ਅਮਰੋਹਾ ਦੇ ਰਹਿਣ ਵਾਲੇ ਕਿਸਾਨ ਸਾਜਿਦ ਹੁਸੈਨ ਨੇ ਮਾਰਚ ਵਿੱਚ 400 ਕਿੱਲੋ ਸਰ੍ਹੋਂ 4200 ਰੁਪਏ ਪ੍ਰਤੀ ਕੁਇੰਟਲ ਦੇ ਰੇਟ ਨਾਲ ਵੇਚੀ ਯਾਨੀ 42 ਰੁਪਏ ਪ੍ਰਤੀ ਕਿੱਲੋ।
ਉਨ੍ਹਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਇੱਕ ਮਹੀਨੇ ਵਿੱਚ ਹੀ ਸਰ੍ਹੋਂ ਦੀਆਂ ਕੀਮਤਾਂ ਲਗਭਗ ਦੁੱਗਣੀਆਂ ਹੋ ਜਾਣਗੀਆਂ।
ਦੂਜੇ ਪਾਸੇ ਮੁਜ਼ੱਫਰਨਗਰ ਦੇ ਕਿਸਾਨ ਸੁਭਾਸ਼ ਸਿੰਘ ਨੇ ਆਪਣੀ ਫ਼ਸਲ ਨੂੰ ਘਰ ਵਿੱਚ ਹੀ ਸਟੌਕ ਕਰਕੇ ਰੱਖਿਆ।
ਇਹ ਵੀ ਪੜ੍ਹੇ:
ਉਨ੍ਹਾਂ ਨੇ ਇੱਕ ਔਨਲਾਈਨ ਪੋਰਟਲ 'ਤੇ ਆਪਣੀ ਸਰ੍ਹੋਂ ਦਾ ਭਾਅ 7 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਰੱਖਿਆ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਕੀਮਤਾਂ ਅਜੇ ਹੋਰ ਵਧਣਗੀਆਂ। ਆਮ ਤੌਰ 'ਤੇ ਗੰਨੇ ਦੀ ਖੇਤੀ ਕਰਨ ਵਾਲੇ ਸੁਭਾਸ਼ ਸਿੰਘ ਨੇ ਇਸ ਵਾਰ ਸਿਰਫ਼ ਵਾਧੂ ਆਮਦਨ ਲਈ ਥੋੜ੍ਹੀ ਸਰ੍ਹੋਂ ਬੀਜੀ ਸੀ।
ਸੁਭਾਸ਼ ਸਿੰਘ ਕਹਿੰਦੇ ਹਨ, ''ਭਾਅ ਦੇ ਪੰਜ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚਣ ਦੀ ਉਮੀਦ ਤਾਂ ਸੀ, ਪਰ ਇਹ ਨਹੀਂ ਪਤਾ ਸੀ ਕਿ ਕੀਮਤ ਸੱਤ ਹਜ਼ਾਰ ਦੇ ਕੋਲ ਪਹੁੰਚ ਜਾਵੇਗੀ।''
ਸਰ੍ਹੋਂ ਦੀ ਕੀਮਤ ਵਧਣ ਦੀ ਵਜ੍ਹਾ ਇਹ ਹੈ ਕਿ ਇਸ ਸਮੇਂ ਸਰ੍ਹੋਂ ਦੇ ਤੇਲ ਦੀ ਕੀਮਤ ਇਤਿਹਾਸਕ ਮਹਿੰਗਾਈ 'ਤੇ ਹੈ।
ਬਾਜ਼ਾਰ ਵਿੱਚ ਇੱਕ ਲੀਟਰ ਤੇਲ ਦੀ ਕੀਮਤ 175 ਰੁਪਏ ਤੱਕ ਪਹੁੰਚ ਗਈ ਹੈ, ਉੱਥੇ ਹੀ ਸ਼ੁੱਧ ਕੱਚੀ ਘਾਣੀ ਸਰ੍ਹੋਂ ਦਾ ਤੇਲ ਤਾਂ ਦੋ ਸੌ ਰੁਪਏ ਕਿੱਲੋ ਤੱਕ ਵਿੱਕ ਰਿਹਾ ਹੈ।
ਭਾਰਤ ਸਰਕਾਰ ਦੇ ਉਪਭੋਗਤਾ ਮਾਮਲਿਆਂ ਦੇ ਵਿਭਾਗ ਮੁਤਾਬਕ ਅਪ੍ਰੈਲ 2020 ਵਿੱਚ ਭਾਰਤ ਵਿੱਚ ਇੱਕ ਕਿੱਲੋ ਸਰ੍ਹੋਂ ਦੇ ਤੇਲ ਦੀ ਔਸਤ ਕੀਮਤ 117.95 ਰੁਪਏ ਸੀ ਜਦੋਂਕਿ ਨਵੰਬਰ 2020 ਵਿੱਚ ਇਹੀ ਕੀਮਤ 132.66 ਰੁਪਏ ਪ੍ਰਤੀ ਕਿੱਲੋ ਸੀ।
