ਉੱਤਰਾਖੰਡ ਦੇ ਚਮੋਲੀ ਵਿੱਚ ਬੀਤੇ ਦਿਨੀਂ ਗਲੇਸ਼ੀਅਰ ਫੱਟਣ ਨਾਲ ਵੱਡੀ ਤਬਾਹੀ ਮਚੀ ਹੈ।
ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਕਿਹਾ ਹੈ ਕਿ ਇਸ ਘਟਨਾ ਵਿੱਚ ਹੁਣ ਤੱਕ 11 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਜਦਕਿ 203 ਲੋਕ ਅਜੇ ਵੀ ਲਾਪਤਾ ਹਨ ਜਿਨ੍ਹਾਂ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ:-
ਉਨ੍ਹਾਂ ਨੇ ਕਿਹਾ, "ਸਾਡੇ ਬਹਾਦੁਰ ਜਵਾਨ ਰਾਤ ਭਰ ਬਚਾਅ ਕਾਰਜ ਵਿੱਚ ਜੁਟੇ ਰਹੇ ਅਤੇ ਸੁਰੰਗ ਦੀ ਐਂਟਰੀ ਤੱਕ ਪਹੁੰਚ ਗਏ ਹਨ। ਬਚਾਅ ਕਾਰਜ ਜ਼ੋਰਾਂ 'ਤੇ ਚੱਲ ਰਿਹਾ ਹੈ ਅਤੇ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਤੱਕ ਬਚਾਅ ਦਸਤਿਆਂ ਨੇ 11 ਲਾਸ਼ਾਂ ਬਰਾਮਦ ਕੀਤੀਆਂ ਹਨ।''
https://twitter.com/ANI/status/1358645556306792448
ਉੱਤਰਾਖੰਡ ਹਵਾਈ ਫੌਜ ਨੇ ਸ਼ੁਰੂ ਕੀਤਾ ਰਾਹਤ ਕਾਰਜ
ਹਵਾਈ ਫੌਜ ਨੇ ਦੱਸਿਆ ਹੈ ਕਿ ਉੱਤਰਾਖੰਡ ਗਲੇਸ਼ੀਅਰ ਹਾਦਸੇ ਤੋਂ ਬਾਅਦ ਹਵਾਈ ਰਾਹਤ ਅਤੇ ਬਚਾਅ ਕਾਰਜ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ।
Mi-17 ਅਤੇ ਐਡਵਾਂਸ ਲਾਈਟ ਹੈਲੀਕਾਪਟਰ (ALH) ਨਾਲ ਬਚਾਅ ਟੀਮਾਂ ਨੂੰ ਦੇਹਰਾਦੂਨ ਤੋਂ ਜੋਸ਼ੀਮਠ ਭੇਜਿਆ ਜਾ ਰਿਹਾ ਹੈ।
https://twitter.com/ANI/status/1358612417534590976
ਉੱਤਰਾਖੰਡ ਦੇ ਡੀਜੀਪੀ ਅਸ਼ੋਕ ਕੁਮਾਰ ਦਾ ਕਹਿਣਾ ਹੈ, ''ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਕੱਲ ਗਲੇਸ਼ੀਅਰ ਦੇ ਫੱਟਣ ਤੋਂ ਬਾਅਦ ਆਏ ਹੜ੍ਹ ਵਿੱਚ ਰੈਨੀ ਬਿਜਲੀ ਪ੍ਰਾਜੈਕਟ ਪੂਰੀ ਤਰ੍ਹਾਂ ਵਹਿ ਗਿਆ। ਇਸ ਨਾਲ ਤਪੋਵਨ ਵਿੱਚ ਭਾਰੀ ਤਬਾਹੀ ਮਚੀ ਹੈ। ਪਹਿਲੇ ਪ੍ਰਾਜੈਕਟ ਵਾਲੀ ਥਾਂ ਤੋਂ 32 ਲੋਕ ਅਤੇ ਦੂਜੇ ਪ੍ਰਾਜੈਕਟ ਵਾਲੀ ਥਾਂ ਤੋਂ 121 ਲੋਕ ਗਾਇਬ ਹਨ।''
ttps://twitter.com/ANI/status/1358619386769072128
