ਉੱਤਰਾਖੰਡ ਦੇ ਚਮੋਲੀ ਵਿੱਚ 7 ਫਰਵਰੀ ਨੂੰ ਗਲੇਸ਼ੀਅਰ ਫੱਟਣ ਕਾਰਨ ਮਚੀ ਸੀ ਤਬਾਹੀ
"ਹਾਈਡਰੋ-ਪਾਵਰ ਪ੍ਰਾਜੈਕਟ ਆਰਥਿਕ ਤੌਰ 'ਤੇ ਜ਼ਿਆਦਾ ਖਰਚੀਲਾ ਸੌਦਾ ਹਨ। ਅਜਿਹੇ ਪ੍ਰਾਜੈਕਟਾਂ ਤੋਂ ਜੋ ਬਿਜਲੀ ਬਣਦੀ ਹੈ, ਉਸ ਦੀ ਲਾਗਤ 6 ਰੁਪਏ ਪ੍ਰਤੀ ਯੂਨਿਟ ਪੈਂਦੀ ਹੈ, ਜਦਕਿ ਵਿੰਡ ਅਤੇ ਸੋਲਰ ਐਨਰਜੀ ਤੋਂ ਬਿਜਲੀ ਪੈਦਾ ਕਰਨ ਵਿੱਚ 3 ਰੁਪਏ ਪ੍ਰਤੀ ਯੂਨਿਟ ਦਾ ਖਰਚ ਆਉਂਦਾ ਹੈ ਤਾਂ ਫਿਰ ਕਿਉਂ ਹਾਈਡਰੋ-ਪਾਵਰ ਪ੍ਰਾਜੈਕਟਾਂ ਨੂੰ ਇੱਕ ਤੋਂ ਬਾਅਦ ਇੱਕ ਮਨਜ਼ੂਰੀ ਦਿੱਤੀ ਜਾ ਰਹੀ ਹੈ?
"ਉਹ ਵੀ ਉਦੋਂ, ਜਦੋਂ 7 ਸਾਲ ਪਹਿਲਾਂ ਅਜਿਹਾ ਹੀ ਭਿਆਨਕ ਮੰਜ਼ਰ ਉੱਤਰਾਖੰਡ ਵਿੱਚ ਇੱਕ ਵਾਰ ਪਹਿਲਾਂ ਵੀ ਦੇਖ ਚੁੱਕੇ ਹਾਂ।"
Click here to see the BBC interactive
ਉੱਤਰਾਖੰਡ ਵਿੱਚ ਐਤਵਾਰ ਨੂੰ ਮਚੀ ਤਬਾਹੀ 'ਤੇ ਬੀਬੀਸੀ ਨਾਲ ਗੱਲ ਕਰਦੇ ਹੋਏ ਸਾਊਥ ਏਸ਼ੀਆ ਨੈੱਟਵਰਕਸ ਔਨ ਡੈਮਜ਼, ਰਿਵਰਜ਼ ਐਂਡ ਪੀਪਲ ਦੇ ਕਨਵੀਨਰ ਹਿਮਾਂਸ਼ੂ ਠੱਕਰ ਇਸੀ ਤੱਥ ਨਾਲ ਆਪਣੀ ਨਾਰਾਜ਼ਗੀ ਜ਼ਾਹਿਰ ਕਰਦੇ ਹਨ।
ਐਤਵਾਰ ਦੇ ਹਾਦਸੇ ਦੇ ਬਾਅਦ ਲਗਭਗ 170 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ।
ਇਸ ਸਾਰੇ ਨੁਕਸਾਨ ਦੇ ਪਿੱਛੇ ਉੱਤਰਾਖੰਡ ਦੇ ਚਮੋਲੀ ਵਿੱਚ ਚੱਲ ਰਹੇ ਹਾਈਡਰੋਪਾਵਰ ਪ੍ਰਾਜੈਕਟ ਨੂੰ ਇੱਕ ਵੱਡੀ ਵਜ੍ਹਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ
ਜਾਣਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਵਜ੍ਹਾ ਨਾਲ ਜੰਗਲ ਕੱਟੇ ਜਾ ਰਹੇ ਹਨ, ਨਦੀਆਂ-ਨਾਲਿਆਂ ਦੇ ਵਹਾਅ ਨੂੰ ਰੋਕਿਆ ਜਾ ਰਿਹਾ ਹੈ। ਕੁਦਰਤ ਨਾਲ ਜਦੋਂ ਇਸ ਤਰ੍ਹਾਂ ਛੇੜਛਾੜ ਹੁੰਦੀ ਹੈ ਤਾਂ ਉਹ ਆਪਣੇ ਤਰੀਕੇ ਨਾਲ ਬਦਲਾ ਲੈਂਦੀ ਹੈ।