ਮੰਤਰਾਲੇ ਮੁਤਾਬਕ ਮਈ 2021 ਵਿੱਚ ਭਾਰਤ ਵਿੱਚ ਸਰ੍ਹੋਂ ਦੇ ਤੇਲ ਦੀ ਔਸਤ ਕੀਮਤ 163.5 ਰੁਪਏ ਪ੍ਰਤੀ ਕਿੱਲੋ ਸੀ।
ਅਮਰੋਹਾ ਦੇ ਹੀ ਇੱਕ ਪਿੰਡ ਵਿੱਚ ਸਰ੍ਹੋਂ ਤੋਂ ਤੇਲ ਕੱਢਣ ਦਾ ਕੋਹਲੂ ਚਲਾਉਣ ਵਾਲੇ ਆਕਿਬ 70 ਰੁਪਏ ਕਿੱਲੋ ਸਰ੍ਹੋਂ ਖਰੀਦ ਰਹੇ ਹਨ ਅਤੇ 200 ਰੁਪਏ ਕਿੱਲੋ ਤੇਲ ਵੇਚ ਰਹੇ ਹਨ।
ਉਹ ਕਹਿੰਦੇ ਹਨ, ''ਅਸੀਂ ਨਾ ਕਦੇ ਇਸ ਭਾਅ 'ਤੇ ਸਰ੍ਹੋਂ ਖਰੀਦੀ ਹੈ ਅਤੇ ਨਾ ਹੀ ਇੰਨਾ ਮਹਿੰਗਾ ਤੇਲ ਵੇਚਿਆ ਹੈ।''
ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ ਪਿਛਲੇ ਇੱਕ ਸਾਲ ਵਿੱਚ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਵਿੱਚ 55 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਬਾਜ਼ਾਰ 'ਤੇ ਨਜ਼ਰ ਰੱਖਣ ਵਾਲੇ ਮਾਹਰਾਂ ਮੁਤਾਬਕ ਕੀਮਤਾਂ ਵਿੱਚ ਇਸ ਵਾਧੇ ਦੇ ਕਾਰਨ ਸਿਰਫ਼ ਘਰੇਲੂ ਨਹੀਂ ਹਨ, ਬਲਕਿ ਅੰਤਰਰਾਸ਼ਟਰੀ ਬਾਜ਼ਾਰ ਦਾ ਵੀ ਕੀਮਤਾਂ 'ਤੇ ਅਸਰ ਹੋ ਰਿਹਾ ਹੈ।
ਘਨਸ਼ਿਆਮ ਖੰਡੇਲਵਾਲ ਪਿਛਲੇ 45 ਸਾਲਾਂ ਤੋਂ ਸਰ੍ਹੋਂ ਦੇ ਤੇਲ ਦਾ ਕਾਰੋਬਾਰ ਕਰ ਰਹੇ ਹਨ। 35 ਸਾਲ ਪਹਿਲਾਂ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਆਪਣੀ ਕੰਪਨੀ ਦੀ ਨੀਂਹ ਰੱਖੀ ਸੀ, ਜੋ ਹੁਣ ਸਾਲਾਨਾ 2500 ਕਰੋੜ ਰੁਪਏ ਦਾ ਕਾਰੋਬਾਰ ਕਰਦੀ ਹੈ।
ਘਨਸ਼ਿਆਮ ਖੰਡੇਲਵਾਲ ਕਹਿੰਦੇ ਹਨ, ''ਮੈਂ ਆਪਣੇ ਪੂਰੇ ਜੀਵਨ ਵਿੱਚ ਸਰ੍ਹੋਂ ਦੇ ਤੇਲ ਦੀਆਂ ਇੰਨੀਆਂ ਉੱਚੀਆਂ ਕੀਮਤਾਂ ਨਹੀਂ ਦੇਖੀਆਂ। ਤੇਲ ਦੀ ਕੀਮਤ ਵਧਦੇ ਹੀ ਸਰ੍ਹੋਂ ਦੀ ਕੀਮਤ ਵੀ ਵੱਧ ਗਈ ਹੈ, ਜਿਸ ਦਾ ਸਿੱਧਾ ਫਾਇਦਾ ਕਿਤੇ ਨਾ ਕਿਤੇ ਕਿਸਾਨਾਂ ਨੂੰ ਪਹੁੰਚ ਰਿਹਾ ਹੈ। ਅਜੇ ਬਾਜ਼ਾਰ ਵਿੱਚ ਸੱਤ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੱਕ ਦੀ ਕੀਮਤ ਹੈ। ਜੇ ਮੰਡੀ ਦਾ ਕਮਿਸ਼ਨ ਵੀ ਘੱਟ ਕਰ ਲਿਆ ਜਾਵੇ ਤਾਂ ਕਿਸਾਨਾਂ ਨੂੰ 6600 ਤੋਂ ਲੈ ਕੇ 6800 ਰੁਪਏ ਤੱਕ ਪ੍ਰਤੀ ਕੁਇੰਟਲ ਦੇ ਮਿਲ ਰਹੇ ਹਨ। ਸਰ੍ਹੋਂ ਦਾ ਘੱਟ ਤੋਂ ਘੱਟ ਸਮਰਥਨ ਮੁੱਲ 4400 ਰੁਪਏ ਪ੍ਰਤੀ ਕੁਇੰਟਲ ਹੈ।''
