ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਚੌਸਾ ਬਲਾਕ ਦੇ ਚੌਸਾ ਸ਼ਮਸ਼ਾਨ ਘਾਟ ਉੱਤੇ ਗੰਗਾ ਵਿੱਚੋਂ ਘੱਟੋ-ਘੱਟ 40 ਲਾਸ਼ਾਂ ਤੈਰਦੀਆਂ ਹੋਈਆਂ ਮਿਲੀਆਂ ਹਨ।
ਸਥਾਨਕ ਪ੍ਰਸ਼ਾਸਨ ਨੇ ਬੀਬੀਸੀ ਨੂੰ ਇਸ ਬਾਰੇ ਪੁਸ਼ਟੀ ਕੀਤੀ ਹੈ। ਪਰ ਸਥਾਨਕ ਪੱਤਰਕਾਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸ਼ਮਸ਼ਾਨ ਘਾਟ ਵਿਖੇ ਇਸ ਤੋਂ ਵੀ ਜ਼ਿਆਦਾ ਲਾਸ਼ਾਂ ਦੇਖੀਆਂ ਹਨ।
ਸਥਾਨਕ ਪੱਧਰ ਉੱਤੇ ਜੋ ਤਸਵੀਰਾਂ ਆਈਆਂ ਹਨ, ਉਹ ਦਿਲ ਨੂੰ ਦਹਿਲਾ ਦੇਣ ਵਾਲੀਆਂ ਹਨ। ਲਾਸ਼ਾਂ ਨੂੰ ਜਾਨਵਰ ਨੌਚਦੇ ਦੇਖੇ ਜਾ ਰਹੇ ਸਨ।
ਇਹ ਵੀ ਪੜ੍ਹੋ:
ਚੌਸਾ ਦੇ ਬਲਾਕ ਵਿਕਾਸ ਅਧਿਕਾਰੀ ਅਸ਼ੋਕ ਕੁਮਾਰ ਨੇ ਬੀਬੀਸੀ ਨਾਲ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ, ''30 ਤੋਂ 40 ਦੀ ਗਿਣਤੀ ਵਿੱਚ ਲਾਸ਼ਾਂ ਗੰਗਾਂ ਵਿੱਚੋਂ ਮਿਲੀਆਂ ਹਨ। ਇਸ ਗੱਲ ਦੀ ਸੰਭਾਵਨਾ ਹੈ ਕਿ ਇਹ ਲਾਸ਼ਾਂ ਉੱਤਰ ਪ੍ਰਦੇਸ਼ ਤੋਂ ਵਹਿ ਕੇ ਆਈਆਂ ਹਨ। ਮੈਂ ਘਾਟ ਉੱਤੇ ਮੌਜੂਦ ਰਹਿਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਹੈ, ਜਿਨ੍ਹਾਂ ਨੇ ਦੱਸਿਆ ਕਿ ਲਾਸ਼ਾਂ ਇੱਥੋਂ ਦੀਆਂ ਨਹੀਂ ਹਨ।''
ਸਥਾਨਕ ਲੋਕਾਂ ਦੀ ਵੱਖ ਰਾਇ
ਪਰ ਸਥਾਨਕ ਪੱਤਰਕਾਰ ਸੱਤਿਆਪ੍ਰਕਾਸ਼ ਪ੍ਰਸ਼ਾਸਨ ਦੇ ਦਾਅਨੇ ਨੂੰ ਸਵੀਕਾਰ ਨਹੀਂ ਕਰ ਰਹੇ।
ਉਨ੍ਹਾਂ ਮੁਤਾਬਕ, ''ਅਜੇ ਗੰਗਾ ਜੀ ਦੇ ਪਾਣੀ ਵਿੱਚ ਵਹਾਅ ਨਹੀਂ ਹੈ। ਹਵਾ ਪਿਛਲੇ ਪਾਸੇ ਨੂੰ ਚੱਲ ਰਹੀ ਹੈ, ਇਹ ਪੂਰਬੀ ਹਵਾ ਦਾ ਤਾਂ ਵਕਤ ਨਹੀਂ ਹੈ। ਅਜਿਹੇ 'ਚ ਲਾਸ਼ ਵਹਿ ਕੇ ਕਿਵੇਂ ਆ ਸਕਦੀ ਹੈ?''
