ਸੋਸ਼ਲ ਮੀਡੀਆ ਉੱਤੇ ਵਾਇਰਲ ਇੱਕ ਵੀਡੀਓ ਕਲਿੱਪ ਵਿੱਚ ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਕਹਿ ਰਹੇ ਹਨ, ''ਕੋਵਿਡ ਦੀ ਵਜ੍ਹਾ ਨਾਲ ਜੇ ਫੇਫੜਿਆਂ ਵਿੱਚ ਇਨਫੈਕਸ਼ਨ ਹੋਈ ਹੈ ਤਾਂ ਗਊ ਦੇ ਮੂਤਰ ਨਾਲ ਇਸ ਦਾ ਇਲਾਜ ਹੋ ਸਕਦਾ ਹੈ।''
ਉਹ ਅੱਗੇ ਕਹਿੰਦੇ ਹਨ, ''ਮੈਂ ਗਊ ਮੂਤਰ ਰੋਜ਼ ਪੀਂਦੀ ਹਾਂ ਤੇ ਇਸ ਕਰਕੇ ਮੈਂ ਕੋਰੋਨਾਵਾਇਰਸ ਤੋਂ ਬਚੀ ਹਾਂ।''
https://twitter.com/ndtv/status/1394200673646829570
''ਜੇ ਅਸੀਂ ਗਊ ਮੂਤਰ ਰੋਜ਼ ਪੀਂਦੇ ਹਾਂ ਤਾਂ ਇਹ ਕੋਵਿਡ ਦੀ ਵਜ੍ਹਾ ਨਾਲ ਫੇਫੜਿਆਂ 'ਚ ਹੋਈ ਇਨਫੈਕਸ਼ਨ ਦਾ ਇਲਾਜ ਕਰਦਾ ਹੈ। ਮੈਂ ਬਹੁਤ ਪਰੇਸ਼ਾਨੀ ਵਿੱਚ ਹਾਂ ਪਰ ਰੋਜ਼ਾਨਾ ਗਊ ਮੂਤਰ ਪੀਂਦੀ ਹਾਂ। ਹੁਣ ਮੈਨੂੰ ਕਿਸੇ ਕੋਰੋਨਾ ਲਈ ਕਿਸੇ ਦਵਾਈ ਲੈਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਮੈਨੂੰ ਕੋਰੋਨਾ ਹੈ।''
ਇਹ ਵੀ ਪੜ੍ਹੋ:
ਕੋਰੋਨਾਵਾਇਰਸ ਤੋਂ ਛੁਟਕਾਰਾ ਪਾਉਣ ਦੇ ਨਾਮ ਉੱਤੇ ਨਿੱਤ ਦਿਨ ਨਵੇਂ-ਨਵੇਂ ਦਾਅਵੇ ਤੇ ਬਿਆਨ ਆਉਂਦੇ ਹਨ। ਇਸੇ ਲੜੀ ਤਹਿਤ ਤਾਜ਼ਾ ਬਿਆਨ ਭਾਜਪਾ ਦੀ ਸੰਸਦ ਮੈਂਬਰ ਪ੍ਰਗਿਆ ਠਾਕੁਰ ਦਾ ਵੀ ਹੈ।
ਉਂਝ ਦੇਖਿਆ ਜਾਵੇ ਤਾਂ ਪ੍ਰਗਿਆ ਠਾਕੁਰ ਇਕੱਲਾ ਅਜਿਹਾ ਨਾਮ ਨਹੀਂ ਜਿਸ ਨੇ ਕੋਰੋਨਾਵਾਇਰਸ ਨੂੰ ਲੈ ਕੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ। ਕੋਰੋਨਾ ਉੱਤੇ ਕਾਬੂ ਪਾਉਣ ਜਾਂ ਇਲਾਜ ਲਈ ਹੋਰ ਵੀ ਕਈ ਲੋਕ ਸਮੇਂ-ਸਮੇਂ ਉੱਤੇ ਕਈ ਤਰ੍ਹਾਂ ਦੇ ਬਿਆਨ ਦੇ ਚੁੱਕੇ ਹਨ।
''ਭਾਬੀ ਜੀ ਪਾਪੜ ਵਿੱਚ ਕੋਵਿਡ-19 ਨਾਲ ਲੜਨ 'ਤੇ ਤੱਤ ਹਨ''
ਰਾਜਸਥਾਨ ਤੋਂ ਭਾਜਪਾ ਆਗੂ ਅਤੇ ਕੇਂਦਰੀ (ਰਾਜ) ਮੰਤਰੀ ਅਰਜੁਨ ਰਾਮ ਮੇਘਵਾਲ ਨੇ ਜੁਲਾਈ 2020 ਵਿੱਚ ਇੱਕ ਬਿਆਨ ਦਿੱਤਾ ਕਿ ਭਾਬੀ ਜੀ ਪਾਪੜ ਵਿੱਚ ਅਜਿਹੇ ਤੱਤ ਮੌਜੂਦ ਹਨ ਜੋ ਕੋਵਿਡ ਨਾਲ ਲੜਨ ਵਿੱਚ ਸਮਰੱਥ ਹਨ।