ਘਨਸ਼ਿਆਮ ਖੰਡੇਲਵਾਲ ਮੰਨਦੇ ਹਨ ਕਿ ਸਰ੍ਹੋਂ ਦੀ ਕੀਮਤ ਵਧਣ ਦੇ ਪਿੱਛੇ ਕਿਤੇ ਨਾ ਕਿਤੇ ਸਰਕਾਰ ਦੀ ਮਨਸ਼ਾ ਵੀ ਹੈ।
ਉਹ ਕਹਿੰਦੇ ਹਨ, ''ਅਜਿਹਾ ਵੀ ਹੋ ਸਕਦਾ ਹੈ ਕਿ ਕਿਸਾਨਾਂ ਨੂੰ ਸਿੱਧਾ ਫਾਇਦਾ ਪਹੁੰਚਾਉਣ ਲਈ ਵੀ ਸਰਕਾਰ ਨੇ ਸਰ੍ਹੋਂ ਦੇ ਤੇਲ ਦੀ ਕੀਮਤ ਵਧਾ ਦਿੱਤੀ ਹੋਵੇ।''
ਅੰਤਰਰਾਸ਼ਟਰੀ ਬਾਜ਼ਾਰ
ਖੰਡੇਲਵਾਲ ਕਹਿੰਦੇ ਹਨ, ''ਪਿਛਲੇ 13 ਸਾਲਾਂ ਵਿੱਚ ਅੰਤਰਰਾਸ਼ਟਰੀ ਖਾਧ ਤੇਲ ਬਾਜ਼ਾਰ ਸਭ ਤੋਂ ਉੱਚੇ ਪੱਧਰ 'ਤੇ ਹੈ। ਜੋ ਤੇਲ 25 ਸੈਂਟ ਤੱਕ ਦਾ ਮਿਲ ਜਾਂਦਾ ਸੀ, ਉਸ ਦੀ ਕੀਮਤ ਅੱਜ 65 ਸੈਂਟ (0.65 ਡਾਲਰ) ਦੇ ਆਸ ਪਾਸ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਆਇਲ ਸੀਡ ਤੋਂ ਮਿਲਣ ਵਾਲੇ ਖਾਧ ਤੇਲਾਂ ਦੀ ਕੀਮਤ ਲਗਭਗ ਦੁੱਗਣੀ ਹੋ ਗਈ ਹੈ ਜਿਸ ਦਾ ਸਿੱਧਾ-ਸਿੱਧਾ ਅਸਰ ਭਾਰਤ ਦੇ ਬਾਜ਼ਾਰ 'ਤੇ ਵੀ ਪੈ ਰਿਹਾ ਹੈ। ਜੇ ਇਹ ਤੇਜ਼ੀ ਜਾਰੀ ਰਹੀ ਤਾਂ ਸਰ੍ਹੋਂ ਦੀ ਕੀਮਤ 8 ਹਜ਼ਾਰ ਰੁਪਏ ਕੁਇੰਟਲ ਤੱਕ ਵੀ ਪਹੁੰਚ ਸਕਦੀ ਹੈ।''
ਸਰ੍ਹੋਂ ਦੇ ਤੇਲ ਦੀ ਕੀਮਤ ਵਧਣ ਦੀ ਇੱਕ ਹੋਰ ਵਜ੍ਹਾ ਦੱਸਦੇ ਹੋਏ ਖੰਡੇਲਵਾਲ ਕਹਿੰਦੇ ਹਨ, ''ਦੁਨੀਆ ਭਰ ਦੇ ਦੇਸ਼ ਗ੍ਰੀਨ ਐਨਰਜੀ ਵੱਲ ਵਧ ਰਹੇ ਹਨ। ਇਸ ਦੀ ਵਜ੍ਹਾ ਨਾਲ ਬਾਇਓਡੀਜ਼ਲ ਦੀ ਖਪਤ ਵੀ ਵਧੀ ਹੈ। ਇਸ ਵਿੱਚ ਵੀ ਖਾਧ ਤੇਲਾਂ ਦੀ ਵਰਤੋਂ ਹੁੰਦੀ ਹੈ। ਸੰਭਵ ਹੈ ਕਿ ਇਸ ਵਜ੍ਹਾ ਨਾਲ ਵੀ ਵਿਸ਼ਵ ਮਾਰਕਿਟ ਵਿੱਚ ਖਾਧ ਤੇਲਾਂ ਦੇ ਭਾਅ ਵਧੇ ਹੋਣ।''
ਖੇਤੀ ਮਾਹਰ ਦੇਵੇਂਦਰ ਸ਼ਰਮਾ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਦੇ ਵਧਣ ਨੂੰ ਇੱਕ ਸਵਾਗਤ ਯੋਗ ਸੰਕੇਤ ਮੰਨਦੇ ਹਨ।
