ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਸੰਬੋਧਨ ਦੀ ਸ਼ੁਰੂਆਤ ਵਿੱਚ ਕਿਹਾ ਕਿ ਪੂਰਾ ਵਿਸ਼ਵ ਚੁਣੌਤੀਆਂ ਨਾਲ ਜੁਝ ਰਿਹਾ ਹੈ।
ਰਾਸ਼ਟਰਪਤੀ ਦੇ ਅਭਿਭਾਸ਼ਣ 'ਤੇ ਪੀਐੱਮ ਮੋਦੀ ਜਵਾਬ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਭਾਸ਼ਣ ਚੰਗੀ ਤਰ੍ਹਾਂ ਨਾ ਸੁਣਨ ਦੇ ਬਾਵਜੂਦ ਵੀ ਲੋਕਾਂ ਦੀ ਗੱਲ ਉਨ੍ਹਾਂ ਤੱਕ ਪਹੁੰਚ ਗਈ।
ਰਾਸ਼ਟਰਪਤੀ ਦਾ ਭਾਸ਼ਣ ਆਤਮਵਿਸ਼ਵਾਸ ਭਰਿਆ ਸੀ। ਰਾਸ਼ਟਰਪਤੀ ਦੇ ਭਾਸ਼ਣ ਦੌਰਾਨ ਸਭ ਮੌਜੂਦ ਰਹਿੰਦੇ ਤਾਂ ਲੋਕਤੰਤਰ ਦੀ ਗਰਿਮਾ ਵੱਧਦੀ।
ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣਾ ਸੰਬੋਧਨ ਸ਼ੁਰੂ ਕਰਨ ਤੋਂ ਪਹਿਲਾਂ ਕਵਿਤਾ ਵੀ ਸੁਣਾਈ।
ਕੋਰੋਨਾਵਾਇਰਸ ਅਤੇ ਵੈਕਸੀਨ ਬਾਰੇ ਕੀ ਬੋਲੇ ਪੀਐੱਮ ਮੋਦੀ
- ਕੋਰੋਨਾ ਦੇ ਸਮੇਂ ਵਿੱਚ ਕੋਈ ਵੀ ਕਿਸੇ ਦੀ ਮਦਦ ਨਹੀਂ ਕਰ ਰਿਹਾ ਸੀ
- ਦੁਨੀਆਂ ਦੀਆਂ ਨਜ਼ਰਾਂ ਅੱਜ ਭਾਰਤ ਵੱਲ ਹਨ
- ਕੋਰੋਨਾ ਖਿਲਾਫ਼ ਲੜਾਈ ਲੜਨ ਦਾ ਸਿਹਰਾ ਨਾ ਕਿਸੇ ਸਰਕਾਰ ਨੂੰ ਜਾਂਦਾ ਹੈ ਤੇ ਨਾ ਹੀ ਕਿਸੇ ਸ਼ਖ਼ਸ ਨੂੰ ਪਰ ਹਿੰਦੁਸਤਾਨ ਨੂੰ ਤਾਂ ਜਾਂਦਾ ਹੈ। ਤਾਂ ਉਸ 'ਤੇ ਮਾਣ ਕਰਨ ਵਿੱਚ ਕੀ ਜਾਂਦਾ ਹੈ।
- ਭਾਰਤ ਨੇ ਮਨੁੱਖ ਜਾਤ ਦੀ ਰੱਖਿਆ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
- ਦੁਨੀਆਂ ਨੂੰ ਭਾਰਤ ਤੋਂ ਬਹੁਤ ਉਮੀਦਾਂ ਹਨ।
- ਅਨਜਾਣੇ ਦੁਸ਼ਮਣ ਨਾਲ ਅਸੀਂ ਬਿਹਤਰ ਤਰੀਕੇ ਨਾਲ ਲੜੇ ਹਾਂ।
- ਇਨ੍ਹਾਂ ਕੋਸ਼ਿਸ਼ਾਂ ਦਾ ਨਤੀਜਾ ਹੈ ਕਿ ਦੇਸ਼ ਨੇ ਇੱਥੇ ਪਹੁੰਚ ਕੇ ਦਿਖਾਇਆ ਹੈ।
- ਕੋਰੋਨਾ ਨਾਲ ਲੜਨ ਦੇ ਉਪਾਅ ਦਾ ਮਜ਼ਾਕ ਉਡਾਇਆ ਗਿਆ। ਵਿਰੋਧ ਦੇ ਅਜਿਹੇ ਤਰੀਕਿਆਂ ਨਾਲ ਅਪਮਾਨ ਹੁੰਦਾ ਹੈ।
- ਦੁਨੀਆਂ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਭਾਰਤ ਵਿੱਚ ਚੱਲ ਰਹੀ ਹੈ।
- ਦੁਨੀਆਂ ਬੜੇ ਮਾਣ ਨਹੀਂ ਕਹਿੰਦੀ ਹੈ ਸਾਡੇ ਕੋਲ ਭਾਰਤ ਦੀ ਵੈਕਸੀਨ ਆ ਗਈ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'dba1f5d5-7f78-4674-baff-b4ca52fe8acd','assetType': 'STY','pageCounter': 'punjabi.india.story.55976121.page','title': 'ਕੋਰੋਨਾ ਖ਼ਿਲਾਫ਼ ਲੜਨ ਦਾ ਸਿਹਰਾ ਕਿਸੇ ਸਰਕਾਰ ਜਾਂ ਸ਼ਖ਼ਸ ਨੂੰ ਨਹੀਂ, ਹਿੰਦੁਸਤਾਨ ਨੂੰ ਜਾਂਦਾ ਹੈ- ਪੀਐੱਮ ਮੋਦੀ','published': '2021-02-08T05:14:55Z','updated': '2021-02-08T05:19:14Z'});s_bbcws('track','pageView');

ISWOTY: ਕਿਵੇਂ ਹੋਵੇਗੀ ਜੇਤੂ ਖਿਡਾਰਨ ਦੀ ਚੋਣ
NEXT STORY