ਇਸ ਪੇਜ ਰਾਹੀਂ ਅਸੀਂ ਤੁਹਾਨੂੰ ਕੋਰੋਨਾਵਾਇਰਸ ਨਾਲ ਜੁੜੇ ਅਪਡੇਟ ਦੇਵਾਂਗੇ।
ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਉਹ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰ ਸਕਦੇ ਹਨ ਪਰ ਕੋਰੋਨਾਵਾਇਰਸ ਕਾਰਨ ਲਾਸ਼ਾਂ ਦੇ ਢੇਰ ਨਹੀਂ ਵੇਖ ਸਕਦੇ ਹਨ।
ਉਨ੍ਹਾਂ ਕਿਹਾ, "ਕੋਰੋਨਾਵਾਇਰਸ ਨੂੰ ਕਾਬੂ ਕਰਨ ਦੇ ਕੇਵਲ ਦੋ ਰਸਤੇ ਹਨ, ਪਹਿਲਾ ਲੌਕਡਾਊਨ ਜੋ ਵਾਜਿਬ ਨਹੀਂ ਹੈ ਤੇ ਦੂਜਾ ਸਾਰੇ ਨਿਯਮਾਂ ਦੀ ਪਾਲਣਾ।"
"ਮੈਂ ਅਫ਼ਸਰਾਂ ਨੂੰ ਕਿਹਾ ਹੈ ਕਿ ਕੋਵਿਡ ਦੇ ਨਿਯਮਾਂ ਦੀ ਪਾਲਣਾ ਸਖ਼ਤੀ ਨਾਲ ਕਰਵਾਈ ਜਾਵੇ ਭਾਵੇਂ ਇਸ ਨਾਲ ਲੋਕਾਂ ਨੂੰ ਤਕਲੀਫ਼ ਹੀ ਕਿਉਂ ਨਾ ਹੋਵੇ।
ਹਰਿਆਣਾ ਵਿੱਚ ਵੀਰਵਾਰ ਨੂੰ 5800 ਤੋਂ ਵੱਧ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ:
ਚੋਣ ਕਮਿਸ਼ਨ ਅੱਗੇ ਮਮਤਾ ਬੈਨਰਜੀ ਨੇ ਰੱਖੀ ਇਹ ਮੰਗ
ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਕ ਟਵੀਟ ਰਾਹੀਂ ਕੋਰੋਨਾ ਲਾਗ ਦੇ ਮੱਦੇਨਜ਼ਰ ਪੱਛਮ ਬੰਗਾਲ ਵਿੱਚ 8 ਪੜਾਅ ਵਿੱਚ ਵਿਧਾਨ ਸਭਾ ਚੋਣਾਂ ਕਰਵਾਉਣ ਦੇ ਫ਼ੈਸਲੇ ਦਾ ਇੱਕ ਮੁੜ ਵਿਰੋਧ ਕੀਤਾ ਅਤੇ ਬਾਕੀ ਸਾਰੀਆਂ ਸੀਟਾਂ ਉੱਤੇ ਇੱਕੋ ਸਮੇਂ ਚੋਣ ਕਰਵਾਉਣ ਦੀ ਮੰਗ ਕੀਤੀ ਹੈ।
ਆਪਣੇ ਟਵੀਟ ਵਿੱਚ ਮਮਤਾ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਕੋਰੋਨ ਲਾਗ ਦੇ ਤੇਜ਼ੀ ਨਾਲ ਵੱਧਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਬਾਕੀ ਬਚੇ ਪੜਾਅ ਦੀ ਵੋਟਿੰਗ ਇੱਕ ਹੀ ਪੜਾਅ ਵਿੱਚ ਕਰਵਾਈ ਜਾਵੇ।
https://twitter.com/MamataOfficial/status/1382689776843771914
ਦੱਸ ਦਈਏ ਕਿ ਪੱਛਮ ਬੰਗਾਲ ਵਿੱਚ ਹੁਣ ਤੱਕ ਚਾਰ ਪੜਾਅ ਦੀ ਵੋਟਿੰਗ ਹੋ ਚੁੱਕੀ ਹੈ ਅਤੇ ਪੰਜਵੇ ਪੜਾਅ ਤਹਿਤ ਵੋਟਿੰਗ ਸ਼ਨੀਵਾਰ (17 ਅਪ੍ਰੈਲ) ਨੂੰ ਹੋਵੇਗੀ।
