਨ ਕਈ ਨਦੀਆਂ ਦੇ ਪ੍ਰਵਾਹ 'ਚ ਰੁਕਾਵਟ ਪੈਦਾ ਹੋਣ ਦੇ ਮਾਮਲੇ ਸਾਹਮਣੇ ਆਏ ਹਨ।
ਜਿਸ ਨਾਲ ਅਸਥਾਈ ਝੀਲਾਂ ਦਾ ਨਿਰਮਾਣ ਹੁੰਦਾ ਹੈ ਅਤੇ ਬਾਅਦ 'ਚ ਉਹ ਫੱਟ ਜਾਂਦੀਆਂ ਹਨ।
ਇਸ ਨਾਲ ਮਨੁੱਖੀ ਬਸਤੀਆਂ ਅਤੇ ਹੋਰ ਬੁਨਿਆਦੀ ਢਾਂਚਾ ਜਿਵੇਂ ਕਿ ਪੁੱਲ ਅਤੇ ਪਣ ਬਿਜਲੀ ਪਲਾਂਟ ਆਦਿ ਨੁਕਸਾਨੇ ਜਾਂਦੇ ਹਨ।
ਜਦੋਂ ਸਾਲ 2013 'ਚ ਕੇਦਾਰਨਾਥ ਅਤੇ ਉੱਤਰਾਖੰਡ ਦੇ ਹੋਰ ਕਈ ਇਲਾਕਿਆਂ 'ਚ ਭਾਰੀ ਹੜ੍ਹ ਨੇ ਤਬਾਹੀ ਮਚਾਈ ਸੀ ਤਾਂ ਉਸ ਸਮੇਂ ਇਸ ਸਬੰਧੀ ਕਈ ਸਿਧਾਂਤ ਸਾਹਮਣੇ ਆਏ ਸਨ।
ਡਾ. ਡੋਬਾਲ ਦਾ ਕਹਿਣਾ ਹੈ, "ਅਸੀਂ ਸਿਰਫ ਕੁਝ ਸਮੇਂ ਬਾਅਦ ਹੀ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਸੀ ਕਿ ਇਨ੍ਹਾਂ ਹੜ੍ਹਾਂ ਪਿੱਛੇ ਦਾ ਮੁੱਖ ਕਾਰਨ ਛੋਰਾਬਾੜੀ ਗਲੇਸ਼ੀਅਰ ਝੀਲ ਦਾ ਫੱਟਣਾ ਸੀ।"
ਇਹ ਵੀ ਪੜ੍ਹੋ:
ਉੱਤਰਾਖੰਡ ਦੇ ਅਧਿਕਾਰੀਆਂ ਨੇ ਕਿਹਾ ਕਿ ਧੌਲੀਗੰਗਾ ਨਹਿਰ 'ਚ ਆਏ ਹੜ੍ਹਾਂ ਦੇ ਕਾਰਨਾਂ ਦਾ ਜਾਇਜ਼ਾ ਲੈਣ ਲਈ ਮਾਹਰਾਂ ਦੀ ਟੀਮ ਤੈਨਾਤ ਕੀਤੀ ਗਈ ਹੈ।
ਇਹ ਵੀ ਦੇਖੋ:
https://www.youtube.com/watch?v=RzpyDKtDVbM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '6ba312de-587b-4832-9565-f2241f487060','assetType': 'STY','pageCounter': 'punjabi.india.story.55975800.page','title': 'ਉੱਤਰਾਖੰਡ ਵਿੱਚ ਇਹ \'ਤਬਾਹੀ\' ਕਿਉਂ ਮਚੀ ਹੋਵੇਗੀ? ਕੀ ਕਹਿੰਦੇ ਹਨ ਮਾਹਰ','author': ' ਨਵੀਨ ਸਿੰਘ ਖੜਕਾ','published': '2021-02-08T02:17:14Z','updated': '2021-02-08T02:17:14Z'});s_bbcws('track','pageView');

ਹਰਿਆਣਾ ਦੀ ਨੌਦੀਪ ਕੌਰ ਦਾ ਮੁੱਦਾ ਕਮਲਾ ਹੈਰਿਸ ਦੀ ਭਾਣਜੀ ਨੇ ਕਿਉਂ ਚੁੱਕਿਆ - 5 ਅਹਿਮ ਖ਼ਬਰਾਂ
NEXT STORY