ਵੂਹਾਨ ਦਾ ਵਾਇਰੋਲੋਜੀ ਇੰਸਟੀਚਿਊਟ ਕੋਰੋਨਾਵਾਇਰਸ ਬਾਰੇ ਖੋਜ ਕਰ ਰਹੇ ਮੋਹਰੀ ਸੰਸਥਾਨਾਂ ਵਿੱਚੋਂ ਇੱਕ ਹੈ
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦੇ ਚੀਨੀ ਲੈਬ ਵਿੱਚੋਂ ਲੀਕ ਹੋਣ ਸਬੰਧੀ ਕੁਝ ਕਹਿਣ ਤੋਂ ਪਹਿਲਾਂ ਹੋਰ ਜਾਂਚ ਦੀ ਲੋੜ ਹੈ।
ਡਾ. ਟੈਡਰੋਸ ਨੇ ਕਿਹਾ ਕਿ ਹਾਲਾਂਕਿ ਲੈਬ ਵਿੱਚੋਂ ਲੀਕ ਹੋਣ ਦੀ ਬਹੁਤ ਘੱਟ ਸੰਭਾਵਨਾ ਸੀ ਪਰ ਹੋਰ ਖੋਜ ਦੀ ਲੋੜ ਹੈ।
ਅਮਰੀਕਾ ਸਮੇਤ ਕਈ ਦੇਸ਼ਾਂ ਨੇ ਚੀਨ ਦੀ ਆਲੋਚਨਾ ਕੀਤੀ ਸੀ ਕਿ ਉਸ ਨੇ ਵਿਸ਼ਵ ਸਿਹਤ ਸੰਗਠਨ ਨੂੰ ਕੋਰੋਨਾਵਾਇਰਸ ਦੇ ਫ਼ੈਲਾਅ ਬਾਰੇ ਢੁਕਵੀਂ ਜਾਣਕਾਰੀ ਮੁਹਈਆ ਨਹੀਂ ਕਰਵਾਈ।
ਇਹ ਵੀ ਪੜ੍ਹੋ:
ਚੀਨ ਨੇ ਹਾਲਾਂਕਿ ਇਨ੍ਹਾਂ ਇਲਜ਼ਾਮਾਂ ਦਾ ਹਮੇਸ਼ਾ ਖੰਡਨ ਕੀਤਾ ਹੈ।
ਵਿਸ਼ਵ ਸਿਹਤ ਸੰਗਠਨ ਅਤੇ ਚੀਨੀ ਮਾਹਿਰਾਂ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਲੈਬ ਵਿੱਚੋਂ ਲੀਕ ਹੋਣ ਦੀ ਵਿਆਖਿਆ ਦੇ ਸਹੀ ਹੋਣ ਦੀ ਬਹੁਤ ਘੱਟ ਸੰਭਾਵਨਾ ਸੀ। ਇਸ ਦੇ ਉਲਟ ਵਾਇਰਸ ਦੇ ਚਮਗਿੱਦੜ ਜਾਂ ਕਿਸੇ ਹੋਰ ਜੀਵ ਤੋਂ ਮਨੁੱਖਾਂ ਵਿੱਚ ਆਉਣ ਦੀ ਸੰਭਾਵਨਾ ਜ਼ਿਆਦਾ ਹੈ।
ਚੀਨ ਨੇ ਹਾਲਾਂਕਿ ਰਸਮੀ ਤੌਰ ’ਤੇ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਸਾਰੀਆਂ ਸੰਭਾਵਨਾਵਾਂ 'ਤੇ ਵਿਚਾਰ
ਟੈਡਰੋਸ ਨੇ ਕਿਹਾ ਕਿ 'ਇਹ ਸਿਧਾਂਤ ਕਿ ਵਾਇਰਸ ਕਿਸੇ ਲੈਬ ਵਿੱਚੋਂ ਲੀਕ ਹੋਇਆ ਬਾਰੇ ਹੋਰ ਜਾਂਚ ਦੀ ਲੋੜ ਹੈ। ਜਿਸ ਲਈ ਹੋਰ ਮਾਹਰਾਂ ਨੂੰ ਹੋਰ ਮਿਸ਼ਨ ਦੀ ਵੀ ਲੋੜ ਹੈ।' ਉਨ੍ਹਾਂ ਨੇ ਕਿਹਾ ਕਿ, 'ਜਿੱਥੋਂ ਤੱਕ ਸੰਗਠਨ ਦਾ ਸਬੰਧ ਹੈ ਸਾਰੀਆਂ ਪਰਿਕਲਪਨਾਵਾਂ ਸਾਹਮਣੇ ਰੱਖੀਆਂ ਗਈਆਂ ਹਨ।'