ਉਹ ਅੱਗੇ ਦੱਸਦੇ ਹਨ, ''9 ਮਈ ਨੂੰ ਸਵੇਰੇ ਪਹਿਲੀ ਵਾਰ ਮੈਨੂੰ ਪਤਾ ਲੱਗਿਆ, ਮੈਂ ਉੱਥੇ ਲਗਭਗ 100 ਲਾਸ਼ਾਂ ਦੇਖੀਆਂ। ਜੋ 10 ਮਈ ਨੂੰ ਬਹੁਤ ਘੱਟ ਹੋ ਗਈਆਂ। ਦਰਅਸਲ ਬਕਸਰ ਦੇ ਚਰਿੱਤਰਵਨ ਘਾਟ ਦਾ ਪੁਰਾਣਾ ਮਹੱਤਵ ਹੈ ਅਤੇ ਅਜੇ ਉੱਥੇ ਕੋਰੋਨਾ ਕਾਰਨ ਲਾਸ਼ਾਂ ਨੂੰ ਸਾੜਨ ਦੀ ਥਾਂ ਨਹੀਂ ਮਿਲ ਰਹੀ। ਇਸ ਲਈ ਲੋਕ ਲਾਸ਼ਾਂ ਨੂੰ ਅੱਠ ਕਿਲੋਮੀਟਰ ਦੂਰ ਚੌਸਾ ਸ਼ਮਸ਼ਾਨ ਘਾਟ ਲਿਆ ਰਹੇ ਹਨ।''
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
''ਪਰ ਇਸ ਘਾਟ ਉੱਤੇ ਲੱਕੜਾਂ ਦੀ ਕੋਈ ਵਿਵਸਥਾ ਨਹੀਂ ਹੈ। ਕਿਸ਼ਤੀਆਂ ਵੀ ਬੰਦ ਹਨ, ਇਸ ਲਈ ਲੋਕ ਲਾਸ਼ਾਂ ਨੂੰ ਗੰਗਾ ਜੀ 'ਚ ਇਸੇ ਤਰ੍ਹਾਂ ਵਹਾ ਰਹੇ ਹਨ। ਕਿਸ਼ਤੀ ਚੱਲਦੀ ਹੈ ਤਾਂ ਕਈ ਲੋਕ ਲਾਸ਼ ਨੂੰ ਘੜਾ ਬੰਨ੍ਹ ਕੇ ਗੰਗਾ ਜੀ ਵਿਚਾਲੇ ਵਹਾਅ 'ਚ ਤੋਰ ਦਿੰਦੇ ਹਨ।''
ਘਾਟ 'ਤੇ ਹੀ ਮੌਜੂਦ ਰਹਿਣ ਵਾਲੇ ਪੰਡਿਤ ਦੀਨ ਦਿਆਲ ਪਾਂਡੇ ਨੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ, ''ਆਮ ਤੌਰ 'ਤੇ ਇਸ ਘਾਟ ਉੱਤੇ ਦੋ ਤੋਂ ਤਿੰਨ ਲਾਸ਼ਾਂ ਹੀ ਰੋਜ਼ਾਨਾ ਆਉਂਦੀਆਂ ਸਨ ਪਰ ਲੰਘੇ 15 ਦਿਨਾਂ ਤੋਂ ਲਗਭਗ 20 ਲਾਸ਼ਾਂ ਆਉਂਦੀਆਂ ਹਨ। ਇਹ ਜੋ ਲਾਸ਼ਾਂ ਗੰਗਾ ਜੀ ਵਿੱਚ ਤੈਰ ਰਹੀਆਂ ਹਨ, ਇਹ ਕੋਰੋਨਾ ਲਾਗ ਵਾਲੇ ਲੋਕਾਂ ਦੀਆਂ ਹਨ। ਇੱਥੇ ਗੰਗਾ ਜੀ ਵਿੱਚ ਵਹਾਉਣ ਤੋਂ ਅਸੀਂ ਇਨਕਾਰ ਕਰਦੇ ਹਾਂ, ਪਰ ਲੋਕ ਨਹੀਂ ਮੰਨਦੇ। ਪ੍ਰਸ਼ਾਸਨ ਨੇ ਚੌਕੀਦਾਰ ਲਗਾਇਆ ਹੈ ਪਰ ਉਨ੍ਹਾਂ ਦੀ ਗੱਲ ਕੋਈ ਨਹੀਂ ਸੁਣਦਾ।''