ਕਮਿਸ਼ਨ ਦੇ ਇਸ ਫ਼ੈਸਲੇ ਦਾ ਵਿਰੋਧ ਮਮਤਾ ਬੈਨਰਜੀ ਨੇ ਪਹਿਲਾਂ ਵੀ ਕੀਤਾ ਸੀ ਅਤੇ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ਭਰ ਵਿੱਚ ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖਦਿਆਂ ਘੱਟੋ-ਘੱਟ ਬਾਕੀ ਬਚੇ 3 ਪੜਾਅ (ਫੇਜ਼) ਦੀਆਂ ਚੋਣਾਂ ਇੱਕੋ ਵਾਰ ਕਰਵਾ ਦਿੱਤੀਆਂ ਜਾਣ।
ਉਧਰ ਸਾਬਕਾ ਚੋਣ ਕਮਿਸ਼ਨਰ ਐਸਵਾਈ ਕੁਰੈਸ਼ੀ ਨੇ ਇੱਕ ਟਵੀਟ ਰਾਹੀਂ ਪੱਛਮ ਬੰਗਾਲ ਵਿੱਚ ਆਖ਼ਰੀ ਤਿੰਨ ਫੇਜ਼ ਦੀਆਂ ਚੋਣਾਂ ਇੱਕੋ ਸਾਰ ਕਰਵਾਉਣ ਦੇ ਵਿਚਾਰ ਦਾ ਸਮਰਥਨ ਕੀਤਾ ਹੈ।
https://twitter.com/DrSYQuraishi/status/1382719942345121794
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਪੱਛਮ ਬੰਗਾਲ ਵਿੱਚ ਇੱਕ ਦਿਨ 'ਚ ਹੁਣ ਤੱਕ ਸਭ ਤੋਂ ਜ਼ਿਆਦਾ 6,769 ਮਾਮਲੇ ਵੀਰਵਾਰ 15 ਅਪ੍ਰੈਲ ਨੂੰ ਸਾਹਮਣੇ ਆਏ ਹਨ ਤੇ 22 ਮਰੀਜ਼ਾਂ ਨੇ ਦਮ ਤੋੜਿਆ ਹੈ।
ਮਮਤਾ ਬੈਨਰਜੀ ਦੇ ਟਵੀਟ ਤੋਂ ਪਹਿਲਾਂ TMC ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਵੀ ਇੱਕ ਟਵੀਟ ਕੀਤਾ ਜਿਸ 'ਚ ਉਨ੍ਹਾਂ ਨੇ ਕੋਰੋਨਾ ਨੇ ਵੱਧਦੇ ਮਾਮਲਿਆਂ ਵਿਚਾਲੇ 8 ਫੇਜ਼ 'ਚ ਵਿਧਾਨਸਭਾ ਚੋਣਾਂ ਕਰਵਾਉਣ ਦੇ ਫ਼ੈਸਲੇ ਨੂੰ ਚੋਣ ਕਮਿਸ਼ਨ ਦੀ ''ਆਪਰਾਧਿਕ ਲਾਪਰਵਾਹੀ'' ਦੱਸਿਆ ਸੀ।
https://twitter.com/MahuaMoitra/status/1382589727111483394
ਲਖਨਊ 'ਚ ਸ਼ਮਸ਼ਾਨ ਘਾਟ ਦੇ ਬਾਹਰ ਕੰਧ ਬਣਾਉਣ 'ਤੇ ਉੱਠੇ ਸਵਾਲ
ਲਖਨਊ ਤੋਂ ਬੀਬੀਸੀ ਸਹਿਯੋਗੀ ਸਮੀਰਾਤਮਜ ਮਿਸ਼ਰ ਮੁਤਾਬਕ ਉੱਤਰ ਪ੍ਰਦੇਸ਼ ਦਾ ਹੌਟ ਸਪੌਟ ਬਣੇ ਲਖਨਾਊ ਵਿੱਚ 15 ਅਪ੍ਰੈਲ ਨੂੰ ਭੈਂਸਾਕੁੰਡ 'ਚ ਬਣੇ ਬੈਕੁੰਠ ਸ਼ਮਸ਼ਾਨ ਘਾਟ ਦੇ ਬਾਹਰੀ ਹਿੱਸੇ ਨੂੰ ਨੀਲੇ ਰੰਗ ਦੀ ਟੀਨ ਦੀਆਂ ਕੰਧਾਂ ਨਾਲ ਢਕਣ ਦੀਆਂ ਤਸਵੀਰਾਂ ਵਾਇਰਲ ਹੋਈਆਂ ਤਾਂ ਹੰਗਾਮਾ ਮੱਚ ਗਿਆ।
