ਏਆਈਐੱਮਆਈਐੱਮ ਦੇ ਮੁਖੀ ਅਤੇ ਸੰਸਦ ਮੈਂਬਰ ਅਸਦੁੱਦੀਨ ਓਵੈਸੀ ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੇਸ ਦੇ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।
ਓਵੈਸੀ ਨੇ ਕਿਹਾ, "ਸਰਕਾਰ ਦੀ ਗਲਤ ਪਲਾਨਿੰਗ ਕਾਰਨ, ਅਧਿਕਾਰਤ ਤੌਰ 'ਤੇ ਹਰ ਰੋਜ਼ 4 ਹਜ਼ਾਰ ਲੋਕ ਮਰ ਰਹੇ ਹਨ। ਸਿਰਫ਼ 4 ਹਜ਼ਾਰ ਨਹੀਂ, ਮੋਦੀ ਜਾਣਦੇ ਹਨ ਕਿ ਰੋਜ਼ਾਨਾ 10 ਹਜ਼ਾਰ ਦੇ ਕਰੀਬ ਲੋਕ ਮਰ ਰਹੇ ਹਨ। ਇਹ ਸਾਰੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਦੀ ਹੈ।"
ਓਵੈਸੀ ਨੇ ਕਿਹਾ ਕਿ ਵਿਗਿਆਨੀਆਂ ਨੇ ਦੂਜੀ ਲਹਿਰ ਬਾਰੇ ਦੱਸਿਆ ਸੀ। ਪਰ ਇਹ ਲੋਕ ਸੌਂ ਰਹੇ ਸਨ। ਉਨ੍ਹਾਂ ਨੂੰ ਸਭ ਕੁਝ ਦੱਸਿਆ ਗਿਆ ਸੀ ਪਰ ਇਨ੍ਹਾਂ ਨੇ ਤਿਆਰੀ ਨਹੀਂ ਕੀਤੀ ਸੀ।
ਉੱਥੇ ਹੀ ਕਾਂਗਰਸ ਨੇ ਕੋਰੋਨਾ ਸਬੰਧੀ ਸੰਸਦ ਦੇ ਵਿਸ਼ੇਸ਼ ਇਜਲਾਸ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ:
ਲੋਕ ਸਭਾ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਰਾਸ਼ਟਰਪਤੀ ਨੂੰ ਇੱਕ ਚਿੱਠੀ ਲਿਖ ਕੇ ਸੰਸਦ ਦੇ ਵਿਸ਼ੇਸ਼ ਇਜਲਾਸ ਦੀ ਮੰਗ ਕੀਤੀ ਹੈ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਸੁਧੀਰ ਰੰਜਨ ਚੌਧਰੀ ਨੇ ਲਿਖਿਆ, "ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦੇਸ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਹਾਲਾਤ ਖ਼ਰਾਬ ਹਨ।"
https://twitter.com/ANI/status/1391701256490479617
"ਇਸ ਨਾਜ਼ੁਕ ਹਾਲਤ ਵਿੱਚ ਮੈਂ ਤੁਹਾਨੂੰ ਸੰਸਦ ਦਾ ਵਿਸ਼ੇਸ਼ (ਕੋਵਿਡ ਸੰਕਟ) ਸੈਸ਼ਨ ਬੁਲਾਉਣ ਦੀ ਬੇਨਤੀ ਕਰਦਾ ਹਾਂ। ਭਾਰਤ ਦੇ ਕਈ ਖੇਤਰਾਂ ਦੇ ਸੰਸਦ ਮੈਂਬਰ ਆਪਣੇ ਖੇਤਰ ਦੇ ਲੋਕਾਂ ਦੀ ਸਥਿਤੀ ਬਾਰੇ ਗੱਲ ਕਰਨਾ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਦੀਆਂ ਮੁਸੀਬਤਾਂ ਕੁਝ ਹੱਦ ਤੱਕ ਘਟਾਈਆਂ ਜਾ ਸਕਣ।"