ਕੋਰੋਨਾਵਾਇਰਸ ਸਭ ਤੋਂ ਪਹਿਲਾਂ ਚੀਨ ਦੇ ਹੁਬੇਇ ਸੂਬੇ ਦੇ ਵੂਹਾਨ ਸ਼ਿਹਰ ਵਿੱਚ ਫ਼ੈਲਿਆ
ਸਾਲ 2019 ਦੇ ਅਖ਼ੀਰ ਵਿੱਚ ਕੋਰੋਨਾਵਾਇਰਸ ਦਾ ਸਭ ਤੋਂ ਪਹਿਲਾਂ ਪਤਾ ਚੀਨ ਦੇ ਵੂਹਾਨ ਸ਼ਹਿਰ ਵਿੱਚ ਹੀ ਲੱਗਿਆ ਸੀ। ਵਾਇਰਸ ਦੇ ਸਰੋਤ ਦੀ ਜਾਂਚ ਕਰਨ ਵਿਸ਼ਵ ਸਿਹਤ ਸੰਗਠਨ ਦੀ ਟੀਮ ਜਨਵਰੀ ਵਿੱਚ ਵੂਹਾਨ ਪਹੁੰਚੀ ਸੀ।
ਟੀਮ ਦੀ ਖੋਜ ਜ਼ਿਆਦਾਤਰ ਚੀਨੀ ਸਰਕਾਰ ਵੱਲੋਂ ਮੁਹਈਆ ਕਰਵਾਈ ਗਈ ਜਾਣਕਾਰੀ ਉੱਪਰ ਨਿਰਭਰ ਰਹੀ ਅਤੇ ਡਾ. ਟੈਡੋਰਸ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਮੰਗੀ ਗਈ ਜਾਣਕਾਰੀ ਹਾਸਲ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ "ਭਵਿੱਖ ਵਿੱਚ ਜਾਣਕਾਰੀ ਸਮੇਂ ਸਿਰ ਅਤੇ ਵਿਸਥਾਰ ਵਿੱਚ' ਸਾਂਝੀ ਕਰਨ ਦੀ ਲੋੜ ਉੱਪਰ ਜ਼ੋਰ ਦਿੱਤਾ।
ਵਿਸ਼ਵ ਸਿਹਤ ਸੰਗਠਨ ਨੇ ਸਾਰੀਆਂ ਸੰਭਾਵਨਾ ਬਾਰੇ ਜਾਂਚ ਕੀਤੀ। ਜਿਸ ਵਿੱਚ ਵਾਇਰਸ ਦੇ ਵੂਹਾਨ ਇੰਸਟੀਚਿਊਟ ਆਫ਼ ਵਾਇਰੌਲੋਜੀ ਤੋਂ ਲੀਕ ਹੋਣ ਦਾ ਸਾਜ਼ਿਸ਼ੀ ਸਿਧਾਂਤ ਵੀ ਸ਼ਾਮਲ ਸੀ। ਵੂਹਾਨ ਇੰਸਟੀਚਿਊਟ ਚਮਗਿੱਦੜਾਂ ਦੇ ਕੋਰੋਨਾਵਾਇਰ ਬਾਰੇ ਖੋਜ ਦੇ ਮੋਹਰੀ ਸੰਸਥਾਵਾਂ ਵਿੱਚੋਂ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਅੰਦਰੂਨੀ ਆਲੋਚਨਾ
ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਉੱਪਰ ਪ੍ਰਤਿਕਿਰਿਆ ਦਿੰਦਿਆਂ ਅਮਰੀਕਾ ਅਤੇ ਦੱਖਣੀ ਕੋਰੀਆ, ਆਸਟਰੇਲੀਆ ਅਤੇ ਯੂਕੇ ਸਮੇਤ 13 ਸਹਿਯੋਗੀ ਦੇਸ਼ਾਂ ਨੇ ਚੀਨ ਨੂੰ ਮਾਹਰਾਂ ਨੂੰ "ਪੂਰੀ ਪਹੁੰਚ" ਮੁਹਈਆ ਕਰਵਾਉਣ ਦੀ ਅਪੀਲ ਕੀਤੀ ਹੈ।