https://twitter.com/themojostory/status/1286538455757885440
ਇਸ ਦੌਰਾਨ ਅਰਜੁਨ ਮੇਘਵਾਲ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਸ ਉੱਤੇ ਲੋਕਾਂ ਨੇ ਬਿਨਾਂ ਕਿਸੇ ਵਿਗਿਆਨਿਕ ਪੁਸ਼ਟੀ ਦੇ ਮੇਘਵਾਲ ਵੱਲ਼ੋਂ ਦਿੱਤੇ ਗਏ ਬਿਆਨ ਦੀ ਨਿੰਦਾ ਕੀਤੀ ਸੀ।
''ਗੋ ਕੋਰੋਨਾ ਗੋ''
ਰਿਪਬਲੀਕਨ ਪਾਰਟੀ ਆਫ਼ ਇੰਡੀਆ (ਅਠਾਵਲੇ) ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਵੱਲੋਂ ਫਰਵਰੀ 2020 ਵਿੱਚ ਕਹੇ ਤਿੰਨ ਸ਼ਬਦ ਕਾਫ਼ੀ ਮਸ਼ਹੂਰ ਹੋਏ ਤੇ ਅਠਾਵਲੇ ਖ਼ੁਦ ਵੀ ਚਰਚਾ ਵਿੱਚ ਆ ਗਏ।
ਇਹ ਤਿੰਨ ਸ਼ਬਦ ਸਨ, ''ਗੋ ਕੋਰੋਨਾ ਗੋ''
ਅਠਾਵਲੇ ਨੇ ਇਹ ਸਲੋਗਨ ਫਰਵਰੀ ਮਹੀਨੇ ਵਿੱਚ ਦਿੱਤਾ ਸੀ ਕਿ ਸ਼ਾਇਦ ਅਜਿਹਾ ਕਰਨ ਨਾਲ ਕੋਰੋਨਾ ਚਲਾ ਜਾਵੇਗਾ।
https://twitter.com/Political__Dr/status/1321050720750215168
ਅਕਤੂਬਰ 2020 ਵਿੱਚ ਅਠਾਵਲੇ ਖ਼ੁਦ ਵੀ ਕੋਰੋਨਾ ਪੌਜ਼ੀਟਿਵ ਹੋ ਗਏ ਸਨ।
ਕੋਰੋਨਾਵਾਇਰਸ ਦੇ ਖ਼ਾਤਮੇ ਲਈ ਭਾਜਪਾ ਵਿਧਾਇਕ ਨੇ ਪੀਤਾ ਗਊ ਮੂਤਰ
ਭਾਜਪਾ ਦੇ ਉੱਤਰ ਪ੍ਰਦੇਸ਼ ਦੇ ਬਲੀਆ ਤੋਂ ਵਿਧਾਇਕ ਸੁਰਿੰਦਰ ਸਿੰਘ ਨੇ ਕੋਰੋਨਾ ਤੋਂ ਬਚਣ ਲਈ ਗਊ ਮੂਤਰ ਦਾ ਫਾਰਮੂਲਾ ਦਿੱਤਾ।
ਸੁਰਿੰਦਰ ਸਿੰਘ ਨੇ ਬਕਾਇਦਾ ਇੱਕ ਵੀਡੀਓ ਬਣਾਈ ਜਿਸ ਵਿੱਚ ਉਹ ਦੱਸਦੇ ਹਨ ਕਿ ਰੋਜ਼ ਸਵੇਰੇ ਠੰਡੇ ਪਾਣੀ 'ਚ ਗਊ ਮੂਤਰ ਦਾ ਢੱਕਣ ਮਿਲਾ ਕੇ ਪੀਣ ਨਾਲ ਕੋਰੋਨਾ ਨਹੀਂ ਹੋਵੇਗਾ।
https://twitter.com/ANINewsUP/status/1391157168372469762
ਇਸ ਭਾਜਪਾ ਵਿਧਾਇਕ ਨੇ ਤਾਂ ਵੀਡੀਓ ਵਿੱਚ ਅਜਿਹਾ ਕਰਕੇ ਵੀ ਦਿਖਾਇਆ।
'ਗਊ ਮੂਤਰ ਪਾਰਟੀ'