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਬਿਹਾਰ 'ਚ ਗੰਗਾ ਕੰਢੇ 40 ਤੋਂ ਵੱਧ ਲਾਸ਼ਾਂ ਮਿਲਣ ਦਾ ਮਾਮਲਾ ਕੀ ਹੈ
ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਚੌਸਾ ਬਲਾਕ ਦੇ ਚੌਸਾ ਸ਼ਮਸ਼ਾਨ ਘਾਟ ਉੱਤੇ ਗੰਗਾ ਵਿੱਚੋਂ ਘੱਟੋ-ਘੱਟ 40 ਲਾਸ਼ਾਂ ਤੈਰਦੀਆਂ ਹੋਈਆਂ ਮਿਲੀਆਂ ਹਨ।
ਸਥਾਨਕ ਪ੍ਰਸ਼ਾਸਨ ਨੇ ਬੀਬੀਸੀ ਨੂੰ ਇਸ ਬਾਰੇ ਪੁਸ਼ਟੀ ਕੀਤੀ ਹੈ। ਪਰ ਸਥਾਨਕ ਪੱਤਰਕਾਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸ਼ਮਸ਼ਾਨ ਘਾਟ ਵਿਖੇ ਇਸ ਤੋਂ ਵੀ ਜ਼ਿਆਦਾ ਲਾਸ਼ਾਂ ਦੇਖੀਆਂ ਹਨ।
ਸਥਾਨਕ ਪੱਧਰ ਉੱਤੇ ਜੋ ਤਸਵੀਰਾਂ ਆਈਆਂ ਹਨ, ਉਹ ਦਿਲ ਨੂੰ ਦਹਿਲਾ ਦੇਣ ਵਾਲੀਆਂ ਹਨ। ਲਾਸ਼ਾਂ ਨੂੰ ਜਾਨਵਰ ਨੌਚਦੇ ਦੇਖੇ ਜਾ ਰਹੇ ਸਨ।
ਚੌਸਾ ਦੇ ਬਲਾਕ ਵਿਕਾਸ ਅਧਿਕਾਰੀ ਅਸ਼ੋਕ ਕੁਮਾਰ ਨੇ ਬੀਬੀਸੀ ਨਾਲ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ, ''30 ਤੋਂ 40 ਦੀ ਗਿਣਤੀ ਵਿੱਚ ਲਾਸ਼ਾਂ ਗੰਗਾਂ ਵਿੱਚੋਂ ਮਿਲੀਆਂ ਹਨ। ਇਸ ਗੱਲ ਦੀ ਸੰਭਾਵਨਾ ਹੈ ਕਿ ਇਹ ਲਾਸ਼ਾਂ ਉੱਤਰ ਪ੍ਰਦੇਸ਼ ਤੋਂ ਵਹਿ ਕੇ ਆਈਆਂ ਹਨ। ਮੈਂ ਘਾਟ ਉੱਤੇ ਮੌਜੂਦ ਰਹਿਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਹੈ, ਜਿਨ੍ਹਾਂ ਨੇ ਦੱਸਿਆ ਕਿ ਲਾਸ਼ਾਂ ਇੱਥੋਂ ਦੀਆਂ ਨਹੀਂ ਹਨ।''
ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਅਮਰੀਕਾ-ਕੈਨੇਡਾ ਤੋਂ ਇਹ ਕਿਸੇ ਡਰਾਉਣੀ ਫ਼ਿਲਮ ਦੇ ਦ੍ਰਿਸ਼ ਵਰਗਾ ਲੱਗਦਾ ਹੈ
ਲੱਖਾਂ ਪਰਿਵਾਰ ਵਿਦੇਸ਼ਾਂ ਵਿੱਚ ਬੈਠੇ ਪਿੱਛੇ ਭਾਰਤ ਵਿਚਲੇ ਆਪਣੇ ਪਿੰਡਾਂ ਸ਼ਹਿਰਾਂ ਦੀ ਕੋਰੋਨਾ ਕਾਰਨ ਹੋ ਰਹੀ ਤਬਾਹੀ ਨਾਲ ਵਿਗੜਦੇ ਹਾਲਾਤ ਨੂੰ ਦੂਰ ਤੋਂ ਦੇਖਣ ਲਈ ਮਜਬੂਰ ਹਨ।
ਸਮੀਰ ਦਾ ਐਟਲਾਂਟਾ, ਜੌਰਜੀਆ ਵਿਚਲਾ ਘਰ ਉਨ੍ਹਾਂ ਦੇ ਗੁਜਰਾਤ, ਭਾਰਤ ਵਿਚਲੇ ਘਰ ਤੋਂ 13,000 ਮੀਲ ਦੂਰ ਹੈ, ਪਿੱਛੇ ਗੁਜਰਾਤ ਵਿੱਚ ਉਨ੍ਹਾਂ ਦੇ ਚਾਚੇ ਤਾਇਆਂ ਦੇ ਪਰਿਵਾਰ ਰਹਿੰਦੇ ਹਨ।