ਬਿਆਨ ਵਿੱਚ ਕਿਹਾ ਗਿਆ ਵੂਹਾਨ ਪਹੁੰਚੇ ਜਾਂਚ ਦਲ ਦੇ ਕੰਮ ਵਿੱਚ "ਮੁਕੰਮਲ, ਅਸਲੀ ਡੇਟਾ ਅਤੇ ਸੈਂਪਲਾਂ ਤੱਕ ਪਹੁੰਚ ਦੀ ਕਮੀ" ਕਾਰਨ ਦੇਰੀ ਹੋਈ ਹੈ।
"ਅਜਿਹੇ ਵਿਗਿਆਨਕ ਮਿਸ਼ਨ ਅਜਿਹੇ ਹਾਲਾਤ ਵਿੱਚ ਕੰਮ ਕਰਨ ਦੇ ਯੋਗ ਹੋਣੇ ਚਾਹੀਦੇ ਹਨ ਜਿਨ੍ਹਾਂ ਤੋਂ ਸੁਤੰਤਰ ਅਤੇ ਨਿਰਪੱਖ ਸਿਫ਼ਾਰਿਸ਼ਾਂ ਅਤੇ ਸਿੱਟੇ ਨਿਕਲ ਸਕਣ।"
ਗਰੁੱਪ ਨੇ ਵਿਸ਼ਵ ਸਿਹਤ ਸੰਗਠਨ ਨਾਲ ਮਿਲ ਕੇ ਕੰਮ ਕਰਨ ਦਾ ਅਹਿਦ ਲਿਆ।
ਸਾਬਕਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਉਨ੍ਹਾਂ ਕੌਮਾਂਤਰੀ ਆਗੂਆਂ ਵਿੱਚੋਂ ਸਨ ਜਿਨ੍ਹਾਂ ਨੇ ਵੂਹਾਨ ਇੰਸਟੀਚਿਊਟ ਬਾਰੇ ਸਾਜ਼ਿਸ਼ੀ ਸਿਧਾਂਤ ਦੀ ਹਮਾਇਤ ਕੀਤੀ ਸੀ।
ਸਿਹਤ ਸੰਗਠਨ ਦੀ ਟੀਮ ਦੇ ਮੈਂਬਰਾਂ ਨੇ ਵੂਹਾਨ ਇੰਸਟੀਚਿਊਟ ਦਾ ਦੌਰਾ ਕੀਤਾ
ਵਿਸ਼ਵ ਸਿਹਤ ਸੰਗਠਨ ਦੀ ਜਾਂਚ ਟੀਮ ਦੇ ਮੁਖੀ ਪੀਟਰ ਬੈਨ ਐਮਬਾਰੇਕ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਟੀਮ ਉੱਪਰ ਚੀਨ ਦੇ ਬਾਹਰੋਂ ਵੀ ਸਿਆਸੀ ਦਬਾਅ ਸੀ। ਫਿਰ ਵੀ ਉਹ ਟੀਮ ਦੀ ਮੂਲ ਰਿਪੋਰਟ ਵਿੱਚੋਂ ਕੁਝ ਵੀ ਹਟਾਉਣ ਲਈ ਝੁਕੇ ਨਹੀਂ ਹਨ।
ਉਨ੍ਹਾਂ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਟੀਮ ਨੂੰ ਆਊਟਬਰੇਕ ਵਿੱਚ ਵੂਹਾਨ ਦੀ ਕਿਸੇ ਲੈਬ ਦੀ ਭੂਮਿਕਾ ਦੇ ਕੋਈ ਸਬੂਤ ਨਹੀਂ ਮਿਲੇ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਬਿਲਕੁਲ ਸੰਭਵ ਸੀ ਕਿ ਵੂਹਾਨ ਵਿੱਚ ਕੇਸ 2019 ਦੇ ਅਕਤੂਬਰ ਜਾਂ ਨਵੰਬਰ ਵਿੱਚ ਹੀ ਹੋਣ। ਜਦਕਿ ਚੀਨ ਨੇ ਵਿਸ਼ਵ ਸਿਹਤ ਸੰਗਠਨ ਨੂੰ ਵਾਇਰਸ ਦੀ ਇਤਲਾਹ ਤਿੰਨ ਜਨਵਰੀ 2020 ਨੂੰ ਦਿੱਤੀ ਸੀ, ਪਹਿਲੀ ਲਾਗ ਤੋਂ ਇੱਕ ਮਹੀਨਾ ਮਗਰੋਂ।