ਉਹ ਕਹਿੰਦੇ ਹਨ, ''ਇਸ ਦਾ ਸਿੱਧਾ ਫਾਇਦਾ ਕਿਸਾਨਾਂ ਨੂੰ ਹੋ ਰਿਹਾ ਹੈ। ਅਜਿਹੇ ਵਿੱਚ ਖੇਤੀਬਾੜੀ ਖੇਤਰ ਲਈ ਚੰਗੀ ਗੱਲ ਹੈ।''
ਦੇਵੇਂਦਰ ਸ਼ਰਮਾ ਮੰਨਦੇ ਹਨ ਕਿ ਭਾਰਤ ਵਿੱਚ ਖਾਧ ਤੇਲਾਂ ਦੀ ਕੀਮਤ ਵਧਣ ਦੇ ਪਿੱਛੇ ਕਿਤੇ ਨਾ ਕਿਤੇ ਭਾਰਤ ਸਰਕਾਰ ਦਾ ਮਲੇਸ਼ੀਆ ਤੋਂ ਪਾਮ ਆਇਲ ਦੇ ਇੰਪੋਰਟ 'ਤੇ ਸਖ਼ਤ ਹੋਣਾ ਵੀ ਹੈ।
ਸ਼ਰਮਾ ਕਹਿੰਦੇ ਹਨ, ''ਜਦੋਂ ਮਲੇਸ਼ੀਆ ਨੇ ਕਸ਼ਮੀਰ ਦੇ ਉੱਪਰ ਟਿੱਪਣੀ ਕੀਤੀ, ਉਦੋਂ ਭਾਰਤ ਨੇ ਮਲੇਸ਼ੀਆ ਤੋਂ ਪਾਮ ਆਇਲ ਨੂੰ ਇੰਪੋਰਟ ਦੀ ਫ੍ਰੀ-ਲਿਸਟ ਤੋਂ ਕੱਢ ਕੇ ਰਿਸਿਟ੍ਰਿਕਟੇਡ ਲਿਸਟ ਵਿੱਚ ਰੱਖ ਦਿੱਤਾ। ਭਾਰਤ ਜ਼ਿਆਦਾਤਰ ਪਾਮ ਆਇਲ ਮਲੇਸ਼ੀਆ ਤੋਂ ਹੀ ਇੰਪੋਰਟ ਕਰਦਾ ਹੈ, ਪਰ ਹੁਣ ਭਾਰਤ ਦਾ ਮਲੇਸ਼ੀਆ ਤੋਂ ਇੰਪੋਰਟ ਲਗਭਗ ਜ਼ੀਰੋ ਹੋ ਗਿਆ ਹੈ। ਇਸ ਦਾ ਸਿੱਧਾ ਅਸਰ ਭਾਰਤ ਦੇ ਖਾਧ ਤੇਲ ਬਾਜ਼ਾਰ 'ਤੇ ਹੋਇਆ ਹੈ।''
ਭਾਰਤ ਸਰਕਾਰ ਨੇ ਸਤੰਬਰ 2020 ਵਿੱਚ ਸਰ੍ਹੋਂ ਦੇ ਤੇਲ ਵਿੱਚ ਕਿਸੇ ਹੋਰ ਖਾਧ ਤੇਲ ਦੀ ਮਿਲਾਵਟ 'ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਸ਼ਰਮਾ ਮੰਨਦੇ ਹਨ ਕਿ ਇਹ ਕਦਮ ਵੀ ਸਰ੍ਹੋਂ ਦੇ ਤੇਲ ਦੀ ਕੀਮਤ ਵਧਣ ਦੀ ਵਜ੍ਹਾ ਹੈ।
ਉਹ ਕਹਿੰਦੇ ਹਨ, ''ਭਾਰਤ ਸਰਕਾਰ ਨੇ ਇੱਕ ਬੇਹੱਦ ਅਹਿਮ ਕਦਮ ਉਠਾਉਂਦੇ ਹੋਏ ਮਸਟਰਡ ਆਇਲ ਦੀ ਬਲੈਂਡਿੰਗ 'ਤੇ ਪਾਬੰਦੀ ਲਗਾ ਦਿੱਤੀ। ਯਾਨੀ ਸਰ੍ਹੋਂ ਦੇ ਤੇਲ ਵਿੱਚ ਕਿਸੇ ਹੋਰ ਤੇਲ ਦੀ ਮਿਲਾਵਟ ਨੂੰ ਰੋਕ ਦਿੱਤਾ ਗਿਆ ਹੈ। ਇਸ ਨਾਲ ਵੀ ਸਰ੍ਹੋਂ ਦੇ ਤੇਲ ਦੀ ਕੀਮਤ ਵਧੀ।''
ਦੇਵੇਂਦਰ ਸ਼ਰਮਾ ਦਾ ਕਹਿਣਾ ਹੈ ਕਿ ਇਸ ਨਾਲ ਤੇਲ ਦੇ ਉਤਪਾਦਕਾਂ ਨੂੰ ਭਾਰੀ ਫਾਇਦਾ ਹੋਇਆ ਹੈ।
