ਬਾਲੀਵੁੱਡ ਅਦਾਕਾਰ ਸੰਜੇ ਦੱਤ ਨੂੰ ਯੂਏਈ ਦਾ ਗੋਲਡਨ ਵੀਜ਼ਾ ਮਿਲਿਆ ਹੈ, ਜਿਸ ਦੀ ਪੁਸ਼ਟੀ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਕੀਤੀ।
ਦਰਅਸਲ ਗੋਲਡਨ ਵੀਜ਼ਾ ਸੰਯੁਕਤ ਅਰਬ ਅਮਿਰਾਤ 10 ਸਾਲਾਂ ਦੇ ਲੰਬੇ ਸਮੇਂ ਲਈ ਦਿੰਦਾ ਹੈ, ਜਿਸ ਦਾ ਐਲਾਨ ਸਾਲ 2019 ਵਿੱਚ ਕੀਤਾ ਗਿਆ ਸੀ।
ਇਸ ਦਾ ਮਕਸਦ ਯੂਏਈ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ, ਕੌਮਾਂਤਰੀ ਮਹੱਤਵ ਵਾਲੀਆਂ ਵੱਡੀਆਂ ਕੰਪਨੀਆਂ ਦੇ ਮਾਲਿਕਾਂ ਨੂੰ, ਮਹੱਤਵਪੂਰਨ ਖੇਤਰਾਂ ਦੇ ਪੇਸ਼ੇਵਰ ਲੋਕਾਂ ਨੂੰ, ਵਿਗਿਆਨ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਖੋਜਕਾਰਾਂ ਨੂੰ ਅਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਯੂਏਈ ਦੇ ਵਿਕਾਸ ਲਈ ਭਾਗੀਦਾਰ ਬਣਾਉਣ ਦੀ ਯੋਜਨਾ ਵਿੱਚ ਸ਼ਾਮਿਲ ਕਰਨਾ ਦੱਸਿਆ ਗਿਆ।
ਇਹ ਵੀ ਪੜ੍ਹੋ:
ਗੋਲਡਨ ਵੀਜ਼ੇ ਬਾਰੇ ਵਿਸਥਾਰ ਵਿੱਚ ਜਾਣਨ ਲਈ ਪੂਰੀ ਖ਼ਬਰ ਇੱਥੇ ਕਲਿੱਕ ਕਰ ਕੇ ਪੜ੍ਹੋ।
ਸੈਂਟ੍ਰਲ ਵਿਸਟਾ: ਕੀ ਪੀਐਮ ਮੋਦੀ ਨੂੰ ਨਵੇਂ ਘਰ ਦੀ ਜ਼ਰੂਰਤ ਹੈ
ਦਿੱਲੀ ਦਾ ਰਾਜਪਥ, ਜਿੱਥੇ ਹਜ਼ਾਰਾਂ ਹੀ ਲੋਕ ਠੰਡ ਦੇ ਮੌਸਮ 'ਚ ਧੁੱਪ ਸੇਕਣ ਜਾਂ ਫਿਰ ਗਰਮੀਆਂ ਦੀ ਸ਼ਾਮ ਨੂੰ ਆਈਸਕਰੀਮ ਖਾਣ ਲਈ ਆਉਂਦੇ ਹਨ।
ਪਰ ਹੁਣ ਤਿੰਨ ਕਿਲੋਮੀਟਰ ਲੰਬੀ ਇਸ ਸੜਕ ਦੇ ਚਾਰੇ ਪਾਸੇ ਮਿੱਟੀ ਹੀ ਮਿੱਟੀ ਦਿਖਾਈ ਦੇ ਰਹੀ ਹੈ। ਹਰ ਪਾਸੇ ਮਿੱਟੀ ਦੇ ਢੇਰ, ਟੋਏ ਅਤੇ ਇਸ ਪਾਸੇ ਨਾ ਆਉਣ ਲਈ ਲੱਗੇ ਸਾਈਨ ਬੋਰਡ ਆਮ ਹੀ ਦਿਖ ਰਹੇ ਹਨ।
ਸੈਂਟ੍ਰਲ ਵਿਸਟਾ ਪ੍ਰੋਜੈਕਟ ਦੇ ਤਹਿਤ ਨਵਾਂ ਸੰਸਦ ਭਵਨ, ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਲਈ ਨਵੀਂ ਰਿਹਾਇਸ਼ ਅਤੇ ਹੋਰ ਕਈ ਨਵੇਂ ਦਫ਼ਤਰਾਂ ਦੀ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ।
ਸਵਾਲ ਇਹ ਚੁੱਕਿਆ ਜਾ ਰਿਹਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਪੁਰਾਣੇ ਘਰਾਂ ਵਿੱਚ ਰਹਿੰਦੇ ਆ ਰਹੇ ਹਨ ਤਾਂ ਹੁਣ ਅਜਿਹਾ ਕੀ ਹੋ ਗਿਆ ਹੈ ਕਿ 20 ਹਜ਼ਾਰ ਕਰੋੜ ਖ਼ਰਚ ਕਰ ਕੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਅਤੇ ਉਸ ਦੇ ਆਲੇ-ਦੁਆਲੇ ਸਾਰੀ ਸੱਤਾ ਇਕੱਠੀ ਕੀਤੀ ਜਾ ਰਹੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਪੰਜਾਬ 'ਚ 10 ਜੂਨ ਤੱਕ ਵਧੀਆਂ ਪਾਬੰਦੀਆਂ ਤੇ ਕੀ ਹਨ ਨਵੇਂ ਹੁਕਮ- ਅਹਿਮ ਖ਼ਬਰਾਂ