ਸਮੀਰ ਜਿਨ੍ਹਾਂ ਦਾ ਨਾਮ ਪਰਿਵਾਰਕ ਨਿੱਜਤਾ ਬਰਕਰਾਰ ਰੱਖਣ ਲਈ ਬਦਲਿਆ ਗਿਆ ਹੈ, ਕਹਿੰਦੇ ਹਨ ਕਿ ਮਹਾਮਾਰੀ ਦੇ ਫ਼ੈਲਾਅ ਨੇ ਸ਼ਹਿਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ।
ਭਾਰਤ ਵਿੱਚ ਮਰੀਜ਼ਾਂ ਦੀ ਬਹੁਤਾਤ ਨਾਲ ਹਸਪਤਾਲ ਬੇਹਾਲ ਹੋ ਰਹੇ ਹਨ, ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਹਨ
ਉਨ੍ਹਾਂ ਦੀ ਪਤਨੀ ਦੇ ਚਾਚਾ ਹਾਲੇ 60 ਸਾਲਾਂ ਦੇ ਹੋਏ ਹੀ ਹਨ ਅਤੇ ਆਪਣੇ ਬੇਟੇ ਕੋਲ ਰਹਿਣ ਲੱਗੇ ਹਨ, ਤਾਂ ਕਿ ਨੂੰਹ ਦੀ ਗਰਭਅਵਸਥਾ ਵਿੱਚ ਮਦਦ ਕਰ ਸਕਣ।
ਸਮੀਰ ਕਹਿੰਦੇ ਹਨ, "ਸਾਰੇ ਪਰਿਵਾਰ ਨੂੰ ਕੋਰੋਨਾ ਹੋ ਗਿਆ ਇਸ ਦੇ ਬਾਵਜੂਦ ਕਿ ਉਨ੍ਹਾਂ ਸਭ ਨੇ ਵੈਕਸੀਨ ਦਾ ਘੱਟੋ ਘੱਟ ਇੱਕ ਟੀਕਾ ਲਗਵਾ ਵੀ ਲਿਆ ਸੀ।"
ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਵਿਸ਼ਵਰੂਪ ਰਾਏ ਚੌਧਰੀ ਦੇ ਦਾਅਵਿਆਂ ਦਾ ਸੱਚ
ਭਾਰਤ ਵਿੱਚ ਵੈਕਸੀਨ ਦੇ ਖਿਲਾਫ ਅਭਿਆਨ ਚਲਾ ਰਹੇ ਇੱਕ ਵਿਅਕਤੀ ਦਾ ਦਾਅਵਾ ਹੈ ਕਿ ਕੋਰੋਨਾ ਸੰਬੰਧੀ ਮੈਡੀਕਲ ਸਾਇੰਸ ਦਾ ਨਜ਼ਰੀਆ ਬਿਲਕੁਲ ਗ਼ਲਤ ਹੈ।
ਸੋਸ਼ਲ ਮੀਡੀਆ ਉੱਪਰ ਕਾਫ਼ੀ ਮਸ਼ਹੂਰ ਹੋ ਚੁੱਕੇ ਵਿਸ਼ਵਰੂਪ ਰਾਏ ਚੌਧਰੀ ਨਾਮ ਦਾ ਇਹ ਵਿਅਕਤੀ ਸਿਰਫ਼ ਖਾਣ ਪੀਣ ਨਾਲ ਕੋਵਿਡ-19 ਦੇ ਇਲਾਜ ਦਾ ਗ਼ਲਤ ਦਾਅਵਾ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ।
ਵਿਸ਼ਵਸਰੂਪ ਰਾਏ ਚੌਧਰੀ ਦਾ ਦਾਅਵਾ ਹੈ ਕਿ ਕੋਰੋਨਾ ਸੰਬੰਧੀ ਮੈਡੀਕਲ ਸਾਇੰਸ ਦਾ ਨਜ਼ਰੀਆ ਬਿਲਕੁਲ ਗ਼ਲਤ ਹੈ
ਵਿਸ਼ਵਰੂਪ ਰਾਏ ਚੌਧਰੀ ਦੇ ਦਾਅਵਿਆਂ ਦਾ ਕੋਈ ਅੰਤ ਨਹੀਂ ਹੈ।
ਚੌਧਰੀ ਨੇ ਆਪਣੀਆਂ ਕਈ ਵੀਡੀਓ ਵਿੱਚ ਇਹ ਦਾਅਵਾ ਵੀ ਕੀਤਾ ਹੈ ਕਿ ਫਲ ਅਤੇ ਸਬਜ਼ੀਆਂ ਨਾਲ ਭਰਪੂਰ ਉਨ੍ਹਾਂ ਦਾ ਡਾਈਟ ਪਲੈਨ ਨਾ ਸਿਰਫ਼ ਕੋਵਿਡ-19 ਨੂੰ ਖ਼ਤਮ ਕਰ ਦੇਵੇਗਾ ਬਲਕਿ ਡਾਈਬੀਟੀਜ਼ ਅਤੇ ਏਡਜ਼ ਵਰਗੀਆਂ ਬਿਮਾਰੀਆਂ ਦਾ ਵੀ ਇਲਾਜ ਕਰੇਗਾ।