ਭਾਰਤ ਵਿੱਚ ਸਰ੍ਹੋਂ ਦੇ ਤੇਲ ਦਾ ਸਭ ਤੋਂ ਵੱਡਾ ਉਤਪਾਦਕ ਅਡਾਨੀ ਗਰੁੱਪ ਹੈ ਜਿਸ ਦੇ ਤੇਲ ਫਾਰਚਿਊਨ ਨਾਂ ਨਾਲ ਵਿਕਦੇ ਹਨ। ਭਾਰਤ ਵਿੱਚ ਸਰ੍ਹੋਂ ਦੇ ਤੇਲ ਦਾ ਬਾਜ਼ਾਰ ਲਗਭਗ 40 ਕਰੋੜ ਰੁਪਏ ਦਾ ਹੈ ਜਦੋਂਕਿ ਲਗਭਗ 75 ਹਜ਼ਾਰ ਕਰੋੜ ਰੁਪਏ ਦਾ ਖਾਧ ਤੇਲ ਇੰਪੋਰਟ ਕੀਤਾ ਜਾਂਦਾ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਦੇਵੇਂਦਰ ਸ਼ਰਮਾ ਕਹਿੰਦੇ ਹਨ, ''ਸਰ੍ਹੋਂ ਦੇ ਤੇਲ ਦੀ ਬਲੈਂਡਿੰਗ 'ਤੇ ਪਾਬੰਦੀ ਲਗਾਉਣ ਨਾਲ ਭਾਰਤ ਵਿੱਚ ਪਾਮ ਆਇਲ ਦਾ ਇੰਪੋਰਟ ਘੱਟ ਹੋਇਆ। ਇਹ ਕਦਮ ਭਾਰਤੀ ਕਿਸਾਨਾਂ ਲਈ ਫਾਇਦੇਮੰਦ ਸਾਬਤ ਹੋਇਆ। ਕਿਸਾਨਾਂ ਨੂੰ ਇਸ ਸਾਲ ਕਣਕ ਤੋਂ ਦੁੱਗਣੀ ਕੀਮਤ ਸਰ੍ਹੋਂ ਦੀ ਮਿਲ ਰਹੀ ਹੈ। ਸਰ੍ਹੋਂ ਦੇ ਤੇਲ ਦੇ ਵਪਾਰੀ ਹੁਣ ਕੱਚਾ ਮਾਲ ਲੱਭ ਰਹੇ ਹਨ।''
ਇਸ ਤੋਂ ਇਲਾਵਾ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਤੇਲ ਦੀਆਂ ਕੀਮਤਾਂ ਇਤਿਹਾਸਕ ਉਚਾਈ 'ਤੇ ਹਨ। ਇਸ ਦੀ ਇੱਕ ਵਜ੍ਹਾ ਚੀਨ ਵਿੱਚ ਵਧੀ ਮੰਗ ਵੀ ਹੈ।
ਵਿਸ਼ਲੇਸ਼ਕ ਅਤੇ ਇੰਡਸਟਰੀ ਨਾਲ ਜੁੜੇ ਲੋਕ ਮੰਨਦੇ ਹਨ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੋਮੋਡਿਟੀ ਟਰੇਡਿੰਗ ਵਧੀ ਹੈ ਜਿਸ ਦਾ ਅਸਰ ਵੀ ਖਾਧ ਤੇਲਾਂ ਦੀਆਂ ਕੀਮਤਾਂ 'ਤੇ ਹੋਇਆ ਹੈ।
ਦੇਵੇਂਦਰ ਸ਼ਰਮਾ ਕਹਿੰਦੇ ਹਨ, ''ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਐਡੀਬਲ ਆਇਲ ਦੇ ਸਟੌਕ ਕਈ ਸਾਲਾਂ ਤੋਂ ਵੱਧ ਰਹੇ ਹਨ। ਇਹੀ ਨਹੀਂ ਖਾਧ ਪਦਾਰਥਾਂ ਨਾਲ ਜੁੜੇ ਸਟੌਕ ਵੀ ਇੰਟਰਨੈਸ਼ਨਲ ਕੋਮੋਡਿਟੀ ਟਰੇਡਿੰਗ ਵਿੱਚ ਵਧ ਰਹੇ ਹਨ। ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਕੋਮੋਡਿਟੀ ਬਾਜ਼ਾਰ ਵਿੱਚ ਵਧੀਆਂ ਹਨ, ਇਹ ਇੱਕ ਬੂਮ ਵੀ ਦੁਨੀਆਂ ਭਰ ਵਿੱਚ ਦੇਖੀ ਜਾ ਰਹੀ ਹੈ।''
ਦਿ ਸੈਂਟਰਲ ਆਰਗੇਨਾਈਜੇਸ਼ਨ ਆਫ ਆਇਲ ਇੰਡਸਟਰੀ ਐਂਡ ਟਰੇਡ (ਸੀਓਓਆਈਟੀ) ਮੁਤਾਬਕ ਭਾਰਤ ਵਿੱਚ ਇਸ ਸਾਲ ਸਰ੍ਹੋਂ ਦਾ ਰਿਕਾਰਡ ਉਤਪਾਦਨ ਹੋਇਆ ਹੈ। ਭਾਰਤ ਵਿੱਚ ਰੱਬੀ ਸੀਜ਼ਨ ਦੌਰਾਨ 89.5 ਲੱਖ ਟਨ ਸਰ੍ਹੋਂ ਦਾ ਉਤਪਾਦਨ ਹੋਇਆ ਜੋ ਪਿਛਲੇ ਸਾਲ ਦੇ ਮੁਕਾਬਲੇ 19.33 ਫੀਸਦੀ ਜ਼ਿਆਦਾ ਹੈ।