ਇੱਕ ਦਿਨ ਪਹਿਲਾਂ ਹੀ ਇਸੇ ਸ਼ਮਸ਼ਾਨ ਘਾਟ 'ਚ ਰਾਤ ਵੇਲੇ ਲਾਸ਼ਾਂ ਦੇ ਸੜਨ ਦਾ ਵੀਡੀਓ ਵਾਇਰਲ ਹੋਇਆ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਲਖਨਊ ਨਗਰ ਨਿਗਮ ਪ੍ਰਸ਼ਾਸਨ ਨੇ ਬਾਹਰ ਟੀਨ ਸ਼ੈੱਡ ਦੀ ਕੰਧ ਇਸ ਲਈ ਬਣਵਾ ਦਿੱਤੀ ਹੈ ਤਾਂ ਜੋ ਲੋਕ ਅੰਦਰ ਦੀ ਦਿਲ ਦਹਿਲਾਉਣ ਵਾਲੀ ਸਥਿਤੀ ਨਾ ਦੇਖ ਸਕਣ।
ਸ਼ਮਸ਼ਾਨ ਘਾਟ ਦੇ ਸੜਕ ਕੰਢੇ ਵਾਲੇ ਇਲਾਕੇ ਨੂੰ ਪੂਰੀ ਤਰ੍ਹਾਂ ਢੱਕ ਦਿੱਤਾ ਗਿਆ ਹੈ।
ਇਸ ਬਾਬਤ ਨਗਰ ਨਿਗਮ ਅਧਿਕਾਰੀ ਕੋਈ ਵੀ ਗੱਲ ਕਰਨ ਤੋਂ ਮਨ੍ਹਾ ਕਰ ਰਹੇ ਹਨ।
ਯੂਪੀ ਦੀ ਰਾਜਧਾਨੀ ਲਖਨਊ ਵਿੱਚ ਲੰਘੇ 24 ਘੰਟੇ ਵਿੱਚ ਪੰਜ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਹਨ। ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਬੈੱਡ ਨਹੀਂ ਮਿਲ ਰਹੇ ਅਤੇ ਹਸਪਤਾਲਾਂ ਵਿੱਚ ਆਕਸੀਜਨ ਦੀ ਘਾਟ ਹੈ। ਇੱਥੋਂ ਤੱਕ ਕਿ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਲਈ ਸ਼ਮਸ਼ਾਨ ਘਾਟਾਂ ਵਿੱਚ ਵੀ ਥਾਂ ਨਹੀਂ ਬਚੀ ਹੈ।
ਇਹ ਵੀ ਪੜ੍ਹੋ:
https://www.youtube.com/watch?v=72ds49ffVcQ&t=14s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '72c9a5ac-148f-46f3-a0bd-4c3fe4b0ce8a','assetType': 'STY','pageCounter': 'punjabi.india.story.56768784.page','title': 'ਕੋਰੋਨਾਵਾਇਰਸ: ਕੋਰੋਨਾਵਾਇਰਸ ਰੋਕਣ ਲਈ ਸਖ਼ਤੀ ਦਿਖਾਉਣ ’ਤੇ ਲੋਕਾਂ ਦਾ ਗੁੱਸਾ ਤਾਂ ਸਹਿ ਸਕਦੇ ਹਾਂ, ਲਾਸ਼ਾਂ ਦੇ ਢੇਰ ਨਹੀਂ ਵੇਖ ਸਕਦੇ: ਅਨਿਲ ਵਿਜ - ਅਹਿਮ ਖ਼ਬਰਾਂ','published': '2021-04-16T02:06:26Z','updated': '2021-04-16T02:06:26Z'});s_bbcws('track','pageView');

ਯੂਕੇ ਵਿੱਚ ਕੁਝ ਲੋਕ ਰਾਜਸ਼ਾਹੀ ਉੱਤੇ ਸਵਾਲ ਕਿਉਂ ਖੜ੍ਹੇ ਕਰਦੇ ਹਨ
NEXT STORY