ਹਾਲਾਂਕਿ ਮੈਡੀਕਲ ਸਾਇੰਸ ਇਨ੍ਹਾਂ ਦਾਅਵਿਆਂ ਨੂੰ ਬਕਵਾਸ ਮੰਨਦਾ ਹੈ।
ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਸਆਦਤ ਹਸਨ ਮੰਟੋ, ਜਿਸ 'ਤੇ ਅਸ਼ਲੀਲਤਾ ਦੇ ਇਲਜ਼ਾਮ ਵਿੱਚ ਮੁਕੱਦਮੇ ਚੱਲੇ
ਪਾਕਿਸਤਨ ਦੇ ਗਠਨ ਤੋਂ ਪਹਿਲਾਂ ਮੰਟੋ ਦੀਆਂ ਤਿੰਨ ਕਹਾਣੀਆਂ 'ਕਾਲੀ ਸਲਵਾਰ', 'ਧੂੰਆਂ' ਅਤੇ 'ਬੂ' 'ਤੇ ਅਸ਼ਲੀਲਤਾ ਦੇ ਇਲਜ਼ਾਮ ਵਿੱਚ ਮੁਕੱਦਮੇ ਚੱਲੇ। ਇਨ੍ਹਾਂ ਮੁਕੱਦਮਿਆਂ ਵਿੱਚ ਸਜ਼ਾਵਾਂ ਵੀ ਹੋਈਆਂ, ਪਰ ਹਰ ਵਾਰ ਅਪੀਲ ਕਰਨ 'ਤੇ ਅਦਾਲਤ ਨੇ ਮੰਟੋ ਅਤੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਅਸ਼ਲੀਲਤਾ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ।
ਪਾਕਿਸਤਾਨ ਦੇ ਬਣਨ ਦੇ ਬਾਅਦ ਸਆਦਤ ਹਸਨ ਮੰਟੋ ਨੇ ਜੋ ਪਹਿਲੀ ਕਹਾਣੀ ਲਿਖੀ ਉਸ ਦਾ ਨਾਂ 'ਠੰਢਾ ਗੋਸ਼ਤ' ਸੀ। ਇਹ ਨਾ ਸਿਰਫ਼ ਪਾਕਿਸਤਾਨ ਦੀ ਸਥਾਪਨਾ ਦੇ ਬਾਅਦ ਲਿਖੀ ਗਈ ਉਨ੍ਹਾਂ ਦੀ ਪਹਿਲੀ ਕਹਾਣੀ ਸੀ, ਬਲਕਿ ਆਪਦੀ ਵਿਸ਼ੇਸ਼ ਪ੍ਰਕਿਰਤੀ ਦੇ ਸੰਦਰਭ ਵਿੱਚ ਵੀ ਇਸ ਦਾ ਬਹੁਤ ਮਹੱਤਵ ਹੈ।
ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ:
https://www.youtube.com/watch?v=mXNHVSPbIQw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'd21ee855-a72f-4f22-93e0-76e17bbe9069','assetType': 'STY','pageCounter': 'punjabi.india.story.57066867.page','title': 'ਕੋਰੋਨਾਵਾਇਰਸ: ਪੀਐੱਮ ਮੋਦੀ ਜਾਣਦੇ ਹਨ ਰੋਜ਼ 10 ਹਜ਼ਾਰ ਲੋਕ ਮਰ ਰਹੇ ਹਨ, ਉਹ ਦੇਸ ਤੋਂ ਮਾਫ਼ੀ ਮੰਗਣ: ਓਵੈਸੀ- 5 ਅਹਿਮ ਖ਼ਬਰਾਂ','published': '2021-05-11T02:03:08Z','updated': '2021-05-11T02:03:08Z'});s_bbcws('track','pageView');

ਕੋਰੋਨਾਵਾਇਰਸ: ਬਿਹਾਰ ''ਚ ਗੰਗਾ ਕੰਢੇ 40 ਤੋਂ ਵੱਧ ਲਾਸ਼ਾਂ ਮਿਲਣ ਦਾ ਮਾਮਲਾ ਕੀ ਹੈ
NEXT STORY