2019-20 ਵਿੱਚ ਭਾਰਤ ਵਿੱਚ 75 ਲੱਖ ਟਨ ਸਰ੍ਹੋਂ ਦਾ ਉਤਪਾਦਨ ਹੋਇਆ ਸੀ, ਪਰ ਇਹ ਬੰਪਰ ਉਤਪਾਦਨ ਵੀ ਭਾਰਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਨਾਕਾਫ਼ੀ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਇੱਕ ਆਮ ਭਾਰਤੀ ਪਰਿਵਾਰ ਸਾਲ ਭਰ ਵਿੱਚ ਔਸਤ 20-25 ਲੀਟਰ ਖਾਧ ਤੇਲ ਦੀ ਖਪਤ ਕਰਦਾ ਹੈ। ਭਾਰਤ ਵਿੱਚ ਖਾਧ ਤੇਲਾਂ ਦੀ ਖਪਤ ਵਿੱਚ ਹਰ ਸਾਲ ਔਸਤਨ 2-3 ਪ੍ਰਤੀਸ਼ਤ ਦਾ ਵਾਧਾ ਹੁੰਦਾ ਹੈ, ਪਰ ਕੋਵਿਡ ਮਹਾਂਮਾਰੀ ਦੌਰਾਨ ਭਾਰਤ ਵਿੱਚ ਖਾਧ ਤੇਲਾਂ ਦੀ ਖਪਤ ਘੱਟ ਹੋਈ ਹੈ।
ਇੰਪੋਰਟ 'ਤੇ ਨਿਰਭਰ ਹੈ ਭਾਰਤ
ਖੇਤੀਬਾੜੀ ਮਾਹਿਰ ਪ੍ਰੋਫ਼ੈਸਰ ਸੁਧੀਰ ਪੰਵਾਰ ਕਹਿੰਦੇ ਹਨ, ''ਭਾਰਤ ਵਿੱਚ ਸਰ੍ਹੋਂ ਦੀ ਪੈਦਾਵਾਰ ਵੀ ਭਰਪੂਰ ਹੋਈ ਹੈ ਅਤੇ ਬਾਜ਼ਾਰ ਵਿੱਚ ਕਿਤੇ ਨਾ ਕਿਤੇ ਮੰਗ ਵੀ ਬਹੁਤ ਜ਼ਿਆਦਾ ਨਹੀਂ ਹੈ। ਅਜਿਹੇ ਵਿੱਚ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਕਾਰਨ ਬਣਾਉਟੀ ਵੀ ਹੋ ਸਕਦਾ ਹੈ।''
ਪ੍ਰੋਫ਼ੈਸਰ ਪੰਵਾਰ ਕਹਿੰਦੇ ਹਨ, ''ਭਾਰਤ ਵਿੱਚ ਖਾਧ ਤੇਲਾਂ ਦੀ ਮਹਿੰਗਾਈ ਆਲਮੀ ਬਾਜ਼ਾਰ, ਭਾਰਤ ਸਰਕਾਰ ਦੀ ਇੰਪੋਰਟ ਨੀਤੀ ਅਤੇ ਖਾਧ ਤੇਲਾਂ ਦੇ ਵੱਡੇ ਇੰਪੋਰਟਰਾਂ ਦੇ ਫੈਸਲਿਆਂ ਦਾ ਨਤੀਜਾ ਹੈ। ਖਾਧ ਤੇਲ ਭਾਰਤੀ ਭੋਜਨ ਅਤੇ ਪੋਸ਼ਣ ਲਈ ਮਹੱਤਵਪੂਰਨ ਹੋਣ ਦੇ ਬਾਵਜੂਦ ਘਰੇਲੂ ਬਾਜ਼ਾਰ ਇੰਪੋਰਟ 'ਤੇ ਨਿਰਭਰ ਹੈ।''
ਪ੍ਰੋਫ਼ੈਸਰ ਪੰਵਾਰ ਕਹਿੰਦੇ ਹਨ ਕਿ ਭਾਰਤ ਵਰਗਾ ਖੇਤੀਬਾੜੀ ਪ੍ਰਧਾਨ ਦੇਸ਼ ਖਾਧ ਤੇਲਾਂ ਦੀ ਮੰਗ ਦੇ ਲਗਭਗ 70 ਫੀਸਦੀ ਲਈ ਇੰਪੋਰਟ 'ਤੇ ਨਿਰਭਰ ਹੈ ਜੋ ਚੰਗੀ ਗੱਲ ਨਹੀਂ ਹੈ।