ਕੇਦਾਰਨਾਥ ਵਿੱਚ ਹੋਏ 2013 ਦੇ ਹਾਦਸੇ ਦੇ ਬਾਅਦ ਉੱਥੋਂ ਚਾਰ ਧਾਮ ਪ੍ਰਾਜੈਕਟ 'ਤੇ ਕੰਮ ਸ਼ੁਰੂ ਹੈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਇਸ ਪ੍ਰਾਜੈਕਟ ਵਿੱਚ 56 ਹਜ਼ਾਰ ਦਰੱਖਤ ਕੱਟੇ ਜਾਣੇ ਹਨ।
https://twitter.com/umasribharti/status/1358320366884515841
ਅਜਿਹੇ ਵਿੱਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪ੍ਰਾਜੈਕਟਾਂ ਕਾਰਨ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਦੀ ਅਣਦੇਖੀ ਕੀਤੀ ਜਾ ਰਹੀ ਹੈ।
ਸਾਬਕਾ ਕੇਂਦਰੀ ਮੰਤਰੀ ਊਮਾ ਭਾਰਤੀ ਨੇ ਐਤਵਾਰ ਨੂੰ ਟਵੀਟ ਜ਼ਰੀਏ ਇਸੀ ਗੱਲ ਨੂੰ ਦੁਹਰਾਇਆ।
ਉਨ੍ਹਾਂ ਨੇ ਲਿਖਿਆ, "ਇਸ ਸਬੰਧ ਵਿੱਚ ਜਦੋਂ ਮੈਂ ਮੰਤਰੀ ਸੀ, ਉਦੋਂ ਆਪਣੇ ਮੰਤਰਾਲੇ ਵੱਲੋਂ ਹਿਮਾਲਿਆ ਉੱਤਰਾਖੰਡ ਦੇ ਬੰਨ੍ਹਾਂ ਬਾਰੇ ਜੋ ਐਫੀਡੇਵਿਟ ਦਿੱਤਾ ਸੀ, ਉਸ ਵਿੱਚ ਇਹੀ ਬੇਨਤੀ ਕੀਤੀ ਸੀ ਕਿ ਹਿਮਾਲਿਆ ਦੀਆਂ ਪਹਾੜੀਆਂ ਬੇਹੱਦ ਸੰਵੇਦਨਸ਼ੀਲ ਹਨ, ਇਸ ਲਈ ਗੰਗਾ ਅਤੇ ਉਸ ਦੀਆਂ ਮੁੱਖ ਸਹਾਇਕ ਨਦੀਆਂ 'ਤੇ ਪਾਵਰ ਪ੍ਰਾਜੈਕਟ ਨਹੀਂ ਬਣਨੇ ਚਾਹੀਦੇ।''
ਐਤਵਾਰ ਦੁਪਹਿਰ ਇੱਕ ਵਜੇ ਦੇ ਉਨ੍ਹਾਂ ਦੇ ਇਸ ਟਵੀਟ 'ਤੇ ਸਭ ਦੀ ਨਜ਼ਰ ਗਈ, ਪਰ ਸਾਲਾਂ ਤੋਂ ਉਹ ਜਿਨ੍ਹਾਂ ਪ੍ਰਾਜੈਕਟਾਂ ਬਾਰੇ ਜੋ ਕਹਿ ਰਹੀ ਸੀ, ਉਸ 'ਤੇ ਕਿਸੇ ਦਾ ਧਿਆਨ ਨਹੀਂ ਗਿਆ।
ਇਸ ਲਈ ਹੁਣ ਇਸ 'ਤੇ ਬਹਿਸ ਚੱਲ ਰਹੀ ਹੈ ਕਿ ਕੀ ਉੱਤਰਾਖੰਡ ਵਿੱਚ ਆਈ ਤ੍ਰਾਸਦੀ ਮਨੁੱਖ ਨਿਰਮਤ ਹੈ ਜਾਂ ਫਿਰ ਕੁਦਰਤੀ ਆਫ਼ਤ।
ਅਜੇ ਤੱਕ ਇਸ ਗੱਲ 'ਤੇ ਪੁਖ਼ਤਾ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਤ੍ਰਾਸਦੀ ਕਿਵੇਂ ਸ਼ੁਰੂ ਹੋਈ ਹੈ।
ਪਰ ਜਾਣਕਾਰ ਇਸ ਗੱਲ 'ਤੇ ਇੱਕ ਰਾਇ ਜ਼ਰੂਰ ਰੱਖਦੇ ਹਨ ਕਿ ਤ੍ਰਾਸਦੀ ਕੁਦਰਤੀ ਹੈ, ਪਰ ਮਨੁੱਖ ਨਿਰਮਤ ਕਾਰਜਾਂ ਨੇ ਇਸ ਨੂੰ ਜ਼ਿਆਦਾ ਭਿਆਨਕ ਬਣਾ ਦਿੱਤਾ ਹੈ।
ਕਿਵੇਂ ਹੋਇਆ ਹਾਦਸਾ?