ਲਾਸ਼ਾਂ ਨੂੰ ਦਫ਼ਨਾ ਰਿਹਾ ਪ੍ਰਸ਼ਾਸਨ
ਘਾਟ ਉੱਤੇ ਹੀ ਰਹਿਣ ਵਾਲੀ ਅੰਜੋਰੀਆ ਦੇਵੀ ਦੱਸਦੇ ਹਨ, ''ਲੋਕਾਂ ਨੂੰ ਮਨ੍ਹਾਂ ਕਰਦੇ ਹਾਂ, ਪਰ ਲੋਕ ਇਹ ਕਹਿਕੇ ਲੜਦੇ ਹਨ ਕਿ ਤੁਹਾਡੇ ਘਰ ਵਾਲਿਆਂ ਨੇ ਸਾਨੂੰ ਲੱਕੜ ਦਿੱਤੀ ਹੈ ਜੋ ਅਸੀਂ ਲੱਕੜ ਲਗਾ ਕੇ ਲਾਸ਼ ਸਾੜੀਏ।''
ਫ਼ਿਲਹਾਲ ਬਕਸਰ ਪ੍ਰਸ਼ਾਸਨ ਘਾਟ ਉੱਤੇ ਜੇਸੀਬੀ ਮਸ਼ੀਨ ਨਾਲ ਗੱਡੇ ਖੁਦਵਾ ਕੇ ਲਾਸ਼ਾ ਨੂੰ ਦਫ਼ਨਾਉਣ ਦੀ ਪ੍ਰਕਿਰਿਆ ਪੂਰੀ ਕਰ ਰਿਹਾ ਹੈ।
ਪੂਰੇ ਬਕਸਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਬਕਸਰ ਦੇ ਸਥਾਨਕ ਪੱਤਰਕਾਰ ਦੱਸਦੇ ਹਨ ਕਿ ਇੱਥੇ ਕੋਵਿਡ ਦੀ ਲਾਗ ਵਾਲੇ ਮਰੀਜ਼ਾਂ ਦੇ ਅੰਤਿਮ ਸੰਸਕਾਰ ਵਿੱਚ 15-20 ਹਜ਼ਾਰ ਰੁਪਏ ਖ਼ਰਚ ਹੋ ਰਹੇ ਹਨ।
ਸਥਾਨਕ ਵਾਸੀ ਚੰਦਰ ਮੋਹਨ ਕਹਿੰਦੇ ਹਨ, ''ਪ੍ਰਾਈਵੇਟ ਹਸਪਤਾਲ ਵਿੱਚ ਲੁੱਟ ਮਚੀ ਹੈ। ਆਦਮੀ ਕੋਲ ਇੰਨਾ ਪੈਸਾ ਨਹੀਂ ਬਚਿਆ ਕਿ ਸ਼ਮਸ਼ਾਨ ਘਾਟ 'ਤੇ ਜਾ ਕੇ ਪੰਡਿਤ ਉੱਤੇ ਪੈਸੇ ਲੁਟਾਵੇ। ਐਂਬੂਲੈਂਸ ਤੋਂ ਲਾਸ਼ ਲਾਹੁਣ ਲਈ ਦੋ ਹਜ਼ਾਰ ਰੁਪਏ ਮੰਗੇ ਜਾ ਰਹੇ ਹਨ। ਅਜਿਹੇ 'ਚ ਗੰਗਾ ਜੀ ਆਸਰਾ ਬਚੇ ਹਨ। ਲੋਕ ਗੰਗਾ ਵਿੱਚ ਲਾਸ਼ ਵਹਾਅ ਰਹੇ ਹਨ।''
ਬਿਹਾਰ 'ਚ ਕੋਰੋਨਾ ਦੇ ਵੱਧਦੇ ਕੇਸ
ਕੋਰੋਨਾਵਾਇਰਸ ਮਰੀਜ਼ਾਂ ਦੀ ਗੱਲ ਕਰੀਏ ਤਾਂ 9 ਮਈ ਤੱਕ ਬਿਹਾਰ ਵਿੱਚ 1,10,804 ਐਕਟਿਵ ਕੇਸ ਹਨ। ਜਦ ਕਿ ਰਿਕਵਰੀ ਦਰ 80.71 ਫੀਸਦੀ ਹੈ।
ਬਕਸਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ 1216 ਕੇਸ ਹਨ ਜਦਕਿ 26 ਦੀ ਮੌਤ ਹੋ ਚੁੱਕੀ ਹੈ।