ਦਿ ਹਿੰਦੂ ਦੀ ਖ਼ਬਰ ਮੁਤਾਬਕ ਪਿਛਲੇ ਸਾਲ ਕੋਰੋਨਾ ਤੋਂ ਛੁਟਾਕਾਰ ਪਵਾਉਣ ਦਾ ਦਾਅਵਾ ਕਰਦਿਆਂ ਅਖਿਲ ਭਾਰਤ ਹਿੰਦੂ ਮਹਾਂਸਭਾ ਦੇ ਪ੍ਰਧਾਨ ਸਵਾਮੀ ਚੱਕਰਾਪਾਨੀ ਨੇ ਇੱਕ 'ਗਊ ਮੂਤਰ' ਪਾਰਟੀ ਦਾ ਪ੍ਰਬੰਧ ਕੀਤਾ ਗਿਆ ਸੀ।
ਜਿੱਥੇ ਕੈਟਲਜ਼ ਵਿੱਚ ਭਰ ਕੇ ਗਊ ਮੂਤਰ ਲਿਆਂਦਾ ਗਿਆ ਤੇ ਕੁੱਲੜਾਂ ਵਿੱਚ ਪਿਆਇਆ ਗਿਆ।
ਚੱਕਰਾਪਾਨੀ ਦਾ ਕਹਿਣਾ ਹੈ ਸੀ ਕਿ ਇਹ ਵਾਇਰਸ ਉਨ੍ਹਾਂ ਲੋਕਾਂ ਨੂੰ ਸਜ਼ਾ ਦੇ ਰਿਹਾ ਹੈ ਜੋ ਮਾਸਾਹਾਰੀ ਭੋਜਨ ਖਾਂਦੇ ਹਨ।
ਵੈਸੇ ਸੋਸ਼ਲ ਮੀਡੀਆ ਉੱਤੇ ਅਜਿਹੇ ਕਈ ਨਾਮੀਂ ਲੋਕਾਂ ਦੇ ਸੁਨੇਹੇ, ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੇ ਹਨ ਜਿਨ੍ਹਾਂ ਵਿੱਚ ਕਿਸੇ ਨਾ ਕਿਸੇ ਤਰੀਕੇ ਬਿਨਾਂ ਕਿਸੇ ਵਿਗਿਆਨਿਕ ਸਬੂਤ ਦੇ ਕੋਰੋਨਾ ਦੇ ਇਲਾਜ ਦੇ ਦਾਅਵੇ ਕੀਤੇ ਜਾ ਰਹੇ ਹਨ।
ਇਸ ਬਾਰੇ ਨਾ ਤਾਂ ਸਿਹਤ ਮੰਤਰਾਲਾ ਜਾਂ ਮੈਡੀਕਲ ਖ਼ੇਤਰ ਨਾਲ ਜੁੜੇ ਮਾਹਰਾਂ ਨੇ ਕਦੇ ਕੋਈ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ:
https://www.youtube.com/watch?v=da_68xLp_1I
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'fb6b657c-fc9e-4782-89fa-cb22efbf7f33','assetType': 'STY','pageCounter': 'punjabi.india.story.57146096.page','title': 'ਕੋਰੋਨਾਵਾਇਰਸ: ਇਲਾਜ ਲਈ ਗਊ ਮੂਤਰ ਤੋਂ ਲੈ ਕੇ ਪਾਪੜ ਖਾਣ ਤੱਕ ਦੇ 5 ਆਧਾਰਹੀਣ ਦਾਅਵੇ','published': '2021-05-17T15:00:31Z','updated': '2021-05-17T15:00:31Z'});s_bbcws('track','pageView');
ਬੇਅਦਬੀ ਮਾਮਲਾ: ਕੈਪਟਨ ਸਰਕਾਰ ''ਤੇ ਪੈਂਦੇ ਦਬਾਅ ਵਿਚਾਲੇ 6 ਡੇਰਾ ਪ੍ਰੇਮੀ ਪੁਲਿਸ ਰਿਮਾਂਡ ''ਤੇ ਭੇਜੇ ਗਏ
NEXT STORY