ਪੰਜਾਬ ਵਿੱਚ ਕਿਸਾਨ ਅੰਦੋਲਨ ਕਾਰਨ ਘਿਰੀ ਅਤੇ ਸੂਬੇ ਵਿੱਚ ਆਪਣੇ ਵੱਡੇ ਸਿਆਸੀ ਭਾਈਵਾਲ ਅਕਾਲੀ ਦਲ (ਬਾਦਲ) ਦੀ ਅਣਹੋਂਦ ਵਿੱਚ ਵੀ ਭਾਜਪਾ ਨੇ ਪੰਜਾਬ ਵਿੱਚ 2022 ਵਿੱਚ ਸੂਬੇ ਵਿੱਚ ਸਰਕਾਰ ਬਣਾਉਣ ਦਾ ਟੀਚਾ ਰੱਖਿਆ ਹੈ।
ਵਰਤਮਾਨ ਵਿੱਚ 117 ਵਿਧਾਨ ਸਭਾ ਸੀਟਾਂ ਵਿੱਚੋਂ ਭਾਜਪਾ ਕੋਲ 2 ਵਿਧਾਇਕ ਹਨ। ਦਿ ਇੰਡੀਅਨ ਐਕਸਪੈੱਸ ਦੀ ਖ਼ਬਰ ਮੁਤਾਬਕ ਪਾਰਟੀ ਦਾ ਕਹਿਣਾ ਹੈ ਕਿ ਉਹ ਚੁਣੌਤੀ ਲਈ ਤਿਆਰ ਹੈ।
ਇਹ ਵੀ ਪੜ੍ਹੋ:
ਪੰਜਾਬ ਭਾਜਪਾ ਦੀ ਕੋਰ ਕਮੇਟੀ ਨੇ ਮੰਗਲਵਾਰ ਨੂੰ ਲੋਕਾਂ ਤੱਕ ਪਹੁੰਚਣ ਦੀ ਯੋਜਨਾ ਨੂੰ ਤਿੱਖਾ ਕਰਨ ਲਈ ਚਰਚਾ ਕੀਤੀ।
ਪੰਜਾਬ ਭਾਜਪਾ ਦੇ ਸੰਗਠਨ ਸਕੱਤਰ ਦਿਨੇਸ਼ ਕੁਮਾਰ ਨੇ ਅਖ਼ਬਾਰ ਨੂੰ ਦੱਸਿਆ, "ਅਸੀਂ ਸਾਲ 2022 ਵਿੱਚ ਆਪਣੀ ਸਰਕਾਰ ਬਣਾਵਾਂਗੇ। ਲੋਕ ਜਾਣਦੇ ਹਨ ਕਿ ਕਿਹੜੀ ਪਾਰਟੀ ਲੋਕਾਂ ਦੀ ਭਲਾਈ ਲਈ ਹੈ। ਅਸੀਂ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਹਾਂ ਅਤੇ ਵਿਰੋਧ ਦੇ ਬਾਵਜੂਦ ਕਰਦੇ ਰਹਾਂਗੇ।"
ਪਾਕਿਸਾਤਨ ਦਾ ਭਾਰਤ ਤੋਂ ਇੰਪੋਰਪਟ ਬਾਰੇ ਯੂ-ਟਰਨ
ਭਾਰਤ ਨਾਲ ਵਪਾਰ ਮੁੜ ਸ਼ੁਰੂ ਕਰਨ ਦਾ ਬਿਆਨ ਦੇਣ ਤੋਂ 24 ਘੰਟਿਆਂ ਦੇ ਅੰਦਰ ਹੀ , ਦੇਸ਼ ਅੰਦਰ ਵਿਰੋਧ ਦਾ ਸਾਹਮਣਾ ਕਰਨ ਮਗਰੋਂ ਪਾਕਿਸਤਾਨ ਸਰਕਾਰ ਨੇ ਆਪਣੇ ਫ਼ੈਸਲੇ ਉੱਪਰ ਯੂ ਟਰਨ ਲੈ ਲਿਆ।
ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਤਾਜ਼ਾ ਬਿਆਨ ਵਿੱਚ ਪਾਕਿਸਤਾਨ ਸਰਕਾਰ ਨੇ ਕਿਹਾ ਹੈ ਕਿ ਇਸ ਕੰਮ ਲਈ ਪਹਿਲਾਂ ਭਾਰਤ ਨੂੰ ਜੰਮੂ-ਕਸ਼ਮੀਰ ਵਿੱਚ 5 ਅਕਤੂਬਰ 2019 ਵਾਲੀ ਸਥਿਤੀ ਮੁੜ ਬਹਾਲ ਕਰਨੀ ਪਵੇਗੀ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪਾਕਿਸਤਾਨ ਦੇ ਵਿੱਤ ਮੰਤਰੀ ਹਮੱਦ ਅਜ਼ਹਰ ਨੇ ਕਿਹਾ ਸੀ ਕਿ ਪਾਕਿਸਤਾਨ ਭਾਰਤ ਤੋਂ ਪੰਜ ਲੱਖ ਟਨ ਖੰਡ ਮੰਗਾਵੇਗਾ। ਫਿਰ ਵੀਰਵਾਰ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਰਿਸ਼ਤੇ ਸੁਧਾਰਨ ਲਈ ਹਾਲੇ ਭਾਰਤ ਨੂੰ ਕੰਮ ਕਰਨ ਦੀ ਲੋੜ ਹੈ।
