ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਆਪਣੀ ਮੰਗੇਤਰ ਕੈਰੀ ਸਾਇਮੰਡਸ ਨਾਲ ਵੈਸਟਮਿੰਸਟਰ ਚਰਚ ਵਿੱਚ ਇੱਕ ਗੁਪਤ ਤੇ ਯੋਜਨਬੱਧ ਸਮਾਗਮ ਤਹਿਤ ਵਿਆਹ ਕਰਵਾ ਲਿਆ ਹੈ।
ਡਾਊਨਿੰਗ ਸਟ੍ਰੀਟ ਦੇ ਬੁਲਾਰੇ ਮੁਤਾਬਕ ਇਹ ਵਿਆਹ ਸ਼ਨੀਵਾਰ (29 ਮਈ) ਦੀ ਦੁਪਹਿਰ ਨੂੰ ਇੱਕ ''ਛੋਟੇ ਸਮਾਗਮ'' ਤਹਿਤ ਹੋਇਆ।
ਬੁਲਾਰੇ ਮੁਤਾਬਕ ਇਹ ਜੋੜਾ ਪਰਿਵਾਰ ਅਤੇ ਦੋਸਤਾਂ ਨਾਲ ਜਸ਼ਨ ਅਗਲੀਆਂ ਗਰਮੀਆਂ ਵਿੱਚ ਮਨਾਵੇਗਾ।
ਇਹ ਵੀ ਪੜ੍ਹੋ:
ਲਗਭਗ 200 ਸਾਲਾਂ ਦੇ ਇਤਿਹਾਸ ਵਿੱਚ ਜੌਨਸਨ ਪਹਿਲੇ ਪ੍ਰਧਾਨ ਮਤਰੀ ਹਨ, ਜਿਨ੍ਹਾਂ ਅਹੁਦੇ 'ਤੇ ਰਹਿੰਦਿਆਂ ਵਿਆਹ ਕਰਵਾਇਆ ਹੈ।
ਦੁਨੀਆਂ ਭਰ ਤੋਂ ਵੱਖ-ਵੱਖ ਖ਼ੇਤਰਾਂ ਦੀਆਂ ਮਸ਼ਹੂਰ ਹਸਤੀਆਂ ਨੇ ਬੌਰਿਸ ਤੇ ਕੈਰੀ ਨੂੰ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਬੌਰਿਸ ਜੌਨਸਨ ਦੇ ਦੋ ਵਿਆਹ ਹੋ ਚੁੱਕੇ ਹਨ।
ਦਿ ਮੇਲ ਮੁਤਾਬਕ 30 ਮਹਿਮਾਨ ਹੀ ਇਸ ਵਿਆਹ ਲਈ ਸੱਦੇ ਗਏ ਸਨ ਅਤੇ ਕੋਵਿਡ ਦੀਆਂ ਪਾਬੰਦੀਆਂ ਨੂੰ ਧਿਆਨ ਵਿੱਚ ਰੱਖਿਆ ਗਿਆ ਸੀ।
ਕੈਰੀ ਸਾਇਮੰਡਸ ਅਤੇ ਬੌਰਿਸ ਜੌਨਸਨ ਨੇ ਆਪਣੀ ਮੰਗਣੀ ਬਾਰੇ ਸਾਲ ਦੇ ਸ਼ੁਰੂਆਤ ਵਿੱਚ ਹੀ ਦੱਸਿਆ ਸੀ।
ਕੈਰੀ ਸਾਇਮੰਡਸ ਕੌਣ ਹਨ?