ਪ੍ਰੋਫ਼ੈਸਰ ਪੰਵਾਰ ਕਹਿੰਦੇ ਹਨ, ''ਅਨੁਕੂਲ ਜਲਵਾਯੂ ਦੇ ਬਾਅਦ ਵੀ ਸਰਕਾਰ ਨੇ ਤਿਲਹਨ ਉਤਪਾਦਨ ਲਈ ਟੈਕਨੋਲੋਜੀ ਮਿਸ਼ਨ ਔਨ ਆਇਲ ਸੀਡ-1986 ਵਰਗਾ ਕੋਈ ਗੰਭੀਰ ਯਤਨ ਨਹੀਂ ਕੀਤਾ। ਪਾਮ ਆਇਲ ਦੇ ਉਤਪਾਦਨ ਦੀ ਭਾਰਤ ਵਿੱਚ ਚੰਗੀ ਸੰਭਾਵਨਾ ਹੈ, ਪਰ ਸ਼ਾਇਦ ਰਾਜਨੀਤਕ ਜਾਂ ਇੰਪੋਰਟ ਲੌਬੀ ਦੇ ਪ੍ਰਭਾਵ ਕਾਰਨ ਸਰਕਾਰ ਨੇ ਭਾਰਤ ਵਿੱਚ ਪਾਮ ਉਤਪਾਦਨ ਦੇ ਯਤਨ ਨਹੀਂ ਕੀਤੇ। ਭਾਰਤ ਜਿੰਨਾ ਤੇਲ ਇੰਪੋਰਟ ਕਰਦਾ ਹੈ, ਉਸ ਦਾ 62 ਪ੍ਰਤੀਸ਼ਤ ਪਾਮ ਆਇਲ ਹੈ।''
ਕੀ ਹੋਰ ਵਧ ਸਕਦੀ ਹੈ ਕੀਮਤ?
ਪ੍ਰੋਫ਼ੈਸਰ ਪੰਵਾਰ ਕਹਿੰਦੇ ਹਨ, ''ਖਾਧ ਤੇਲਾਂ ਦੀ ਮਹਿੰਗਾਈ ਕਾਰਨ ਕਿਸਾਨਾਂ ਨੂੰ ਥੋੜ੍ਹਾ ਲਾਭ ਜ਼ਰੂਰ ਹੋ ਰਿਹਾ ਹੈ, ਪਰ ਇਹ ਜ਼ਿਆਦਾ ਸਮੇਂ ਨਹੀਂ ਰਹੇਗਾ ਕਿਉਂਕਿ ਸਰਕਾਰ ਨੂੰ ਮਹਿੰਗਾਈ ਘੱਟ ਕਰਨ ਲਈ ਡਿਊਟੀ ਘੱਟ ਕਰਨੀ ਪਵੇਗੀ ਅਤੇ ਚੀਨ ਵਿੱਚ ਖਰੀਦ ਪੂਰੀ ਹੋ ਜਾਣ 'ਤੇ ਸ਼ਾਇਦ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਕਮੀਤਾਂ ਘੱਟ ਹੋਣਗੀਆਂ।''
ਦੂਜੇ ਪਾਸੇ ਘਨਸ਼ਿਆਮ ਖੰਡੇਲਵਾਲ ਕਹਿੰਦੇ ਹਨ, ''ਤੇਲ ਦੇ ਬਾਜ਼ਾਰ ਵਿੱਚ ਹਰ ਸੱਤ-ਅੱਠ ਸਾਲ ਵਿੱਚ ਇੱਕ ਉਛਾਲ ਆਉਂਦਾ ਹੈ। ਕੀਮਤਾਂ ਉੱਚੀਆਂ ਹੁੰਦੀਆਂ ਹਨ। ਸਾਲ 2008 ਵਿੱਚ ਵੀ ਅਜਿਹਾ ਹੋਇਆ ਸੀ, ਤੇਲ ਬਹੁਤ ਤੇਜ਼ ਹੋਇਆ ਸੀ, ਪਰ ਫਿਰ 2009-10 ਵਿੱਚ ਮੰਦਾ ਹੋਇਆ ਸੀ। ਅਜੇ ਤੇਲ ਦੀਆਂ ਕੀਮਤਾਂ ਹੁਣ ਤੱਕ ਦੇ ਸਰਵਉੱਚ ਪੱਧਰ 'ਤੇ ਹਨ। ਅਜਿਹੇ ਵਿੱਚ ਲੱਗਦਾ ਹੈ ਕਿ ਅਜੇ ਹੋਰ ਕੀਮਤਾਂ ਨਹੀਂ ਵਧਣਗੀਆਂ। ਸਰਕਾਰ ਅਤੇ ਬਾਜ਼ਾਰ ਦੋਵੇਂ ਅਲਰਟ ਹਨ।''
ਖਾਧ ਤੇਲ ਦੀਆਂ ਕੀਮਤਾਂ ਵਧਣ ਦਾ ਅਸਰ ਆਮ ਲੋਕਾਂ ਦੇ ਬਜਟ 'ਤੇ ਵੀ ਹੋਇਆ ਹੈ। ਖਪਤ ਦਾ ਘੱਟ ਹੋਣਾ, ਇਸ ਗੱਲ ਦਾ ਸੰਕੇਤ ਵੀ ਹੈ ਕਿ ਬਹੁਤ ਸਾਰੇ ਲੋਕ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਖਾਧ ਤੇਲ ਨਹੀਂ ਖਰੀਦ ਪਾ ਰਹੇ ਹਨ। ਪਰ ਵਧੀਆਂ ਕੀਮਤਾਂ ਨਾਲ ਕਿਸਾਨ ਖੁਸ਼ ਹਨ।