ਕੁਰੈਸ਼ੀ ਨੇ ਕਿਹਾ ਕਿ ਹਾਲੀਆ ਘਟਨਾਕ੍ਰਮ ਤੋਂ ਇਹ "ਪ੍ਰਭਾਵ ਜਾ ਰਿਹਾ ਸੀ ਕਿ ਭਾਰਤ ਨਾਲ ਰਿਸ਼ਤੇ ਆਮ ਵਰਗੇ ਹੋਣ ਵੱਲ ਵਧ ਰਹੇ ਸਨ ਪਰ ਕੈਬਨਿਟ ਵਿੱਚ ਵਿਚਾਰ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਇਸ ਬਾਰੇ ਹਾਲੇ ਹੋਰ ਵਿਚਾਰ ਕਰਨ ਦੀ ਲੋੜ ਹੈ।'
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਕੋਰੋਨਾ ਅਪਡੇਟ: ਸਖ਼ਤੀ ਨਾ ਵਰਤੀ ਗਈ ਤਾਂ ਮੁੜ ਫਸੇਗਾ ਭਾਰਤ
ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ
ਏਮਜ਼ ਦੇ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੋਰੋਨਾ ਖ਼ਿਲਾਫ਼ ਢੁਕਵੀਂ ਸਖ਼ਤੀ ਨਾ ਵਰਤੀ ਗਈ ਤਾਂ ਭਾਰਤ ਇੱਕ ਵਾਰ ਫਿਰ ਗੰਭੀਰ ਸੰਕਟ ਵਿੱਚ ਫ਼ਸ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਕੋਰੋਨਾ ਦੇ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਦੇ ਬਾਵਜੂਦ ਲੋਕ ਨਾ ਤਾਂ ਮਾਸਕ ਲਾ ਰਹੇ ਹਨ ਅਤੇ ਨਾ ਹੀ ਸਮਾਜਿਕ ਦੂਰੀ ਦਾ ਖ਼ਿਆਲ ਰੱਖ ਰਹੇ ਹਨ।
ਅਕਤੂਬਰ 2020 ਤੋਂ ਬਾਅਦ ਵੀਰਵਾਰ ਨੂੰ ਪਹਿਲੀ ਵਾਰ ਭਾਰਤ ਵਿੱਚ ਇੱਕ ਦਿਨ ਵਿੱਚ 72 ਹਜ਼ਾਰ ਤੋਂ ਵਧੇਰੇ ਮਾਮਲਿਆਂ ਦੀ ਪੁਸ਼ਟੀ ਹੋਈ।
ਦਿ ਟ੍ਰਿ੍ਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਵਿੱਚ ਪਿਛਲੇ ਸਾਲ ਸਤੰਬਰ ਵਿੱਚ ਆਏ ਪਹਿਲੇ ਉਬਾਲ ਨਾਲੋਂ ਦੂਜਾ ਉਬਾਲ ਜ਼ਿਆਦਾ ਘਾਤਕ ਹੋ ਸਕਦਾ ਹੈ। ਸਿਹਤ ਵਿਭਾਗ ਮੁਤਾਬਕ ਇਸ ਵਾਰ ਕੇਸ ਅਪ੍ਰੈਲ ਅੱਧ ਵਿੱਚ ਸਿਖ਼ਰ ਛੂਹ ਸਕਦੇ ਹਨ ਜਦੋਂ ਇਹ ਗਿਣਤੀ ਚਾਰ ਹਜ਼ਾਰ ਰੋਜ਼ਾਨਾ 'ਤੇ ਪਹੁੰਚ ਜਾਵੇਗੀ।