ਮੁੱਢ ਤੋਂ ਇਹੀ ਮੰਨਿਆ ਜਾ ਰਿਹਾ ਹੈ ਕਿ ਵਾਇਰਸ ਚੀਨ ਦੇ ਵੂਹਾਨ ਸ਼ਹਿਰ ਦੀ ਸਮੁੰਦਰੀ ਜੀਵਾਂ ਦੀ ਇੱਕ ਮਾਰਕੀਟ ਵਿੱਚੋਂ ਨਿਕਲਿਆ। ਜਿੱਥੇ ਕਿ ਵੱਡੇ ਪੱਧਰ ਤੇ ਜੰਗਲੀ ਅਤੇ ਸਮੁੰਦਰੀ ਜੀਵਾਂ ਦਾ ਗੈਰ-ਕਾਨੂੰਨੀ ਵਪਾਰ ਹੁੰਦਾ ਸੀ। ਵਾਇਰਸ ਦੇ ਫੁੱਟਣ ਤੋਂ ਬਾਅਦ ਮਾਰਕੀਟ ਨੂੰ ਬੰਦ ਕਰ ਦਿੱਤਾ ਗਿਆ ਸੀ।
ਪੂਰੀ ਦੁਨੀਆਂ ਵਿੱਚ ਕੋਰਨਾਵਾਇਰਸ ਨਾਲ 127 ਮਿਲੀਅਨ ਲੋਕ ਪ੍ਰਭਾਵਿਤ ਹੋਏ ਹਨ ਅਤੇ 27 ਲੱਖ ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ
ਇਹ ਵੀ ਪੜ੍ਹੋ:
https://www.youtube.com/watch?v=cQKKt1oTqS4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '2a5f96a3-32ab-4c80-8103-529c4f5f27f9','assetType': 'STY','pageCounter': 'punjabi.international.story.56586624.page','title': 'ਕੋਰੋਨਾ ਦੇ ਚੀਨੀ ਲੈਬ ਵਿੱਚੋਂ ਲੀਕ ਹੋਣ ਬਾਰੇ WHO ਨੇ ਆਪਣੀ ਰਿਪੋਰਟ ਵਿੱਚ ਕੀ ਕਿਹਾ','published': '2021-03-31T07:10:10Z','updated': '2021-03-31T07:10:10Z'});s_bbcws('track','pageView');

ਕਿਸਾਨਾਂ ਨੂੰ ਸਿੱਧੀ ਅਦਾਇਗੀ ਬਾਰੇ ਕੇਂਦਰ ਦੀ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ - ਪ੍ਰੈੱਸ ਰਿਵੀਊ
NEXT STORY