ਸੁਭਾਸ਼ ਸਿੰਘ ਕਹਿੰਦੇ ਹਨ, ''ਇਹ ਸਾਡੀ ਬੋਨਸ ਇਨਕਮ ਹੈ। ਅਜਿਹਾ ਘੱਟ ਹੀ ਹੁੰਦਾ ਹੈ ਕਿ ਕਿਸਾਨ ਨੂੰ ਆਪਣੀ ਫਸਲ ਦਾ ਪੂਰਾ ਭਾਅ ਮਿਲੇ। ਇਸ ਵਾਰ ਮਿਲ ਰਹੇ ਹਨ ਤਾਂ ਚੰਗਾ ਲੱਗ ਰਿਹਾ ਹੈ।''
ਦੂਜੇ ਪਾਸੇ ਦੇਵੇਂਦਰ ਸ਼ਰਮਾ ਕਹਿੰਦੇ ਹਨ, ''ਬਾਜ਼ਾਰ ਨੂੰ ਸਿਰਫ਼ ਗਾਹਕ ਦੇ ਨਜ਼ਰੀਏ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ। ਕਿਸਾਨਾਂ ਅਤੇ ਉਤਪਾਦਕਾਂ ਦੇ ਨਜ਼ਰੀਏ ਨਾਲ ਵੀ ਦੇਖਿਆ ਜਾਣਾ ਚਾਹੀਦਾ ਹੈ। ਸਰ੍ਹੋਂ ਦੇ ਤੇਲ ਦੀ ਕੀਮਤ ਵੱਧ ਰਹੀ ਹੈ ਤਾਂ ਅਸੀਂ ਸਵਾਲ ਕਰ ਰਹੇ ਹਾਂ ਕਿ ਗਰੀਬਾਂ ਦਾ ਕੀ ਹੋਵੇਗਾ, ਪਰ ਅਸੀਂ ਇਹ ਨਹੀਂ ਸੋਚ ਰਹੇ ਕਿ ਇਸ ਨਾਲ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ।''
ਉਹ ਕਹਿੰਦੇ ਹਨ, ''ਵਿਡੰਬਨਾ ਇਹ ਹੈ ਕਿ ਅਮੀਰ ਗਾਹਕ ਜਾਂ ਮੱਧ ਵਰਗ ਦਾ ਗਾਹਕ ਵੀ ਸਸਤੀ ਕੀਮਤ 'ਤੇ ਖਾਧ ਤੇਲ ਚਾਹੁੰਦਾ ਹੈ। ਮੇਰੀ ਨਜ਼ਰ ਵਿੱਚ ਭਾਅ ਵਧੇ ਨਹੀਂ ਹਨ, ਬਲਕਿ ਹੁਣ ਖਾਧ ਤੇਲਾਂ ਨੂੰ ਆਪਣਾ ਸਹੀ ਭਾਅ ਮਿਲ ਰਿਹਾ ਹੈ।''
ਇਹ ਵੀ ਪੜ੍ਹੋ:
https://www.youtube.com/watch?v=orTVrbUU_-Q
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'cdf1154a-2342-464d-a7e4-9e38cf147819','assetType': 'STY','pageCounter': 'punjabi.india.story.57292722.page','title': 'ਭਾਰਤ ਵਿਚ ਸਰ੍ਹੋ ਦੀ ਬੰਪਰ ਫਸਲ ਦੇ ਬਾਵਜੂਦ ਤੇਲ ਕੀਮਤਾਂ \'ਚ 55% ਦਾ ਵਾਧਾ ਕਿਉਂ','author': 'ਦਿਲਨਵਾਜ਼ ਪਾਸ਼ਾ','published': '2021-05-30T10:21:29Z','updated': '2021-05-30T10:21:29Z'});s_bbcws('track','pageView');

ਲੁਧਿਆਣਾ ਦੇ ਯੂਟਿਊਬਰ ਦੀ ਗ੍ਰਿਫ਼ਤਾਰੀ ਮਗਰੋਂ ਕੀ ਹੈ ਉਸਦੇ ਘਰ ਦਾ ਹਾਲ, ਪੂਰਾ ਮਾਮਲਾ
NEXT STORY