ਸੂਬਾ ਸਿਹਤ ਸਮਿਤੀ ਮੁਤਾਬਕ ਹੁਣ ਤੱਕ ਸੂਬੇ ਵਿੱਚ 80,38,525 ਲੋਕਾਂ ਨੇ ਕੋਵਿਡ ਵੈਕਸੀਨੇਸ਼ਨ ਕਰਵਾਈ ਹੈ।
ਸਭ ਤੋਂ ਜ਼ਿਆਦਾ ਐਕਟਿਵ ਕੇਸ ਰਾਜਧਾਨੀ ਪਟਨਾ ਵਿੱਚ ਹਨ
ਸੂਬਾ ਸਰਕਾਰ ਨੇ ਐੱਚਆਰਸੀਟੀ, ਐਂਬੂਲੈਂਸ ਫੀਸ, ਨਿੱਜੀ ਹਸਪਤਾਲਾਂ ਦੀ ਫੀਸ ਨੂੰ ਲੈ ਕੇ ਕੀਮਤਾਂ ਨਿਰਧਾਰਿਤ ਕੀਤੀਆਂ ਹਨ ਪਰ ਉਨ੍ਹਾਂ ਦਾ ਸਖ਼ਤੀ ਨਾਲ ਪਾਲਨ ਨਹੀਂ ਹੋ ਰਿਹਾ।
ਬਿਹਾਰ 'ਚ ਰੋਜ਼ਾਨਾ 10 ਹਜ਼ਾਰ ਦੇ ਲਗਭਗ ਲਾਗ ਦੇ ਮਾਮਲੇ ਆ ਰਹੇ ਹਨ ਅਤੇ 60 ਤੋਂ ਜ਼ਿਆਦਾ ਮੌਤਾਂ ਹੋ ਰਹੀਆਂ ਹਨ। ਬਿਹਾਰ ਵਿੱਚ ਹੁਣ ਤੱਕ ਕੋਰੋਨਾ ਕਾਰਨ 3,282 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਐਤਵਾਰ 9 ਮਈ ਨੂੰ ਸੂਬੇ ਵਿੱਚ 11,259 ਕੇਸ ਨਵੇਂ ਆਏ ਅਤੇ 67 ਲੋਕਾਂ ਦੀ ਜਾਨ ਗਈ।
ਇਹ ਵੀ ਪੜ੍ਹੋ:
https://www.youtube.com/watch?v=mm2LxWDuxZg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '26c399f0-7091-4bdc-9b29-22717b3ab983','assetType': 'STY','pageCounter': 'punjabi.india.story.57061382.page','title': 'ਕੋਰੋਨਾਵਾਇਰਸ: ਬਿਹਾਰ \'ਚ ਗੰਗਾ ਕੰਢੇ 40 ਤੋਂ ਵੱਧ ਲਾਸ਼ਾਂ ਮਿਲਣ ਦਾ ਮਾਮਲਾ ਕੀ ਹੈ','author': 'ਸੀਟੂ ਤਿਵਾਰੀ','published': '2021-05-10T14:19:38Z','updated': '2021-05-10T14:19:38Z'});s_bbcws('track','pageView');

ਮੰਟੋ ਜਿਸ ਨੇ ਕਿਹਾ ਮੇਰੇ ਅਫ਼ਸਾਨੇ ਨਹੀਂ, ਜ਼ਮਾਨਾ ਨਾਕਾਬਿਲੇ ਬਰਦਾਸ਼ਤ ਹੈ
NEXT STORY