ਪੁਲਾੜ ਉਪਯੋਗ ਕੇਂਦਰ, ਉੱਤਰਾਖੰਡ ਦੇ ਨਿਰਦੇਸ਼ਕ ਪ੍ਰੋਫੈਸਰ ਮਹੇਂਦਰ ਪ੍ਰਤਾਪ ਸਿੰਘ ਬਿਸ਼ਟ ਕਹਿੰਦੇ ਹਨ, "ਇੱਕ ਹਫ਼ਤਾ ਪਹਿਲਾਂ ਤੱਕ ਉੱਥੋਂ ਦਾ ਜੋ ਡੇਟਾ ਸਾਡੇ ਕੋਲ ਉਪਲੱਬਧ ਹੈ, ਉਸ ਵਿੱਚ ਅਜਿਹਾ ਕੋਈ ਡੇਟਾ ਨਹੀਂ ਹੈ ਜੋ ਇਹ ਦੱਸਦਾ ਹੋਵੇ ਕਿ ਉੱਥੇ ਕੋਈ ਗਲੇਸ਼ੀਅਰ ਲੇਕ ਯਾਨੀ ਗਲੇਸ਼ੀਅਰ ਦੀ ਝੀਲ ਹੋਵੇ। ਉਂਜ ਤਾਂ ਅਜਿਹੀ ਝੀਲ ਕੁਝ ਘੰਟਿਆਂ ਵਿੱਚ ਵੀ ਬਣ ਸਕਦੀ ਹੈ, ਕਈ ਵਾਰ ਕਈ ਸਾਲ ਵੀ ਲੱਗ ਜਾਂਦੇ ਹਨ।"
ਪਰ ਉਹ ਮੰਨਦੇ ਹਨ ਕਿ ਰਿਸ਼ੀ ਗੰਗਾ ਪ੍ਰਾਜੈਕਟ ਦੇ ਉੱਪਰ ਕਿਧਰੇ ਕੋਈ ਰੁਕਾਵਟ ਤਾਂ ਬਣੀ ਹੈ ਜੋ ਦੋ-ਚਾਰ ਘੰਟੇ ਤੱਕ ਰਹੀ ਹੈ। ਇਸ ਦੇ ਪਿੱਛੇ ਦੋ ਵਜ੍ਹਾ ਹੋ ਸਕਦੀ ਹੈ- ਬਰਫ਼ਬਾਰੀ ਜਾਂ ਜ਼ਮੀਨ ਦਾ ਖਿਸਕਣਾ।
ਪੂਰੀ ਪ੍ਰਕਿਰਿਆ ਨੂੰ ਸਮਝਾਉਂਦੇ ਹੋਏ ਉਹ ਕਹਿੰਦੇ ਹਨ, "ਉੱਪਰੋਂ ਜਾਂ ਤਾਂ ਕਿਸੇ ਤਰ੍ਹਾਂ ਜ਼ਮੀਨ ਖਿਸਕੀ ਹੋਈ ਹੈ ਅਤੇ ਹੇਠ ਦਾ ਇਲਾਕਾ ਸਿੱਧੇ ਤੌਰ 'ਤੇ ਗਹਿਰਾ ਹੈ ਤਾਂ ਬੰਨ੍ਹ ਉਸ ਨੂੰ ਰੋਕ ਨਹੀਂ ਸਕਿਆ ਅਤੇ ਬੰਨ੍ਹ ਨੂੰ ਤੋੜਦੇ ਹੋਏ ਪਾਣੀ ਤੇਜ਼ੀ ਨਾਲ ਬਲਾਸਟ ਕਰਦੇ ਹੋਏ ਹੇਠ ਗਿਆ ਹੋਵੇ।''
ਦੂਜਾ ਕਾਰਨ ਗਲੇਸ਼ੀਅਰ ਹੋ ਸਕਦਾ ਹੈ। ਉਸ ਇਲਾਕੇ ਵਿੱਚ ਦੋ ਗਲੇਸ਼ੀਅਰ ਹਨ ਰਾਮਣੀ ਅਤੇ ਹਨੂਮਾਨ ਬਾਂਕ, ਜੋ ਰਿਸ਼ੀ ਗੰਗਾ ਦੇ ਸੱਜੇ ਅਤੇ ਖੱਬੇ ਕਿਨਾਰੇ 'ਤੇ ਤੀਬਰ ਢਲਾਣ 'ਤੇ ਹੈ।
ਇਸ ਤੋਂ ਇਲਾਵਾ ਤ੍ਰਿਸ਼ੂਲ ਪਰਬਤ ਤੋਂ ਆਉਣ ਵਾਲੇ ਗਲੇਸ਼ੀਅਰ ਵਿੱਚ ਵੀ ਮਲਬਾ ਜ਼ਿਆਦਾ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ ਹੋ ਸਕਦਾ ਹੈ ਕਿ ਉੱਪਰ ਬਰਫ਼ਬਾਰੀ ਹੋਈ ਹੋਵੇ ਤਾਂ ਉਹ ਆਪਣੇ ਨਾਲ ਵੱਡਾ ਮਲਬਾ ਲੈਂਦੇ ਹੋਏ ਹੇਠ ਆਇਆ ਹੋਵੇ।