ਕੈਰੀ ਮੁਤਾਬਕ ਉਹ ਕਾਮੇਡੀ ਫਲੀਬੈਗ ਦੀ ਪ੍ਰਸ਼ੰਸਕ ਹੈ।
ਕੈਰੀ ਸਾਇਮੰਡਸ ਇੱਕ ਸੁਤੰਤਰ ਅਖ਼ਬਾਰ ਦੇ ਸੰਸਥਾਪਕਾਂ ਵਿੱਚੋਂ ਮੈਥਿਊ ਸਾਇਮੰਡਸ ਅਤੇ ਨਿਊਜ਼ਪੇਪਰ ਵਕੀਲ ਜੋਸਫ਼ਾਈਨ ਮੈਕੇਫ਼ੇ ਦੀ ਬੇਟੀ ਹਨ।
32 ਸਾਲ ਦੀ ਕੈਰੀ ਦੱਖਣੀ-ਪੱਛਮੀ ਲੰਡਨ ਵਿੱਚ ਵੱਡੇ ਹੋਏ। ਇਸ ਤੋਂ ਪਹਿਲਾਂ ਉਹ ਆਰਟ ਹਿਸਟਰੀ ਅਤੇ ਥੀਏਟਰ ਦੀ ਪੜ੍ਹਾਈ ਲਈ ਵਾਰਵਿਕ ਯੂਨੀਵਰਸਿਟੀ ਵਿੱਚ ਗਏ ਸਨ।
ਕੈਰੀ ਦੀ ਸਿਆਸਤ ਵਿੱਚ ਪਹਿਲੀ ਨੌਕਰੀ, ਜਿਵੇਂ ਕਿ ਉਹ ਦੱਸਦੇ ਹਨ ਕਿ ਰਿਚਮੰਡ ਪਾਰਕ ਅਤੇ ਨੌਰਥ ਕਿੰਗਸਟਨ ਦੇ MP ਜੈਕ ਗੋਲਡਸਮਿਥ ਨਾਲ ਸੀ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
2010 ਵਿੱਚ ਉਨ੍ਹਾਂ ਕੰਜ਼ਰਵੇਟਿਵ ਪਾਰਟੀ ਬਤੌਰ ਪ੍ਰੈੱਸ ਅਫ਼ਸਰ ਜੁਆਇਨ ਕੀਤੀ ਅਤੇ ਦੋ ਸਾਲਾਂ ਬਾਅਦ ਕੈਰੀ ਨੇ ਬੌਰਿਸ ਜੌਨਸਨ ਦੀ ਲੰਡਨ ਦੇ ਮੇਅਰ ਲਈ ਮੁਹਿੰਮ ਉੱਤੇ ਕੰਮ ਕੀਤਾ।
ਕੈਰੀ ਸਾਜਿਦ ਜਾਵਿਦ ਲਈ ਮੀਡੀਆ ਸਪੈਸ਼ਲ ਐਡਵਾਈਜ਼ਰ ਵੀ ਰਹੇ ਅਤੇ ਜੌਨ ਵਿਟਿੰਗਡੇਲ ਲਈ ਬਤੌਰ ਕਲਚਰ ਸੈਕੇਟਰੀ ਵੀ ਕੰਮ ਕੀਤਾ।
ਕੁਝ ਸਮੇਂ ਬਾਅਦ ਉਹ ਕੰਜ਼ਰਵੇਟਿਵ ਪਾਰਟੀ ਦੇ ਕਮਿਊਨੀਕੇਸ਼ਨਜ਼ ਹੈੱਡ ਬਣੇ ਪਰ 2018 ਵਿੱਚ ਓਸ਼ੀਅਨਾ (ਸਮੁੰਦਰੀ ਜੀਵਨ ਦੀ ਰੱਖਿਆ ਲਈ ਪ੍ਰੋਜੈਕਟ) ਵਿੱਚ ਪਬਲਿਕ ਰਿਲੇਸ਼ਨਜ਼ ਜੁਆਇਨ ਕੀਤਾ ਤੇ ਪਾਰਟੀ ਨੂੰ ਛੱਡ ਦਿੱਤਾ।
ਸਾਇਮੰਡਸ ਦਾ ਜਨੂੰਨ ਜਾਨਵਰਾਂ ਦੀ ਰੱਖਿਆ ਕਰਨ ਵੱਲ ਹੈ ਅਤੇ ਇਸ ਲਈ ਉਹ ਆਪਣੇ ਟਵਿੱਟਰ ਅਕਾਊਂਟ 'ਤੇ ਜਾਨਵਰਾਂ ਨਾਲ ਹੁੰਦੇ ਤਸ਼ਦੱਦ ਅਤੇ ਪਲਾਸਟਿਕ ਬਾਰੇ ਖ਼ਬਰਾਂ ਸਾਂਝੀਆਂ ਕਰਦੇ ਰਹਿੰਦੇ ਹਨ।
ਕੈਰੀ ਤੇ ਬੌਰਿਸ ਕਦੋਂ ਤੋਂ ਇਕੱਠੇ ਹਨ?