ਪੰਜਾਬ ਵਿੱਚ ਕੋਰੋਨਾ ਦੇ ਮੱਦੇਨਜ਼ਰ 10 ਜੂਨ ਤੱਕ ਪਾਬੰਦੀਆਂ ਵਧਾਉਣ ਦਾ ਐਲਾਨ ਕੀਤਾ ਹੈ ਪਰ ਇਸ ਦੇ ਨਾਲ ਕਿਤੇ-ਕਿਤੇ ਕੁਝ ਛੋਟਾਂ ਦਿੱਤੀਆਂ ਗਈਆਂ ਹਨ।
ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਚੋਣਵੀਆਂ ਸਰਜਰੀਆਂ ਨੂੰ ਸ਼ੁਰੂ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਗਏ ਹਨ।
ਸਥਾਨਕ ਹਾਲਾਤ ਦੇ ਮੱਦੇਨਜ਼ਰ ਗ਼ੈਰ-ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਖੋਲ੍ਹਣ ਲਈ ਵੀ ਡੀਸੀ ਨੂੰ ਅਧਿਕਾਰ ਦਿੱਤੇ ਗਏ ਹਨ।
ਮਹਾਮਾਰੀ ਦੀ ਸੰਭਾਵਿਤ ਤੀਜੀ ਲਹਿਰ ਨਾਲ ਨਜਿੱਠਣ ਲਈ ਅਤੇ ਬੱਚਿਆਂ ਦੇ ਅਸਰ ਹੇਠ ਆਉਣ ਦੇ ਖਦਸ਼ਿਆਂ ਵਿਚਾਲੇ ਭਾਰਤ ਸਰਕਾਰ ਤੋਂ 500 ਵੈਂਟੀਲੇਟਰਾਂ ਲਈ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਇੱਕ ਜੂਨ ਤੋਂ 18-45 ਸਾਲ ਦੀ ਉਮਰ ਵਿੱਚ ਪਹਿਲਤਾ ਦੀ ਸੂਚੀ ਵਿੱਚ ਦੁਕਾਨਦਾਰ ਤੇ ਉਨ੍ਹਾਂ ਦਾ ਸਟਾਫ, ਸਰਵਿਸ ਸੈਕਟਰ, ਇੰਡਸਟ੍ਰੀ ਦੇ ਕਾਮੇ, ਰੇਹੜੀ ਵਾਲੇ, ਡਿਲੀਵਰੀ ਬੁਆਏ, ਬੱਸ/ਕੈਬ ਡਰਾਈਵਰ/ਕੰਡਕਟਰ ਅਤੇ ਲੋਕਲ ਬਾਡੀ ਦੇ ਮੈਂਬਰ ਸਣੇ ਕਈ ਹੋਰ ਵੀ ਸ਼ਾਮਲ ਕੀਤੇ ਗਏ ਹਨ।
ਇਹ ਅਤੇ ਬੁੱਧਵਾਰ ਦੀਆਂ ਹੋਰ ਅਹਿਮ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਗੁਰਨਾਮ ਸਿੰਘ ਚਢੂਨੀ ਦੀ ਪੰਜਾਬ 'ਚ ਜਥੇਬੰਦੀ 'ਤੇ ਕੀ ਬੋਲੇ ਹੋਰ ਕਿਸਾਨ ਆਗੂ
ਭਾਰਤ ਕਿਸਾਨ ਯੂਨੀਅਨ ਚਢੂਨੀ ਨੇ ਪੰਜਾਬ ਇਕਾਈ ਦਾ ਗਠਨ ਕਰ ਦਿੱਤਾ ਹੈ। ਹੁਣ ਤੱਕ ਇਹ ਸੰਗਠਨ ਹਰਿਆਣਾ ਤੱਕ ਹੀ ਆਪਣੀ ਗਤੀਵਿਧੀਆਂ ਤੱਕ ਸੀਮਤ ਸੀ ਪਰ ਹੁਣ ਇਸ ਨੇ ਪੰਜਾਬ ਵਿਚ ਵੀ ਆਪਣੇ ਆਪ ਨੂੰ ਸਰਗਰਮ ਕਰਨ ਦਾ ਐਲਾਨ ਕਰ ਦਿੱਤਾ ਹੈ।
ਇਸ ਗੱਲ ਦਾ ਐਲਾਨ ਯੂਨੀਅਨ ਦੇ ਹਰਿਆਣਾ ਇਕਾਈ ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ ਬੁੱਧਵਾਰ ਨੂੰ ਪੰਜਾਬ ਵਿਚ ਖ਼ੁਦ ਆ ਕੇ ਕੀਤਾ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੰਦੋਲਨ ਇੱਕ ਵੱਡਾ ਪਰਿਵਾਰ ਹੈ ਅਤੇ ਜਿੱਥੇ ਜ਼ਿਆਦਾ ਭਾਂਡੇ ਹੋਣਗੇ ਉੱਥੇ ਖੜਕਾ ਤਾਂ ਹੋਵੇਗਾ ਹੀ ਪਰ ਉਦੇਸ਼ ਸਾਰਿਆਂ ਦਾ ਇੱਕੋ ਹੈ।
ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੇ ਅਹਿਮ ਆਗੂ ਡਾਕਟਰ ਦਰਸ਼ਨ ਪਾਲ ਨੇ ਆਖਿਆ ਹੈ ਕਿ ਗੁਰਨਾਮ ਸਿੰਘ ਚਢੂਨੀ ਨੂੰ ਆਪਣੇ ਸੰਗਠਨ ਦਾ ਵਿਸਥਾਰ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਜੇਕਰ ਉਹ ਪੰਜਾਬ ਵਿਚ ਆਏ ਹਨ ਤਾਂ ਅਸੀਂ ਉਨ੍ਹਾਂ ਨੂੰ ਜੀ ਆਇਆ ਕਹਿੰਦੇ ਹਾਂ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕਾਲੀ, ਚਿੱਟੀ ਅਤੇ ਪੀਲੀ ਫੰਗਸ: ਕੀ ਹੈ ਅਤੇ ਕਿਵੇਂ ਪਛਾਣੀਏ
ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਕੁਝ ਘੱਟ ਹੋਣੇ ਸ਼ੁਰੂ ਹੀ ਹੋਏ ਸਨ ਕਿ ਹੁਣ ਲੋਕਾਂ 'ਤੇ ਕਈ ਤਰ੍ਹਾਂ ਦੀ ਫੰਗਲ ਇਨਫੈਕਸ਼ਨ ਦਾ ਖ਼ਤਰਾ ਮੰਡਰਾਉਣ ਲੱਗਿਆ ਹੈ।
ਪਹਿਲਾਂ ਤਾਂ ਬਲੈਕ ਫੰਗਸ ਅਤੇ ਵ੍ਹਾਈਟ ਫੰਗਸ ਦੇ ਮਾਮਲੇ ਹੀ ਸਾਹਮਣੇ ਆਏ ਸਨ, ਪਰ ਹੁਣ ਯੈਲੋ ਫੰਗਸ ਦਾ ਇੱਕ ਮਾਮਲਾ ਆਉਣ ਦੇ ਬਾਅਦ ਲੋਕਾਂ ਵਿੱਚ ਡਰ ਹੋਰ ਵਧ ਗਿਆ ਹੈ।
ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਹਰਸ਼ ਈਐੱਨਟੀ ਹਸਪਤਾਲ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਤਿੰਨ ਤਰ੍ਹਾਂ ਦੇ ਫੰਗਲ ਇਨਫੈਕਸ਼ਨ ਪਾਏ ਗਏ, ਬਲੈਕ ਫੰਗਸ, ਵ੍ਹਾਈਟ ਫੰਗਸ ਅਤੇ ਯੈਲੋ ਫੰਗਸ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
https://www.youtube.com/watch?v=O3myUfvX2Qc
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '3b89df7c-3fa3-4d40-be85-8d31c8f7f9a9','assetType': 'STY','pageCounter': 'punjabi.india.story.57277962.page','title': 'UAE ਦਾ ਗੋਲਡਨ ਵੀਜ਼ਾ ਕੀ ਹੈ ਅਤੇ ਕਿਵੇਂ ਮਿਲਦਾ ਹੈ -5 ਅਹਿਮ ਖ਼ਬਰਾਂ','published': '2021-05-28T02:08:34Z','updated': '2021-05-28T02:08:34Z'});s_bbcws('track','pageView');

ਕੋਵਿਡ-19 ਪੌਜ਼ੀਟਿਵ ਕੁਝ ਗਰਭਵਤੀ ਔਰਤਾਂ ਨੂੰ ਗਰਭਪਾਤ ਦੀ ਚੋਣ ਕਰਨ ਦਾ ਸੁਝਾਅ ਕਿਉਂ ਦਿੱਤਾ ਜਾਂਦਾ ਹੈ
NEXT STORY