ਰਿਸ਼ੀ ਗੰਗਾ ਹਾਈਡਰੋ ਇਲੈੱਕਟ੍ਰਿਕ ਪ੍ਰਾਜੈਕਟ ਮੁੱਖ ਰੂਪ ਨਾਲ ਰੈਣੀ ਪਿੰਡ ਵਿੱਚ ਚਲਾਇਆ ਜਾ ਰਿਹਾ ਹੈ।
ਉੱਥੇ ਉਸ ਦਾ ਜਲ ਗ੍ਰਹਿਣ ਖੇਤਰ ਯਾਨਿ ਕੈਚਮੈਂਟ ਏਰੀਆ ਹੈ ਜੋ ਧੌਲੀ ਗੰਗਾ ਵਿੱਚ ਜਾ ਕੇ ਮਿਲਦਾ ਹੈ।
ਉੱਪਰੋਂ ਆਈਆਂ ਢਿੱਗਾਂ ਜਾਂ ਬਰਫ਼ਬਾਰੀ ਦੇ ਪਾਣੀ ਨੇ ਰੈਣੀ ਪਿੰਡ ਦੇ ਬੈਰੀਅਰ ਨੂੰ ਤੋੜਿਆ ਅਤੇ ਪਾਣੀ ਦਾ ਹੜ੍ਹ ਜਿਹਾ ਆਇਆ ਅਤੇ ਮਲਬੇ ਨਾਲ ਪਾਣੀ ਹੇਠਾਂ ਤਪੋਵਨ ਪ੍ਰਾਜੈਕਟ ਦੇ ਟਨਲ ਦੇ ਅੰਦਰ ਤੱਕ ਜਾ ਪਹੁੰਚਿਆ।
ਇਸ ਦਾ ਮਤਲਬ ਇਹ ਹੈ ਕਿ ਤ੍ਰਾਸਦੀ ਦੀ ਸ਼ੁਰੂਆਤ ਤਾਂ ਕੁਦਰਤੀ ਤੌਰ 'ਤੇ ਹੋਈ, ਪਰ ਉਸ ਵਿੱਚ ਤੇਜ਼ੀ ਅਤੇ ਗਤੀ ਬੰਨ੍ਹ ਦੀ ਵਜ੍ਹਾ ਨਾਲ ਆਈ।
ਉਂਜ ਤਾਂ ਬੰਨ੍ਹ ਪਾਣੀ ਦੀ ਗਤੀ ਨੂੰ ਰੋਕਣ ਲਈ ਬਣਾਏ ਜਾਂਦੇ ਹਨ, ਇਸ ਮਾਮਲੇ ਵਿੱਚ ਉਹ ਬੰਨ੍ਹ ਪਾਣੀ ਦੀ ਗਤੀ ਨੂੰ ਨਹੀਂ ਰੋਕ ਸਕਿਆ ਅਤੇ ਇਸ ਦੇ ਟੁੱਟਣ ਨਾਲ ਤਬਾਹੀ ਜ਼ਿਆਦਾ ਹੋਈ।
ਇਸ ਲਈ ਸਵਾਲ ਉੱਠ ਰਹੇ ਹਨ ਕਿ ਅਜਿਹੀ ਜਗ੍ਹਾ 'ਤੇ ਹਾਈਡਰੋਪਾਵਰ ਪ੍ਰਾਜੈਕਟ ਨੂੰ ਮਨਜ਼ੂਰੀ ਕਿਉਂ ਦਿੱਤੀ ਗਈ, ਜਿੱਥੇ ਜ਼ਮੀਨ ਖਿਸਕਣ ਅਤੇ ਬਰਫ਼ਬਾਰੀ ਦੇ ਖ਼ਤਰੇ ਬਾਰੇ ਪਹਿਲਾਂ ਤੋਂ ਪਤਾ ਸੀ।
ਇਹ ਸਵਾਲ ਇਸ ਲਈ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਪ੍ਰਾਜੈਕਟ ਨੰਦਾ ਦੇਵੀ ਨੈਸ਼ਨਲ ਪਾਰਕ ਦੇ ਮੁਹਾਣੇ 'ਤੇ ਬਣਿਆ ਹੈ ਜਿਸ ਨੂੰ ਵਿਸ਼ਵ ਧਰੋਹਰ ਐਲਾਨਿਆ ਗਿਆ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਗਲੇਸ਼ੀਅਰ ਲੇਕ ਨਾਲ ਕਿੰਨਾ ਨੁਕਸਾਨ?