ਕੈਰੀ ਸਾਇਮੰਡਸ ਦਾ ਨਾਂ ਪਹਿਲੀ ਵਾਰ ਰੋਮਾਂਟਿਕ ਤੌਰ 'ਤੇ ਬੌਰਿਸ ਜੌਨਸਨ ਨਾਲ ਮੀਡੀਆ ਰਾਹੀਂ 2019 ਵਿੱਚ ਜੁੜਿਆ।
2018 ਵਿੱਚ 25 ਸਾਲ ਬਾਅਦ ਬੌਰਿਸ ਅਤੇ ਉਨ੍ਹਾਂ ਦੀ ਦੂਜੀ ਪਤਨੀ ਮੇਰੀਨਾ ਵ੍ਹੀਲਰ ਨੇ ਐਲਾਨ ਕੀਤਾ ਕਿ ਉਹ ਇੱਕ-ਦੂਜੇ ਨੂੰ ਤਲਾਕ ਦੇ ਰਹੇ ਹਨ। ਇਨ੍ਹਾਂ ਦੋਵਾਂ ਦੇ 4 ਬੱਚੇ ਹਨ।
ਬੌਰਿਸ ਜੌਨਸਨ ਦੀ ਲੀਡਰਸ਼ਿਪ ਕੈਂਪੇਨ ਦੇ ਲੌਂਚ ਦੌਰਾਨ 12 ਜੂਨ ਨੂੰ ਕੈਰੀ ਸਾਇਮੰਡਸ ਨੂੰ ਦਰਸ਼ਕਾਂ ਵਿੱਚ ਦੇਖਿਆ ਗਿਆ ਸੀ।
ਇਸੇ ਮਹੀਨੇ ਜੌਨਸਨ ਦੇ ਜਿੱਤਣ ਤੋਂ ਪਹਿਲਾਂ ਪੁਲਿਸ ਕੈਰੀ ਤੇ ਬੌਰਿਸ ਦੇ ਪੱਛਮੀ ਲੰਡਨ ਘਰ ਪਹੁੰਚੀ ਸੀ, ਜਦੋਂ ਗੁਆਂਢੀਆਂ ਨੇ ਰਿਪੋਰਟ ਕੀਤਾ ਸੀ ਕਿ ਘਰੋਂ ਉੱਚੀ-ਉੱਚੀ ਬਹਿਸ ਦੀਆਂ ਆਵਾਜ਼ਾਂ ਆ ਰਹੀਆਂ ਸਨ।
ਜਦੋਂ ਬੌਰਿਸ ਜੌਨਸਨ ਜੁਲਾਈ 2019 ਵਿੱਚ ਪ੍ਰਧਾਨ ਮੰਤਰੀ ਬਣੇ ਤਾਂ ਸਾਇਮੰਡਸ ਇਹ ਸਾਰਾ ਨਜ਼ਾਰਾ ਕੋਲੋਂ ਦੇਖ ਰਹੇ ਸਨ, ਜਦੋਂ ਬੌਰਿਸ 10 ਡਾਊਨਿੰਗ ਸਟ੍ਰੀਟ ਦਾਖਲ ਹੋਏ ਸਨ।
ਦਸੰਬਰ ਵਿੱਚ ਚੋਣਾਂ ਦੌਰਾਨ ਦੋਵੇਂ ਇਕੱਠੇ ਤੁਰਦੇ ਦਿਖੇ ਸਨ। ਦੋਵੇਂ ਜਣੇ 11 ਡਾਊਨਿੰਗ ਸਟ੍ਰੀਟ ਦੇ ਉੱਤੇ ਫਲੈਟ ਵਿੱਚ ਰਹਿੰਦੇ ਹਨ।
ਇਹ ਵੀ ਪੜ੍ਹੋ:
https://www.youtube.com/watch?v=Nd_ccrQAbvA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'df4a0f57-0173-47b2-8aae-b8fc9182805d','assetType': 'STY','pageCounter': 'punjabi.international.story.57299630.page','title': 'ਬੌਰਿਸ ਜੌਨਸਨ : ਕੈਰੀ ਸਾਇਮੰਡਸ ਕੌਣ ਹੈ, ਜਿਸ ਨਾਲ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਤੀਜਾ ਤੇ ਗੁਪ-ਚੁੱਪ ਵਿਆਹ ਕਰਵਾਇਆ','published': '2021-05-30T10:46:40Z','updated': '2021-05-30T10:46:40Z'});s_bbcws('track','pageView');

ਭਾਰਤ ਵਿਚ ਸਰ੍ਹੋ ਦੀ ਬੰਪਰ ਫਸਲ ਦੇ ਬਾਵਜੂਦ ਤੇਲ ਕੀਮਤਾਂ ''ਚ 55% ਦਾ ਵਾਧਾ ਕਿਉਂ
NEXT STORY