ਦੱਸਿਆ ਜਾ ਰਿਹਾ ਹੈ ਕਿ ਜਿਸ ਸੁਰੰਗ ਵਿੱਚ 35 ਲੋਕ ਫਸੇ ਹਨ ਉਸ ਵਿੱਚ 35-40 ਫੁੱਟ ਤੱਕ ਚਿੱਕੜ ਭਰਿਆ ਹੋਇਆ ਹੈ ਜੋ ਬਚਾਅ ਕਾਰਜ ਵਿੱਚ ਮੁਸ਼ਕਲ ਪੈਦਾ ਕਰ ਰਿਹਾ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਦੂਜੇ ਦਿਨ ਵੀ ਚਮੋਲੀ ਵਿੱਚ ਡਟੀ ਹੈ NDRF-ITBP ਦੀਆਂ ਟੀਮਾਂ
ਚਮੋਲੀ ਦੇ ਜੋਸ਼ੀਮਠ ਵਿੱਚ ਲਗਾਤਾਰ ਦੂਜੇ ਦਿਨ ਵੀ ਬਚਾਅ ਕਾਰਜ ਜਾਰੀ ਹੈ। ਐਤਵਾਰ ਨੂੰ ਗਲੇਸ਼ੀਅਰ ਫੱਟਣ ਨਾਲ ਇਸ ਇਲਾਕੇ ਵਿੱਚ ਭਾਰੀ ਤਬਾਹੀ ਦਾ ਮੰਜ਼ਰ ਦੇਖਿਆ ਗਿਆ ਸੀ। ਕੱਲ੍ਹ ਕੀਤੇ ਗਏ ਬਚਾਅ ਕਾਰਜ ਵਿੱਚ 12 ਲੋਕਾਂ ਨੂੰ ਸੁਰੰਗ ਤੋਂ ਬਾਹਰ ਕੱਢਿਆ ਗਿਆ ਸੀ।
https://twitter.com/ANI/status/1358623389762478081
ਢਾਈ ਕਿਲੋਮੀਟਰ ਲੰਬੀ ਸੁਰੰਗ ਵਿੱਚ ਫਸੇ ਹਨ ਲੋਕ
NDRF ਦੇ ਡੀਜੀ ਐਸਐਨ ਪ੍ਰਧਾਨ ਨੇ ਕਿਹਾ ਹੈ ਕਿ ਚਮੋਲੀ ਜ਼ਿਲ੍ਹੇ ਵਿੱਚ ਗਲੇਸ਼ੀਅਰ ਫੱਟਣ ਤੋਂ ਬਾਅਦ ਕਈ ਲੋਕ ਢਾਈ ਕਿਲੋਮੀਟਰ ਲੰਬੀ ਟਨਲ ਵਿੱਚ ਫਸੇ ਹੋਏ ਹਨ। ਇੱਕ ਕਿਲੋਮੀਟਰ ਦੀ ਮਿੱਟੀ ਨੂੰ ਹੁਣ ਤੱਕ ਹਟਾਇਆ ਗਿਆ ਹੈ। ਛੇਤੀ ਹੀ ਫਸੇ ਹੋਏ ਬਾਕੀ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ।
https://twitter.com/ANI/status/1358662084049838080
ਇਹ ਵੀ ਪੜ੍ਹੋ:
ਇਹ ਵੀ ਦੇਖੋ:
https://www.youtube.com/watch?v=RzpyDKtDVbM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '4ea7f8e0-c6c2-43b2-86ed-ae6842f54d71','assetType': 'STY','pageCounter': 'punjabi.india.story.55976122.page','title': 'ਉੱਤਰਾਖੰਡ: 11 ਲਾਸ਼ਾਂ ਬਰਾਮਦ, 200 ਤੋਂ ਵੱਧ ਲੋਕ ਅਜੇ ਵੀ ਲਾਪਤਾ','published': '2021-02-08T07:57:36Z','updated': '2021-02-08T07:57:36Z'});s_bbcws('track','pageView');

ISWOTY: ਕਿਵੇਂ ਚੁਣੇ ਗਏ ਨਾਮਜ਼ਦ ਖਿਡਾਰੀ
NEXT STORY