ਪਦਮਸ਼੍ਰੀ ਨਾਲ ਸਨਮਾਨਤ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਗਲੇਸ਼ੀਅਰੋਲੌਜੀ ਦੇ ਪ੍ਰੋਫੈਸਰ ਰਹੇ ਸਈਦ ਇਕਬਾਲ ਹਸਨੈਨ ਕਹਿੰਦੇ ਹਨ ਕਿ ਉੱਤਰਾਖੰਡ ਦੇ ਗਲੇਸ਼ੀਅਰ ਅਤੇ ਕਸ਼ਮੀਰ ਵਿੱਚ ਮਿਲਣ ਵਾਲੇ ਗਲੇਸ਼ੀਅਰ ਬਿਲਕੁਲ ਅਲੱਗ ਕਿਸਮ ਦੇ ਹੁੰਦੇ ਹਨ।
ਕਸ਼ਮੀਰ ਦੇ 'ਨੌਰਥ ਫੇਸਿੰਗ ਗਲੇਸ਼ੀਅਰ' ਵਿੱਚ ਮਲਬਾ ਨਹੀਂ ਹੁੰਦਾ, ਉਹ ਤੇਜ਼ੀ ਨਾਲ ਅੱਗੇ ਵਧਦੇ ਹਨ ਅਤੇ ਕਈ ਵਾਰ ਰਸਤੇ ਵਿੱਚ ਆਉਣ ਵਾਲੇ ਮਲਬੇ ਨੂੰ ਹਟਾਉਂਦੇ ਹੋਏ ਅੱਗੇ ਨਿਕਲ ਜਾਂਦੇ ਹਨ।
ਉੱਥੇ ਉੱਤਰਾਖੰਡ ਦੇ 'ਸਾਊਥ ਫੇਸਿੰਗ ਗਲੇਸ਼ੀਅਰ' ਮਲਬੇ ਨਾਲ ਲੱਦੇ ਹੁੰਦੇ ਹਨ ਅਤੇ ਹੌਲੀ-ਹੌਲੀ ਅੱਗੇ ਵਧਦੇ ਹਨ। ਇਸ ਕਾਰਨ ਰਸਤੇ ਵਿੱਚ ਜੋ ਮਲਬਾ ਮਿਲਦਾ ਹੈ, ਉਹ ਉਸ 'ਤੇ ਠਹਿਰ ਜਿਹਾ ਜਾਂਦਾ ਹੈ।
ਗਲੇਸ਼ੀਅਰ ਦੇ ਆਖਰੀ ਪੁਆਇੰਟ (ਟੋਂਗ) 'ਤੇ ਆ ਕੇ ਮਲਬਾ ਜਦੋਂ ਜਮ੍ਹਾਂ ਹੋ ਜਾਂਦਾ ਹੈ ਤਾਂ ਹੇਠਾਂ ਵੱਲ ਇੱਕ ਬੰਨ੍ਹ ਦਾ ਰੂਪ ਲੈ ਲੈਂਦਾ ਹੈ। ਤਾਪਮਾਨ ਘੱਟ ਹੋਣ ਕਾਰਨ ਉਸ ਮਲਬੇ ਦੇ ਹੇਠਾਂ ਬਰਫ਼ ਵੀ ਹੁੰਦੀ ਹੈ। ਉਸ ਦੇ ਪਿੱਛੇ ਜੋ ਪਾਣੀ ਜਮ੍ਹਾਂ ਹੁੰਦਾ ਹੈ, ਉਸ ਨੂੰ ਗਲੇਸ਼ੀਅਰ ਲੇਕ ਕਹਿੰਦੇ ਹਨ।
ਜਦੋਂ ਇਹ ਗਲੇਸ਼ੀਅਰ ਲੇਕ ਫਟਦੇ ਹਨ (ਬਰਫ਼ਬਾਰੀ ਜਾਂ ਭੂਚਾਲ ਜਾਂ ਕਿਸੇ ਹੋਰ ਵਜ੍ਹਾ ਨਾਲ) ਤਾਂ ਉਸ ਵਿੱਚ ਕਿਉਂਕਿ ਬਹੁਤ ਮਲਬਾ ਹੁੰਦਾ ਹੈ ਤਾਂ ਉਹ 'ਵਾਟਰ ਕੈਨਨ' ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਤਬਾਹੀ ਕਾਫ਼ੀ ਜ਼ਿਆਦਾ ਹੁੰਦੀ ਹੈ।
ਸਈਦ ਇਕਬਾਲ ਹਸਨੈਨ ਕਹਿੰਦੇ ਹਨ ਕਿ "2004 ਵਿੱਚ ਉੱਤਰਾਖੰਡ ਦੇ ਗਲੇਸ਼ੀਅਰ ਲੇਕਸ 'ਤੇ ਵਾਡੀਆ ਇੰਸਟੀਚਿਊਟ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ ਜਿਸ ਵਿੱਚ ਉਸ ਇਲਾਕੇ ਵਿੱਚ 1400 ਅਜਿਹੇ 'ਗਲੇਸ਼ੀਅਰ ਲੇਕਸ' ਹੋਣ ਦਾ ਜ਼ਿਕਰ ਕੀਤਾ ਸੀ। 16 ਸਾਲ ਬਾਅਦ ਅੱਜ ਜ਼ਾਹਿਰ ਹੈ ਗਲੋਬਲ ਵਾਰਮਿੰਗ ਅਤੇ ਕਲਾਈਮੇਟ ਚੇਂਜ ਕਾਰਨ ਇਨ੍ਹਾਂ ਦੀ ਗਿਣਤੀ ਜ਼ਰੂਰ ਬਦਲੀ ਹੋਵੇਗੀ।"