ਦਿ ਹਿੰਦੂ ਦੀ ਖ਼ਬਰ ਮੁਤਾਬਕ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਸਥਿਤੀ ਗੰਭੀਰ ਹੋਣ ਕਾਰਨ ਬੱਚਿਆਂ ਅਤੇ ਅਲੜ੍ਹਾਂ ਨੂੰ ਜ਼ਿਆਦਾ ਖ਼ਤਰਾ ਹੋਣ ਵਾਲ਼ਾ ਹੈ। ਦੂਜੀ ਲਹਿਰ ਦਾ ਪ੍ਰਕੋਪ ਪੇਂਡੂ ਅਤੇ ਕਬਾਈਲੀ ਖੇਤਰਾਂ ਵਿੱਚ ਵਧੇਰੇ ਦੇਖਣ ਨੂੰ ਮਿਲੇਗਾ ਜੋ ਪਿਛਲੀ ਵਾਰ ਇਸ ਤੋਂ ਬਚੇ ਰਹਿ ਗਏ ਸਨ।
ਗੁਜਰਾਤ ਵੱਲੋਂ 'ਲਵ ਜਿਹਾਦ' ਠੱਲ੍ਹਣ ਲਈ ਬਿਲ ਪਾਸ
ਗੁਜਰਾਤ ਵਿਧਾਨ ਸਭਾ ਨੇ ਧਰਮ ਬਦਲੀ ਕਰਵਾਉਣ ਦੇ ਇਰਦੇ ਨਾਲ ਔਰਤਾਂ ਨਾਲ ਝੂਠੇ ਵਿਆਹ ਕਰਵਾਉਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਗੁਜਰਾਤ ਧਾਰਮਿਕ ਅਜ਼ਾਦੀ ਸੋਧ ਬਿਲ (2021) ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਦਿ ਹਿੰਦੂ ਦੀ ਖ਼ਬਰ ਮੁਤਾਬਕ ਸੂਬੇ ਦੀ ਭਾਜਪਾ ਸਰਕਾਰ ਦਾ ਦਾਅਵਾ ਸੀ ਕਿ 'ਲਵ ਜਿਹਾਦ' ਜਾਂ ਜ਼ਬਰਨ ਵਿਆਹ ਸੂਬੇ ਵਿੱਚ ਅਮਨ ਕਾਨੂੰਨ ਲਈ ਵੱਡੀ ਸਮੱਸਿਆ ਬਣ ਗਏ ਸਨ।
ਬਿਲ ਦੇ ਵਿੱਚ ਕਿਸੇ ਦੇ ਮੁਲਜ਼ਮ ਪਾਏ ਜਾਣ 'ਤੇ ਪੰਜ ਲੱਖ ਦਾ ਜੁਰਮਾਨਾ ਅਤੇ 3-10 ਸਾਲ ਦੀ ਕੈਦ ਦੀ ਤਜਵੀਜ਼ ਰੱਖੀ ਗਈ ਹੈ ਅਤੇ ਜੁਰਮ ਗ਼ੈਰ-ਜ਼ਮਾਨਤੀ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ:
https://www.youtube.com/watch?v=S13ClU3ceJk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '9c5ebc98-c6b2-4974-8947-75c6d09fc307','assetType': 'STY','pageCounter': 'punjabi.india.story.56612058.page','title': '2022 ਵਿੱਚ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਭਾਜਪਾ ਕਰ ਰਹੀ ਇਹ ਤਿਆਰੀਆਂ - ਪ੍ਰੈੱਸ ਰਿਵੀਊ','published': '2021-04-02T03:11:06Z','updated': '2021-04-02T03:11:06Z'});s_bbcws('track','pageView');

ਮਿਆਂਮਾਰ ਹਿੰਸਾ: ਭਾਰਤ ਦੀ ਚੁੱਪੀ ਪਿੱਛੇ ਕੀ ਮਜਬੂਰੀ ਹੈ
NEXT STORY