ਇਸ ਲਈ ਬਹੁਤ ਜ਼ਰੂਰੀ ਹੈ ਕਿ ਜੇਕਰ ਤੁਸੀਂ ਗਲੇਸ਼ੀਅਰ ਵਾਲੇ ਖੇਤਰ ਵਿੱਚ ਹੇਠਾਂ ਬੰਨ੍ਹ ਬਣਾ ਰਹੇ ਹੋ ਤਾਂ ਉਸ ਦੀ ਮੌਨੀਟਰਿੰਗ ਕਰਦੇ ਰਹੋ।
ਇਸ ਲਈ ਹਾਈ ਕੁਆਲਿਟੀ ਸੈਟੇਲਾਈਟ ਇਮੇਜ਼ ਦੀ ਜ਼ਰੂਰਤ ਪੈਂਦੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਉਸ ਖੇਤਰ ਦੇ ਗਲੇਸ਼ੀਅਰ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਹੋ ਰਹੇ ਹਨ।
ਜੇਕਰ ਸ਼ੁਰੂਆਤ ਤੋਂ ਇਸ ਨੂੰ ਮੌਨੀਟਰ ਕੀਤਾ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਉਹ ਗਲੇਸ਼ੀਅਰ ਕਿਸ ਪਾਸੇ ਵਧ ਰਹੇ ਹਨ ਜਾਂ ਸੁੰਗੜ ਰਹੇ ਹਨ ਜਾਂ ਪਾਣੀ ਨਿਕਲ ਰਿਹਾ ਹੈ ਜਾਂ ਨਹੀਂ।
ਜੇਕਰ ਪਹਿਲਾਂ ਪਤਾ ਲੱਗ ਸਕਦਾ ਕਿ ਕਿਸ ਖ਼ਤਰਨਾਕ ਪੱਧਰ ਤੱਕ ਪਾਣੀ ਵਧ ਗਿਆ ਹੈ ਤਾਂ ਪਾਣੀ ਨੂੰ ਬਣਾਉਟੀ ਤਰੀਕੇ ਨਾਲ ਕੱਢਣ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਸੀ।
ਹਸਨੈਨ ਕਹਿੰਦੇ ਹਨ ਕਿ ਦਰਅਸਲ ਸਰਕਾਰ ਤੋਂ ਗ਼ਲਤੀ ਇੱਥੇ ਹੋਈ ਹੈ।
ਹਾਈਡਰੋਪਾਵਰ ਪ੍ਰਾਜੈਕਟ ਕਾਰਨ ਨੁਕਸਾਨ ਜ਼ਿਆਦਾ
ਹਿਮਾਂਸ਼ੂ ਠੱਕਰ ਸਾਊੂਥ ਏਸ਼ੀਆ ਨੈੱਟਵਰਕਸ ਔਨ ਡੈਮਜ਼, ਰਿਵਰਜ਼ ਐਂਡ ਪੀਪਲ ਦੇ ਕਨਵੀਨਰ ਹਨ। ਬੰਨ੍ਹ, ਨਦੀਆਂ ਅਤੇ ਉਨ੍ਹਾਂ ਦੇ ਅਸਰ 'ਤੇ ਉਨ੍ਹਾਂ ਨੇ ਬਹੁਤ ਕੰਮ ਕੀਤਾ ਹੈ।
ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ, "ਇਸ ਤ੍ਰਾਸਦੀ ਦੀ ਸ਼ੁਰੂਆਤ ਲਈ ਰਿਸ਼ੀ ਗੰਗਾ ਹਾਈਡਰੋਪਾਵਰ ਪ੍ਰਾਜੈਕਟ ਨੂੰ ਜ਼ਿੰਮੇਵਾਰ ਨਹੀਂ ਮੰਨਿਆ ਜਾ ਸਕਦਾ। ਇਸ ਦੀ ਸ਼ੁਰੂਆਤ ਪਾਵਰ ਪ੍ਰਾਜੈਕਟ ਦੇ ਉੱਪਰੋਂ ਕਿਧਰੇ ਹੋਈ ਹੈ, ਪਰ ਇਸ ਪ੍ਰਾਜੈਕਟ ਕਾਰਨ ਨੁਕਸਾਨ ਜ਼ਿਆਦਾ ਜ਼ਰੂਰ ਹੋਇਆ ਹੈ।
ਇਸ ਇਲਾਕੇ ਵਿੱਚ ਨਾ ਸਿਰਫ਼ ਰਿਸ਼ੀ ਗੰਗਾ, ਬਲਕਿ ਉਸ ਦੇ ਹੇਠ ਇਕੱਠੇ ਕਈ ਪ੍ਰਾਜੈਕਟ ਬਣ ਰਹੇ ਹਨ।
ਤਪੋਵਨ ਪ੍ਰਾਜੈਕਟ 'ਤੇ ਵੀ ਕੰਮ ਚੱਲ ਰਿਹਾ ਹੈ। ਉਸ ਦੇ ਹੇਠ ਵਿਸ਼ਣੂ ਪ੍ਰਯਾਗ ਪ੍ਰਾਜੈਕਟ ਹੈ, ਉਸ ਦੇ ਹੇਠ ਵਿਸ਼ਣੂ ਪ੍ਰਯਾਗ-ਪੀਪਲ ਕੋਠੀ ਹਾਈਡਰੋ ਪ੍ਰਾਜੈਕਟ ਚੱਲ ਰਿਹਾ ਹੈ।
ਇਹ ਕੁਝ ਅਜਿਹੇ ਹੀ ਹਨ ਜਿਵੇਂ ਬੰਪਰ ਨਾਲ ਬੰਪਰ ਮਿਲਾ ਕੇ ਗੱਡੀਆਂ ਚੱਲਦੀਆਂ ਹੋਈਆਂ ਦਿਖਦੀਆਂ ਹਨ, ਇੱਕ ਖ਼ਤਮ ਹੋਇਆ ਨਹੀਂ, ਦੂਜਾ ਪ੍ਰਾਜੈਕਟ ਸ਼ੁਰੂ ਹੈ।
ਇਨ੍ਹਾਂ ਪ੍ਰਾਜੈਕਟਾਂ ਕਾਰਨ ਵਾਤਾਵਰਣ ਨੂੰ ਕਿੰਨਾ ਨੁਕਸਾਨ ਹੁੰਦਾ ਹੈ, ਇਸ ਬਾਰੇ ਕੋਈ ਭਰੋਸੇਯੋਗ ਏਜੰਸੀ ਤੋਂ ਰਿਪੋਰਟ ਤਿਆਰ ਨਹੀਂ ਕਰਵਾਈ ਜਾਂਦੀ।
ਇਸ ਤੋਂ ਇਲਾਵਾ ਇਸ ਵੱਲ ਵੀ ਧਿਆਨ ਨਹੀਂ ਦਿੱਤਾ ਜਾਂਦਾ ਕਿ ਇਨ੍ਹਾਂ ਦੇ ਕੈਚਮੈਂਟ ਏਰੀਆ ਵਿੱਚ ਕਿਸ ਤਰ੍ਹਾਂ ਦਾ ਖਤਰਾ ਹੈ।
ਉਂਜ ਵੀ ਉੱਤਰਾਖੰਡ ਦੇ ਇਸ ਇਲਾਕੇ ਵਿੱਚ ਪਹਿਲਾਂ ਤੋਂ ਹਾਈਡਰੋਪਾਵਰ ਪ੍ਰਾਜੈਕਟ ਬਣਾਉਣ ਦੇ ਰਿਸਕ ਜ਼ਿਆਦਾ ਹਨ।
ਉਸ ਦੇ ਉੱਪਰੋਂ ਜਦੋਂ ਅਸੀਂ ਇੱਕ ਦੇ ਬਾਅਦ ਇੱਕ ਇਸ ਤਰ੍ਹਾਂ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੰਦੇ ਜਾਂਦੇ ਹਾਂ ਤਾਂ ਖ਼ਤਰਾ ਜ਼ਿਆਦਾ ਵਧ ਜਾਂਦਾ ਹੈ।
ਜਿਵੇਂ ਕਿ ਸ਼ੁਰੂਆਤੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਪਹਿਲਾਂ ਬਰਫ਼ਬਾਰੀ/ਜ਼ਮੀਨ ਖਿਸਕੀ, ਉਸ ਨਾਲ ਗਲੇਸ਼ੀਅਰ ਫਟਿਆ ਅਤੇ ਫਿਰ ਉਹ ਤੇਜ਼ ਗਤੀ ਨਾਲ ਹੇਠ ਹਾਈਡਰੋਪਾਵਰ ਪ੍ਰਾਜੈਕਟ 'ਤੇ ਕਹਿਰ ਬਣ ਕੇ ਟੁੱਟਿਆ।
ਇਨ੍ਹਾਂ ਬੰਨ੍ਹਾਂ ਕਾਰਨ ਪਹਿਲਾਂ ਇੱਕ ਰੁਕਾਵਟ ਪੈਦਾ ਹੁੰਦੀ ਹੈ, ਪਰ ਜਦੋਂ ਉਹ ਬੰਨ੍ਹ ਵੀ ਉੱਪਰ ਤੋਂ ਆ ਰਹੇ ਗਲੇਸ਼ੀਅਰ ਦੇ ਪਾਣੀ ਦੀ ਗਤੀ ਨੂੰ ਨਹੀਂ ਰੋਕ ਪਾਉਂਦੇ ਅਤੇ ਟੁੱਟ ਜਾਂਦੇ ਹਨ ਤਾਂ ਪਾਣੀ ਦੀ ਗਤੀ ਦੁੱਗਣੀ ਹੁੰਦੀ ਹੈ ਅਤੇ ਉਸ ਨਾਲ ਨੁਕਸਾਨ ਹੋਰ ਜ਼ਿਆਦਾ ਹੁੰਦਾ ਹੈ। ਨਾਲ ਹੀ ਬੰਨ੍ਹ ਟੁੱਟਣ ਕਾਰਨ ਮਲਬਾ ਹੋਰ ਜ਼ਿਆਦਾ ਵਧ ਜਾਂਦਾ ਹੈ।
…ਤਾਂ ਕਿ ਅੱਗੇ ਤੋਂ ਅਜਿਹੇ ਹਾਦਸੇ ਨਾ ਹੋਣ
ਹਿਮਾਂਸ਼ੂ ਠੱਕਰ ਕਹਿੰਦੇ ਹਨ ਕਿ ਅੱਗੇ ਤੋਂ ਅਜਿਹੇ ਹਾਦਸੇ ਨਾ ਹੋਣ, ਇਸ ਲਈ ਜ਼ਰੂਰਤ ਹੈ ਕਿ ਜਦੋਂ ਕਦੇ ਅਜਿਹੇ ਬਿਜਲੀ ਉਤਪਾਦਨ ਕਰਨ ਵਾਲੇ ਪ੍ਰਾਜੈਕਟ ਬਣਾਏ ਜਾਣ ਤਾਂ ਉਸ ਲਈ ਮੌਨੀਟਰਿੰਗ ਦੀ ਵਿਵਸਥਾ ਵੀ ਚੰਗੀ ਕੀਤੀ ਜਾਵੇ।
"ਹਾਦਸੇ ਦੇ 24 ਘੰਟੇ ਬਾਅਦ ਵੀ ਸਾਡੇ ਕੋਲ ਹਾਦਸਾ ਕਿਉਂ ਅਤੇ ਕਿਵੇਂ ਹੋਇਆ, ਇਸ ਬਾਰੇ ਸਪੱਸ਼ਟ ਕਾਰਨਾਂ ਦਾ ਪਤਾ ਨਹੀਂ ਹੈ। ਇਹ ਦੱਸਦਾ ਹੈ ਕਿ ਸਾਡਾ ਮੌਨੀਟਰਿੰਗ ਸਿਸਟਮ ਸਹੀ ਨਹੀਂ ਹੈ।"
ਉਹ ਕਹਿੰਦੇ ਹਨ, "ਮੌਨੀਟਰਿੰਗ ਅਜਿਹੀ ਹੋਵੇ ਜਿਸ ਨਾਲ ਤੁਹਾਨੂੰ 24 ਘੰਟੇ ਪਹਿਲਾਂ ਹੀ ਅਡਵਾਂਸ ਵਿੱਚ ਉਸ ਬਾਰੇ ਪਤਾ ਲੱਗ ਸਕੇ। 2013 ਵਰਗੇ ਪੁਰਾਣੇ ਹਾਦਸਿਆਂ ਤੋਂ ਸਬਕ ਲੈਂਦੇ ਹੋਏ ਇਨ੍ਹਾਂ ਹਾਈਡਰੋਪਾਵਰ ਪ੍ਰਾਜੈਕਟਾਂ 'ਤੇ ਅਸਥਾਈ ਰੋਕ ਲਗਾਈ ਜਾਵੇ। ਉਸ ਦੇ ਬਾਅਦ ਇਨ੍ਹਾਂ ਪ੍ਰਾਜੈਕਟਾਂ ਦਾ ਰਿਵਿਊ ਅਸੈਸਮੈਂਟ, ਐਕਸਪਰਟ ਤੋਂ ਕਰਾਇਆ ਜਾਵੇ।"
"ਅਜਿਹੇ ਕਿਸੇ ਹਾਈਡਰੋਪਾਵਰ ਪ੍ਰਾਜੈਕਟ ਵਿੱਚ ਡਾਇਨਾਮਾਈਟ ਵਰਗੇ ਵਿਸਫੋਟਕ ਦਾ ਉਪਯੋਗ ਵਰਜਿਤ ਹੈ। ਇਹ ਗੱਲ ਖੁਦ ਉੱਤਰਾਖੰਡ ਦੇ ਡਿਜ਼ਾਸਟਰ ਮੈਨੈਜਮੈਂਟ ਅਥਾਰਿਟੀ ਨੇ ਕਹੀ ਹੈ। ਪਰ ਫਿਰ ਵੀ ਬੇਝਿਜਕ ਉਨ੍ਹਾਂ ਦੀ ਵਰਤੋਂ ਹੋ ਰਹੀ ਹੈ, ਇਸ ਤੋਂ ਵੀ ਬਚਣ ਦੀ ਜ਼ਰੂਰਤ ਹੈ।"
"ਇੰਨਾ ਹੀ ਨਹੀਂ, ਇਲਾਕੇ ਵਿੱਚ ਇੱਕ ਪ੍ਰਾਜੈਕਟ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਉਸ ਦਾ ਅਸਰ ਵਾਤਾਵਰਣ 'ਤੇ ਅਲੱਗ ਹੁੰਦਾ ਹੈ, ਪਰ ਜੇਕਰ ਇਕੱਠੇ ਕਈ ਪ੍ਰਾਜੈਕਟਾਂ ਨੂੰ ਇਲਾਕੇ ਵਿੱਚ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਸ ਦੇ ਖ਼ਤਰੇ ਦਾ ਅਸਰ ਹੋਰ ਵਧ ਜਾਂਦਾ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਦਾ ਖਿਆਲ ਰੱਖਣਾ ਹੋਵੇਗਾ।"
ਇਹ ਵੀ ਪੜ੍ਹੋ:
https://www.youtube.com/watch?v=-Oftp_BNI2M
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'cd3733b8-ae8d-45ee-89f4-4935a2a6788e','assetType': 'STY','pageCounter': 'punjabi.india.story.55995718.page','title': 'ਉੱਤਰਾਖੰਡ ਤ੍ਰਾਸਦੀ ਵਿੱਚ ਪਾਵਰ ਪ੍ਰਾਜੈਕਟਾਂ ਦਾ ਕਿੰਨਾ ਹੱਥ ਹੈ','author': 'ਸਰੋਜ ਸਿੰਘ ','published': '2021-02-09T10:58:31Z','updated': '2021-02-09T10:58:31Z'});s_bbcws('track','pageView');

ਉਤਰਾਖੰਡ ਤਰਾਸਦੀ: ਹੁਣ ਤੱਕ 26 ਲਾਸ਼ਾਂ ਬਰਾਮਦ, ਕੀ ਹਨ ਮੌਜੂਦ ਹਾਲਾਤ
NEXT STORY